British woman swindled large amount of money by cheating on her marriage
Connect with us [email protected]

ਅਪਰਾਧ

ਬ੍ਰਿਟਿਸ਼ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਮੋਟੀ ਰਕਮ ਹੜੱਪੀ

Published

on

money

ਕਪੂਰਥਲਾ, 8 ਨਵੰਬਰ – ਇੱਕ ਬ੍ਰਿਟਿਸ਼ ਮਹਿਲਾ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਤੋਂ ਮੋਟੀ ਰਕਮ ਹੜੱਪਣ ਦੇ ਬਾਅਦ ਕਿਸੇ ਹੋਰ ਮਹਿਲਾ ਨਾਲ ਵਿਆਹ ਕਰਵਾਉਣ ਦੇ ਦੋਸ਼ ਵਿੱਚ ਥਾਣਾ ਐਨ ਆਰ ਆਈ ਕਪੂਰਥਲਾ ਦੀ ਪੁਲਸ ਨੇ ਇੱਕ ਦੋਸ਼ੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਗ੍ਰਿਫਤਾਰੀ ਹਾਲੇ ਨਹੀਂ ਹੋ ਸਕੀ।
ਮਿਲੀ ਜਾਣਕਾਰੀ ਅਨੁਸਾਰ ਇੰਗਲੈਂਡ ਦੇ ਕੈਂਟ ਸ਼ਹਿਰ ਦੀ ਇੱਕ ਮਹਿਲਾ ਨੇ ਪੰਜਾਬ ਪੁਲਸ ਦੇ ਆਈ ਜੀ, ਐਨ ਆਰ ਆਈ ਨੂੰ ਇੰਗਲੈਂਡ ਤੋਂ ਭੇਜੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਇੰਗਲੈਂਡ ਦੀ ਨਾਗਰਿਕ ਹੈ। ਸਾਲ 2019 ਵਿੱਚ ਉਸ ਦੀ ਸਨੈਪ ਚੈਟ ਅਤੇ ਇੰਸਟਾਗ੍ਰਾਮ ਦੇ ਰਾਹੀਂ ਮਨਦੀਪ ਸਿੰਘ ਪੁੱਤਰ ਰਾਜਿੰਦਰ ਸਿੰਘ ਵਾਸੀ ਖਜੂਰਲਾ, ਫਗਵਾੜਾ ਨਾਲ ਗੱਲਬਾਤ ਹੋਈ ਤਾਂ ਮਨਦੀਪ ਸਿੰਘ ਨੇ ਖੁਦ ਨੂੰ ਕੁਆਰਾ ਦੱਸ ਕੇ ਉਸ ਨਾਲ ਵਿਆਹ ਕਰਨ ਦੀ ਗੱਲ ਕੀਤੀ, ਜਿਸ ਦੌਰਾਨ ਉਹ ਅਪ੍ਰੈਲ 2019 ਵਿੱਚ ਇੰਗਲੈਂਡ ਤੋਂ ਭਾਰਤ ਆ ਗਈ, ਜਿੱਥੇ ਉਹ ਮਨਦੀਪ ਸਿੰਘ ਨਾਲ ਮਿਲਦੀ ਰਹੀ। ਉਸ ਦੇ ਵਿਦੇਸ਼ ਪਹੁੰਚਣ ‘ਤੇ ਮਨਦੀਪ ਸਿੰਘ ਨੇ ਕਾਫੀ ਵੱਡੀ ਗਿਣਤੀ ਵਿੱਚ ਉਸ ਤੋਂ ਨਕਦੀ ਮੰਗਵਾਈ ਅਤੇ ਫਿਰ ਨਵੰਬਰ 2019 ਵਿੱਚ ਉਸ ਨੇ ਕਿਸੇ ਹੋਰ ਲੜਕੀ ਨਾਲ ਵਿਆਹ ਕਰ ਲਿਆ। ਵਿਆਹ ਕਰਵਾਉਣ ਦੇ ਬਾਵਜੂਦ ਵੀ ਮਨਦੀਪ ਸਿੰਘ ਉਸ ਨਾਲ ਗੱਲਬਾਤ ਕਰਦਾ ਰਿਹਾ ਅਤੇ ਉਸ ਨੂੰ ਲਗਾਤਾਰ ਵਿਆਹ ਦਾ ਝਾਂਸਾ ਦਿੰਦਾ ਰਿਹਾ, ਜਿਸ ਦੌਰਾਨ ਜਦ ਉਸ ਨੂੰ ਮਨਦੀਪ ਸਿੰਘ ਵੱਲੋਂ ਵਿਆਹ ਕਰਵਾਉਣ ਦਾ ਪਤਾ ਲੱਗਾ ਤਾਂ ਉਸ ਨੇ ਮਨਦੀਪ ਸਿੰਘ ਇਸ ਬਾਰੇ ਪੁੱਛਿਆ, ਤਾਂ ਮਨਦੀਪ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਲੱਗਾ। ਆਈ ਜੀ, ਐਨ ਆਰ ਆਈ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਏ ਆਈ ਜੀ, ਐਨ ਆਰ ਆਈ ਜਲੰਧਰ ਰੇਂਜ ਹਰਪ੍ਰੀਤ ਸਿੰਘ ਮੰਡੇਰ ਨੂੰ ਜਾਂਚ ਦੇ ਹੁਕਮ ਦਿੱਤੇ ਸਨ ਤੇ ਜਾਂਚ ਦੌਰਾਨ ਦੋਸ਼ੀ ਮਨਦੀਪ ਸਿੰਘ ਦੇ ਖਿਲਾਫ ਲੱਗੇ ਸਾਰੇ ਦੋਸ਼ ਸਹੀ ਪਾਏ ਗਏ ਹਨ।

Click Here To Read Punjab Crime News

ਅਪਰਾਧ

ਬੇਟੀ ਦੇ ਘਰ ਪੁਲਸ ਰੇਡ ਮੌਕੇ ਬਜ਼ੁਰਗ ਮਾਂ ਦੀ ਤਬੀਅਤ ਵਿਗੜਨ ਨਾਲ ਮੌਤ

Published

on

death
  • ਪੁਲਸ ਉੱਤੇ ਧੱਕਾ ਦੇ ਕੇ ਬਜ਼ੁਰਗ ਨੂੰ ਸੁੱਟਣ ਦਾ ਦੋਸ਼
    ਮੋਗਾ, 24 ਨਵੰਬਰ – ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਸ ਪਿੰਡ ਦੌਲੇਵਾਲਾ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਉਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਦੀ ਪੁਲਸ ਦੀ ਰੇਡ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਵਾਇਆ ਗਿਆ। ਓਥੇ ਉਸ ਦੀ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਰੇਡ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
    ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਚੌਕੀ ਦੌਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੂੰ ਨਸ਼ਾ ਤਸਕਰੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਕਾਰਨ ਉਹ ਰੇਡ ਕਰਨ ਪਹੁੰਚੇ ਸਨ। ਜਿਸ ਘਰ ਵਿੱਚ ਪੁਲਸ ਨੇ ਰੇਡ ਕੀਤੀ, ਉਸ ਵਿਅਕਤੀ ਦੀ ਸੱਸ ਗੁਰਦੀਪ ਕੌਰ 60 ਸਾਲ ਉਥੇ ਆਈ ਹੋਈ ਸੀ। ਪੁਲਸ ਵੱਲੋਂ ਪੂਰੇ ਘਰ ਦੀ ਸਰਚ ਕਰਨ ਉਤੇ ਉਥੋਂ ਕੁਝ ਨਹੀਂ ਮਿਲਿਆ ਤਾਂ ਪੁਲਸ ਖਾਲੀ ਹੱਥ ਪਰਤ ਗਈ। ਕੁਝ ਦੇਰ ਬਾਅਦ ਪਤਾ ਲੱਗਾ ਕਿ ਪੁਲਸ ਰੇਡ ਦੌਰਾਨ ਗੁਰਦੀਪ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਬੇਟੇ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਪੁਲਸ ਨੇ ਉਸ ਦੀ ਭੈਣ ਦੇ ਘਰ ਰੇਡ ਦੌਰਾਨ ਉਸ ਦੀ ਮਾਤਾ ਗੁਰਦੀਪ ਕੌਰ ਨੂੰ ਧੱਕਾ ਦਿੱਤਾ ਸੀ।

Continue Reading

ਅਪਰਾਧ

ਬਜ਼ੁਰਗ ਜੋੜੇ ਤੋਂ 2.50 ਲੱਖ ਖੋਹ ਕੇ ਤਿੰਨ ਲੁਟੇਰੇ ਫਰਾਰ

Published

on

roobers

ਨੂਰਮਹਿਲ, 24 ਨਵੰਬਰ – ਜੰਡਿਆਲਾ-ਜਲੰਧਰ ਰੋਡ ਉੱਤੇ ਥਾਬਲਕੇ ਪਿੰਡ ਨੇੜੇ ਕੱਲ੍ਹ ਦੁਪਹਿਰ ਬਾਈਕ ਸਵਾਰ ਬਜ਼ੁਰਗ ਜੋੜੇ ਤੋਂ 2.50 ਲੱਖ ਰੁਪਏ ਖੋਹ ਕੇ ਬਾਈਕ ਸਵਾਰ ਤਿੰਨ ਲੁਟੇਰੇ ਫਰਾਰ ਹੋ ਗਏ। ਇਸ ਲੁੱਟ ਦੇ ਦੌਰਾਨ ਲੁਟੇਰਿਆਂ ਨੇ ਬਜ਼ੁਰਗ ਜੋੜੇ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚ ਮਹਿਲਾ ਨੂੰ ਗੰਭੀਰ ਸੱਟਾਂ ਲੱਗਣ ਦੇ ਬਾਅਦ ਉਸ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿੱਤਾ ਗਿਆ।
ਬਜ਼ੁਰਗ ਜੋੜੇ ਦੇ ਜਵਾਈ ਪ੍ਰਦੀਪ ਕੁਮਾਰ ਪਿੰਡ ਚੂਹੇਕੀ ਨੇ ਦੱਸਿਆ ਕਿ ਉਸ ਦੇ ਸਹੁਰੇ ਬਲਵਿੰਦਰ ਸਿੰਘ ਅਤੇ ਸੱਸ ਬਲਵਿੰਦਰ ਕੌਰ ਪਿੰਡ ਲੱਖਣਕੇ ਪੱਡਾ ਥਾਣਾ ਸੁਭਾਨਪੁਰ, ਕਪੂਰਥਲਾ ਕੱਲ੍ਹ ਦੁਪਹਿਰੇ ਉਨ੍ਹਾਂ ਦੇ ਘਰ ਉਨ੍ਹਾਂ ਨੂੰ ਮਿਲਣ ਆਏ ਸਨ। ਕੱਲ੍ਹਉਨ੍ਹਾਂ ਦੀ 2.50 ਲੱਖ ਰੁਪਏ ਦੀ ਕਮੇਟੀ ਨਿਕਲੀ ਸੀ ਅਤੇ ਕਮੇਟੀ ਦੇ ਪੈਸੇ ਬੈਗ ਵਿੱਚ ਪਾ ਕੇ ਉਹ ਪਿੰਡ ਤੋਂ ਦੁਪਹਿਰ ਬਾਅਦ ਨਿਕਲੇ ਸਨ ਕਿ ਥਾਬਲਕੇ ਪਿੰਡ ਦੇ ਨੇੜੇ ਬਾਈਕ ‘ਤੇ ਪਿੱਛੋਂ ਆਏ ਤਿੰਨ ਨੌਜਵਾਨਾਂ ਨੇ ਦਾਤਰ ਨਾਲ ਉਨ੍ਹਾਂ ਉੱਤੇ ਹਮਲਾ ਕਰ ਦਿੱਤਾ। ਬਾਈਕ ਬੇਕਾਬੂ ਹੋਣ ਕਾਰਨ ਉਸ ਦੇ ਸੱਸ-ਸਹੁਰਾ ਡਿੱਗ ਗਏ ਅਤੇ ਲੁਟੇਰਿਆਂ ਨੇ ਸੱਸ ਬਲਵਿੰਦਰ ਕੌਰ ਦੇ ਹੱਥ ਵਿੱਚ ਫੜਿਆ ਬੈਗ ਖੋਹਣ ਦੀ ਕੋਸ਼ਿਸ ਕੀਤੀ। ਜਦ ਉਨ੍ਹਾਂ ਨੇ ਬੈਗ ਨਾ ਛੱਡਿਆ ਤਾਂ ਲੁਟੇਰਿਆਂ ਨੇ ਉਨ੍ਹਾਂ ਦੇ ਸਿਰ ਉਤੇ ਦਾਤਰ ਨਾਲ ਕਈ ਵਾਰ ਕਰ ਦਿੱਤੇ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ ਅਤੇ ਲੁਟੇਰੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਇਸ ਦੇ ਬਾਅਦ ਸਹੁਰੇ ਬਲਵਿੰਦਰ ਸਿੰਘ ਨੇ ਪੁਲਸ ਨੂੰ ਫੋਨ ਕਰ ਕੇ ਸੂਚਨਾ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਹਮਲਾਵਰ ਉਨ੍ਹਾਂ ਦੇ ਪਿੱਛੋਂ ਆਏ ਅਤੇ ਆਉਂਦੇ ਹੀ ਵਾਰ ਕਰ ਦਿੱਤਾ, ਜਿਸ ਕਾਰਨ ਬਾਈਕ ਬੇਕਾਬੂ ਹੋ ਗਈ ਅਤੇ ਦੋਵੇਂ ਸੜਕ ‘ਤੇ ਡਿੱਗ ਪਏ। ਰਾਹੀਆਂ ਨੇ ਜ਼ਖਮੀ ਹਾਲਤ ਵਿੱਚ ਦੋਵਾਂ ਨੂੰ ਜੰਡਿਆਲੇ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਬਲਵਿੰਦਰ ਕੌਰ ਦੀ ਗੰਭੀਰ ਹਾਲਤ ਦੇਖ ਕੇ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਗਿਆ।

Continue Reading

ਅਪਰਾਧ

ਗਲਤ ਖੂਨ ਚੜ੍ਹਾਉਣ ਦੇ ਕੇਸ ਵਿੱਚ ਸਿਹਤ ਮੰਤਰੀ ਵੱਲੋਂ 4 ਲੈਬ ਟੈਕਨੀਸ਼ੀਅਨ ਸਸਪੈਂਡ

Published

on

blood test

ਬਠਿੰਡਾ, 24 ਨਵੰਬਰ – ਏਥੋਂ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਤੋਂ ਬਿਨਾਂ ਜਾਂਚ ਕੀਤੇ ਜਾਰੀ ਹੋਏ ਐਚ ਆਈ ਵੀ ਇਨਫੈਕਟਿਡ ਖੂਨ ਦੇ ਕੇਸ ਵਿੱਚ ਕੱਲ੍ਹ ਦੇਰ ਸ਼ਾਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ 4 ਲੈਬ ਟੈਕਨੀਸ਼ੀਅਨਾਂ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ। ਇਸ ਕੇਸ ਵਿੱਚ ਉਚ ਅਧਿਕਾਰੀਆਂ ਨੂੰ ਐਚ ਆਈ ਵੀ ਵਾਲਾ ਖੂਨ ਚੜ੍ਹਾਉਣ ਦੇ ਕੇਸਾਂ ਵਿੱਚ ਲਾਪਰਵਾਹੀ ਨੂੰ ਰੋਕਣ ਲਈ ਪੱਕੇ ਪ੍ਰਬੰਧ ਕਰਨ ਲਈ ਵੀ ਕਿਹਾ ਹੈ।
ਇਸ ਕੇਸ ਬਾਰੇ ਪਿਛਲੇ ਦਿਨੀਂ ਏਡਜ਼ ਕੰਟਰੋਲ ਸੁਸਾਇਟੀ ਦੇ ਦੋ ਉਚ ਅਧਿਕਾਰੀਆਂ ਦੀਟੀਮ ਨੇ ਜਾਂਚ ਕੀਤੀ ਸੀ ਤੇ ਸ਼ੁਰੂਆਤੀ ਜਾਂਚ ਵਿੱਚ ਚਾਰ ਲੈਬ ਟੈਕਨੀਸ਼ੀਅਨਾਂ ਨੂੰ ਦੋਸ਼ੀ ਮੰਨਦੇ ਹੋਏ ਉਨ੍ਹਾਂ ਦੇ ਖਿਲਾਫ ਕਾਰਵਾਈ ਦੀ ਸਿਫਾਰਸ਼ ਕੀਤੀ ਸੀ।ਸਿਵਲ ਸਰਜਨ ਬਠਿੰਡਾ ਡਾæ ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਉਨ੍ਹਾਂ ਕੋਲ ਸਿਹਤ ਮੰਤਰੀ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਦੇ ਹੁਕਮਾਂ ਦੀ ਕੋਈ ਕਾਪੀ ਨਹੀਂਪੁੱਜੀ,ਜਦੋਂਉਨ੍ਹਾਂ ਨੂੰ ਹੁਕਮ ਮਿਲਦੇ ਹਨ ਉਹ ਉਸ ‘ਤੇ ਕਾਰਵਾਈ ਕਰਨਗੇ। ਦੂਸਰੇ ਪਾਸੇ ਠੇਕੇ ‘ਤੇ ਕੰਮ ਕਰਦੇ ਲੈਬ ਟੈਕਨੀਸ਼ੀਅਨਾਂ ਨੇ ਸਿਹਤ ਵਿਭਾਗ ਵਿਰੁੱਧ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਵਿਭਾਗ ਨੇ ਹਸਪਤਾਲ ਦੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਛੱਡ ਕੇ ਕੇਵਲ ਠੇਕੇ ਉੱਤੇ ਕੰਮ ਕਰਨ ਵਾਲੇ ਲੈਬ ਟੈਕਨੀਸ਼ੀਅਨਾਂ ਨੂੰ ਪੂਰੇ ਕੇਸ ਦਾ ਜ਼ਿੰਮੇਵਾਰ ਮੰਨਦੇ ਹੋਏ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ, ਤਾਂ ਉਹ ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਲੈਬ ਅਤੇ ਬਲੱਡ ਬੈਂਕ ਬੰਦ ਕਰ ਕੇ ਸੰਘਰਸ਼ ਕਰਨਗੇ।

Continue Reading

ਰੁਝਾਨ