Both escape after shopkeeper dies after being beaten by father and son
Connect with us [email protected]

ਅਪਰਾਧ

ਪਿਓ-ਪੁੱਤ ਵੱਲੋਂ ਕੁੱਟਣ ਨਾਲ ਦੁਕਾਨਦਾਰ ਦੀ ਮੌਤ ਮਗਰੋਂ ਦੋਵੇਂ ਫਰਾਰ

Published

on

ਲੁਧਿਆਣਾ, 21 ਫਰਵਰੀ – ਇਸ ਸ਼ਹਿਰ ਦੀ ਧਾਂਦਰਾ ਰੋਡ ਦੇ ਇਲਾਕੇ ਬਾਬਾ ਇੰਦਰ ਸਿੰਘ ਨਗਰ ਵਿੱਚ ਕੱਲ੍ਹ ਦੇਰ ਰਾਤ ਇੱਕ ਵਿਅਕਤੀ ਦੀ ਇਲਾਕੇ ਵਿੱਚ ਰਹਿਣ ਵਾਲੇ ਪਿਓ-ਪੁੱਤ ਨੇ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ ਅਤੇਇਸ ਤੋਂ ਬਾਅਦ ਦੋਵੇਂ ਦੋਸ਼ੀ ਪਿਓ ਪੁੱਤ ਮੌਕੇ ਤੋਂ ਫਰਾਰ ਹੋ ਗਏ।
ਸੂਚਨਾ ਮਿਲਦੇ ਸਾਰ ਥਾਣਾ ਸਦਰ ਪੁਲਸ ਮੌਕੇ ਉੱਤੇ ਪਹੁੰਚੀ, ਜਿਸ ਨੇ ਪੀੜਤ ਪਰਵਾਰ ਦੇ ਬਿਆਨਾਂ ਉੱਤੇ ਦੋਸ਼ੀ ਪਿਓ ਪੁੱਤ ਦੇ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਚਾਲੀ ਸਾਲਾ ਪਸ਼ੂਪਤੀ ਝਾਅ ਉਰਫ ਪਵਨ ਕੁਮਾਰ ਝਾਅ ਵਜੋਂ ਹੋਈ ਹੈ। ਉਸ ਦੇ ਭਰਾ ਸੁੰਦਰ ਕੁਮਾਰ ਨੇ ਦੱਸਿਆ ਕਿ ਉਹ ਜੱਦੀ ਤੌਰ ਉੱਤੇ ਰਾਘੋ ਜ਼ਿਲ੍ਹਾ ਦਰਭੰਗਾ (ਬਿਹਾਰ) ਦੇ ਰਹਿਣ ਵਾਲੇ ਹਨ ਤੇ ਉਸ ਦਾ ਭਰਾ ਪਵਨ ਫੁੱਲਾਂਵਾਲ ਇਲਾਕੇ ਵਿੱਚ ਕਰਿਆਨੇ ਦੀ ਦੁਕਾਨ ਕਰਦਾ ਸੀ। ਕੱਲ੍ਹ ਰਾਤ ਉਹ ਆਪਣੀ ਦੁਕਾਨ ਉੱਤੇ ਮੌਜੂਦ ਸੀ, ਜਿੱਥੇ ਮੁਲਜ਼ਮ ਮੋਹਨ ਆ ਗਿਆ ਤੇ ਉਸ ਨਾਲ ਕਿਸੇ ਗੱਲ ਤੋਂ ਝਗੜਾ ਕਰਨ ਲੱਗਾ ਪਿਆ। ਜਦ ਗੱਲ ਹੱਥੋਪਾਈ ਤੱਕ ਪਹੁੰਚੀ ਤਾਂ ਦੋਸ਼ੀ ਦਾ ਲੜਕਾ ਅਭਿਸ਼ੇਕ ਵੀ ਮੌਕੇ ਉੱਤੇ ਪਹੁੰਚ ਗਿਆ। ਦੋਵਾਂ ਨੇ ਉਸ ਦੇ ਭਰਾ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੱਟ ਲੱਗਣ ਕਾਰਨ ਪਵਨ ਡਿੱਗ ਪਿਆ। ਉਨ੍ਹਾਂ ਉਸ ਨੂੰ ਪ੍ਰਾਈਵੇਟ ਹਸਪਤਾਲ ਪੁਚਾਇਆ, ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਦਾ ਉਸ ਦੇ ਭਰਾ ਨਾਲ ਪਹਿਲਾਂ ਵੀ ਝਗੜਾ ਹੋਇਆ ਸੀ, ਪਰ ਇਲਾਕੇ ਦੇ ਲੋਕਾਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾ ਦਿੱਤਾ ਸੀ।ਥਾਣਾ ਸਦਰ ਦੇਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਪੀੜਤ ਪਰਵਾਰ ਦੇ ਬਿਆਨਾਂ ਉੱਤੇ ਮੁਲਜ਼ਮਾਂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

ਅਪਰਾਧ

ਨਸ਼ੇ `ਚ ਟੱਲੀ ਰਈਸਜ਼ਾਦੇ ਨੇ ਫਾਰਚੂਨਰ ਨਾਲ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਕੁਚਲਿਆ

Published

on

ਮੋਹਾਲੀ, 1 ਮਾਰਚ – ਸ਼ਰਾਬ ਦੇ ਨਸ਼ੇ ਵਿੱਚ ਟੱਲੀ ਦੋਸਤਾਂ ਨਾਲ ਮਸਤੀ ਕਰ ਰਹੇ ਇੱਕ ਰਈਸਜ਼ਾਦੇ ਕਾਰ ਚਾਲਕ ਦੀ ਲਾਪਰਵਾਹੀ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ।
ਏਥੇ ਫੇਜ਼-ਸੱਤ ਦੇ ਲਾਈਟ ਪੁਆਇੰਟ ‘ਤੇ ਇੱਕ ਹਾਦਸੇ ਵਿੱਚ ਦੋ ਨੌਜਵਾਨਾਂ ਨੂੰ ਤੇਜ਼ ਰਫਤਾਰ ਫਾਰਚੂਨਰ ਨੇ ਕੁਚਲ ਦਿੱਤਾ ਅਤੇ ਮੋਟਰ ਸਾਈਕਲ ਸਵਾਰ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ। ਮ੍ਰਿਤਕ ਨੌਜਵਾਨਾਂ ਦੀ ਪਛਾਣ ਪ੍ਰਣਵ ਸ਼ਰਮਾ (24) ਪਿੰਡ ਗਗਰੇਟ ਜ਼ਿਲ੍ਹਾ ਊਨਾ (ਹਿਮਾਚਲ) ਅਤੇ ਵਿਸ਼ਾਲ ਯਾਦਵ (22) ਵਾਸੀ ਰਿਵਾੜੀ ਹਰਿਆਣਾ ਦੇ ਰੂਪ ਵਿੱਚ ਹੋਈ ਹੈ। ਦੋਵਾਂ ਨੌਜਵਾਨਾਂ ਨੇ ਖਰੜ ਵਿੱਚ ਕਿਰਾਏ ‘ਤੇ ਫਲੈਟ ਲਿਆ ਹੋਇਆ ਸੀ। ਹਾਦਸੇ ਪਿੱਛੋਂ ਫਾਰਚੂਨਰ ਕਾਰ ਦਾ ਚਾਲਕ ਅਤੇ ਉਸ ਦੇ ਸਾਥੀ ਗੱਡੀ ਛੱਡ ਕੇ ਫਰਾਰ ਹੋ ਗਏ। ਪੁਲਸ ਨੂੰ ਗੱਡੀ ‘ਚੋਂ ਮਿਲੇ ਡਰਾਈਵਿੰਗ ਲਾਇਲੈਂਸ ਦੇ ਆਧਾਰ ‘ਤੇ ਫਾਰਚੂਨਰ ਗੱਡੀ ਚਾਲਕ ਦੀ ਪਛਾਣ ਏਕਨੂਰ ਸਿੰਘ ਵਾਸੀ ਜੇਲ੍ਹ ਰੋਡ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਰੂਪ ਵਿੱਚ ਹੋਈ ਹੈ। ਮਟੌਰ ਥਾਣਾ ਪੁਲਸ ਨੇ ਦੋਸ਼ੀ ਏਕਨੂਰ ਅਤੇ ਉਸ ਦੇ ਤਿੰਨ ਅਣਪਛਾਤੇ ਦੋਸਤਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ।ਮ੍ਰਿਤਕ ਪ੍ਰਣਵ ਦੇ ਕਮਰ ਦੀ ਹੱਡੀ ਟੁੱਟ ਕੇ ਦੂਸਰੇ ਪਾਸੇ ਮੁੜ ਗਈ ਅਤੇ ਕੁਚਲੇ ਜਾਣ ਕਾਰਨ ਚਿਹਰਾ ਵੀ ਪਛਾਣ ਵਿੱਚ ਨਹੀਂ ਆ ਰਿਹਾ ਸੀ।
ਦੱਸਿਆ ਜਾ ਰਿਹਾ ਹੈ ਕਿ ਪ੍ਰਣਵ ਆਪਣੇ ਦੋਸਤ ਵਿਸ਼ਾਲ ਯਾਦਵ ਨਾਲ ਮੋਟਰ ਸਾਈਕਲ ਉਤੇ ਆਪਣੇ ਫੇਜ਼-ਸੱਤ ਵਾਲੇ ਦੋਸਤ ਦੇ ਘਰੋਂ ਆਪਣੇ ਖਰੜ ਵਾਲੇ ਫਲੈਟ ‘ਤੇ ਜਾ ਰਹੇ ਸਨ। ਫੇਜ਼-ਸੱਤ ਦੇ ਲਾਈਟ ਪੁਆਇੰਟ ‘ਤੇ ਤੇਜ਼ ਰਫਤਾਰ ਫਾਰਚੂਨਰ ਨੇ ਪਹਿਲਾਂ ਰੈਡ ਲਾਈਟ ਜੰਪ ਕੀਤੀ ਅਤੇ ਪ੍ਰਣਵ ਅਤੇ ਵਿਸ਼ਾਲ ਨੂੰ ਕੁਚਲਦੀ ਹੋਈ ਫੁੱਟਪਾਥ ‘ਤੇ ਲੱਗੇ ਐਂਗਲਾਂ ਨੂੰ ਤੋੜਦੀ ਹੋਈ ਰੁੱਖ ਨਾਲ ਟਕਰਾਉਣ ਦੇ ਬਾਅਦ ਰੁਕੀ। ਫਾਰਚੂਨਰ ਗੱਡੀ ਦੇ ਦੋਵੇਂ ਏਅਰਬੈਗ ਖੁੱਲ੍ਹਣ ਨਾਲ ਗੱਡੀ ਵਿੱਚ ਸਵਾਰ ਸਾਰੇ ਨੌਜਵਾਨ ਬਚ ਗਏ ਅਤੇ ਗੱਡੀ ਨੂੰ ਮੌਕੇ ‘ਤੇ ਛੱਡ ਕੇ ਫਰਾਰ ਹੋ ਗਏ।

Continue Reading

ਅਪਰਾਧ

ਰੇਲਵੇ ਮੁਲਾਜ਼ਮ ਨੇ ਸਹੁਰੇ ਘਰ ਜਾ ਕੇ ਪਤਨੀ ਦਾ ਕਤਲ ਕਰ ਦਿੱਤਾ

Published

on

ਮਾਹਿਲਪੁਰ, 1 ਮਾਰਚ – ਇੱਕ ਹਥਿਆਰਬੰਦ ਵਿਅਕਤੀ ਨੇ ਏਥੋਂ ਨੇੜਲੇ ਪਿੰਡ ਬਘੌਰਾ ਦੇ ਬਾਹਰਵਾਰ ਆਪਣੇ ਸਹੁਰੇ ਘਰ ਵਿੱਚ ਵੜ ਕੇ ਅੰਦਰੋਂ ਕੁੰਡੇ ਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਅਤੇ ਸੱਸ ਤੇ ਸਹੁਰੇ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਫਿਰ ਘਰੋਂ ਬਾਹਰ ਆ ਕੇ ਆਪਣੀਆਂ ਦੋ ਮਹਿਲਾ ਰਿਸ਼ਤੇਦਾਰਾਂ ਉੱਤੇ ਵੀ ਕਾਤਲਾਨਾ ਹਮਲਾ ਕੀਤਾ, ਜਿਨ੍ਹਾਂ ਨੇ ਗੁਆਂਢੀਆਂ ਦੇ ਘਰਲੁਕ ਕੇ ਜਾਨ ਬਚਾਈ। ਜਦੋਂ ਦੋਸ਼ੀ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਭੱਜਣ ਲੱਗਾ ਤਾਂ ਲੋਕਾਂ ਨੇ ਘੇਰ ਕੇ ਕੁਟਾਪਾ ਚਾੜ੍ਹ ਕੇ ਬੰਨ੍ਹ ਲਿਆ ਤੇ ਪੁਲਸ ਹਵਾਲੇ ਕਰ ਦਿੱਤਾ। ਮੌਕੇ ਉੱਤੇ ਪਹੁੰਚੇ ਏ ਸੀ ਪੀ ਤੁਸ਼ਾਰ ਗੁਪਤਾ ਦੀ ਅਗਵਾਈ ਵਿੱਚ ਪੁਲਸ ਨੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਭਰਾ ਵਿਜੇ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਸ਼ਾ ਰਾਣੀ (50) ਦਾ ਵਿਆਹ 35 ਸਾਲ ਪਹਿਲਾਂ ਫਗਵਾੜਾ ਦੇ ਹਰਦੀਪ ਕੁਮਾਰ, ਜੋ ਰੇਲਵੇ ਵਿੱਚਮੁਲਾਜ਼ਮ ਹੈ, ਨਾਲ ਹੋਇਆ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ, ਜੋ ਵਿਦੇਸ਼ ਵਿੱਚ ਹਨ। ਉਨ੍ਹਾਂ ਦੱਸਿਆ ਕਿ ਹਰਦੀਪ ਕੁਮਾਰ ਅਕਸਰ ਹੀ ਮਾਮੂਲੀ ਗੱਲਾਂ ਉੱਤੇ ਆਸ਼ਾ ਨਾਲ ਝਗੜਾ ਕਰਕੇ ਉਸ ਦੀ ਕੁੱਟਮਾਰ ਕਰਦਾ ਸੀ ਤੇ 9 ਫਰਵਰੀ ਨੂੰ ਵੀ ਉਸ ਨੇ ਆਸ਼ਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਨੂੰ ਆਪੇ ਹਸਪਤਾਲ ਲੈ ਗਿਆ ਤੇ ਜਿੱਥੇ ਉਸ ਨੇ ਇਹ ਕਹਿ ਦਿੱਤਾ ਕਿ ਆਸ਼ਾ ਰਾਣੀ ਨੂੰ ਲੱਭਣ ਲਈ ਪੋਸਟਾਂ ਪਾਈਆਂ ਤਾਂ ਤਿੰਨ ਦਿਨ ਬਾਅਦ ਕਿਸੇ ਦੇ ਫ਼ੋਨ ਤੋਂ ਉਨ੍ਹਾਂ ਨੂੰ ਆਸ਼ਾ ਦਾ ਪਤਾ ਲੱਗਣ ਪਿੱਛੋਂ ਉਹ ਉਸ ਨੂੰ ਜ਼ਖ਼ਮੀ ਹਾਲਤ ਵਿੱਚ ਲੈ ਕੇ ਆਏ ਹਨ ਅਤੇ ਇਸ ਦਾ ਇਲਾਜ ਕਰਵਾਇਆ। ਇਸ ਬਾਰੇ ਫਗਵਾੜਾ ਪੁਲਸ ਨੇ ਇਰਾਦਾ ਕਤਲ ਦਾ ਕੇਸ ਦਰਜ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਉਸੇ ਦਿਨ ਤੋਂ ਉਨ੍ਹਾਂ ਦੀ ਲੜਕੀ ਬਘੌਰਾ ਪਿੰਡ ਵਿੱਚ ਆਪਣੇ ਪੇਕੇ ਪਰਵਾਰ ਵਿੱਚ ਰਹਿ ਰਹੀ ਸੀ। ਕੱਲ੍ਹ ਸਵੇਰੇ ਘਰ ਦੀਆਂ ਔਰਤਾਂ ਬਾਜ਼ਾਰ ਗਈਆਂ ਹੋਈਆਂ ਸਨ ਤਾਂ ਹਰਦੀਪ ਕੁਮਾਰ ਆਪਣੇ ਬੁਲਟ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਸਹੁਰੇ ਘਰ ਆਇਆ ਤੇ ਕਿਰਪਾਨ ਨਾਲ ਆਸ਼ਾ ਰਾਣੀ ਦੇ ਸਿਰ ਸਮੇਤ ਸਰੀਰ ਉੱਤੇ ਗੰਭੀਰ ਵਾਰ ਕਰ ਦਿੱਤੇ, ਜਿਸ ਕਾਰਨ ਉਸ ਦੀ ਮੌਕੇ ਉੱਤੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਸ ਆਸ਼ਾ ਦੇ ਪਿਤਾ ਬਿਸ਼ਨਪਾਲ ਪੁੱਤਰ ਚੂਹੜ ਦਾਸ ਅਤੇ ਮਾਂ ਸੁਦਰਸ਼ਨਾ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਨ੍ਹਾਂ ਉੱਤੇ ਵੀ ਕਿਰਪਾਨ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਥਾਣਾ ਮਾਹਿਲਪੁਰ ਦੀ ਪੁਲਸ ਨੇ ਕਤਲ, ਇਰਾਦਾ ਕਤਲ ਅਤੇ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਪੁਲਸ ਛਾਪੇ ਵਿੱਚ 58 ਲੱਖ 60 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ

Published

on

ਅੰਮ੍ਰਿਤਸਰ, 1 ਮਾਰਚ – ਗੁਪਤ ਸੂਚਨਾ ਉਤੇ ਪੁਲਸ ਨੇ ਕੱਲ੍ਹ ਪਿੰਡ ਨੱਥੂਪੁਰਾ ਵਿੱਚ ਗੁਰਜੰਟ ਸਿੰਘ, ਸੁਖਜਿੰਦਰ ਸਿੰਘ, ਮਹਿਲ ਸਿੰਘ ਅਤੇ ਟਹਿਲ ਸਿੰਘ ਨੂੰ 29 ਲੱਖ 32 ਹਜ਼ਾਰ 220 ਰੁਪਏ ਭਾਰਤੀ ਕਰੰਸੀ, ਇੱਕ ਮੇਡ ਇਨ ਚਾਈਨਾ ਪਿਸਤੌਲ 30 ਬੋਰ, ਦੋ ਮੈਗਜ਼ੀਨ ਅਤੇ 25 ਜ਼ਿੰਦਾ ਕਾਰਤੂਸ, 12 ਮੋਬਾਈਲ ਫ਼ੋਨ ਅਤੇ ਦੋ ਵਿਦੇਸ਼ੀ ਸਿੰਮ ਦੇ ਨਾਲ ਕਾਬੂ ਕੀਤਾ ਸੀ। ਮੁੱਢਲੀ ਪੁੱਛ ਗਿੱਛ ਦੌਰਾਨ ਦੋਸ਼ੀਆ ਨੇ ਆਪਣੇ ਇੱਕ ਹੋਰ ਸਾਥੀ ਜਰਨੈਲ ਸਿੰਘ ਬਾਰੇ ਦੱਸਿਆ ਜੋ ਭਗੌੜਾ ਹੈ, ਜਿਸ ਉਤੇ ਪੰਜ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ।
ਇਨ੍ਹਾਂ ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਚਾਰ ਦਿਨਾਂ ਦਾ ਰਿਮਾਂਡ ਲੈਣ ਪਿੱਛੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਤੋਂ 16 ਕਿਲੋ ਹੈਰੋਇਨ ਮੰਗਵਾਈ ਸੀ, ਜਿਸ ਵਿੱਚੋਂ 10 ਕਿਲੋ ਉਨ੍ਹਾਂ ਨੇ ਅੱਗੇ ਟਰਾਂਸਫ਼ਰ ਕਰ ਦਿੱਤੀ ਅਤੇ ਛੇ ਕਿਲੋ ਹੈਰੋਇਨ ਬੀ ਐਸ ਐਫ਼ ਨੇ ਫੜ ਲਈ ਸੀ। ਦੋਸ਼ੀ ਟਹਿਲ ਸਿੰਘ ਦੀ ਨਿਸ਼ਾਨ ਦੇਹੀ ਉੱਤੇ ਉਸ ਦੇ ਘਰੋਂ 2,50,000 ਬਰਾਮਦ ਕੀਤੇ ਗਏ। ਸੁਖਜਿੰਦਰ ਸਿੰਘ ਵਾਸੀ ਖਿਆਲਾ ਕਲਾਂ ਦੀ ਨਿਸ਼ਾਨਦੇਹੀ ਉਤੇ ਉਸ ਦੇ ਘਰੋਂ ਚਾਰ ਲੱਖ ਡਰੱਗ ਮਨੀ ਅਤੇ ਇੱਕ ਆਈ-20 ਕਾਰ ਬਰਾਮਦ ਕੀਤੀ ਗਈ। 27 ਫਰਵਰੀ ਨੂੰ ਦੋਸ਼ੀ ਮਹਿਲ ਸਿੰਘ ਦੀ ਨਿਸ਼ਾਨਦੇਹੀ ਉਤੇ ਉਸ ਦੇ ਘਰ ਪਿੰਡ ਨੱਥੂਪੁਰ ਤੋਂ 58 ਲੱਖ 60,000 ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ। ਨਾਲ ਇਹ ਵੀ ਪਤਾ ਲੱਗਾ ਕਿ ਮਹਿਲ ਸਿੰਘ ਨੇ ਕੰਡੇਦਾਰ ਤਾਰ ਦੇ ਪਾਰ ਬਾਰਡਰ ਨੇੜੇ ਠੇਕੇ ਉਤੇ ਜ਼ਮੀਨ ਵੀ ਲਈ ਹੋਈ ਸੀ, ਜਿਸ ਦੇ ਬਹਾਨੇ ਉਹ ਤਸਕਰੀ ਦਾ ਧੰਦਾ ਕਰਦਾ ਸੀ।ਪੁੱਛ ਗਿੱਛ ਦੌਰਾਨ ਉਨ੍ਹਾਂ ਦੇ ਇੱਕ ਸਾਥੀ ਬਲਦੇਵ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਜਿਸ ਦੀ ਗ਼੍ਰਿਫ਼ਤਾਰੀ ਲਈ ਛਾਪੇਮਾਰੀ ਚੱਲ ਰਹੀ ਹੈ। ਦੋਸ਼ੀਆਂ ਦੀ ਨਿਸ਼ਾਨਦੇਹੀ ਉਤੇ ਅੱਜ ਤੱਕ ਕੁੱਲ 94 ਲੱਖ 42,220 ਰੁਪਏ ਡਰੱਗ ਮਨੀ ਬਰਮਦ ਹੋਈ ਹੈ। ਦੋਸ਼ੀ ਜਰਨੈਲ ਸਿੰਘ ਤੋਂ ਪੁੱਛ ਗਿੱਛ ਵਿੱਚ ਉਸਦੇ ਇੱਕ ਰਿਸ਼ਤੇਦਾਰ ਗੁਰਚੇਤਨ ਦਾ ਨਾਮ ਸਾਹਮਣੇ ਆਇਆ ਹੈ ਤੇ ਜਰਨੈਲ ਸਿੰਘ ਦੇ ਖ਼ਤਰਨਾਕ ਗੈਂਗਸਟਰ ਬਿੱਲਾ ਮੰਡਿਆਲਾ ਅਤੇ ਗੋਪੀ ਮਾਹਲ ਨਾਲ ਸਬੰਧ ਵੀ ਸਾਹਮਣੇ ਆਏ ਹਨ।

Continue Reading

ਰੁਝਾਨ


Copyright by IK Soch News powered by InstantWebsites.ca