BJP returns to power in Assam and Left in Kerala
Connect with us [email protected]

ਰਾਜਨੀਤੀ

ਅਸਾਮ ਵਿੱਚ ਭਾਜਪਾ ਅਤੇ ਕੇਰਲਾ ਵਿੱਚ ਖੱਬੇ ਪੱਖੀਆਂ ਦੀ ਸੱਤਾ ਵਿੱਚ ਵਾਪਸੀ

Published

on

bjp left

ਤਾਮਿਲ ਨਾਡੂ ਵਿੱਚ ਡੀ ਐੱਮ ਕੇ ਨੇ ਭਾਜਪਾ ਫਰੰਟ ਤੋਂ ਸੱਤਾ ਖੋਹੀ

ਪੁੱਡੂਚੇਰੀ ਵਿੱਚ ਐੱਨ ਡੀ ਏ ਗੱਠਜੋੜ ਦੀ ਜਿੱਤ
ਨਵੀਂ ਦਿੱਲੀ, 2 ਮਈ, – ਅੱਜ ਐਤਵਾਰ ਨੂੰ ਆਏ ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁੱਡੂਚੇਰੀ ਦੇ ਵਿਧਾਨ ਸਭਾ ਚੋਣ ਨਤੀਜਿਆਂ ਵਿੱਚ ਆਸਾਮ ਵਿੱਚ ਇੱਕ ਵਾਰ ਫਿਰ ਭਾਜਪਾ ਜਿੱਤ ਗਈ ਹੈ ਅਤੇ ਕੇਰਲਾ ਵਿੱਚ ਖੱਬੇ ਪੱਖੀ ਪਾਰਟੀਆਂ ਦਾ ਸਾਂਝਾ ਮੋਰਚਾ ਲਗਾਤਾਰ ਦੂਸਰੀ ਵਾਰ ਜੇਤੂ ਰਿਹਾ ਹੈ। ਤਾਮਿਲ ਨਾਡੂ ਵਿੱਚ ਅੰਨਾ ਡੀ ਐੱਮ ਕੇ ਅਤੇ ਭਾਜਪਾ ਦੇ ਫਰੰਟ ਨੂੰ ਹਰਾ ਕੇ ਇੱਕ ਵਾਰ ਫਿਰ ਡੀ ਐੱਮ ਕੇ ਜੇਤੂ ਰਹੀ ਹੈ, ਜਿਸ ਦੇ ਫਰੰਟ ਵਿੱਚ ਕਾਂਗਰਸ ਅਤੇ ਖੱਬੇ ਪੱਖੀਏ ਵੀ ਸ਼ਾਮਲ ਸਨ। ਪੁੱਡੂਚੇਰੀ ਵਿਚ ਐੱਨ ਡੀ ਏ ਨੇ ਕਾਂਗਰਸ ਪੱਖੀ ਫਰੰਟ ਨੂੰ ਹਰਾ ਦਿੱਤਾ ਹੈ।
ਤਾਮਿਲ ਨਾਡੂ ਵਿਚ ਐੱਮ ਕੇ ਸਟਾਲਿਨ ਦੀ ਅਗਵਾਈ ਵਿਚ ਡੀ ਐੱਮ ਕੇ, ਕਾਂਗਰਸ ਅਤੇ ਖੱਬੇ ਪੱਖੀ ਗੱਠਜੋੜ ਨੇ ਅੰਨਾ ਡੀ ਐੱਮ ਕੇ ਅਤੇ ਭਾਜਪਾ ਦੇ ਗੱਠਜੋੜ ਨੂੰ ਹਰਾ ਕੇ ਸੱਤਾਖੋਹ ਲਈ ਹੈ।ਏਥੇ ਕੁੱਲ 234 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ ਅਤੇ ਡੀ ਐੱਮ ਕੇ ਵਾਲਾ ਗੱਠਜੋੜ 157 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ 132 ਸੀਟਾ ਇਕੱਲੇ ਡੀ ਐੱਮ ਕੇ ਪਾਰਟੀ ਦੀਆਂ ਹਨ ਤੇ ਕਾਂਗਰਸ ਨੂੰ 18 ਸੀਟਾਂ ਨਾਲ ਦੋਵਾਂ ਕਮਿਊਨਿਸਟ ਪਾਰਟੀਆਂ ਨੂੰ ਦੋ-ਦੋ ਸੀਟਾਂ ਉੱਤੇ ਜਿੱਤ ਨਸੀਬ ਹੋਈ ਹੈ। ਇਸ ਵਕਤ ਓਥੇ ਰਾਜ ਕਰਦੀ ਅੰਨਾ ਡੀ ਐੱਮ ਕੇ ਪਾਰਟੀ ਨੂੰ ਮਸਾਂ 67 ਸੀਟਾਂ ਤੇ ਉਸ ਦੇ ਨਾਲ ਗੱਠਜੋੜ ਵਿੱਚ ਸ਼ਾਮਲ ਭਾਜਪਾ ਨੂੰ ਸਿਰਫ ਚਾਰ ਸੀਟਾਂ ਅਤੇ ਇਸ ਫਰੰਟ ਨੂੰ ਕੁੱਲ 77 ਸੀਟਾਂ ਮਿਲ ਸਕੀਆਂ ਹਨ।
ਆਸਾਮ ਦੀ 126 ਸੀਟਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਲਗਾਤਾਰ ਦੂਸਰੀ ਵਾਰ ਜਿੱਤ ਗਈ ਤੇ ਇਸ ਨੇ ਓਥੇ 60 ਸੀਟਾਂ ਖੁਦ ਜਿੱਤੀਆਂ ਤੇ ਉਸ ਦੇ ਹਮਾਇਤਾਂ ਸਮੇਤ ਉਸ ਦੇ ਗੱਠਜੋੜ ਨੂੰ 75 ਸੀਟਾਂ ਮਿਲੀਆਂ ਹਨ, ਜਦ ਕਿ ਵਿਰੋਧ ਵਿੱਚ ਕਾਂਗਰਸ ਪਾਰਟੀ ਦੇ ਗੱਠਜੋੜ ਨੂੰ 50 ਸੀਟਾਂ ਮਿਲੀਆਂ ਹਨ, ਜਿਨ੍ਹਾਂ ਨੂੰ ਕਾਂਗਰਸ ਦੀਆਂ ਆਪਣੀਆਂ ਕੁੱਲ 29 ਸੀਟਾਂ ਮਿਲੀਆਂ ਹਨ ਅਤੇ ਉਸ ਦੇ ਭਾਈਵਾਲਾਂ ਨੂੰ ਮਸਾ 21 ਸੀਟਾਂ ਮਿਲੀਆਂ।
ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਤੋਂ ਪਾਰਲੀਮੈਂਟ ਵਿੱਚ ਪਹੁੰਚੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਏਥੇ ਵਿਧਾਨ ਸਭਾ ਚੋਣ ਵਿਚ ਪਾਰਟੀ ਦੀ ਕਮਾਨ ਸੰਭਾਲੀ ਸੀ, ਪਰ ਇਸ ਦਾ ਕੋਈ ਚੰਗਾ ਨਤੀਜਾ ਨਹੀਂ ਨਿਕਲਿਆ ਅਤੇ ਇਸ ਰਾਜ ਦੀ ਸੱਤਾ ਫਿਰ ਖੱਬੇ ਪੱਖੀਆਂ ਦੇ ਹੱਥ ਰਹੀ ਹੈ। ਮੁੱਖਮੰਤਰੀ ਪੀ. ਵਿਜਯਨ ਦੀ ਅਗਵਾਈ ਵਿਚ ਖੱਬਾ ਗਠਜੋੜ ਐੱਲਡੀਐੱਫ 140 ਮੈਂਬਰੀ ਵਿਧਾਨ ਸਭਾ ਵਿਚ 97 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ ਸੀ ਪੀ ਐੱਮ ਦੀਆਂ 62 ਅਤੇ ਸੀ ਪੀ ਆਈ ਦੀਆਂ 17 ਸੀਟਾਂ ਹਨ। ਦੂਸਰੇ ਪਾਸੇ ਬੁਰੀ ਤਰ੍ਹਾਂ ਦੂਸਰੀ ਵਾਰ ਹਾਰ ਗਏ ਕਾਂਗਰਸ ਦੀ ਅਗਵਾਈ ਹੇਠ ਬਣੇ ਫਰੰਟ ਯੂ ਡੀ ਐੱਫ ਨੂੰ ਮਸਾਂ 43 ਸੀਟਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 21 ਸੀਟਾਂ ਕਾਂਗਰਸ ਦੀਆਂ ਹਨ।
ਪੁੱਡੂਚੇਰੀ ਵਿਧਾਨ ਸਭਾ ਦੀਆਂ ਕੁੱਲ 30 ਸੀਟਾਂ ਵਿੱਚੋਂ ਭਾਜਪਾ ਦਾ ਫਰੰਟ 16 ਸੀਟਾਂ ਜਿੱਤ ਗਿਆ ਹੈ, ਜਿਸ ਵਿੱਚੋਂ ਮੁੱਖ ਧਿਰ ਏ ਆਈ ਐੱਨ ਆਰ ਕਾਂਗਰਸ ਨੇ 10 ਸੀਟਾਂ ਅਤੇ ਉਸ ਦੀ ਸਾਥੀ ਭਾਜਪਾ ਨੇ ਛੇ ਸੀਟਾਂ ਜਿੱਤੀਆਂ ਹਨ। ਵਿਰੋਧ ਵਿੱਚ ਕਾਂਗਰਸ ਦੇ ਫਰੰਟ ਨੂੰ 13 ਸੀਟਾਂ ਮਿਲੀਆਂ ਹਨ, ਜਿਨ੍ਹਾਂ ਵਿੱਚੋਂ 6 ਸੀਟਾਂ ਡੀ ਐੱਮ ਕੇ, ਦੋ ਕਾਂਗਰਸ ਅਤੇ ਪੰਜ ਇਨ੍ਹਾਂ ਦੀ ਹਮਾਇਤ ਵਾਲੇ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਹਨ। ਇੱਕ ਸੀਟ ਕਿਸੇ ਆਜ਼ਾਦ ਨੇ ਜਿੱਤੀ ਹੈ।

Read More Political News Today

ਰਾਜਨੀਤੀ

ਸਾਬਕਾ ਭਾਜਪਾ ਮੁੱਖ ਮੰਤਰੀ ਰਾਵਤ ਨੇ ਕਿਹਾ: ਕੋਰੋਨਾ ਵਾਇਰਸ ਨੂੰ ਵੀ ਜਿਊਣ ਦਾ ਹੱਕ ਹੈ

Published

on

Trivendra-Singh-Rawat

ਨਵੀਂ ਦਿੱਲੀ, 15 ਮਈ – ਕੋਰੋਨਾ ਸੰਕਟ ਦੌਰਾਨ ਜਦੋਂ ਸਾਰੀ ਦੁਨੀਆ ਕੋਰੋਨਾ ਤੋਂ ਬਚਣ ਦਾ ਹੱਲ ਤਲਾਸ਼ ਕਰ ਰਹੀ ਹੈ, ਓਦੋਂ ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਤ੍ਰਿਵੇਂਦਰ ਸਿੰਘ ਰਾਵਤ ਨੇ ਕਿਹਾ ਹੈ ਕਿ (ਕੋਰੋਨਾ) ਵਾਇਰਸ ‘ਜੀਵਤ ਪ੍ਰਾਣੀ ਹੈ ਅਤੇ ਉਹ ਵੀ ਜਿਊਣ ਦਾ ਹੱਕ ਰੱਖਦਾ ਹੈ।’
ਸੋਸ਼ਲ ਮੀਡੀਆ ਉੱਤੇ ਵਾਇਰਲ ਹੋਏ ਆਪਣੇ ਇਸ ਅਨੋਖੇ ਵੀਡੀਓ ਬਿਆਨ ਵਿੱਚ ਤ੍ਰਿਵੇਂਦਰ ਰਾਵਤ ਨੇ ਕਿਹਾ ਕਿ ਕੋਰੋਨਾ ਵਾਇਰਸ ਮਨੁੱਖਾਂ ਵਾਂਗ ਸਜੀਵ ਪ੍ਰਾਣੀ ਹੈ, ਇਸ ਲਈ ਇਸ ਨੂੰ ਜਿਊਣ ਦਾ ਪੂਰਾ ਹੱਕ ਹੈ। ਵਿਰੋਧੀ ਧਿਰਾਂ ਨੇ ਕਿਹਾ ਕਿ ਰਾਵਤ ਦੀਆਂ ਇਹ ਟਿੱਪਣੀਆਂ ਨਾ ਸਿਰਫ਼ ‘ਸੰਵੇਦਨਾਹੀਣ’, ਸਗੋਂ ‘ਮੂਰਖਾਨਾ’ ਵੀ ਹਨ। ਰਾਵਤ ਨੇ ਕਿਹਾ, ‘ਜੇ ਅਸੀਂ ਫਲਸਫ਼ੇ ਦੇ ਦਿ੍ਰਸ਼ਟੀਕੋਣ ਤੋਂ ਗੱਲ ਕਰੀਏ ਤਾਂ ਕੋਰੋਨਾਵਾਇਰਸ ਵੀ ਸਾਡੇ ਵਾਂਗ ਜੀਵਤ ਪ੍ਰਾਣੀ ਹੈ। ਅਸੀਂ (ਮਨੁੱਖ) ਖ਼ੁਦ ਨੂੰ ਸਭ ਤੋਂ ਅਕਲਮੰਦ ਮੰਨਦੇ ਹਾਂ, ਪਰ ਇਹ ਪ੍ਰਾਣੀ ਵੀ ਜਿਊਣਾ ਚਾਹੁੰਦਾ ਹੈਤੇ ਉਹ ਵੀ ਜਿਊਣ ਦਾ ਹੱਕਦਾਰ ਹੈ।’
ਸੋਸ਼ਲ ਮੀਡੀਆ ਵਿੱਚ ਵੱਡੇ ਪੱਧਰ ਉੱਤੇ ਘੁੰਮਦੀ ਇਸ ਵੀਡੀਓ ਵਿੱਚ ਰਾਵਤ ਨੇ ਕਿਹਾ, ‘ਅਸੀਂ ਇਸ ਵਾਇਰਸ ਨੂੰ ਖ਼ਤਮ ਕਰਨ ਦੇ ਰਾਹ ਪਏ ਹੋਏ ਹਾਂ। ਇਹੀ ਵਜ੍ਹਾ ਹੈ ਕਿ ਉਹ ਲਗਾਤਾਰ ਆਪਣਾ ਰੂਪ ਵਟਾ ਕੇ ਖ਼ੁਦ ਨੂੰ ਜਿਊਦਾ ਰੱਖਣ ਦੀ ਵਾਹ ਲਾ ਰਿਹਾ ਹੈ। ਸਾਨੂੰ ਇਸ ਤੋਂ ਦੂਰੀ ਬਣਾਉਣੀ ਹੋਵੇਗੀ। ਇਹ ਵੀ ਚਲਦਾ ਫਿਰਦਾ ਹੈ ਅਤੇ ਅਸੀਂ ਵੀ ਤੁਰ ਫਿਰ ਰਹੇ ਹਾਂ। ਸਾਨੂੰ ਆਪਣੀ ਰਫ਼ਤਾਰ ਵਧਾਉਣੀ ਹੋਵੇਗੀ ਤਾਂ ਕਿ ਇਸ ਨੂੰ ਪਿੱਛੇ ਛੱਡ ਸਕੀਏ।’
ਇਸ ਦੌਰਾਨ ਕਾਂਗਰਸ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਰਾਵਤ ਦੀ ਜੰਮ ਕੇ ਨਿੰਦਾ ਕੀਤੀ ਹੈ। ਉਤਰਖੰਡ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਅਮਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਵਤ ਦੀ ਇਸ ਟਿੱਪਣੀ ਤੋਂ ਉਸ ਦੀ ਸਿਆਣਪ ਝਲਕਦੀ ਹੈ, ਜਿਸ ਨੇ ਉਤਰਾਖੰਡ ਦਾ ਮਖੌਲ ਉਡਵਾ ਦਿੱਤਾ ਹੈ। ਉਂਜ ਇਹ ਪਹਿਲਾਂ ਵਾਕਿਆ ਨਹੀਂ, ਜਦੋਂ ਸਾਬਕਾ ਮੁੱਖ ਮੰਤਰੀ ਦਾ ਆਪਣੀਆਂ ਬੇਸਿਰ ਪੈਰ ਦੀਆਂ ਟਿੱਪਣੀਆਂ ਕਰਕੇ ਮਖੌਲ ਉਡਿਆ ਹੋਵੇ। ਇਸ ਤੋਂ ਪਹਿਲਾਂ ਤਿ੍ਰਵੇਂਦਰ ਸਿੰਘ ਰਾਵਤ ਨੇ ਸਾਲ 2019 ਵਿੱਚ ਇਹ ਕਹਿ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਗਾਂ ਇੱਕੋ ਇੱਕ ਅਜਿਹਾ ਜਾਨਵਰ ਹੈ, ਜਿਹੜਾ ਸਾਹ ਲੈਣ ਮੌਕੇ ਆਕਸੀਜਨ ਅੰਦਰ ਲਿਜਾਂਦੀ ਅਤੇ ਕਾਰਬਨਡਾਈਆਕਸਾਈਡ ਕੱਢਦੀ ਹੈ। ਬੀਤੇ ਮਾਰਚ ਵਿੱਚ ਭਾਜਪਾ ਹਾਈ ਕਮਾਨ ਨੇ ਤਿ੍ਰਵੇਂਦਰ ਰਾਵਤ ਦੀ ਥਾਂ ਤੀਰਥ ਸਿੰਘ ਰਾਵਤ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ।

Read More Latest Politics News

Continue Reading

ਪੰਜਾਬੀ ਖ਼ਬਰਾਂ

ਕੈਪਟਨ ਵੱਲੋਂ ਪਿੰਡਾਂ ਵਾਲਿਆਂ ਨੂੰ ਅਪੀਲ:ਕੋਰੋਨਾ ਮੁਕਤ ਲੋਕਾਂ ਤੋਂ ਬਿਨਾਂ ਹੋਰ ਕਿਸੇ ਨੂੰ ਪਿੰਡ ਨਾ ਵੜਨ ਦਿਓ

Published

on

capt amrinder singh

ਚੰਡੀਗੜ੍ਹ, 14 ਮਈ, -ਪੰਜਾਬ ਦੇ ਪਿੰਡਾਂ ਵਿੱਚ ਤੇਜ਼ੀ ਨਾਲ ਵਧਦੇ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਪਿੰਡਾਂ ਵਿੱਚ ਪਹਿਰਾ ਲਾਉਣ ਨੂੰ ਕਿਹਾ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਆਪਣੇ ਫੇਸਬੁੱਕ ਪੇਜ ਉੱਤੇਰਾਜਦੇ ਲੋਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪਣੇ ਪਰਿਵਾਰ, ਪਿੰਡ ਤੇ ਪੰਜਾਬ ਨੂੰ ਬਚਾਉਣ ਲਈ ਚੌਕਸੀ ਵਰਤੋ ਤੇ ਪਿੰਡ ਵਿੱਚ ਕਿਸੇ ਗੈਰ ਵਿਅਕਤੀ ਨੂੰ ਦਾਖ਼ਲ ਨਾ ਹੋਣ ਦਿਉ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਪਹਿਲੀ ਲਹਿਰ ਮੌਕੇ ਪਿੰਡ ਬਚੇਰਹੇ, ਪਰ ਸ਼ਹਿਰਾਂ ਪਿੱਛੋਂ ਪਿੰਡਾਂ ਵਿੱਚ ਕੋਰੋਨਾ ਨੇ ਪੈਰ ਪਸਾਰ ਲਏ ਹਨ। ਉਨ੍ਹਾਂ ਨੇ ਅਗਲੇ ਦੋ ਮਹੀਨਿਆਂ ਨੂੰ ਬਹੁਤ ਗੰਭੀਰ ਸਮਾਂ ਦੱਸ ਕੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕੋਵਿਡ ਕੇਸਾਂ ਦਾ ਵਾਧਾ ਹੋਣ ਕਰ ਕੇ ਸੰਭਲਣ ਦੀ ਲੋੜ ਹੈ। ਪਿੰਡ ਵਾਸੀਆਂ ਨੂੰ ਠੀਕਰੀ ਪਹਿਰੇ ਦੀ ਅਪੀਲ ਕਰ ਕੇ ਉਨ੍ਹਾ ਨੇ ਕਿਹਾ ਕਿ ਬਾਹਰੀ ਲੋਕਾਂ ਨੂੰ ਦੂਰ ਰੱਖੋ ਅਤੇ ਸਿਰਫ ਕੋਵਿਡ ਤੋਂ ਮੁਕਤ ਲੋਕਾਂ ਨੂੰ ਹੀ ਪਿੰਡਵਿੱਚ ਵੜਨਦਿਉ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਲੋਕਾਂ ਨੂੰ ਸਮਝਾ ਨਹੀਂ ਸਕੇ, ਜਿਸ ਕਾਰਨ ਬੀਤੇ 14 ਮਹੀਨਿਆਂ ਤੋ ਲੋਕ ਖਤਰੇ ਨੂੰ ਹਲਕੇਰੌਂਅ ਵਿੱਚ ਲੈ ਰਹੇ ਹਨ। ਉਨ੍ਹਾਂ ਨੇ ਲੋਕਾਂ ਨੂੰ ਬੀਮਾਰੀ ਦੇ ਲੱਛਣ ਦੇਖਦੇ ਸਾਰ ਡਾਕਟਰ ਦੀ ਸਲਾਹ ਲੈਣ ਦੀ ਅਪੀਲ ਕੀਤੀ ਤੇ ਕਿਹਾ ਕਿ ਲੈਵਲ 2 ਹਸਪਤਾਲਾਂ ਵਿਚ ਅੱਧੇ ਬੈੱਡ ਖਾਲੀ ਤੇ ਲੈਵਲ ਤਿੰਨ ਦੇ 90 ਫ਼ੀਸਦੀ ਬੈੱਡ ਭਰ ਜਾਣ ਪਿੱਛੋਂ ਸਰਕਾਰ ਦੋ ਹਜ਼ਾਰ ਹੋਰ ਬੈੱਡਾਂ ਤਿਆਰ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚਅੱਜਤਕ ਕੋਵਿਡ ਨਾਲ 11297 ਮੌਤਾਂ ਹੋਈਆਂ ਤੇ ਇੱਕ ਦਿਨ ਪਹਿਲਾਂ 184 ਹੋਈਆਂ ਹਨ। ਉਨ੍ਹਾ ਕਿਹਾ ਕਿ ਅੱਜ 9619 ਮਰੀਜ ਆਕਸੀਜਨ ਉਤੇ ਅਤੇ 429 ਮਰੀਜ ਵੈਂਟੀਲੇਟਰ ਆਸਰੇ ਹਨ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਲੋਕ ਆਪਣੇ ਪਰਿਵਾਰਾਂ ਤੇ ਰਾਜ ਦੇ ਹਿੱਤਾਂ ਦਾ ਨੁਕਸਾਨ ਕਿਉਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਤੇ ਮਹਾਰਾਸ਼ਟਰ ਦੇ ਰਾਹ ਨਾ ਪੈਣ ਦੇਈਏ, ਜਿਨ੍ਹਾਂ ਨੂੰ ਦੂਸਰੀ ਲਹਿਰ ਵੇਲੇ ਅਣਕਿਆਸੀਆਂ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਨੇ ਦੁਨੀਆ ਨੂੰ ਲਪੇਟ ਵਿੱਚ ਹੈ ਅਤੇ ਅਗਾਂਹਵਧੂ ਦੇਸ਼ ਵੀ ਇਸ ਦੀ ਮਾਰ ਤੋਂ ਬਚ ਨਹੀਂ ਸਕੇ।ਮੁੱਖ ਮੰਤਰੀ ਨੇ ਲੋਕਾਂ ਨੂੰ ਆਪਣਾ ਪੰਜਾਬ ਬਚਾਉਣ ਲਈ ਰਾਜ ਸਰਕਾਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

Read More Latest Politics News

Continue Reading

ਰਾਜਨੀਤੀ

ਨੇਪਾਲ ਵਿੱਚ ਭਰੋਸੇ ਦੀ ਵੋਟ ਨਾ ਲੈ ਸਕੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੂੰ ਫਿਰ ਉਹੋ ਕੁਰਸੀ ਮਿਲੇਗੀ

Published

on

oli nepal pm

ਕਾਠਮੰਡੂ, 13 ਮਈ, – ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਇਕ ਵਾਰ ਫਿਰ ਤੋਂ ਨੇਪਾਲ ਦਾ ਪ੍ਰਧਾਨ ਮੰਤਰੀ ਬਣਾਉਣ ਦੀ ਤਿਆਰੀ ਹੋ ਗਈ ਹੈ। ਅਜੇ ਤੱਕ ਮਾਓਵਾਦੀ ਗਰੁੱਪਾਂ ਨਾਲ ਮਿਲ ਕੇ ਗਠਜੋੜ ਦੀ ਸਰਕਾਰ ਚਲਾਉਂਦੇ ਰਹੇ ਓਲੀ ਨੂੰ ਨੇਪਾਲ ਦੇ ਸੰਵਿਧਾਨ ਮੁਤਾਬਕ ਸਿੰਗਲ ਲਾਰਜੈਸਟ ਪਾਰਟੀ ਦੇ ਨੇਤਾ ਹੋਣ ਕਰ ਕੇ ਫਿਰ ਪ੍ਰਧਾਨ ਮੰਤਰੀ ਅਹੁਦੇਲਈ ਬਾਕਾਇਦਾ ਸੱਦਾ ਦਿੱਤਾ ਗਿਆ ਹੈ।
ਅੱਜ ਵੀਰਵਾਰ ਨੂੰ ਨੇਪਾਲ ਦੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਨੇਪਾਲ ਸੰਵਿਧਾਨ ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਹੋਣ ਕਾਰਨ ਕੇ ਪੀ ਸ਼ਰਮਾ ਓਲੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਹੈ। ਨੇਪਾਲੀ ਪਾਰਲੀਮੈਂਟ ਵਿੱਚ ਕੇ ਪੀ ਸ਼ਰਮਾ ਓਲੀ ਵੱਲੋਂ ਭਰੋਸੇ ਦੀ ਵੋਟ ਹਾਰਨ ਪਿੱਛੋਂ ਰਾਸ਼ਟਰਪਤੀ ਨੇ ਗਠਜੋੜ ਸਰਕਾਰ ਬਣਾਉਣ ਲਈ ਤਿੰਨ ਦਿਨ ਦਿੱਤੇ ਸਨ, ਪਰ ਨੇਪਾਲ ਦੀਆਂ ਵਿਰੋਧੀ ਧਿਰਾਂ ਦੀਆਂ ਸਭ ਕੋਸ਼ਿਸ਼ਾਂ ਦੇ ਬਾਵਜੂਦ ਬਹੁਮਤ ਨਹੀਂ ਹੋ ਸਕਿਆ। ਇਸ ਪਿੱਛੋਂ ਗਠਜੋੜ ਸਰਕਾਰ ਲਈ ਤੈਅ ਸਮਾਂ ਸੀਮਾ ਵੀਰਵਾਰ ਰਾਤ 9 ਵਜੇ ਖਤਮ ਹੋਣ ਦੇ ਨਾਲ ਹੀ ਰਾਸ਼ਟਰਪਤੀ ਵਿਦਿਆ ਭੰਡਾਰੀ ਨੇ ਸੰਵਿਧਾਨ ਦੀ ਧਾਰਾ 76(3) ਹੇਠ ਸਭ ਤੋਂ ਵੱਡੇ ਦਲ ਦੇ ਨੇਤਾ ਵਜੋਂ ਕੇ ਪੀ ਓਲੀ ਨੂੰ ਦੋਬਾਰਾ ਨਿਯੁਕਤ ਕਰ ਦਿੱਤਾ ਹੈ।

Read More Political News Today

Continue Reading

ਰੁਝਾਨ


Copyright by IK Soch News powered by InstantWebsites.ca