Biden will also pursue Trump's policy of improving the situation
Connect with us [email protected]

ਅੰਤਰਰਾਸ਼ਟਰੀ

ਬਾਇਡੇਨ ਵੀ ਗਾਜ਼ਾ ਪੱਟੀ ਦਾ ਮਾਹੌਲ ਸੁਧਾਰਨ ਲਈ ਟਰੰਪ ਦੀ ਨੀਤੀ ਉਤੇ ਚੱਲਣਗੇ

Published

on

biden

ਵਾਸ਼ਿੰਗਟਨ, 11 ਜੂਨ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡੇਨ ਨੇ ਇੱਕ ਅਨੋਖਾ ਕਦਮ ਉਠਾਉਂਦਿਆਂ ਟਰੰਪ ਪ੍ਰਸ਼ਾਸਨ ਦੀ ਨੀਤੀ ਅਪਣਾਈ ਹੈ ਤਾਂ ਜੋ ਅਰਬ ਦੇਸ਼ਾਂ ਨੂੰ ਗਾਜ਼ਾ ਪੱਟੀ ਵਿੱਚ ਕੂਟਨੀਤਕ ਯਤਨਾਂ ਹੇਠ ਵਿਕਾਸ ਦੇ ਕਾਰਜਾਂ ਲਈ ਅਬਰਾਹਮ ਸੰਧੀ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਬਾਇਡੇਨ ਪ੍ਰਸ਼ਾਸਨ ਇਜ਼ਰਾਈਲ ਨਾਲ ਇਸ ਸੰਧੀ ਉੱਤੇ ਹੋਰ ਅਰਬ ਦੇਸ਼ਾਂ ਦੇ ਵੀ ਦਸਤਖਤ ਲੈਣ ਲਈ ਯਤਨਸ਼ੀਲ ਹੋਵੇਗਾ।
ਵਰਨਣ ਯੋਗ ਹੈ ਕਿ ਇਸ ਅਬਰਾਹਮ ਸੰਧੀ ਨੂੰ ਟਰੰਪ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸੀ। ਇਸ ਰਾਹੀਂ ਪਿਛਲੇ ਸਾਲ ਚਾਰ ਅਰਬ ਦੇਸ਼ਾਂ ਨੇ ਇੱਕ ਤੋਂ ਬਾਅਦ ਇੱਕ ਸੰਧੀ ਉੱਤੇ ਦਸਤਖਤ ਕੀਤੇ ਸਨ। ਇਸ ਸੰਧੀ ਤਹਿਤ ਅਮਰੀਕੀ ਪ੍ਰਸ਼ਾਸਨ 1948 ਵਿੱਚ ਸਥਾਪਤ ਇਜ਼ਰਾਈਲ ਅਤੇ ਮੱਧ-ਪੂਰਬ ਵਿੱਚ ਯਹੂਦੀ ਆਬਾਦੀ ਲਈ ਦੁਸ਼ਮਣੀ ਘੱਟ ਕਰਨ ਅਤੇ ਉਨ੍ਹਾਂ ਨੂੰ ਅਲੱਗ-ਥਲੱਗ ਹੋਣ ਤੋਂ ਬਚਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਬਾਇਡੇਨ ਪ੍ਰਸ਼ਾਸਨ ਨੇ ਇਜ਼ਰਾਈਲ ਨਾਲ ਅਰਬ ਦੇਸ਼ਾਂ ਦੀਆਂ ਸਰਕਾਰਾਂ ਦੇ ਰਿਸ਼ਤੇ ਆਮ ਵਾਂਗ ਕਰਨ ਲਈ ਇਹ ਕਦਮ ਚੁੱਕਿਆ ਹੈ। ਅਮਰੀਕੀ ਅਧਿਕਾਰੀਆਂ ਨੇ ਉਨ੍ਹਾਂ ਅਰਬ ਦੇਸ਼ਾਂ ਦੇ ਨਾਂਅ ਖੁੱਲ੍ਹ ਕੇ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਜਿਨ੍ਹਾਂ ਨਾਲ ਇਜ਼ਰਾਈਲੀ ਸੰਧੀ ਦੀਆਂ ਚੰਗੀਆਂ ਸੰਭਾਵਨਾਵਾਂ ਹਨ। ਸ਼ਾਂਤੀ ਦੇ ਆਮ ਐਲਾਨ ਕਰਨ ਵਾਲੇ ਸੂਡਾਨ ਅਤੇ ਦਖਲ ਨਾ ਦੇਣ ਦੀ ਨੀਤੀ ਦਾ ਪਾਲਣ ਕਰਨ ਵਾਲੇ ਓਮਾਨ ਨੇ ਹਾਲੇ ਤਕ ਇਜ਼ਰਾਈਲ ਨਾਲ ਸੰਧੀ ਉੱਤੇ ਦਸਤਖਤ ਨਹੀਂ ਕੀਤੇ, ਪਰ ਇਹ ਮੱਧ ਪੂਰਬੀ ਦੇਸ਼ਾਂ ਵਿਚਾਲੇ ਪੁਲ ਬਣਨ ਦਾ ਕੰਮ ਕਰ ਸਕਦੇ ਹਨ।ਇਜ਼ਰਾਈਲ ਨੇ ਸੀਰੀਆ ਦੇ ਮੱਧ ਤੇ ਦੱਖਣੀ ਖੇਤਰ ਵਿੱਚ ਹਮਲਾ ਕਰ ਕੇ ਇੱਕ ਰਾਤ ਵਿੱਚ 11 ਲੋਕਾਂ ਨੂੰ ਮਾਰ ਦਿੱਤਾ ਹੈ। ਇਜ਼ਰਾਇਲੀ ਰੱਖਿਆ ਦਸਤਿਆਂ ਨੇ ਸਾਲ 2011 ਵਿੱਚ ਸੀਰੀਆ ਵਿੱਚ ਖਾਨਾਜੰਗੀ ਸ਼ੁਰੂ ਹੋਣ ਦੇ ਬਾਅਦ ਤੋਂ ਹੁਣ ਤਕ ਅਜਿਹੇ ਹੀ ਸੈਂਕੜੇ ਹਮਲੇ ਕੀਤੇ ਹਨ।

Read More Latest Politics News

ਅੰਤਰਰਾਸ਼ਟਰੀ

ਅਮਰੀਕਾ ਵੱਲੋਂ ਭਾਰਤ ਦੀ ਕੋਵੈਕਸਿਨ ਦੀ ਐਮਰਜੈਂਸੀ ਵਰਤੋਂ ਕਰਨ ਲਈ ਵੀ ਨਾਂਹ

Published

on

vaccine

ਕੰਪਨੀ ਨੂੰ ਪਹਿਲਾਂ ‘ਪੂਰੀ ਪ੍ਰਵਾਨਗੀ’ ਲੈਣ ਲਈ ਆਖਿਆ
ਵਾਸਿ਼ੰਗਟਨ, 11 ਜੂਨ, – ਭਾਰਤ ਦੀ ਬਾਇਓਟੈਕ ਕੰਪਨੀਦੀ ਕੋਰੋਨਾ ਵਾਇਰਸ ਦਾ ਇਲਾਜ ਕਰਨ ਲਈ ਬਣਾਈ ਗਈ ਦਵਾਈ, ਕੋਵੈਕਸਿਨ, ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਵੀ ਨਹੀਂ ਮਿਲੀ।ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਇਸ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈ ਯੂ ਏ) ਦੀ ਤਜਵੀਜ਼ ਰੱਦ ਕਰ ਦਿੱਤੀ ਹੈ।
ਵਰਨਣ ਯੋਗ ਹੈ ਕਿ ਭਾਰਤ ਬਾਇਓਟੈਕ ਦੀ ਕੋਵੈਕਸਿਨ ਲਈ ਇਸ ਕੰਪਨੀ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਇਸ ਵੈਕਸੀਨ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ। ਇਸ ਦੇ ਬਾਅਦ ਭਾਰਤ ਬਾਇਓਟੈਕ ਦੇ ਅਮਰੀਕੀ ਭਾਈਵਾਲ ਓਕਿਊਜੇਨ ਨੇ ਵੀਰਵਾਰ (10 ਜੂਨ) ਨੂੰ ਦੱਸਿਆ ਕਿ ਕੰਪਨੀ ਦੀ ਇਸ ਵੈਕਸੀਨ ਬਾਰੇ ਅਮਰੀਕਾ ਦੀ ਐੱਫ ਡੀ ਏ ਦੇ ਇਤਰਾਜ ਪਿੱਛੋਂ ਕੰਪਨੀ ਇਸ ਦੀ ਪੂਰੀ ਮਨਜ਼ੂਰੀ ਲੈਣ ਵਾਸਤੇ ਸਾਰੇ ਜ਼ਰੂਰੀ ਯਤਨ ਕਰੇਗੀ। ਅਮਰੀਕਾ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਟਰਾਇਲ ਕਰਨ ਨੂੰ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ ਐਲ ਏ) ਪੇਸ਼ ਕਰ ਸਕੇ, ਜਿਹੜਾਮੁਕੰਮਲ ਮਨਜ਼ੂਰੀ ਲਈ ਜ਼ਰੂਰੀ ਹੁੰਦਾ ਹੈ। ਇਸ ਬਾਰੇ ਬਾਕਾਇਦਾ ਬਿਆਨ ਮੁਤਾਬਕ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਬਾਰੇ ਸੀ, ਜਿਸ ਨੂੰ ਪਿਛਲੇ ਦਿਨੀਂ ਇਸ ਕੰਪਨੀ ਨੇਪੇਸ਼ ਕੀਤਾ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੇ ਅਧਿਕਾਰ ਦੀ ਬਜਾਏ ਬੀ ਐਲ ਐੱਸ ਸਬਮਿਸ਼ਨ ਉੱਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਬਿਨਾ ਐਫ ਡੀ ਏ ਨੇ ਇਸ ਵੈਕਸੀਨ ਬਾਰੇ ਹੋਰ ਜ਼ਰੂਰੀ ਜਾਣਕਾਰੀ ਤੇ ਡਾਟਾ ਪੇਸ਼ ਕਰਨ ਨੂੰ ਕਿਹਾ ਹੈ। ਓਕਿਊਜੇਨ ਨੇ ਦੱਸਿਆ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰ ਕਰਾਉਣ ਦੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਵਾਸਤੇ ਐਫ ਡੀ ਏ ਨਾਲ ਗੱਲਕਰ ਰਹੀ ਹੈ। ਓਕਿਊਜੇਨ ਦੇ ਚੀਫ ਐਗਜ਼ੀਕਿਊਟਿਵ ਸ਼ੰਕਰ ਮੁਸੂਨਿਰੀ ਨੇ ਕਿਹਾ, ‘ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਤਾਂ ਹੋ ਰਹੀ ਹੈ, ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।’

Read More Punjabi News Today

Continue Reading

ਅੰਤਰਰਾਸ਼ਟਰੀ

ਭਾਰਤ ਨੂੰ ਅਮਰੀਕਾ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਦੇਵੇਗਾ

Published

on

vaccine

ਵਾਸ਼ਿੰਗਟਨ, 11 ਜੂਨ – ਭਾਰਤ ਨੂੰ ਯੂ ਐੱਨ ਓ ਦੇ ਸਮਰਥਨ ਵਾਲੇ ‘ਕੋਵੈਕਸ’ ਵੈਕਸੀਨੇਸ਼ਨ ਪ੍ਰੋਗਰਾਮ ਰਾਹੀਂ ਕੋਵਿਡ-19 ਰੋਕੂ ਅੱਠ ਕਰੋੜ ਟੀਕੇ ਮਿਲਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਰਕਾਰ ਨੇ ਕਿਹਾ ਹੈ ਕਿ ਅਮਰੀਕਾ ਫਾਈਜ਼ਰ ਦੀਆਂ 50 ਕਰੋੜ ਖੁਰਾਕਾਂ ਖਰੀਦੇਗਾ ਅਤੇ 92 ਘੱਟ ਤੇ ਦਰਮਿਆਨੀ ਆਮਦਨ ਵਰਗ ਵਾਲੇ ਦੇਸ਼ਾਂ ਅਤੇ ਅਫਰੀਕੀ ਐਸੋਸੀਏਸ਼ਨ ਨੂੰ ਦਾਨ ਦੇਵੇਗਾ। ਇਸ ਇਤਿਹਾਸਕ ਅਮਰੀਕੀ ਕਦਮ ਦੇ ਨਾਲ ਦੁਨੀਆਭਰ ਵਿੱਚ ਇਸ ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਮਦਦ ਮਿਲੇਗੀ।
ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਮੁਤਾਬਕ ਭਾਰਤ ਨੂੰ ਅੱਠ ਕਰੋੜ ਟੀਕੇ ਮਿਲਣਗੇ ਤੇ ਇਸ ਖੇਤਰ ਨੂੰ 60 ਲੱਖ ਟੀਕੇ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤ ਉੱਤੇ ਇਸ ਮਹਾਮਾਰੀ ਦਾ ਬਹੁਤ ਅਸਰ ਪਿਆ ਹੈ ਅਤੇ ਅਸੀਂ ਭਾਰਤ ਵਿੱਚ ਆਪਣੇ ਭਾਈਵਾਲਾਂ ਨਾਲ ਨੇੜਤਾ ਨਾਲ ਕੰਮ ਕਰਨ ਦੀ ਵਚਨਬੱਧਤਾ ਦਿਖਾਈ ਹੈ ਤਾਂ ਜੋ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਉਸਦੀ ਮਦਦ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਾਈਡੇਨ ਦੀ ਸਰਕਾਰ ਭਾਰਤ ਦੀ ਸਰਕਾਰ ਤੇ ਲੋਕਾਂ ਨੂੰ ਇਸ ਮਹਾਮਾਰੀ ਨਾਲ ਨਜਿੱਠਣ ਵਿੱਚ ਮਦਦ ਕਰਨ ਦੀ ਆਪਣੀ ਵਚਨਬੱਧਤਾ ਉੱਤੇਅਟੱਲ ਹੈ ਅਤੇ ਇਸ ਤਰ੍ਹਾਂ ਦੀ ਸਪਲਾਈ ਹੁੰਦੀ ਰਹੇਗੀ।

Continue Reading

ਅੰਤਰਰਾਸ਼ਟਰੀ

ਮਲਾਲਾ ਯੂਸਫਜ਼ਈ ਨੂੰ ਧਮਕੀ ਦੇਣ ਵਾਲਾ ਪਾਕਿ ਦਾ ਮੌਲਵੀ ਗ੍ਰਿਫਤਾਰ

Published

on

Malala Yousafzai

ਪਿਸ਼ਾਵਰ, 11 ਜੂਨ – ਨੋਬਲ ਇਨਾਮ ਜੇਤੂ ਮਲਾਲਾ ਯੂਸਫਜ਼ਈ ਨੂੰ ਉਸ ਵੱਲੋਂ ਵਿਆਹ ਸਬੰਧੀ ਕੀਤੀ ਗਈ ਟਿੱਪਣੀ ਲਈ ਧਮਕਾਉਣ ਅਤੇ ਲੋਕਾਂ ਨੂੰ ਉਸ ਉੱਤੇ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਪਾਕਿਸਤਾਨ ਦੇ ਇੱਕ ਮੌਲਵੀ ਨੂੰ ਅੱਤਵਾਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
‘ਦਿ ਡਾਅਨ’ ਅਖਬਾਰ ਦੀ ਖਬਰ ਮੁਤਾਬਕ ਪੁਲਸ ਨੇ ਕੱਲ੍ਹ ਉਸ ਮੌਲਵੀ ਦੇ ਘਰ ਛਾਪਾ ਮਾਰਿਆ ਅਤੇ ਖੈਬਰ ਪਖਤੂਨਖਵਾ ਰਾਜ ਦੇ ਮਰਵਤ ਜ਼ਿਲੇ੍ਹ ਵਿੱਚ ਮੌਲਵੀ ਵਜੋਂ ਕੰਮ ਕਰਦੇ ਮੁਫਤੀ ਸਰਦਾਰ ਅਲੀ ਹੱਕਾਨੀ ਨੂੰ ਗ੍ਰਿਫਤਾਰ ਕਰ ਲਿਆ। ਐਸ ਐਚ ਓ ਵਸੀਮ ਸੱਜਾਦ ਦੀ ਸ਼ਿਕਾਇਤ ਉਤੇ ਉਸ ਦੇ ਖਿਲਾਫ ਇੱਕ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਦੇ ਮੁਤਾਬਕ ਸੋਸ਼ਲ ਮੀਡੀਆ ਉੱਤੇ ਵਾਇਰਲ ਇੱਕ ਵੀਡੀਓ ਵਿੱਚ ਇਹ ਮੁਫਤੀ ਸਰਦਾਰ ਪਿਸ਼ਾਵਰ ਵਿੱਚ ਇੱਕ ਇਕੱਠ ਵਿੱਚ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਤੇ ਮਲਾਲਾ ਉੱਤੇ ਹਮਲਾ ਕਰਨ ਲਈ ਭੜਕਾ ਰਿਹਾ ਵਿਖਾਈ ਦਿੰਦਾ ਹੈ। ਇਸ ਸਮੇਂ ਉਸ ਕੋਲ ਹਥਿਆਰ ਵੀ ਸਨ। ਕੇਸ ਮੁਤਾਬਕ ਉਸ ਨੇ ਕਿਹਾ, ‘ਜਦੋਂ ਮਲਾਲਾ ਪਾਕਿਸਤਾਨ ਆਈ ਤਾਂ ਸਭ ਤੋਂ ਪਹਿਲਾਂ ਮੈਂ ਉਸ ਉੱਤੇ ਆਤਮਘਾਤੀ ਹਮਲਾ ਕਰਾਂਗਾ।’ ਖਬਰ ਮੁਤਾਬਕ ਇਸ ਭਾਸ਼ਣ ਨਾਲ ਸ਼ਾਂਤੀ ਭੰਗ ਹੋਈ ਹੈ।
ਵਰਨਣ ਯੋਗ ਹੈ ਕਿ ਮੈਗਜ਼ੀਨ ‘ਵੋਅ’ ਨੂੰ ਦਿੱਤੀ ਇੰਟਰਵਿਊ ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਗ੍ਰੈਜੂਏਟ ਤੇ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੀ ਕਾਰਕੁੰਨ 23 ਸਾਲਾ ਮਲਾਲਾ ਨੇ ਕਿਹਾ ਸੀ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਕਦੇ ਵਿਆਹ ਕਰਵਾਏਗੀ। ਉਸ ਨੇ ਕਿਹਾ, ‘ਮੈਨੂੰ ਅਜੇ ਇਹ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਵਿਆਹ ਕਿਉਂ ਕਰਵਾਉਣਾ ਪੈਂਦਾ ਹੈ। ਜੇ ਤੁਸੀਂ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ ਤਾਂ ਤੁਹਾਨੂੰ ਮੈਰਿਜ ਪੇਪਰਾਂ ਉੱਤੇਦਸਤਖਤ ਕਿਉਂ ਕਰਨੇ ਪੈਂਦੇ ਹਨ, ਇਹ ਇੱਕ ਸਾਂਝੇਦਾਰੀ ਕਿਉਂ ਨਹੀਂ ਹੋ ਸਕਦੀ।’

Read More Punjabi Newspaper

Continue Reading

ਰੁਝਾਨ


Copyright by IK Soch News powered by InstantWebsites.ca