ਭੁੱਲੀ ਤਾ ਨੀ ਹੋਣੀ
ਹਜੇ ਪਿਆਰ ਮੇਰਾ ਯਾਦ ਆਉਂਦਾ ਤਾਂ ਹੋਉਗਾ?
ਇੱਕ ਗੱਲ ਦੱਸੀ
ਜਿਸ ਨਾਲ ਵਿਆਹੀ ਗਈ ਆ ਉਹ ਰਵਾਉਂਦਾ ਤਾਂ ਹੋਉਗਾ?
ਰੋਂਦੀ ਨੂੰ ਆਪਣੀ ਬੁੱਕਲ ‘ਚ ਲੈਕੇ
ਚੁੱਪ ਕਰਾਉਦਾ ਤਾਂ ਹੋਉਊਗਾ?
ਲੋਕ ਦਿਖਾਵਾ ਹੀ ਆ ਜਾਂ
ਇਸ ਪਾਗਲ ਵਾਂਗੂੰ ਤੈਨੂੰ ਉਹ ਵੀ ਚਾਉਂਦਾ ਤਾਂ ਹੋਉਗਾ?
ਜਿਆਦਾ ਦੁਖੀ ਤਾਂ ਨਹੀਂ ਤੂੰ
ਤੈਨੂੰ ਉਹ ਕਦੇ ਹਸਾਉਂਦਾ ਤਾਂ ਹੋਊਗਾ?
ਸੱਚ ਦੱਸੀ
ਜਦੋਂ ਕਿਤੇ ਕਿਸੇ ਮੂੰਹੋਂ ਸੁਣਦੀ ਹੋਵੇਗੀ
ਮੇਰਾ ਨਾਮ ਸਤਾਉਂਦਾ ਤਾਂ ਹੋਉਗਾ ?
