Biden calls on Putin to ease tensions
Connect with us [email protected]

ਅੰਤਰਰਾਸ਼ਟਰੀ

ਬਾਈਡੇਨ ਵੱਲੋਂ ਤਨਾਅ ਘਟਾਉਣ ਲਈ ਪੂਤਿਨ ਨੂੰ ਗੱਲਬਾਤ ਦਾ ਸੱਦਾ

Published

on

biden

ਵਾਸ਼ਿੰਗਟਨ/ਮਾਸਕੋ, 8 ਮਈ, -ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵਿਚਾਲੇ ਮੁਲਾਕਾਤ ਹੋ ਸਕਦੀ ਹੈ ਅਤੇ ਦੋਵੇਂ ਮਹਾਸ਼ਕਤੀਆਂ ਦੇ ਨੇਤਾਵਾਂ ਦੀ ਬੈਠਕ ਬਾਰੇ ਜਲਦੀ ਹੀ ਫੈਸਲਾ ਲਿਆ ਸਕਦਾ ਹੈ। ਇਹ ਜਾਣਕਾਰੀ ਵ੍ਹਾਈਟ ਹਾਊਸਨੇ ਜਾਰੀ ਕੀਤੀ ਹੈ।
ਵਾੲ੍ਹੀਟ ਹਾਊਸ ਵੱਲੋਂ ਜਾਰੀ ਬਿਆਨ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੀ ਰਾਏ ਹੈ ਕਿ ਜੇ ਰੂਸ ਦੇ ਰਾਸ਼ਟਰਪਤੀ ਪੂਤਿਨ ਨਾਲ ਉਨ੍ਹਾਂ ਦੀ ਮੀਟਿੰਗ ਹੁੰਦੀ ਹੈ ਤਾਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਖਤਮ ਕਰਨ ਤੇ ਸੰਬੰਧ ਸੁਧਾਰਨ ਦੀ ਸੁਖਾਵੀਂ ਪਹਿਲ ਹੋਵੇਗੀ। ਵ੍ਹਾਈਟ ਹਾਊਸ ਦੀ ਰੋਜ਼ਾਨਾ ਪ੍ਰੈਸ ਕਾਨਫਰੰਸ ਵਿਚ ਸੈਕਟਰੀ ਜੇਨ ਸਾਕੀ ਨੇ ਕਿਹਾ ਕਿ ਹਾਲੇ ਇਸ ਬੈਠਕ ਦੀ ਤਰੀਕ ਤੈਅ ਨਹੀਂ ਹੋਈ। ਰਾਸ਼ਟਰਪਤੀ ਜੋ ਬਾਈਡੇਨ ਨੇ ਰੂਸੀ ਰਾਸ਼ਟਰਪਤੀ ਪੂਤਿਨ ਨੂੰ ਇਸ ਬੈਠਕ ਦਾ ਸੱਦਾ ਦਿੱਤਾ ਹੈ, ਕਿਉਂਕਿ ਉਨ੍ਹਾਂ ਦੀ ਰਾਏ ਹੈ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਸੁਧਾਰਨ ਲਈ ਇਹ ਅਹਿਮ ਹੈ।ਇਸ ਬੈਠਕ ਬਾਰੇ ਸਟਾਫ ਲੈਵਲ ਉੱਤੇ ਗੱਲ ਚੱਲ ਰਹੀ ਅਤੇ ਏਜੰਡਾ ਤੈਅ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਾਕੀ ਨੇ ਬਾਈਡੇਨ ਵੱਲੋਂ ਦੇਸ਼ ਦੀ ਰੱਖਿਆ ਲਈ ਵਚਨਬੱਧਤਾ ਪੇਸ਼ ਕਰਨ ਦਾ ਬਿਆਨ ਦੁਹਰਾ ਕੇ ਕਿਹਾ ਕਿ ਰੂਸ ਵੱਲੋਂ ਚੁੱਕੇ ਜਿਹੜੇ ਕਦਮ ਅਮਰੀਕਾ ਦਾ ਨੁਕਸਾਨ ਕਰ ਸਕਦੇ ਹਨ, ਉਨ੍ਹਾਂ ਬਾਰੇ ਰਾਸ਼ਟਰਪਤੀ ਆਪਣੇ ਦੇਸ਼ ਦੇ ਹਿੱਤਾਂ ਦੀ ਰੱਖਿਆ ਕਰਨਗੇ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਰਾਸ਼ਟਰਪਤੀ ਬਾਈਡੇਨ ਨੇ ਰਾਸ਼ਟਰਪਤੀ ਪੁਤਿਨ ਨਾਲ ਫੋਨ ਉੱਤੇ ਗੱਲ ਕੀਤੀ ਅਤੇ ਯੂਕਰੇਨ ਅਤੇ ਕ੍ਰੀਮੀਆ ਵੱਲ ਅਚਾਨਕ ਹੋਣ ਵਾਲੀ ਰੂਸੀ ਫੌਜ ਦੀਆਂ ਸਰਗਰਮੀ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ। ਇਸ ਪਿੱਛੋਂ ਤਣਾਅ ਘੱਟ ਕਰਨ ਲਈ ਰੂਸ ਨੂੰ ਸੱਦਾ ਦਿੱਤਾ ਗਿਆ ਹੈ ਤੇ ਇਸ ਬੈਠਕ ਵਿਚ ਦੋਵੇਂ ਦੇਸ਼ ਦੁਵੱਲੇ ਮੁੱਦਿਆਂ ਦੀ ਵਿਸਥਾਰਤ ਚਰਚਾ ਕਰਨਗੇ। ਦੋਵਾਂ ਦੇਸ਼ਾਂ ਦੀ ਬੈਠਕ ਦੇ ਕਈ ਕਾਰਨ ਮੰਨੇ ਜਾਂਦੇ ਹਨ, ਜਿਨ੍ਹਾਂ ਵਿਚ ਅਮਰੀਕਾ ਵੱਲੋਂ 32 ਰੂਸ ਦੀਆਂ ਸੰਸਥਾਵਾਂ ਉੱਤੇ ਰੋਕਾਂ,ਪਿਛਲੀਆਂ ਚੋਣਾਂ ਵਿਚ ਰੂਸ ਦਾ ਦਖਲ ਅਤੇ ਯੂ ਐੱਸ ਨੈੱਟਵਰਕ ਦੀ ਸਪਲਾਈ ਚੈਨ ਸਾਟਫਵੇਅਰ ਹੈਕਿੰਗ ਦੇ ਮੁੱਦੇ ਹਨ, ਜਿਨ੍ਹਾਂ ਨੂੰ ਰੂਸ ਸਿਰੇ ਤੋਂ ਨਕਾਰਦਾ ਰਿਹਾ ਹੈ।

Read More Punjabi News Papers

ਅਪਰਾਧ

ਸੀਰਮ ਇੰਸਟੀਚਿਊਟ ਦੇ ਸੀ ਈ ਓ, ਡਬਲਿਊ ਐੱਚ ਓ ਅਤੇ ਹੋਰਨਾਂ ਖਿਲਾਫ ਕੇਸ ਦਰਜ

Published

on

Serum Institute CEO

ਭਾਰਤੀ ਨਾਗਰਿਕ ਨੇ ਧੋਖਾਧੜੀ ਦਾ ਦੋਸ਼ ਲਾਇਆ
ਲਖਨਊ, 12 ਜੂਨ, – ਮਨੁੱਖੀ ਅਧਿਕਾਰਾਂ ਦੇ ਵਰਕਰ ਪ੍ਰਤਾਪ ਚੰਦਰ ਨੇ ਕੋਵਿਸ਼ੀਲਡ ਵੈਕਸੀਨ ਲਵਾਉਣ ਦੇ ਬਾਵਜੂਦ ਐਂਟੀ-ਬਾਡੀ ਨਾ ਬਣਨ ਉੱਤੇ ਅੱਜ ਸ਼ਨੀਵਾਰ ਨੂੰ ਲਖਨਊ ਦੇ ਐਡੀਸ਼ਨਲ ਚੀਫ ਜੁਡੀਸ਼ਲ ਮੈਜਿਸਟਰੇਟ-5 ਸ਼ਾਂਤਨੂ ਤਿਆਗੀ ਦੀ ਅਦਾਲਤ ਵਿੱਚ ਕਾਨੂੰਨ ਦੀ ਧਾਰਾ 156-3 ਤਹਿਤਸੀਰਮ ਕੰਪਨੀ ਦੇ ਮਾਲਕ ਅਦਾਰ ਪੂਨਾਵਾਲਾ, ਭਾਰਤ ਸਰਕਾਰ ਦੇ ਡਰੱਗ ਕੰਟਰੋਲ ਡਾਇਰੈਕਟਰ, ਸਿਹਤ ਸੈਕਟਰੀ, ਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਅਤੇ ਸੰਸਾਰ ਸਿਹਤ ਸੰਗਠਨ ਦੇ ਵਿਰੁੱਧਧੋਖਾਧੜੀ ਦਾ ਕੇਸਦਰਜ ਕਰਵਾਇਆ ਹੈ।
ਪ੍ਰਤਾਪ ਚੰਦਰ ਨੇ 30 ਮਈ ਨੂੰ ਇਨ੍ਹਾਂ ਸਾਰਿਆਂ ਦੇ ਵਿਰੁੱਧ ਆਸ਼ਿਆਨਾ ਥਾਣੇ ਨੂੰ ਸਿ਼ਕਾਇਤ ਦਿੱਤੀ ਸੀ, ਪਰ ਕੇਸ ਨਾ ਦਰਜ ਕੀਤੇ ਜਾਣ ਉੱਤੇ ਲਖਨਊ ਦੇ ਪੁਲਸ ਕਮਿਸ਼ਨਰ ਅਤੇ ਉੱਤਰ ਪ੍ਰਦੇਸ਼ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਇਹਸਿ਼ਕਾਇਤ ਭੇਜ ਕੇ ਕੇਸ ਦਰਜ ਕਰਨ ਦੀ ਅਪੀਲ ਕੀਤੀ ਸੀ। ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮਜਬੂਰਨ ਉਸ ਨੇ ਅਦਾਲਤ ਦੀ ਸ਼ਰਨ ਵਿੱਚ ਜਾ ਕੇ ਕੇਸ ਦਰਜ ਕਰਵਾ ਦਿੱਤਾ ਹੈ।
ਇਸ ਸਿ਼ਕਾਇਤ ਵਿੱਚ ਲਿਖਿਆ ਹੈ ਕਿ ਸੀਰਮ ਇੰਸਟੀਟਿਊਟ ਆਫ ਇੰਡੀਆ ਵੱਲੋਂ ਬਣਾਈ ਗਈ ਤੇ ਸਰਕਾਰੀ ਸੰਸਥਾਵਾਂ, ਸਿਹਤ ਮੰਤਰਾਲਾ, ਨੈਸ਼ਨਲ ਹੈੱਲਥ ਮਿਸ਼ਨ ਵੱਲੋਂ ਮਾਨਤਾ ਪ੍ਰਾਪਤ ਅਤੇ ਸਪਲਾਈ ਕੀਤਾ ਜਾਂਦਾ ਕੋਵਿਸ਼ੀਲਡਵੈਕਸੀਨ ਅਤੇ ਵੱਖ-ਵੱਖ ਅਖਬਾਰਾਂ ਅਤੇ ਦੂਰਦਰਸ਼ਨ ਉੱਤੇ ਵੈਕਸੀਨ ਲਵਾਉਣ ਲਈ ਪ੍ਰੇਰਿਤ ਕੀਤੇ ਜਾਂਦੇ ਇਸ਼ਤਿਹਾਰਾਂ ਤੋਂ ਪ੍ਰੇਰਿਤ ਹੋ ਕੇ ਸਿ਼ਕਾਇਤ ਕਰਤਾ ਨੇ8 ਅਪ੍ਰੈਲ 2021 ਨੂੰ ਆਸ਼ਿਆਨਾ ਥਾਣਾ, ਰੁਚੀ ਡਵੀਜ਼ਨ ਦੇ ਗੋਵਿੰਦ ਹਸਪਤਾਲ ਵਿੱਚ ਪਹਿਲਾ ਡੋਜ਼ ਲਵਾਇਆ ਸੀ। ਦੂਸਰੇ ਡੋਜ਼ ਦੀ ਤਾਰੀਖ਼ 28 ਦਿਨ ਪਿੱਛੋਂਦਿੱਤੀ ਗਈ, ਪਰ 28 ਦਿਨ ਬਾਅਦ ਜਾਣ ਉੱਤੇਦੱਸਿਆ ਗਿਆ ਕਿ ਦੂਸਰੀ ਡੋਜ਼ 6 ਹਫਤੇ ਵਿੱਚ ਲੱਗੇਗੀ। ਇਸ ਪਿੱਛੋਂਸਰਕਾਰ ਨੇ ਐਲਾਨ ਕੀਤਾ ਕਿ 6 ਹਫਤੇ ਨਹੀਂ, 12 ਹਫਤੇ ਬਾਅਦ ਦੂਸਰੀ ਡੋਜ਼ ਲੱਗੇਗੀ। ਪ੍ਰਤਾਪ ਚੰਦਰ ਨੇ ਇਸ ਬਾਰੇ ਕਿਹਾ ਕਿ ਵੈਕਸੀਨ ਲਵਾਉਣ ਤੋਂ ਬਾਅਦ ਸਿਹਤ ਠੀਕ ਨਹੀਂ ਰਹੀ ਤਾਂ ਸਿਹਤ ਮੰਤਰਾਲਾ ਦੀ 21 ਮਈ 2021 ਦੀ ਪ੍ਰੈੱਸ ਕਾਨਫਰੰਸ ਟੀ ਵੀ ਚੈਨਲਾਂ ਉੱਤੇ ਵੇਖੀਤੇ ਅਖਬਾਰਾਂ ਵਿੱਚ ਪੜ੍ਹੀ ਕਿਇੰਡੀਅਨ ਕੌਂਸਲ ਫਾਰ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਸਪੱਸ਼ਟ ਕਿਹਾ ਕਿ ਕੋਵਿਸ਼ੀਲਡ ਵੈਕਸੀਨ ਦੇ ਪਹਿਲੇ ਡੋਜ਼ ਤੋਂ ਪਿੱਛੋਂ ਚੰਗੇ ਲੈਵਲ ਦਾ ਐਂਟੀ-ਬਾਡੀ ਬਣ ਜਾਂਦਾ ਹੈ।ਇਸ ਲਈ ਮੈਂ 25 ਮਈ 2021 ਨੂੰ ਸਰਕਾਰ ਦੀ ਮਾਨਤਾ ਪ੍ਰਾਪਤ ਲੈਬਾਰਟਰੀ ਥਾਇਰੋਕੇਅਰ ਤੋਂ ਆਪਣਾ ਕੋਵਿਡ ਐਂਟੀ-ਬਾਡੀ ਟੈਸਟ ਕਰਾਇਆ, ਜਿਸ ਤੋਂ ਪਤਾ ਲੱਗ ਸਕੇ ਕਿ ਕੋਵਿਸ਼ੀਲਡ ਵੈਕਸੀਨ ਜਿਹੜੀ ਐਂਟੀ-ਬਾਡੀ ਬਣਾਉਣ ਲਈ ਲਵਾਈ ਸੀ, ਉਸ ਨਾਲ ਐਂਟੀ-ਬਾਡੀ ਬਣੀਜਾਂ ਨਹੀਂ, ਪਰ 27 ਮਈ 2021 ਨੂੰ ਰਿਪੋਰਟ ਨੈਗੇਟਿਵ ਆਈ, ਯਾਨੀ ਜਿਸ ਐਂਟੀ-ਬਾਡੀ ਨੂੰ ਬਣਾਉਣ ਲਈ ਵੈਕਸੀਨ ਲਵਾਈ ਸੀ, ਉਹ ਨਹੀਂ ਬਣੀ, ਸਗੋਂ ਪਲੇਟਲੇਟਸ 3 ਲੱਖ ਤੋਂ ਘੱਟ ਕੇ 1.5 ਲੱਖ ਹੋ ਗਏ। ਪ੍ਰਤਾਪ ਚੰਦਰ ਦਾ ਕਹਿਣਾ ਹੈ ਕਿ ਮੇਰੇ ਨਾਲ ਨਾਸਿਰਫ ਧੋਖਾ ਹੋਇਆ ਹੈ, ਸਗੋਂ ਜਾਨ ਦਾ ਜੋਖ਼ਮ ਬਣਿਆ ਹੋਇਆ ਹੈ। ਉਨ੍ਹਾ ਦੋਸ਼ ਲਾਇਆ ਹੈ ਕਿ ਇਹ ਮੇਰੇ ਨਾਲ ਭਰੋਸੇ ਯੋਗ ਕੰਪਨੀ, ਸੰਸਥਾ, ਅਹੁਦੇਦਾਰਾਂ ਵੱਲੋਂ ਕੀਤੀ ਧੋਖਾਧੜੀ ਹੈ, ਜਿਸ ਨਾਲ ਮੇਰੀ ਮੌਤ ਹੋ ਸਕਦੀ ਹੈ, ਕਿਉਂਕਿ ਅਜੇ ਤੱਕ ਸਰਕਾਰ ਦੀਆਂ ਜਿ਼ਮੇਵਾਰ ਸੰਸਥਾਵਾਂ ਨੇ ਇਹ ਨਹੀਂ ਦੱਸਿਆ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਵੀ ਐਂਟੀ-ਬਾਡੀ ਨਾ ਬਣੀ ਤਾਂ ਫਿਰ ਕੀ ਹੋਵੇਗਾ, ਫਿਰ ਕੋਈ ਹੋਰ ਵੈਕਸੀਨ ਲੱਗੇਗੀ, ਜਾਂ ਕੀ ਹਮੇਸ਼ਾ ਉਹ ਵਿਅਕਤੀ ਘਰ ਵਿੱਚ ਰਹੇਗਾ, ਕਿਉਂਕਿਉਸ ਨੂੰ ਖੁਦ ਅਤੇ ਸਮਾਜ ਲਈ ਖ਼ਤਰਾ ਹੋ ਸਕਦਾ ਹੈ।

Continue Reading

ਅੰਤਰਰਾਸ਼ਟਰੀ

ਇਟਲੀ ਵਿੱਚ ਭਾਰਤੀਆਂ ਨੂੰ ਦਵਾਈ ਦੀ ਥਾਂ ਨਸ਼ੇ ਲਿਖ ਕੇ ਦੇਣ ਵਾਲੇ ਡਾਕਟਰ ਨੂੰ ਜੇਲ੍ਹ

Published

on

Jail

ਰੋਮ, 12 ਜੂਨ, – ਇਟਲੀ ਦੇ ਲਾਸੀਓ ਰਾਜ ਦੇ ਸ਼ਹਿਰ ਸਬਾਊਦੀਆ (ਲਾਤੀਨਾ) ਵਿਖੇ ਇਟਾਲੀਅਨ ਡਾਕਟਰ ਨੂੰ ਜੇਲ੍ਹ ਜਾਣਾ ਪੈ ਗਿਆ ਹੈ।ਉਸ ਉੱਤੇਦੋਸ਼ ਲੱਗੇ ਹਨ ਕਿ ਉਹ ਆਪਣੇ ਭਾਰਤੀ ਮਰੀਜ਼ਾਂ ਨੂੰ ਬਿਮਾਰ ਹੋਣ ਉੱਤੇ ਨਸ਼ੇ ਦੀਆਂ ਮਹਿੰਗੇ ਮੁੱਲ ਦੀਆਂ ਦਵਾਈਆਂ ਲਿਖ ਕੇ ਦੇਂਦਾ ਸੀ, ਜਿਹੜੇ ਬਹੁਤਾ ਕਰ ਕੇ ਖੇਤੀ-ਬਾੜੀ ਵਰਗਾ ਕੰਮ ਕਰਦੇ ਸਨ। ਡਾਕਟਰ ਦੀ ਇਸ ਅਣਗਿਹਲੀ ਨਾਲ ਸਰਕਾਰ ਨੂੰ ਹਜ਼ਾਰਾ ਯੂਰੋ ਦਾ ਘਾਟਾ ਪਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸਬਾਊਦੀਆ ਵਿਖੇ ਇਕ ਇਟਾਲੀਅਨ ਡਾਕਟਰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਇਸ ਸ਼ਹਿਰ ਵਿਚ ਲੋਕਾਂ ਨੂੰ ਸਰਕਾਰੀ ਤੌਰ ਉੱਤੇ ਸਿਹਤ ਸੇਵਾਵਾਂ ਦੇ ਰਿਹਾ ਸੀ। ਇਸ ਡਾਕਟਰ ਕੋਲ ਬਹੁਤੇ ਮਰੀਜ਼ ਭਾਰਤੀ ਜਾਂ ਹੋਰ ਵਿਦੇਸ਼ੀ ਸਨਤੇ ਪੰਜਾਬੀ ਮਰੀਜ਼ਾਂਨੇ ਡਾਕਟਰ ਨੂੰ ਪੰਜਾਬੀ ਵੀ ਬੋਲਣ ਲਾਦਿੱਤਾ ਸੀ ਅਤੇ ਕਲੀਨਿਕ ਦੇ ਨੋਟਿਸ ਬੋਰਡ ਉਪਰ ਮਰੀਜ਼ਾਂ ਬਾਰੇ ਆਮ ਜਾਣਕਾਰੀ ਪੰਜਾਬੀ ਵਿਚ ਲਿਖਵਾ ਰੱਖੀ ਸੀ।ਪੰਜਾਬੀ ਬੋਲਣ ਕਾਰਨ ਪੰਜਾਬੀ ਲੋਕ ਇਸ ਡਾਕਟਰ ਦੇ ਮੁਰੀਦ ਸਨ ਅਤੇ ਸ਼ਹਿਰ ਦਾ ਬਹੁ-ਗਿਣਤੀ ਭਾਰਤੀ ਭਾਈਚਾਰਾ ਇਸ ਡਾਕਟਰ ਕੋਲ ਜਾਂਦਾ ਸੀ।ਪਿਛਲੇ ਸਾਲ ਤੋਂ ਇਕ ਜਾਂਚ ਦੌਰਾਨ ਪੁਲਸ ਨੂੰ ਇਸ ਡਾਕਟਰ ਦੇ ਕੰਮ ਵਿਚ ਕੁਝ ਗ਼ੈਰ-ਕਾਨੂੰਨੀ ਮਿਲਿਆ ਹੈ। ਪੁਲਸ ਦੇ ਅਨੁਸਾਰ ਇਹ ਡਾਕਟਰ ਭਾਰਤੀ ਮਰੀਜ਼ਾਂ ਨੂੰ ਬਿਨਾਂ ਲੋੜ ਤੋਂ ਨਸ਼ੇ ਦੀਆਂ ਮਹਿੰਗੇ ਭਾਅ ਦੀਆਂ ਦਵਾਈਆਂ ਲਿਖ ਕੇ ਦਿੰਦਾ ਸੀਤੇ ਉਹ ਵੀ ਲਾਲ ਪਰਚੀ ਉੱਤੇ, ਜਿਸ ਨਾਲ ਦਵਾਈ ਮਰੀਜ਼ ਨੂੰ ਮੁਫਤ ਮਿਲਦੀ ਸੀ। ਪੜਤਾਲ ਦੌਰਾਨ ਇਹ ਹੈਰਾਨੀ ਜਨਕ ਤੱਥ ਪਤਾ ਲੱਗੇ ਕਿ ਇਹ ਡਾਕਟਰ ਗੰਭੀਰ ਬਿਮਾਰੀ ਵੇਲੇ ਮਰੀਜ ਨੂੰ ਦਿੱਤੀਆਂ ਜਾਂਦੀਆਂ ਨੈਸ਼ਨਲ ਹੈਲਥ ਸਰਵਿਸ ਦੀਆਂ ਦਵਾਈਆਂ ਬਿਨਾਂ ਬਿਮਾਰੀ ਤੋਂ ਭਾਰਤੀ ਮਰੀਜਾਂ ਨੂੰ ਲਿਖ ਦਿੰਦਾ ਸੀ। ਡਾਕਟਰ ਦੇ ਅਜਿਹਾ ਕਰਨ ਦਾ ਕਾਰਨ ਹਾਲੇ ਜਾਂਚ ਅਧੀਨ ਹੈ, ਪਰ ਇਸ ਕਾਰਨ ਨੈਸ਼ਨਲ ਹੈਲਸ ਸਰਵਿਸ ਨੂੰ 24 ਹਜ਼ਾਰ ਯੂਰੋ ਤੋਂ ਵੱਧ ਨੁਕਸਾਨ ਹੋਇਆ ਹੈ।
ਸਥਾਨਕ ਪੁਲਸ ਨੇ ਡਾਕਟਰ ਉੱਤੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਤਸ਼ਾਹਤ ਕਰਨ, ਝੂਠੇ ਮੈਡੀਕਲ ਸਰਟੀਫਿਕੇਟ ਬਣਾਉਣ, ਆਪਣੇ ਪੇਸ਼ੇ ਨਾਲ ਇਮਾਨਦਾਰੀ ਨਾ ਕਰਨ ਆਦਿ ਦੇ ਦੋਸ਼ ਲਾਏ ਹਨ। ਡਾਕਟਰ ਤੋਂ ਇਲਾਵਾ ਉਸ ਦਵਾਈਆਂ ਦੀ ਦੁਕਾਨ ਉਪਰ ਵੀਪੁਲਸ ਨੇ ਕਾਰਵਾਈ ਕੀਤੀ ਹੈ, ਜਿਹੜੀ ਮਰੀਜ਼ਾਂ ਨੂੰ ਦਵਾਈ ਦਿੰਦੀ ਸੀ। ਬਣਦੀ ਕਾਰਵਾਈ ਤੋਂ ਬਾਅਦ ਪੁਲਸ ਨੇ ਇਸ ਡਾਕਟਰ ਨੂੰ ਜੇਲ ਭੇਜ ਦਿੱਤਾ ਹੈ।
ਇਸ ਬਾਰੇ ਚਰਚਾ ਹੈ ਕਿ ਕੁਝ ਨਸ਼ੇੜੀ ਲੋਕ ਜਾਣ-ਬੁੱਝ ਕੇ ਡਾਕਟਰ ਤੋਂ ਨਸ਼ੇ ਵਾਲੀ ਦਵਾਈ ਲਿਖਵਾ ਲੈਂਦੇ ਸਨ ਤੇ ਉਸ ਦੇ ਬਦਲੇ ਡਾਕਟਰ ਨੂੰ ਸਬਜ਼ੀਆਂ ਜਾਂ ਹੋਰ ਸਮਾਨ ਤੋਹਫ਼ੇ ਵਜੋ ਦਿੰਦੇ ਸਨ।ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਆਪਣੇ ਦੋਸਤਾਂ-ਮਿੱਤਰਾਂ ਦੇ ਡਾਕਟਰੀ ਕਾਰਡ ਇਕੱਠੇ ਕਰਕੇ ਲਿਆਉਂਦੇ ਸਨ ਤੇ ਡਾਕਟਰ ਤੋਂ ਨਸ਼ੇ ਦੀ ਦਵਾਈ ਦੇ ਡੱਬੇ ਲਿਖਵਾ ਲੈਂਦੇ ਸਨ, ਪਰ ਡਾਕਟਰ ਨੇ ਇਸ ਕਾਰਵਾਈ ਨੂੰ ਸਧਾਰਨ ਸਮਝ ਕੇ ਕੁਤਾਹੀ ਕਰ ਦਿੱਤੀ, ਜਿਸ ਦਾ ਖ਼ਮਿਆਜ਼ਾ ਉਸ ਨੂੰ ਜੇਲ ਵਿਚ ਬੈਠ ਕੇ ਭੁਗਤਣਾ ਪੈ ਰਿਹਾ ਹੈ। ਹਕੀਕਤ ਬਾਰੇ ਠੋਸ ਨਹੀਂ ਕਿਹਾ ਜਾ ਸਕਦਾ, ਪਰ ਕਿਆਫ਼ੇ ਹਨ ਕਿ ਕਿਸੇ ਭਾਰਤੀ ਨੇ ਹੀ ਡਾਕਟਰ ਦੇ ਇਸਵਿਹਾਰ ਬਾਰੇ ਪੁਲਸ ਨੂੰ ਦੱਸ ਪਾਈ ਹੈ।

Read More Latest Punjabi News

Continue Reading

ਅੰਤਰਰਾਸ਼ਟਰੀ

ਜਾਰਜ ਫਲਾਇਡ ਦੀ ਮੌਤ ਦਾ ਵੀਡੀਓ ਬਣਾਉਣ ਵਾਲੀ ਪੱਤਰਕਾਰ ਨੂੰ ਪੁਲਿਤਜ਼ਰ ਐਵਾਰਡ

Published

on

Pulitzer Prize

ਵਾਸ਼ਿੰਗਟਨ, 12 ਜੂਨ, – ਅਮਰੀਕਾ ਦੇਪੁਲਸ ਮੁਲਾਜ਼ਮਾਂ ਹੱਥੋਂ ਗੈਰ-ਗੋਰੇਨਾਗਰਿਕ ਜਾਰਜ ਫਲਾਇਡ ਦੀ ਹੱਤਿਆ ਦੇ ਵਕਤ ਵੀਡੀਓ ਬਣਾਉਣ ਲਈ ਪੁਲਿਤਜ਼ਰ ਪ੍ਰਾਈਜ਼ ਬੋਰਡ ਨੇ ਇਕ ਨੌਜਵਾਨ ਲੜਕੀ ਨੂੰ ਖਾਸ ਤੌਰ ਉੱਤੇ ਚੁਣ ਕੇ ਇਸ ਸੰਸਾਰ ਪ੍ਰਸਿੱਧ ਐਵਾਰਡ ਨਾਲ ਸਨਮਾਨਿਤ ਕੀਤਾ ਹੈ।
ਵਰਨਣ ਯੋਗ ਹੈ ਕਿ ਸਾਲ 2020 ਵਿਚ ਜਾਰਜ ਫਲਾਇਡ ਨੂੰ ਪੁਲਿਸ ਮੁਲਾਜ਼ਮ ਨੇ ਮਾਰ ਦਿੱਤਾ ਸੀ, ਜਿਸ ਪਿੱਛੋਂਅਮਰੀਕਾ ਦੇ ਕਈ ਸ਼ਹਿਰਾਂ ਵਿਚ ਬਹੁਤ ਦੰਗੇ ਹੋਏ ਸਨ।ਮਿਨਿਆਪੋਲਿਸ ਦੇ ਪੁਲਿਸ ਅਧਿਕਾਰੀ ਵੱਲੋਂ ਜਾਰਜ ਫਲਾਇਡ ਦੀ ਹੱਤਿਆ ਦੀ ਘਟਨਾ ਦਾ ਵੀਡੀਓ ਬਣਾਉਣ ਲਈ 18 ਸਾਲ ਦੀ ਡਾਰਨੇਲਾ ਫ੍ਰੇਜ਼ੀਅਰ ਨੂੰ ਸਾਲ 2021 ਦੇ ਪੁਲਿਤਜ਼ਰ ਐਵਾਰਡ ਸਮਾਰੋਹ ਵਿਚ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ।ਇਸ ਸਾਲ ਡਾਰਨੇਲਾ ਫ੍ਰੇਜਿਆਰ ਨੂੰ ਸਪੈਸ਼ਲ ਸਾਈਟੇਸ਼ਨ ਦਿੱਤਾ ਗਿਆ। ਉਨ੍ਹਾਂ ਨੇ ਸਿਨੇਸੋਟਾ ਵਿੱਚ ਇਸ ਘਟਨਾ ਰਿਕਾਰਡ ਕੀਤੀ ਸੀ, ਜਿਸ ਮੌਕੇਗੈਰ-ਗੋਰੇ ਜਾਰਜ ਫਲਾਇਡ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਅਮਰੀਕਾ ਹੀ ਨਹੀਂ, ਦੁਨੀਆਭਰ ਵਿੱਚ ਨਸਲੀ ਹਿੰਸਾ ਦੇ ਵਿਰੋਧ ਵਿੱਚ ਕਈ ਦਿਨਾਂ ਤੱਕ ਭਾਰੀ ਪ੍ਰਦਰਸ਼ਨ ਹੁੰਦੇ ਰਹੇ ਸਨ।ਪੱਤਰਕਾਰੀ ਖੇਤਰਦਾ ਪੁਲਿਤਜ਼ਰ ਐਵਾਰਡ ਸਭ ਤੋਂ ਪਹਿਲਾਂ 1917 ਵਿੱਚਦਿੱਤਾ ਗਿਆ ਸੀ। ਇਸ ਨੂੰ ਅਮਰੀਕਾ ਵਿੱਚ ਇਸ ਖੇਤਰ ਦਾ ਸਰਬ ਉੱਚ ਐਵਾਰਡ ਮੰਨਿਆ ਜਾਂਦਾ ਹੈ।

Read More Punjabi News Papers

Continue Reading

ਰੁਝਾਨ


Copyright by IK Soch News powered by InstantWebsites.ca