Black money worth Rs 100 crore found in Assam and Delhi
Connect with us apnews@iksoch.com

ਅਪਰਾਧ

ਅਸਾਮ ਤੇ ਦਿੱਲੀ ਵਿੱਚੋਂ 100 ਕਰੋੜ ਰੁਪਏ ਦਾ ਕਾਲਾ ਧਨ ਮਿਲਿਆ

Published

on

money

ਨਵੀਂ ਦਿੱਲੀ, 27 ਦਸੰਬਰ – ਇਨਕਮ ਟੈਕਸ ਵਿਭਾਗ ਨੇ ਉੁਤਰ-ਪੂਰਬ ਦੇ ਤਿੰਨ ਪ੍ਰਮੁੱਖ ਠੇਕੇਦਾਰਾਂ ਦੇ ਵਿਰੁੱਧ ਛਾਪੇਮਾਰੀ ਕਰ ਕੇ ਸੌ ਕਰੋੜ ਰੁਪਏ ਦੇ ਕਾਲੇ ਧਨ ਦਾ ਪਤਾ ਲਾਇਆ ਹੈ।
ਸਿੱਧੇ ਟੈਕਸਾਂ ਬਾਰੇ ਕੇਂਦਰੀ ਬੋਰਡ ਨੇ ਦੱਸਿਆ ਕਿ ਇਨਕਮ ਟੈਕਸ ਵਿਭਾਗ ਨੇ ਅਸਾਮ ਦੇ ਗੁਹਾਟੀ, ਸਿਲਾਪਾਥਰ ਅਤੇ ਪਾਠਸਾਲਾ ਅਤੇ ਦਿੱਲੀ ਦੇ 14 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਤਾਂ 2.95 ਕਰੋੜ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ ਹੈ। ਛਾਪੇਮਾਰੀ ਨਾਲ ਕੁੱਲ ਮਿਲਾਕੇ ਸੌ ਕਰੋੜ ਦੀ ਅਣਐਲਾਨੀ ਜਾਇਦਾਦ ਦਾ ਪਤਾ ਲੱਗਾ ਹੈ। 9.79 ਕਰੋੜ ਰੁਪਏ ਦੇ ਗਹਿਣੇ ਵੀ ਜ਼ਬਤ ਕੀਤੇ ਗਏ ਹਨ। ਇਸ ਦੇ ਇਲਾਵਾ ਦੋ ਕਰੋੜ ਰੁਪਏ ਦੇ ਗਹਿਣਿਆਂ ਦੀ ਖਰੀਦ ਦੇ ਸਰੋਤ ਦਾ ਪਤਾ ਲਾਇਆ ਜਾ ਰਿਹਾ ਹੈ।ਦੋਸ਼ ਹੈ ਕਿ ਉਨ੍ਹਾਂ ਨੇ ਕੋਲਕਾਤਾ ਦੀਆਂ ਕੁਝ ਮੁਖੌਟਾ ਕੰਪਨੀਆਂ ਤੋਂ ਸ਼ੇਅਰਾਂ ਉਤੇ ਕਰਜ਼ਾ ਹਾਸਲ ਕੀਤਾ ਅਤੇ ਵਹੀ ਖਾਤਿਆਂ ਵਿੱਚ ਕਰਜ਼ਿਆਂ ਦੇ ਫਰਜ਼ੀ ਇੰਦਰਾਜ ਦਿਖਾਏ, ਜਿਸ `ਤੇ ਸਾਬਤ ਹੁੰਦਾ ਹੈ ਕਿ ਜਿਨ੍ਹਾਂ ਮੁਖੌਟਾ ਕੰਪਨੀਆਂ ਤੋਂ ਕਰਜ਼ਾ ਲਿਆ ਗਿਆ, ਉਨ੍ਹਾਂ ਦਾ ਵੇਰਵਾ ਸਿਰਫ ਕਾਗਜ਼ਾਂ ‘ਤੇ ਹੀ ਹੈ।

Click Here To Read Punjab Crime News

ਅਪਰਾਧ

ਪੀ ਐਮ ਸੀ ਬੈਂਕ ਘੋਟਾਲੇ ਵਿੱਚ ਵੀਵਾ ਗਰੁੱਪ ਦੇ ਦੋ ਵੱਡੇ ਅਧਿਕਾਰੀ ਗ੍ਰਿਫਤਾਰ

Published

on

arrest

ਮੁੰਬਈ, 24 ਜਨਵਰੀ – ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ (ਪੀ ਐਮ ਸੀ) ਬੈਂਕ ਘੋਟਾਲਾ ਕੇਸ ਵਿੱਚ ਬਹੁਜਨ ਵਿਕਾਸ ਅਘਾੜੀ (ਬੀ ਵੀ ਏ) ਦੇ ਮੁਖੀ ਅਤੇ ਵਿਧਾਇਕ ਹਿਤੇਂਦਰ ਠਾਕੁਰ, ਪਰਮੋਟਰ ਵੀਵਾ ਗਰੁੱਪ ਨਾਲ ਜੁੜੇ ਪੰਜ ਟਿਕਾਣਿਆਂ `ਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ ਤੇ ਇਸ ਦੇ ਮੈਨੇਜਿੰਗ ਡਾਇਰੈਕਟਰ ਮੇਹੁਲ ਠਾਕੁਰ ਅਤੇ ਡਾਇਰੈਕਟਰ ਮਦਨ ਗੋਪਾਲ ਚਤੁਰਵੇਦੀ ਨੂੰ ਗ੍ਰਿਫਤਾਰ ਕਰ ਲਿਆ ਹੈ। ਕੋਰਟ ਨੇ ਦੋਵਾਂ ਨੂੰ ਕੱਲ੍ਹ ਚਾਰ ਦਿਨ ਲਈ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ ਵਿੱਚ ਭੇਜ ਦਿੱਤਾ।ਇਨ੍ਹਾਂ ਦੀ ਗ੍ਰਿਫਤਾਰੀ ਮਨੀ ਲਾਂਡਰਿੰਗ ਵਿਰੋਧੀ ਕਾਨੂੰਨ ਦੇ ਤਹਿਤ ਹੋਈ ਹੈ।
ਜਾਂਚ ਏਜੰਸੀ ਨੇ ਛੇ ਛਾਪੇ ਮਾਰੀਆ ਵੀਵਾ ਗਰੁੱਪ, ਉਸ ਦੇ ਸਹਿਯੋਗੀ ਅਤੇ ਦੋ ਵਿੱਤੀ ਸਲਾਹਕਾਰਾਂ ਦੇ ਘਰਾਂ ਵਿੱਚ ਵਸਈ-ਵਿਰਾਰ, ਅੰਧੇਰੀ ਅਤੇ ਮੁੰਬਈ ਦੇ ਸਬ-ਅਰਬਨ ਖੇਤਰ ਜੁਹੂ ਅਤੇ ਅਤੇ ਚੈਂਬੂਰ ਵਿਖੇਮਾਰੇ ਹਨ। ਪਤਾ ਲੱਗਾ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦੋਵਾਂ ਦੇ ਖਿਲਾਫ ਇਹ ਕਾਰਵਾਈ 4300 ਕਰੋੜ ਰੁਪਏ ਦੇ ਪੀ ਐਮ ਸੀ ਬੈਂਕ ਘੋਟਾਲਾ ਕੇਸ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਕਰ ਕੇ ਕੀਤੀ ਹੈ। ਛਾਪੇਮਾਰੀ ਦੌਰਾਨ 73 ਲੱਖ ਰੁਪਏ ਨਕਦ ਅਤੇ ਇਤਰਾਜ਼ਯੋਗ ਡਿਜੀਟਲ ਅਤੇ ਦਸਤਾਵੇਜ਼ੀ ਸਬੂਤ ਮਿਲੇ ਹਨ। ਠਾਕੁਰ ਦੀ ਪਾਰਟੀ ਦੇ ਤਿੰਨ ਵਿਧਾਇਕ ਹਨ, ਜੋ ਇਸ ਰਾਜ ਵਿੱਚ ਸ਼ਿਵ ਸੈਨਾ ਨੇਤਾ ਉਧਵ ਠਾਕਰੇ ਦੀ ਅਗਵਾਈ ਹੇਠਲੀ ਮਹਾ ਵਿਕਾਸ ਅਘਾੜੀ (ਐਮ ਵੀ ਏ) ਸਰਕਾਰ ਨੂੰ ਬਾਹਰ ਤੋਂ ਸਮਰਥਨ ਦੇ ਰਹੀ ਹੈ। ਜਾਂਚ ਏਜੰਸੀ ਨੇ ਪੀ ਐਮ ਸੀ ਬੈਂਕ ਨਾਲ ਕਰਜ਼ਾ ਧੋਖਾਧੜੀ ਵਿੱਚ ਮਨੀ ਲਾਂਡਰਿੰਗ ਦੀ ਜਾਂਚ ਲਈ ਅਕਤੂਬਰ 2019 ਵਿੱਚ ਹਾਊਸਿੰਗ ਡਿਵੈਲਪਮੈਂਟ ਇਨਫਰਾਸਟ੍ਰਕਚਰ ਲਿਮਟਿਡ, ਉਸ ਦੇ ਪ੍ਰਮੋਟਰ ਰਾਕੇਸ਼ ਕੁਮਾਰ ਵਧਾਾਨ, ਉਸ ਦੇ ਬੇਟੇ ਸਾਰੰਗ ਵਧਾਵਨ, ਸਾਬਕਾ ਚੇਅਰਮੈਨ ਵਰਿਆਮ ਸਿੰਘ ਤੇ ਸਾਬਕਾ ਮੈਨੇਜਿੰਗ ਡਾਇਰੈਕਟਰ ਜਾਇ ਥਾਮਸ ਦੇ ਖਿਲਾਫ ਕੇਸ ਦਰਜ ਕੀਤਾ ਸੀ।

Continue Reading

ਅਪਰਾਧ

ਸਾਬਕਾ ਅਕਾਲੀ ਸਰਪੰਚ ਅਫੀਮ, ਭੁੱਕੀ ਤੇ ਨਸ਼ੇ ਦੀਆਂ ਗੋਲੀਆਂ ਸਮੇਤ ਗ੍ਰਿਫਤਾਰ

Published

on

arrest

ਬਠਿੰਡਾ, 24 ਜਨਵਰੀ – ਇਸ ਜਿ਼ਲੇ ਦੀ ਸੀ ਆਈ ਏ-2 ਦੀ ਟੀਮ ਨੇ ਕੱਲ੍ਹ ਅਕਾਲੀ ਦਲ ਦੇ ਸਾਬਕਾ ਸਰਪੰਚ ਨੂੰ ਅਫੀਮ, ਭੁੱਕੀ ਅਤੇ ਨਸ਼ੀਲੀਆਂ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਮੋਗਾ ਦੇ ਪਿੰਡ ਕੋਟਲਾ ਰਾਏਕੇ ਵਾਲਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਵਜੋਂ ਹੋਈ ਹੈ। ਜਿਸ ਦੇ ਖਿਲਾਫ ਥਾਣਾ ਨਥਾਣਾ ਵਿੱਚ ਕੇਸ ਦਰਜ ਕਰਨ ਦੇ ਬਾਅਦ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।
ਸੀ ਆਈ ਏ-2 ਦੇ ਮੁਖੀ ਇੰਸਪੈਕਟਰ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਏ ਐਸ ਆਈ ਰਣਜੀਤ ਸਿੰਘ ਅਤੇ ਪੁਲਸ ਪਾਰਟੀ ਕੱਲ੍ਹ ਲਹਿਰਾ ਮੁਹੱਬਤ ਨੇੜੇ ਗਸ਼ਤ ਕਰ ਰਹੇ ਸਨ ਤਾਂ ਓਥੇ ਇੱਕ ਕੈਂਟਰ ਖੜ੍ਹਾ ਹੋਇਆ ਸੀ, ਜਿਸ ਵਿੱਚ ਇੱਕ ਵਿਅਕਤੀ ਬੋਰੀ ਲੱਦ ਰਿਹਾ ਸੀ। ਪੁਲਸ ਨੇ ਸ਼ੱਕ ਕਾਰਨ ਜਦ ਉਕਤ ਬੋਰੀ ਦੀ ਤਲਾਸ਼ੀ ਲਈ ਤਾਂ ਵਿੱਚੋਂ ਪੰਜ ਸੌ ਗਰਾਮ ਅਫੀਮ, ਦੋ ਹਜ਼ਾਰ ਨਸ਼ੇ ਦੀਆਂ ਗੋਲੀਆਂ ਤੇ 10 ਕਿਲੋ ਭੁੱਕੀ ਬਰਾਮਦ ਕੀਤੀ। ਪੁਲਸ ਨੇ ਮੌਕੇ `ਤੇ ਮੋਗਾ ਜ਼ਿਲੇ੍ਹ ਦੇ ਪਿੰਡ ਕੋਟਲਾ ਰਾਏਕੇ ਵਾਲਾ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀ ਅਕਾਲੀ ਦਲ ਦਾ ਵਰਕਾਰ ਅਤੇ ਸਾਬਕਾ ਸਰਪੰਚ ਹੈ। ਥਾਣਾ ਨਥਾਣਾ ਵਿੱਚ ਐਨ ਡੀ ਪੀ ਐਸ ਐਕਟ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਬਾਅਦ ਪੁੱਛਗਿੱਛਵਿੱਚ ਦੋਸ਼ੀ ਨੇ ਦੱਸਿਆ ਕਿ ਉਸ ਨੂੰ ਇਹ ਨਸ਼ਾ ਇੱਕ ਟਰੱਕ ਚਾਲਕ ਦੇ ਗਿਆ ਹੈ, ਜੋ ਰਾਜਸਥਾਨ ਤੋਂ ਆਇਆ ਸੀ। ਦੋਸ਼ੀ ਕਤਲ ਕੇਸ ਵਿੱਚ ਸਜ਼ਾ ਭੁਗਤ ਚੁੱਕਾ ਹੈ, ਜਦ ਕਿ ਉਸ ਉਤੇ ਇਰਾਦਾ ਕਤਲ ਅਤੇ ਕੁੱਟਮਾਰ ਦੇ ਇੱਕ ਦਰਜਨ ਤੋਂ ਵੱਧ ਕੇਸ ਦਰਜ ਹਨ। ਸੀ ਆਈ ਏ ਦੇ ਏ-2 ਇੰਚਾਰਜ ਜਸਵੀਰ ਸਿੰਘ ਔਲਖ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਬਾਅਦ ਉਸ ਦਾ ਪੁਲਸ ਰਿਮਾਂਡ ਹਾਸਲ ਕਰ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਥਾਣੇਦਾਰ ਨੂੰ ਕੁੱਟ ਕੇ 20 ਹਜ਼ਾਰ ਖੋਹੇ

Published

on

money

ਕਪੂਰਥਲਾ, 24 ਜਨਵਰੀ – ਇੱਕ ਏ ਐਸ ਆਈ ਨਾਲ ਕੁੱਟਮਾਰ ਕਰ ਕੇ ਵਰਦੀ ਪਾੜਨ, ਨਕਦੀ ਤੇ ਹੋਰ ਜ਼ਰੂਰੀ ਕਾਗਜ਼ਾਤ ਖੋਹਣ ਦੇ ਦੋਸ਼ ਵਿੱਚ ਥਾਣਾ ਢਿੱਲਵਾਂ ਦੀ ਪੁਲਸ ਨੇ ਦੋ ਜਣਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਢਿੱਲਵਾਂ ਦੇ ਐਸ ਐਚ ਓ ਹਰਜਿੰਦਰ ਸਿੰਘ ਨੇ ਦੱਸਿਆ ਕਿ ਏ ਐਸ ਆਈ ਮਨਜੀਤ ਸਿੰਘ ਪਿੰਡ ਖਾਨੋਵਾਲ ਥਾਣਾ ਸਦਰ ਕਪੂਰਥਲਾ ਨੇ ਸ਼ਿਕਾਇਤ ਕੀਤੀ ਕਿ ਉਹ ਆਪਣੀ ਗੱਡੀ ਵਿੱਚ ਕਪੂਰਥਲਾ ਤੇ ਅੰਮ੍ਰਿਤਸਰ ਚ ਵਾਰੰਟਾਂ ਦੀ ਤਾਮੀਲ ਕਰਾਉਣ ਲਈ ਜਾ ਰਿਹਾ ਸੀ। ਇਸ ਦੌਰਾਨ ਬੀਤਾ ਪੁੱਤਰ ਜੀਤ ਸਿੰਘ ਪਿੰਡ ਮੰਡ ਸੰਗੋਜਲਾ ਕਪੂਰਥਲਾ ਅਤੇ ਜੱਗਾ ਪਿੰਡ ਤਲਵੰਡੀ ਥਾਣਾ ਫੱਤੂਢੀਂਗਾ ਦਾ ਫੋਨ ਆਇਆ, ਜਿਨ੍ਹਾਂ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ। ਬੀਤਾ ਨੇ ਉਸ ਨੂੰ ਉਸ ਦੇ ਲੜਕੇ ਦੇ ਵਿਆਹ ਦੇ ਸਬੰਧ ਵਿੱਚ ਗੱਲਬਾਤ ਲਈ ਆਪਣੇ ਕੋਲ ਬੁਲਾਇਆ, ਜਿਸਤੇ ਉਹ ਮੰਡ ਸੰਗੋਜਲਾ ਲਈ ਨਿਕਲ ਪਿਆ। ਓਥੇ ਪਹਿਲਾਂ ਤੋਂ ਖੜ੍ਹੇ ਬੀਤਾ ਅਅਤੇ ਜੱਗਾ ਉਸ ਦੀ ਗੱਡੀ ਵਿੱਚ ਬੈਠ ਗਏ ਤੇ ਉਸ ਨੂੰ ਮੰਡ ਖੇਤਰ ਵਿੱਚ ਲੈ ਗਏ, ਜਿੱਥੇ ਦੋਸ਼ੀਆਂ ਨੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਅਤੇ ਉਸ `ਤੇ ਦਾਤਰ ਨਾਲ ਵਾਰ ਕੀਤੇ, ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ। ਫਿਰ ਦੋਸ਼ੀਆਂ ਨੇ ਉਸ ਨਾਲ ਕੁੱਟਮਾਰ ਕਰ ਕੇ ਉਸ ਦੀ ਜੇਬ ਵਿੱਚੋਂ ਉਸ ਦਾ ਪਰਸ ਕੱਢ ਲਿਆ ਜਿਸ ਵਿੱਚ ਵੀਹ ਹਜ਼ਾਰ ਰੁਪਏ ਨਕਦੀ, ਏ ਟੀ ਐਮ ਕਾਰਡ, ਪਛਾਣ ਪੱਤਰ, ਪੈਨ ਕਾਰਡ, ਆਧਾਰ ਕਾਰਡ ਤੇ ਵੋਟਰ ਕਾਰਡ ਸਨ, ਖੋਹ ਲਏ। ਮੁਲਜ਼ਮ ਉਸ ਕੋਲੋਂ ਮੋਬਾਈਲ ਫੋਨ ਵੀ ਖੋਹ ਲੈ ਗਏ, ਜਿਸ ਦੌਰਾਨ ਉਸ ਦੀ ਵਰਦੀ ਵੀ ਪਾਟ ਗਈ ਅਤੇ ਮੁਲਜ਼ਮਾਂ ਨੇ ਉਸ ਦੀ ਗੱਡੀ ਦੀ ਵੀ ਤੋੜ ਭੰਨ ਕੀਤੀ।ਢਿੱਲਵਾਂ ਪੁਲਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਦੋਵਾਂ ਮੁਲਜ਼ਮਾਂ ਬੀਤੇ ਤੇ ਜੱਗੇ ਦੇ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Continue Reading

ਰੁਝਾਨ


Copyright by IK Soch News powered by InstantWebsites.ca