BJP starts distributing 71-page book on Modi's relations with Sikhs
Connect with us [email protected]

ਪੰਜਾਬੀ ਖ਼ਬਰਾਂ

ਭਾਜਪਾ ਵੱਲੋਂ ਮੋਦੀ ਦੇ ਸਿੱਖਾਂ ਨਾਲ ਸੰਬੰਧਾਂ ਬਾਰੇ 71 ਸਫੇ ਦੀ ਕਿਤਾਬ ਵੰਡਣੀ ਸ਼ੁਰੂ

Published

on

Modi

ਚੰਡੀਗੜ੍ਹ, 5 ਜੁਲਾਈ – ਭਾਰਤ ਸਰਕਾਰ ਦੇ ਤਿੰਨ ਖੇਤੀ ਸੁਧਾਰ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਸੰਘਰਸ਼ ਵਿੱਚ ਫਸੀ ਹੋਈ ਭਾਰਤੀ ਜਨਤਾ ਪਾਰਟੀ ਅੱਜਕੱਲ੍ਹ ਪੰਜਾਬੀਆਂ ਨਾਲ ਸੰਬੰਧ ਸੁਧਾਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੰਜਾਬੀਆਂ ਤੇ ਸਿੱਖਾਂ ਦਾ ਹਿਤੈਸ਼ੀ ਦੱਸਣ ਲੱਗ ਗਈ ਹੈ। ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਘਿਰਾਓ ਕਰਨ ਤੇ ਰੋਸ ਮੁਜ਼ਾਹਰਿਆਂ ਦੇ ਜਵਾਬ ਵਿੱਚ ਭਾਜਪਾ ਨੇ ਚੁੱਪ-ਚੁਪੀਤੀ ਨੀਤੀ ਹੇਠ ਪੰਜਾਬੀਆਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਕੇਂਦਰ ਸਰਕਾਰ ਨੇ ਪੰਜਾਬ ਲਈ ਕੀ-ਕੀ ਕੀਤਾ ਹੈ।
ਇਸ ਮਕਸਦ ਲਈ ਭਾਜਪਾ ਨੇ ਬਾਕਾਇਦਾ 71 ਸਫੇ ਦੀ ਕਿਤਾਬ ਛਪਵਾਈ ਹੈ, ਜਿਸ ਹਰ ਵਿਧਾਨ ਸਭਾ ਹਲਕੇ ਦੇ 150 ਤੋਂ 200 ਖਾਸ ਲੋਕਾਂ ਵਿੱਚ ਵੰਡਿਆ ਗਿਆ ਹੈ। ‘ਪ੍ਰਧਾਨ ਮੰਤਰੀ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਦੇ ਸਿੱਖਾਂ ਨਾਲ ਖਾਸ ਸੰਬੰਧ’ ਨਾਂਅ ਦੀ ਕਿਤਾਬ ਦੀ ਵੰਡ ਭਾਜਪਾ ਪਿਛਲੇ ਕਰੀਬ ਤਿੰਨ ਹਫਤਿਆਂ ਤੋਂ ਕਰ ਰਹੀ ਹੈ। ਇਸ ਨੂੰ ਖਾਸ ਤੌਰ ਉੱਤੇ ਸਿੱਖ ਧਰਮ ਨਾਲ ਜੋੜਿਆ ਗਿਆ ਅਤੇ ਕਰਤਾਰਪੁਰ ਲਾਂਘੇ ਤੋਂ ਲੈ ਕੇੇ 1984 ਦੇ ਸਿੱਖ ਵਿਰੋਧੀਆਂ ਦੰਗਿਆਂ, ਟੈਕਸ ਮੁਕਤ ਲੰਗਰ, ਖਾੜਕੂਵਾਦ ਦੇ ਦਿਨਾਂ ਵਿੱਚ ਬਣੀ ਕਾਲੀ ਸੂਚੀ ਵਿੱਚੋਂ ਨਾਂਅ ਹਟਵਾਉਣੇ, ਸਿੱਖ ਨੌਜਵਾਨਾਂ ਨੂੰ ਸ਼ਕਤੀਸ਼ਾਲੀ ਬਣਾਉਣ ਵਰਗੇ 19 ਨੁਕਤਿਆਂ ਉੱਤੇ ਜ਼ੋਰ ਦਿੱਤਾ ਗਿਆ ਹੈ। ਕਿਤਾਬ ਦੇ ਟਾਈਟਲ ਉੱਤੇ ਕਰਤਾਰਪੁਰ ਲਾਂਘਾ ਸ਼ੁਰੂ ਕਰਨ ਵਾਲੇ ਦਿਨ ਦੀ ਤਸਵੀਰ ਛਾਪੀ ਗਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੁਤਾਬਕ ਪਹਿਲੇ ਗੇੜ ਵਿੱਚ ਹਰ ਵਿਧਾਨ ਸਭਾ ਦੇ ਖਾਸ ਲੋਕਾਂ, ਜਿਹੜੇ ਧਰਮ, ਵਪਾਰ ਜਾਂ ਸਮਾਜ ਵਿੱਚ ਚੰਗਾ ਅਸਰ ਰੱਖਦੇ ਹਨ, ਨੂੰ ਕਿਤਾਬ ਵੰਡੀ ਗਈ ਹੈ। ਪਾਰਟੀ ਇਸ ਕਿਤਾਬ ਨੂੰ ਛੇਤੀਹੀ ਹੋਰ ਲੋਕਾਂ ਵਿੱਚ ਵੀ ਵੰਡੇਗੀ। ਅਹਿਮ ਪੱਖ ਇਹ ਹੈ ਕਿ ਕਿਤਾਬ ਵਿੱਚ ਕਿਸਾਨੀ ਤੇ ਕਿਸਾਨੀ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਕੋਈ ਜਿ਼ਕਰ ਨਹੀਂ ਹੈ। ਭਾਜਪਾ ਨੇ ਖਾਸ ਤੌਰ ਉੱਤੇ ਧਾਰਮਿਕ ਅਤੇ ਜਜ਼ਬਾਤੀ ਮੁੱਦੇ ਲਏ ਅਤੇ ਕਿਸਾਨ ਆਗੂਆਂ ਦੇ ਵਿਰੋਧ ਕਾਰਨ ਪੰਜਾਬ ਪੰਜਾਬ ਦੇ ਆਗੂਆਂ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਸਰਗਰਮੀਆਂ ਵਧਾਉਣ ਦੀ ਹਦਾਇਤ ਕੀਤੀ ਹੈ। ਭਾਜਪਾ ਇਹ ਨਹੀਂ ਚਾਹੁੰਦੀ ਕਿ ਜਨਤਕ ਸਮਾਗਮਾਂ ਮੌਕੇ ਕਿਸਾਨਾਂ ਨਾਲ ਟਕਰਾਅ ਵਾਲੀ ਸਥਿਤੀ ਬਣੀ ਰਹੇ।

Read More Latest Punjabi News

ਪੰਜਾਬੀ ਖ਼ਬਰਾਂ

ਸਾਬਕਾ ਡੀ ਜੀ ਪੀ ਸੁਮੇਧ ਸੈਣੀ ਦੀ ਰਿਹਾਇਸ਼ ਉੱਤੇ ਪੰਜਾਬ ਪੁਲਿਸ ਦਾ ਦੇਰ ਸ਼ਾਮ ਛਾਪਾ

Published

on

sumedh saini

ਵਿਜੀਲੈਂਸ ਨੇ ਨਵਾਂ ਕੇਸ ਦਰਜ ਕੀਤਾ
ਚੰਡੀਗੜ੍ਹ, 2 ਅਗਸਤ, – ਪੰਜਾਬ ਦੇ ਵਿਜੀਲੈਂਸ ਵਿਭਾਗ ਦੀ ਇਕ ਟੀਮ ਨੇ ਸੋਮਵਾਰ ਦੇਰ ਸ਼ਾਮ ਇਕ ਵਾਰ ਫਿਰ ਪੰਜਾਬ ਪੁਲਸ ਦੇ ਸਾਬਕਾ ਮੁਖੀ(ਡੀ ਜੀ ਪੀ) ਸੁਮੇਧ ਸਿੰਘ ਸੈਣੀ ਦੇ ਸੈਕਟਰ 20 ਵਾਲੇ ਘਰਛਾਪਾ ਮਾਰਿਆ, ਪਰ ਇਹ ਜਾਣਕਾਰੀ ਨਹੀਂ ਮਿਲ ਸਕੀ ਕਿ ਵਿਜੀਲੈਂਸ ਅੱਜ ਕਿਹੜੇ ਕੇਸ ਵਿਚ ਸਾਬਕਾ ਡੀ ਜੀ ਪੀਸੈਣੀ ਦੇ ਘਰਛਾਪਾ ਮਾਰਨ ਆਈ ਸੀ। ਵਿਜੀਲੈਂਸ ਅਧਿਕਾਰੀ ਵੀ ਇਸ ਬਾਰੇ ਗੱਲ ਨਹੀਂ ਕਰ ਰਹੇ ਸਨ।
ਅੱਜ ਦੀ ਪੰਜਾਬ ਵਿਜੀਲੈਂਸ ਦੀ ਇਸ ਕਾਰਵਾਈ ਮੌਕੇ ਸੁਮੇਧ ਸਿੰਘ ਸੈਣੀ ਦੇ ਵਕੀਲ ਰਮਨਪ੍ਰੀਤ ਸਿੰਘ ਉਸ ਘਰ ਪਹੁੰਚੇ, ਪਰ ਵਿਜੀਲੈਂਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਰਮਨਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਕਿਹਾ ਕਿ ਉਹ ਉਨ੍ਹਾਂ ਨੂੰ ਅੰਦਰ ਜਾਣ ਤੋਂ ਨਹੀਂ ਰੋਕ ਸਕਦੇ, ਕਿਉਂਕਿ ਇਹ ਨਿੱਜੀ ਜਾਇਦਾਦ ਹੈ ਤੇ ਉਹ ਵਿਜੀਲੈਂਸ ਹਿਰਾਸਤ ਵਿਚ ਨਹੀਂ ਹੈ। ਉਨ੍ਹਾਂ ਵਿਜੀਲੈਂਸ ਅਫਸਰਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਜੋਕਾਰਵਾਈ ਕਰਨੀ ਹੈ, ਉਸਦੇ ਲਈ ਪਹਿਲਾਂ ਲੋਕਲ ਪੁਲਿਸ (ਚੰਡੀਗੜ੍ਹ ਯੂ ਟੀ ਪੁਲਿਸ) ਨੂੰ ਸੂਚਨਾ ਦਿਓ। ਵਿਜੀਲੈਂਸ ਅਫਸਰਾਂ ਨੇ ਸੁਮੇਧ ਸੈਣੀ ਦੇ ਵਕੀਲ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਕੰਮ ਵਿਚ ਦਖ਼ਲਨਾ ਦੇਣ, ਵਿਜੀਲੈਂਸ ਟੀਮ ਪੂਰੀ ਤਰ੍ਹਾਂ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰ ਰਹੀ ਹੈ।
ਸਾਬਕਾ ਡੀ ਜੀ ਪੀ ਦੇ ਵਕੀਲ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਮੇਧ ਸਿੰਘ ਸੈਣੀ ਆਪਣੇ ਘਰ ਨਹੀਂ ਤੇ ਇਹਸੂਚਨਾ ਉਨ੍ਹਾਂ ਨੂੰ ਸੈਣੀ ਦੇ ਸੁਰੱਖਿਆ ਵਾਲਿਆਂ ਨੇ ਦਿੱਤੀ ਹੈ।ਉਨ੍ਹਾ ਕਿਹਾ ਕਿ ਕਿਉਂਕਿ ਉਹ ਸੁਮੇਧ ਸਿੰਘ ਸੈਣੀ ਵਾਲੇ ਕੇਸ ਲੜਦੇ ਹਨ ਤੇ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹਿੰਦੇ ਹਨ, ਇਸ ਲਈ ਸੈਣੀ ਦੇ ਸੁਰੱਖਿਆ ਮੁਲਾਜ਼ਮ ਉਨ੍ਹਾਂ ਨੂੰ ਜਾਣਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਲਾਜ਼ਮਾਂ ਤੋਂ ਹੀ ਛਾਪੇ ਦਾ ਪਤਾ ਲੱਗਾ ਤਾਂ ਏਥੇ ਆਏ ਹਨ।
ਅੱਜ ਦੇਰ ਸ਼ਾਮ ਸਾਬਕਾ ਡੀ ਜੀ ਪੀਸੁਮੇਧ ਸਿੰਘ ਸੈਣੀ ਦੇ ਘਰ ਪਹੁੰਚੀ ਵਿਜੀਲੈਂਸ ਟੀਮ ਨੂੰ ਸੈਣੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਘਰ ਨਹੀਂ ਹਨ। ਸਿਵਲ ਵਰਦੀ ਵਿਚ ਆਏ ਵਿਜੀਲੈਂਸ ਅਧਿਕਾਰੀਆਂ ਨੂੰ ਜਦੋਂ ਮੀਡੀਆ ਨੇ ਸਵਾਲ ਕੀਤੇ ਤਾਂ ਉਨ੍ਹਾਂ ਇਸ ਛਾਪੇ ਦਾ ਕਾਰਨ ਨਹੀਂ ਦੱਸਿਆ ਅਤੇ ਸਿਰਫ਼ ਏਨਾ ਕਿਹਾ ਕਿ ਉਹ ਹਾਲੇ ਕੁਝ ਨਹੀਂ ਦੱਸ ਸਕਦੇ। ਦੇਰ ਰਾਤ ਤਕ ਵਿਜੀਲੈਂਸ ਦੀ ਟੀਮ ਸੈਣੀ ਦੇ ਘਰ ਦੇ ਅੰਦਰ ਹੀ ਮੌਜੂਦ ਸੀ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਇੱਕ ਹੋਰ ਇਤਹਾਸਕ ਪ੍ਰਾਪਤੀ:ਡਿਸਕਸ ਥ੍ਰੋਅ ਦੇ ਫਾਈਨਲ ਵਿੱਚ ਪੰਜਾਬ ਦੀ ਕਮਲਪ੍ਰੀਤ ਕੌਰ ਨੇ ਛੇਵਾਂ ਥਾਂ ਲਿਆ

Published

on

Kamalpreet Kaur

ਟੋਕੀਓ, 2 ਅਗਸਤ, – ਸੰਸਾਰ ਦੇ ਉਲੰਪਿਕ ਮੁਕਾਬਲੇ ਦੇਡਿਸਕਸ ਥ੍ਰੋਅ ਫਾਈਨਲ ਵਿੱਚ ਭਾਰਤ ਵੱਲੋਂ ਖੇਡ ਰਹੀ ਪੰਜਾਬ ਦੀ ਧੀ ਕਮਲਪ੍ਰੀਤ ਕੌਰ ਛੇਵੇਂ ਥਾਂ ਰਹੀ। ਉਹ ਮੈਡਲ ਜਿੱਤ ਕੇ ਇਤਿਹਾਸ ਰਚਣ ਤੋਂ ਖੁੰਝ ਵੀ ਗਈ ਤਾਂ ਏਥੋਂ ਤੱਕ ਪਹੁੰਚਣ ਵਾਲੀ ਪਹਿਲੀ ਪੰਜਾਬੀ ਖਿਡਾਰਨ ਵਜੋਂ ਇਤਹਾਸ ਬਣਾ ਦਿੱਤਾ ਹੈ।
ਅੱਜ ਏਥੇ ਟੋਕੀਓ ਉਲੰਪਿਕਸ ਵਿੱਚ ਡਿਸਕਸ ਥ੍ਰੋਅ ਦੇ ਫ਼ਾਈਨਲ ਵਿੱਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ ਪਹਿਲੀ ਕੋਸ਼ਿਸ਼ ਵਿੱਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕਰ ਕੇ ਛੇਵੇਂ ਥਾਂ ਰਹੀ, ਪਰ ਦੂਸਰੇ ਰਾਊਂਡ ਵਿੱਚ ਫਾਊਲ ਕਰ ਬੈਠੀ। ਇਸ ਦੌਰਾਨ ਮੀਂਹ ਪੈਣ ਲੱਗ ਪਿਆ, ਜਿਸ ਨਾਲ ਕਈ ਖਿਡਾਰਨਾਂ ਪੈਰ ਤਿਲਕਣ ਨਾਲ ਡਿਸਕਸ ਥ੍ਰੋਅ ਨਹੀਂ ਕਰ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀ। ਮੀਂਹ ਦੇਖ ਕੇ ਮੁਕਾਬਲਾ ਰੋਕ ਦਿੱਤਾ ਗਿਆ।ਇਸ ਮੌਕੇ ਕਮਲਪ੍ਰੀਤ ਕੌਰ ਸੱਤਵੇਂ ਥਾਂ ਸੀ। ਮੀਂਹ ਹਟਣ ਪਿੱਛੋਂ ਸ਼ੁਰੂ ਹੋਏ ਮੁਕਾਬਲੇ ਦੇ ਤੀਜੇ ਰਾਊਂਡ ਵਿੱਚ ਕਮਲਪ੍ਰੀਤ ਨੇ 63.70 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਛੇਵੇਂ ਥਾਂ ਰਹੀ। ਚੌਥੇ ਰਾਊਂਡ ਵਿੱਚ ਕਮਲਪ੍ਰੀਤ ਫਾਊਲ ਕਰ ਬੈਠੀ। ਪੰਜਵੇਂ ਰਾਊਂਡ ਵਿੱਚਉਸ ਨੇ 61.37 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਅਤੇ ਛੇਵੇਂ ਥਾਂ ਰਹੀ। ਪਹਿਲੇ ਸਥਾਨ ਉੱਤੇ ਅਮਰੀਕਾ ਦੀ ਵੀ.ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਤੇ ਦੂਸਰੇ ਥਾਂ ਜਰਮਨੀ ਦੀ ਕੇ. ਪੁਡੇਨਜ਼ ਨੇ 66.86 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਤੀਸਰੇ ਥਾਂ ਰਹੀ ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ ਹੈ।

Read More Latest Punjabi News

Continue Reading

ਪੰਜਾਬੀ ਖ਼ਬਰਾਂ

ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ

Published

on

PV Sindhu won

ਟੋਕੀਓ, 1 ਅਗਸਤ, – ਭਾਰਤ ਦੀ ਮਹਿਲਾ ਬੈਡਮਿੰਟਨ ਸਟਾਰ ਪੀ ਵੀਸਿੰਧੂ ਨੇ ਟੋਕੀਓ ਉਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਚੀਨ ਦੀ ਬਿੰਗਜਿਆਓ ਨੂੰ ਹਰਾ ਕਾ ਕਾਂਸੀ ਤਗਮਾ ਜਿੱਤ ਲਿਆ।ਪੀ ਵੀ ਸਿੰਧੂ ਦਾ ਇਹ ਮੈਡਲ ਟੋਕੀਓ ਓਲੰਪਿਕ 2020 ਵਿੱਚ ਭਾਰਤ ਦਾਦੂਸਰਾ ਮੈਡਲ ਹੈ।
ਰੀਓ ਓਲੰਪਿਕ ਵਿੱਚ ਸਿਲਵਰ ਮੈਡਲ ਜਿੱਤ ਚੁੱਕੀ ਪੀ ਵੀ ਸਿੰਧੂ ਨੂੰ ਪਹਿਲਾਂ ਸੈਮੀਫਾਈਨਲ ਮੁਕਾਬਲੇ ਵਿੱਚ ਚੀਨੀ ਤਾਈਪੇ ਦੀ ਖਿਡਾਰਨ ਤਾਈ ਜੁ ਯਿੰਗ ਤੋਂ ਹਾਰ ਝੱਲਣੀ ਪਈ ਤੇ ਉਹ ਫਾਈਨਲ ਵਿੱਚ ਪੁੱਜਣ ਤੋਂ ਰਹਿ ਗਈ, ਪਰ ਕਾਂਸੀ ਤਗਮੇ ਦਾ ਮੁਕਾਬਲਾਜਿੱਤ ਕੇ ਉਸ ਨੇ ਭਾਰਤ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਵੇਟਲਿਫਟਰ ਮੀਰਾਬਾਈ ਚਾਨੂੰ ਤੋਂ ਬਾਅਦ ਉਹ ਟੋਕੀਓ ਓਲੰਪਿਕ ਵਿੱਚ ਭਾਰਤ ਲਈ ਦੂਸਰਾ ਮੈਡਲ ਜਿੱਤਣ ਵਾਲੀ ਖਿਡਾਰਨ ਬਣੀ ਹੈ।
ਨਿੱਜੀ ਤੌਰ ਉੱਤੇ ਵੀ ਓਲੰਪਿਕ ਵਿੱਚਪੀ ਵੀ ਸਿੰਧੂ ਦਾਇਹ ਦੂਸਰਾ ਮੈਡਲ ਹੈ। ਭਾਰਤ ਲਈ ਬੈਡਮਿੰਟਨ ਵਿੱਚ ਦੋ ਤਗਮੇ ਜਿੱਤਣ ਵਾਲੀ ਇਕੋ-ਇਕ ਮਹਿਲਾ ਖਿਡਾਰਨ ਬਣ ਕੇ ਉਸ ਨੇ ਇਤਿਹਾਸ ਰਚ ਦਿੱਤਾ। ਇਹੀ ਨਹੀਂ, ਭਾਰਤ ਲਈ ਕਿਸੇ ਵੀ ਖੇਡ ਵਿੱਚ ਦੋ ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ। ਕਾਂਸੀ ਤਗਮੇ ਲਈ ਮੁਕਾਬਲੇ ਵਿੱਚ ਪੀ ਵੀ ਸਿੰਧੂ ਨੇ ਵਿਰੋਧੀ ਖਿਡਾਰਨ ਬਿੰਗਜਿਆਓ ਨੂੰ ਪਹਿਲੇ ਸੈੱਟ ਵਿੱਚ 21-13 ਨਾਲ ਹਰਾਇਆ ਅਤੇ ਫਿਰਦੂਸਰਾ ਸੈੱਟ ਵੀ ਥੋੜ੍ਹੇ ਸੰਘਰਸ਼ ਤੋਂ ਬਾਅਦ 21-15 ਨਾਲ ਆਪਣੇ ਨਾਂ ਕਰ ਲਿਆ।
ਉਂਜ ਉਲੰਪਿਕ ਵਿੱਚ ਅੱਜ ਐਤਵਾਰ ਦੇ ਦਿਨ ਦੀ ਸ਼ੁਰੂਆਤ ਭਾਰਤ ਲਈ ਖਰਾਬ ਸੀ। ਭਾਰਤ ਦੇ ਸਟਾਰ ਬਾਕਸਰ ਸਤੀਸ਼ ਕੁਮਾਰ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਹਾਰ ਜਾਣ ਨਾਲ ਭਾਰਤੀਆਂ ਦੀਆਂ ਉਮੀਦਾਂ ਨੂੰ ਵੱਡਾ ਝਟਕਾ ਲੱਗਾ ਸੀ। ਉਹ ਉਜ਼ਬੇਕਿਸਤਾਨ ਦੇ ਬਖੋਦਿਰ ਜਾਲੋਲੋਵ ਤੋਂ 0-5 ਤੋਂ ਹਾਰਗਿਆ ਸੀ।

Read More Punjabi News Today

Continue Reading

ਰੁਝਾਨ


Copyright by IK Soch News powered by InstantWebsites.ca