Blood clotting in the UK with the AstraZeneca vaccine, seven deaths
Connect with us [email protected]

ਸਿਹਤ

ਐਸਟ੍ਰਾਜ਼ੈਨੇਕਾ ਦੀ ਵੈਕਸੀਨ ਦੇ ਨਾਲ ਬ੍ਰਿਟੇਨ ਵਿੱਚ ਬਲੱਡ ਕਲਾਟਿੰਗ, ਸੱਤ ਮੌਤਾਂ

Published

on

covid-vaccine

ਲੰਡਨ, 3 ਅਪਰੈਲ, – ਬ੍ਰਿਟੇਨ ਦੀ ਮੈਡੀਸਨ ਰੈਗੂਲੇਟਰੀ ਨੇ ਦੱਸਿਆ ਹੈ ਕਿ ਐਸਟ੍ਰਾਜ਼ੈਨੇਕਾ ਦੀ ਕੋਰੋਨਾ ਵੈਕਸੀਨ ਦੇਣ ਤੋਂ ਬਾਅਦ 30 ਲੋਕਾਂਵਿੱਚ ਬਲੱਡ ਕਲਾਟਿੰਗ ਹੋਈ ਤੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ।
ਮੈਡੀਸਨ ਐਂਡ ਹੈਲਥਕੇਅਰ ਰੈਗੂਲੇਟਰੀ ਏਜੰਸੀ (ਐੱਮਐੱਚਆਰ ਏ) ਦੀ ਚੀਫ ਐਗਜ਼ੀਕਿਊਟਿਵ ਜੂਨ ਰੇਨੇ ਨੇ ਅੱਜ ਇਸ ਬਾਰੇ ਕਿਹਾ ਕਿ ਐਸਟ੍ਰਾਜ਼ੈਨੇਕਾ ਵੈਕਸੀਨ ਨਾਲ ਹੋਣ ਵਾਲੇ ਫਾਇਦੇ ਦੇ ਮੁਕਾਬਲੇ ਬਲੱਡ ਕਲਾਟਿੰਗ ਦਾ ਖ਼ਤਰਾ ਬਹੁਤ ਮਾਮੂਲੀ ਹੈ, ਇਸ ਲਈ ਲੋਕਾਂ ਨੂੰ ਇਹ ਵੈਕਸੀਨ ਲੈਣੀ ਬੰਦ ਨਹੀਂ ਕਰਨੀ ਚਾਹੀਦੀ। ਇਸ ਏਜੰਸੀ ਨੇ ਕਿਹਾ ਕਿ ਇਹ ਕੇਸ 24 ਮਾਰਚ ਤਕ ਵਾਪਰੇ ਹਨ, ਜਦੋਂ ਇਸ ਵੈਕਸੀਨ ਦੀਆਂ 1.81 ਕਰੋੜ ਖ਼ੁਰਾਕਾਂ ਲੋਕਾਂ ਨੂੰ ਦਿੱਤੀਆਂ ਗਈਆਂ ਸਨ। ਫਾਈਜ਼ਰ-ਬਾਇਓਐੱਨਟੈੱਕ ਦੀ ਵੈਕਸੀਨ ਨਾਲ ਜੁੜਿਆ ਏਦਾਂ ਦਾ ਕੋਈ ਕੇਸ ਪਤਾ ਨਹੀਂ ਲੱਗਾ। ਐਸਟ੍ਰਾਜ਼ੈਨੇਕਾ ਦੀ ਵੈਕਸੀਨ ਦੇਣ ਪਿੱਛੋਂ ਬਲੱਡ ਕਲਾਟਿੰਗ ਦੇ ਕੁਝ ਕੇਸ ਦੂਸਰੇ ਦੇਸ਼ਾਂਵਿੱਚ ਵੀ ਮਿਲੇ ਹਨ, ਜਿਸ ਨਾਲ ਵੈਕਸੀਨ ਦੇ ਬਾਰੇ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ। ਫਿਰ ਵੀ ਬ੍ਰਿਟੇਨ ਨੇ ਕਿਹਾ ਹੈ ਕਿ ਇਹ ਵੈਕਸੀਨ ਹਰ ਉਮਰ ਵਰਗ ਦੇ ਲੋਕਾਂ ਲਈ ਸੁਰੱਖਿਅਤ ਹੈ। ਯੂਰਪੀ ਯੂਨੀਅਨਦੀ ਦਵਾ ਰੈਗੂਲੇਟਰੀ ਏਜੰਸੀ ਨੇ ਵੀ ਇਸ ਨੂੰ ਸੁਰੱਖਿਅਤ ਦੱਸਿਆ ਹੈ, ਪਰ ਉਸ ਦੇ ਕੁਝ ਮੈਂਬਰ ਦੇਸ਼ਾਂ ਨੇ ਇਸ ਉੱਤੇ ਰੋਕ ਲਾਉਣ ਪਿੱਛੋਂ ਉਹ ਇਸ ਬਾਰੇ ਹੋਰ ਵਿਚਾਰ ਦੀ ਗੱਲ ਕਹੀ ਹੈ।
ਵਰਨਣ ਯੋਗ ਹੈ ਕਿ ਬ੍ਰਿਟੇਨ ਐਤਵਾਰ ਤੱਕ ਤਿੰਨ ਕਰੋੜ ਤੋਂ ਵੱਧ ਲੋਕਾਂ ਨੂੰ ਵੈਕਸੀਨ ਲਾਈ ਗਈ ਤੇ ਇਨ੍ਹਾਂਵਿੱਚੋਂ 1.8 ਕਰੋੜ ਵੈਕਸੀਨ ਐਸਟ੍ਰਾ ਜ਼ੈਨੇਕਾ ਦੀ ਹੈ, ਜਿਸ ਨੂੰ ਲਾਉਣ ਨਾਲ ਹਾਲਾਤਵਿੱਚ ਸੁਧਾਰ ਹੋਣ ਲੱਗਾ ਤੇ ਕੋਰੋਨਾ ਪੀੜਤ ਲੋਕਾਂ ਦੀਆਂ ਰੋਜ਼ਾਨਾ ਮੌਤਾਂ ਦੀ ਗਿਣਤੀ ਵੀ ਘੱਟ ਹੋਈ ਹੈ।

Read More Latest News about Health

ਸਿਹਤ

ਕੋਰੋਨਾ ਦੇ ਦੌਰਾਨ ਹਰਿਆਲੀ ਨਾਲ ਨਜ਼ਦੀਕੀ ਫਾਇਦੇਮੰਦ ਰਹੇਗੀ

Published

on

corona virus

ਲੰਡਨ, 21 ਅਪ੍ਰੈਲ – ਕੋਰੋਨਾ ਦੇ ਦੌਰਾਨ ਹਰ ਪਾਸੇ ਉਦਾਸੀ ਅਤੇ ਡਰ ਦਾ ਮਾਹੌਲ ਹੈ। ਲੋਕ ਘਰ ਤੋਂ ਬਾਹਰ ਜਾਣ ਵਿੱਚ ਘਬਰਾ ਰਹੇ ਹਨ। ਇੱਕ ਨਵੇਂ ਅਧਿਐਨ ਵਿੱਚ ਕਿਹਾ ਗਿਆ ਕਿ ਹਰੇ-ਭਰੇ ਕੁਦਰਤੀ ਨਜ਼ਾਰੇ ਇਸ ਮਹਾਮਾਰੀ ਦੇ ਨਕਾਰਤਮਕ ਪ੍ਰਭਾਵਾਂ ਨੂੰ ਘੱਟ ਕਰਨ ਵਿੱਚ ਬੇਹੱਦ ਮਦਦਗਾਰ ਹੁੰਦੇ ਹਨ।
ਖੋਜ ਕਰਤਾਵਾਂ ਨੇ 5,556 ਲੋਕਾਂ ਉਤੇ ਸਰਵੇ ਕਰਕੇ ਪਤਾ ਲਾਇਆ ਹੈ ਕਿ ਬਾਗ਼-ਬਗ਼ੀਚੇ ਤੇ ਖੁਲ੍ਹੀ ਜਗ੍ਹਾ ਤੱਕ ਜਿਨ੍ਹਾਂ ਲੋਕਾਂ ਦੀ ਪਹੁੰਚ ਹੈ, ਉਹ ਇਸ ਮੁਸ਼ਕਿਲ ਦੌਰ ਵਿੱਚ ਵੀ ਸਕਾਰਤਮਕ ਹਨ। ਆਈਸੋਲੇਸ਼ਨ ਅਤੇ ਲਾਕਡਾਊਨ ਵਿੱਚ ਵੀ ਉਨ੍ਹਾਂ ਦੀ ਮਾਨਸਿਕ ਸਿਹਤ ਦਰੁਸਤ ਹੈ। ਉਨ੍ਹਾਂ ਕਿਹਾ ਕਿ ਹਰਿਆਲੀ ਕੁਦਰਤ ਨਾਲ ਜੋੜਦੀ ਹੈ। ਇਸ ਨਾਲ ਲੋਕ ਸਰਗਰਮ ਹੰੁਦੇ ਹਨ ਅਤੇ ਸਖ਼ਤੀ ਦੇ ਦੌਰਾਨ ਵੀ ਸਮਾਜਿਕ ਰੂਪ ਨਾਲ ਇੱਕ-ਦੂਸਰੇ ਨਾਲ ਜੁੜਾਓ ਦਾ ਅਹਿਸਾਸ ਕਰਦੇ ਹਨ। ਸਰਵੇ ਵਿੱਚ ਲੋਕਾਂ ਦੇ ਘਰ, ਆਂਢ-ਗੁਆਂਢ ਤੇ ਮਾਨਸਿਕ ਸਿਹਤ ਨਾਲ ਸਬੰਧਤ ਜਾਂਚ ਕੀਤੀ ਗਈ। ਇਸ ਦੌਰਾਨ ਪਤਾ ਲੱਗਾ ਕਿ ਹਰੀ-ਭਰੀ ਜਗ੍ਹਾ ਦੇ ਸੰਪਰਕ ਵਿੱਚ ਰਹਿਣ ਨਾਲ ਕਈ ਤਰ੍ਹਾਂ ਦੇ ਲਾਭ ਮਿਲਦੇ ਹਨ। ਅਧਿਐਨ ਨਾਲ ਸਹਿ-ਲੇਖਕ ਅਤੇ ਕਾਰਡਿਫ ਮੈਟ੍ਰੋਪਾਲਿਟਨ ਯੂਨੀਵਰਸਿਟੀ ਦੇ ਡਾ. ਰਿਇਨੋਨ ਫਿਲਿਪਸ ਨੇ ਕਿਹਾ ਕਿ ਹਰਿਆਲੀ ਵਾਲੀ ਜਗ੍ਹਾ ਕੁਦਰਤ ਨਾਲ ਜੁੜਣ ਦੇ ਲਈ ਪ੍ਰੇਰਿਤ ਕਰਦੀ ਹੈ।

Read More Latest Punjabi News

Continue Reading

ਸਿਹਤ

ਕੋਰੋਨਾ ਇਲਾਜ ਦੀ ਕੌੜੀ ਸਚਾਈ :ਵੈਂਟੀਲੇਟਰ ਹੈ ਤਾਂ ਟਰੇਂਡ ਸਟਾਫ ਨਹੀਂ, ਜਿੱਥੇ ਟਰੇਂਡ ਸਟਾਫ ਹੈ, ਓਥੇ ਵੈਂਟੀਲੇਟਰ ਨਹੀਂ

Published

on

virus

ਅਹਿਮਦਾਬਾਦ, 19 ਅਪ੍ਰੈਲ – ਕੋਰੋਨਾ ਦੀ ਦੂਸਰੀ ਲਹਿਰ ਵਧਣ ਦੇ ਨਾਲ ਆਕਸੀਜਨ, ਬੈੱਡਾਂ ਅਤੇ ਵੈਂਟੀਲੇਟਰਾਂ ਦੀ ਭਾਰੀ ਕਮੀ ਸਾਹਮਣੇ ਆ ਰਹੀ ਹੈ। ਸੰਕਟ ਦੀ ਘੜੀ ਇਹ ਗੱਲ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਹਸਪਤਾਲਾਂ ਵਿੱਚ ਵੈਂਟੀਲੇਟਰ ਹੈ, ਪਰ ਟਰੇਡ ਸਟਾਫ ਨਹੀਂ, ਜਿਸ ਨਾਲ ਇਹ ਵੈਂਟੀਲੇਟਰ ਅਣਵਰਤੇ ਪਏ ਹਨ ਅਤੇ ਬਹੁਤ ਸਾਰੇ ਹਸਪਤਾਲ ਅਜਿਹੇ ਹਨ, ਜਿੱਥੇ ਟਰੇਡ ਸਟਾਫ ਹੈ, ਪਰ ਵੈਂਟੀਲੇਟਰ ਨਹੀਂ ਹੈ।
ਪ੍ਰਮੁੱਖ ‘ਇਨਵੇਸਿਵ ਵੈਂਟੀਲੇਟਰ’ ਨਿਰਮਾਤਾ ਕੰਪਨੀ ਸਕਨਰੇ ਟੈਕਨੋਲਾਜੀ ਦੇ ਸੰਸਥਾਪਕ ਵੀ. ਅਲਵਾ ਕਹਿੰਦੇ ਹਨ ਕਿ ਅਸਲ ਸਮੱਸਿਆ ਇਹ ਹੈ ਇੰਟੈਸਿਵ ਕੇਅਰ ਯੂਨਿਟ ਸੰਭਾਲਣ ਵਾਲੇ ਟਰੇਡ ਟੈਕਨੀਸ਼ੀਅਨ ਨਹੀਂ ਹਨ। ਉਨ੍ਹਾਂ ਨੇ ਅਜੇ ਤੱਕ ਸਰਕਾਰ ਨੂੰ 30,000 ਅਤੇ ਨਿੱਜੀ ਹਸਪਤਾਲਾਂ ਨੂੰ 5,000 ਵੈਂਟੀਲੇਟਰ ਸਪਲਾਈ ਕੀਤੇ ਹਨ, ਪਰੰਤੂ ਹਾਲਤ ਇਹ ਹੈ ਕਿ ਦੇਸ਼ ਵਿੱਚ ਲੱਗਭਗ 50,000 ਵੈਂਟੀਲੇਟਰਾਂ ਨੂੰ ਚਲਾਉਣ ਵਾਲੇ ਟਰੇਡ ਟੈਕਨੀਸ਼ੀਅਨ ਮੁਸ਼ਕਲ ਨਾਲ 10,000 ਹੋਣਗੇ। ਇਸ ਦੇ ਇਲਾਵਾ ਵੈਂਟੀਲੇਟਰਾਂ ਦੀ ਗ਼ੈਰ-ਜ਼ਰੂਰੀ ਜਗ੍ਹਾ ਸਪਲਾਈ ਵੀ ਇੱਕ ਸਮੱਸਿਆ ਹੈ।
ਇੱਕ ਹੋਰ ਵੈਂਟੀਲੇਟਰ ਨਿਰਮਾਤਾ ਮੈਕਸ ਵੈਂਟੀਲੇਟਰਸ ਨੇ ਕਿਹਾ ਵੈਂਟੀਲੇਟਰਸ ਲਈ ਕੱਚਾ ਮਾਲ ਲੱਭਣਾ ਇੱਕ ਵੱਡੀ ਚੁਣੌਤੀ ਹੈ। ਉਹ ਕਹਿੰਦੇ ਹਨ ਕਿ ਵੈਂਟੀਲੇਟਰਸ ਤੇਜ਼ੀ ਨਾਲ ਬਣਾਉਣ ਲਈ ਜ਼ਰੂਰੀ ਸਮਗਰੀ ਪ੍ਰਾਪਤ ਕਰਨ ਦੇ ਵਾਸਤੇ ਕੰਪਨੀ ਨੂੰ ਲੱਗਭਗ 350 ਸਪਲਾਇਰਾਂ ਨਾਲ ਸੰਪਰਕ ਕਰਨਾ ਪੈਂਦਾ ਹੈ।

Read More Latest Punjabi News Online

Continue Reading

ਅੰਤਰਰਾਸ਼ਟਰੀ

ਭਾਰਤ ਵਿੱਚ ਮਿਲਿਆ ਕੋਰੋਨਾ ਦਾ ਖ਼ਤਰਨਾਕ ਰੂਪ ਬ੍ਰਿਟੇਨ ਵਿੱਚ ਵੀ ਜਾ ਪਹੁੰਚਿਆ

Published

on

Corona

ਲੰਡਨ, 17 ਅਪ੍ਰੈਲ – ਭਾਰਤ ਵਿੱਚ ਪਹਿਲੀ ਵਾਰ ਮਿਲਿਆ ਕੋਰੋਨਾ ਵਾਇਰਸ ਦਾ ਨਵਾਂ ਰੂਪ ਬ੍ਰਿਟੇਨ ਵਿੱਚ ਫੈਲਣ ਲੱਗ ਪਿਆ ਹੈ। ਸਿਹਤ ਅਧਿਕਾਰੀਆਂ ਨੇ ਇੱਥੇ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤ ਵਾਲੀ ਕਿਸਮ ਬੀ-1-617 ਦੇ 77 ਕੇਸਾਂ ਦੀ ਪਛਾਣ ਕੀਤੀ ਅਤੇ ਇਸ ਨੂੰ ਜਾਂਚ ਅਧੀਨ ਵਾਲੀ ਕਿਸਮ (ਵੀ ਯੂ ਆਈ) ਵਜੋਂ ਰੱਖਿਆ ਹੈ। ਇਹ ਵੈਰੀਐਂਟ ਦੱਖਣੀ ਅਫ਼ਰੀਕਾ ਵਾਲੇ ਵੇਰੀਐਂਟ ਤੋਂ ਵੀ ਵੱਧ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ਭਾਰਤ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਕੇਸਾਂ ਕਾਰਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਇਸ ਮਹੀਨੇ ਦੇ ਅੰਤ ਵਿੱਚ ਆਪਣੀ ਭਾਰਤ ਫੇਰੀ ਦਾ ਸਮਾਂ ਘਟਾਉਣ ਦਾ ਫ਼ੈਸਲਾ ਕੀਤਾ ਹੈ, ਜਿੱਥੇ ਕਈ ਤਹਿ ਕੀਤੇ ਪ੍ਰੋਗਰਾਮ ਸਿਰਫ 26 ਅਪ੍ਰੈਲ ਨੂੰ ਪੂਰੇ ਹੋਣ ਵਾਲੇ ਹਨ। ਪਬਲਿਕ ਹੈਲਥ ਇੰਗਲੈਂਡ ਨੇ ਬ੍ਰਿਟੇਨ ਵਿੱਚ ਨਵੀਂ ਕਿਸਮ ਦੇ ਵਾਇਰਸ (ਵੀ ਓ ਸੀ) ਅਤੇ ਵੀ ਯੂ ਆਈ ਦੀ ਚਿੰਤਾ ਬਾਰੇ ਹਫਤਾਵਾਰੀ ਸੂਚਨਾ ਦੇਂਦਿਆਂ ਦੱਸਿਆ ਕਿ ਪਹਿਲੀ ਵਾਰ ਭਾਰਤ ਵਿੱਚ ਮਿਲਿਆ ਇਸ ਕਿਸਮ ਦਾ ਵਾਇਰਸ ਕਈ ਵਾਰ ਬਦਲਿਆ ਹੈ। ਪੀ ਐਚ ਈ ਦੀ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਹੈ, ‘ਇਸ ਨਵੀਂ ਕਿਸਮ ਨੂੰ ਪੀ ਐਚ ਈ ਵੱਲੋਂ ਜਾਂਚ-ਅਧੀਨ ਕਿਸਮ ਮੰਨਿਆ ਜਾਂਦਾ ਹੈ। ਇਹ ਕਿਸਮ, ਪਹਿਲੀ ਵਾਰ ਭਾਰਤ ਵਿੱਚਮਿਲੀ ਸੀ, ਜਿਸ ਨੇ ਕਈ ਰੂਪ ਬਦਲੇ ਹਨ ਅਤੇ ਇਸ ਦੇ ਰੂਪਾਂ ਵਿੱਚ ਈ 484 ਕਿਊ, ਐਲ 452 ਆਰ ਅਤੇ ਪੀ 681 ਆਰ ਸ਼ਾਮਲ ਹਨ। ਬੌਰਿਸ ਜੌਹਨਸਨ ਦੇ ਬੁਲਾਰੇ ਨੇ ਕਿਹਾ ਕਿ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਰਨ ਪ੍ਰਧਾਨ ਮੰਤਰੀ ਦੀ ਭਾਰਤ ਫੇਰੀ ਦੇ ਸਬੰਧ ਵਿੱਚ ਅਸੀਂ ਭਾਰਤ ਸਰਕਾਰ ਦੇ ਸੰਪਰਕ ਵਿੱਚ ਹਾਂ।

Read More Latest News about Health

Continue Reading

ਰੁਝਾਨ


Copyright by IK Soch News powered by InstantWebsites.ca