Biden warns India to step up tariffs
Connect with us [email protected]

ਅੰਤਰਰਾਸ਼ਟਰੀ

ਬਾਈਡੇਨ ਵੱਲੋਂ ਭਾਰਤ ਵਿਰੁੱਧ ਟੈਰਿਫ ਵਾਰ ਹੋਰ ਵੀ ਤੇਜ਼ ਕਰਨ ਦੀ ਚਿਤਾਵਨੀ

Published

on

Jo Biden

ਵਾਸ਼ਿੰਗਟਨ, 7 ਜੂਨ – ਭਾਰਤ ਸਰਕਾਰ ਵੱਲੋਂ ਸੰਸਾਰ ਪੱਧਰ ਦੀਆਂ ਚੋਟੀ ਦੀਆਂ ਤਕਨੀਕੀ ਕੰਪਨੀਆਂ ਉਤੇ ਡਿਜੀਟਲ ਸਰਵਿਸ ਟੈਕਸ ਲਾਏ ਜਾਣ ਦੇ ਜਵਾਬ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਨੇ ਝੀਂਗਾ, ਬਾਸਮਤੀ ਚੌਲ, ਫਰਨੀਚਰ ਅਤੇ ਗਹਿਣਿਆਂ ਸਮੇਤ ਕਈ ਵਸਤਾਂ ਉਤੇ ਦਰਾਮਦ ਡਿਊਟੀ ਨੂੰ ਵਧਾਉਣ ਦੀ ਚਿਤਾਵਨੀ ਦਿੱਤੀ ਅਤੇ ਇਸ ਰਾਸ਼ਟਰਪਤੀ ਨੇ ਭਾਰਤ ਵਿਰੁੱਧ ਅਮਰੀਕੀ ਟੈਰਿਫ ਵਾਰ ਨੂੰ ਮੁੜ ਹਵਾ ਦਿੱਤੀ ਹੈ।
ਅਮਰੀਕਾ ਦੀ ਵਪਾਰ ਪ੍ਰਤੀਨਿਧੀ ਕੈਥਰੀਨ ਨੇ 2 ਜੂਨ ਨੂੰ ਉਸ ਯੋਜਨਾ ਦਾ ਐਲਾਨ ਕੀਤਾ ਸੀ, ਜਿਸ ਹੇਠ ਭਾਰਤ ਤੋਂ 26 ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੀ ਦਰਾਮਦ ਉੱਤੇ ਟੈਰਿਫ ਵਿੱਚ 25 ਫ਼ੀਸਦੀ ਦੇ ਵਾਧੇ ਦਾ ਐਲਾਨ ਕੀਤਾ ਗਿਆ ਸੀ। ਦੱਸਣਯੋਗ ਹੈ ਕਿ ਇਹ ਵਾਧਾ ਇਸ ਸਾਲ ਦਸੰਬਰ ਤੱਕ ਜਾਰੀ ਰਹੇਗਾ। ਅਸਲ ਵਿੱਚ ਪਿਛਲੇ ਸਾਲ ਅਪਰੈਲ ਦੇ ਸ਼ੁਰੂ ਵਿੱਚ ਭਾਰਤ ਨੇ ਅਮੇਜ਼ਨ, ਫੇਸਬੁੱਕ ਤੇ ਗੁਗਲ ਵਰਗੀਆਂ ਵਿਦੇਸ਼ੀ ਕੰਪਨੀਆਂ ਅਤੇ ਈ ਕਾਮਰਸ ਕੰਪਨੀਆਂ ਵੱਲੋਂ ਭਾਰਤ ਵਿੱਚ ਕੀਤੀ ਜਾ ਰਹੀ ਕਮਾਈ ਉੱਤੇ ਦੋ ਫੀਸਦੀ ਟੈਕਸ ਲਾ ਦਿੱਤਾ ਸੀ। ਉਸ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਭਾਰਤ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਸੀ। ਇਸ ਦੇ ਬਾਅਦ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਹਨ ਅਤੇ ਉਨ੍ਹਾਂ ਨੇ ਵੀ ਟੈਰਿਫ ਵਾਰ ਤੇਜ਼ ਕਰਨ ਦੀ ਧਮਕੀ ਦੇ ਦਿੱਤੀ ਹੈ।

Read More Political News Today

ਅੰਤਰਰਾਸ਼ਟਰੀ

ਚੀਨ ਦਾ ਖ਼ੁਫ਼ੀਆ ਮੁੱਖੀ ‘ਫ਼ਰਾਰ’, ਸ਼ੀ ਨੇ ਆਗੂਆਂ ਨੂੰ ਵਫ਼ਦਾਰੀ ਦੀ ਸਹੁੰ ਚੁਕਾਈ

Published

on

Xi Jinping

ਬੀਜਿੰਗ, 21 ਜੂਨ – ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਆਪਣੀ ਸਥਾਪਨਾ ਦੀ ਸ਼ਤਾਬਦੀ ਦਾ ਸਮਾਰੋਹ ਅਜਿਹੇ ਸਮੇਂ ਮਨਾਉਣ ਜਾ ਰਹੀ ਹੈ ਜਦੋਂ ਕੋਵਿਡ-19 ਦੀ ਉਤਪਤੀ, ਸ਼ਿਜਿਆਂਗ, ਹਾਂਗਕਾਂਗ ਤੇ ਤਿੱਬਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਬਾਰੇ ਉਸ ਵਿਰੁੱਧ ਵਿਸ਼ਵ ਵਿਆਪੀ ਵਿਰੋਧ ਵਧ ਰਿਹਾ ਹੈ।
ਇਸ ਦੌਰਾਨ ਚੀਨ ਦੇ ਖ਼ੁਫ਼ੀਆ ਸੇਵਾ ਦੇ ਮੁਖੀ ਡੋਂਗ ਜਿਨਗਵੇਈ ਦੇ ਅਮਰੀਕਾ ਫ਼ਰਾਰ ਹੋ ਜਾਣ ਦੀਆਂ ਅਟਕਲਾਂ ਹਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਬਗ਼ਾਵਤ ਤੋਂ ਡਰੇ ਹੋਏ ਹਨ ਅਤੇ ਸ਼ਤਾਬਦੀ ਸਮਾਰੋਹਾਂ ਦੇ ਬਹਾਨੇ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਸਾਰੇ ਸੀਨੀਅਰ ਨੇਤਾਵਾਂ ਨੂੰ ਵਫ਼ਾਦਾਰੀ ਦੀ ਸਹੁੰ ਚੁੱਕਾ ਰਹੇ ਹਨ।ਜਿਨਪਿੰਗ ਨੇ ਸਾਰੇ ਸੀਨੀਅਰ ਨੇਤਾਵਾਂ ਨੂੰ ‘ਮੁੱਖ ਲੀਡਰਸ਼ਿਪ’ ਨੂੰ ਮੰਨਣ ਅਤੇ ਚੀਨ ਦੇ ਆਧੁਨਿਕੀਕਰਨ ਅਤੇ ਰਾਸ਼ਟਰੀ ਨਵੀਨੀਕਰਨ ਲਈ ਕੰਮ ਕਰਨ ਦੀ ਵੀ ਅਪੀਲ ਕੀਤੀ ਹੈ। ਵਰਨਣ ਯੋਗ ਹੈ ਕਿ ਦਸੰਬਰ 2020 ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸ਼ੀ ਜਿਨਪਿੰਗ ਨੂੰ ਅਧਿਕਾਰਤ ਤੌਰ ਉੱਤੇ ਚੀਨ ਦੀ ਕਮਿਊਨਿਸਟ ਪਾਰਟੀ ਦਾ ‘ਮੁੱਖ ਆਗੂ’ ਐਲਾਨ ਦਿਤਾ ਗਿਆ ਸੀ।ਚੀਨ ਦੀ ਸੱਤਾਧਾਰੀ ਪਾਰਟੀ ਦੇ ਸ਼ਤਾਬਦੀ ਸਮਾਰੋਹਾਂ ਤੋਂ ਪਹਿਲਾਂ ਰਾਸ਼ਟਰਪਤੀ ਸ਼ੀ ਨੇ ਕੱਲ੍ਹ 25 ਸੀਨੀਅਰ ਨੇਤਾਵਾਂ ਨੂੰ ਬੀਜਿੰਗ ਵਿੱਚ ਸੀ ਪੀ ਸੀ ਦੇ ਅਜਾਇਬ ਘਰ ਵਿੱਚ ਪ੍ਰਦਰਸ਼ਨੀ ਵੇਖਦਿਆਂ ਜਨਤਕ ਤੌਰ ਉੱਤੇ ਸਹੁੰ ਚੁਕਾਈ, ਜੋ ਸਰਕਾਰੀ ਟਲੀਵਿਜ਼ਨ ਚੈਨਲਾਂ ਉੱਤੇਪੇਸ਼ ਕੀਤੀ ਗਈ। ਇਸ ਅਜਾਇਬ ਘਰ ਦਾ ਉਦਘਾਟਨ ਪਿੱਛੇ ਜਿਹੇ ਹੋਇਆ ਸੀ। ਇਸ ਮੌਕੇ ਨੰਬਰ-2 ਦੇ ਨੇਤਾ ਪ੍ਰਧਾਨ ਮੰਤਰੀ ਲੀ ਕਿੰਗ ਮੌਜੂਦ ਸਨ। ਮਾਓਜ਼ੇਦੋਂਗ ਤੋਂ ਬਾਅਦ ਸ਼ੀ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਨੇਤਾ ਵਜੋਂ ਉਭਰੇ ਹਨ।

Continue Reading

ਅੰਤਰਰਾਸ਼ਟਰੀ

ਚੀਨ ਦਾ ਦਬਾਅ ਮੰਨਣ ਦੀ ਥਾਂ ਤਾਈਵਾਨੀ ਸਟਾਫ ਹਾਂਗ ਕਾਂਗ ਛੱਡ ਕੇ ਵਾਪਸ ਜਾਣ ਲੱਗਾ

Published

on

ਤਾਈਪੇ, 20 ਜੂਨ, – ਚੀਨ ਦੇ ਕੰਟਰੋਲ ਵਾਲੇ ਹਾਂਗਕਾਂਗ ਦੇ ਪ੍ਰਤੀਨਿਧੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਤਾਈਵਾਨੀ ਮੁਲਾਜ਼ਮਾਂ ਨੇ ਅੱਜ ਐਤਵਾਰ ਨੂੰ ਹਾਂਗਕਾਂਗ ਦਾ ਦਫ਼ਤਰ ਛੱਡਣਾ ਸ਼ੁਰੂ ਕਰ ਦਿੱਤਾ ਹੈ।
ਪਤਾ ਲੱਗਾ ਹੈ ਕਿ ਇਨ੍ਹਾਂ ਮੁਲਾਜ਼ਮਾਂ ’ਤੇ ਚੀਨੀ ਸਰਕਾਰ ਵੱਲੋਂ ਇਕ ਅਜਿਹੇ ਦਸਤਾਵੇਜ਼ ਉੱਤੇ ਦਸਖ਼ਤ ਕਰਨ ਦਾ ਦਬਾਅ ਪਾਇਆ ਜਾ ਰਿਹਾ ਹੈ, ਜਿਸ ਤਹਿਤ ਉਨ੍ਹਾਂ ਨੂੰ ਚੀਨ ਦੇ ਤਾਈਵਾਨ ਬਾਰੇ ਦਾਅਵੇ ਦਾ ਸਮਰਥਨ ਕਰਨ ਲਈ ਕਿਹਾ ਗਿਆ ਹੈ।ਤਾਈਵਾਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੀ ਦੁਪਹਿਰ ਸੱਤ ਲੋਕਇਸ ਟਾਪੂ ਉੱਤੇ ਪਰਤ ਆਏ ਹਨ। ਤਾਈਪੇ ਤੇ ਬੀਜਿੰਗ ਵਿਚਾਲੇ ਤਨਾਅ ਦੇ ਦੌਰਾਨ ਆਜ਼ਾਦੀ ਪਸੰਦ ਹਾਂਗਕਾਂਗ ਦੇ ਲੋਕ ਖੁੱਲ੍ਹ ਕੇ ਤਾਈਵਾਨ ਦਾ ਸਾਥ ਦੇਣ ਲੱਗੇ ਹਨ ਅਤੇ ਤਾਈਵਾਨ ਨੇ ਉਸ ਉਤੇ ਥੋਪੇ ਗਏ ਚੀਨ ਦੇ ਸ਼ਹਿਰੀ ਕਾਨੂੰਨ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਹੈ, ਜੋ ਹਾਂਗਕਾਂਗ ਉੱਤੇ ਪਹਿਲਾਂ ਤੋਂ ਥੋਪਿਆ ਜਾ ਚੁੱਕਾ ਹੈ।ਤਾਈਵਾਨ ਨੇ ਹਾਂਗਕਾਂਗ ਦੇ ਲੋਕਾਂ ਨੂੰ ਉਸ ਦੇ ਟਾਪੂ ਵਿੱਚ ਆ ਕੇ ਵੱਸਣ ਦਾ ਸੱਦਾ ਦੇ ਦਿੱਤਾ ਹੈ। ਚੀਨੀ ਕਮਿਊਨਿਸਟ ਪਾਰਟੀ ਦੀ ਸਰਕਾਰ ਹਾਂਗਕਾਂਗ ਸਰਕਾਰ ਕੋਲੋਂ ‘ਇਕ ਚੀਨ’ ਦੀ ਵਚਨਬੱਧਤਾ ਨੂੰ ਮੰਨਣ ਲਈ ਦਸਤਾਵੇਜ਼ਾਂ ਉੱਤੇ ਪਹਿਲਾਂ ਹੀ ਦਸਤਖ਼ਤ ਕਰਵਾ ਚੁੱਕੀ ਹੈ।

Read More Punjabi News Today

Continue Reading

ਅੰਤਰਰਾਸ਼ਟਰੀ

ਈਰਾਨ ਨਾਲ ਐਟਮੀ ਡੀਲ ਬਾਰੇ ਸੰਸਾਰ ਭਰ ਦੀਆਂ ਮਹਾਸ਼ਕਤੀਆਂ ਨੂੰ ਇਜ਼ਰਾਈਲ ਵੱਲੋਂ ਚੇਤਾਵਨੀ

Published

on

Israel warns

ਯੇਰੂਸ਼ਲਮ, 20 ਜੂਨ, – ਕੱਟੜਪੰਥੀ ਜੱਜ ਇਬਰਾਹੀਮ ਰਾਇਸੀ ਦੇ ਈਰਾਨ ਦਾ ਰਾਸ਼ਟਰਪਤੀ ਚੁਣੇ ਜਾਣ ਦੀ ਨਿੰਦਾ ਕਰਦੇ ਹੋਏ ਇਜ਼ਰਾਈਲ ਨੇ ਕਿਹਾ ਹੈ ਕਿ ਇਹ ਜੱਲਾਦਾਂ ਦਾ ਸ਼ਾਸਨ ਹੋਵੇਗਾ ਅਤੇ ਇਸ ਦੇ ਨਾਲ ਸੰਸਾਰ ਦੀਆਂ ਸ਼ਕਤੀਆਂ ਨੂੰ ਇਕ ਨਵੇਂ ਐਟਮੀ ਸਮਝੌਤੇ ਉੱਤੇ ਗੱਲਬਾਤ ਨਹੀਂ ਕਰਨੀ ਚਾਹੀਦੀ।
ਵਰਨਣ ਯੋਗ ਹੈ ਕਿ ਕੱਟੜਪੰਥੀ ਆਗੂ ਰਾਇਸੀ ਨੇ ਬੀਤੇ ਸ਼ਨਿਚਰਵਾਰ ਈਰਾਨ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਆਰਥਿਕ ਮੁਸ਼ਕਲਾਂ ਅਤੇ ਸਿਆਸੀ ਪਾਬੰਦੀਆਂ ਦੇ ਬਾਵਜੂਦ ਮੁਕਾਬਲੇ ਪਿੱਛੋਂ ਓਦੋਂ ਜਿੱਤ ਹਾਸਲ ਕੀਤੀ ਹੈ, ਜਦੋਂਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਅਮਰੀਕੀ ਪਾਬੰਦੀਆਂ ਉਸ ਉੱਤੇ ਲੱਗੀਆਂ ਹੋਈਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਫਤਾਲੀ ਬੈਨੇਟ ਨੇ ਪਿਛਲੇ ਹਫ਼ਤੇ ਅਹੁਦਾ ਸੰਭਾਲਣ ਪਿੱਛੋਂ ਆਪਣਾ ਪਹਿਲਾ ਟੈਲੀਵਿਜ਼ਨ ਕੈਬਨਿਟ ਸੈਸ਼ਨ ਬੁਲਾਉਂਦੇ ਹੋਏ ਇਰਾਨ ਦੇ ਰਾਸ਼ਟਰਪਤੀ ਵਜੋਂ ਰਾਇਸੀ ਦੀ ਜਿੱਤ ਨੂੰ ਇਕ ਨਿਰਪੱਖ ਤੇ ਪਾਪੂਲਰ ਵੋਟ ਦੀ ਥਾਂ ਈਰਾਨੀ ਸਰਬ ਉੱਚ ਨੇਤਾ ਅਯਾਤੁੱਲਾ ਅਲੀ ਖੁਮੈਨੀ ਦੇ ਇਸ਼ਾਰੇ ਨਾਲ ਹੋਈ ਜਿੱਤਕਿਹਾ ਹੈ। ਬੈਨੇਟ ਨੇ ਪਹਿਲਾਂ ਆਪਣਾ ਬਿਆਨ ਹਿਬਰੂ ਭਾਸ਼ਾ ਅਤੇ ਫਿਰ ਅੰਗਰੇਜ਼ੀ ਵਿੱਚ ਪੜ੍ਹਦੇ ਹੋਏ ਕਿਹਾ ਕਿ ਮੈਂ ਕਹਾਂਗਾ ਕਿ ਰਾਇਸੀ ਦਾ ਚੋਣ ਨਤੀਜਾ ਸਮਝੌਤੇ ਉੱਤੇ ਉਸ ਦੇ ਦੇਸ਼ ਦੇ ਮੁੜਨ ਤੋਂ ਪਹਿਲਾਂ ਵਿਸ਼ਵ ਸ਼ਕਤੀਆਂ ਨੂੰ ਜਗਾਉਣ ਦਾ ਆਖਰੀ ਮੌਕਾ ਹੈ। ਉਹ ਸਮਝਣ ਕਿ ਉਹ ਕਿਸ ਨਾਲ ਵਪਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਈਰਾਨ ਵਿੱਚ ਜੱਲਾਦਾਂ ਦੇ ਸ਼ਾਸਨ ਨੂੰ ਕਦੇ ਵੀ ਜਨਤਕ ਤਬਾਹੀ ਦੇ ਹਥਿਆਰ ਰੱਖ ਸਕਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਬਾਰੇ ਇਜ਼ਰਾਈਲ ਦਾ ਰੁਖ਼ ਨਹੀਂ ਬਦਲੇਗਾ।
ਇਸ ਦੌਰਾਨ ਈਰਾਨ ਨੇ ਵੀਆਨਾ ਵਿੱਚ ਕਿਹਾ ਕਿ ਐਟਮੀਗੱਲਬਾਤਲਈ ਉਸ ਵੱਲੋਂਸੰਸਾਰ ਦੀਆਂ ਛੇ ਤਾਕਤਾਂ ਨਾਲ ਐਤਵਾਰ ਨੂੰ ਹੋਣ ਵਾਲੀ ਬੈਠਕਅੱਗੇ ਪਾ ਦਿੱਤੀਸੀ।ਈਰਾਨ ਦੇ ਵਫ਼ਦ ਦੇ ਮੁਖੀ ਅੱਬਾਸ ਅਰਾਕਚੀ ਨੇ ਕਿਹਾ ਕਿ ਅਸੀਂ ਇਰਾਨ ਵਾਪਸ ਜਾ ਰਹੇ ਹਾਂ। ਇਹ ਅਜੇ ਸਪਸ਼ਟ ਨਹੀਂ ਕਿ ਐਟਮੀਸਮਝੌਤੇ ਉਤੇ ਗੱਲਬਾਤ ਫਿਰ ਸ਼ੁਰੂ ਹੋਵੇਗੀ ਜਾਂ ਨਹੀਂ, ਉਂਜ 2015 ਦੇ ਈਰਾਨੀ ਐਟਮੀ ਪ੍ਰੋਗਰਾਮ ’ਤੇ ਚਰਚਾ ਲਈ ਅੱਜ ਆਸਟ੍ਰੀਆ ਦੀ ਰਾਜਧਾਨੀ ਵਿਆਨਾ ’ਚ ਚੀਨ, ਜਰਮਨੀ, ਫਰਾਂਸ, ਰੂਸ ਅਤੇ ਬਰਤਾਨੀਆ ਦੇ ਸੀਨੀਅਰ ਡਿਪਲੋਮੈਟ ਪਹੁੰਚ ਚੁੱਕੇ ਸਨ, ਪਰ ਪਿੱਛੋਂ ਮੁੜ ਗਏ ਹਨ।

Read More Punjabi News Papers

Continue Reading

ਰੁਝਾਨ


Copyright by IK Soch News powered by InstantWebsites.ca