Biden comes close to victory, Trump team walks to court, accuses of fraud
Connect with us [email protected]

ਅੰਤਰਰਾਸ਼ਟਰੀ

ਅਮਰੀਕੀ ਰਾਸ਼ਟਰਪਤੀ ਚੋਣ : ਬਾਇਡਨ ਜਿੱਤ ਦੇ ਕਰੀਬ ਪੁੱਜਾ, ਟਰੰਪ ਟੀਮ ਕੋਰਟ ਵੱਲ ਤੁਰੀ, ਧਾਂਦਲੀ ਦੇ ਦੋਸ਼ ਲਾਏ

Published

on

trump vs biden
 • ਦੋਵਾਂ ਧਿਰਾਂ ਦੇ ਹਜ਼ਾਰਾਂ ਸਮਰਥਕ ਸੜਕਾਂ ਉੱਤੇ ਨਿਕਲੇ
  ਵਾਸ਼ਿੰਗਟਨ, 5 ਨਵੰਬਰ, – ਅਮਰੀਕਾ ਦੇ ਰਾਸ਼ਟਰਪਤੀ ਭਵਨ ਵ੍ਹਾਈਟ ਹਾਊਸ ਵਿਚ ਡੋਨਾਲਡ ਟਰੰਪ ਦੂਜੇ ਕਾਰਜਕਾਲ ਲਈ ਰਹਿਣਗੇ ਜਾਂ ਜੋਅ ਬਾਇਡਨ ਰਾਸ਼ਟਰਪਤੀ ਚੁਣੇ ਜਾਣਗੇ? ਇਸ ਸਵਾਲ ਦੇ ਜਵਾਬ ਦਾ ਅਮਰੀਕਾ ਸਮੇਤ ਪੂਰੀ ਦੁਨੀਆ ਨੂੰ ਇੰਤਜ਼ਾਰ ਹੈ। ਸਖ਼ਤ ਮੁਕਾਬਲੇ ਵਿਚ ਵੋਟ ਗਿਣਤੀ ਵਿਚ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਆਪਣੇ ਵਿਰੋਧੀ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਤੋਂ ਅੱਗੇ ਚੱਲਦੇ ਹੋਏ ਹੌਲੀ-ਹੌਲੀ ਜਿੱਤ ਦੇ ਨੇੜੇ ਪਹੁੰਚ ਰਹੇ ਹਨ। ਉਹ ਜਿੱਤ ਦੇ ਅੰਕੜੇ 270 ਇਲੈਕਟੋਰਲ ਵੋਟ ਹਾਸਲ ਕਰਨ ਦੇ ਇਕਦਮ ਨੇੜੇ ਹਨ, ਜਿਸ ਦੌਰਾਨ ਚੋਣ ਵਿਚ ਪੱਛੜ ਰਹੇਡੋਨਾਲਡ ਟਰੰਪ ਨੇ ਧਾਂਦਲੀ ਦੇ ਦੋਸ਼ ਲਾਏ ਹਨ। ਉਨ੍ਹਾਂ ਦੀ ਟੀਮ ਕੋਰਟ ਵਿਚ ਵੀ ਚਲੀ ਗਈ ਅਤੇ ਵੋਟਾਂ ਦੀ ਦੁਬਾਰਾ ਗਿਣਤੀ ਕਰਾਉਣ ਦੀ ਮੰਗ ਕੀਤੀ ਹੈ।
  ਵਰਨਣ ਯੋਗ ਹੈ ਕਿ ਅਮਰੀਕਾ ਵਿਚ ਬੀਤੇ ਮੰਗਲਵਾਰ ਰਾਸ਼ਟਰਪਤੀ ਚੋਣ ਹੋਈ ਸੀ ਅਤੇ ਦੋ ਦਿਨਾਂ ਤੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ, ਪਰ ਹਾਲੇ ਆਖ਼ਰੀ ਨਤੀਜੇ ਨਹੀਂ ਆਏ। ਅਮਰੀਕੀ ਮੀਡੀਆ ਮੁਤਾਬਕ 77 ਸਾਲਾ ਜੋਅ ਬਾਇਡਨ ਨੂੰ ਵ੍ਹਾਈਟ ਹਾਊਸ ਪੁੱਜਣ ਲਈ ਅਜੇ 6 ਤੋਂ 17 ਇਲੈਕਟੋਰਲ ਕਾਲਜ ਵੋਟਾਂ ਦੀ ਲੋੜ ਹੈ। ਉਨ੍ਹਾਂ ਨੇ ਕੱਲ੍ਹ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਜਿੱਤਣ ਲਈ ਲੋੜੀਂਦੀ ਗਿਣਤੀ 270 ਇਲੈਕਟੋਰਲ ਵੋਟ ਹਾਸਲ ਕਰਨ ਲਈ ਬਾਕੀ ਰਾਜਾਂ ਵਿਚ ਜਿੱਤ ਦਰਜ ਕਰ ਰਹੇ ਹਨ। ਬਾਇਡਨ ਨੇ ਆਪਣੇ ਸੂਬੇ ਡੇਲਾਵੇਅਰ ਵਿਚ ਆਪਣੇ ਸਮਰਥਕਾਂ ਨੂੰ ਕਿਹਾ, ਇਹ ਸਿਰਫ ਮੇਰੀ ਜਾਂ ਸਾਡੀ ਨਹੀਂ, ਇਹ ਅਮਰੀਕੀ ਲੋਕਾਂ ਦੀ ਜਿੱਤ ਹੋਵੇਗੀ। ਅਸੀਂ 270 ਇਲੈਕਟੋਰਲ ਵੋਟ ਤਕ ਜਾਣ ਲਈ ਲੋੜੀਂਦੇ ਸੂਬੇ ਜਿੱਤ ਰਹੇ ਹਾਂ। ਦੂਸਰੇ ਪਾਸੇ ਡੋਨਾਲਡ ਟਰੰਪ ਨੇ ਕਈ ਟਵੀਟ ਕੀਤੇ ਤੇ ਪੈਨਸਿਲਵੇਨੀਆ, ਮਿਸ਼ੀਗਨ, ਨਾਰਥ ਕੈਰੋਲੀਨਾ ਤੇ ਜਾਰਜੀਆ ਵਿਚ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ, ਸਾਨੂੰ ਪੈਨਸਿਲਵੇਨੀਆ, ਜਾਰਜੀਆ ਵਿਚ ਲੀਡ ਮਿਲ ਰਹੀ ਹੈ, ਇਨ੍ਹਾਂ ਤੋਂ ਇਲਾਵਾ ਅਸੀਂ ਮਿਸ਼ੀਗਨ ਉੱਤੇ ਵੀ ਦਾਅਵਾ ਕਰ ਰਹੇ ਹਾਂ। ਇਕ ਹੋਰ ਟਵੀਟ ਵਿਚ ਟਰੰਪ ਨੇ ਕਿਹਾ ਕਿ ਚੋਣ ਪ੍ਰਣਾਲੀ ਦੀ ਅਖੰਡਤਾ ਅਤੇ ਰਾਸ਼ਟਰਪਤੀ ਚੋਣ ਨੂੰ ਸੱਟ ਵੱਜੀ ਹੈ।
  ਇਸ ਦੌਰਾਨ ਟਰੰਪ ਦੀ ਚੋਣ ਮੁਹਿੰਮ ਟੀਮ ਨੇ ਜਾਰਜੀਆ, ਮਿਸ਼ੀਗਨ ਅਤੇ ਪੈਨਸਿਲਵੇਨੀਆ ਵਿਚ ਪਈਆਂ ਵੋਟਾਂ ਦੀ ਗਿਣਤੀ ਰੋਕਣ ਦੀ ਮੰਗ ਲਈ ਕੇਸ ਦਾਇਰ ਕੀਤਾ ਹੈ। ਵਿਸਕਾਨਸਿਨ ਵਿਚ ਵੀ ਵੋਟਾਂ ਦੀ ਗਿਣਤੀ ਦੀ ਦੁਬਾਰਾ ਮੰਗ ਕੀਤੀ ਗਈ ਹੈ। ਅਮਰੀਕਾ ਦੇ ਪ੍ਰਮੁੱਖ ਮੀਡੀਆ ਗਰੁੱਪ ਮਿਸ਼ੀਗਨ ਅਤੇ ਵਿਸਕਾਨਸਿਨ ਵਿਚ ਬਾਇਡਨ ਨੂੰ ਜੇਤੂ ਦੱਸ ਰਹੇ ਹਨ, ਪਰ ਪੈਨਸਿਲਵੇਨੀਆ ਵਿਚ ਟਰੰਪ ਦੀ ਲੀਡ ਦਿਖਾ ਰਹੇ ਹਨ।
  ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਵਿਚਾਲੇ ਡੈਮੋਕਰੇਟ ਪਾਰਟੀ ਉਮੀਦਵਾਰ ਜੋਅ ਬਾਇਡਨ ਦੇ ਹਜ਼ਾਰਾਂ ਸਮਰਥਕ ਅੱਜ ਸ਼ਾਮ ਨਿਊਯਾਰਕ ਦੀਆਂ ਸੜਕਾਂ ਉੱਤੇ ਨਿਕਲ ਆਏ ਅਤੇ ਰਾਸ਼ਟਰਪਤੀ ਚੋਣਾਂ ਵਿੱਚ ਹਰ ਵੋਟ ਦੀ ਗਿਣਤੀ ਦੀ ਮੰਗ ਕੀਤੀ। ਡੈਟਰਾਇਟ ਵਿੱਚ ਡੋਨਾਲਡ ਟਰੰਪ ਸਮਰਥਕਾਂ ਨੇ ਮਿਸ਼ੀਗਨ ਰਾਜ ਵਿੱਚ ਵੋਟ ਗਿਣਤੀ ਦੀ ਮੰਗ ਕੀਤੀ ਹੈ। ਇਸ ਮੌਕੇ ਬਾਈਡਨ ਦੇ ਸਮਰਥਕਾਂ ਨੇ ਨਿਊਯਾਰਕ ਵਿੱਚ ਸ਼ਾਂਤਮਈ ਪ੍ਰਦਰਸ਼ਨ ਕੀਤਾ। ਉਹ ਸਾਰੇ ਫਿਫਥ ਐਵੀਨਿਊਤੋਂ ਪੈਦਲ ਮਾਰਚ ਕਰਦੇ ਹੋਏ ਮੈਨਹੱਟਨ ਦੇ ਗ੍ਰੀਨਵਿੱਚ ਵਿਲੇਜ ਦੇ ਅੱਧ ਵਿਚ ਵਾਸ਼ਿੰਗਟਨ ਸਕੁਏਰ ਪਾਰਕ ਵੱਲ ਗਏ। ਨਿਊਯਾਰਕ ਦਾ ਇਹ ਅਜਿਹਾ ਖੇਤਰ ਹੈ, ਜਿਸ ਵਿੱਚ ਡੈਮੋਕਰੇਟਸ ਦਾ ਜ਼ਿਆਦਾ ਪ੍ਰਭਾਵ ਹੈ।
  ਦੂਜੇ ਪਾਸੇ ਨਿਊਜ਼ ਏਜੰਸੀ ਦੇ ਫੋਟੋਗ੍ਰਾਫਰ ਵੱਲੋਂ ਸੋਸ਼ਲ ਮੀਡੀਆ ਉੱਤੇ ਜਾਰੀ ਹੋਏ ਵੀਡੀਓ ਕਲਿੱਪ ਮੁਤਾਬਕ ਡੈਟਰਾਇਟਦੇ ਕਾਊਂਟਿੰਗ ਸੈਂਟਰ ਵਿੱਚ ਟਰੰਪ ਸਮਰਥਕਾਂ ਦਾ ਵਿਰੋਧ ਵਧੇਰੇ ਤਣਾਅਪੂਰਨ ਸੀ। ਕੁਝ ਲੋਕ ਰੌਲਾ ਪਾ ਰਹੇ ਸੀ, ‘ਵੋਟਾਂ ਗਿਣਨਾ ਬੰਦ ਕਰੋ’। ਇਸ ਕਿਸਮ ਦੀ ਆਵਾਜ਼ ਸਾਰੇ ਮਿਸ਼ੀਗਨ ਵਿੱਚ ਸੁਣਾਈ ਦਿੱਤੀ।

Click Here Political News Online in Punjabi

ਅੰਤਰਰਾਸ਼ਟਰੀ

ਪਾਕਿਸਤਾਨ ਏਅਰਲਾਈਨਜ਼ ਉੱਤੇ ਯੂਰਪੀ ਯੂਨੀਅਨ ਵੱਲੋਂ ਪਾਬੰਦੀ ਜਾਰੀ ਰਹੇਗੀ

Published

on

EU bans Pakistan Airlines

ਇਸਲਾਮਾਬਾਦ, 4 ਦਸੰਬਰ, – ਯੂਰਪੀ ਕਮਿਸ਼ਨ ਨੇ ਪਾਕਿਸਤਾਨੀ ਅਥਾਰਟੀਜ਼ਂ ਵੱਲੋਂ ਆਪਣੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਅਤੇ ਸੁਰੱਖਿਆ ਬਾਰੇ ਚੁੱਕੇ ਗਏ ਕਦਮਾਂ ਉੱਤੇ ਭਰੋਸਾ ਪ੍ਰਗਟ ਨਾ ਕਰ ਕੇ ਆਪਣੇ ਮੈਂਬਰ ਦੇਸ਼ਾਂ ਵਿਚ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀ ਆਈ ਏ) ਦੀਆਂ ਉਡਾਣਾਂ ਉੱਤੇ ਪਾਬੰਦੀ ਹਾਲੇ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲਪੀ ਆਈ ਏ ਨੂੰ ਇਨ੍ਹਾਂ ਕੇਸਾਂ ਵਿਚ ਖਾਮੀਆਂ ਦੂਰ ਕਰਨ ਨੂੰ ਕਿਹਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟ ਵਿਚ ਦਿੱਤੀ ਗਈ ਹੈ।
ਵਰਨਣ ਯੋਗ ਹੈ ਕਿ ਯੂਰਪੀ ਯੂਨੀਅਨ ਐਵੀਏਸ਼ਨ ਸੇਫਟੀ ਏਜੰਸੀ (ਈਏ ਐੱਸਏ) ਨੇ ਜੁਲਾਈ 2020 ਵਿਚ ਯੂਰਪੀ ਯੂਨੀਅਨਦੇ ਸਾਰੇ ਮੈਂਬਰ ਦੇਸ਼ਾਂ ਵਿਚ ਪੀ ਆਈ ਏਦਾ ਆਪਰੇਸ਼ਨ ਸਸਪੈਂਡ ਕਰ ਦਿੱਤਾ ਸੀ। ਇਹ ਕਾਰਵਾਈ ਪਾਕਿਸਤਾਨ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਵੱਲੋਂ ਪਾਰਲੀਮੈਂਟ ਵਿਚ ਦਿੱਤੇ ਉਸ ਬਿਆਨ ਦੇ ਬਾਅਦ ਕੀਤੀ ਗਈ ਸੀ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਇਕ-ਤਿਹਾਈ ਪਾਕਿਸਤਾਨੀ ਪਾਇਲਟਾਂ ਕੋਲ ਫ਼ਰਜ਼ੀ ਲਾਇਸੈਂਸ ਹਨ। ਮੰਤਰੀ ਨੇ ਇਹ ਬਿਆਨ 22 ਮਈ ਨੂੰ ਕਰਾਚੀ ਹਵਾਈ ਅੱਡੇ ਨੇੜੇ ਹੋਏ ਹਾਦਸੇ ਪਿੱਛੋਂ ਦਿੱਤਾ ਸੀ। ਉਸ ਹਾਦਸੇ ਵਿਚ 97 ਲੋਕਾਂ ਦੀ ਮੌਤ ਹੋਈ ਸੀ। ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਪਾਇਲਟ ਤੇ ਏਅਰ ਟ੍ਰੈਫਿਕ ਕੰਟਰੋਲ ਦੀ ਮਨੁੱਖੀ ਗ਼ਲਤੀ ਨਿਕਲੀ ਸੀ।ਪੀ ਆਈ ਏ ਦੇ ਬੁਲਾਰੇ ਨੇ ਕਿਹਾ ਹੈ ਕਿ ਏਅਰਲਾਈਨਜ਼ ਈ ਏ ਐੱਸ ਏ ਵੱਲੋਂ ਕਹੀਆਂ ਗੱਲਾਂ ਨੂੰ ਪੂਰਾ ਕਰਨ ਦੇ ਕਦਮ ਚੁੱਕ ਰਹੀ ਹੈ ਤੇ ਉਨ੍ਹਾਂ ਨੂੰ ਪੂਰਾ ਕਰਕੇ ਇਸ ਲਾਭਕਾਰੀ ਸੈਕਟਰ ਵਿਚ ਉਡਾਣ ਚਲਾਉਣ ਦੀ ਚਾਹਵਾਨ ਹੈ।
‘ਡਾਨ’ ਅਖ਼ਬਾਰ ਦੀ ਇੱਕ ਰਿਪੋਰਟ ਮੁਤਾਬਕ ਯੂਰਪੀ ਯੂਨੀਅਨ ਏਅਰ ਸੇਫਟੀ ਕਮੇਟੀ (ਏ ਐੱਸ ਸੀ) ਨੇ 17-18 ਨਵੰਬਰ ਦੀ ਬਰੱਸਲਜ਼ ਮੀਟਿੰਗ ਵਿਚ ਯੂਰਪੀ ਕਮਿਸ਼ਨ ਨੇ ਪਾਬੰਦੀਸ਼ੁਦਾ ਏਅਰਲਾਈਨਾਂ ਦੀ ਸੂਚੀ ਅਪਡੇਟ ਕੀਤੀ ਹੈ। ਹਵਾਬਾਜ਼ੀ ਅਧਿਕਾਰੀਆਂ ਨੂੰ ਭੇਜੇ ਪੱਤਰ ਵਿਚ ਕਿਹਾ ਗਿਆ ਹੈ ਕਿ ਏ ਐੱਸ ਸੀ ਦੀ ਚਰਚਾ ਵਿਚ ਪਾਕਿਸਤਾਨ ਵਿਚ ਸੁਰੱਖਿਆ ਖਾਮੀਆਂ ਬਾਰੇ ਚੁੱਕੇ ਕਦਮਾਂ ਉੱਤੇ ਚਿੰਤਾ ਪ੍ਰਗਟਾਈ ਗਈ ਹੈ।ਯੂਰਪੀ ਯੂਨੀਅਨ ਦੇਮੁਤਾਬਕ ਪਾਕਿਸਤਾਨ ਦੇ ਪਾਇਲਟਾਂ ਨੂੰ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆਹੀ ਨਹੀਂ, ਸਾਰਾ ਸੁਰੱਖਿਆ ਪ੍ਰਬੰਧ ਅਤੇ ਘਟਨਾਵਾਂ ਦੀ ਰਿਪੋਰਟਿੰਗ ਪ੍ਰਣਾਲੀ ਦੀਆਂ ਖਾਮੀਆਂ ਸੁਰੱਖਿਆ ਬਾਰੇ ਚਿੰਤਾ ਵਾਲੀਆਂ ਹਨ। ਈਏ ਐੱਸ ਏ ਨੇ ਕਿਹਾ ਹੈ ਕਿ ਇਸ ਕਾਰਨ ਤੈਅ ਕੀਤਾ ਗਿਆ ਹੈ ਕਿ ਪਾਬੰਦੀ ਵਾਲੀ ਸੂਚੀ ਵਿਚ ਪਾਕਿਸਤਾਨ ਦੀ ਸਥਿਤੀ ਵਿਚ ਬਦਲਾਉ ਨਾ ਕੀਤਾ ਜਾਵੇ। ਪਾਕਿਸਤਾਨ ਸਿਵਲ ਐਵੀਏਸ਼ਨ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਉਹ ਸੁਰੱਖਿਆ ਬਾਰੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੇ ਬਾਰੇ ਯੂਰਪੀ ਕਮਿਸ਼ਨ ਨੂੰ ਲਗਾਤਾਰ ਸੂਚਿਤ ਕਰਦਾ ਰਹੇ।

Click Here Punjabi Breaking News Portal

Continue Reading

ਅੰਤਰਰਾਸ਼ਟਰੀ

ਅੱਤਵਾਦੀਆਂ ਨਾਲ ਜੁੜੀਆਂ ਹੋਣ ਦੇ ਸ਼ੱਕ ਵਿੱਚ ਫਰਾਂਸ ਵਿੱਚ 76 ਮਸਜਿਦਾਂ ਦੀ ਜਾਂਚ ਹੋਵੇਗੀ

Published

on

76 mosques in Francets

ਪੈਰਿਸ, 4 ਦਸੰਬਰ – ਫਰਾਂਸ ਸਰਕਾਰ ਵੱਖਵਾਦ ਦੇ ਖ਼ਿਲਾਫ਼ ਕਾਰਵਾਈ ਹੇਠ ਦੇਸ਼ ਵਿੱਚ ਅਜਿਹੀਆਂ 76 ਮਸਜਿਦਾਂ ਦੀ ਜਾਂਚ ਕਰੇਗੀ ਜਿਨ੍ਹਾਂ ‘ਤੇ ਅੱਤਵਾਦੀ ਸਰਗਰਮੀਆਂ ‘ਚ ਸ਼ਾਮਲ ਹੋਣ ਦਾ ਸ਼ੱਕ ਹੈ।
ਫਰਾਂਸ ਦੇ ਗ੍ਰਹਿ ਮੰਤਰੀ ਨੇ ਦੇਰ ਕੱਲ੍ਹ ਟਵੀਟ ਕਰ ਕੇ ਕਿਹਾ ਕਿ ਮੇਰੇ ਨਿਰਦੇਸ਼ਾਂ ਤੋਂ ਬਾਅਦ ਸਰਕਾਰੀ ਏਜੰਸੀਆਂ ਵੱਖਵਾਦ ਦੇ ਖ਼ਿਲਾਫ਼ ਵੱਡੇ ਪੈਮਾਨੇ ‘ਤੇ ਕਾਰਵਾਈ ਸ਼ੁਰੂ ਕਰਨਗੀਆਂ। ਇਸੇ ਕੜੀ ਵਿੱਚ ਅਗਲੇ ਦਿਨਾਂ ਵਿੱਚ ਦੇਸ਼ ਵਿੱਚ ਵੱਖ-ਵੱਖ 76 ਮਸਜਿਦਾਂ ਦੇ ਵੱਖਵਾਦ ਨਾਲ ਜੁੜੇ ਹੋਣ ਦੇ ਸ਼ੱਕ ਦੀ ਜਾਂਚ ਕੀਤੀ ਜਾਏਗੀ ਅਤੇ ਜੋ ਵੀ ਮਸਜਿਦ ਇਸ ਤਰ੍ਹਾਂ ਦੀਆਂ ਸਰਗਰਮੀਆਂ ‘ਚ ਸ਼ਾਮਲ ਪਾਈ ਗਈ, ਉਸਨੂੰ ਬੰਦ ਕਰ ਦਿੱਤਾ ਜਾਏਗਾ।
ਵਰਨਣ ਯੋਗ ਹੈ ਕਿ ਫਰਾਂਸ ‘ਚ ਪਿਛਲੇ ਕੁਝ ਸਮੇਂ ਤੋਂ ਅੱਤਵਾਦੀ ਹਮਲਿਆਂ ‘ਚ ਵਾਧਾ ਦੇਖਿਆ ਗਿਆ ਹੈ ਅਤੇ ਇਸ ਸਾਲ ਅਕਤੂਬਰ ਵਿੱਚ ਵੀ ਦੇਸ਼ ‘ਚ ਕਈ ਅੱਤਵਾਦੀ ਹਮਲੇ ਹੋਏ ਸਨ ਜਿਨ੍ਹਾਂ ਵਿੱਚ ਇੱਕ ਅਧਿਆਪਕ ਦੀ ਇੱਕ ਕੁੱਟੜਪੰਥੀ ਨੇ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦੇਸ਼ ਦੇ ਨੀਸ ਸ਼ਹਿਰ ‘ਚ ਇੱਕ ਚਰਚ ਉਤੇ ਵੀ ਹਮਲਾ ਹੋਇਆ ਸੀ ਜਿਥੇ ਟਿਊਨਿਸ਼ੀਆ ਦੇ ਇੱਕ ਨਾਗਰਿਕ ਨੇ 3 ਲੋਕਾਂ ਨੂੰ ਚਾਕੂ ਮਾਰ ਦਿੱਤਾ ਸੀ। ਅੱਤਵਾਦੀ ਹਮਲਿਆਂ ‘ਚ ਵਾਧੇ ਨੂੰ ਦੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਇਸਲਾਮਿਕ ਕੱਟੜਪੰਥ ‘ਤੇ ਲਗਾਮ ਕੱਸਣ ਲਈ ਸਾਰੇ ਤਰ੍ਹਾਂ ਦੇ ਜ਼ਰੂਰੀ ਕਦਮ ਚੁੱਕਣ ਦੀ ਗੱਲ ਕਹੀ ਹੈ, ਜਿਸ ਵਿੱਚ ਦੇਸ਼ ‘ਚ ਸੁਰੱਖਿਆ ਵਧਾਉਣਾ ਅਤੇ ਕੱਟੜਪੰਥੀਆਂ ਦੀਆਂ ਸਰਗਰਮੀਆਂ ‘ਤੇ ਨਜ਼ਰ ਰੱਖਣ ਵਰਗੇ ਕਦਮ ਸ਼ਾਮਲ ਹਨ।

Click Here To Read Latest Punjabi news

Continue Reading

ਅੰਤਰਰਾਸ਼ਟਰੀ

101 ਸਾਲ ਦੀ ਮਾਰੀਆ ਨੇ ਕੋਰੋਨਾ ਨੂੰ ਤਿੰਨ ਵਾਰ ਮਾਤ ਦਿੱਤੀ

Published

on

Maria, 101, beat Corona

ਰੋਮ, 4 ਦਸੰਬਰ – ਇਟਲੀ ਦੀ 101 ਦੀ ਮਾਰੀਆ ਓਰਸਿੰਘਰੇ ਦਾ ਨਾਂਅ ਕੋਰੋਨਾ ਵਾਰੀਅਰਸ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਖੁਦ ਡਾਕਟਰ ਕਹਿ ਰਹੇ ਹਨ ਕਿ 9 ਮਹੀਨੇ ਦੇ ਵਕਫੇ ਵਿੱਚ ਤਿੰਨ ਵਾਰ ਕੋਰੋਨਾ ਦੀ ਲਪੇਟ ਵਿੱਚ ਆਉਣ ਦੇ ਬਾਵਜੂਦ ਹਰ ਵਾਰ ਜਾਨਲੇਵਾ ਵਾਇਰਸ ਨੂੰ ਇਸ ਉਮਰ ਵਿੱਚਮਾਤ ਦੇ ਕੇ ਸੱਚਮੁੱਚ ਸਾਨੂੰ ਹੈਰਾਨ ਕਰ ਦਿੱਤਾ ਹੈ। ਮਾਰੀਆ ਪਹਿਲੀ ਵਾਰ ਫਰਵਰੀ ਵਿੱਚ ਕੋਰੋਨਾ ਦੀ ਲਪੇਟ ਵਿੱਚ ਆਈ ਸੀ।
ਇਸ ਬਾਰੇ ਮਾਰੀਆ ਦੀ ਬੇਟੀ ਕਾਰਲਾ ਨੇ ਦੱਸਿਆ, ‘ਮੈਂ ਮਾਂ ਨੂੰ ਫਰਵਰੀ ਵਿੱਚ ਸੋਂਡਾਲੋ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਸੀ। ਤਦ ਇਥੇ ਵੱਡੀ ਗਿਣਤੀ ਵਿੱਚ ਕੋਰੋਨਾ ਤੋਂ ਪੀੜਤ ਬਜ਼ੁਰਗਾਂ ਦੀ ਮੌਤ ਹੋ ਰਹੀ ਸੀ। ਅਸੀਂ ਕਾਫੀ ਡਰੇ ਹੋਏ ਸੀ। ਮਾਂ ਦੇ ਠੀਕ ਹੋਣ ਪਿੱਛੋਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਇੰਨੀ ਵਡੇਰੀ ਉਮਰ ਦੇ ਵਿਅਕਤੀ ਨੂੰ ਕੋਰੋਨਾ ਤੋਂ ਇੰਨੀ ਜਲਦੀ ਠੀਕ ਹੁੰਦੇ ਹੋਏ ਨਹੀਂ ਦੇਖਿਆ। ਉਨ੍ਹਾਂ ਨੂੰ ਸਾਹ ਲੈਣ ਵਿੱਚ ਕਿਸੇ ਅਸਿਸਟੈਂਟ ਦੀ ਸਹਾਇਤਾ ਦੀ ਵੀ ਜ਼ਰੂਰਤ ਨਹੀਂ ਪਈ ਤੇ ਨਾਉਨ੍ਹਾਂ ਦਾ ਬੁਖਾਰ ਜ਼ਿਆਦਾ ਸੀ। ਜੁਲਾਈ ਵਿੱਚ ਉਨ੍ਹਾਂ ਨੇ ਆਪਣਾ 101ਵਾਂ ਜਨਮ ਦਿਨ ਸੈਲੀਬਰੇਟ ਕੀਤਾ ਸੀ। ਸਤੰਬਰ ਵਿੱਚ ਦੋਬਾਰਾ ਇਨਫੈਕਟਡ ਹੋਈ ਅਤੇ ਨਵੰਬਰ ਵਿੱਚ ਤੀਸਰੀ ਵਾਰ ਉਨ੍ਹਾਂ ਦਾ ਟੈਸਟ ਪਾਜ਼ੀਟਿਵ ਆਇਆ। ਫਿਲਹਾਲ ਉਹ ਘਰ ‘ਚ ਬੈਡ ਰੈਸਟ ‘ਤੇ ਹੈ।

Click Here To Read Latest Punjabi news online

Continue Reading

ਰੁਝਾਨ