BJP leader Hemant Biswa Sarma has been sworn in as Assam
Connect with us [email protected]

ਰਾਜਨੀਤੀ

ਭਾਜਪਾ ਆਗੂ ਹੇਮੰਤ ਬਿਸਵਾ ਸਰਮਾ ਨੇ ਅਸਾਮ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

Published

on

Hemant Biswa Sarma

ਐੱਨਆਰਸੀ ਦੀ ਨਵੇਂ ਸਿਰਿਓਂ ਜਾਂਚ ਕਰਾਉਣ ਦਾ ਐਲਾਨ
ਗੁਹਾਟੀ, 10 ਮਈ, – ਭਾਰਤ ਦੇ ਉੱਤਰ-ਪੂਰਬ ਵਿੱਚ ਸਭ ਤੋਂ ਵੱਡੇ ਰਾਜ ਆਸਾਮ ਵਿੱਚ ਕੌਮੀ ਜਮਹੂਰੀ ਗੱਠਜੋੜ (ਐੱਨਡੀ ਏ) ਦੀ ਜਿੱਤ ਦੇ ਬਾਅਦ ਅੱਜ ਇਸ ਗੱਠਜੋੜ ਦੇ ਕਨਵੀਨਰ ਤੇ ਭਾਜਪਾ ਨੇਤਾ ਹੇਮੰਤ ਬਿਸਵਾ ਸਰਮਾ ਨੂੰ ਰਾਜ ਦੇ ਗਵਰਨਰ ਜਗਦੀਸ਼ ਚੰਦਰ ਮੁਖੀ ਨੇ ਅਸਾਮ ਦੇ 15ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ।ਇਸ ਰਾਜ ਦੇ ਲੋਕਾਂ ਦੇ ਰਿਵਾਇਤੀ ਲਿਬਾਸ ਵਿੱਚ ਆਏ ਸਰਮਾ ਨੇ ਅਸਾਮੀ ਬੋਲੀ ਵਿੱਚ ਸਹੁੰ ਚੁੱਕੀ।ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭੇਜੀ ਵਧਾਈ ਵਿੱਚ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਸਰਕਾਰ ਰਾਜ ਦੇ ਵਿਕਾਸ ਨੂੰ ਰਫ਼ਤਾਰ ਦੇਵੇਗੀ ਤੇ ਲੋਕਾਂ ਦੀਆਂ ਆਸਾਂ ਪੂਰੀਆਂ ਕਰਨ ਲਈ ਸਾਰੇ ਲੋਕਾਂ ਦੀ ਅਗਵਾਈ ਕਰੇਗੀ।
ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਹੇਮੰਤ ਸਰਮਾ ਨੇ ਕਿਹਾ ਕਿ ਉਸ ਦੀ ਸਰਕਾਰ ਇਸ ਰਾਜ ਵਿਚਲੇ ਸਰਹੱਦੀ ਜ਼ਿਲ੍ਹਿਆਂ ਵਿੱਚ 20 ਫ਼ੀਸਦੀ ਅਤੇ ਹੋਰ ਖੇਤਰਾਂ ਦੇ 10 ਫ਼ੀਸਦੀ ਲੋਕਾਂ ਦੀ ਨਾਗਰਿਕਤਾ ਦੀ ਮੁੜ ਕੇ ਤਸਦੀਕ ਕਰਵਾਉਣਾ ਚਾਹੁੰਦੀ ਹੈ ਅਤੇ ਜੇ ਇਸ ਦੌਰਾਨ ਕੁਝ ਨੁਕਸ ਪਤਾ ਲੱਗਣਗੇ ਤਾਂ ਮੌਜੂਦਾ ਕੌਮੀ ਨਾਗਰਿਕਤਾ ਰਜਿਸਟਰ(ਐੱਨਆਰਸੀ)ਉੱਤੇ ਅਮਲ ਕਰਨ ਲਈ ਅੱਗੇ ਵਧ ਸਕਦੇ ਹਾਂ, ਪਰ ਜ਼ਿਆਦਾ ਨੁਕਸ ਨਿਕਲੇ ਤਾਂ ਉਨ੍ਹਾਂ ਨੂੰ ਆਸ ਹੈ ਕਿ ਅਦਾਲਤ ਨੋਟਿਸ ਲਵੇਗੀ ਅਤੇ ਨਵੇਂ ਦਿ੍ਸ਼ਟੀਕੋਣ ਨਾਲ ਜੋ ਕੁਝ ਜ਼ਰੂਰੀ ਹੋਵੇਗਾ, ਉਹ ਸਾਰਾ ਕੁਝ ਕਰੇਗੀ।
ਇਸ ਦੌਰਾਨ ਹੇਮੰਤ ਬਿਸਵਾ ਸਰਮਾ ਨਾਲ 13 ਹੋਰ ਵਿਧਾਇਕਾਂ ਨੇ ਮੰਤਰੀ ਵਜੋਂ ਸਹੁੰ ਚੁੱਕੀ ਹੈ, ਜਿਨ੍ਹਾਂ ਵਿੱਚ 10 ਮੰਤਰੀ ਭਾਜਪਾ ਦੇ, ਦੋ ਅਸਾਮ ਗਣ ਪ੍ਰੀਸ਼ਦ (ਏਜੀਪੀ) ਤੇ ਇਕ ਮੰਤਰੀ ਯੂਨਾਈਟਿਡ ਪੀਪਲਜ਼ ਪਾਰਟੀ ਲਿਬਰਲ (ਯੂ ਪੀਪੀਐੱਲ) ਦਾ ਲਿਆ ਹੈ। ਮੰਤਰੀ ਬਣਨ ਵਾਲਿਆਂ ਵਿੱਚ ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਸ਼ਾਮਲ ਹਨ। ਕੈਬਨਿਟ ਵਿੱਚ ਇੱਕੋ ਮਹਿਲਾ ਅਜੰਤਾ ਨਿਯੋਗ ਹੈ, ਜਿਹੜੀ ਪਹਿਲਾਂ ਕਾਂਗਰਸ ਦੀ ਤਰੁਣ ਗੋਗੋਈ ਸਰਕਾਰ ਵਿੱਚਮੰਤਰੀ ਰਹਿ ਚੁੱਕੀ ਹੈ ਤੇ ਵਿਧਾਨ ਸਭਾ ਚੋਣਾਂ ਤੋਂ ਕੁਝ ਹਫ਼ਤੇ ਪਹਿਲਾਂ ਕਾਂਗਰਸ ਨੂੰ ਛੱਡ ਕੇ ਭਾਜਪਾ ਵਿੱਚਆਈ ਸੀ।ਭਾਜਪਾ ਦੇ ਸੂਬਾ ਪ੍ਰਧਾਨ ਰਣਜੀਤ ਕੁਮਾਰ ਦਾਸ ਤੋਂ ਇਲਾਵਾ ਰਨੋਜ ਪੇਗੂ, ਅਸ਼ੋਕ ਸਿੰਘਲ, ਬਿਮਲ ਬੋਰਾ ਅਤੇ ਯੂਜੀ ਬ੍ਰਹਮਾ (ਸਾਬਕਾ ਰਾਜ ਸਭਾ ਮੈਂਬਰ) ਪਹਿਲੀ ਵਾਰ ਮੰਤਰੀ ਬਣਾਏ ਗਏ ਹਨ।ਪਿਛਲੀ ਸਰਕਾਰ ਵਾਲੇ ਏਜੀਪੀ ਦੇ ਅਤੁਲ ਬੋਰਾ ਤੇ ਕੇਸ਼ਬ ਮਹੰਤਾ ਨੂੰ ਮੰਤਰੀ ਮੰਡਲ ਵਿੱਚ ਕਾਇਮ ਰੱਖਿਆ ਗਿਆ ਹੈ।

Read More Latest Indian Political News

ਰਾਜਨੀਤੀ

ਰਵਨੀਤ ਬਿੱਟੂ ਨੇ ਕਿਹਾ:ਮੇਰਾ ਵੱਸ ਚੱਲੇ ਤਾਂ ਅੱਜ ਹੀ ਬਾਦਲਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦੇਵਾਂ

Published

on

Ravneet Bittu

ਸਿੱਧੂ ਬਾਰੇ ਕਿਹਾ, ਕਮਰਿਆਂ ਵਿੱਚ ਬੈਠ ਕੇ ਬੋਲਣ ਨਾਲ ਕੁਝ ਨਹੀਂ ਹੁੰਦਾ
ਚੰਡੀਗ਼ੜ੍ਹ, 22 ਜੂਨ – ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਮੇਰਾ ਵੱਸ ਚੱਲੇ ਤਾਂ ਮੈਂ ਬਾਦਲਾਂ ਨੂੰ ਅੱਜ ਹੀ ਫੜ ਕੇ ਜੇਲ੍ਹ ਵਿੱਚ ਸੁੱਟਦਿਆਂ।
ਇੱਥੇ ਪੰਜਾਬ ਸੈਕਟਰੀਏਟ ਵਿੱਚ ਪੰਜਾਬ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੂੰ ਮਿਲਣ ਪਿੱਛੋਂ ਪੱਤਰਕਾਰਾਂ ਦੇ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਰਵਨੀਤ ਸਿੰਘ ਨੇ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਨੂੰਨ ਅਨੁਸਾਰ ਚੱਲਣ ਵਾਲੇ ਨੇਤਾ ਹਨ, ਜਿਸ ਕਰ ਕੇ ਬਾਦਲਾਂ ਦੇ ਵਿਰੁੱਧ ਕਾਰਵਾਈ ਵਿੱਚ ਦੇਰੀ ਹੋ ਰਹੀ ਹੈ, ਪਰ ਉਨ੍ਹਾਂ ਨੂੰ ਕਾਂਗਰਸ ਸਰਕਾਰ ਬਚ ਕੇ ਨਿਕਲਣ ਨਹੀਂ ਦੇਵੇਗੀ। ਬਿੱਟੂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਕਿਹਾ ਕਿ ਇਨ੍ਹਾਂ ਡਰਾਮੇਬਾਜ਼ੀਆਂ ਨਾਲ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਦੌਰਾਨ ਭੂਮਿਕਾ ਬਾਰੇ ਬਿੱਟੂ ਨੇ ਕਿਹਾ ਕਿ ਇਸਬਾਰੇ ਜਾਂਚ ਹੋਣੀ ਚਾਹੀਦੀ ਹੈ ਕਿ ਹਾਈ ਕੋਰਟ ਵਿੱਚੋਂ ਕੋਟਕਪੂਰਾ ਗੋਲੀ ਕਾਂਡ ਦਾ ਕੇਸ ਇੰਜ ਪੂਰੀ ਤਰ੍ਹਾਂ ਰੱਦ ਕਿਉਂ ਹੋਇਆ? ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਹੀ ਪ੍ਰਕਿਰਿਆ ਨਹੀਂ ਅਪਣਾਈ ਅਤੇ ਆਪਣਾ ਸਿਆਸੀ ਮੈਦਾਨ ਤਿਆਰ ਕਰਨ ਤਕ ਸੀਮਤ ਸੀ ਅਤੇ ਨਵੀਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੋਰਨਾਂ ਉੱਤੇ ਦੋਸ਼ ਲਾ ਕੇ ਭੱਜ ਗਿਆ ਹੈ।
ਇਸ ਮੌਕੇ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਕਿਸੇ ਕਮਰੇ ਵਿੱਚ ਬੈਠ ਕੇ ਗੱਲਾਂ ਤੇ ਟਿੱਪਣੀਆਂ ਕਰਨ ਨਾਲ ਕੁਝ ਨਹੀਂ ਹੁੰਦਾ। ਪਾਰਟੀ ਹਾਈ ਕਮਾਂਡ ਵੱਲੋਂ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਨੂੰ ਉਨ੍ਹਾਂ ਨੇ ਸਹੀ ਦੱਸ ਕੇ ਕਿਹਾ ਕਿ ਅੱਜ ਅਸੀਂ ਸਵਰਗੀ ਬੇਅੰਤ ਸਿੰਘ ਦੀ ਕੁਰਬਾਨੀ ਦੀ ਬਦੌਲਤ ਅਮਨ ਚੈਨ ਨਾਲ ਰਹਿ ਰਹੇ ਹਾਂ, ਅਜਿਹੇ ਪਰਵਾਰਾਂ ਦਾ ਵਿਰੋਧ ਕਰਨਾ ਗ਼ਲਤ ਹੈ।

Read More Latest Politics News

Continue Reading

ਰਾਜਨੀਤੀ

ਕਾਂਗਰਸ ਐੱਮ ਪੀ ਰਵਨੀਤ ਬਿੱਟੂ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਅੱਗੇ ਪੇਸ਼

Published

on

Ravneet Singh Bittu

ਚੰਡੀਗੜ੍ਹ, 21 ਜੂਨ, – ਪੰਜਾਬ ਵਿਧਾਨ ਸਭਾ ਦੀਆਂ ‘ਪਵਿੱਤਰ ਸੀਟਾਂ’ ਵਾਲੇ ਸ਼ਬਦ ਵਰਤਣਵਾਲੇ ਮੁੱਦੇ ਉੱਤੇ ਅਨੁਸੂਚਿਤ ਜਾਤੀ ਵਰਗ ਦੇ ਨਿਸ਼ਾਨੇ ਉੱਤੇ ਆਏ ਕਾਂਗਰਸੀ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅੱਜ ਸੋਮਵਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਕਿਹਾ ਕਿ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ। ਕਮਿਸ਼ਨ ਨੇਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਨ ਪਿੱਛੋਂ ਉਨ੍ਹਾਂ ਨੂੰ ਦੋ ਦਿਨਾਂ ਦੇ ਅੰਦਰ ਆਪਣਾ ਲਿਖਤੀ ਜਵਾਬ ਪੇਸ਼ ਕਰਨ ਲਈ ਕਿਹਾ ਹੈ।
ਅੱਜ ਸੋਮਵਾਰ ਨੂੰ ਅਨੁਸੂਚਿਤ ਜਾਤੀਆਂ ਬਾਰੇ ਕਮਿਸ਼ਨ ਦੇ ਮੈਂਬਰਾਂ ਨੇ ਪਾਰਲੀਮੈਂਟ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਪੱਖ ਸੁਣਿਆ। ਇਸ ਪਿੱਛੋਂ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਦੱਸਿਆ ਕਿ ਪੇਸ਼ੀ ਦੌਰਾਨ ਬਿੱਟੂਨੇ ਕਿਹਾ ਹੈ ਕਿ ਉਨ੍ਹਾਂ ਦਾ ਕਦੀ ਵੀ ਏਦਾਂ ਦਾ ਮਕਸਦ ਨਹੀਂ ਸੀ ਕਿ ਉਹ ਦਲਿਤ ਸਮਾਜ ਪ੍ਰਤੀ ਕੋਈ ਗ਼ਲਤ ਭਾਵਨਾ ਵਾਲਾ ਬਿਆਨ ਦੇਣ ਤੇ ਜੇ ਉਨ੍ਹਾਂ ਦੇ ਬਿਆਨ ਨਾਲ ਕਿਸੇ ਦੇ ਮਨ ਨੂੰ ਠੇਸ ਪੁੱਜੀ ਹੈ ਤਾਂ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਹਨ, ਜਿਸ ਉੱਤੇ ਕਮਿਸ਼ਨ ਨੇ ਉਨ੍ਹਾਂ ਨੂੰ ਦੋ ਦਿਨਾਂ ਵਿਚ ਆਪਣਾ ਪੱਖ ਲਿਖਤੀ ਤੌਰ ਉੱਤੇ ਪੇਸ਼ ਕਰਨ ਲਈ ਹੁਕਮ ਦਿੱਤੇ ਹਨ।ਵਰਨਣ ਯੋਗ ਹੈ ਕਿ ਕਮਿਸ਼ਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਲੋਕ ਸਭਾ ਮੈਂਬਰ ਇਸ ਕਮਿਸ਼ਨ ਅੱਗੇ ਪੇਸ਼ ਹੋਇਆ ਹੈ।
ਦੂਸਰੇ ਪਾਸੇ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਨੇ ਸੋਮਵਾਰ ਨੂੰ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿਚ ਪੁਲਿਸ ਪ੍ਰਸ਼ਾਸਨ ਨੂੰ ਰਵਨੀਤ ਸਿੰਘ ਬਿੱਟੂਦੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਲਈ ਸ਼ਿਕਾਇਤਾਂ ਦਿੱਤੀਆਂ ਹਨ। ਬਸਪਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਦਾ ਕਹਿਣਾ ਹੈ ਕਿ ਬਸਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣ ਮਗਰੋਂ ਬਿੱਟੂ ਨੇ ਬਸਪਾ ਦੇ ਹਿੱਸੇ ਆਈਆਂ ਸੀਟਾਂ ਬਾਰੇ ਗ਼ਲਤ ਬਿਅਨਬਾਜ਼ੀ ਕੀਤੀ ਸੀ।

Read More Political News Today

Continue Reading

ਰਾਜਨੀਤੀ

ਨਵਜੋਤ ਸਿੱਧੂ ਦਾ ਅਮਰਿੰਦਰ ਸਿੰਘ ਉੱਤੇਨਵਾਂ ਹਮਲਾ, ‘ਕੈਪਟਨ ਰੋਜ਼ ਝੂਠ ਬੋਲਦੈ’

Published

on

navjot-sidhu

ਨਵੀਂ ਦਿੱਲੀ, 21 ਜੂਨ, – ਅਗਲੇ ਸਾਲ 2022 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪਰ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚਲੀ ਹਲਚਲ ਸ਼ਾਂਤ ਨਹੀਂ ਹੋ ਰਹੀ। ਕ੍ਰਿਕਟ ਖਿਡਾਰੀ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਕੁਝ ਦਿਨ ਚੁੱਪ ਰਹਿਣ ਪਿੱਛੋਂ ਫਿਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ।ਅੱਜ ਸਿੱਧੂ ਨੇ ਕਹਿ ਦਿੱਤਾ ਕਿ ‘ਕੈਪਟਨ ਰੋਜ਼ ਝੂਠ ਬੋਲਦਾ ਹੈ।’ ਉਨ੍ਹਾਂ ਕਿਹਾ ਕਿ ‘ਪੰਜਾਬ ਵਿੱਚ ਸਿਸਟਮ ਮੈਨੂੰ ਕੰਮ ਨਹੀਂ ਕਰਨ ਦੇ ਰਿਹਾ। ਇਸ ਲਈ ਮੈਂ ਰਾਜ ਦੇ ਸਿਸਟਮ ਵਿਚ ਤਬਦੀਲੀ ਚਾਹੁੰਦਾ ਹਾਂ।’
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂਤੇ ਕੈਪਟਨ ਅਮਰਿੰਦਰ ਸਿੰਘ ਦਾ ਵਿਵਾਦ ਹੱਲ ਕਰਨ ਲਈ ਕਾਂਗਰਸ ਪਾਰਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਮੰਨਿਆ ਹੈ ਕਿ ਇਹ ਵਿਵਾਦ ਖਤਮ ਕਰਨਾ ਜ਼ਰੂਰੀ ਹੈ। ਨਵਜੋਤ ਸਿੰਘ ਸਿੱਧੂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੇ ਦੋਸ਼ ਰੱਦ ਕੀਤੇਕਿ ਉਹ ਪੰਜਾਬ ਦਾ ਉਪ ਮੁੱਖ ਮੰਤਰੀ ਬਣਨਾ ਚਾਹੁੰਦਾ ਹੈਤੇ ਗ੍ਰਹਿ ਮੰਤਰਾਲਾ ਲੈਣਾ ਚਾਹੁੰਦਾ ਹੈ।ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘ਉਹ ਬਕਵਾਸ ਕਰਦੇ ਹਨ। ਰੋਜ਼ ਝੂਠ ਬੋਲਦੇ ਹਨ। ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਮੇਰੀ ਮੁਲਾਕਾਤ ਦਾ ਜਿ਼ਕਰ ਕੀਤਾ। ਕੀ ਉਨ੍ਹਾਂ ਨੇ ਸਾਬਤ ਕੀਤਾ ਕਿ ਮੈਂ ਡਿਪਟੀਮੁੱਖ ਮੰਤਰੀ ਬਣਨਾ ਚਾਹੁੰਦਾ ਹਾਂ? ਉਹ ਕਿਹੜੀਆਂ ਮੂਰਖ ਗੱਲਾਂ ਕਰਦੇ ਹਨ? ਉਨ੍ਹਾਂ ਨੂੰ ਅਸਲ ਮੁੱਦਿਆਂ ਦੀ ਗੱਲ ਕਰਨੀ ਚਾਹੀਦੀ ਹੈ।’ ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਉਨ੍ਹਾਂ ਦਾ ਰਾਜਨੀਤਿਕ ਟੀਚਾ ਕੀ ਹੈ ਤਾਂ ਸਿੱਧੂ ਨੇ ਕਿਹਾ, ‘ਮੇਰੇ ਰਾਜਨੀਤਿਕ ਜੀਵਨ ਦਾ ਉਦੇਸ਼ ਇਕ ਸਿਸਟਮ ਦਾ ਪਾਲਣ ਕਰਨਾ ਤੇ ਇਸ ਨੂੰ ਬਦਲਣਾ ਹੈ। ਇਸ ਸਮੇਂ ਦੋ ਸ਼ਕਤੀਸ਼ਾਲੀ ਪਰਿਵਾਰ ਪੰਜਾਬ ਕੰਟਰੋਲ ਕਰ ਰਹੇ ਹਨ। ਉਹ ਰਾਜ ਦੇ ਹਿੱਤਾਂ ਨੂੰ ਤਬਾਹ ਕਰ ਰਹੇ ਹਨ ਤੇ ਆਪਣੇ ਸਵਾਰਥਾਂ ਲਈ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਭ ਕੁਝ ਕਾਬੂ ਕੀਤਾ ਹੈ, ਮੇਰੀ ਉਸ ਸਿਸਟਮ ਦੇ ਵਿਰੁੱਧਲੜਾਈ ਹੈ।’ ਸਿੱਧੂ ਨੇ ਦੋਸ਼ ਲਾਇਆ ਕਿ ‘ਮੈਨੂੰ ਕੰਮ ਨਹੀਂ ਕਰਨ ਦਿੱਤਾ ਜਾਂਦਾ ਤੇ ਤੁਹਾਨੂੰ ਸਿਸਟਮ ਵਿਚ ਕੰਮ ਕਰਨ ਦੀ ਆਗਿਆ ਕੌਣ ਦਿੰਦਾ ਹੈ? ਵਿਧਾਇਕ ਦਾ ਮੁੱਲ ਕੀ ਹੈ? ਵਿਧਾਇਕ ਕੀ ਚਾਹੁੰਦਾ ਹੈ? ਸਿਸਟਮ ਬਰਬਾਦ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਨੂੰ ਗਿਰਵੀ ਰੱਖ ਲਿਆ ਹੈ। ਤੁਸੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨਾਲ ਗੱਲ ਕਰ ਸਕਦੇ ਹੋ। ਉਨ੍ਹਾਂ ਨੇ ਕੀ ਕੀਤਾ? ਮੈਂ ਉਹੀ ਜਵਾਬ ਦੇ ਸਕਦਾ ਹਾਂ, ਜੋ ਮੇਰੇ ਹੱਥ ਵਿੱਚ ਹੈ।’ ਸਿੱਧੂ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਨਾਲ 78 ਵਿਧਾਇਕ ਹਨ, ਜਦੋਂ ਪੁੱਛਿਆ ਗਿਆ ਕਿ ਕੈਪਟਨ ਨੇ ਕਿਹਾ ਹੈ ਕਿ ਸਿੱਧੂ ਮੇਰੇ ਪੁੱਤਰ ਵਾਂਗ ਹੈ ਤਾਂ ਜਵਾਬ ਵਿਚ ਸਿੱਧੂ ਨੇ ਕਿਹਾ, ‘ਤੁਸੀਂ ਕਿਸੇ ਵਿਅਕਤੀ ਦਾ ਅਪਮਾਨ ਕਰੋ, ਉਸ ਨੂੰ ਹਟਾ ਦਿਓ ਤੇ ਫਿਰ ਉਸ ਨੂੰ ਬਾਹਰ ਸੁੱਟ ਦਿਉ, ਕਿਉਂਕਿ ਉਹ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਤੁਸੀਂ ਉਸ ਨੂੰ ਆਪਣੀ ਅਸੁਰੱਖਿਆ ਵਾਂਗ ਵੇਖਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਉਹ ਤੁਹਾਡਾ ਪੁੱਤਰ ਹੈ।’

Read More Political News Today

Continue Reading

ਰੁਝਾਨ


Copyright by IK Soch News powered by InstantWebsites.ca