Brother kills brother over land dispute | Punjabi Newspaper
Connect with us [email protected]

ਅਪਰਾਧ

ਜ਼ਮੀਨੀ ਵਿਵਾਦ ਦੇ ਕਾਰਨ ਭਰਾ ਵੱਲੋਂ ਭਰਾ ਦਾ ਕਤਲ

Published

on

death

ਸਮਾਣਾ, 6 ਮਾਰਚ – ਨੇੜਲੇ ਪਿੰਡ ਕਕਰਾਲਾ ਵਿਖੇ ਜ਼ਮੀਨੀ ਵਿਵਾਦ ਕਾਰਨ ਭਰਾ ਨੇ ਆਪਣੇ ਛੋਟੇ ਭਰਾ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਭਰਾ ਦੀ ਮੌਤ ਤੋਂ ਬਾਅਦ ਕਤਲ ਲੁਕਾਉਣ ਲਈ ਉਸੇ ਰਾਤ ਉਸ ਦਾ ਸੰਸਕਾਰ ਵੀ ਕਰ ਦਿੱਤਾ, ਪੰ੍ਰਤੂ ਰੌਲਾ ਪੈਣ ਉੱਤੇ ਪੁਲਸ ਵੱਲੋਂ ਕੀਤੀ ਪੁੱਛਗਿੱਛ ਵਿੱਚ ਕਤਲ ਤੋਂ ਪਰਦਾ ਉਠਿਆ ਤਾਂ ਪੁਲਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਮ੍ਰਿਤਕ ਦੇ ਭਰਾ ਬਲਜਿੰਦਰ ਸਿੰਘ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ।
ਪਤਾ ਲੱਗਾ ਹੈ ਕਿ ਸਮਾਣਾ ਨੇੜਲੇ ਪਿੰਡ ਕਕਰਾਲਾ ਵਿਖੇ ਕੱਲ੍ਹ ਦੁਪਹਿਰ ਹਰਜਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਦੋਵੇਂ ਪੁੱਤਰ ਦਰਬਾਰਾ ਸਿੰਘ ਦਾ ਜ਼ਮੀਨੀ ਵਿਵਾਦ ਕਾਰਨ ਝਗੜਾ ਹੋਇਆ, ਜਿਸ ਦੌਰਾਨ ਬਲਜਿੰਦਰ ਸਿੰਘ ਨੇ ਗੁੱਸੇ ਵਿੱਚ ਤੇਜ਼ਧਾਰ ਹਥਿਆਰ ਨਾਲ ਹਰਜਿੰਦਰ ਸਿੰਘ ਉੱਤੇ ਹਮਲਾ ਕਰ ਦਿੱਤਾ ਤਾਂ ਹਰਜਿੰਦਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਹਰਜਿੰਦਰ ਸਿੰਘ ਦਾ ਪਿਤਾ ਉਸ ਨੂੰ ਸਮਾਣਾ ਦੇ ਸਿਵਲ ਹਸਪਤਾਲ ਲੈ ਕੇ ਆਇਆ, ਜਿੱਥੇ ਉਸ ਨੇ ਹਰਜਿੰਦਰ ਸਿੰਘਦੀ ਸੱਟ ਦਾ ਕਾਰਨ ਝਗੜੇ ਦੇ ਬਜਾਏ ਹਾਦਸਾ ਦੱਸਿਆ ਤਾਂ ਡਾਕਟਰਾਂ ਨੇ ਉਸ ਨੂੰ ਮੁੱਢਲੀ ਮਦਦ ਦੇਣ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੇਖ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ, ਪ੍ਰੰਤੂ ਰਸਤੇ ਵਿੱਚਹਰਜਿੰਦਰ ਸਿੰਘ ਨੇ ਦਮ ਤੋੜ ਦਿੱਤਾ। ਇਸ ਪਿੱਛੋਂ ਕਿਸੇ ਕਾਨੂੰਨੀ ਮਾਮਲੇ ਵਿੱਚ ਉਲਝਣ ਤੋਂ ਬਚਣ ਲਈ ਪਰਵਾਰ ਨੇ ਰਾਤ ਨੂੰ ਹੀ ਹਰਜਿੰਦਰ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਤੇ ਸਵੇਰੇ ਉਸਦੇ ਫੁਲ ਵੀ ਚੁਗ ਲਏ, ਪਰ ਇਸ ਦੀ ਸੁੱਘ ਜਦੋਂ ਪੁਲਸ ਨੂੰ ਲੱਗੀ ਤਾਂ ਜਾਂਚ ਵਿੱਚ ਭੇਦ ਖੁੱਲ੍ਹ ਗਿਆ। ਸਦਰ ਇੰਚਾਰਜ ਅੰਕੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਉੱਤੇ ਮ੍ਰਿਤਕ ਦੇ ਭਰਾ ਬਲਜਿੰਦਰ ਸਿੰਘ ਖ਼ਿਲਾਫ਼ ਕਤਲ ਕੇਸ ਦਰਜ ਕਰ ਕੇ ਉਸ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

ਅਪਰਾਧ

‘ਪਾਤਾਲ ਲੋਕ’ ਦੇਖਣ ਪਿੱਛੋਂ ਹਥੌੜੇ ਮਾਰ ਕੇ ਪੂਰੇ ਪਰਵਾਰ ਦਾ ਕਤਲ ਕੀਤਾ

Published

on

Murder

ਜਮਸ਼ੇਦਪੁਰ, 18 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਦੇ ਇੱਕ ਕਰਮਚਾਰੀ ਨੇ ਆਪਣੇ ਪੂਰੇ ਪਰਵਾਰ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਉਣ ਵਾਲੀ ਟੀਚਰ ਨੂੰ ਵੀ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਰੇਪ ਕੀਤਾ।
ਪਤਾ ਲੱਗਾ ਹੈ ਕਿ ਦੋਸ਼ੀ ‘ਪਾਤਾਲ ਲੋਕ’ ਵੈਬ ਸੀਰੀਜ਼ ਦੇ ਕਰੈਕਟਰ ਹਥੌੜਾ ਤਿਆਗੀ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੇ ਸਭ ਨੂੰ ਮਾਰਨ ਲਈ ਉਹੀ ਤਰੀਕਾ ਚੁਣਿਆ। ਦੋਸ਼ੀ ਦਾ ਨਾਂਅ ਦੀਪਕ ਕੁਮਾਰ ਹੈ। ਉਹ ਜਮਸ਼ੇਦਪੁਰ ਦੇ ਕਦਮਾ ਤੀਸਤਾ ਰੋਡ ਉੱਤੇ ਰਹਿੰਦਾ ਸੀ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਦਾ ਕਤਲ ਕਰਨਾ ਚਾਹੰੁਦਾ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਰਵਾਰ ਦੀ ਹੱਤਿਆ ਇਸ ਕਰ ਕੇ ਕੀਤੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਜੇਲ੍ਹ ਜਾਣ ਦੇ ਬਾਅਦ ਪਤਨੀ ਅਤੇ ਬੇਟੀਆਂ ਨੂੰ ਪੈਸੇ ਲਈ ਦਰ-ਦਰ ਭਟਕਣਾ ਪਵੇ। ਦੀਪਕ ਵੈਬ ਸੀਰੀਜ਼ ਦੇਖਣ ਦਾ ਸ਼ੌਕੀਨ ਸੀ। ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ‘ਪਾਤਾਲ ਲੋਕ’ ਦੇਖੀ ਅਤੇ ਫਿਰ ਉਸ ਨੇ ਓਸੇ ਤਰ੍ਹਾਂ ਸਾਰਿਆਂ ਦਾ ਕਤਲ ਕਰ ਦਿਤਾ। ਪਰਵਾਰ ਦੇ ਕਤਲਾਂ ਪਿੱਛੋਂ ਉਸ ਨੇ ਰੋਸ਼ਨ ਅਤੇ ਉਸ ਦੀ ਪਤਨੀ ਨੂੰ ਖਾਣੇ ਉੱਤੇ ਬੁਲਾਇਆ, ਪਰ ਦੋਵਾਂ ਨਾਲ ਰੋਸ਼ਨ ਦਾ ਸਾਲਾ ਅੰਕਿਤ ਵੀ ਆ ਗਿਆ। ਇਸ ਪਿੱਛੋਂ ਦੀਪਕ ਨੇ ਹਥੌੜੇ ਨਾਲ ਤਿੰਨਾਂ ਉੱਤੇ ਹਮਲਾ ਕੀਤਾ, ਪਰ ਉਹ ਲੋਕ ਭੱਜ ਨਿਕਲੇ।

Read More Punjabi News Today

Continue Reading

ਅਪਰਾਧ

ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਵਿਦੇਸ਼ ਵਿੱਚ ਪੁਚਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Published

on

Money-Fraud

ਜਲੰਧਰ, 18 ਅਪ੍ਰੈਲ – ਆਪਣੇ ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਮਾਮੇ ਅਤੇ ਉਸ ਦੀ ਔਰਤ ਸਾਥਣ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਗੋਰਾਇਆ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੋਪਾਰਾਏ ਕਲਾਂ ਦੀ ਹਰਜੀਤ ਕੌਰ ਨੇ ਦੱਸਿਆ ਕਿ ਲਾਲ ਚੰਦ ਨਾਂਅ ਦਾ ਉਸ ਦਾ ਰਿਸ਼ਤੇ ਵਿੱਚੋਂ ਭਰਾ ਏਥੇ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਦੇ ਬੇਟੇ ਪ੍ਰੀਤ ਨੂੰ ਕੰਟ੍ਰੈਕਟ ਮੈਰਿਜ ਨਾਲ ਕੈਨੇਡਾ ਵਿੱਚ ਸੈਟਲ ਕਰਾ ਦੇਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਇੱਕ ਜਾਣਕਾਰ ਗੋਰਾਇਆ ਵਿੱਚ ਰਹਿੰਦੀ ਹੈ, ਜਿਸ ਦੀ ਬੇਟੀ ਕੈਨੇਡਾ ਵਿੱਚ ਪੱਕੀ ਨਾਗਰਿਕ ਹੈ। ਹਰਜੀਤ ਕੌਰ ਨੇ ਹਾਂ ਕੀਤੀ ਤਾਂ ਉਹ ਉਸ ਨਾਲ ਪੱਤੀ ਰਾਉਕੇ ਗੋਰਾਇਆ ਵਿੱਚ ਰਹਿਣ ਵਾਲੀ ਰਿਤੂ ਭਾਟੀਆ ਕੋਲ ਗਿਆ। ਉਥੇ ਰਿਤੂ ਨੇ ਕਿਹਾ ਕਿ ਉਸ ਦੀ ਭਾਣਜੀ ਕੈਨੇਡਾ ਵਿੱਚ ਹੈ। ਉਹ ਉਸ ਨਾਲ ਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾ ਦੇਵੇਗੀ ਤੇ ਫਿਰ ਉਸ ਨੂੰ ਕੈਨੇਡਾ ਭੇਜ ਦੇਵੇਗੀ। 15 ਲੱਖ ਦਾ ਸੌਦਾ ਹੋਇਆ ਤਾਂਉਨ੍ਹਾਂ ਨੇ ਦਸ ਲੱਖ ਰੁਪਏ ਲੈ ਲਏ। ਇਸ ਪਿੱਛੋਂ ਉਸ ਦੇ ਬੇਟੇ ਦਾ ਨਾ ਵਿਆਹ ਕਰਵਾਇਆ ਅਤੇ ਨਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕੀਤਾ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਦਾ ਭਰਾ ਦੂਸਰੀ ਔਰਤ ਤੋਂ ਕਮਿਸ਼ਨ ਲੈਂਦਾ ਸੀ।

Read More Latest Crime News

Continue Reading

ਅਪਰਾਧ

ਰਾਜਸਾਂਸੀ ਹਵਾਈ ਅੱਡੇ ਤੋਂ ਅੱਸੀ ਲੱਖ ਦਾ ਸੋਨਾ ਬਰਾਮਦ ਕਰਨ ਪਿੱਛੋਂ ਦੋ ਗ੍ਰਿਫਤਾਰ

Published

on

arrested

ਰਾਜਾਸਾਂਸੀ, 18 ਅਪ੍ਰੈਲ – ਕੱਲ੍ਹ ਰਾਤ ਸ਼ਾਰਜਾਹ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਹਵਾਈ ਉਡਾਣਤੋਂ ਕਸਟਮ ਵਿਭਾਗ ਨੇ 1848 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਅੱਸੀ ਲੱਖ ਦੱਸੀ ਗਈ ਹੈ। ਇਹ ਸੋਨਾ ਜਹਾਜ਼ ਦੀ ਸੀਟ ਵਿੱਚੋਂ ਮਿਲਿਆ ਤੇ ਇਸ ਬਾਰੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਵੇਸ਼ ਜੋਸ਼ੀ ਵਾਸੀ ਫਤਿਹਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਕਤ ਯਾਤਰੀਆਂ ਵੱਲੋਂ ਸ਼ਾਰਜਾਹ ਤੋਂ ਇੰਡੀਗੋ ਏਅਰਲਾਈਨਜ਼ ਵਿੱਚ ਸਫਰ ਕਰਨ ਦੌਰਾਨ ਸੋਨੇੇ ਦੇ ਗਹਿਣੇ ਜਹਾਜ਼ ਦੀ ਸੀਟ ਦੇ ਅੰਦਰਲੇ ਖੀਸੇ (ਜੇਬ) ਵਿੱਚ ਲੁਕੋ ਕੇ ਰੱਖੇ ਸਨ। ਉਡਾਣ ਦੇ ਇੱਥੇ ਪੁੱਜਣ ਮੌਕੇ ਯਾਤਰੀ ਜਹਾਜ਼ ਵਿੱਚੋਂ ਉਤਰ ਕੇ ਜਦ ਯਾਤਰੀ ਹਾਲ ਵਿੱਚ ਪੁੱਜੇ ਤਾਂਜਹਾਜ਼ ਵਿੱਚ ਸਫਾਈ ਅਮਲੇ ਵੱਲੋਂ ਸਫਾਈ ਕਰਨ ਮੌਕੇ ਉਕਤ ਸੋਨੇ ਦੇ ਗਹਿਣੇ ਬਰਾਮਦ ਕਰ ਕੇ ਇਸ ਦੀ ਜਾਣਕਾਰੀ ਹਵਾਈ ਅੱਡੇ ਉੱਤੇਕਸਟਮ ਅਧਿਕਾਰੀਆਂ ਨੂੰ ਦਿੱਤੀ ਤਾਂ ਕਸਟਮ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਸ ਸੀਟ ਨੰਬਰ ਵਾਲੇ ਯਾਤਰੀਆਂ ਨੂੰ ਰੋਕ ਕੇ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca