BJP leaders started becoming independent candidates in urban elections
Connect with us [email protected]

ਰਾਜਨੀਤੀ

ਭਾਜਪਾ ਲੀਡਰ ਸ਼ਹਿਰੀ ਚੋਣਾਂ ਵਿੱਚ ਪਾਰਟੀ ਪਛਾਣ ਦੀ ਬਜਾਏ ਆਜ਼ਾਦ ਉਮੀਦਵਾਰ ਬਣਨ ਲੱਗੇ

Published

on

bjp

ਬਰਨਾਲਾ, 6 ਫਰਵਰੀ – ਪੰਜਾਬ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਰਗਰਮ ਆਗੂ ਵੀ ਆਪਣੀ ਪਾਰਟੀ ਦੀ ਪਛਾਣ ਲੁਕੋ ਕੇ ਚੋਣਾਂ ਲੜਨ ਲੱਗ ਪਏ ਹਨ।
ਬਰਨਾਲਾ ਦੀ ਨਗਰ ਕੌਂਸਲ ਚੋਣ ਵਿੱਚ ਨਤੀਜੇ ਆਉਣ ਤੋਂ ਪਹਿਲਾਂ ਹੀ ਭਾਜਪਾ ਨਿਰਾਸ਼ਾ ਦੀ ਮਾਰ ਹੇਠ ਆਉਂਦੀ ਜਾ ਰਹੀ ਹੈ। ਕੁਝ ਮਹੀਨੇ ਪਹਿਲਾਂ ਤੱਕ ਕੌਂਸਲ ਦੀ ਪ੍ਰਧਾਨਗੀ ਜਿੱਤਣ ਦਾ ਦਾਅਵਾ ਕਰਨ ਵਾਲੀ ਜ਼ਿਲ੍ਹਾ ਭਾਜਪਾ ਨੇ ਪਹਿਲਾਂ 32 ਵਿੱਚੋਂ ਸਿਰਫ਼ 17 ਸੀਟਾਂ ਉੱਤੇ ਆਪਣੇ ਉਮੀਦਵਾਰ ਐਲਾਨੇ ਸਨ, ਇਨ੍ਹਾਂ ਵਿੱਚੋਂ ਵੀ ਸਿਰਫ 14 ਨੇ ਹੀ ਪਾਰਟੀ ਟਿਕਟ ਉੱਤੇ ਕਾਗਜ਼ ਭਰੇ ਹਨ।ਭਾਜਪਾ ਯੁਵਾ ਮੋਰਚਾ ਦੇ ਸੂਬਾ ਸੈਕਟਰੀ ਨੀਰਜ ਜਿੰਦਲ ਨੇ 15 ਨੰਬਰ ਵਾਰਡ ਤੋਂ ਆਪਣੀ ਮਾਤਾ ਸਰੋਜ ਦੇਵੀ ਲਈ ਪਾਰਟੀ ਤੋਂ ਟਿਕਟ ਲੈਣ ਪਿੱਛੋਂ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਭਰਵਾਏ ਹਨ। ਭਾਜਪਾ ਉਮੀਦਵਾਰਾਂ ਨੂੰ ਟਿਕਟਾਂ ਵੰਡਣ ਵਾਲੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਪਤਨੀ 27 ਨੰਬਰ ਵਾਰਡ ਵਿੱਚ ਪਾਰਟੀ ਨਿਸ਼ਾਨ ਤੋਂ ਚੋਣ ਲੜ ਰਹੀ ਹੈ, ਪਰ ਜ਼ਿਲ੍ਹਾ ਪ੍ਰਧਾਨ ਨੇ ਆਪਣੀ ਪਤਨੀ ਨੂੰ ਵੋਟ ਪਾਉਣ ਲਈਵੋਟਰਾਂ ਨੂੰ ਅਪੀਲ ਦੇ ਇਸ਼ਤਿਹਾਰ ਲਾਏ ਹਨ ਤਾਂ ਉਨ੍ਹਾਂ ਉੱਤੇ ਨਾ ਪਾਰਟੀ ਦਾ ਚਿੰਨ੍ਹ ‘ਕਮਲ’ ਦਾ ਫੁੱਲ ਹੈ ਤੇ ਨਾ ਪਾਰਟੀ ਦਾ ਕੋਈ ਵੇਰਵਾ ਪਾਇਆ ਹੈ। ਵਾਰਡ ਦੇ ਵੋਟਰ ਭੰਬਲਭੂਸੇ ਵਿੱਚ ਹਨ ਕਿ ਭਾਜਪਾ ਪ੍ਰਧਾਨ ਦੀ ਪਤਨੀ ਮੰਜੂ ਸ਼ਰਮਾ ਨੂੰ ਕਿਸ ਚੋਣ ਨਿਸ਼ਾਨ ਉੱਤੇ ਵੋਟ ਪਾਉਣੀ ਹੈ।
ਸ਼ਹਿਰ ਦੇ 14 ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰਾਂ ਨੇ ਆਪਣੇ ਕਾਗਜ਼ ਭਰੇ ਹਨ ਪਰ ਪੂਰੇ ਸ਼ਹਿਰ ਵਿੱਚ ਭਾਜਪਾ ਦੇ ਨਾ ਚੋਣ ਨਿਸ਼ਾਨ ਵਾਲੇ ਵੱਡੇ ਛੋਟੇ ਪੋਸਟਰ ਅਤੇ ਨਾ ਝੰਡੇ ਨਜ਼ਰ ਆ ਰਹੇ ਹਨ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਨੇ ਕਿਹਾ ਕਿ ਵਾਰਡ ਨੰਬਰ 27 ਵਿੱਚ ਪਾਰਟੀ ਦੇ ਬਿਨਾਂ ਚੋਣ ਨਿਸ਼ਾਨ ਤੋਂ ਲੱਗੇ ਪੋਸਟਰ 26 ਜਨਵਰੀ ਤੋਂ ਪਹਿਲਾਂ ਦੇ ਹਨ। ਜਲਦੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਪੋਸਟਰ ਤੇ ਝੰਡੇ ਲਾਏ ਜਾਣਗੇ।

ਰਾਜਨੀਤੀ

ਹਰਿਆਣੇ ਵਿੱਚ ਨਿੱਜੀ ਖੇਤਰ ਵਿੱਚ ਸਥਾਨਕ ਨੌਜਵਾਨਾਂ ਨੂੰ 75 ਫੀਸਦੀ ਰਿਜ਼ਰਵੇਸ਼ਨ ਮਿਲੇਗੀ

Published

on

ਚੰਡੀਗੜ੍ਹ, 3 ਮਾਰਚ – ਹਰਿਆਣਾ ਦੇ ਗਵਰਨਰ ਸਤਿਯਦੇਵ ਨਾਰਾਇਣ ਆਰੀਆ ਵੱਲੋਂ ਇਸ ਰਾਜ ਦੇ ਨੌਜਵਾਨਾਂ ਨੂੰ ਪ੍ਰਾਈਵੇਟ ਨੌਕਰੀਆਂ ਵਿੱਚ 75 ਫੀਸਦੀ ਰੋਜ਼ਗਾਰ ਦੇਣ ਦੇ ਬਿੱਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮਗਰੋਂ ਇਸ ਸੂਬੇ ਦੀ ਹਰ ਕੰਪਨੀ, ਸੁਸਾਈਟੀ, ਟਰੱਸਟ ਆਦਿ ਕਾਰੋਬਾਰ ਵਿੱਚ ਹਰਿਆਣਵੀ ਨੌਜਵਾਨਾਂ ਦਾ ਪਹਿਲਾ ਅਧਿਕਾਰ ਹੋਵੇਗਾ। ਇਸ ਬਾਰੇ ਛੇਤੀ ਹੀ ਕਾਨੂੰਨ ਨਾਲ ਸਬੰਧਤ ਨਿਯਮਾਂ ਦਾ ਢਾਂਚਾ ਵੀ ਤਿਆਰ ਕਰ ਲਿਆ ਜਾਵੇਗਾ।
ਇਸ ਬਾਰੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਨੇ ਦੱਸਿਆ ਕਿ ਇਸ ਬਿੱਲ ਨੂੰ ਲੈ ਕੇ ਜਦੋਂ ਮੁਸ਼ਕਲਾਂ ਪੈਦਾ ਹੋ ਰਹੀਆਂ ਸਨ ਤਾਂ ਦੁਸ਼ਯੰਤ ਚੌਟਾਲਾ ਨੇ ਭਾਜਪਾ ਹਾਈ ਕਮਾਂਡ ਦੇ ਨੇਤਾਵਾਂ ਦਾ ਦਰਵਾਜ਼ਾ ਖੜਕਾਇਆ ਸੀ, ਇੱਥੋਂ ਤੱਕ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਦੇ ਭਰੋਸੇ ਤੋਂ ਬਾਅਦ ਦੁਸ਼ਯੰਤ ਆਸਵੰਦ ਸਨ ਕਿ ਬਿੱਲ ਪਾਸ ਹੋ ਜਾਵੇਗਾ ਤੇ ਹੋ ਗਿਆ ਹੈ।

Read More Today Exclusive Breaking News

Continue Reading

ਰਾਜਨੀਤੀ

ਡਾ. ਮਨਮੋਹਨ ਸਿੰਘ ਨੇ ਕਿਹਾ ਬਿਨਾਂ ਸੋਚੇ ਨੋਟਬੰਦੀ ਦੇ ਫੈਸਲੇ ਕਾਰਨ ਭਾਰਤ ਵਿੱਚ ਬੇਰੁਜ਼ਗਾਰੀ ਵਧੀ

Published

on

ਤਿਰੂਵੰਤਪੁਰਮ, 3 ਮਾਰਚ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਨਿਸ਼ਾਨਾ ਕੱਸਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਕੱਲ੍ਹ ਫਿਰ ਨੋਟਬੰਦੀ ਦੇ ਫ਼ੈਸਲੇ ਨੂੰ ਗ਼ਲਤ ਦੱਸਿਆ ਅਤੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਬਿਨਾਂ ਸੋਚੇ-ਸਮਝੇ ਲਏ ਗਏ ਇਸ ਫ਼ੈਸਲੇ ਤੋਂ ਹੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਵਧੀ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੋ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਮੋਦੀ ਸਰਕਾਰ ਸੂੁਬਿਆਂ ਨਾਲ ਬਾਕਾਇਦਗੀ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਇਨਕਾਰ ਕਰ ਰਹੀ ਹੈ।
ਅਗਲੇ ਮਹੀਨੇ ਵਿਧਾਨ ਸਭਾ ਚੋਣਾਂ ਵਾਲੇ ਕੇਰਲ ਰਾਜ ਵਿੱਚ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਥਿੰਕ ਟੈਂਕ ਰਾਜੀਵ ਗਾਂਧੀ ਡਿਵੈਲਪਮੈਂਟ ਸਟੱਡੀਜ਼ ਦੇ ਵਰਚੁਅਲ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਮਨਮੋਹਨ ਸਿੰਘ ਨੇ ਕਿਹਾ ਕਿ ਸਰਕਾਰ ਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਅਸਥਾਈ ਢੰਗਾਂ ਨਾਲ ਕੈ੍ਰਡਿਟ ਸਮੱਸਿਆ ਨੂੰ ਲੁਕਾਇਆ ਨਹੀਂ ਜਾ ਸਕਦਾ। ਇਹ ਸੰਕਟ ਛੋਟੇ ਅਤੇ ਮੱਧ (ਉਦਯੋਗ) ਖੇਤਰ ਨੂੰ ਪ੍ਰਭਾਵਤ ਕਰ ਸਕਦਾ ਹੈ। ਸੰਮੇਲਨ ਵਿੱਚ ਉਨ੍ਹਾਂ ਕਿਹਾ, ‘ਬੇਰੁਜ਼ਗਾਰੀ ਵਧ ਰਹੀ ਅਤੇ ਗ਼ੈਰ ਰਸਮੀ ਖੇਤਰ ਤਬਾਹ ਹੋ ਚੁੱਕਾ ਹੈ। ਉਨ੍ਹਾਂ ‘ਪ੍ਰਤੀਖਿਆ 2030’ ਵਿੱਚ ਕਿਹਾ, ‘‘ਬੇਰੁਜ਼ਗਾਰੀ ਸਿਖਰ ਉੱਤੇਹੈ ਅਤੇ ਗ਼ੈਰ ਰਸਮੀ ਖੇਤਰ ਦਾ ਬੁਰਾ ਹਾਲ ਹੈ।
ਚੋਣਾਂ ਤੋਂ ਪਹਿਲਾਂ ਕਰਵਾਏ ਇਸ ਸਮਾਰੋਹ ਦਾ ਮਕਸਦ ਕੇਰਲ ਦੇ ਵਿਕਾਸ ਲਈ ਵਿਜ਼ਨ ਡਾਕੂਮੈਂਟ ਨੂੰ ਤਿਆਰ ਕਰਨਾ ਹੈ। ਮਨਮੋਹਨ ਸਿੰਘ ਨੇ ਕਿਹਾ, ‘‘ਕੇਂਦਰਵਾਦ ਅਤੇ ਰਾਜਾਂ ਦੇ ਨਾਲ ਨਿਯਮਿਤ ਸਲਾਹ-ਮਸ਼ਵਰਾ, ਜਿਹੜਾ ਭਾਰਤ ਦੀ ਆਰਥਿਕ ਅਤੇ ਰਾਜਨੀਤਕ ਨੀਂਹ ਅਤੇ ਸੰਵਿਧਾਨ ਵਿੱਚ ਸ਼ਾਮਲ ਹੈ, ਮੌਜੂਦਾ ਕੇਂਦਰ ਸਰਕਾਰ ਇਸ ਨੂੰ ਅਹਿਮੀਅਤ ਨਹੀਂ ਦਿੰਦੀ। ਕੇਰਲ ਦੇ ਵਿਕਾਸ ਬਾਰੇ ਮਨਮੋਹਨ ਸਿੰਘ ਨੇ ਕਿਹਾ ਕਿ ਇਸ ਰਾਜ ਵਿੱਚ ਸਮਾਜਕ ਮਾਪਦੰਡ ਉਚੇ ਹਨ, ਪਰ ਭਵਿੱਖ ਵਿੱਚ ਦੂਜੇ ਖੇਤਰਾਂ ਵਿੱਚ ਧਿਆਨ ਦੇਣ ਦੀ ਲੋੜ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਬਹੁਤ ਸਾਰੀਆਂ ਰੁਕਾਵਟਾਂ ਹਨ, ਜਿਨ੍ਹਾਂ ਨੂੰ ਰਾਜ ਨੇ ਪਾਰ ਕਰਨਾ ਹੈ। ਉਨ੍ਹਾਂ ਕਿਹਾ ਕਿ ਆਈ ਟੀ ਸੈਕਟਰ ਡਿਜੀਟਲ ਮੋਡ ਕਾਰਨ ਕੰਮ ਕਰ ਰਿਹਾ ਹੈ, ਪਰ ਮਹਾਂਮਾਰੀ ਨੇ ਸੈਰ-ਸਪਾਟਾ ਸੈਕਟਰ ਉੱਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ।

Read More Political News Today

Continue Reading

ਰਾਜਨੀਤੀ

ਕਾਂਗਰਸ ਦੇ ਬਾਗੀ ਆਗੂਆਂ ਸਿੰਘ ਵੀ ਅਤੇ ਸ਼ਰਮਾ ਦੇ ਤੇ ਵਰਢਿੱਲੇ ਪਏ

Published

on

ਨਵੀਂ ਦਿੱਲੀ, 3 ਮਾਰਚ – ਕਾਂਗਰਸ ਦੇ ਸੀਨੀਅਰ ਨੇਤਾ ਆਨੰਦ ਸ਼ਰਮਾ ਨੇ ਬਗਾਵਤੀ ਨੇਤਾਵਾਂ ਦੇ ਗਰੁੱਪ ‘ਜੀ-23’ਬਾਰੇ ਕਿਹਾ ਕਿ ਸਾਡੀਆਂ ਕੁਝ ਚਿੰਤਾਵਾਂ ਹਨ, ਜੋ ਸਿਰਫ ਗੱਲਾਂ ਨਹੀਂ, ਸਬੂਤ ਹਨ। ਸ਼ਰਮਾ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ, ਉਸ ਨੂੰ ਸਹੀ ਅਰਥਾਂ ਵਿੱਚ ਸਮਝਿਆ ਜਾਣਾ ਚਾਹੀਦਾ ਹੈ। ਅਸੀਂ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੰੁਦੇ ਹਾਂ। ਅਸੀਂ ਕਾਂਗਰਸ ਲਈ ਇਕ ਜੁੱਟ ਹਾਂ, ਅਜਿਹਾ ਕੁਝ ਨਹੀਂ ਚਾਹੁੰਦੇ, ਜੋ ਪਾਰਟੀ ਨੂੰ ਕਮਜ਼ੋਰ ਕਰੇ।
ਆਨੰਦ ਸ਼ਰਮਾ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਸੀਂ ਕਾਂਗਰਸ ਉਮੀਦਵਾਰਾਂ ਨੂੰ ਸ਼ੁਭ-ਕਾਮਨਾ ਦਿੰਦੇ ਹਾਂ ਅਤੇ ਜਿੱਥੇ ਵੀ ਸਾਨੂੰ ਪ੍ਰਚਾਰ ਕਰਨ ਲਈ ਕਿਹਾ ਜਾਏਗਾ, ਅਸੀਂ ਕਰਾਂਗੇ। ਉਨ੍ਹਾ ਨੇ ਪਾਰਟੀ ਨਾਲ ਬਗਾਵਤ ਦੇ ਸਵਾਲ ਉੱਤੇ ਕਿਹਾ: ‘ਬਗਾਵਤ ਕਿਸ ਦੇ ਖਿਲਾਫ, ਸੋਨੀਆ ਗਾਂਧੀ ਦੀ ਅਗਵਾਈ ਦਾ ਅਸੀਂ ਸਭ ਭਰੋਸਾ ਕਰਦੇ ਹਾਂ। ਅੱਜ ਤੱਕ ਮੈਂ ਪਾਰਟੀ ਲੀਡਰਸਿ਼ਪ ਦੇ ਖਿਲਾਫ ਇੱਕ ਟਿੱਪਣੀ ਤੱਕ ਨਹੀਂ ਕੀਤੀ।’
ਵਰਨਣ ਯੋਗ ਹੈ ਕਿ ਆਨੰਦ ਸ਼ਰਮਾ ਨੇ ਦੋ ਦਿਨ ਪਹਿਲਾਂ ਟਵੀਟ ਕਰ ਕੇ ਬੰਗਾਲ ਵਿੱਚ ਆਈ ਐਸ ਐਫ ਦੇ ਨਾਲ ਪਾਰਟੀ ਦੇ ਗਠਜੋੜ ਦੀ ਆਲੋਚਨਾ ਕੀਤੀ ਸੀ। ਇਸ ਮੌਕੇ ਸ਼ਰਮਾ ਨੇ ਕਿਹਾ ਕਿ ਮੈਂ ਜੋ ਕਿਹਾ, ਉਹ ਚਿੰਤਾ ਜ਼ਾਹਿਰ ਕਰਨ ਦਾ ਮਾਧਿਅਮ ਹੈ। ਮੈਂ ਕਾਂਗਰਸ ਦੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੋਣ ਦੇ ਨਾਲ ਪਾਰਟੀ ਦੇ ਇਤਿਹਾਸਕਾਰਾਂ ਅਤੇ ਵਿਚਾਰਕਾਂ ਵਿੱਚੋਂ ਇੱਕ ਹਾਂ। ਇਸ ਨੂੰ ਉਸ ਸੰਦਰਭ ਵਿੱਚ ਲਿਆ ਜਾਣਾ ਚਾਹੀਦਾ ਹੈ।
ਦੂਸਰੇ ਪਾਸੇ ਕਾਂਗਰਸ ਆਗੂ ਅਭਿਸ਼ੇਕ ਮਨੂ ਸਿੰਘਵੀ ਨੇ ਕਿਹਾ ਕਿ ਪਾਰਟੀ ਨੇ ਪੱਛਮੀ ਬੰਗਾਲ ਵਿੱਚ 92 ਸੀਟਾਂ ਦੀ ਮੰਗ ਕੀਤੀ ਸੀ, ਜਿਸ ਨੂੰ ਮੰਨ ਲਿਆ ਗਿਆ। ਸਾਡਾ ਇਰਾਦਾ ਭਾਜਪਾ ਦੀ ਫਿਰਕੂ ਰਾਜਨੀਤੀ ਖਿਲਾਫ ਸੈਕੂਲਰ ਮੋਰਚਾ ਤਿਆਰ ਕਰਨ ਦਾ ਹੈ। ਸੀ ਪੀ ਐਮ ਨੇ ਆਪਣੀਆਂ ਕੁਝ ਸੀਟਾਂ ਆਈ ਐਸ ਐਫ ਨੂੰ ਦਿੱਤੀਆਂ ਹਨ। ਇਹ ਪੱਖ ਸਾਰਿਆਂ ਨੂੰ ਅਪਣਾਉਣਾ ਚਾਹੀਦਾ ਹੈ, ਮੈਂ ਇਸ ਜੰਗ ਵਿੱਚ ਸਭਨਾਂ ਨੂੰ ਇਕਜੁੱਟ ਹੋਣ ਦੀ ਅਪੀਲ ਕਰਦਾ ਹਾਂ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca