Blackmail after rape of a girl by a Nanak's tenant in a cold drink
Connect with us [email protected]

ਅਪਰਾਧ

ਨਾਨਕਿਆਂ ਦੇ ਕਿਰਾਏਦਾਰ ਵੱਲੋਂ ਕੁੜੀ ਨੂੰ ਕੋਲਡ ਡਰਿੰਕ ਵਿੱਚ ਨਸ਼ਾ ਦੇ ਕੇ ਬਲਾਤਕਾਰ ਪਿੱਛੋਂ ਬਲੈਕਮੇਲ

Published

on

Rape

ਲੁਧਿਆਣਾ, 24 ਮਾਰਚ – ਪੜ੍ਹਾਈ ਲਈ ਨਾਨਕੇ ਰਹਿ ਰਹੀ ਕੁੜੀ ਨੂੰ ਕੋਲਡ ਡਰਿੰਕ ਵਿੱਚ ਨਸ਼ਾ ਦੇ ਕੇ ਕਿਰਾਏਦਾਰ ਨੇ ਬਲਾਤਕਾਰ ਕੀਤਾ ਅਤੇ ਉਸ ਦੀ ਵੀਡੀਓ ਬਣਾ ਲੲਈ। ਫਿਰ ਦੋਸ਼ੀ ਨੇ ਇਹ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਅਤੇ ਗੰਨ ਪੁਆਇੰਟ ਉੱਤੇ ਦੋ ਵਾਰ ਕੁੜੀ ਨਾਲ ਬਲਾਤਕਾਰ ਕੀਤਾ। ਉਸ ਦੀਆਂ ਜ਼ਿਆਦਤੀਆਂ ਤੋਂ ਤੰਗ ਆ ਕੇ ਕੁੜੀ ਨੇ ਆਪਣੀ ਜਾਨ ਦੇਣ ਦੀ ਕੋਸ਼ਿਸ ਕੀਤੀ ਤੇ ਫਿਰ ਮਾਂ-ਬਾਪ ਨੂੰ ਇਸ ਬਾਰੇ ਦੱਸਿਆ। ਉਸ ਦੇ ਬਾਅਦ ਪੁਲਸ ਨੂੰ ਸੂਚਿਤ ਕੀਤਾ ਤਾਂ ਥਾਣਾ ਡਾਬਾ ਵਿੱਚ ਦੋਸ਼ੀ ਦੇ ਖਿਲਾਫ ਬਲਾਤਕਾਰ ਅਤੇ ਪੋਸਕੋ ਐਕਟ ਦਾ ਕੇਸ ਦਰਜ ਕੀਤਾ ਗਿਆ। ਹਰਜਿੰਦਰ ਸਿੰਘ ਪਿੰਡ ਚੋਮੋ, ਜਲੰਧਰ ਨਾਂਅ ਦੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਪੰਜ-ਛੇ ਸਾਲ ਤੋਂ ਪੜ੍ਹਾਈ ਲਈ ਨਾਨਕੇ ਘਰ ਰਹਿ ਰਹੀ ਹੈ ਅਤੇ ਦੋਸ਼ੀ ਵੀ ਉਸ ਦੇ ਨਾਨਕਿਆਂ ਦੇ ਘਰ ਕਿਰਾਏਦਾਰ ਹੈ। ਉਸ ਨਾਲ ਸਾਰਿਆਂ ਦਾ ਪਰਵਾਰਕ ਰਿਸ਼ਤਾ ਬਣਿਆ ਹੋਇਆ ਹੈ। ਪੀੜਤਾ ਾ ਕਹਿਣਾ ਹੈ ਕਿ ਸਾਲ 2020 ਵਿੱਚ ਉਹ ਆਪਣੇ ਘਰ ਆ ਗਈ ਤਾਂ ਅਗਸਤ 2020 ਵਿੱਚ ਦੋਸ਼ੀ ਉਨ੍ਹਾਂ ਦੇ ਘਰ ਆਇਆ। ਓਦੋਂ ਉਹ ਘਰ ਇਕੱਲੀ ਸੀ। ਦੋਸ਼ੀ ਨੇ ਉਸ ਨੂੰ ਕੋਲਡ ਡਰਿੰਕ ਵਿੱਚ ਨਸ਼ਾ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ ਤੇ ਉਸ ਦੀ ਵੀਡੀਓ ਬਣਾ ਲਈ। ਫਿਰ ਉਸ ਨੇ ਉਸ ਨੂੰ ਬਲੈਕਮੇਲ ਕਰ ਕੇ ਨਵੰਬਰ ਵਿੱਚ ਬਲਾਤਕਾਰ ਕੀਤਾ। ਫਰਵਰੀ 2021 ਵਿਚ ਉਸ ਨੇ ਗੰਨ ਪੁਆਇੰਟ ਉੱਤੇ ਉਸ ਨਾਲ ਬਲਾਤਕਾਰ ਕੀਤਾ। ਲੜਕੀ ਦਾ ਕਹਿਣਾ ਹੈ ਕਿ ਇਸ ਤੋਂ ਪ੍ਰੇਸ਼ਾਨ ਹੋ ਕੇ 17 ਮਾਰਚ ਨੂੰ ਉਸ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਬਚ ਗਈ। ਤਦ ਉਸ ਨੇ ਇਸ ਬਾਰੇ ਆਪਣੇ ਮਾਤਾ-ਪਿਤਾ ਨੂੰ ਦੱਸਿਆ ਤਾਂ ਦੋਸ਼ੀ ਵਿਰੁੱਧ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ।

Read More Latest Crime News

ਅਪਰਾਧ

‘ਪਾਤਾਲ ਲੋਕ’ ਦੇਖਣ ਪਿੱਛੋਂ ਹਥੌੜੇ ਮਾਰ ਕੇ ਪੂਰੇ ਪਰਵਾਰ ਦਾ ਕਤਲ ਕੀਤਾ

Published

on

Murder

ਜਮਸ਼ੇਦਪੁਰ, 18 ਅਪ੍ਰੈਲ – ਝਾਰਖੰਡ ਦੇ ਜਮਸ਼ੇਦਪੁਰ ਵਿੱਚ ਟਾਟਾ ਸਟੀਲ ਦੇ ਇੱਕ ਕਰਮਚਾਰੀ ਨੇ ਆਪਣੇ ਪੂਰੇ ਪਰਵਾਰ ਦੀ ਹਥੌੜਾ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਆਉਣ ਵਾਲੀ ਟੀਚਰ ਨੂੰ ਵੀ ਮਾਰ ਦਿੱਤਾ ਅਤੇ ਉਸ ਦੀ ਲਾਸ਼ ਨਾਲ ਰੇਪ ਕੀਤਾ।
ਪਤਾ ਲੱਗਾ ਹੈ ਕਿ ਦੋਸ਼ੀ ‘ਪਾਤਾਲ ਲੋਕ’ ਵੈਬ ਸੀਰੀਜ਼ ਦੇ ਕਰੈਕਟਰ ਹਥੌੜਾ ਤਿਆਗੀ ਤੋਂ ਪ੍ਰਭਾਵਤ ਸੀ, ਇਸ ਲਈ ਉਸ ਨੇ ਸਭ ਨੂੰ ਮਾਰਨ ਲਈ ਉਹੀ ਤਰੀਕਾ ਚੁਣਿਆ। ਦੋਸ਼ੀ ਦਾ ਨਾਂਅ ਦੀਪਕ ਕੁਮਾਰ ਹੈ। ਉਹ ਜਮਸ਼ੇਦਪੁਰ ਦੇ ਕਦਮਾ ਤੀਸਤਾ ਰੋਡ ਉੱਤੇ ਰਹਿੰਦਾ ਸੀ। ਦੀਪਕ ਨੇ ਪੁਲਸ ਨੂੰ ਦੱਸਿਆ ਕਿ ਉਹ ਆਪਣੇ ਦੋ ਦੋਸਤਾਂ ਦਾ ਕਤਲ ਕਰਨਾ ਚਾਹੰੁਦਾ ਸੀ। ਇਸ ਤੋਂ ਪਹਿਲਾਂ ਉਸ ਨੇ ਆਪਣੇ ਪਰਵਾਰ ਦੀ ਹੱਤਿਆ ਇਸ ਕਰ ਕੇ ਕੀਤੀ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੇ ਜੇਲ੍ਹ ਜਾਣ ਦੇ ਬਾਅਦ ਪਤਨੀ ਅਤੇ ਬੇਟੀਆਂ ਨੂੰ ਪੈਸੇ ਲਈ ਦਰ-ਦਰ ਭਟਕਣਾ ਪਵੇ। ਦੀਪਕ ਵੈਬ ਸੀਰੀਜ਼ ਦੇਖਣ ਦਾ ਸ਼ੌਕੀਨ ਸੀ। ਘਟਨਾ ਤੋਂ ਇੱਕ ਦਿਨ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ‘ਪਾਤਾਲ ਲੋਕ’ ਦੇਖੀ ਅਤੇ ਫਿਰ ਉਸ ਨੇ ਓਸੇ ਤਰ੍ਹਾਂ ਸਾਰਿਆਂ ਦਾ ਕਤਲ ਕਰ ਦਿਤਾ। ਪਰਵਾਰ ਦੇ ਕਤਲਾਂ ਪਿੱਛੋਂ ਉਸ ਨੇ ਰੋਸ਼ਨ ਅਤੇ ਉਸ ਦੀ ਪਤਨੀ ਨੂੰ ਖਾਣੇ ਉੱਤੇ ਬੁਲਾਇਆ, ਪਰ ਦੋਵਾਂ ਨਾਲ ਰੋਸ਼ਨ ਦਾ ਸਾਲਾ ਅੰਕਿਤ ਵੀ ਆ ਗਿਆ। ਇਸ ਪਿੱਛੋਂ ਦੀਪਕ ਨੇ ਹਥੌੜੇ ਨਾਲ ਤਿੰਨਾਂ ਉੱਤੇ ਹਮਲਾ ਕੀਤਾ, ਪਰ ਉਹ ਲੋਕ ਭੱਜ ਨਿਕਲੇ।

Read More Punjabi News Today

Continue Reading

ਅਪਰਾਧ

ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਵਿਦੇਸ਼ ਵਿੱਚ ਪੁਚਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗੇ

Published

on

Money-Fraud

ਜਲੰਧਰ, 18 ਅਪ੍ਰੈਲ – ਆਪਣੇ ਭਾਣਜੇ ਨੂੰ ਕੰਟਰੈਕਟ ਮੈਰਿਜ ਨਾਲ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਠੱਗਣ ਵਾਲੇ ਮਾਮੇ ਅਤੇ ਉਸ ਦੀ ਔਰਤ ਸਾਥਣ ਖਿਲਾਫ ਪੁਲਸ ਨੇ ਕੇਸ ਦਰਜ ਕੀਤਾ ਹੈ।
ਗੋਰਾਇਆ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਬੋਪਾਰਾਏ ਕਲਾਂ ਦੀ ਹਰਜੀਤ ਕੌਰ ਨੇ ਦੱਸਿਆ ਕਿ ਲਾਲ ਚੰਦ ਨਾਂਅ ਦਾ ਉਸ ਦਾ ਰਿਸ਼ਤੇ ਵਿੱਚੋਂ ਭਰਾ ਏਥੇ ਰਹਿੰਦਾ ਹੈ। ਉਸ ਨੇ ਦੱਸਿਆ ਸੀ ਕਿ ਉਹ ਉਸ ਦੇ ਬੇਟੇ ਪ੍ਰੀਤ ਨੂੰ ਕੰਟ੍ਰੈਕਟ ਮੈਰਿਜ ਨਾਲ ਕੈਨੇਡਾ ਵਿੱਚ ਸੈਟਲ ਕਰਾ ਦੇਵੇਗਾ। ਉਸ ਦਾ ਕਹਿਣਾ ਸੀ ਕਿ ਉਸ ਦੀ ਇੱਕ ਜਾਣਕਾਰ ਗੋਰਾਇਆ ਵਿੱਚ ਰਹਿੰਦੀ ਹੈ, ਜਿਸ ਦੀ ਬੇਟੀ ਕੈਨੇਡਾ ਵਿੱਚ ਪੱਕੀ ਨਾਗਰਿਕ ਹੈ। ਹਰਜੀਤ ਕੌਰ ਨੇ ਹਾਂ ਕੀਤੀ ਤਾਂ ਉਹ ਉਸ ਨਾਲ ਪੱਤੀ ਰਾਉਕੇ ਗੋਰਾਇਆ ਵਿੱਚ ਰਹਿਣ ਵਾਲੀ ਰਿਤੂ ਭਾਟੀਆ ਕੋਲ ਗਿਆ। ਉਥੇ ਰਿਤੂ ਨੇ ਕਿਹਾ ਕਿ ਉਸ ਦੀ ਭਾਣਜੀ ਕੈਨੇਡਾ ਵਿੱਚ ਹੈ। ਉਹ ਉਸ ਨਾਲ ਪ੍ਰੀਤ ਦੀ ਕੰਟਰੈਕਟ ਮੈਰਿਜ ਕਰਵਾ ਦੇਵੇਗੀ ਤੇ ਫਿਰ ਉਸ ਨੂੰ ਕੈਨੇਡਾ ਭੇਜ ਦੇਵੇਗੀ। 15 ਲੱਖ ਦਾ ਸੌਦਾ ਹੋਇਆ ਤਾਂਉਨ੍ਹਾਂ ਨੇ ਦਸ ਲੱਖ ਰੁਪਏ ਲੈ ਲਏ। ਇਸ ਪਿੱਛੋਂ ਉਸ ਦੇ ਬੇਟੇ ਦਾ ਨਾ ਵਿਆਹ ਕਰਵਾਇਆ ਅਤੇ ਨਾ ਉਸ ਨੂੰ ਵਿਦੇਸ਼ ਵਿੱਚ ਸੈਟਲ ਕੀਤਾ ਗਿਆ। ਪੁਲਸ ਜਾਂਚ ਵਿੱਚ ਪਤਾ ਲੱਗਾ ਕਿ ਸ਼ਿਕਾਇਤਕਰਤਾ ਦਾ ਭਰਾ ਦੂਸਰੀ ਔਰਤ ਤੋਂ ਕਮਿਸ਼ਨ ਲੈਂਦਾ ਸੀ।

Read More Latest Crime News

Continue Reading

ਅਪਰਾਧ

ਰਾਜਸਾਂਸੀ ਹਵਾਈ ਅੱਡੇ ਤੋਂ ਅੱਸੀ ਲੱਖ ਦਾ ਸੋਨਾ ਬਰਾਮਦ ਕਰਨ ਪਿੱਛੋਂ ਦੋ ਗ੍ਰਿਫਤਾਰ

Published

on

arrested

ਰਾਜਾਸਾਂਸੀ, 18 ਅਪ੍ਰੈਲ – ਕੱਲ੍ਹ ਰਾਤ ਸ਼ਾਰਜਾਹ ਤੋਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ ਪਹੁੰਚੀ ਇੰਡੀਗੋ ਏਅਰਲਾਈਨਜ਼ ਦੀ ਹਵਾਈ ਉਡਾਣਤੋਂ ਕਸਟਮ ਵਿਭਾਗ ਨੇ 1848 ਗਰਾਮ ਸੋਨਾ ਬਰਾਮਦ ਕੀਤਾ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ ਅੱਸੀ ਲੱਖ ਦੱਸੀ ਗਈ ਹੈ। ਇਹ ਸੋਨਾ ਜਹਾਜ਼ ਦੀ ਸੀਟ ਵਿੱਚੋਂ ਮਿਲਿਆ ਤੇ ਇਸ ਬਾਰੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਪ੍ਰਵੇਸ਼ ਜੋਸ਼ੀ ਵਾਸੀ ਫਤਿਹਗੜ੍ਹ ਸਾਹਿਬ ਅਤੇ ਨਰਿੰਦਰ ਕੁਮਾਰ ਜੋਸ਼ੀ ਵਾਸੀ ਮੰਡੀ ਗੋਬਿੰਦਗੜ੍ਹ ਵਜੋਂ ਹੋਈ ਹੈ।
ਜਾਣਕਾਰ ਸੂਤਰਾਂ ਅਨੁਸਾਰ ਉਕਤ ਯਾਤਰੀਆਂ ਵੱਲੋਂ ਸ਼ਾਰਜਾਹ ਤੋਂ ਇੰਡੀਗੋ ਏਅਰਲਾਈਨਜ਼ ਵਿੱਚ ਸਫਰ ਕਰਨ ਦੌਰਾਨ ਸੋਨੇੇ ਦੇ ਗਹਿਣੇ ਜਹਾਜ਼ ਦੀ ਸੀਟ ਦੇ ਅੰਦਰਲੇ ਖੀਸੇ (ਜੇਬ) ਵਿੱਚ ਲੁਕੋ ਕੇ ਰੱਖੇ ਸਨ। ਉਡਾਣ ਦੇ ਇੱਥੇ ਪੁੱਜਣ ਮੌਕੇ ਯਾਤਰੀ ਜਹਾਜ਼ ਵਿੱਚੋਂ ਉਤਰ ਕੇ ਜਦ ਯਾਤਰੀ ਹਾਲ ਵਿੱਚ ਪੁੱਜੇ ਤਾਂਜਹਾਜ਼ ਵਿੱਚ ਸਫਾਈ ਅਮਲੇ ਵੱਲੋਂ ਸਫਾਈ ਕਰਨ ਮੌਕੇ ਉਕਤ ਸੋਨੇ ਦੇ ਗਹਿਣੇ ਬਰਾਮਦ ਕਰ ਕੇ ਇਸ ਦੀ ਜਾਣਕਾਰੀ ਹਵਾਈ ਅੱਡੇ ਉੱਤੇਕਸਟਮ ਅਧਿਕਾਰੀਆਂ ਨੂੰ ਦਿੱਤੀ ਤਾਂ ਕਸਟਮ ਅਧਿਕਾਰੀਆਂ ਵੱਲੋਂ ਕਾਰਵਾਈ ਕਰਦਿਆਂ ਉਸ ਸੀਟ ਨੰਬਰ ਵਾਲੇ ਯਾਤਰੀਆਂ ਨੂੰ ਰੋਕ ਕੇ ਕਾਬੂ ਕਰ ਲਿਆ ਗਿਆ ਤੇ ਬਣਦੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca