Big blow to India in the Permanent Arbitration Court in The Hague
Connect with us apnews@iksoch.com

ਪੰਜਾਬੀ ਖ਼ਬਰਾਂ

ਹੇਗ ਵਿਚਲੀ ਸਥਾਈ ਆਰਬੀਟਰੇਸ਼ਨ ਕੋਰਟ ਦੇ ਵਿੱਚ ਭਾਰਤ ਨੂੰ ਵੱਡਾ ਝਟਕਾ

Published

on

Modi's
  • ਮੋਦੀ ਦੇ ਬਿਆਨ ਦਾ ਹਵਾਲਾ ਦੇ ਕੇ ਕੇਅਰਨ ਦੇ ਪੱਖ ‘ਚ ਫੈਸਲਾ
    ਨਵੀਂ ਦਿੱਲੀ, 29 ਦਸੰਬਰ – ਕੌਮਾਂਤਰੀ ਸਥਾਈ ਆਰਬੀਟਰੇਸ਼ਨ ਕੋਰਟ ‘ਚ ਤਿੰਨ ਮੈਂਬਰੀ ਟਿ੍ਰਬਿਊਨਲ ਨੇ ਆਪਣੇ ਆਦੇਸ਼ ਵਿੱਚ ਬ੍ਰਿਟਿਸ਼ ਤੇਲ ਅਤੇ ਗੈਸ ਕੰਪਨੀ ਕੇਅਰਨ ਐਨਰਜੀ ਪੀ ਐਲ ਸੀ ਦੇ ਖਿਲਾਫ ਭਾਰਤ ਸਰਕਾਰ ਦੀ 10,247 ਕਰੋੜ ਰੁਪਏ ਦੀ ਟੈਕਸ ਮੰਗ ਨੂੰ ਰੱਦ ਕਰ ਦਿੱਤਾ ਹੈ। ਇਹ ਭਾਰਤ ਲਈ ਵੱਡਾ ਝਟਕਾ ਹੈ।
    ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮੰਤਰੀਆਂ ਦੇ ਬਿਆਨਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਬਿਆਨਾਂ ਵਿੱਚ ਪਹਿਲੇ ਪ੍ਰਭਾਵ ਨਾਲ ਟੈਕਸੇਸ਼ਨ ਕਾਨੂੰਨ ਦੀ ਵਰਤੋਂ ਨਾ ਕਰਨ ਦੀ ਗੱਲ ਕਹੀ ਸੀ।ਹੇਗ ਵਿਚਲੀ ਸਥਾਈ ਆਰਬੀਟਰੇਸ਼ਨ ਕੋਰਟ ਨੇ ਪਹਿਲਾਂ ਵਾਲੀ ਮਿਤੀ ਤੋਂ ਟੈਕਸ ਲਾਉਣ ਦੇ ਕੇਸ ਵਿੱਚ ਬ੍ਰਿਟੇਨ ਦੀ ਕੇਅਰਨ ਐਨਰਜੀ ਦੇ ਪੱਖ ਵਿੱਚ ਫੈਸਲਾ ਦਿੱਤਾ ਹੈ। ਇਸ ਕੰਪਨੀ ਨੇ ਭਾਰਤ ਸਰਕਾਰ ਦੀ ਟੈਕਸ ਅਦਾਇਗੀ ਦੀ ਮੰਗ ਦੇ ਖਿਲਾਫ ਆਰਬੀਟਰੇਸ਼ਨ ਕੋਰਟ ਵਿੱਚ ਅਪੀਲ ਕੀਤੀ ਸੀ। ਅਦਾਲਤ ਨੇ 21 ਦਸੰਬਰ ਨੂੰ 582 ਪੰਨਿਆਂ ਦੇ ਆਦੇਸ਼ ‘ਚ ਕੇਅਰਨ ਨੂੰ ਲਾਭਅੰਸ਼, ਟੈਕਸ ਵਾਪਸੀ ‘ਤੇ ਰੋਕ ਅਤੇ ਬਕਾਇਆ ਵਸੂਲੀ ਲਈ ਸ਼ੇਅਰਾਂ ਦੀ ਵਿਕਰੀ ਤੋਂ ਲਈ ਗਈ ਰਾਸ਼ੀ ਮੋੜਨ ਦਾ ਹੁਕਮ ਦਿੱਤਾ ਹੈ। ਅਥਾਰਟੀ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਫਰਵਰੀ 2016 ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਸੀ। ਇੱਕ ਅਖਬਾਰ ਵਿੱਚ ਪ੍ਰਧਾਨ ਮੰਤਰੀ ਦੇ ਹਵਾਲੇ ਨਾਲ ਇਹ ਕਿਹਾ ਗਿਆ ਕਿ ਸਰਕਾਰ ਪੁਰਾਣੇ ਪ੍ਰਭਾਵ ਨਾਲ ਟੈਕਸੇਸ਼ਨ ਨਿਯਮ ਦਾ ਸਹਾਰਾ ਨਹੀਂ ਲਵੇਗੀ। ਅਸੀਂ ਆਪਣੇ ਟੈਕਸ ਸਿਸਟਮ ਨੂੰ ਪਾਰਦਰਸ਼ੀ, ਸਥਿਰ ਤੇ ਭਰੋਸੇਮੰਦ ਬਣਾ ਰਹੇ ਹਾਂ। ਇਨਕਮ ਟੈਕਸ ਵਿਭਾਗ ਨੇ 2012 ‘ਚ ਟੈਕਸ ਕਾਨੂੰਨ ‘ਚ ਸੋਧ ਦੇ ਆਧਾਰ ‘ਤੇ ਕੇਅਰਨ ਤੋਂ 10,247 ਕਰੋੜ ਰੁਪਏ ਦੀ ਮੰਗ ਕੀਤੀ ਸੀ। ਇਹ ਟੈਕਸ ਮੰਗ 2006 ਵਿੱਚ ਕੰਪਨੀ ਦੇ ਆਪਣੇ ਕਾਰੋਬਾਰ ਪੁਨਰਗਠਨ ਕਾਰਨ ਪੈਦਾ ਹੋਏ ਪੂੰਜੀ ਲਾਭ ਨੂੰ ਲੈ ਕੇ ਸੀ।

ਪੰਜਾਬੀ ਖ਼ਬਰਾਂ

ਦਿੱਲੀ ਬਾਰਡਰਾਂ `ਤੇ ਚੱਲਦੇ ਕਿਸਾਨ ਸੰਘਰਸ਼ ਦੌਰਾਨ ਤਿੰਨ ਜਣੇ ਹੋਰਚੱਲ ਵੱਸੇ

Published

on

kisan unions

ਚੰਡੀਗੜ੍ਹ, 21 ਜਨਵਰੀ – ਭਾਰਤ ਸਰਕਾਰ ਦੇ ਤਿੰਨ ਖੇਤੀ ਬਿੱਲਾਂ ਦੇ ਖਿਲਾਫ ਚੱਲਦੇ ਕਿਸਾਨ ਸੰਘਰਸ਼ ਦੇ ਦੌਰਾਨ ਕੱਲ੍ਹ ਫਿਰ ਤਿੰਨ ਹੋਰ ਕਿਸਾਨਾਂ ਦੀ ਇੱਕ ਜਾਂ ਦੂਸਰੇ ਕਾਰਨ ਕਰ ਕੇ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਬਲਦੇਵ ਸਿੰਘ ਪੁੱਤਰ ਹਮੀਰ ਸਿੰਘ (60) ਪਿੰਡ ਬੁਗਰਾ ਕਿਸਾਨ ਸੰਘਰਸ਼ ਵਿੱਚ ਲਗਾਤਾਰ 20 ਦਿਨਾਂ ਤੋਂ ਟਿਕਰੀ ਬਾਰਡਰ ਤੇ ਸੀ। ਇਸ ਦੌਰਾਨ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਰੋਹਤਕ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਫਿਰ ਪਟਿਆਲੇ ਲਿਆਂਦਾ ਗਿਆ, ਪਰ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ ਤੇ ਅਖੀਰ ਉਸ ਦੀ ਮੌਤ ਹੋ ਗਈ। ਏਸੇ ਤਰ੍ਹਾਂ ਨਾਭਾ ਇਲਾਕੇ ਦੇ ਤੁੰਗਾ ਪਿੰਡ ਦੇ ਧੰਨਾ ਸਿੰਘ (60 ਸਾਲ) ਦਾ ਦਿਹਾਂਤ ਹੋ ਗਿਆ। ਉਹ 26 ਦਸੰਬਰ ਤੋਂ ਦਿੱਲੀ ਸਰਹੱਦ ‘ਤੇ ਸਰਕਾਰ ਖ਼ਿਲਾਫ਼ ਸੰਘਰਸ਼ ਵਿੱਚ ਸ਼ਾਮਲ ਸੀ ਅਤੇ ਰਾਤ ਨੂੰ ਓਥੇ ਆਪਣੀ ਟਰਾਲੀਚ ਸੌਂਦਾ ਅਤੇ ਆਪਣੇ ਸਾਥੀਆਂ ਨਾਲ ਸੰਘਰਸ਼ ਲੜਨ ਦੀਆਂ ਤਿਆਰੀਆਂ ਦੀਆਂ ਗੱਲਾਂ ਕਰਦਾ ਸੀ। ਕੱਲ੍ਹ ਸਵੇਰੇ ਉਹ ਆਪਣੇ ਬਿਸਤਰੇ ਤੇ ਬੇਹੋਸ਼ ਮਿਲਿਆ ਤਾਂ ਉਸ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਧੰਨਾ ਸਿੰਘ ਆਪਣੇ ਪਿੱਛੇ ਆਪਣੀ ਬਜ਼ੁਰਗ ਮਾਂ, ਪਤਨੀ, ਇੱਕ ਬੇਟਾ ਅਤੇ ਦੋ ਬੇਟੀਆਂ ਛੱਡ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੱਟ ਦਾ ਨੌਜਵਾਨ ਕਿਸਾਨ, ਜੋ ਸਿੰਘੂ ਬਾਰਡਰ ਵਿਖੇ ਸੰਘਰਸ਼ ਚ ਗਿਆ ਸੀ, ਦੀ ਮੌਤ ਹੋਣ ਦੀ ਵੀ ਖਬਰ ਆਈ ਹੈ। ਜਗਜੀਤ ਸਿੰਘ ਬੱਬੂ (35) ਪੁੱਤਰ ਗੁਰਮੇਲ ਸਿੰਘ ਫੌਜੀ ਪਿੰਡ ਢੱਟ ਦੀ ਕੱਲ੍ਹ ਬਾਰਡਰ ਉੱਤੇ ਧਰਨੇ ਦੌਰਾਨ ਤਬੀਅਤ ਵਿਗੜੀ ਤੇ ਅਚਾਨਕ ਹੀ ਉਸ ਦੀ ਮੌਤ ਹੋ ਗਈ।

Continue Reading

ਪੰਜਾਬੀ ਖ਼ਬਰਾਂ

ਮਨਾਲੀ ਵਿੱਚ ਖੇਤੀ ਕਾਨੂੰਨਾਂ ਖਿਲਾਫ ਬੋਲੇ ਪੰਜਾਬੀ ਕਿਸਾਨ ਨੂੰ ਜੁਰਮਾਨਾ

Published

on

money

ਮਨਾਲੀ, 21 ਜਨਵਰੀ – ਹਿਮਾਚਲ ਪ੍ਰਦੇਸ਼ ਦੀ ਸੈਰਗਾਹ ਮਨਾਲੀ ਦੀ ਪੁਲਸ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਖਿਲਾਫ ਅਨੋਖੇ ਤਰੀਕੇ ਨਾਲ ਪ੍ਰਚਾਰ ਕਰ ਰਹੇ ਕੁਲਬੀਰ ਸਿੰਘ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਕੀਤਾ ਹੈ।
ਕੁਲਬੀਰ ਸਿੰਘ ਜ਼ਿਲ੍ਹਾ ਲੁਧਿਆਣਾ ਦਾ ਵਸਨੀਕ ਹੈ ਤੇ ਉਹ ਇਕੱਲਾ ਆਪਣੇ ਤਰੀਕੇ ਨਾਲ ਖੇਤੀ ਕਾਨੂੰਨਾਂ ਖਿਲਾਫ ਪ੍ਰਚਾਰ ਵਿੱਚ ਕੁੱਦਿਆ ਹੋਇਆ ਹੈ। ਉਸ ਨੇ ਮਨਾਲੀ ਮਾਲ ਰੋਡ ਤੇ ਖੇਤੀ ਕਾਨੂੰਨਾਂ ਖਿਲਾਫ ਭਾਸ਼ਣ ਦੇ ਕੇ ਖੇਤੀ ਕਾਨੂੰਨਾਂ ਦੇ ਨੁਕਸਾਨ ਬਾਰੇ ਤੇ ਸਮਾਜ ਦੇ ਹਰ ਤਬਕੇ ਨੂੰ ਦੱਸਿਆ ਅਤੇ ਨੌਜਵਾਨ ਵਰਗ ਨੂੰ ਜਾਗਰੂਕ ਹੋਣ ਦਾ ਸੱਦਾ ਦਿੱਤਾ। ਕੁਲਬੀਰ ਨੇ ਮਨਾਲੀ ਘੁੰਮਣ ਆਏ ਸੈਲਾਨੀਆਂ ਨੂੰ ਸੱਦਾ ਦਿੱਤਾ ਕਿ ਉਹ ਸਿੰਘੂ ਬਾਰਡਰਤੇ ਜਾਣ। ਮਨਾਲੀ ਪੁਲਸ ਨੇ ਪਤਾ ਲੱਗਦੇ ਸਾਰ ਉਸ ਨੂੰ ਰੋਕ ਦਿੱਤਾ ਅਤੇ ਪੰਜ ਹਜ਼ਾਰ ਰੁਪਏ ਦਾ ਚਲਾਣ ਕੱਟ ਦਿੱਤਾ। ਉਸ ਨੇ ਚਲਾਣ ਕਟਾਉਣ ਮਗਰੋਂ ਇਸ ਚਲਾਣ ਨੂੰ ਗੋਲਡ ਮੈਡਲ ਦੱਸਿਆ ਤੇ ਆਪਣਾ ਪ੍ਰਚਾਰ ਜਾਰੀ ਰੱਖਣ ਦਾ ਪ੍ਰਣ ਕੀਤਾ। ਉਹ ਪਹਿਲਾਂ ਹਵਾਈ ਜਹਾਜ਼ ਵਿੱਚ ਵੀ ਖੇਤੀ ਕਾਨੂੰਨਾਂ ਦੇ ਖਿਲਾਫ ਪ੍ਰਚਾਰ ਕਰ ਕੇ ਚਰਚਾ ਵਿੱਚ ਆਇਆ ਸੀ। ਫਿਰ ਉਸ ਨੇ ਕਾਲਕਾ-ਸ਼ਿਮਲਾ ਰੇਲਗੱਡੀ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਤਾਜ ਮਹਿਲ ਵਿੱਚ ਜਾ ਕੇ ਵੀ ਪ੍ਰਚਾਰ ਕਰਆਇਆ ਹੈ।
ਮਨਾਲੀ ਪੁਲਸ ਦੇ ਚਲਾਣ ਮਗਰੋਂ ਕੁਲਬੀਰ ਸਿੰਘ ਨੇ ਕਿਹਾ ਕਿ ਸੰਘਰਸ਼ ਕਰਨੇ ਸੌਖੇ ਨਹੀਂ, ਬੇਇੱਜ਼ਤੀ ਸਹਿਣੀ ਪੈਂਦੀ ਤੇ ਪੱਲਿਓਂ ਪੈਸੇ ਖਰਚਣੇ ਪੈਂਦੇ ਹਨ। ਉਸ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਕਿਸਾਨਾਂ ਨੂੰ ਪ੍ਰਚਾਰ ਤੋਂ ਰੋਕ ਰਹੀ ਹੈ। ਉਸ ਦਾ ਕਹਿਣਾ ਸੀ ਕਿ ਮਨਾਲੀ ਪੁਲਸ ਨੇ ਉਸ ਨੂੰ ਥਾਣੇ ਵਿੱਚ ਤਿੰਨ-ਚਾਰ ਘੰਟੇ ਲਗਾਤਾਰ ਜ਼ਲੀਲ ਕੀਤਾ ਹੈ, ਪਰ ਉਹ ਆਪਣਾ ਮਿਸ਼ਨ ਜਾਰੀ ਰੱਖੇਗਾ।

Continue Reading

ਪੰਜਾਬੀ ਖ਼ਬਰਾਂ

ਝੁੱਗੀ `ਤੇ ਟਿੱਪਰ ਪਲਟਣ ਕਾਰਨ ਬੱਚੀ ਦੀ ਮੌਤ, ਨਾਨਾ-ਨਾਨੀ ਜ਼ਖ਼ਮੀ

Published

on

ਮਾਛੀਵਾੜਾ ਸਾਹਿਬ, 21 ਜਨਵਰੀ – ਮਾਛੀਵਾੜਾ ਨੇੜੇ ਪਿੰਡ ਗੜ੍ਹੀ ਤਰਖ਼ਾਣਾ ਵਿਖੇ ਕੱਲ੍ਹ ਸਵੇਰੇਗ਼ਰੀਬ ਪਰਵਾਰ ਦੀ ਝੁੱਗੀ ਤੇ ਟਿੱਪਰ ਪਲਟਣ ਨਾਲ ਇੱਕ ਬੱਚੀ ਸੁਲੇਖਾ (10) ਦੀ ਮੌਤ ਹੋ ਗਈ ਅਤੇ ਉਸ ਦੇ ਨਾਨਾ-ਨਾਨੀ ਜ਼ਖ਼ਮੀ ਹੋ ਗਏ, ਜਿਸ ਬਾਰੇ ਪੁਲਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਕੱਲ੍ਹ ਸਵੇਰੇ ਕਰੀਬ 10 ਵਜੇ ਮਾਛੀਵਾੜਾ ਤੋਂ ਬੱਜਰੀ ਨਾਲ ਭਰਿਆ ਟਿੱਪਰ ਸਰਹਿੰਦ ਨਹਿਰ ਦੇ ਗੜ੍ਹੀ ਪੁਲ ਵੱਲ ਜਾ ਰਿਹਾ ਸੀ ਕਿ ਸੰਘਣੀ ਧੁੰਦ ਕਾਰਨ ਇਸ ਦਾ ਚਾਲਕ ਰਸਤੇ ਤੋਂ ਭਟਕ ਕੇ ਨਾਲ ਲਗਦੀ ਲਿੰਕ ਰੋਡ ਵੱਲ ਮੁੜ ਗਿਆ। ਧੁੰਦ ਕਾਰਨ ਉਸ ਦਾ ਟਿੱਪਰ ਦਰਖ਼ਤ ਨਾਲ ਟਕਰਾ ਕੇ ਸੰਤੁਲਨ ਗਵਾ ਬੈਠਾ ਅਤੇ ਉਹ ਸੜਕ ਕਿਨਾਰੇ ਬਣੀ ਇੱਕ ਗ਼ਰੀਬ ਪਰਵਾਰ ਦੀ ਝੁੱਗੀਤੇ ਜਾ ਪਲਟਿਆ। ਇਸ ਟਿੱਪਰ ਵਿੱਚ ਲੱਦੀ ਬਜਰੀ ਝੁੱਗੀ ਵਿੱਚ ਸੁੱਤੇ ਗ਼ਰੀਬ ਪਰਵਾਰ ਤੇ ਜਾ ਢੇਰੀ ਹੋਈ,ਜਿਸ ਕਾਰਨ ਝੁੱਗੀ ਵਿੱਚ ਸੁੱਤੀ ਲੜਕੀ ਸੁਲੇਖਾ, ਨਾਨਾ ਬਬਲੂ ਤੇ ਨਾਨੀ ਰਮੱਈਆ ਦੇਵੀ ਦਬ ਗਏ। ਟਿੱਪਰ ਪਲਟ ਜਾਣ ਕਾਰਨ ਹਾਹਾਕਾਰ ਮਚ ਗਈ ਅਤੇ ਨਾਲ ਦੀ ਝੁੱਗੀਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਕਰੀਬ 20 ਮਿੰਟ ਦੀ ਮੁਸ਼ੱਕਤ ਤੋਂ ਬਾਅਦ ਬਜਰੀ ਹੇਠੋਂ ਰਮੱਈਆ ਦੇਵੀ ਤੇ ਬਬਲੂ ਨੂੰ ਜ਼ਿੰਦਾ ਕੱਢ ਲਿਆ, ਪਰ ਬੱਚੀ ਸੁਲੇਖਾ ਦੀ ਮੌਤ ਹੋ ਗਈ। ਜ਼ਖ਼ਮੀ ਨਾਨਾ-ਨਾਨੀ ਨੂੰ ਸਮਰਾਲਾ ਸਿਵਲ ਹਸਪਤਾਲ `ਚ ਦਾਖ਼ਲ ਕਰਾਇਆ ਹੈ, ਪਰ ਟਿੱਪਰ ਚਾਲਕ ਫ਼ਰਾਰ ਹੋ ਗਿਅ ਹੈ।

Continue Reading

ਰੁਝਾਨ


Copyright by IK Soch News powered by InstantWebsites.ca