Brazil shocks China, stops testing for Chinese injection of Kovid-19
Connect with us [email protected]

ਅੰਤਰਰਾਸ਼ਟਰੀ

ਬਰਾਜ਼ੀਲ ਵੱਲੋਂ ਚੀਨ ਨੂੰ ਝਟਕਾ, ਕੋਵਿਡ-19 ਦੇ ਚੀਨੀ ਟੀਕੇ ਲਈ ਪਰਖ ਰੋਕੀ

Published

on

Chinese injection of Covid-19

ਸਾਓ ਪਾਓਲੋ, 11 ਨਵੰਬਰ – ਅਮਰੀਕਾ ਵੱਲੋਂ ਹਾਂਗਕਾਂਗ ਮੁੱਦੇ ਉਤੇ ਚੀਨ ਨੂੰ ਝਟਕਾ ਦੇਣ ਤੋਂ ਬਾਅਦ ਬਰਾਜ਼ੀਲ ਨੇ ਕੋਰੋਨਾ ਵਾਇਰਸ ਕੇਸ ਵਿੱਚ ਉਸ ਨੂੰ ਝਟਕਾ ਦਿੱਤਾ ਹੈ। ਬਰਾਜ਼ੀਲ ਦੀ ਸਿਹਤ ਰੈਗੂਲੇਟਰੀ ਨੇ ‘ਉਲਟ ਅਤੇ ਗੰਭੀਰ ਅਸਰ’ ਦੀ ਘਟਨਾ ਪਿੱਛੋਂ ਕੋਰੋਨਾ ਦੇ ਸੰਭਾਵਤ ਚੀਨੀ ਟੀਕੇ ‘ਕੋਰੋਨਾਵੈਕ’ ਦੀ ਪਰਖ ਰੋਕ ਦਿੱਤੀ ਹੈ। ਇਸ ਫੈਸਲੇ ਦੀ ਸੂਚਨਾ ਕੱਲ੍ਹ ਰਾਤ ਬਰਾਜ਼ੀਲ ਸਿਹਤ ਰੈਗੂਲੇਟਰੀ ‘ਐਨਵਿਜ਼ਾ’ ਦੀ ਵੈਬਸਾਈਟ ‘ਤੇ ਦਿੱਤੀ ਗਈ।
ਸਾਓ ਪਾਓਲੋ ਦੇ ਇਲਾਜ ਖੋਜ ਸੰਸਥਾਨ ਬੁਟਾਨਨ ਦੇ ਮੁਖੀ ਡਿਮਾਸ ਕੋਵਾਸ ਨੇ ਕਿਹਾ ਕਿ ਵੈਕਸੀਨ ਕਾਰਨ ਹੋਈ ਇੱਕ ਮੌਤ ਤੋਂ ਬਾਅਦ ਚੀਨੀ ਵੈਕਸੀਨ ਦੇ ਟ੍ਰਾਇਲ ਰੋਕਣ ਦਾ ਫੈਸਲਾ ਕੀਤਾ ਗਿਆ ਹੈ। ਬਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ ਨੇ ਚੀਨ ਦੇ ਕੋਵਿਡ-19 ਟੀਕੇ ਦਾ ਮਜ਼ਾਕ ਉਡਾਉਂਦਿਆਂ ਕਿਹਾ ਕਿ ਬਰਾਜ਼ੀਲੀ ਲੋਕ ਕਿਸੇ ਲਈ ਗਿੰਨੀ ਪਿਗ ਨਹੀਂ ਬਣ ਸਕਦੇ। ਉਨ੍ਹਾਂ ਕਈ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਚੀਨ ਤੋਂ ਕੋਰੋਨਾ ਦੀ ਵੈਕਸੀਨ ਨਹੀਂ ਖਰੀਦੇਗਾ। ਚੀਨ ਦੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਬੋਲਸੋਨਾਰੋ ਦੀ ਟਿੱਪਣੀ ‘ਤੇ ਆਪਣੀ ਵੈਕਸੀਨ ਦਾ ਬਚਾਅ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਚੀਨ ਦੀ ਟੀਕਾ ਖੋਜ ਤੇ ਵਿਕਾਸ ਸਮਰੱਥਾ ਦੁਨੀਆ ਭਰੇ ਵਿੱਚ ਪਹਿਲੇ ਨੰਬਰ ‘ਤੇ ਹੈ। ਚੀਨ ਫਿਲਹਾਲ 4 ਟੀਕਿਆਂ ‘ਤੇ ਕੰਮ ਕਰ ਰਿਹਾ ਹੈ, ਜੋ ਤੀਜੇ ਪੜਾਅ ਦੀ ਕਲੀਨਿਕਲ ਪਰਖ ‘ਚ ਪਹੁੰਚ ਗਏ ਹਨ। ਚੀਨ ਦੀ ਟੀਕਾ ਖੋਜ ਤੇ ਵਿਕਾਸ ਸਮਰੱਥਾ ਦੀ ਕਈ ਦੇਸ਼ਾਂ ਵਿੱਚ ਚਰਚਾ ਹੋ ਰਹੀ ਹੈ।

Click Here To Read Latest Punjabi news

ਅੰਤਰਰਾਸ਼ਟਰੀ

ਬਾਇਡੇਨ ਬਹੁਤ ਅੱਗੇ ਨਿਕਲਿਆ,ਡੋਨਾਲਡ ਟਰੰਪ ਹਾਲੇ ਵੀ ਹਾਰ ਮੰਨਣ ਨੂੰ ਤਿਆਰ ਨਹੀਂ

Published

on

trump and biden
  • 2024 ਵਿੱਚ ਹੋਣ ਵਾਲੀ ਚੋਣਲਈ ਵੀ ਤਿਆਰੀ ਸ਼ੁਰੂ
  • ਕਈ ਰਿਪਬਲਿਕਨ ਨੇਤਾ ਵੀ ਟਰੰਪ ਦੇ ਵਿਰੋਧ ਵਿਚ
    ਵਾਸ਼ਿੰਗਟਨ, 23 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਜੇ ਤੱਕ ਵੀ ਚੋਣਾਂ ਵਿੱਚ ਆਪਣੀ ਹਾਰ ਪੂਰੀ ਤਰ੍ਹਾਂ ਨਹੀਂ ਮੰਨੀ, ਜਦ ਕਿ ਵਿਰੋਧੀ ਉਮੀਦਵਾਰ ਜੋਅ ਬਾਇਡੇਨ ਉਸ ਤੋਂ ਬਹੁਤ ਜ਼ਿਆਦਾ ਅੱਗੇ ਲੰਘ ਚੁੱਕੇ ਹਨ। ਪੈਨਸਿਲਵੇਨੀਆ, ਜਾਰਜੀਆ, ਐਰੀਜ਼ੋਨਾ ਵਿਚ ਅਦਾਲਤ ਵਿੱਚ ਕੀਤੇ ਕੇਸ ਰੱਦ ਹੋਣ ਦੇ ਝਟਕੇ ਖਾਣ ਮਗਰੋਂ ਉਹ ਅਜੇ ਵੀ ਆਪਣੀ ਹਾਰ ਦਾ ਬਿਆਨ ਨਹੀਂ ਦੇ ਰਹੇ, ਪਰ ਸਾਲ 2024 ਲਈ ਰਿਪਬਲਿਕਨ ਉਮੀਦਵਾਰ ਬਣਨ ਦੀਆਂ ਤਿਆਰੀਆਂ ਉਨ੍ਹਾਂ ਨੇ ਇਸ ਦੌਰਾਨ ਫਿਰ ਸ਼ੁਰੂ ਕਰ ਦਿੱਤੀਆਂ ਹਨ।
    ਵਰਨਣ ਯੋਗ ਹੈ ਕਿ ਰਾਸ਼ਟਰਪਤੀ ਚੋਣ ਵਿੱਚ ਆਪਣੀ ਹਾਰ ਮੰਨਣਤੋਂ ਇਨਕਾਰ ਕਰੀ ਜਾਂਦੇ ਡੋਨਾਲਡ ਟਰੰਪ ਦੀ ਖੁਦ ਆਪਣੀ ਰਿਪਬਲਿਕਨ ਪਾਰਟੀ ਉੱਤੇ ਵੀ ਪਹਿਲਾਂ ਵਰਗੀ ਪਕੜ ਨਹੀਂ ਰਹੀ, ਫਿਰ ਵੀ ਆਪਣੇ ਨੇੜਲੀ ਨੇਤਾ ਰੋਟਰਾ ਮੈਕਡੇਨੀਅਲ ਨੂੰ ਰਿਪਬਲਿਕਨ ਪਾਰਟੀ ਦੀ ਉਹ ਨੈਸ਼ਨਲ ਕਮੇਟੀ ਦਾ ਮੁਖੀ ਰੱਖਣਾ ਚਾਹੁੰਦੇ ਹਨ। ‘ਨਿਊਯਾਰਕ ਟਾਈਮਸ’ ਦੀ ਰਿਪੋਰਟ ਮੁਤਾਬਕ ਮੈਕਡੇਨੀਅਲ ਨੇ ਕਿਹਾ ਹੈ ਕਿ ਉਹ ਫਿਰ ਕਮੇਟੀ ਦੀ ਮੁਖੀ ਬਣਨਾ ਚਾਹੁੰਦੀ ਹੈ ਤੇ ਟਰੰਪ ਗਰੁੱਪ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਮਾਹਰਾਂ ਦੇ ਮੁਤਾਬਕ ਮੈਕਡੇਨੀਅਲ ਦਾ ਚੋਣ ਕਰਾ ਕੇ ਡੋਨਾਲਡ ਟਰੰਪ ਸਾਲ 2024 ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਆਪਣਾ ਦਾਅਵਾ ਕਾਇਮ ਕਰਨਾ ਚਾਹੁੰਦੇ ਹਨ। ਇਸ ਕਮੇਟੀ ਕੋਲ ਵੋਟਰਾਂ ਤੇ ਪਾਰਟੀ ਨੂੰ ਫੰਡ ਦੇਣ ਵਾਲਿਆਂ ਦਾ ਡਾਟਾ ਹੁੰਦਾ ਹੈ। ਜੇ ਮੈਕਡੇਨੀਅਲ ਇਸ ਅਹੁਦੇ ਲਈ ਫਿਰ ਚੁਣੀ ਗਈ ਤਾਂ ਇਹ ਡਾਟਾ ਟਰੰਪ ਦੀ ਪਹੁੰਚ ਵਿਚ ਹੋਵੇਗਾ। ਬਹੁਤ ਸਾਰੇ ਰਿਪਬਲਿਕਨ ਨੇਤਾ ਇਸ ਵਕਤ ਡੋਨਾਲਡ ਟਰੰਪ ਦੇ ਇਸ ਰੁਖ ਦੇ ਖਿਲਾਫ ਦੱਸੇ ਜਾਂਦੇ ਹਨ, ਪਰ ਉਹ ਖੁੱਲ੍ਹ ਕੇ ਉਸ ਦਾ ਵਿਰੋਧ ਨਹੀਂ ਕਰ ਰਹੇ।
    ਇਸ ਦੌਰਾਨ ਇੱਕ ਖਬਰ ਏਜੰਸੀ ਅਨੁਸਾਰ ਟਰੰਪ ਅਤੇ ਉਨ੍ਹਾਂ ਦਾ ਧੜਾ ਕਾਨੂੰਨੀ ਕਾਰਵਾਈ ਨਾਲ ਸਿਰਫ ਆਪਣਾ ਗੁੱਸਾ ਕੱਢ ਰਿਹਾ ਹੈ, ਕਿਉਂਕਿ ਇਸ ਵਿਚ ਸ਼ੱਕ ਨਹੀਂ ਰਹਿ ਗਿਆ ਕਿ ਡੋਨਾਲਡ ਟਰੰਪ ਚੋਣਾਂ ਹਾਰ ਚੁੱਕੇ ਹਨ ਅਤੇ ਜੋਅ ਬਾਈਡੇਨ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਣਗੇ। ਇਸ ਰਿਪੋਰਟ ਮੁਤਾਬਕ ਬਾਈਡੇਨ ਨੂੰ ਟਰੰਪ ਤੋਂ ਛੇ ਲੱਖ ਪਾਪੂਲਰ ਵੋਟ ਵੱਧ ਮਿਲੇ ਹਨ, ਇਸ ਦੇ ਬਾਵਜੂਦ ਟਰੰਪ ਦੀ ਕਾਨੂੰਨੀ ਪੈਂਤੜੇਬਾਜ਼ੀ ਜਾਰੀ ਹੈ।

Continue Reading

ਅੰਤਰਰਾਸ਼ਟਰੀ

ਐਫ ਡੀ ਏ ਵੱਲੋਂ ਟਰੰਪ ਨੂੰ ਦਿੱਤੀ ਦਵਾਈ ਦੀ ਮੁਸ਼ਕਲ ਹਾਲਤ ‘ਚ ਵਰਤੋਂ ਲਈ ਮਨਜ਼ੂਰੀ

Published

on

trump

ਵਾਸ਼ਿੰਗਟਨ, 23 ਨਵੰਬਰ – ਅਮਰੀਕਾ ਦੇ ਸਿਹਤ ਅਧਿਕਾਰੀਆਂ ਨੇ ਕੋਵਿਡ-19 ਨਾਲ ਲੜਨ ਲਈ ਇਮਿਊਨ ਸਿਸਟਮ ਵਧਾਉਣ ਵਾਲੀ ਇੱਕ ਅਜਿਹੀ ਐਂਟੀਬਾਡੀ ਦਵਾਈ ਦੇ ਸੰਕਟ ਮੌਕੇ ਵਰਤਣ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੂੰ ਪਿਛਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕੋਰੋਨਾ ਵਾਇਰਸ ਦੇ ਪੀੜਤ ਹੋਣ ਵੇਲੇ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ ਹੋਰ ਦਵਾਈ ਦੇ ਸੰਕਟ ਵਿੱਚ ਦੇਣ ਦੀ ਮਨਜ਼ੂਰੀ ਦਿੱਤੀ ਗਈ ਸੀ।
ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ (ਐਫ਼ ਡੀ ਏ) ਨੇ ਰੇਜੇਨਰਾਨ ਫਾਰਮਾਸਿਊਟੀਕਲ ਇੰਕ ਦੀ ਦਵਾਈ ਵਰਤਣ ਦੀ ਮਨਜ਼ੂਰੀ ਇਸ ਕੋਸ਼ਿਸ਼ ਵਜੋਂ ਦੇ ਦਿੱਤੀ ਹੈ ਕਿ ਹਲਕੇ ਤੋਂ ਮੱਧਮ ਲੱਛਣਾਂ ਵਾਲੇ ਮਰੀਜ਼ਾਂ ਨੂੰ ਹਸਪਤਾਲ ‘ਚ ਭਰਤੀ ਹੋਣ ਦੀ ਸਥਿਤੀ ਜਾਂ ਫਿਰ ਉਨ੍ਹਾਂ ਦੀ ਹਾਲਤ ਵਿਗੜਨ ਤੋਂ ਬਚਾਇਆ ਜਾ ਸਕੇ। ਐਫ਼ ਡੀ ਏ ਨੇ ਇਸ ਦਵਾਈ ਦਾ ਇਸਤੇਮਾਲ 12 ਸਾਲ ਦੇ ਬੱਚੇ ਜਾਂ ਉਸ ਤੋਂ ਵੱਧ ਉਮਰ ਦੇ ਉਨ੍ਹਾਂ ਲੋਕਾਂ ‘ਤੇ ਕਰਨ ਦੀ ਮਨਜ਼ੂਰੀ ਦਿੱਤੀ ਹੈ, ਜਿਨ੍ਹਾਂ ਦਾ ਵਜ਼ਨ ਘੱਟ ਤੋਂ ਘੱਟ 40 ਕਿੱਲੋ ਗਰਾਮ ਹੈ ਅਤੇ ਉਹ ਜੋ ਉਮਰ ਜਾਂ ਹੋਰ ਮੈਡੀਕਲ ਸਥਿਤੀਆਂ ਦੀ ਵਜ੍ਹਾ ਨਾਲ ਗੰਭੀਰ ਖਤਰੇ ਦਾ ਸਾਹਮਣਾ ਕਰ ਰਹੇ ਹਨ। ਸੰਕਟ ਕਾਲੀਨ ਸਥਿਤੀ ‘ਚ ਇਸ ਦਵਾਈ ਦੇ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ, ਪਰ ਹਾਲੇ ਇਸ ਦੀ ਸੁਰੱਖਿਆ ਅਤੇ ਇਸ ਦੀ ਪ੍ਰਭਾਵ ਦਾ ਪਤਾ ਲਗਾਏ ਜਾਣ ਲਈ ਅਧਿਅਨ ਚੱਲ ਰਿਹਾ ਹੈ। ਮੁਢਲੇ ਨਤੀਜਿਆਂ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਕੋਰੋਨਾ ਦੀ ਵਜ੍ਹਾ ਨਾਲ ਹਸਪਤਾਲ ‘ਚ ਭਰਤੀ ਹੋਣ ਜਾਂ ਗੰਭੀਰ ਖਤਰੇ ਵਾਲੇ ਮਰੀਜ਼ਾਂ ਦੇ ਆਈ ਸੀ ਯੂ ‘ਚ ਭਰਤੀ ਹੋਣ ਤੋਂ ਰੋਕ ਲਗਾ ਸਕਦੀ ਹੈ।

Click Here To Read Latest Punjabi news

Continue Reading

ਅੰਤਰਰਾਸ਼ਟਰੀ

ਯੂ ਕੇ ਜੇਲ੍ਹ ਵਿੱਚ ਗੰਭੀਰ ਸੱਟ ਲੱਗਣ ਕਾਰਨ ਕੈਦੀ ਨੂੰ 36 ਲੱਖ ਪੌਂਡ ਮੁਆਵਜ਼ਾ ਮਿਲਿਆ

Published

on

prison

ਗਲਾਸਗੋ, 23 ਨਵੰਬਰ – ਜ਼ਿੰਦਗੀ ਦੇ ਕਿਸੇ ਵੀ ਮੋੜ ‘ਤੇ ਕਦੇ ਮਾਲੀ ਹਾਲਾਤ ਬਦਲ ਸਕਦੇ ਹਨ। ਇਸ ਨੁਕਤੇ ਨੂੰ ਯੂ ਕੇ ਵਿੱਚ ਇੱਕ ਕੈਦੀ ਨਾਲ ਵਾਪਰੀ ਘਟਨਾ ਨੇ ਸੱਚ ਕਰ ਦਿਤਾ ਹੈ ਜੋ ਸੀਖਾਂ ਪਿੱਛੇ ਪਹੁੰਚ ਕੇ ਕਰੋੜਪਤੀ ਬਣ ਗਿਆ ਹੈ। ਇੱਕ ਕੈਦੀ, ਜਿਸ ਦੀ ਅੱਖ ‘ਤੇ ਸੱਟ ਵੱਜਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ ਸੀ, ਸਰਕਾਰ ਵੱਲੋਂ ਉਸ ਨੂੰ ਇਸ ਸੱਟ ਦੇ ਲੱਗਣ ਕਾਰਨ 3.6 ਮਿਲੀਅਨ ਪੌਂਡ ਦਾ ਵੱਡਾ ਮੁਆਵਜ਼ਾ ਦਿੱਤਾ ਗਿਆ ਹੈ।
ਇਹ ਰਕਮ ਪਿਛਲੇ 3 ਸਾਲਾਂ ਵਿੱਚ ਕਿਸੇ ਵੀ ਅਦਾਇਗੀ ਤੋਂ ਦਸ ਗੁਣਾ ਵੱਧ ਹੈ। ਇਸ ਨਾਲ ਟੈਕਸ ਭਰਨ ਵਾਲੇ ਲੋਕਾਂ ਦੀ ਕੁੱਲ ਰਾਸ਼ੀ ਹੇਠ ਜੇਲ੍ਹਾਂ ਨੂੰ ਜਾਣ ਵਾਲੇ ਭੁਗਤਾਨ ਵਿੱਚ ਪਿਛਲੇ 12 ਮੀਨਿਆਂ ਦੌਰਾਨ 7.5 ਮਿਲੀਅਨ ਪੌਂਡ ਤੱਕ ਦਾ ਵਾਧਾ ਹੋਇਆ ਹੈ, ਜਿਹੜੀ ਜੇਲ੍ਹ ਅਤੇ ਪ੍ਰੋਬੇਸ਼ਨ ਸਰਵਿਸ ਦੇ ਸਾਲਾਨਾ ਖਾਤੇ ਅਨੁਸਾਰ ਪਿਛਲੇ ਸਾਲ ਤੋਂ 3 ਮਿਲੀਅਨ ਪੌਂਡ ਵੱਧ ਹੈ। ਸਟਾਫ ਅਤੇ ਕੈਦੀਆਂ ‘ਤੇ ਹਮਲੇ ਅਤੇ ਅਜਿਹੀਆਂ ਘਟਨਾਵਾਂ ਲਈ ਲੱਗਭਗ 85 ਮਿਲੀਅਨ ਪੌਂਡ ਦਾ ਭੁਗਤਾਨ 3 ਸਾਲਾਂ ਵਿੱਚ ਕੀਤਾ ਗਿਆ ਹੈ। ਨਿਆਂ ਮੰਤਰਾਲੇ ਅਨੁਸਾਰ ਅਜਿਹੇ ਕੇਸਾਂ ਵਿੱਚ ਟੈਕਸ ਅਦਾ ਕਰਨ ਵਾਲਿਆਂ ਦੇ ਪੈਸੇ ਦੀ ਬਚਤ ਹੋਣ ਦੀ ਸੰਭਾਵਨਾ ਦਾ ਧਿਆਨ ਰੱਖਦੇ ਹੋਏ ਫੈਸਲਾ ਕੀਤਾ ਜਾਂਦਾ ਹੈ।

Click Here To Read Punjabi newspaper

Continue Reading

ਰੁਝਾਨ