BJP leader Pamela, caught with drugs, points finger of conspiracy at BJP
Connect with us [email protected]

ਰਾਜਨੀਤੀ

ਡਰੱਗ ਨਾਲ ਫੜੀ ਗਈ ਭਾਜਪਾ ਆਗੂ ਪਾਮੇਲਾ ਨੇ ਭਾਜਪਾ ਦੇ ਆਗੂਆਂ ਵੱਲ ਸਾਜਿ਼ਸ਼ ਦੀ ਉਂਗਲ ਉਠਾਈ

Published

on

Pamela Goswami

ਕੇਂਦਰੀ ਆਗੂ ਵਿਜੇਵਰਗੀਜ਼ ਦੇ ਸਹਿਯੋਗੀ ਰਾਕੇਸ਼ ਉੱਤੇ ਦੋਸ਼ ਲਾਏ
ਕੋਲਕਾਤਾ, 20 ਫਰਵਰੀ, – ਪੱਛਮੀ ਬੰਗਾਲ ਵਿੱਚ ਡਰੱਗਜ਼ ਕੇਸਵਿਚ ਗ੍ਰਿਫਤਾਰ ਕੀਤੀ ਗਈ ਯੁਵਾ ਭਾਜਪਾ ਦੀ ਮਹਿਲਾ ਆਗੂ ਪਾਮੇਲਾ ਗੋਸਵਾਮੀ ਨੇ ਅੱਜ ਸ਼ਨੀਵਾਰ ਨੂੰ ਆਪਣੀ ਪਾਰਟੀ ਦੇ ਇਕ ਸਹਿਯੋਗੀ ਰਾਕੇਸ਼ ਸਿੰਘ ਉੱਤੇ ਸਾਜਿਸ਼ ਰਚਣ ਦਾ ਦੋਸ਼ ਲਾਇਆ ਅਤੇਕੇਸਬਾਰੇ ਸੀ ਆਈ ਡੀ ਜਾਂਚ ਦੀ ਮੰਗ ਕੀਤੀ ਹੈ।ਭਾਜਪਾ ਜਨਤਾ ਯੁਵਾ ਮੋਰਚਾ ਦੀ ਸੂਬਾ ਸੈਕਟਰੀ ਪਾਮੇਲਾ ਨੇ ਰਾਕੇਸ਼ ਸਿੰਘ ਨੂੰ ਗ੍ਰਿਫਤਾਰ ਕਰਨ ਦੀ ਮੰਗਵੀ ਕੀਤੀ ਹੈ।
ਵਰਨਣ ਯੋਗ ਹੈ ਕਿ ਪਾਮੇਲਾ ਗੋਸਵਾਮੀ ਨੂੰ ਉਸ ਦੇ ਇਕ ਸਾਥੀ ਪ੍ਰਦੀਪ ਕੁਮਾਰ ਅਤੇ ਨਿੱਜੀ ਸੁਰੱਖਿਆ ਗਾਰਡ ਦੇ ਨਾਲ ਸ਼ੁੱਕਰਵਾਰ ਨੂੰ ਕੋਲਕਾਤਾ ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦੇ ਮੁਤਾਬਕ ਪਾਮੇਲਾ ਦੇ ਥੈਲੇ ਅਤੇ ਕਾਰ ਵਿਚੋਂ ਲੱਖਾਂ ਰੁਪਏ ਦੀ ਕੀਮਤ ਦੀ 90 ਗ੍ਰਾਮ ਕੋਕੀਨ ਮਿਲੀ ਸੀ। ਅੱਜ ਅਦਾਲਤ ਵਿੱਚੋਂ ਲਾਕਅੱਪ ਵਿਚ ਲਿਜਾਏ ਜਾਂਦੇ ਵਕਤਪਾਮੇਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਮੈਂ ਸੀ ਆਈ ਡੀ ਦੀ ਜਾਂਚ ਚਾਹੁੰਦੀ ਹਾਂ। ਭਾਜਪਾ ਦੇ ਆਗੂ ਰਾਕੇਸ਼ ਸਿੰਘ, ਜਿਹੜਾ ਕੇਂਦਰੀ ਆਗੂ ਕੈਲਾਸ਼ ਵਿਜੇਵਰਗੀਜ਼ ਦਾ ਸਹਿਯੋਗੀ ਹੈ, ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਉਸ ਨੇ ਮੇਰੇ ਵਿਰੁੱਧ ਇਕ ਵੱਡੀ ਸਾਜਿ਼ਸ਼ ਰਚੀ ਹੈ।’
ਦੂਸਰੇ ਪਾਸੇ ਭਾਜਪਾ ਦੇ ਸੂਬਾ ਕਮੇਟੀ ਮੈਂਬਰ ਰਾਕੇਸ਼ ਸਿੰਘ ਨੇ ਦੋਸ਼ ਲਾਇਆ ਕਿ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਅਤੇ ਕੋਲਕਾਤਾ ਪੁਲਸ ਮੇਰੇ ਵਿਰੁੱਧ ਸਾਜਿ਼ਸ਼ ਰਚ ਰਹੀ ਹੈ ਅਤੇ ਪਾਮੇਲਾ ਨੂੰ ਪੁੱਠੀ ਪੱਟੀ ਪੜ੍ਹਾਈ ਗਈ ਹੈ। ਰਾਕੇਸ਼ ਸਿੰਘ ਨੇ ਕਿਹਾ ਕਿ ਮੈਂ ਇਕ ਸਾਲ ਤੋਂ ਵੱਧ ਸਮੇਂ ਤੋਂ ਪਾਮੇਲਾ ਦੇ ਸੰਪਰਕ ਵਿਚ ਨਹੀਂ ਹਾਂ, ਫਿਰ ਵੀ ਹਰ ਜਾਂਚ ਦਾ ਸਾਹਮਣਾ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ‘ਜੇ ਮੈਂ ਕਿਸੇ ਸਾਜਿ਼ਸ਼ ਵਿਚ ਸ਼ਾਮਲ ਹਾਂ ਤਾਂ ਪੁਲਸ ਮੈਨੂੰ, ਕੈਲਾਸ਼ ਵਿਜੇਵਰਗੀਜ਼ ਜਾਂ ਅਮਿਤ ਸ਼ਾਹ ਨੂੰ ਬੁਲਾ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਪੁਲਸ ਨੇ ਪਾਮੇਲਾ ਨੂੰ ਪੁੱਠੀ ਪੱਟੀ ਪੜ੍ਹਾਈ ਹੈ।’
ਓਧਰ ਤ੍ਰਿਣਮੂਲ ਕਾਂਗਰਸ ਦੇ ਜਨਰਲ ਸੈਕਟਰੀ ਅਤੇ ਪੱਛਮੀ ਬੰਗਾਲ ਦੇ ਇਕ ਮੰਤਰੀ ਪਾਰਥ ਚੈਟਰਜੀ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਦੀ ਇਕ ਮਹਿਲਾ ਨੇਤਾ ਬੱਚਿਆਂ ਦੀ ਸਮੱਗਲਿੰਗ ਦੇ ਕੇਸ ਵਿਚ ਵੀ ਗ੍ਰਿਫਤਾਰ ਹੋਈ ਸੀ ਅਤੇ ਇਸ ਵਾਰੀ ਇਕ ਮਹਿਲਾ ਭਾਜਪਾ ਆਗੂ ਡਰੱਗਜ਼ ਕੇਸ ਵਿਚ ਗ੍ਰਿਫਤਾਰ ਹੋ ਗਈ ਹੈ, ਇਸ ਤੋਂ ਸਾਬਿਤ ਹੁੰਦਾ ਹੈ ਕਿ ਭਾਜਪਾ ਅਤੇ ਉਸ ਦੇ ਆਗੂਆਂ ਦਾ ਅਸਲੀ ਚਿਹਰਾ ਕੋਈ ਹੋਰ ਹੀ ਹੈ।

Read More Latest Political News Today

ਰਾਜਨੀਤੀ

ਇਤਰਾਜ਼ਯੋਗ ਸੀ ਡੀ ਮਾਮਲਾ ਕਰਨਾਟਕ ਦੇ ਮੰਤਰੀ ਵੱਲੋਂ ਨੈਤਿਕ ਆਧਾਰ ਉਤੇ ਅਸਤੀਫਾ

Published

on

ਬੰਗਲੌਰ, 4 ਮਾਰਚ – ਇੱਕ ਇਤਰਾਜ਼ਯੋਗ ਸੀ ਡੀ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਦੇ ਜਲ ਸਰੋਤ ਮੰਤਰੀ ਰਮੇਸ਼ ਜਾਰਕੀਹੋਲੀ ਨੇ ਕੱਲ੍ਹ ਅਸਤੀਫਾ ਦੇ ਦਿੱਤਾ ਹੈ ਤਾਂ ਜੋ ਉਸ ਦੀ ਪਾਰਟੀ ਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸੀ ਡੀ ਵਿੱਚ ਉਹ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿੱਚ ਦਿੱਸ ਰਿਹਾ ਹੈ।
ਭਾਰਤੀ ਜਨਤਾ ਪਾਰਟੀ ਨੇ ਆਪਣੇ ਇਸ ਵਿਧਾਇਕ ਨੂੰ ਅਸਤੀਫਾ ਦੇਣ ਜਾਂ ਮੰਤਰੀ ਮੰਡਲ ਤੋਂ ਬਰਖਾਸਤ ਹੋਣ ਲਈ ਤਿਆਰ ਰਹਿਣ ਨੂੰ ਕਿਹਾ ਸੀ, ਜਿਸ ਮਗਰੋਂ ਕੱਲ੍ਹ ਜਾਰਕੀ ਹੋਲੀ ਨੇ ਅਸਤੀਫਾ ਦੇ ਦਿੱਤਾ। ਇਸ ਮੁੱਦੇ ਉੱਤੇ ਭਾਜਪਾ ਹਾਈਕਮਾਂਡ ਦੀ ਕੱਲ੍ਹ ਸਵੇਰੇ ਦਿੱਲੀ ਵਿੱਚ ਇੱਕ ਮੀਟਿੰਗ ਹੋਈ ਤਾਂ ਹਾਈਕਮਾਂਡ ਵੱਲੋਂ ਸੂਬਾ ਇਕਾਈ ਦੇ ਆਗੂਆਂ ਨੂੰ ਜਾਰਕੀਹੋਲੀ ਦਾ ਅਸਤੀਫਾ ਦਿਵਾਉਣ ਲਈ ਸਖਤ ਹਦਾਇਤਾਂ ਕੀਤੀਆਂ ਸਨ।ਮੰਤਰੀ ਦਾ ਅਸਤੀਫਾ ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਪ੍ਰਵਾਨ ਕਰ ਕੇ ਮਨਜ਼ੂਰੀ ਲਈ ਗਵਰਨਰ ਵਜੂਭਾਈ ਵਾਲਾ ਨੂੰ ਭੇਜ ਦਿੱਤਾ ਹੈ। ਹਾਲਾਂਕਿ ਜਾਰਕੀਹੋਲੀ ਨੇ ਵਾਰ ਵਾਰ ਆਪਣੇ ਆਪ ਨੂੰ ਬੇਕਸੂਰ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਇਹ ਸੀ ਡੀ ਫਰਜ਼ੀ ਹੈ, ‘ਮੈਂ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਰਿਹਾ ਹਾਂ।”

Continue Reading

ਰਾਜਨੀਤੀ

ਜੈਲਲਿਤਾ ਦੀ ਕਰੀਬੀ ਸ਼ਸ਼ੀਕਲਾ ਨੇ ‘ਸਿਆਸਤ ਤੋਂ ਸੰਨਿਆਸ’ਲਿਆ

Published

on

ਚੇਨਈ, 4 ਮਾਰਚ – ਕਦੇ ਜੈਲਲਿਤਾ ਦਾ ਰਾਈਟ ਹੈਂਡ ਰਹੀ ਸ਼ਸ਼ੀਕਲਾ ਨੇ ਕੱਲ੍ਹ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਇਹ ਐਲਾਨ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕੀਤਾ ਹੈ।
ਤਾਮਿਲਨਾਡੂ ਦੀ ਸਿਆਸਤ ਵਿੱਚ ਇਸ ਨਾਲ ਵੱਡਾ ਉਲਟਫੇਰ ਹੋਣ ਦੀ ਸੰਭਾਵਨਾ ਹੈ। ਹਾਲ ਹੀ ਵਿੱਚ ਸ਼ਸ਼ੀਕਲਾ ਭਿ੍ਰਸ਼ਟਾਚਾਰ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਕੱਟ ਕੇ ਜੇਲ੍ਹ ਤੋਂ ਬਾਹਰ ਆਈ ਹੈ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਇੱਕ ਵਾਰ ਫਿਰ ਸਿਆਸਤ ਵਿੱਚ ਉਤਰ ਸਕਦੀ ਹੈ, ਪਰ ਉਸ ਨੇ ਅਜਿਹਾ ਨਹੀਂ ਕੀਤਾ। ਸ਼ਸ਼ੀਕਲਾ ਨੇ ਬਿਆਨ ਦਾਗ ਕੇ ਅਚਾਨਕ ਸੰਨਿਆਸ ਦਾ ਐਲਾਨ ਕਰਦੇ ਹੋਏ ਕਿਹਾ ਕਿ ਤਾਮਿਲਨਾਡੂ ਦੀ ਜਨਤਾ ਦਾ ਧੰਨਵਾਦ, ਵਰਕਰ ਡੀ ਐਮ ਕੇ ਨੂੰ ਹਰਾਉਣ ਲਈ ਵੋਟਾਂ ਪਾਉਣ, ਮੈਂ ਸਿਆਸਤ ਤੋਂ ਦੂਰ ਰਹਿਣਾ ਚਾਹੁੰਦੀ ਹਾਂ। ਉਸ ਨੇ ਕਿਹਾ ਕਿ ਉਸ ਨੂੰ ਸੱਤਾ ਤੇ ਅਹੁਦੇ ਦਾ ਕਦੇ ਲਾਲਚ ਨਹੀਂ ਰਿਹਾ। ਇਸ ਤੋਂ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਸ਼ਸ਼ੀਕਲਾ ਆਪਣੀ ਨਵੀਂ ਪਾਰਟੀ ਬਣਾ ਸਕਦੀ ਹੈ ਜਾਂ ਫਿਰ ਅੰਨਾ ਡੀ ਐਮ ਕੇ ਨੂੰ ਲੈ ਕੇ ਵੱਡਾ ਐਲਾਨ ਕਰ ਸਕਦੀ ਹੈ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਉਨ੍ਹਾਂ ਅਖ਼ੀਰ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।

Continue Reading

ਰਾਜਨੀਤੀ

ਭਾਜਪਾ ਵਿਧਾਇਕ ਨੂੰ ਬਾਕੀ ਧਿਰਾਂ ਨੇ ਸਦਨ ਵਿੱਚ ਬੋਲਣ ਤੋਂ ਰੋਕਿਆ

Published

on

ਚੰਡੀਗੜ੍ਹ, 4 ਮਾਰਚ – ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਕੱਲ੍ਹ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੂੰ ਅਕਾਲੀ ਅਤੇ ਕਾਂਗਰਸੀ ਵਿਧਾਇਕਾਂ ਨੇਗਵਰਨਰ ਦੇ ਭਾਸ਼ਣ ਉੱਤੇ ਬੋਲਣ ਤੋਂ ਰੋਕਣ ਦਿੱਤਾ।
ਅਕਾਲੀ ਦਲ ਦੇ ਵਿਧਾਇਕ ਭਾਜਪਾ ਵਿਧਾਇਕ ਦਾ ਭਾਸ਼ਣ ਰੋਕਣ ਲਈ ਵੈਲ ਵਿੱਚ ਆ ਗਏ। ਇਸ ਦੇ ਬਾਅਦ ਅਕਾਲੀ ਦਲ ਅਤੇ ਕਾਂਗਰਸ ਦੇ ਵਿਧਾਇਕ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਕਿਸਾਨ ਮੁੱਦਿਆਂ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਹਿੰਦੇ ਰਹੇ। ਸਦਨ ਵਿੱਚ ਹੰਗਾਮਾਵਧਦਾ ਦੇਖ ਕੇ ਪ੍ਰਧਾਨਗੀ ਕਰ ਰਹੇ ਹਰਪ੍ਰਤਾਪ ਸਿੰਘ ਅਜਨਾਲਾ ਨੇ ਨਾਰੰਗ ਦਾ ਮਾਈਕ ਬੰਦ ਕਰਵਾ ਦਿੱਤਾ, ਜਿਸ ਦੇ ਬਾਅਦ ਨਾਰੰਗ ਸਦਨ ਤੋਂ ਬਾਹਰ ਚਲੇ ਗਏ।
ਇਹ ਸ਼ਾਇਦ ਪੰਜਾਬ ਵਿਧਾਨ ਸਭਾ ਵਿੱਚਇਹ ਪਹਿਲਾ ਮੌਕਾ ਸੀ, ਜਦ ਵਿਧਾਇਕਾਂ ਨੇ ਕਿਸੇ ਵਿਧਾਇਕ ਨੂੰ ਬੋਲਣ ਤੋਂ ਰੋਕ ਦਿੱਤਾ ਹੋਵੇ। ਗਵਰਨਰ ਦੇ ਭਾਸ਼ਣ ਉੱਤੇ ਅਰੁਣ ਨਾਰੰਗ ਨੇ ਬੋਲਣਾ ਸ਼ੁਰੂ ਕੀਤਾ ਸੀ ਤੇ ਉਨ੍ਹਾਂ ਨੇ ਫਾਜ਼ਿਲਕਾ ਵਿੱਚ ਲੱਗ ਰਹੀ ਸ਼ਰਾਬ ਦੀ ਫੈਕਟਰੀ ਬਾਰੇ ਵੀ ਆਪਣੀ ਗੱਲ ਕਹਿਣੀ ਸ਼ੁਰੂ ਕੀਤ ਸੀ ਕਿ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਨਾਰੰਗ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਨੂੰ ਕਿਸਾਨੀ ਉੱਤੇ ਆਪਣਾ ਸਟੈਂਡ ਸਪੱਸ਼ਟ ਕਰਨ ਨੂੰ ਕਿਹਾ। ਨਾਰੰਗ ਨੇ ਚੰਦੂਮਾਜਰਾ ਦੇ ਵਿਰੋਧ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਤਾਂ ਚੰਦੂਮਾਜਰਾ ਆਪਣੀ ਸੀਟ ਉੱਤੇ ਬੈਠ ਵੀ ਗਏ, ਪਰ ਸੱਤਾਧਾਰੀ ਪੱਖ ਦੇ ਦਲਬੀਰ ਸਿੰਘ ਗੋਲਡੀ ਨੇ ਅਰੁਣ ਨਾਰੰਗ ਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਭਾਜਪਾ ਵਿਧਾਇਕ ਨੂੰ ਨਾ ਬੋਲਣ ਦੇਣ ਦੀ ਗੱਲ ਕਹੀ ਤਾਂ ਕਾਂਗਰਸੀ ਵਿਧਾਇਕ ਆਪਣੀ ਸੀਟ ਉੱਤੇ ਖੜੇ ਹੋ ਗਏ। ਕਾਂਗਰਸ ਦਾ ਪਾਰਾ ਚੜ੍ਹਦਾ ਦੇਖ ਕੇ ਅਕਾਲੀ ਵਿਧਾਇਕ ਵੀ ਆਪਣੀਆਂ ਸੀਟਾਂ ਤੋਂ ਉਠ ਗਏ ਅਤੇ ਵੈਲ ਵਿੱਚ ਆ ਕੇ ਹੰਗਾਮਾ ਸ਼ੁਰੂ ਕਰ ਦਿੱਤਾ। ਵਧਦੇ ਵਿਰੋਧ ਨੂੰ ਦੇਖ ਕੇ ਸਪੀਕਰ ਨੇ ਨਾਰੰਗ ਦਾ ਮਾਈਕ ਬੰਦ ਕਰਾ ਦਿੱਤਾ। ਨਾਰੰਗ ਨੇ ਕੋਈ ਵਿਰੋਧ ਨਹੀਂ ਕੀਤਾ। ਸਦਨ ਵਿੱਚ ਭਾਜਪਾ ਦੇ ਦੋ ਹੀ ਮੈਂਬਰ ਹਨ। ਦੂਸਰੇ ਵਿਧਾਇਕ ਦਿਨੇਸ਼ ਬੱਬੂ ਸਦਨ ਵਿੱਚ ਮੌਜੂਦ ਨਹੀਂ ਸਨ।

Continue Reading

ਰੁਝਾਨ


Copyright by IK Soch News powered by InstantWebsites.ca