Black Lives Matter, a campaign against racism, has been nominated for
Connect with us [email protected]

ਅੰਤਰਰਾਸ਼ਟਰੀ

ਨਸਲਵਾਦ ਵਿਰੁੱਧ ਮੁਹਿੰਮ ਚਲਾਉਣ ਵਾਲੀ ‘ਬਲੈਕ ਲਾਈਵਜ਼ ਮੈਟਰ’ ਸੰਸਥਾ ਨੋਬਲ ਇਨਾਮ ਲਈ ਨਾਮਜ਼ਦ

Published

on

black lives matter

ਸੈਕਰਾਮੈਂਟੋ, 1 ਫਰਵਰੀ – ਅਮਰੀਕਾ ਵਿੱਚ ਕਾਲੇ ਲੋਕਾਂ ਲਈ ਨਿਆਂ ਦੀ ਮੁਹਿੰਮ ਚਲਾਉਣ ਵਾਲੀ ਸੰਸਥਾ ‘ਬਲੈਕ ਲਾਈਵਜ਼ ਮੈਟਰਨੂੰ ਨੋਬਲ ਇਨਾਮ ਲਈ ਨਾਮਜ਼ਦ ਕੀਤਾ ਗਿਆ ਹੈ। ਨਾਰਵੇ ਦੇ ਪਾਰਲੀਮੈਂਟ ਮੈਂਬਰ ਪੀਟਰ ਈਡ ਨੇ ਕਿਹਾ ਹੈ ਕਿ ਨਸਲੀ ਨਿਆਂ ਪ੍ਰਤੀ ਨਵੀਂ ਚੇਤਨਾ ਅਤੇ ਜਾਗਰੂਕਤਾ ਲਿਆਉਣ ਦੇ ਲਈ ਇਸ ਸੰਸਥਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਨਸਲੀ ਨਿਆਂ ਲਹਿਰ ਨੂੰ ਅੱਗੇ ਵਧਾਉਣਾ ਤੇ ਇਸ ਲਹਿਰ ਨੂੰ ਹੋਰ ਦੇਸ਼ਾਂਚ ਫੈਲਾਉਣਾ ਬਹੁਤ ਮਹੱਤਵ ਪੂਰਨ ਹੈ। ਅੱਜ ‘ਬਲੈਕ ਲਾਈਵਜ਼ ਮੈਟਰ` ਨਾ ਕੇਵਲ ਅਮਰੀਕਾ, ਬਲਕਿ ਯੂਰਪ ਅਤੇ ਏਸ਼ੀਆ ਵਿੱਚ ਵੀ ਮਜ਼ਬੂਤ ਤਾਕਤ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੱਖਣੀ ਅਫਰੀਕਾ ਵਿੱਚ ਨਸਲਵਾਦ ਵਿਰੋਧੀ ਲਹਿਰ ਤੇਸਿਵਲ ਰਾਈਟਸ ਲਹਿਰ ਜਿਵੇਂ ਕੰਮ ਕਰਦੀ ਹੈ, ਬਲੈਕ ਲਾਈਵਜ਼ ਮੈਟਰ ਅਮਰੀਕਾ ਵਿੱਚ ਉਸੇ ਤਰ੍ਹਾਂ ਕੰਮ ਕਰਦੀ ਹੈ। ਡਾ. ਲੂਥਰ ਕਿੰਗ ਜੁਨੀਅਰ ਨੇ 1964 ਵਿੱਚ ਤੇ ਐਲਬਰਟ ਲੂਥੂਲੀ ਅਤੇ ਨੈਲਸਨ ਮੰਡੇਲਾ ਨੇ ਕ੍ਰਮਵਾਰ 1960 ਅਤੇ 1993 ਵਿੱਚ ਦੱਖਣੀ ਅਫਰੀਕਾ ਵਿੱਚ ਨਸਲੀ ਭੇਦਭਾਵ ਵਿਰੁੱਧ ਮੁਹਿੰਮ ਚਲਾਉਣ ਲਈ ਨੋਬਲ ਸ਼ਾਂਤੀ ਪੁਰਸਕਾਰ ਜਿੱਤਿਆ ਸੀ।ਪੀਟਰ ਈਡ ਨੇ ਸਪੱਸ਼ਟ ਕੀਤਾ ਹੈ ਕਿ ਇਹ ਨਾਮਜ਼ਦਗੀ ਅਮਰੀਕਾ ਦੀ ਘਰੇਲੂ ਰਾਜਨੀਤੀ ਦੀ ਆਲੋਚਨਾ ਨਹੀਂ ਹੈ। ਈਡ ਨੇ ਕਿਹਾ ਕੱਲ੍ਹ ਉਨ੍ਹਾਂ ਨੂੰ ਬਹੁਤ ਸਾਰੇ ਅਮਰੀਕੀਆਂ ਦੀਆਂ ਈ ਮੇਲਾਂ ਆਈਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਗੁੱਸੇ ਦਾ ਇਜ਼ਹਾਰ ਕੀਤਾ ਹੈ। ਅਮਰੀਕੀਆਂ ਨੇ ਲਿਖਿਆ ਹੈ ਕਿ ਬਲੈਕ ਲਿਵਜ਼ ਮੈਟਰ ਸ਼ਾਂਤੀ ਸਿਸਟਮ ਵਿੱਚ ਬੱਝੀ ਹੋਈ ਸੰਸਥਾ ਨਹੀਂ ਹੈ। ਈਡ ਨੇ ਕਿਹਾ ਹੈ ਕਿ ਉਹ ਇਸ ਆਲੋਚਨਾ ਲਈ ਤਿਆਰ ਹੈ।

Read More International Punjabi News

ਅੰਤਰਰਾਸ਼ਟਰੀ

ਭਾਰਤੀ ਅਮਰੀਕੀ ਬੈਂਸ ਤੇ ਗੁਪਤਾ ਰਾਸ਼ਟਰਪਤੀ ਦੇ ਵਿਸ਼ੇਸ਼ ਸਲਾਹਕਾਰ ਨਿਯੁਕਤ

Published

on

ਸੈਕਰਾਮੈਂਟੋ, 8 ਮਾਰਚ – ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੱਲੋਂ ਕੀਤੇ ਐਲਾਨ ਵਿੱਚ ਕਿਹਾ ਗਿਆ ਹੈ ਕਿ ਚਿਰਾਗ ਬੈਂਸ ਅਤੇ ਪਰੋਨੀਤਾ ਗੁਪਤਾ ‘ਡੋਮੈਸਟਿਕ ਪਾਲਸੀ ਵਜੋਂ ਆਪਣੀ ਸੇਵਾ ਨਿਭਾਉਣਗੇ। ਇਹ ਦੋਵੇਂ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਪ੍ਰਸ਼ਾਸਨ ਵਿੱਚ ਵੀ ਸਨ। ਵਾਈਟ ਹਾਊਸ ਦੇ ਐਲਾਨ ਅਨੁਸਾਰ ਬੈਂਸ ਫੌਜਦਾਰੀ ਨਿਆਂ ਅਤੇ ਗੁਪਤਾ ਕਿਰਤ ਤੇ ਕਿਰਤੀਆਂ ਸਬੰਧੀ ਮਾਮਲੇ ਵੇਖਣਗੇ।
ਇਨ੍ਹਾਂ ਦੋ ਨਿਯੁਕਤੀਆਂ ਨਾਲ 20 ਤੋਂ ਵੱਧ ਭਾਰਤੀ ਮੂਲ ਦੇ ਅਮਰੀਕੀ ਲੋਕ ਬਾਈਡਨ ਪ੍ਰਸ਼ਾਸਨ ਵਿੱਚ ਉਚ ਅਹੁੁਦਿਆਂ ਉਪਰ ਨਿਯੁਕਤ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨਿਯੁਕਤੀਆਂ ਲਈ ਸੈਨੇਟ ਦੀ ਪ੍ਰਵਾਨਗੀ ਦੀ ਲੋੜ ਨਹੀਂ, ਕਿਉਂਕਿ ਇਹ ਨਿਯੁਕਤੀਆਂ ਰਾਸ਼ਟਰਪਤੀ ਦੇ ਸਟਾਫ ਵਿੱਚ ਕੀਤੀਆਂ ਗਈਆਂ ਹਨ। ਚਿਰਾਗ ਬੈਂਸ ਨਿਆਂ ਵਿਭਾਗ ਦੀ ‘ਸਿਵਲ ਰਾਈਟਸ ਡਵੀਜ਼ਨ’ ਵਿੱਚ ਕੰਮ ਕਰ ਚੁੱਕੇ ਹਨ। ਉਹ ਪਹਿਲਾਂ ਮਨੁੱਖੀ ਅਧਿਕਾਰਾਂ ਸਬੰਧੀ ਅਪਰਾਧ ਦੇ ਵਕੀਲ ਤੇ ਫਿਰ ਅਸਿਸਟੈਂਟ ਅਟਾਰਨੀ ਜਨਰਲ ਦੇ ਸੀਨੀਅਰ ਸਲਾਹਕਾਰ ਰਹੇ ਹਨ। ਪਰੋਨੀਤ ਗੁਪਤਾ ਓਬਾਮਾ ਪ੍ਰਸ਼ਾਸਨ ਵਿੱਚ ਕਿਰਤ ਵਿਭਾਗ ਦੀ ‘ਵੋਮੈਨ ਬਿਊਰੋ’ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਸਨ। ਉਹ ਸੈਂਟਰ ਫਾਰ ਲਾਅ ਐਂਡ ਸੋਸ਼ਲ ਪਾਲਸੀ ਵਿੱਚ ‘ਜੌਬ ਕੁਆਲਿਟੀ’ ਦੇ ਡਾਇਰੈਕਟਰ ਵਜੋਂ ਵੀ ਤਾਇਨਾਤ ਰਹੇ ਹਨ।

Continue Reading

ਅੰਤਰਰਾਸ਼ਟਰੀ

ਪ੍ਰਸਿੱਧ ਗਾਇਕ ਤੇ ਸੰਗੀਤਕਾਰ ਮਾਈਕਲ ਸਟੈਨਲੀ ਦਾ ਦਿਹਾਂਤ

Published

on

ਸੈਕਰਾਮੈਂਟੋ, 8 ਮਾਰਚ – ਕਲੀਵਲੈਂਡ ਦੇ ਪ੍ਰਸਿੱਧ ਸੰਗੀਤਕਾਰ ਅਤੇ ਗਾਇਕ ਮਾਈਕਲ ਸਟਾਨਲੇਅ ਜਿਸ ਨੇ ਸਥਾਨਕ ਰੇਡੀਓ ਉਪਰ 1970 ਵਿਆਂ ਅਤੇ 1980 ਵਿਆਂ ਦੌਰਾਨ ਲੋਕਾਂ ਦੇ ਦਿਲਾਂ ਉਪਰ ਰਾਜ ਕੀਤਾ, ਫੇਫੜਿਆਂ ਦੇ ਕੈਂਸਰ ਕਾਰਨ ਆਪਣੇ ਪ੍ਰਸੰਸਕਾਂ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ 72 ਸਾਲਾਂ ਦੇ ਸਨ।
ਸਟੈਨਲੀ ਨੇ ਡਬਲਯੂ ਐਨ ਸੀ ਐਕਸ-ਐਫ ਐਮ ਉੱਤੇ ਪਿਛਲੇ 30 ਸਾਲਾਂ ਦੌਰਾਨ ਲੋਕਾਂ ਦਾ ਮਨੋਰੰਜਨ ਕੀਤਾ ਸੀ। ਇਸ ਸਾਲ 19 ਫਰਵਰੀ ਤੋਂ ਬਾਅਦ ਉਨ੍ਹਾਂ ਦਾ ਕੋਈ ਪ੍ਰੋਗਰਾਮ ਨਹੀਂ ਆਇਆ। ਇਸ ਨਾਲ ਉਨ੍ਹਾਂ ਦੀ ਸਿਹਤ ਬਾਰੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾ ਰਹੇ ਸਨ। ਕੱਲ੍ਹ ਕਲੀਵਲੈਂਡ ਰੇਡੀਓ ਸਟੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਸੀ ਕਿ ਸਟੈਨਲੀ ਗੰਭੀਰ ਸਿਹਤ ਸਮੱਸਿਆ ਨਾਲ ਜੂਝ ਰਹੇ ਹਨ। ਬਿਆਨ ਵਿੱਚ ਲੋਕਾਂ ਨੂੰ ਉਨ੍ਹਾਂ ਦੇ ਲਈ ਪ੍ਰਾਰਥਨਾ ਕਰਨ ਵਾਸਤੇ ਕਿਹਾ ਗਿਆ ਸੀ। ਫਿਰ ਕੱਲ੍ਹ ਹੀ ਰੇਡੀਓ ਸਟੇਸ਼ਨ ਨੇ ਐਲਾਨ ਕੀਤਾ ਕਿ ਸਟੈਨਲੀ ਆਪਣੇ ਪਰਵਾਰ ਦੀ ਹਾਜ਼ਰੀ ਵਿੱਚ ਬਿਲਕੁਲ ਸ਼ਾਂਤੀ ਨਾਲ ਅਲਵਿਦਾ ਕਹਿ ਗਏ ਹਨ।

Continue Reading

ਅੰਤਰਰਾਸ਼ਟਰੀ

ਨੇਪਾਲ ਦੀ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਦੋ ਨੇਪਾਲ ਕਮਿਊਨਿਸਟ ਪਾਰਟੀਆਂਦਾ ਰਲ਼ੇਵਾਂ ਰੱਦ ਕਰ ਕੇ ਕਟੇਲ ਨੂੰ ਕਮਾਨ ਸੌਂਪੀ

Published

on

ਕਾਠਮੰਡੂ, 7 ਮਾਰਚ, – ਨੇਪਾਲ ਦੀ ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਅਤੇ ਉਸ ਦੇ ਵਿਰੋਧੀ ਧੜੇ ਦੇ ਨੇਤਾ ਪੁਸ਼ਪ ਕਮਲ ਦਹਲ ਪ੍ਰਚੰਡ ਦੋਵਾਂ ਨੂੰ ਤਕੜਾ ਝਟਕਾ ਦੇ ਦਿੱਤਾ ਹੈ। ਕੋਰਟ ਨੇ ਓਲੀ ਦੀ ਨੇਪਾਲ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਦੋਵਾਂ ਦੇ ਸਾਲ 2018 ਵਿਚ ਹੋਏ ਰਲ਼ੇਵੇਂ ਨੂੰ ਰੱਦ ਕਰ ਦਿੱਤਾ ਅਤੇ ਪਟੀਸ਼ਨ ਕਰਤਾ ਰਿਸ਼ੀਰਾਮ ਕਟੇਲ ਨੂੰ ਨੇਪਾਲ ਦੀ ਕਮਿਊਨਿਸਟ ਪਾਰਟੀ ਦਾ ਅਧਿਕਾਰਤ ਚੇਅਰਮੈਨ ਮੰਨ ਕੇ ਸਾਰੀ ਰਾਜਨੀਤੀ ਨੂੰ ਨਵਾਂ ਮੋੜ ਦੇ ਦਿੱਤਾ ਹੈ।
ਵਰਨਣ ਯੋਗ ਹੈ ਕਿ ਸਾਲ 2017 ਦੀ ਆਮ ਚੋਣ ਪਿੱਛੋਂ ਕੇ ਪੀ ਸ਼ਰਮਾ ਓਲੀ ਤੇ ਪੁਸ਼ਪ ਕਮਲ ਦਲ ਪ੍ਰਚੰਡ ਦੋਵਾਂ ਨੇ ਆਪੋ-ਆਪਣੀ ਕਮਿਊਨਿਸਟ ਪਾਰਟੀ ਦਾ ਇਕ-ਦੂਸਰੀ ਵਿਚ ਰਲ਼ੇਵਾਂ ਕਰ ਕੇ ਨੇਪਾਲ ਕਮਿਊਨਿਸਟ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਸੀ ਤੇ ਇਸ ਪਾਰਟੀ ਨੂੰ ਨੇਪਾਲ ਦੇ ਚੋਣ ਕਮਿਸ਼ਨ ਨੇ ਮਾਨਤਾ ਦੇ ਦਿੱਤੀ ਸੀ। ਰਿਸ਼ੀਰਾਮ ਕਟੇਲ ਨੇ ਇਸ ਰਲ਼ੇਵੇਂ ਅਤੇ ਚੋਣ ਕਮਿਸ਼ਨ ਵੱਲੋਂ ਦਿੱਤੀ ਮਾਨਤਾ ਦੇਖ਼ਿਲਾਫ਼ 2018 ਵਿਚ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਦੋ ਮੈਂਬਰੀ ਬੈਂਚ ਨੇ ਕੱਲ੍ਹ ਇਸ ਪਟੀਸ਼ਨਦਾ ਫ਼ੈਸਲਾ ਦੇਂਦੇ ਹੋਏ ਦੋਵਾਂ ਪਾਰਟੀਆਂ ਦੇ ਰਲ਼ੇਵੇਂ ਨੂੰ ਰੱਦ ਕਰ ਦਿੱਤਾਅਤੇ ਆਪਣੇ ਆਦੇਸ਼ ਵਿਚ ਕਿਹਾ ਹੈ ਕਿ ਜਦੋਂ ਚੋਣ ਕਮਿਸ਼ਨ ਕੋਲ ਪਹਿਲਾਂ ਇਕ ਪਾਰਟੀ ਇਸ ਨਾਂਅ ਨਾਲ ਰਜਿਸਟਰਡ ਹੈ ਤਾਂ ਕੇ ਪੀ ਸ਼ਰਮਾ ਓਲੀ-ਪੁਸ਼ਪ ਕਮਲ ਦਹਲ ਪ੍ਰਚੰਡ ਦੀ ਨਵੀਂ ਪਾਰਟੀ ਨੂੰ ਉਸੇ ਪਾਰਟੀ ਦੇ ਰੂਪ ਵਿਚ ਮਾਨਤਾ ਕਿਵੇਂ ਦਿੱਤੀ ਜਾ ਸਕਦੀ ਸੀ। ਕੋਰਟ ਨੇ ਕਿਹਾ ਕਿ ਓਲੀ ਦੀ ਕਮਿਊਨਿਸਟ ਪਾਰਟੀ (ਯੂ ਐੱਮ ਐੱਲ) ਅਤੇ ਪ੍ਰਚੰਡ ਦੀ ਨੇਪਾਲ ਕਮਿਊਨਿਸਟ ਪਾਰਟੀ (ਮਾਓ) ਰਲ਼ੇਵੇਂ ਤੋਂ ਪਹਿਲੀ ਪਾਰਟੀ ਹਾਲਦੀ ਘੜੀ ਮੰਨੀ ਜਾਵੇਗੀ। ਇਹ ਦੋਵੇਂ ਪਾਰਟੀਆਂ ਪੋਲੀਟੀਕਲ ਪਾਰਟੀ ਐਕਟ ਹੇਠ ਆਪਣੀਆਂ ਪਾਰਟੀਆਂ ਦੀ ਮਾਨਤਾ ਦੀ ਅਰਜ਼ੀ ਦੇ ਸਕਦੀਆਂ ਹਨ। ਇਸ ਦੇ ਨਾਲ ਹੀ ਦੋਵਾਂ ਪਾਰਟੀਆਂ ਦੀ ਸਥਿਤੀ ਸਾਲ 2017 ਵਿਚ ਜਿੱਤੀਆਂ ਸੀਟਾਂ ਅਨੁਸਾਰ ਹੋ ਗਈ ਹੈ। ਸਾਲ 2017 ਵਿਚ ਓਲੀ ਦੀ ਪਾਰਟੀ ਨੇ 121 ਸੀਟਾਂਜਿੱਤੀਆਂ ਅਤੇ ਪ੍ਰਚੰਡ ਦੀ ਪਾਰਟੀ ਨੂੰ 53 ਸੀਟਾਂ ਮਿਲੀਆਂ ਸਨ।
ਸੁਪਰੀਮ ਕੋਰਟ ਦਾ ਇਹ ਫ਼ੈਸਲਾ ਉਸ ਵਕਤ ਆਇਆ ਹੈ, ਜਦੋਂ ਦੋਵੇਂ ਧੜੇ ਨੇਪਾਲ ਕਮਿਊਨਿਸਟ ਪਾਰਟੀ ਉੱਤੇ ਚੋਣ ਕਮਿਸ਼ਨ ਵਿਚ ਆਪੋ-ਆਪਣਾ ਦਾਅਵਾ ਪੇਸ਼ ਕਰ ਰਹੇ ਹਨ। ਕੋਰਟ ਦੇ ਇਸ ਫੈਸਲੇ ਨੇ ਦੋਵਾਂ ਤੋਂ ਇਸ ਪਾਰਟੀ ਦਾ ਨਾਂ ਖੋਹ ਲਿਆ ਹੈ, ਜਿਸ ਪਿੱਛੋਂ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੇ ਐਮਰਜੈਂਸੀ ਬੈਠਕ ਸੱਦ ਲਈ ਹੈ।

Read More International Punjabi News

Continue Reading

ਰੁਝਾਨ


Copyright by IK Soch News powered by InstantWebsites.ca