Bride cheated of Rs 68 lakh in the name of repatriation
Connect with us [email protected]

ਅਪਰਾਧ

ਵਿਦੇਸ਼ ਲਿਜਾਣ ਦੇ ਨਾਂਅ ਉੱਤੇ ਲਾੜੀ ਵੱਲੋਂ 68 ਲੱਖ ਦਾ ਧੋਖਾ

Published

on

money looted

ਬਠਿੰਡਾ, 11 ਜੂਨ – ਇਸ ਜਿ਼ਲੇ ਥਾਣਾ ਦਿਆਲਪੁਰਾ ਦੀ ਪੁਲਸ ਨੇ ਵਿਦੇਸ਼ ਲਿਜਾਣ ਦੇ ਬਹਾਨੇ ਨਾਲ ਆਪਣੇ ਪਤੀ ਨਾਲ 68 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਅਤੇ ਧਮਕੀਆਂ ਦੇਣ ਦੇ ਦੋਸ਼ ਹੇਠ ਵਿਆਹੁਤਾ ਲੜਕੀ ਦੇ ਖਿਲਾਫ ਕੇਸ ਦਰਜ ਕੀਤਾ ਹੈ। ਇਸ ਕੇਸ ਵਿੱਚ ਦੋਸ਼ੀ ਲੜਕੀਦੇੇ ਕੈਨੇਡਾ ਰਹਿੰਦੇ ਭਰਾ ਅਤੇ ਇਸ ਸ਼ਹਿਰ ਵਿੱਚ ਰਹਿੰਦੇ ਮਾਤਾ-ਪਿਤਾ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਦੋਸ਼ੀਆਂ ਦੀ ਪਛਾਣ ਵਿਆਹੁਤਾ ਸੰਦੀਪ ਕੌਰ, ਭਰਾ ਪੁਸ਼ਪਿੰਦਰ ਸਿੰਘ ਵਾਸੀ ਕੈਨੇਡਾ, ਪਿਤਾ ਹਰਦੀਪ ਸਿੰਘ ਅਤੇ ਮਾਤਾ ਵੀਰਪਾਲ ਕੌਰ ਵਜੋਂ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ਸੰਦੀਪ ਕੌਰ ਨੇ ਵਿਆਹ ਕਰਵਾ ਕੇ ਆਪਣੇ ਪਤੀ ਤੋਂ ਲੱਖਾਂ ਰੁਪਏ ਹੜੱਪ ਲਏ ਤੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਨੂੰ ਕੈਨੇਡਾ ਭੇਜ ਦਿੱਤਾ ਤੇ ਫਿਰ 25 ਲੱਖ ਰੁਪਏ ਦੀ ਹੋਰ ਮੰਗੇ ਤਾਂ ਪਰ ਪੀੜਤ ਨੌਜਵਾਨ ਨੇ ਦੇਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਬਾਅਦ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਤੀ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਕੇਸ ਦੇ ਜਾਂਚ ਅਧਿਕਾਰੀ ਏ ਐਸ ਆਈ ਕੌਰ ਸਿੰਘ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਵਾਸੀ ਭਗਤਾ ਭਾਈਕਾ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਵਿਦੇਸ਼ ਜਾਣਾ ਚਾਹੁੰਦਾ ਸੀ, ਇਸ ਲਈ ਆਈਲੈਟਸ ਪਾਸ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਉਸ ਦੇ ਇੱਕ ਰਿਸ਼ਤੇਦਾਰ ਨੇ ਬਠਿੰਡਾ ਸ਼ਹਿਰ ਦੀ ਵਸਨੀਕ ਸੰਦੀਪ ਕੌਰ ਨਾਲ ਵਿਆਹ ਦੀ ਗੱਲ ਚਲਾਈ। ਲੜਕੀ ਪੱਖ ਦੀ ਸ਼ਰਤ ਅਨੁਸਾਰ 68 ਲੱਖ 59 ਹਜ਼ਾਰ 500 ਰੁਪਏ ਦੀ ਰਕਮ ਲੜਕੀ ਵਾਲਿਆਂ ਨੂੰ ਦੇ ਦਿੱਤੀ ਤੇ ਵਿਆਹ ਦੀ ਰਸਮ ਪੂਰੀ ਕੀਤੀ ਗਈ, ਪਰ ਸੰਦੀਪ ਕੌਰ ਨੇ ਉਨ੍ਹਾਂ ਪੈਸਿਆਂ ਨਾਲ ਆਪਣੇ ਭਰਾ ਪੁਸ਼ਪਿੰਦਰ ਨੂੰ ਕੈਨੇਡਾ ਭੇਜ ਦਿੱਤਾ ਅਤੇ 25 ਲੱਖ ਰੁਪਏ ਹੋਰ ਮੰਗ ਲਏ।ਗੁਰਪਿੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਹੋਰ ਪੈਸੇ ਦੇਣ ਤੋਂ ਨਾਂਹ ਕੀਤੀ ਤਾਂ ਸੰਦੀਪ ਕੌਰ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਨੂੰ ਵਿਦੇਸ਼ ਲੈ ਕੇ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਫਰਾਡ ਵਿੱਚ ਉਸ ਦੇ ਸਹੁਰੇ ਹਰਦੀਪ ਸਿੰਘ ਤੇ ਸੱਸ ਵੀਰਪਾਲ ਕੌਰ ਨੇ ਵੀ ਲੜਕੀ ਦਾ ਸਾਥ ਦਿੱਤਾ, ਜਿਨ੍ਹਾਂ ਦੇ ਖਿਲਾਫ ਪੁਲਸ ਨੇ ਕੇਸ ਦਰਜ ਕਰ ਲਿਆ ਹੈ।

Read More Punjab Crime News

ਅਪਰਾਧ

ਅੰਮ੍ਰਿਤਸਰ ਵਿੱਚ48 ਵਿਦੇਸ਼ੀ ਪਿਸਤੌਲਾਂ ਸਣੇ ਹਥਿਆਰਾਂ ਦਾ ਤਸਕਰ ਗ੍ਰਿਫ਼ਤਾਰ

Published

on

arrest

ਚੰਡੀਗੜ੍ਹ, 11 ਜੂਨ, – ਪੰਜਾਬ ਪੁਲਿਸ ਨੇ ਵੀਰਵਾਰ ਰਾਤ ਨੂੰ ਵਿਦੇਸ਼ੀ ਪਿਸਤੌਲਾਂ ਦੀ ਵੱਡੀ ਖੇਪ ਸਮੇਤ ਹਥਿਆਰਾਂ ਦੇ ਇੱਕ ਤਸਕਰ ਨੂੰ ਫੜਿਆ ਹੈ, ਜਿਹੜਾ ਕਥਿਤ ਤੌਰ ਉੱਤੇ ਪਾਕਿਸਤਾਨ-ਆਧਾਰਤ ਖਾੜਕੂ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿਚਲੇ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਅਮਰੀਕਾ ਵਿਚਲੇ ਇੱਕ ਹੈਂਡਲਰ ਦੇ ਨਿਰਦੇਸ਼ਾਂ ਉੱਤੇ ਹਥਿਆਰ ਸਪਲਾਈ ਕਰਦਾ ਸੀ।
ਇਸ ਦੌਰਾਨ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਅੱਜ ਏਥੇ ਦੱਸਿਆ ਕਿ ਇਹ ਹਥਿਆਰ ਭਾਰਤ ਦੇ ਵੱਖਵੱਖ ਹਿੱਸਿਆਂ ਵਿੱਚ ਖਾੜਕੂ ਵਾਰਦਾਤਾਂ ਲਈ ਵਰਤੇ ਜਾਣੇ ਸਨ।ਉਨ੍ਹਾ ਕਿਹਾ ਕਿ ਜਗਜੀਤ ਸਿੰਘ ਉਰਫ ਜੱਗੂ (25 ਸਾਲ) ਵਾਸੀ ਪੁਰੀਆਂ ਕਲਾਂ, ਥਾਣਾ ਸਦਰ ਬਟਾਲਾ ਨੂੰ ਵੀਰਵਾਰ ਰਾਤ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐਸ ਐਸ ਓ ਸੀ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਫੜਿਆ ਸੀ।ਇੱਕ ਇੰਟੈਲੀਜੈਂਸ ਆਪ੍ਰੇਸ਼ਨ ਦੇ ਦੌਰਾਨ ਐਸ ਐਸ ਓ ਸੀ ਅੰਮ੍ਰਿਤਸਰ ਨੇ ਅੰਮ੍ਰਿਤਸਰ-ਬਟਾਲਾ ਰੋਡ ਉੱਤੇ ਪਿੰਡ ਕੱਥੂਨੰਗਲ ਨੇੜੇ ਵਿਸ਼ੇਸ਼ ਪੁਲਿਸ ਨਾਕਾ ਲਾ ਕੇ ਇਕ ਆਈ-20 ਕਾਰ ਪਿੱਛਾ ਕਰਕੇ ਰੋਕੀ ਤਾਂ ਪੁਲਿਸ ਟੀਮ ਨੂੰ ਉਸ ਵਿਚ ਦੋ ਨਾਈਲੋਨ ਬੈਗ ਮਿਲੇ, ਜਿਨ੍ਹਾਂਵਿੱਚਵੱਖ-ਵੱਖ ਦੇਸ਼ਾਂ ਦੀਆਂ ਬਣੀਆਂ ਵੱਖ-ਵੱਖ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ, ਮੈਗਜੀਨ ਅਤੇ ਕਾਰਤੂਸ ਸਨ। ਇਨ੍ਹਾਂ ਵਿਚ 19 ਪਿਸਤੌਲ 9 ਐਮ ਐਮ (ਜਿ਼ਗਾਨਾ, ਤੁਰਕੀ ਦਾ ਬਣਿਆਂ) ਸਣੇ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲ .30 ਬੋਰ (ਚੀਨ ਦੇ ਬਣੇ) ਤੇ 22 ਮੈਗਜ਼ੀਨ, 19 ਪਿਸਤੌਲ .30 ਬੋਰ (ਸਟਾਰ ਮਾਰਕ) ਸਣੇ 38 ਮੈਗਜੀਨ ਅਤੇ 148 ਕਾਰਤੂਸ ਅਤੇ 1 ਪਿਸਤੌਲ 9 ਐਮ ਐਮ (ਬਰੇਟਾ, ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।
ਹਥਿਆਰਾਂ ਦੀ ਤਸਕਰੀ ਬਾਰੇ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਨੂੰ ਇੱਕ ਪੁਰਾਣੇ ਗੈਂਗਸਟਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੇ ਕਰਨ ਦੇ ਲਈ ਕਿਹਾ ਸੀ। ਦਰਮਨਜੋਤ, ਜਿਹੜਾ ਅੱਜਕੱਲ੍ਹ ਅਮਰੀਕਾ ਵਿੱਚ ਹੈ, ਜਗਜੀਤ ਸਿੰਘ ਨਾਲ ਸੰਪਰਕ ਵਿੱਚ ਸੀ।ਜਗਜੀਤ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਰਿਹਾ ਸੀ ਅਤੇ ਉਸੇ ਨੇ ਇਸ ਨੂੰ ਇਸ ਰਾਹ ਪਾਇਆ ਸੀ।ਡੀ ਜੀ ਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਦੇ ਅਗਲੇ ਨਿਰਦੇਸ਼ਾਂ ਉਡੀਕਣਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿੱਚ ਭਗੌੜਾ ਐਲਾਨ ਹੋਇਆ ਹੈ, ਦੇ ਖੁੱਲੇ ਵਾਰੰਟ ਜਾਰੀ ਹਨ। ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਵਸਨੀਕ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਪੰਜਾਬ ਦੇ ਕਈ ਅਪਰਾਧਾਂ ਵਿੱਚ ਸ਼ਾਮਲ ਸੀ ਤੇ ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਉਸ ਵੇਲੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ਉੱਤੇ ਹਮਲਾ ਕੀਤਾਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾ ਕੇ ਲੈ ਗਏ ਸਨ, ਜਿਸ ਬਾਰੇ 12 ਜੂਨ 2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਕੇਸ ਦਰਜ ਹੋਇਆਅਤੇ ਦਰਮਨਜੋਤ ਨੂੰ ਜਨਵਰੀ 2020 ਵਿੱਚਬਟਾਲਾ ਦੀ ਅਦਾਲਤ ਨੇ ਭਗੌੜਾ (ਪੀ ਓ) ਐਲਾਨ ਕੀਤਾ ਸੀ। ਸਾਲ 2020 ਵਿਚ ਅਮਰੀਕਾ ਵਿਚ ਹੁੰਦੇ ਹੋਏ ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਗੈਰ ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਦੇ ਇਕ ਗਰੁੱਪ ਨੂੰ 2 ਲੱਖ ਰੁਪਏ ਭੇਜੇ ਸਨ ਅਤੇ ਜਿਸ ਦੇ 10 ਮੈਂਬਰਾਂ ਨੂੰ ਐਸ ਐਸ ਓ ਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ 07 ਪਿਸਟਲ .32 ਬੋਰ ਬਰਾਮਦ ਕੀਤੇ ਸਨ।

Read More Punjab Crime News

Continue Reading

ਅਪਰਾਧ

ਲਾਕਡਾਊਨ ਵਿੱਚ ਬਰਥਡੇ ਸੈਲੀਬ੍ਰੇਸ਼ਨ ਕਾਰਨ ਪੰਜਾਬੀ ਗਾਇਕ ਖਾਨ ਸਾਬ੍ਹ ਗ੍ਰਿਫਤਾਰ

Published

on

Khan Sabh

ਫਗਵਾੜਾ, 10 ਜੂਨ – ਫਗਵਾੜਾ ਪੁਲਸ ਨੇ ਮਸ਼ਹੂਰ ਪੰਜਾਬੀ ਗਾਇਕ ਇਮਰਾਨ ਖਾਨ ਉਰਫ ਖਾਨ ਸਾਬ੍ਹ ਨੂੰ ਕੋਰੋਨਾ ਦੌਰਾਨ ਭੀੜ ਇਕੱਠੀ ਕਰ ਕੇ ਆਪਣਾ ਜਨਮ ਦਿਨ ਮਨਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ ਖਾਨ ਸਾਬ੍ਹ ਦੇ ਨਾਂਅ ਨਾਲ ਮਸ਼ਹੂਰ ਪੰਜਾਬੀ ਗਾਇਕ ਇਮਰਾਨ ਖਾਨ ਨੂੰ ਉਨ੍ਹਾਂ ਦੇ ਕੁਝ ਪ੍ਰਸ਼ੰਸਕਾਂ ਨੇ ਜਨਮ ਦਿਨ ਮੌਕੇ ਉੱਤੇ ਅੱਧੀ ਰਾਤ ਨੂੰ ਬੈਂਡ-ਵਾਜੇ ਨਾਲ ਸਰਪ੍ਰਾਈਜ ਦਿੱਤਾ ਸੀ। ਉਕਤ ਪਾਰਟੀ ਦੀ ਵੀਡੀਓ ਵਾਇਰਲ ਹੋ ਗਈ, ਜਿਸ ਪਿੱਛੋਂ ਫਗਵਾੜਾ ਪੁਲਸ ਨੇ ਖਾਨ ਸਾਬ੍ਹ ਅਤੇ ਹੋਰ ਲੋਕਾਂ ਖਿਲਾਫ ਖਿਲਾਫ ਧਾਰਾ 188 ਅਤੇ ਡਿਜ਼ਾਸਟਰ ਮੈਨੇਜਮੈਂਟ ਐਕਟ ਦਾ ਕੇਸ ਦਰਜ ਕੀਤਾ ਹੈ।ਥਾਣਾ ਸਤਨਾਮਪੁਰਾ ਦੀ ਪੁਲਸ ਨੇ ਖਾਨ ਸਾਬ੍ਹ ਨੂੰ ਗ੍ਰਿਫਤਾਰ ਕਰ ਕੇ ਬਾਅਦ ਵਿੱਚ ਜ਼ਮਾਨਤ ਉੱਤੇ ਰਿਹਾਅ ਕਰ ਦਿੱਤਾ। ਪੁਲਸ ਬਾਕੀ ਦੋਸ਼ੀਆਂ ਦੀ ਤਲਾਸ਼ ਵਿੱਚ ਛਾਪੇਮਾਰ ਰਹੀ ਹੈ। ਏਥੇ ਫਗਵਾੜਾ ਦੇ ਪ੍ਰੀਤਨਗਰ ਵਿੱਚ ਪੰਜਾਬੀ ਗਾਇਕ ਖਾਨ ਸਾਬ੍ਹ ਦੀ ਰਿਹਾਇਸ਼ ਹੈ। ਪੁਲਸ ਮੁਤਾਬਕ ਸੱਤ-ਅੱਠ ਜੂਨ ਦੀ ਅੱਧੀ ਰਾਤ ਨੂੰ ਉਸ ਦੇ ਜਨਮ ਦਿਨ ਉੱਤੇ ਅਲੱਗ-ਅਲੱਗ ਸ਼ਹਿਰਾਂ ਤੋਂ ਪ੍ਰਸ਼ੰਸਕ ਬੈਂਡ ਵਾਜੇ ਲੈ ਕੇ ਉਸ ਦੇ ਘਰ ਦੇ ਅੱਗੇ ਪਹੁੰਚੇ ਸਨ। ਸਾਰਿਆਂ ਨੇ ਮਿਲ ਕੇ ਉਥੇ ਹੰਗਾਮਾ ਕੀਤਾ ਅਤੇ ਲਾਕਡਾਊਨ ਦੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ।

Read More Latest Punjabi News

Continue Reading

ਅਪਰਾਧ

ਅਮਰੀਕਾ ਭੇਜਣ ਲਈ ਆਰ ਟੀ ਓ ਆਫਿਸ ਦੇ ਕਾਰਿੰਦੇ ਤੋਂ 25 ਲੱਖ ਠੱਗੇ

Published

on

money

ਜਲੰਧਰ, 10 ਜੂਨ – ਅਮਰੀਕਾ ਭੇਜਣ ਦੇ ਲਾਰੇ ਨਾਲ ਆਰ ਟੀ ਓ ਆਫਿਸ ਦੇ ਮੁਲਾਜ਼ਮ ਤਰੁਣ ਕੁਮਾਰ ਪੁੱਤਰ ਰਾਜੇਸ਼ ਕੁਮਾਰ ਵਾਸੀ ਕੁੱਕੜ ਪਿੰਡ ਜ਼ਿਲ੍ਹਾ ਜਲੰਧਰ ਨਾਲ 25 ਲੱਖ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਥਾਣਾ ਜਲੰਧਰ ਕੈਂਟ ਵਿੱਚ ਪੰਜ ਲੋਕਾਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਹੈ।
ਏ ਸੀ ਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਉਕਤ ਕੇਸ ਦੀ ਜਾਂਚ ਤੋਂ ਬਾਅਦ ਆਪਣੀ ਰਿਪੋਰਟ ਡੀ ਏ ਲੀਗਲ ਨੂੰ ਭੇਜੀ ਸੀ, ਜਿਸ ਪਿੱਛੋਂ ਗੁਰਿੰਦਰ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਕੋਟ ਬਾਦਲ ਖਾਂ ਜ਼ਿਲ੍ਹਾ ਜਲੰਧਰ, ਭੁਪਿੰਦਰ ਸਿੰਘ ਵਾਸੀ ਦਸਮੇਸ਼ ਨਗਰ ਖਰੜ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਬੇਅੰਤ ਸਿੰਘ ਬੰਟੀ ਤੇ ਗੁਲਾਬ ਸਿੰਘ ਦੋਵੇਂ ਪਿੰਡ ਭੁੱਲਰ ਪੱਟੀ, ਜ਼ਿਲ੍ਹਾ ਸੰਗਰੂਰ ਅਤੇ ਜਗਦੇਵ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਲੌਂਗੋਵਾਲ ਜ਼ਿਲ੍ਹਾ ਸੰਗਰੂਰ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਥਾਣਾ ਜਲੰਧਰ ਕੈਂਟ ਦੇ ਮੁੱਖੀ ਇੰਸਪੈਕਟਰ ਅਜਾਇਬ ਸਿੰਘ ਔਜਲਾ ਨੇ ਦੱਸਿਆ ਕਿ ਅਜੇ ਤੱਕ ਕਿਸੇ ਦੋਸ਼ੀ ਦੀ ਗ਼੍ਰਿਫ਼ਤਾਰੀ ਨਹੀਂ ਹੋਈ। ਤਰੁਣ ਕੁਮਾਰ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਗੁਰਿੰਦਰ ਸਿੰਘ ਦੇ ਨਾਲ ਉਸਦੇ ਦੋਸਤਾਨਾ ਸਬੰਧ ਸਨ। ਉਸ ਨੇ ਕਿਹਾ ਕਿ ਉਸਦਾ ਕੋਈ ਜਾਣਕਾਰ ਟਰੈਵਲ ਏਜੰਟ ਲੋਕਾਂ ਨੂੰ ਅਮਰੀਕਾ ਭੇਜਦਾ ਹੈ ਅਤੇ ਉਸ ਦਾ ਕੰਮ ਬਿਲਕੁਲ ਸਾਫ-ਸੁਥਰਾ ਹੈ। ਤਰੁਣ ਨੇ ਕਿਹਾ ਕਿ ਉਹ ਗੁਰਿੰਦਰ ਦੀਆਂ ਗੱਲਾਂ ਵਿੱਚ ਆ ਗਿਆ ਅਤੇ ਉਸ ਨੂੰ ਆਪਣੀ ਵਿਦੇਸ਼ ਜਾਣ ਦੀ ਇੱਛਾ ਦੱਸੀ। ਗੁਰਿੰਦਰ ਸਿੰਘ ਨੇ ਉਸ ਤੋਂ 35 ਲੱਖ ਰੁਪਏ ਦੀ ਮੰਗ ਕੇ ਕਿਹਾ ਕਿ 20 ਲੱਖ ਰੁਪਏ ਐਡਵਾਂਸ ਦੇਣੇ ਹੋਣਗੇ, ਬਾਕੀ 15 ਲੱਖ ਰੁਪਏ ਅਮਰੀਕਾ ਦਾ ਵੀਜ਼ਾ ਲੱਗਣ ਪਿੱਛੋਂ ਦੇਣੇ ਹਨ।ਤਰੁਣ ਨੇ ਕਿਹਾ ਕਿ ਉਸ ਨੇ 20 ਲੱਖ ਰੁਪਏ ਗੁਰਿੰਦਰ ਨੂੰ ਨਕਦ ਦਿੱਤੇ ਅਤੇ ਸਬੂਤ ਵਜੋਂ ਉਸਦੀ ਵੀਡੀਓ ਉਸ ਕੋਲ ਹੈ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਉਸ ਨੇ ਹੋਰ ਲਏ। ਕੁੱਲ 25 ਲੱਖ ਰੁਪਏ ਦੀ ਗੁਰਿੰਦਰ ਸਿੰਘ ਅਤੇ ਉਸਦੇ ਚਾਰ ਹੋਰ ਸਾਥੀਆਂ ਨੇ ਉਸ ਨਾਲ ਠੱਗੀ ਕੀਤੀ ਹੈ। ਗੁਰਿੰਦਰ ਉਸ ਨੂੰ ਝੂਠ ਬੋਲਦਾ ਰਿਹਾ ਕਿ ਟਰੈਵਲ ਏਜੰਟ ਦੇ ਆਫਿਸ ਵਿੱਚ ਰੇਡ ਹੋਈ ਹੈ, ਜਿਸ ਕਾਰਨ ਅਮਰੀਕਾ ਦਾ ਵੀਜ਼ਾ ਲੱਗਣ ਉੱਤੇ ਦੇਰੀ ਹੋ ਸਕਦੀ ਹੈ। ਉਸ ਦੇ ਟਾਲ-ਮਟੋਲ ਕਰਨ ਤੋਂ ਉਹ ਸਮਝ ਗਿਆ ਕਿ ਗੁਰਿੰਦਰ ਸਿੰਘ ਨੇ ਠੱਗੀ ਕੀਤੀ। ਉਸ ਨੇ ਆਪਣੇ ਪੈਸੇ ਉਸ ਕੋਲੋਂ ਮੰਗਣੇ ਸ਼ੁਰੂ ਕੀਤੇ ਤਾਂ ਉਸਨੇ ਨਹੀਂ ਦਿੱਤੇ।

Continue Reading

ਰੁਝਾਨ


Copyright by IK Soch News powered by InstantWebsites.ca