BJP's infighting changed the Chief Minister after his victory in Assam
Connect with us [email protected]

ਰਾਜਨੀਤੀ

ਭਾਜਪਾ ਦੇ ਅੰਦਰੂਨੀ ਝਗੜੇ ਨੇ ਆਸਾਮ ਵਿੱਚ ਜਿੱਤ ਪਿੱਛੋਂ ਮੁੱਖ ਮੰਤਰੀ ਬਦਲਵਾਇਆ

Published

on

Hemant Biswa Sarma

ਆਸਾਮ ਦੇ ਨਵੇਂ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਹੋਣਗੇ
ਗੁਹਾਟੀ, 9 ਮਈ, – ਨਾਰਥ ਈਸਟ ਡੈਮੋਕ੍ਰੇਟਿਕ ਅਲਾਇੰਸ (ਐੱਨ ਈ ਡੀ ਏ) ਦੇ ਕਨਵੀਨਰ ਬਣਾਏ ਗਏ ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਅੱਜ ਐਤਵਾਰ ਨੂੰ ਸਰਬ ਸੰਮਤੀ ਨਾਲ ਭਾਜਪਾ ਵਿਧਾਇਕ ਦਲ ਦੇ ਨੇਤਾ ਚੁਣੇ ਗਏ ਅਤੇ ਉਨ੍ਹਾਂ ਨੂੰ ਰਾਜ ਦੇ ਮੁੱਖ ਮੰਤਰੀ ਵਜੋਂ ਸਰਕਾਰ ਬਣਾਉਣ ਅੱਗੇ ਕਰ ਦਿੱਤਾ ਗਿਆ ਹੈ।
ਭਾਜਪਾ ਦੀ ਕੇਂਦਰੀ ਕਮਾਨ ਵੱਲੋਂ ਆਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਐਤਵਾਰ ਇਹ ਸੂਚਨਾ ਦੇਂਦੇ ਹੋਏ ਦੱਸਿਆ ਕਿ ਮੌਜੂਦਾ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਹੇਮੰਤ ਬਿਸਵਾ ਸਰਮਾ ਦਾ ਨਾਮ ਪੇਸ਼ ਕੀਤਾ ਤੇ ਭਾਜਪਾ ਦੇ ਸੂਬਾ ਪਾਰਟੀ ਪ੍ਰਧਾਨ ਰੰਜੀਤ ਕੁਮਾਰ ਦਾਸ ਅਤੇ ਹਾਫਲਾਂਗ ਤੋਂ ਨਵੇਂ ਚੁਣੇ ਵਿਧਾਇਕ ਨੰਦਿਤਾ ਗਾਲੋਰਸਾ ਨੇ ਇਸ ਦਾ ਸਮਰਥਨ ਕੀਤਾ। ਕਿਉਂਕਿ ਹੋਰ ਕਿਸੇ ਦਾ ਨਾਮ ਪੇਸ਼ ਨਹੀਂ ਹੋਇਆ, ਇਸ ਕਰ ਕੇ ਹੇਮੰਤ ਬਿਸਵਾ ਸਰਮਾ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਸਭ ਦੀ ਸਹਿਮਤੀ ਨਾਲ ਚੁਣ ਲਿਆ ਗਿਆ ਹੈ।
ਇਸ ਮੌਕੇ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਭਾਜਪਾ ਛੇਤੀ ਹੀ ਆਪਣੇ ਸਹਿਯੋਗੀਆਂ ਆਸਾਮ ਗਣ ਪ੍ਰੀਸ਼ਦ (ਏ ਜੀ ਪੀ) ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀ ਪੀ ਐੱਲ) ਦੇ ਆਗੂਆਂ ਨਾਲ ਬੈਠਕ ਕਰੇਗੀ।ਓਧਰਏ ਜੀ ਪੀਵਿਧਾਇਕ ਦਲ ਨੇ ਐਤਵਾਰ ਬੈਠਕ ਕਰ ਕੇ ਐਲਾਨ ਕੀਤਾ ਕਿ ਉਹ ਭਾਜਪਾ ਵਿਧਾਇਕ ਦਲ ਦੇ ਚੁਣੇ ਨੇਤਾ ਦਾ ਸਮੱਰਥਨ ਕਰੇਗੀਅਤੇ ਗੱਠਜੋੜ ਦਾ ਧਰਮ ਨਿਭਾਵੇਗੀ।ਘਟਨਾਵਾਂ ਦੇ ਇਸ ਵਹਿਣ ਤੋਂ ਪਹਿਲਾਂ ਆਸਾਮ ਦੇ ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਨੇ ਗਵਰਨਰ ਜਗਦੀਸ਼ ਮੁਖੀ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਤੇ ਪਰੰਪਰਾ ਅਨੁਸਾਰ ਗਵਰਨਰ ਨੇ ਅਗਲੀ ਸਰਕਾਰ ਦੇ ਬਣਨ ਤੱਕ ਸੋਨੋਵਾਲ ਨੂੰ ਅਹੁਦੇ ਉੱਤੇ ਬਣੇ ਰਹਿਣ ਲਈ ਕਿਹਾ ਸੀ।
ਵਰਨਣ ਯੋਗ ਹੈ ਕਿ ਆਸਾਮ ਦੇ ਨਵੇਂ ਮੁੱਖ ਮੰਤਰੀ ਬਾਰੇ ਕਿਆਫਿਆਂ ਦੌਰਾਨ ਆਸਾਮ ਭਾਜਪਾ ਦੇ ਸੀਨੀਅਰ ਆਗੂਆਂ ਸਰਬਾਨੰਦ ਸੋਨੋਵਾਲ ਅਤੇ ਹਿਮੰਤ ਬਿਸਵਾ ਸਰਮਾ ਨੇ ਪਾਰਟੀ ਪ੍ਰਧਾਨ ਜੇ ਪੀ ਨੱਢਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਸ਼ਨੀਵਾਰ ਮੁਲਾਕਾਤ ਕੀਤੀ ਸੀ। ਭਾਜਪਾ ਨੇ 126 ਮੈਂਬਰੀ ਆਸਾਮ ਵਿਧਾਨ ਸਭਾ ਵਿੱਚ 60 ਸੀਟਾਂਜਿੱਤੀਆਂ ਹਨ ਅਤੇ ਉਸ ਦੀਆਂ ਗਠਜੋੜ ਸਹਿਯੋਗੀ ਆਸਾਮ ਗਣ ਪ੍ਰੀਸ਼ਦ ਨੇ 9 ਅਤੇ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ ਨੇ 6 ਸੀਟਾਂ ਜਿੱਤੀਆਂ ਹਨ, ਜਿਨ੍ਹਾਂ ਨਾਲ ਮਿਲਾ ਕੇ ਸਰਕਾਰ ਬਣਦੀ ਹੈ।

Read More Latest Politics News

ਰਾਜਨੀਤੀ

ਵਿਧਾਇਕ ਸਿਮਰਜੀਤ ਬੈਂਸ ਵਿਰੁੱਧ ਪੀੜਤਾ ਨੇ ਬਿਆਨ ਦਰਜ ਕਰਾਏ

Published

on

simranjit bains

ਪੀੜਤਾ ਦੀ ਬੇਟੀ ਨੂੰ ਵੀ ਮੈਸੇਜ ਕਰਨ ਲੱਗ ਪਿਆ ਸੀ !
ਲੁਧਿਆਣਾ, 13 ਜੂਨ, – ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਉਤੇ ਬਲਾਤਕਾਰ ਦਾ ਦੋਸ਼ ਲਾਉਣ ਵਾਲੀ ਪੀੜਤਾ ਨੇ ਇਸ ਕੇਸ ਦੀ ਜਾਂਚ ਕਰ ਰਹੇ ਐਡੀਸ਼ਨਲ ਡਿਪਟੀ ਕਮਿਸ਼ਨਰ ਪੁਲਸ (ਏ ਡੀਸੀ ਪੀ) ਜਸਕਿਰਨਜੀਤ ਸਿੰਘ ਤੇਜਾ ਕੋਲ ਬਿਆਨ ਦਰਜ ਕਰਵਾ ਦਿੱਤੇ ਹਨ।
ਮਿਲੀ ਜਾਣਕਾਰੀ ਅਨੁਸਾਰ ਥਾਣਾ ਡਵੀਜਨ ਨੰਬਰ 6 ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਨੇ ਪੀੜਤਾ ਦੇ ਬਿਆਨ ਲਏ, ਜਿਸ ਵਿਚ ਉਸ ਨੇ ਕਿਹਾ ਕਿ ਉਸ ਨਾਲ ਜੋ ਹੋਇਆ ਸੀ, ਉਹ ਬਰਦਾਸ਼ਤ ਕਰਦੀ ਰਹੀ ਸੀ, ਪਰ ਜਦੋਂ ਵਿਧਾਇਕ ਨੇ ਉਸ ਦੀ ਕੈਨੇਡਾ ਰਹਿੰਦੀ ਬੇਟੀ ਨੂੰ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਇਸ ਤੋਂ ਬਾਅਦ 2 ਜੂਨ ਨੂੰ ਉਸ ਨੇ ਪੁਲਿਸ ਕਮਿਸ਼ਨਰ ਨੂੰ ਈਮੇਲ ਭੇਜ ਕੇ ਸ਼ਿਕਾਇਤ ਦਰਜ ਕਰਾਈ।ਪੀੜਤਾ ਨੇ ਕਿਹਾ ਕਿ ਉਸ ਨੇ ਗੁਮਨਾਮ ਈਮੇਲ ਸ਼ਿਕਾਇਤ ਭੇਜੀ ਸੀ, ਪਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ਕਰ ਕੇ ਸਭ ਦੇ ਸਾਹਮਣੇ ਉਸਦਾ ਨਾਂ, ਪਤਾ ਅਤੇ ਫੋਨ ਨੰਬਰ ਜਨਤਕ ਕਰ ਦਿੱਤਾ, ਜਿਸ ਨਾਲ ਉਸ ਦੀ ਜਾਨ ਨੂੰ ਖ਼ਤਰਾ ਹੋ ਗਿਆ, ਇਸ ਦੇ ਬਾਵਜੂਦ ਪੁਲਿਸ ਨੇ ਉਸ ਦੀ ਸੁਰੱਖਿਆ ਦਾ ਪ੍ਰਬੰਧ ਨਹੀਂ ਕੀਤਾ। ਪੀੜਤ ਸਕੂਲ ਟੀਚਰ ਨੇ ਦੱਸਿਆ ਕਿ ਇੱਕ ਵਾਰ ਐਕਸ ਇੰਡੀਆ ਲੀਵ ਲੈਣ ਲਈ ਉਸਨੇ ਵਿਧਾਇਕ ਬੈਂਸ ਦੀ ਮਦਦ ਲਈ ਤੇ ਸਾਲ 2017 ਵਿਚ ਬੈਂਸ ਦੀ ਮਦਦ ਨਾਲ ਉਸ ਦੀ ਛੁੱਟੀ ਮਨਜ਼ੂਰ ਹੋ ਜਾਣ ਪਿੱਛੋਂ ਉਸ ਨੇ ਧੰਨਵਾਦ ਕਰਨ ਲਈ ਫੋਨ ਕੀਤਾ ਤਾਂ ਬੈਂਸ ਨੇ ਉਸ ਨੂੰ ਆਪਣੇ ਦਫ਼ਤਰ ਬੁਲਾ ਲਿਆ, ਜਿੱਥੇ ਉਸਨੇ ਬਲਾਤਕਾਰ ਕੀਤਾ ਤੇਫਿਰ ਇਹ ਸਿਲਸਿਲਾ 5-6 ਵਾਰ ਚੱਲਿਆ। ਉਸ ਦੇ ਮੋਬਾਈਲ ਵਿਚ ਇਸ ਦੇ ਸਬੂਤ ਮੌਜੂਦ ਹਨ।ਪੀੜਤ ਮਹਿਲਾ ਨੇ ਕਿਹਾ ਕਿ ਵਿਧਾਇਕ ਨੇ ਇਸ ਪਿੱਛੋਂਉਸ ਦੀ ਕੈਨੇਡਾ ਰਹਿੰਦੀ ਬੇਟੀ ਨੂੰ ਵੀਡੀਓ ਕਾਲ ਤੇ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ, ਜਿਸ ਤੋਂ ਬਾਅਦ ਉਹ ਡਰ ਗਈ। ਬੈਂਸ ਨੇ 2 ਜੂਨ ਨੂੰ ਉਸਨੂੰ ਫਿਰ ਸੱਦਿਆ ਤਾਂ ਉਸ ਨੇ ਜਾਣ ਤੋਂ ਮਨ੍ਹਾਂ ਕਰ ਦਿੱਤਾ ਤੇ ਉਸੇ ਦਿਨ ਉਸਨੇ ਬਾਅਦ ਦੁਪਹਿਰ ਤਿੰਨ ਵਜੇ ਪੁਲਿਸ ਕਮਿਸ਼ਨਰ ਨੂੰ ਈਮੇਲ ਭੇਜ ਕੇ ਸ਼ਿਕਾਇਤ ਕਰ ਦਿੱਤੀ। ਪੀੜਿਤਾ ਨੇ ਕਿਹਾ ਕਿ ਬਿਆਨ ਦਰਜ ਕਰਾਉਣ ਪਿੱਛੋਂ ਜਾਂਚ ਲਈ ਉਸ ਨੇ ਆਪਣਾ ਮੋਬਾਈਲ ਫੋਨ ਪੁਲਿਸ ਨੂੰ ਦੇ ਦਿੱਤਾਤੇ ਉਸ ਦੀ ਬੇਟੀ ਵੱਲੋਂ ਭੇਜੇ ਚੈਟ ਦੇ ਸਕਰੀਨ ਸ਼ਾਟ ਵੀ ਪੁਲਿਸ ਨੂੰ ਦਿੱਤੇ ਹਨ।ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਸਿੰਗਲ ਮਦਰ ਹੈ ਅਤੇ ਵਿਧਾਇਕ ਨੇ ਇਸ ਦਾ ਫਾਇਦਾ ਲਿਆ ਹੈ।
ਦੂਸਰੇ ਪਾਸੇ ਏ ਡੀ ਸੀ ਪੀ ਜਸਕਿਰਨ ਸਿੰਘ ਤੇਜਾ ਨੇ ਕਿਹਾ ਕਿ ਮਹਿਲਾ ਦੇ ਬਿਆਨ ਦਰਜ ਹੋ ਗਏ ਹਨ। ਉਨ੍ਹਾਂ ਤੋਂ ਕੁਝ ਹੋਰ ਚੀਜ਼ਾਂ ਮੰਗੀਆਂ ਗਈਆਂ ਹਨ, ਜਿਨ੍ਹਾਂ ਨੂੰ ਸੋਮਵਾਰ ਤਕ ਜਮ੍ਹਾਂ ਕਰਵਾਉਣ ਲਈ ਕਿਹਾ ਹੈ।ਕੇਸ ਦੀ ਜਾਂਚ ਹੋ ਰਹੀ ਹੈ, ਦੋਸ਼ ਸਹੀ ਪਾਏ ਜਾਣ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Read More Political News Today

Continue Reading

ਰਾਜਨੀਤੀ

ਪੱਛਮੀ ਬੰਗਾਲ ਦੇ ਭਾਜਪਾ ਵਰਕਰ ਕਹਿਣ ਲੱਗ ਪਏ: ਸਾਥੋਂ ਗਲਤੀ ਹੋ ਗਈ, ਮਮਤਾ ਦਾ ਕੋਈ ਮੇਲ ਨਹੀਂ

Published

on

Mamata_Banerjee_PTI

ਸਪੀਕਰ ਲਾ ਕੇ ਲੋਕਾਂ ਤੋਂ ਮੁਆਫੀ ਮੰਗਦੇ ਘੁੰਮਣ ਲੱਗੇ
ਕੋਲਕਾਤਾ, 13 ਜੂਨ, – ਪੱਛਮੀ ਬੰਗਾਲ ਵਿਚ ਵਿਧਾਨ ਸਭਾ ਚੋਣਾਂ ਵਿੱਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ਨੂੰ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਨੇਤਾ ਫਿਰ ਓਸੇ ਪਾਰਟੀ ਵੱਲ ਮੁੜਨ ਲੱਗੇ ਹਨ। ਇਸ ਦੌਰਾਨ ਇਹੋ ਜਿਹੇ ਦਲ-ਬਦਲੂ ਵਰਕਰ ਅਤੇ ਆਗੂ ਵਿਧਾਨ ਸਭਾ ਚੋਣਾਂ ਦੇ ਦੌਰਾਨ ਭਾਜਪਾ ਦਾ ਸਮਰਥਨ ਕਰਨ ਦੇ ਲਈ ਗਲੀ-ਗਲੀ ਘੁੰਮ ਕੇ ਪਛਤਾਵਾ ਜ਼ਾਹਰ ਕਰਦੇ ਫਿਰ ਰਹੇ ਹਨ।ਹੁਗਲੀ ਜਿ਼ਲੇ ਦੇ ਧਨਿਆਖਲੀ ਤੋਂ ਬੀਰਭੂਮ ਜਿ਼ਲੇਦੇ ਲਾਭਪੁਰ, ਬੋਲਪੁਰ ਅਤੇ ਸੈਂਥੀਆ ਤੱਕ ਇਹ ਭਾਜਪਾ ਵਰਕਰ ਈ-ਰਿਕਸ਼ਾ ਉੱਤੇ ਸਪੀਕਰ ਲਾ ਕੇ ਘੁੰਮ ਰਹੇ ਹਨ ਤੇ ਲੋਕਾਂ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਕੋਲੋਂ ਭਾਜਪਾ ਨੂੰ ਸਮਝਣ ਵਿਚ ਗਲਤੀ ਹੋ ਗਈ ਸੀ।
ਦੂਸਰੇ ਪਾਸੇ ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਨੇ ਦੋਸ਼ ਲਾਇਆ ਹੈ ਕਿ ਤ੍ਰਿਣਮੂਲ ਕਾਂਗਰਸ (ਟੀਐਮਸੀ) ਵੱਲੋਂ ਉਸ ਦੇ ਵਰਕਰਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਭਾਜਪਾ ਵਰਕਰਾਂ ਵੱਲੋਂ ਮੁਆਫੀ ਮੰਗਣ ਦਾ ਕਾਰਨ ਇਹ ਹੀ ਹੈ। ਇਸ ਤੋਂ ਪਹਿਲਾਂ ਭਾਜਪਾ ਵਿਚ ਗਏ ਸੀਨੀਅਰ ਆਗੂ ਮੁਕੁਲ ਰਾਏ ਪਿਛਲੇ ਸ਼ੁੱਕਰਵਾਰ ਵਾਪਸ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਗਏ ਤੇਪਾਰਟੀ ਛੱਡ ਕੇ ਭਾਜਪਾ ਵਿੱਚ ਗਏ ਸਾਬਕਾ ਮੰਤਰੀ ਰਾਜੀਵ ਬੈਨਰਜੀ ਵੀ ਵਾਪਸ ਆ ਰਹੇ ਹਨ। ਉਹ ਪਿਛਲੇ ਸ਼ਨੀਵਾਰ ਤ੍ਰਿਣਮੂਲ ਕਾਂਗਰਸ ਦੇ ਸੂਬਾ ਜਨਰਲ ਸੈਕਟਰੀ ਕੁਨਾਲ ਘੋਸ਼ ਨੂੰ ਉਸ ਦੀ ਰਿਹਾਇਸ਼ ਉੱਤੇ ਮਿਲੇ ਅਤੇ ਤ੍ਰਿਣਮੂਲ ਕਾਂਗਰਸਵਿੱਚ ਵਾਪਸ ਜਾਣ ਦੀ ਇੱਛਾ ਜ਼ਾਹਰ ਕੀਤੀ ਹੈ। ਉਂਜ ਰਾਜੀਵ ਬੈਨਰਜੀ ਨੇ ਇਸ ਨੂੰ ਆਮ ਦੋਸਤਾਨਾਂ ਮੁਲਾਕਾਤ ਦੱਸਿਆ, ਪਰ ਨਾਲ ਉਨ੍ਹਾਂ ਨੇ ਚੋਣਾਂ ਮੌਕੇ ਪਾਰਟੀ ਦਾ ਵਿਰੋਧ ਕਰਨ ਅਤੇ ਭਾਜਪਾ ਵਿੱਚ ਜਾਣ ਦਾ ਆਪਣੇ ਵੱਲੋਂ ਸੋਸ਼ਲ ਮੀਡੀਆ ਉੱਤੇ ਪਾਈ ਪੋਸਟ ਵਿੱਚ ਬਚਾਅ ਕੀਤਾ ਹੈ।
ਰਾਜੀਵ ਬੈਨਰਜੀ ਨੇ ਕਿਹਾ, ‘ਮੈਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਉੱਤਰੀ ਕੋਲਕਾਤਾ ਗਿਆ ਸੀ। ਮੇਰਾ ਵੱਡਾ ਭਰਾ ਅਤੇ ਲੰਮੇ ਸਮੇਂ ਦਾ ਮਿੱਤਰ ਕੁਨਾਲ ਘੋਸ਼ ਵੀ ਨੇੜੇ ਹੀ ਸੀ, ਮੈਂ ਉਸ ਨੂੰ ਬੁਲਾਇਆ ਤੇ ਉਸ ਨੂੰ ਮਿਲਿਆ।ਓਥੇ ਕੋਈ ਵੀ ਰਾਜਨੀਤਕ ਵਿਚਾਰ ਨਹੀਂ ਹੋਈ। ਮੈਂ ਕੁਝ ਮੁੱਦਿਆਂ ਦੀ ਗੱਲ ਕੀਤੀ ਹੈ। ਮੈਂ ਆਪਣੀ ਪਾਰਟੀ ਨੂੰ ਪਹਿਲਾਂ ਹੀ ਇਨ੍ਹਾਂ ਬਾਰੇ ਦੱਸ ਚੁੱਕਾ ਹਾਂ।’ ਉਸ ਦੇ ਸ਼ਬਦਾਂ ਤੋਂ ਸਾਫ ਜ਼ਾਹਰ ਹੈ ਕਿ ਟੀ ਐੱਮ ਸੀ ਵਿੱਚ ਵਾਪਸ ਆ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਵਰਕਰ ਜਨਤਕ ਮੀਟਿੰਗਾਂ ਕਰ ਕੇ ਤ੍ਰਿਣਮੂਲ ਕਾਂਗਰਸ ਤੋਂ ਮੁਆਫੀ ਮੰਗਦੇ ਪਏ ਹਨ। ਬੋਲਪੁਰ ਦੇ ਵਾਰਡ 18 ਵਿਚ ਕੀਤੇ ਜਨਤਕ ਐਲਾਨ ਵਿਚ ਕਿਹਾ ਗਿਆ ਹੈ, ‘ਸਾਨੂੰ ਭਾਜਪਾ ਨੇ ਗੁੰਮਰਾਹ ਕੀਤਾ ਸੀ। ਭਾਜਪਾ ਧੋਖੇਬਾਜ਼ ਪਾਰਟੀ ਹੈ। ਮਮਤਾ ਬੈਨਰਜੀ ਦਾ ਕੋਈ ਮੇਲ ਨਹੀਂ। ਅਸੀਂ ਉਨ੍ਹਾਂ ਦੇ ਵਿਕਾਸ ਪ੍ਰੋਗਰਾਮਾਂ ਦਾ ਹਿੱਸਾ ਬਣਨਾ ਚਾਹੁੰਦੇ ਹਾਂ।’ ਇੱਕ ਹੋਰ ਇਕੱਠ ਦੌਰਾਨ ਸੈਂਥੀਆ ਵਿੱਚ ਭਾਜਪਾ ਤੋਂ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਆਏ 300 ਵਰਕਰ ਨੇ ਜਨਤਕ ਤੌਰ ਉੱਤੇ ਕਿਹਾ: ‘ਅਸੀਂ ਗਲਤੀ ਨਾਲ ਭਾਜਪਾ ਵਿੱਚ ਗਏ ਸੀ। ਅਸੀਂ ਅੱਜ ਤੋਂ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਾਂ, ਤਾਂ ਜੋ ਅਸੀਂ ਮਮਤਾ ਬੈਨਰਜੀ ਦੇ ਵਿਕਾਸ ਕਾਰਜਾਂ ਦਾ ਸਮੱਰਥਨ ਕਰ ਸਕੀਏ।’

Read More Political News Today

Continue Reading

ਰਾਜਨੀਤੀ

ਕੋਟਕਪੂਰਾ ਗੋਲੀਕਾਂਡ ਕੇਸ:ਨਵੀਂ ਜਾਂਚ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਤਲਬ ਕੀਤਾ

Published

on

Parkash Singh Badal

ਫਰੀਦਕੋਟ, 13 ਜੂਨ, – ਅਕਾਲੀ-ਭਾਜਪਾ ਸਰਕਾਰ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਤੋਂ ਬਾਅਦ ਰੋਸ ਕਰਦੀ ਸਿੱਖ ਸੰਗਤ ਉੱਤੇ ਪੁਲਸ ਵੱਲੋਂ ਚਲਾਈ ਗੋਲੀ ਵਾਲੇ ਬਹੁ-ਚਰਚਿਤ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਦੇ ਸੰਬੰਧ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸ ਆਈ ਟੀ) ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਦੇ ਦਿਨ ਇਸ ਐੱਸ ਆਈ ਟੀ ਸਾਹਮਣੇ ਪੇਸ਼ ਹੋਣ ਲਈ ਤਲਬ ਕਰ ਲਿਆ ਹੈ।
ਜਾਣਕਾਰ ਸੂਤਰਾਂ ਮੁਤਾਬਕ ਕੋਟਕਪੂਰਾ ਗੋਲੀਕਾਂਡ ਦੀ ਜਾਂਚ ਕਰਦੀ ਐੱਸ ਆਈ ਟੀ ਨੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਨ੍ਹਾਂ ਦੇ ਰਾਜ ਦੌਰਾਨ ਵਾਪਰੇ ਇਸ ਕਾਂਡ ਦੀ ਜਾਂਚ ਦੇ ਸੰਬੰਧ ਵਿੱਚ ਆਪਣਾ ਪੱਖ ਦੱਸਣ ਲਈ 16 ਜੂਨ ਨੂੰ ਸੱਦਿਆ ਹੈ।ਇਸ ਮੌਕੇਖਾਸ ਗੱਲ ਇਹ ਹੈ ਕਿ ਪਿਛਲੀ ਐੱਸ ਆਈ ਟੀ, ਜਿਸ ਦੀ ਅਗਵਾਈ ਕੁੰਵਰ ਵਿਜੇ ਪ੍ਰਤਾਪ ਸਿੰਘ ਕਰਦੇ ਸਨ, ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕੀਤਾ ਸੀ ਤਾਂ ਕਾਨੂੰਨ ਮੁਤਾਬਕ ਉਨ੍ਹਾਂ ਦੀ ਉਮਰ ਦੇ ਕਾਰਨ ਉਨ੍ਹਾਂ ਨੂੰ ਸੱਦਿਆ ਜਾਣਾ ਗਲਤ ਹੋਣ ਕਾਰਨ ਐੱਸ ਆਈ ਟੀ ਖੁਦ ਉਨ੍ਹਾਂ ਦੇ ਚੰਡੀਗੜ੍ਹ ਵਿੱਚ ਪੰਜਾਬ ਸਰਕਾਰ ਵੱਲੋਂ ਮਿਲੇ ਵਿਧਾਇਕਾਂ ਵਾਲੇ ਫਲੈਟ ਵਿੱਚ ਉਨ੍ਹਾਂ ਦੀ ਪੁੱਛਗਿੱਛ ਕਰਨ ਗਈ ਸੀ। ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਨੇ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਟੀਮ ਦੀ ਬਣਾਈ ਰਿਪੋਰਟ ਰੱਦ ਕਰ ਕੇ ਪੰਜਾਬ ਸਰਕਾਰ ਨੂੰ ਨਵੇਂ ਸਿਰਿਉਂ ਜਾਂਚ ਕਰਾਉਣ ਲਈ ਕਿਹਾ ਸੀ, ਜਿਸ ਪਿੱਛੋਂ ਨਵੀਂ ਐੱਸ ਆਈ ਟੀ ਨੇ ਜਾਂਚ ਸ਼ੁਰੂ ਕੀਤੀ ਤੇ ਏਸੇ ਟੀਮ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਸੱਦਿਆ ਹੈ। ਇਸ ਵਾਰੀ ਪ੍ਰਕਾਸ਼ ਸਿੰਘ ਬਾਦਲ ਨੂੰ 16 ਜੂਨ ਨੂੰ ਸਵੇਰੇ ਸਾਢੇ ਦਸ ਵਜੇ ਮੋਹਾਲੀ ਦੇ ਫੇਜ਼ ਨੰਬਰ 8 ਵਿੱਚ ਪੰਜਾਬ ਪਾਵਰਕਾਮ (ਪੀ ਐੱਸ ਪੀ ਸੀ ਐੱਲ) ਦੇ ਰੈੱਸਟ ਹਾਊਸ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਬਾਦਲ ਨੂੰ ਜਾਂਚ ਲਈ ਤਲਬ ਕੀਤੇ ਜਾਣ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਸਹੀ ਦਿਸ਼ਾ ਵੱਲ ਦੇਰੀ ਨਾਲ ਪੁੱਟਿਆ ਕਦਮ ਕਿਹਾ ਹੈ।ਉਨ੍ਹਾ ਕਿਹਾ ਕਿ ਪਿਛਲੀ ਐੱਸ ਆਈ ਟੀ ਦੀ ਜਾਂਚ, ਜਿਸ ਨੂੰ ਹਾਈਕੋਰਟ ਦੇ ਸਿੰਗਲ ਜੱਜ ਬੈਂਚ ਨੇ ਰੱਦ ਕਰ ਦਿੱਤਾ ਸੀ, ਨੇ ਬਾਦਲਾਂ ਨੂੰ ਦੋਸ਼ੀਨਹੀਂ ਸੀ ਕਿਹਾ, ਪਰ ਪੁਲਸ ਫਾਇਰਿੰਗ ਵਿਚ ਬਾਦਲਾਂ ਦੀ ਦੋਸ਼ੀਵਾਲੀਭੂਮਿਕਾ ਹਰ ਕੋਈ ਜਾਣਦਾ ਹੈ।ਬਾਜਵਾ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਹਾਈਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਦੀ ਥਾਂ ਨਵੀਂ ਐੱਸ ਆਈ ਟੀ ਬਣਾਉਣੀ ਚਾਹੀਦੀ ਅਤੇ ਜਾਂਚ 30 ਤੋਂ 45 ਦਿਨਾਂ ਵਿਚ ਖ਼ਤਮ ਹੋ ਜਾਣੀ ਚਾਹੀਦੀ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca