Born in Indian Punjab, Garima Verma became a member of the US Presid
Connect with us [email protected]

ਅੰਤਰਰਾਸ਼ਟਰੀ

ਭਾਰਤੀ ਪੰਜਾਬ ਦੀ ਜਨਮੀ ਗਰਿਮਾ ਵਰਮਾ ਅਮਰੀਕੀ ਰਾਸ਼ਟਰਪਤੀ ਦੀ ਟੀਮ ਮੈਂਬਰ ਬਣੀ

Published

on

ਬਰਨਾਲਾ, 16 ਜਨਵਰੀ, -ਪੰਜਾਬ ਦੇ ਬਰਨਾਲਾ ਦੀ ਬੇਟੀ ਗਰਿਮਾ ਵਰਮਾ ਅਮਰੀਕਾ ਦੇ ਰਾਸ਼ਟਰਪਤੀ ਭਵਨ ਵਾਈਟ ਹਾਊਸ ਵਿੱਚ ਕੰਮ ਕਰੇਗੀ। ਉਹ ਨਵੇਂ ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਦੀ ਪਤਨੀ ਜਿਲ ਦੇ ਨਾਲ ਡਿਜੀਟਲ ਡਾਇਰੈਕਟਰ ਨਿਯੁਕਤ ਹੋਈ ਹੈ। ਬਰਨਾਲਾ ਵਿੱਚਉਸ ਦੇ ਦਾਦੀ ਅਨੰਦ ਰਾਣੀ, ਚਾਚਾ ਸਮੀਰ ਮਹਿੰਦਰੂ ਅਤੇ ਚਾਚੀ ਮੋਨਾ ਵਰਮਾ ਨੂੰ ਲੋਕਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਗਰਿਮਾ ਵਰਮਾ ਦਾ ਜਨਮ 18 ਮਈ 1993 ਨੂੰ ਪਿਤਾ ਰਮਨ ਵਰਮਾ, ਮਾਤਾ ਪ੍ਰੀਤੀ ਵਰਮਾ ਦੇ ਘਰ ਹੋਇਆ ਸੀ। ਸਾਲ 1994 ਵਿਚ ਉਸ ਦੇ ਮਾਤਾ ਪਿਤਾ ਅਮਰੀਕਾ ਗਏ ਤੇ ਨਾਲ ਇਕ ਸਾਲ ਦੀ ਬੱਚੀ ਗਰਿਮਾ ਵੀ ਚਲੀ ਗਈ। ਗਰਿਮਾ ਦੇ ਪਿਤਾ ਰਮਨ ਵਰਮਾ ਹਾਰਟ ਸਪੈਸ਼ਲਿਸਟ ਅਤੇ ਮਾਤਾ ਪ੍ਰੀਤੀ ਵਰਮਾ ਬੱਚਿਆਂ ਦੇ ਡਾਕਟਰ ਹਨ।ਬਰਨਾਲਾ ਵਿਚ ਡਾ. ਹੀਰਾ ਲਾਲ ਹਸਪਤਾਲ ਕਾਫੀ ਪ੍ਰਸਿੱਧ ਹੈ। ਡਾ. ਹੀਰਾ ਲਾਲ ਗਰਿਮਾ ਵਰਮਾ ਦੇ ਪੜਦਾਦਾ ਸਨ ਅਤੇ ਉਸ ਪਿੱਛੋਂ ਗਰਿਮਾ ਦੇ ਦਾਦਾ ਮਨੋਹਰ ਲਾਲ ਵਰਮਾ ਡਾਕਟਰ ਸਨ। ਉਸ ਦੇ ਪਿਤਾ ਰਮਨ ਵਰਮਾ ਡਾਕਟਰ ਬਣੇ ਤੇ ਉਨ੍ਹਾ ਨੇ ਅਮਰੀਕਾ ਵਿੱਚ ਕੈਲੀਫੋਰਨੀਆ ਦੇ ਵਾਈਸਸੈਲੀਆ ਸ਼ਹਿਰ ਵਿਚ ਡਾ. ਹੀਰਾ ਲਾਲ ਦੇ ਨਾਂ ਉੱਤੇ ਹਸਪਤਾਲ ਖੋਲ੍ਹਿਆ ਸੀ। ਬਰਨਾਲਾ ਵਿਚ ਵੀ ਡਾ. ਹੀਰਾ ਲਾਲ ਹਸਪਤਾਲ ਚੱਲਦਾ ਹੈ, ਜਿਸ ਦੀ ਦੇਖਭਾਲ ਗਰਿਮਾ ਦੇ ਚਾਚੀ ਡਾ. ਮੋਨਾ ਵਰਮਾ ਕਰਦੇ ਹਨ। ਗਰਿਮਾ ਦੇ ਚਾਚਾ ਸਮੀਰ ਮਹਿੰਦਰੂ ਨੇ ਕਿਹਾ ਕਿ ਗਰਿਮਾ ਨੂੰ ਭਾਰਤ ਨਾਲ ਬਹੁਤ ਪਿਆਰ ਹੈ ਅਤੇ ਹਰ ਸਾਲ ਭਾਰਤ ਆਉਂਦੀ ਹੈ।

International Punjabi News

ਅੰਤਰਰਾਸ਼ਟਰੀ

ਅਮਰੀਕਾ-ਚੀਨ ਗੱਲਬਾਤ:ਚੀਨ ਨੇ ਅਮਰੀਕਾ ਨੂੰ ਗੁੰਮਰਾਹਕੁੰਨ ਸੋਚ ਤੇ ਖਤਰਨਾਕ ਨੀਤੀ ਬਦਲਣ ਲਈ ਕਿਹਾ

Published

on

australia china

ਵਾਸਿ਼ੰਗਟਨ, 26 ਜੁਲਾਈ, -ਚੀਨ ਦੇ ਸ਼ਹਿਰ ਤਿਆਨਜਿਨ ਵਿੱਚ ਅਮਰੀਕਾ ਤੇ ਚੀਨ ਵਿਚਾਲੇ ਸੋਮਵਾਰ ਨੂੰ ਆਹਮੋ-ਸਾਹਮਣੀ ਉੱਚ ਪੱਧਰੀ ਗੱਲਬਾਤ ਸ਼ੁਰੂ ਹੋਣ ਮੌਕੇ ਚੀਨ ਨੇ ਅਮਰੀਕਾ ਉੱਤੇ ਦੋਵੱਲੇ ਸਬੰਧਾਂ ਵਿੱਚ ਖੜੋਤ ਪੈਦਾ ਕਰਨ ਦਾ ਦੋਸ਼ ਲਾਇਆ ਹੈ, ਜਿਸ ਨਾਲ ਗੱਲਬਾਤ ਵਿੱਚ ਤਨਾਅ ਬਣ ਸਕਦਾ ਹੈ।
ਇਸ ਬਾਰੇ ਚੀਨ ਦੀ ਖਬਰ ਏਜੰਸੀ ਨੇ ਦੱਸਿਆ ਕਿ ਚੀਨ ਦੇ ਉਪ ਵਿਦੇਸ਼ ਮੰਤਰੀ ਸ਼ੇਈ ਫੇਂਗ ਨੇ ਅੱਜ ਅਮਰੀਕਾ ਨੂੰ ‘ਆਪਣੀ ਬਹੁਤ ਜਿ਼ਆਦਾ ਗੁੰਮਰਾਹਕੁੰਨ ਸੋਚ ਤੇ ਖਤਰਨਾਕ ਨੀਤੀ ਬਦਲਣ’ ਦੀ ਅਪੀਲ ਕੀਤੀ ਹੈ।ਖਬਰ ਏਜੰਸੀ ਨੇ ਦੱਸਿਆ ਕਿ ਸ਼ੇਈ ਫੇਂਗ ਨੇ ਅਮਰੀਕਾ ਦੇ ਉਪ ਵਿਦੇਸ਼ ਮੰਤਰੀ ਵੇਂਡੀ ਸ਼ੇਰਮਨ ਨੂੰ ਕਿਹਾ ਕਿ ਚੀਨ ਤੇ ਅਮਰੀਕਾ ਦੇ ਸੰਬੰਧਾਂ ਵਿੱਚਖੜੋਤ ਇਸ ਲਈ ਹੈ ਕਿ ਕੁਝ ਅਮਰੀਕੀ ਨੇਤਾ ਚੀਨ ਨੂੰ ‘ਕਾਲਪਨਿਕ ਦੁਸ਼ਮਣ’ ਮੰਨ ਕੇ ਚੱਲਦੇ ਹਨ।
ਇਸ ਦੌਰਾਨ ਅਮਰੀਕੀ ਉੱਪ ਵਿਦੇਸ਼ ਮੰਤਰੀ ਵੇਂਡੀ ਸ਼ੇਰਮਨ ਤੇ ਅਮਰੀਕਾ-ਚੀਨ ਦੇ ਸਬੰਧਾਂ ਦੇ ਇੰਚਾਰਜ ਫੇਂਗ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਤਿਆਨਜਿਨ ਸ਼ਹਿਰ ਦੇ ਰਿਜ਼ਾਰਟ ਵਿੱਚ ਬੰਦ ਕਮਰਾ ਬੈਠਕਾਂ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਤਣਾਅਪੂਰਨ ਸਬੰਧਾਂਦੀ ਚਰਚਾ ਹੋ ਰਹੀ ਹੈ। ਛੇ ਮਹੀਨੇ ਪਹਿਲਾਂ ਅਮਰੀਕਾਦੇ ਰਾਸ਼ਟਰਪਤੀ ਵਜੋਂ ਜੋਅ ਬਾਈਡੇਨ ਦੇ ਚਾਰਜ ਲੈਣ ਪਿੱਛੋਂਵੇਂਡੀ ਸ਼ੇਰਮਨ ਚੀਨ ਦੀ ਯਾਤਰਾ ਕਰਨ ਵਾਲੇ ਅਮਰੀਕਾ ਦੇਸਭ ਤੋਂ ਵੱਡੇ ਅਧਿਕਾਰੀ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜ ਵਿੱਚ ਦੋਵਾਂ ਦੇਸ਼ਾਂ ਦੇ ਸਬੰਧ ਬੜੇ ਖਰਾਬ ਹੋ ਗਏ ਸਨ ਤੇ ਤਕਨਾਲੋਜੀ, ਸਾਈਬਰ ਸੁਰੱਖਿਆ, ਮਨੁੱਖੀ ਅਧਿਕਾਰਾਂ ਤੇ ਹੋਰ ਗੱਲਾਂ ਉੱਤੇ ਤਣਾਅ ਦੀ ਸਥਿਤੀ ਹੈ।
ਸ਼ੇਈ ਵਾਂਗ ਨੇ ਇੱਕ ਦਿਨ ਪਹਿਲਾਂ ਇਕ ਇੰਟਰਵਿਊ ਵਿੱਚ ਅਮਰੀਕਾ ਉੱਤੇ ਦੋਸ਼ ਲਾਇਆ ਸੀ ਕਿ ਉਹ ਖੁਦ ਨੂੰ ਸਰਬ ਸ੍ਰੇਸ਼ਠ ਸਮਝਦਾ ਹੈ ਤੇ ਹੋਰ ਦੇਸ਼ਾਂ ਉੱਤੇ ਦਬਾਅ ਬਣਾਉਣ ਲਈ ਤਾਕਤ ਦੀ ਵਰਤੋਂ ਕਰਦਾ ਹੈ। ਬਾਈਡੇਨ ਸਰਕਾਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲਬਾਤ ਦਾ ਮਕਸਦ ਕਿਸੇ ਵਿਸ਼ੇਸ਼ਮੁੱਦੇ ਉੱਤੇ ਚਰਚਾ ਕਰਨਾ ਨਹੀਂ, ਬਲਕਿ ਉੱਚ ਪੱਧਰੀ ਗੱਲਬਾਤ ਦਾ ਰਾਹ ਖੁੱਲ੍ਹਾ ਰੱਖਣਾ ਹੈ।ਅਮਰੀਕੀ ਰਾਸ਼ਟਰਪੀ ਜੋਅ ਬਾਈਡੇਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਾਲੇ ਵੀ ਅਕਤੂਬਰ ਦੇ ਅਖੀਰ ਵਿੱਚ ਰੋਮ ਵਿਚ ਜੀ-20 ਸਿਖਰ ਸੰਮੇਲਨ ਤੋਂ ਵੱਖਰੀ ਬੈਠਕ ਹੋ ਸਕਦੀ ਹੈ।

Continue Reading

ਅੰਤਰਰਾਸ਼ਟਰੀ

ਆਈ ਸੀ ਸੀ ਤਾਲਿਬਾਨ ਦੇ ਜੰਗੀ ਅਪਰਾਧਾਂ ਦੀ ਜਾਂਚ ਕਰ ਰਿਹੈ

Published

on

The ICC is investigating

ਕਾਬੁਲ, 26 ਜੁਲਾਈ – ਅਫਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਕੀਤੇ ਕਤਲੇਆਮ ਨੂੰ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਚੁੱਕਣ ਪਿੱਛੋਂ ਕੌਮਾਂਤਰੀ ਅਪਰਾਧਕ ਅਦਾਲਤ (ਆਈ ਸੀ ਸੀ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਲਿਬਾਨ ਨੇ ਖਾਸ ਤੌਰ ਉੱਤੇ ਕੰਧਾਰ ਸੂਬੇ ਦੀ ਪਾਕਿਸਤਾਨ ਨਾਲ ਲੱਗਦੀ ਸਰਹੱਦ ਨਾਲ ਲੱਗਦੇ ਸਪਿੰਨ ਬੋਲਡਕ ਸ਼ਹਿਰ ਵਿੱਚ ਨਿਰਦੋਸ਼ ਨਾਗਰਿਕਾਂ, ਔਰਤਾਂ ਤੇ ਬੱਚਿਆਂ ਨੂੰ ਮਾਰ ਦਿੱਤਾ ਹੈ। ਇੱਥੇ ਸੂਬੇ ਦੇ ਅਧਿਕਾਰੀਆਂ ਦੇ ਰਿਸ਼ਤੇਦਾਰ, ਫੌਜ ਤੇ ਪੁਲਸ ਦੇ ਮੁਲਾਜ਼ਮਾਂ ਨੂੰ ਪਹਿਲਾਂ ਹਿਰਾਸਤ ਵਿੱਚ ਲਿਆ ਗਿਆ, ਫਿਰ ਗੋਲੀ ਨਾਲ ਉਡਾ ਦਿੱਤਾ। ਕੁਝ ਥਾਵਾਂ ਉੱਤੇਸਿਰ ਕਲਮ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਅੱਠ ਅਤੇ 16 ਜੁਲਾਈ ਨੂੰ ਸੰਘਰਸ਼ ਦੌਰਾਨ ਤਾਲਿਬਾਨ ਨੇ ਸਰਕਾਰ ਤੇ ਫੌਜ ਦੇ ਜਾਸੂਸਾਂ ਦੀ ਭਾਲ ਕੀਤੀ ਤੇ ਸਾਰੇ ਲੋਕਾਂ ਨੂੰ ਗੋਲੀ ਮਾਰ ਦਿੱਤੀ।
ਹਿਊਮਨ ਰਾਈਟ ਵਾਚ ਦੀ ਐਸੋਸੀਏਟ ਡਾਇਰੈਕਟਰ, ਏਸ਼ੀਆ ਪੈਟ੍ਰੀਸ਼ੀਆ ਗੋਸਮੈਨ ਨੇ ਕਿਹਾ ਕਿ ਤਾਲਿਬਾਨ ਨੇ ਇੱਥੇ ਤਿੰਨ ਸੌ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਅਤੇ ਅਣਪਛਾਤੀ ਜਗ੍ਹਾ ਉੱਤੇ ਲੈ ਗਏ। ਇਸ ਦਾ ਖਦਸ਼ਾ ਹੈ ਕਿ ਤਾਲਿਬਾਨ ਇੱਥੇ ਹੋਰ ਜ਼ਿਆਦਾ ਖੂਨ ਖਰਾਬਾ ਕਰ ਸਕਦਾ ਹੈ। ਤਾਲਿਬਾਨ ਨੇਤਾਵਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਇਨਕਾਰ ਕੀਤਾ ਹੈ, ਪਰ ਜ਼ਮੀਨੀ ਪੱਧਰ ਉੱਤੇ ਹਾਲਾਤ ਦੱਸਦੇ ਹਨ ਕਿ ਨਿਰਦੋਸ਼ ਲੋਕਾਂ ਉੱਤੇ ਜ਼ੁਲਮ ਹੋ ਰਿਹਾ ਹੈ। ਇਸ ਸੰਬੰਧ ਵਿੱਚ ਕੌਮਾਂਤਰੀ ਅਪਰਾਧਕ ਅਦਾਲਤ (ਆਈ ਸੀ ਸੀ) ਨੇ ਜੰਗੀ ਅਪਰਾਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਕੇਸਾਂ ਵਿੱਚ ਉਹ ਤਾਲਿਬਾਨੀ ਕਮਾਂਡਰ ਦੋਸ਼ੀ ਮੰਨੇ ਜਾਣਗੇ, ਜਿਨ੍ਹਾਂ ਦੀ ਅਗਵਾਈ ਵਿੱਚ ਨਿਰਦੋਸ਼ ਲੋਕਾਂ ਉੱਤੇੇ ਜ਼ੁਲਮ ਹੋ ਰਿਹਾ ਹੈ।
ਪੈਟ੍ਰੀਸ਼ੀਆ ਗੋਸਮੈਨ ਨੇ ਕਿਹਾ ਕਿ ਯੂ ਐੱਨ ਓ, ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਹੱਤਿਆ ਦਾ ਇਹ ਸਿਲਸਿਲਾ ਬੰਦ ਕਰਵਾਉਣ ਲਈ ਤਾਲਿਬਾਨ ਨੂੰ ਸਖਤ ਸੰਦੇਸ਼ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਪਿੰਨ ਬੋਲਡਕ ਵਿੱਚ ਲਾਸ਼ਾਂ ਮਿਲੀਆਂ ਹਨ, ਜਦੋਂ ਕਿ ਲਾਪਤਾ ਤਿੰਨ ਸੌ ਲੋਕਾਂ ਦਾ ਅਜੇ ਕੋਈ ਪਤਾ ਨਹੀਂ ਲੱਗਾ ਹੈ।ਏ ਐਨ ਆਈ ਮੁਤਾਬਕ ਅਫਗਾਨ ਫੌਜ ਨੇ ਹਵਾਈ ਹਮਲਿਆਂ ਵਿੱਚ ਹੈਲੀਕਾਪਟਰ ਦੀ ਮਦਦ ਲੈਣੀ ਸ਼ੁਰੂ ਕਰ ਦਿੱਤੀ ਹੈ। ਬਲਖ ਸੂਬੇ ਵਿੱਚ ਤਾਲਿਬਾਨ ਦੇ ਟਿਕਾਣਿਆਂ ਉੱਤੇ ਹੈਲੀਕਾਪਟਰ ਨਾਲ ਫਾਇਰਿੰਗ ਕੀਤੀ ਗਈ। ਇਸ ਆਪਰੇਸ਼ਨ ਵਿੱਚ ਤਾਲਿਬਾਨ ਦੇ 81 ਅੱਤਵਾਦੀ ਮਾਰੇ ਗਏ। ਹਵਾਈ ਹਮਲੇ ਵਿੱਚ ਅੱਤਵਾਦੀਆਂ ਦੇ ਵਾਹਨ ਤੇ ਗੋਲਾ ਬਾਰੂਦ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਗਿਆ।

Read More World News in Punjabi

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਉਪਰ ਕਸ਼ਮੀਰ ਬਾਰੇ ਨੀਤੀ ਬਦਲਣ ਦਾ ਦੋਸ਼

Published

on

imran khan

ਇਸਲਾਮਾਬਾਦ, 25 ਜੁਲਾਈ – ਕਸ਼ਮੀਰ ਬਾਰੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਤਾਜ਼ਾ ਬਿਆਨ ਉੱਤੇ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ (ਐਨ) ਨੇ ਵਿਰੋਧ ਪ੍ਰਗਟਾਇਆ ਹੈ।
ਪੀ ਐੱਮ ਐੱਲ (ਐੱਨ) ਦੇ ਨੇਤਾ ਸ਼ਹਬਾਜ਼ ਸ਼ਰੀਫ ਨੇ ਕਿਹਾ ਹੈ ਕਿ ਇਮਰਾਨ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੀ ਨੀਤੀ ਤੋਂ ਪਾਸੇ ਹਟ ਰਹੇ ਹਨ ਅਤੇ ਕਸ਼ਮੀਰ ਬਾਰੇ ਦੇਸ਼ ਦੀ ਇਤਿਹਾਸਕ ਅਤੇ ਸੰਵਿਧਾਨਕ ਸਥਿਤੀ ਨਾਲ ਛੇੜਛਾੜ ਕਰ ਰਹੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਮਰਾਨ ਖਾਨ ਲਈ ਨਾਲਾਇਕ ਵਰਗੇ ਸ਼ਬਦਾਂ ਦਾ ਵੀ ਇਸਤੇਮਾਲ ਕੀਤਾ ਹੈ। ਵਰਨਣ ਯੋਗ ਹੈ ਕਿ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਦੀ ਵਿਧਾਨ ਸਭਾ ਚੋਣ ਹੋ ਰਹੀ ਹੈ। ਇਮਰਾਨ ਖਾਨ ਨੇ ਬੀਤੇ ਦਿਨੀਂ ਆਪਣੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਦੋ ਰੈਲੀਆਂ ਵਿੱਚ ਕਿਹਾ ਸੀ ਕਿ ਯੂ ਐੱਨ ਦੇ ਰਿਫਰੈਂਡਮ ਦੇ ਬਾਅਦ ਉਨ੍ਹਾਂ ਦੀ ਸਰਕਾਰ ਇੱਕ ਹੋਰ ਰਿਫਰੈਂਡਮ ਕਰਵਾਏਗੀ, ਜਿਸ ਵਿੱਚ ਸਵਾਲ ਹੋਵੇਗਾ ਕਿ ਕਸ਼ਮੀਰੀ ਲੋਕ ਪਾਕਿਸਤਾਨ ਦੇ ਨਾਲ ਰਹਿਣਾ ਚਾਹੁੰਦੇ ਹਨ ਜਾਂ ਆਪਣਾ ਸੁਤੰਤਰ ਦੇਸ਼ ਚਾਹੁੰਦੇ ਹਨ? ਇਮਰਾਨ ਖਾਨ ਨੇ ਤਰਾਰ ਖਾਲ ਅਤੇ ਕੋਟਲੀ ਵਿੱਚ ਇਹ ਰੈਲੀਆਂ ਆਪਣੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਕਾਰ ਚੁਣਨ ਲਈ ਵੋਟਿੰਗ ਤੋਂ ਪਹਿਲਾਂ ਕੀਤੀਆਂ ਸਨ। ਸ਼ਾਹਬਾਜ ਸ਼ਰੀਫ ਨੇ ਕਿਹਾ, ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ ਪਾਕਿਸਤਾਨ ਦੀ ਪਹਿਲਾਂ ਐਲਾਨੀ ਨੀਤੀ ਤੋਂ ਅਲੱਗ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca