BJP leader Iqbal Singh Lalpura charged with breach of code of conduct
Connect with us apnews@iksoch.com

ਰਾਜਨੀਤੀ

ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਵਿਰੁੱਧ ਮਰਿਆਦਾ ਉਲੰਘਣਾ ਦਾ ਦੋਸ਼

Published

on

  • ਸਿੱਖ ਜਥੇਬੰਦੀਆਂ ਵੱਲੋਂ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤ
  • ਪੜਤਾਲ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ
    ਸ੍ਰੀ ਆਨੰਦਪੁਰ ਸਾਹਿਬ, 3 ਜਨਵਰੀ – ਜਿ਼ਲਾ ਰੋਪੜ ਅਕਾਲੀ ਦਲ ਸਮੇਤ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਕਰ ਕੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦੇ ਖਿਲਾਫ ਪੰਥਕ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
    ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਨੂੰ ਦਿੱਤੀ ਗਈ ਲਿਖਤੀ ਸ਼ਿਕਾਇਤ ਵਿੱਚ ਕੁਝ ਤਸਵੀਰਾਂ ਦੇ ਹਵਾਲੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ, ਬਾਦਲ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਇਸਤਰੀ ਵਿੰਗ ਦੀ ਜ਼ਿਲਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਹੋਰਨਾਂ ਨੇ ਦੋਸ਼ ਲਾਇਆ ਹੈ ਕਿ ਇਕਬਾਲ ਸਿੰਘ ਕੁਰਸੀ ਉੱਤੇ ਬੈਠੇ ਅਤੇ ਮੇਜ਼ ਉੱਤੇਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਕੇ ਪਾਠ ਕਰਦੇ ਦਿਖਾਈ ਦੇਂਦੇ ਹਨ, ਜਦੋਂ ਕਿ ਉਹ ਸਰੀਰਕ ਤੌਰ ਉੱਤੇ ਤੰਦਰੁਸਤ ਹਨ ਅਤੇ ਰੋਜ਼ ਸਿਆਸੀ ਗਤੀਵਿਧੀਆਂ ਵਿੱਚ ਸ਼ਾਮਲ ਹੋ ਰਹੇ ਹਨ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਉੱਤੇ ਨਾ ਚੰਦੋਆ ਲੱਗਾ ਹੋਇਆ ਹੈ ਤੇ ਨਾ ਰੁਮਾਲੇ ਸਹੀ ਰੂਪ ਵਿੱਚ ਨਜ਼ਰ ਆ ਰਹੇ ਹਨ। ਲਾਲਪੁਰਾ ਸ੍ਰੀ ਗੁਰੂ ਗ੍ਰੰਥ ਦੀ ਹਜ਼ੂਰੀ ਵਿੱਚ ਜੁਰਾਬਾਂ ਪਾ ਕੇ ਵੀ ਬੈਠੇ ਹਨ, ਜੋ ਮਰਿਆਦਾ ਦੀ ਉਲੰਘਣਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਮਾਮਲੇ ਦੀ ਜਾਂਚ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ।
    ਪਤਾ ਲੱਗਾ ਹੈ ਕਿ ਇਕਬਾਲ ਸਿੰਘ ਲਾਲਪੁਰਾ ਦਾ ਮੁੱਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲ ਪੁੱਜ ਗਿਆ ਹੈ ਤੇ ਜਥੇਦਾਰ ਸ੍ਰੀ ਅਕਾਲ ਤਖਤ ਵੱਲੋਂ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਖਾਲਸਾ, ਅੰਤਿ੍ਰੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਅਤੇ ਤਖਤ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਦੀ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਤਿੰਨ ਦਿਨਾਂ ਅੰਦਰ ਇਸ ਦੀ ਰਿਪੋਰਟ ਦੇਵੇਗੀ। ਦੂਸਰੇ ਪਾਸੇ ਇਕਬਾਲ ਸਿੰਘ ਲਾਲਪੁਰਾ ਦੇ ਘਰ ਜਾ ਕੇ ਆਏ ਤਖਤ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੇ ਕਿਹਾ ਕਿ ਲਾਲਪੁਰਾ ਘਰ ਨਹੀਂ ਸਨ, ਉਨ੍ਹਾਂ ਨੂੰ ਫੋਨ ਉੱਤੇਤਿੰਨ ਦਿਨਾਂ ਦੇ ਅੰਦਰ ਤਖਤ ਕੇਸਗੜ੍ਹ ਸਾਹਿਬ ਵਿਖੇ ਸਪੱਸ਼ਟੀਕਰਨ ਦੇਣ ਨੂੰ ਕਿਹਾ ਗਿਆ ਹੈ।
    ਦੂਸਰੇ ਪਾਸੇ ਇਕਬਾਲ ਸਿੰਘ ਲਾਲਪੁਰਾ ਨੇ ਕਿਹਾ ਕਿ ਉਹ ਪਾਠ ਕਰਦੇ ਨਵਾਂ ਸਾਲ ਮਨਾ ਰਹੇ ਸਨ, ਜਿਸ ਸੰਬੰਧੀ ਉਨ੍ਹਾਂ ਦੇ ਲੜਕੇ ਨੇ ਫੇਸਬੁਕ ਉੱਤੇ ਫੋਟੋ ਪਾਈ ਸੀ, ਉਹ ਗੁਰੂ ਗ੍ਰੰਥ ਸਾਹਿਬ ਤੋਂ ਨਹੀਂ, ਸੈਂਚੀਆਂ ਤੋਂ ਪਾਠ ਕਰ ਰਹੇ ਸਨ, ਉਨ੍ਹਾਂ ਉੱਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਅਜਿਹੇ ਦੋਸ਼ ਲਾਏ ਜਾ ਰਹੇ ਹਨ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਪਾਕਿ ਚੋਣ ਕਮਿਸ਼ਨ ਨੇ ਡੰਡਾ ਚੁੱਕਿਆ:ਜਾਇਦਾਦ ਦਾ ਵੇਰਵਾ ਜਮ੍ਹਾਂ ਨਾ ਕਰਨ ਵਾਲੇ 154 ਪਾਰਲੀਮੈਂਟ ਮੈਂਬਰ ਤੇ ਵਿਧਾਇਕ ਸਸਪੈਂਡ

Published

on

ਇਸਲਾਮਾਬਾਦ, 19 ਜਨਵਰੀ, -ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜਾਇਦਾਦ ਦਾ ਵੇਰਵਾ ਨਾ ਦੇਣ ਦੇ ਦੋਸ਼ ਹੇਠ ਪਾਰਲੀਮੈਂਟ ਅਤੇ ਸੂਬਾਈ ਵਿਧਾਨ ਸਭਾਵਾਂ ਦੇ 154 ਮੈਂਬਰਾਂ ਦੀ ਮੈਂਬਰੀ ਅਸਥਾਈ ਤੌਰ ਉੱਤੇ ਸਸਪੈਂਡ ਕਰ ਦਿੱਤੀਹੈ। ਇਨ੍ਹਾਂ ਮੈਂਬਰਾਂ ਨੂੰ ਆਪਣੀ ਜਾਇਦਾਦ ਬਾਰੇ ਪੂਰੀ ਜਾਣਕਾਰੀ ਜਲਦੀ ਦੇਣ ਦੇ ਆਦੇਸ਼ ਦਿੱਤੇ ਗਏ ਹਨ ਤੇ ਜਦੋਂ ਤੱਕ ਉਹ ਇਹ ਜਿ਼ਮੇਵਾਰੀ ਪੂਰੀ ਨਹੀਂ ਕਰਦੇ, ਉਨ੍ਹਾਂ ਨੂੰ ਸਸਪੈਂਡ ਮੰਨਿਆ ਜਾਵੇਗਾ।
ਵਰਨਣ ਯੋਗ ਹੈ ਕਿ ਚੋਣ ਕਮਿਸ਼ਨ ਵੱਲੋਂ ਸਸਪੈਂਡ ਕੀਤੇ ਪਾਰਲੀਮੈਂਟ ਮੈਂਬਰਾਂ ਵਿਚ ਇਮਰਾਨ ਖ਼ਾਨ ਸਰਕਾਰ ਦੇ ਕਈ ਸੀਨੀਅਰ ਮੰਤਰੀ ਵੀ ਸ਼ਾਮਲ ਹਨ। ਡਾਨ ਅਖਬਾਰ ਦੇ ਅਨੁਸਾਰ ਪਾਕਿਸਤਾਨ ਦੇ ਇਹ154 ਪਾਰਲੀਮੈਂਟ ਮੈਂਬਰ ਅਤੇ ਵਿਧਾਇਕ ਉਦੋਂ ਤਕ ਸਸਪੈਂਡ ਰਹਿਣਗੇ, ਜਦੋਂ ਤੱਕ ਉਹ ਜਾਇਦਾਦ ਦਾ ਸਾਲਾਨਾ ਬਿਊਰਾ ਜਮ੍ਹਾਂ ਨਹੀਂ ਕਰਾਉਂਦੇ। ਉਂਜ ਇਹ ਪਹਿਲਾ ਮੌਕਾ ਨਹੀਂ, ਜਦੋਂ ਪਾਕਿਸਤਾਨ ਚੋਣ ਕਮਿਸ਼ਨ ਨੇ ਏਦਾਂ ਦੀ ਕਾਰਵਾਈ ਕੀਤੀ ਹੈ। ਅਖਬਾਰ ਡਾਨ ਦੇ ਅਨੁਸਾਰ ਪਾਕਿਸਤਾਨ ਵਿੱਚ ਚੋਣ ਕਮਿਸ਼ਨ ਹਰ ਸਾਲ ਇਸਦੋਸ਼ਕਾਰਨ ਕਈ ਪਾਰਲੀਮੈਂਟ ਮੈਂਬਰਾਂ ਅਤੇ ਵਿਧਾਇਕਾਂ ਦੀ ਮੈਂਬਰੀ ਅਸਥਾਈ ਤੌਰ ਉਤੇ ਸਸਪੈਂਡ ਕਰਦਾ ਹੈ। ਜਿਨ੍ਹਾਂ ਪਾਕਿਸਤਾਨੀ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਨੂੰ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿੱਚ ਇੰਟਰ ਸਟੇਟ ਕੋਆਰਡੀਨੇਸ਼ਨ ਮੰਤਰੀ ਫਹਿਮੀਦਾ ਮਿਰਜ਼ਾ, ਵਿਗਿਆਨ ਅਤੇ ਤਕਨਾਲੋਜੀ ਮੰਤਰੀ ਫਵਾਦ ਚੌਧਰੀ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਹੈਦਰ ਜ਼ੈਦੀ ਸ਼ਾਮਲ ਹਨ।

Continue Reading

ਰਾਜਨੀਤੀ

ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਿਹਾ

Published

on

mamta banrjee
  • ਵਿਰੋਧੀਆਂ ਨੂੰ ਡਰਾਉਣ ਲਈ ਆਈ ਟੀ ਸੈੱਲ ਦੀ ਵਰਤੋਂ ਦਾ ਦੋਸ਼
    ਕੋਲਕਾਤਾ, 19 ਜਨਵਰੀ, -ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਕਾਰਨ ਸਿਆਸੀ ਧਿਰਾਂ ਵਿਚਾਲੇ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾਂਦੀ ਹੈ। ਅੱਜ ਮੰਗਲਵਾਰ ਨੂੰ ਪੁਰੂਲੀਆ ਜ਼ਿਲ੍ਹੇ ਵਿੱਚ ਚੋਣ ਰੈਲੀ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਤੇ ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਨਕਸਲੀਆਂ ਤੋਂ ਵੱਧ ਖ਼ਤਰਨਾਕ ਕਹਿ ਦਿੱਤਾ ਤੇ ਦੋਸ਼ ਲਾਇਆ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਧਮਕਾਉਣ ਲਈ ਆਈਟੀ ਸੈੱਲ ਦੀ ਵਰਤੋਂ ਕਰਦੀ ਹੈ ਅਤੇ ਇਸ ਦੇ ਆਈਟੀ ਸੈੱਲ ਨੇ ਫਰਜ਼ੀ ਖ਼ਬਰਾਂ ਫੈਲਾਉਣ ਲਈ ਕਈ ਵ੍ਹਟਸਐਪ ਗਰੁੱਪ ਬਣਾਏ ਹਨ।
    ਮਮਤਾ ਬੈਨਰਜੀ ਨੇ ਦੋਸ਼ ਲਾਇਆ ਕਿ ‘ਭਾਜਪਾ ਨਕਸਲੀਆਂ ਤੋਂ ਵੀ ਵੱਧ ਖ਼ਤਰਨਾਕ ਹੈ,ਜੋ ਲੋਕਾਂ ਨੂੰ ਆਪੋ ਵਿੱਚ ਲੜਾਉਂਦੀ ਅਤੇ ਦੰਗਾ ਫੈਲਾਉਂਦੀ ਹੈ। ਅਸੀਂ ਬੰਗਾਲ ਵਿੱਚ ਦੰਗਾਬਾਜ ਭਾਜਪਾ ਨੂੰ ਜਿੱਤਣ ਨਹੀਂ ਦੇਵਾਂਗੇ।’ ਇਸ ਦੌਰਾਨ ਮਮਤਾ ਨੇ ਇਹ ਵੀ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਦੇਖਿਆ ਗਿਆ ਹੈ ਕਿ ਸਾਡੀਆਂ ਰੈਲੀਆਂ ਵਿੱਚ ਭਾਜਪਾ ਕੁਝ ਲੋਕਾਂ ਨੂੰ ਭੇਜਦੀ ਹੈ, ਜੋ ਇੱਥੇ ਅਰਾਜਕਤਾ ਫੈਲਾਉਣ ਦਾ ਕੰਮ ਕਰਦੇ ਹਨ। ਉਨ੍ਹਾਂ ਨੇ ਧਮਕੀ ਦਿੱਤੀ ਕਿ ਅਸੀਂ ਵੀ ਭਾਜਪਾ ਅਤੇ ਸੀ ਪੀ ਐੱਮ ਦੀਆਂ ਬੈਠਕਾਂ ਵਿੱਚ ਵਿਘਨ ਪਾਉਣ ਤੇ ਹੰਗਾਮਾ ਕਰਨ ਲਈ ਆਪਣੇ ਲੋਕਾਂ ਨੂੰ ਭੇਜਾਂਗੇ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ‘ਜੇ ਕੋਈ (ਭਾਜਪਾ) ਤੁਹਾਨੂੰ ਵੋਟਾਂ ਦੇ ਬਦਲੇ ਪੈਸਾ ਦਿੰਦਾ ਹੈ ਤਾਂ ਤੁਸੀਂ ਪੈਸੇ ਲੈ ਲਓ।’
    ਮਹਾਨ ਆਜ਼ਾਦੀ ਘੁਲਾਟੀਏ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ‘ਪਰਾਕ੍ਰਮ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਇਸ ਐਲਾਨ ਬਾਰੇ ਮਮਤਾ ਬੈਨਰਜੀ ਨੇ ਕਿਹਾ ਕਿ “ਇਹ ਕੇਂਦਰ ਸਰਕਾਰ ਦਾ ਵਿਸ਼ਾ ਹੈ। ‘ਪਰਾਕ੍ਰਮ ਦਿਵਸ’ ਨਾਂਅ ਤੋਂ ਨਾ ਅਸੀਂ ਤੇ ਨਾ ਨੇਤਾਜੀ ਦਾ ਪਰਿਵਾਰ ਖ਼ੁਸ਼ ਹੈ।” ਉਨ੍ਹਾਂ ਨੇ ਕਿਹਾ ਕਿ ਨੇਤਾਜੀ ਦੇ ਜਨਮ ਦਿਨ ਨੂੰ ‘ਦੇਸ਼ਨਾਇਕ ਦਿਵਸ’ ਜਾਂ ‘ਦੇਸ਼ਪ੍ਰੇਮ ਦਿਵਸ’ ਦਾ ਨਾਂਅਦਿੱਤਾ ਜਾਂਦਾ ਤਾਂ ਬਿਹਤਰ ਹੋਣਾ ਸੀ, ਅਸੀਂ ‘ਦੇਸ਼ਨਾਇਕ ਦਿਵਸ’ ਦੇ ਰੂਪ ਵਿੱਚ ਹੀ ਉਨ੍ਹਾਂ ਦੀ ਜੈਅੰਤੀ ਮਨਾਵਾਂਗੇ।

Latest Political News Today

Continue Reading

ਰਾਜਨੀਤੀ

ਅਰਨਬ ਗੋਸਵਾਮੀ ਵਿਵਾਦ ਬਾਰੇ ਇਮਰਾਨ ਖਾਨ ਨੇ ਮੋਦੀ ਸਰਕਾਰ `ਤੇ ਨਿਸ਼ਾਨਾ ਲਾਇਆ

Published

on

imran khan

ਲਾਹੌਰ, 19 ਜਨਵਰੀ – ਭਾਰਤ ਦੇ ਇੱਕ ਨਿੱਜੀ ਟੀ ਵੀ ਚੈਨਲ ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਦੀ ਵਟਸਅੱਪ ਤੇ ਕੀਤੀ ਚੈਟ ਵਿੱਚ ਬਾਲਾਕੋਟ ਦਾ ਜ਼ਿਕਰ ਆਉਣ ਪਿੱਛੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਮੋਦੀ ਸਰਕਾਰ ਨੇ ਚੋਣਾਂਚ ਲਾਹਾ ਲੈਣ ਲਈ ਪੂਰੇ ਖੇਤਰ ਨੂੰ ਸੰਘਰਸ਼ ਦੀ ਅੱਗ ਚ ਸੁੱਟਣ ਦਾ ਕੰਮ ਕੀਤਾ ਹੈ। ਇਸ ਨਾਲ ਇੱਕ ਵੱਡਾ ਵਿਵਾਦ ਖੜਾ ਹੋ ਸਕਦਾ ਹੈ। ਇਮਰਾਨ ਖ਼ਾਨ ਨੇ ਟਵੀਟ ਕੀਤਾ ਕਿ ਅਰਨਬ ਗੋਸਵਾਮੀ ਦੀ ਘਟਨਾ ਤੋਂ ਪਤਾ ਲੱਗਦਾ ਹੈ ਕਿ ਮੋਦੀ ਸਰਕਾਰ ਅਤੇ ਕੁਝ ਭਾਰਤੀ ਮੀਡੀਆ ਅਦਾਰਿਆਂ ਵਿਚਾਲੇ ਅਪਵਿੱਤਰ ਸੰਬੰਧ ਹਨ, ਜੋ ਐਟਮੀ ਹਥਿਆਰਾਂ ਨਾਲ ਲੈਸ ਇਸ ਖੇਤਰ ਨੂੰ ਸੰਘਰਸ਼ ਦੀ ਅੱਗਚ ਧੱਕਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਫਾਸ਼ੀਵਾਦੀ ਰਵੱਈਆ ਅਪਣਾ ਰਹੀ ਹੈ ਅਤੇ ਪਾਕਿ ਸਰਕਾਰ ਇਸ ਦੇ ਖੁਲਾਸੇ ਕਰਨਾ ਜਾਰੀ ਰੱਖੇਗੀ। ਪਾਕਿ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਚੋਣ ਲਾਭ ਲੈਣ ਲਈ ਬਾਲਾਕੋਟ ਹਵਾਈ ਹਮਲਾ ਕਰਵਾਇਆ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ 23 ਫਰਵਰੀ 2019 ਨੂੰ ਵੱਟਸਐਪ ਰਾਹੀਂ ਅਰਨਬ ਗੋਸਵਾਮੀ ਅਤੇ ਬ੍ਰੌਡਕਾਸਟ ਆਡੀਐਂਸ ਰਿਸਰਚ ਕੌਂਸਲ (ਬੀ ਏ ਆਰ ਸੀ) ਦੇ ਸਾਬਕਾ ਸੀ ਈ ਓ ਪਾਰਥ ਦਾਸ ਗੁਪਤਾ ਵਿਚਾਲੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਅਰਨਬ ਨੂੰ ਬਾਲਾਕੋਟ ਹਵਾਈ ਹਮਲੇ ਤੋਂ ਪਹਿਲਾਂ ਹੀ ਇਸ ਬਾਰੇ ਜਾਣਕਾਰੀ ਸੀ।

Latest Political News Today

Continue Reading

ਰੁਝਾਨ


Copyright by IK Soch News powered by InstantWebsites.ca