Best Foods office raided for Rs 1,000 crore fraud with 8 banks
Connect with us [email protected]

ਅਪਰਾਧ

8 ਬੈਂਕਾਂ ਨਾਲ 1000 ਕਰੋੜ ਦੀ ਧੋਖਾਧੜੀ ਬਦਲੇ ਬੈੱਸਟ ਫੂਡਜ਼ ਦੇ ਦਫਤਰ ਉੱਤੇ ਛਾਪਾ

Published

on

CBI

*ਇਕ ਫਲੈਟ ਵਿਚ ਚੱਲ ਰਹੀ ਸੀ 24 ਹਜ਼ਾਰ ਕਰੋੜ ਰੁਪਏ ਦੀ ਕੰਪਨੀ
ਚੰਡੀਗੜ੍ਹ, 11 ਨਵੰਬਰ – ਚੰਡੀਗੜ੍ਹ ਦੇ ਸੈਕਟਰ 49 ਦੀ ਹਾਊਸਿੰਗ ਬੋਰਡ ਕਾਲੋਨੀ ਦਾ ਦੋ ਕਮਰਿਆਂ ਦਾ ਫਲੈਟ ਕੱਲ੍ਹ ਸੀ ਬੀ ਆਈ ਦੀ ਦਿੱਲੀ ਅਤੇ ਚੰਡੀਗੜ੍ਹ ਯੂਨਿਟ ਲਈ ਬੁਝਾਰਤ ਬਣ ਗਿਆ। ਸੀ ਬੀ ਆਈ ਅਤੇ ਅੱਠ ਬੈਂਕਾਂ ਦੇ ਰਿਕਾਰਡ ਦੇ ਮੁਤਾਬਕ ਇਸ ਫਲੈਟ ਨੰਬਰ 2867/2 ਵਿੱਚ ਬੈਸਟ ਫੂਡ ਲਿਮਟਿਡ ਦਾ ਦਫਤਰ ਚੱਲ ਰਿਹਾ ਸੀ ਅਤੇ ਇਸ ਕੰਪਨੀ ਦਾ ਟਰਨ ਓਵਰ ਸੀ ਬੀ ਆਈ ਅਤੇ ਬੈਂਕਾਂ ਦੇ ਮੁਤਾਬਕ 24 ਹਜ਼ਾਰ ਕਰੋੜ ਤੋਂਵੱਧ ਹੈ। ਕੰਪਨੀ ਨੇ ਸੱਤ ਸੌ ਕਰੋੜ ਤੋਂ ਵੱਧ ਦੀ ਰਕਮ ਦੀ ਧੋਖਾਧੜੀ ਅੱਠ ਵੱਖ- ਵੱਖ ਬੈਂਕਾਂ ਨਾਲ ਕੀਤੀ ਹੈ। ਸੀ ਬੀ ਆਈ ਦੀ ਦਿੱਲੀ ਬਰਾਂਚ ਨੇ ਕੰਪਨੀ ਦੀਆਂ ਚੰਡੀਗੜ੍ਹ ਸਮੇਤ ਕਰੀਬ ਚਾਰ ਥਾਂਵਾਂ ‘ਤੇ ਛਾਪੇਮਾਰੀ ਕੀਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਕੰਪਨੀ ਨੇ ਜੋ ਚੰਡੀਗੜ੍ਹ ਦਾ ਆਪਣਾ ਪਤਾ ਦਿੱਤਾ, ਉਹ ਇੱਕ ਫਲੈਟ ਨਿਕਲਿਆ। ਇਥੇ ਨਾ ਕਦੇ ਕੰਪਨੀ ਦਾ ਦਫਤਰ ਚੱਲਿਆ ਅਤੇ ਨਾ ਕਾਨੂੰਨੀ ਤੌਰ ‘ਤੇ ਚੱਲ ਸਕਦਾ ਸੀ। ਇਸ ਤੋਂ ਸਪੱਸ਼ਟ ਹੈ ਕਿ ਬੈਂਕ ਮੁਲਾਜ਼ਮ ਇਸ ਜਾਅਲਸਾਜ਼ੀ ਵਿੱਚ ਸ਼ਾਮਲ ਹਨ। ਸੀ ਬੀ ਆਈ ਕੋਲ ਸਟੇਟ ਬੈਂਕ ਆਫ ਇੰਡੀਆ (ਐਸ ਬੀ ਆਈ) ਸਮੇਤ ਕੁਝ ਬੈਂਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਚੰਡੀਗੜ੍ਹ ਦੇ ਪਤੇ ‘ਤੇ 700 ਕਰੋੜ ਤੋਂਵੱਧ ਦਾ ਕਰਜ਼ਾ ਲਿਆ ਜਾ ਚੁੱਕਾ ਹੈ, ਪਰ ਨਾ ਪੈਸਾ ਮੋੜ ਰਹੇ ਹਨ ਅਤੇ ਨਾ ਉਨ੍ਹਾਂ ਨਾਲ ਸੰਪਰਕ ਹੋ ਰਿਹਾ ਹੈ। ਸੀ ਬੀ ਆਈ ਨੇ ਮਹਿੰਦਰ ਪਾਲ ਜਿੰਦਲ, ਦਿਨੇਸ਼ ਗੁਪਤਾ, ਰਾਜੇਸ਼ ਕੁਮਾਰ ਅਤੇ ਕੰਪਨੀ ਸੈਕਟਰੀ ਸੁਨੀਲ ਕੁਮਾਰ ਸ਼ਰਮਾ ਦੇ ਖਿਲਾਫ ਕੇਸ ਦਰਜ ਕੀਤਾ ਹੈ।
ਸੀ ਬੀ ਆਈ ਜਾਂਚ ਵਿੱਚ ਪਤਾ ਲੱਗਾ ਕਿ ਕੰਪਨੀ ਨੇ ਸਟਾਕ ਲਿਮਿਟ ਅਤੇ ਬੈਲੇਂਸਸ਼ੀਟ ਵਿੱਚ ਪੂਰੀ ਤਰ੍ਹਾਂ ਘਪਲਾ ਕੀਤਾ ਸੀ। ਜਿਨ੍ਹਾਂ ਲੋਕਾਂ ਅਤੇ ਕੰਪਨੀਆਂ ਤੋਂਇਸ ਕੰਪਨੀ ਨੇ ਰਾਈਸ ਤੇ ਹੋਰ ਸਟਾਕ ਦੀ ਖਰੀਦ ਦਿਖਾਈ, ਨਾ ਉਹ ਲੋਕ ਸਹੀ ਨਿਕਲੇ ਅਤੇ ਨਾ ਕੰਪਨੀਆਂ। ਇਸ ਕੰਪਨੀ ਨੇ ਜਿਨ੍ਹਾਂ ਕੰਪਨੀਆਂ ਨੂੰ ਅੱਗੇ ਸਾਮਾਨ ਵੇਚ ਕੇ ਬੈਂਕ ਨੂੰ ਸਟਾਕ ਰਜਿਸਟਰ ਦਿੱਤਾ ਸੀ, ਉਨ੍ਹਾਂ ਵਿੱਚੋਂ ਕੁਝ ਕਦੇ ਬਣੀਆਂ ਹੀ ਨਹੀਂ। ਕੁਝ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਬੈਸਟ ਫੂਡ ਲਿਮਟਿਡ ਨਾਲ ਕਦੇ ਕੋਈ ਵਪਾਰ ਕੀਤਾ ਹੀ ਨਹੀਂ। ਕੰਪਨੀ ਨੇ ਲੋਕਾਂ ਦੇ ਸਾਮਾਨ ਦੀ ਡਲਿਵਰੀ ਦਾ ਕਾਰੋਬਾਰ ਵੀ ਆਪਣਾ ਦੱਸਿਆ ਹੈ।

ਅਪਰਾਧ

ਕਸ਼ਮੀਰ ਵਿੱਚ ਪਾਕਿ ਡਿਜੀਟਲੀ ਦਹਿਸ਼ਤ ਫੈਲਾਉਣ ਲੱਗ ਪਿਐ

Published

on

Pakistan Kashmir

ਜੰਮੂ, 4 ਦਸੰਬਰ – ਜੰਮੂ-ਕਸ਼ਮੀਰ ਵਿੱਚ ਧਾਰਾ 370 ਹਟਣ ਪਿੱਛੋਂ ਆਏ ਵੱਡੇ ਬਦਲਾਅ ਅਤੇ ਵਿਸ਼ੇਸ਼ ਕਰ ਕੇ ਸਥਾਨਕ ਨੌਜਵਾਨਾਂ ਦਾ ਮੁੱਖ-ਧਾਰਾ ਨਾਲ ਜੁੜਨਾ ਪਾਕਿਸਤਾਨ, ਉਸ ਦੀ ਖੁਫੀਆ ਏਜੰਸੀ ਆਈ ਐਸ ਆਈ ਅਤੇ ਅੱਤਵਾਦੀ ਸੰਗਠਨਾਂ ਨੂੰ ਰਾਸ ਨਹੀਂ ਆ ਰਿਹਾ। ਇਸ ਲਈ ਕਸ਼ਮੀਰ ਦੇ ਨੌਜਵਾਨਾਂ ਨੂੰ ਵਰਗਲਾਉਣ, ਪੱਥਰਬਾਜ਼ੀ ਕਰਨ ਤੇ ਮੁਕਾਬਲੇ ਦੀਆਂ ਥਾਵਾਂ ‘ਤੇ ਆ ਕੇ ਹਿੰਸਾ ਕਰਨ ਲਈ ਪਾਕਿਸਤਾਨ ਨੇ ਕਸ਼ਮੀਰ ਵਿੱਚ ਡਿਜੀਟਲੀ ਦਹਿਸ਼ਤ ਫੈਲਾਉਣ ਦੀ ਗੰਦੀ ਖੇਡ ਖੇਡਣੀ ਸ਼ੁਰੂ ਕਰ ਦਿੱਤੀ ਹੈ। ਕਸ਼ਮੀਰ ਵਿੱਚ ਸਰਗਰਮ ਕੁਝ ਵੱਖਵਾਦੀ ਅਨਸਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ 200 ਤੋਂ ਤਿੰਨ ਸੌ ਵਟਸਐਪ ਗਰੁੱਪ ਬਣਾਏ ਗਏ ਹਨ। ਪਾਕਿਸਤਾਨ ਤੋਂ ਚਲਾਏ ਜਾਂਦੇ 10 ਤੋਂ 15 ਹਜ਼ਾਰ ਫਰਜ਼ੀ ਫੇਸਬੁਕ ਅਤੇ ਟਵਿੱਟਰ ਅਕਾਊਂਟ ਵੀ ਚੱਲਦੇ ਹਨ। ਇਨ੍ਹਾਂ ‘ਤੇ ਧਰਮ ਅਤੇ ਕਸ਼ਮੀਰ ਦੇ ਨਾਂਅ ‘ਤੇ ਭੜਕਾਊ ਕੰਟੈਂਟ ਪਾਏ ਜਾ ਰਹੇ ਹਨ। ਭਾਰਤੀ ਸਾਇਬਰ ਸੈਲ ਇਸ ਸਾਜ਼ਿਸ਼ ਦਾ ਪਰਦਾ ਫਾਸ਼ ਕਰਨ ਵਿੱਚ ਲੱਗ ਗਿਆ ਹੈ।
ਅੱਤਵਾਦੀ ਸੰਗਠਨ ਲਸ਼ਕਰ ਏ ਤੋਇਬਾ, ਹਿਜਬੁਲ ਮੁਜਾਹਦੀਨ, ਅਲਬਦਰ, ਜੈਸ਼ ਏ ਮੁਹੰਮਦ, ਅੰਸਾਰ ਗਜਵਤ ਉਲ ਹਿੰਦ ਆਪਣੇ ਬੰਦਿਆਂ ਦੀ ਮਦਦ ਨਾਲ ਕਸ਼ਮੀਰ ਵਿੱਚ ਪ੍ਰਾਪੇਗੰਡਾ ਚਲਾ ਰਹੇ ਹਨ। ਇਸ ਦੇ ਨਾਲ ਗੁਲਾਮ ਕਸ਼ਮੀਰ ਵਿੱਚ ਬੈਠੇ ਅੱਤਵਾਦੀ ਸੰਗਠਨ ਦੇ ਹੈਂਡਲਰ ਰੋਜ਼ ਅਜਿਹੇ ਫਰਜ਼ੀ ਕੰਟੈਂਟ ਪੈਦਾ ਕਰਦੇ ਅਤੇ ਉਸ ਨੂੰ ਇੰਟਰਨੈਟ ਮੀਡੀਆ ਦੇ ਰਾਹੀਂ ਕਸ਼ਮੀਰੀ ਨੌਜਵਾਨਾਂ ਤੱਕ ਪਹੁੰਚਾ ਰਹੇ ਹਨ।ਉਨ੍ਹਾਂ ਦੇ ਮਦਦਗਾਰ ਇਨ੍ਹਾਂ ਗਰੁੱਪਾਂ ਨਾਲ ਇਸ ਨੂੰ ਆਮ ਨੌਜਵਾਨਾਂ ਵੱਕ ਧੱਕਦੇ ਹਨ। ਕਸ਼ਮੀਰ ਵਿੱਚ ਕਰੀਬ 200 ਤੋਂ ਤਿੰਨ ਸੌ ਅਜਿਹੇ ਵਟਸਐਪ ਗਰੁੱਪ ਬਣਾਏ ਗਏ ਹਨ। ਇਨ੍ਹਾਂ ਸਭ ਨਾਲ ਇੱਕ ਹੀ ਕੰਟੈਂਟ ਨੂੰ ਵਾਰ-ਵਾਰ ਸਾਂਝਾ ਕੀਤਾ ਜਾਂਦਾ ਹੈ।
ਵਿਸ਼ੇਸ਼ ਟਰੇਨਿੰਗ ਵੀ-ਏਜੰਸੀਆਂ ਨੂੰ ਜਾਣਕਾਰੀ ਮਿਲੀ ਹੈ ਕਿ ਭਾਰਤ ਦੇ ਖਿਲਾਫ ਡਿਜੀਟਲ ਜਿਹਾਦ ਨੂੰ ਚਲਾਉਣ ਲਈ ਕਸ਼ਮੀਰ ਦੇ ਕਰੀਬ ਪੰਜਾਹ ਨੌਜਵਾਨਾਂ ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ਆਈ ਟੀ ਵਿੰਗ ਦਾ ਹਿੱਸਾ ਬਣਾਉਣ ਲਈ ਗੁਲਾਮ ਕਸ਼ਮੀਰ ਭੇਜਣ ਕੇ ਸੋਸ਼ਲ ਮੀਡੀਆ ਨਾਲ ਸਬੰਧਤ ਵਿਸ਼ੇਸ਼ ਟਰੇਨਿੰਗ ਦਿੱਤੀ ਗਈ ਹੈ। ਉਨ੍ਹਾਂ ਨੂੰ ਫੰਡਿੰਗ ਕੰਟਰੋਲ ਰੇਖਾ ਦੇ ਪਾਰੋਂ ਕੀਤੀ ਜਾ ਰਹੀ ਹੈ। ਜੇ ਕੋਈ ਵਿਅਕਤੀ ਉਨ੍ਹਾਂ ਦੀ ਇਸ ਵਿਚਾਰਧਾਰਾ ਦਾ ਵਿਰੋਧ ਕਰਦਾ ਹੈ ਤਾਂ ਉਨ੍ਹਾਂ ਨੂੰ ਇਸੇ ਸੋਸ਼ਲ ਮੀਡੀਆ ਦੇ ਜ਼ਰੀਏ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

Click Here To Read Latest crime news

Continue Reading

ਅਪਰਾਧ

ਭਾਰਤੀ ਸਿੰਘ ਕੇਸ : ਐਨ ਸੀ ਬੀ ਵੱਲੋਂ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਦੋ ਅਧਿਕਾਰੀ ਸਸਪੈਂਡ

Published

on

bharti singh case

ਮੁੰਬਈ, 4 ਦਸੰਬਰ – ਨਾਰਕੋਟਿਕਸ ਕੰਟਰੋਲ ਬਿਊਰੋ (ਐਨ ਸੀ ਬੀ) ਨੇ ਨਸ਼ੀਲੇ ਪਦਾਰਥਾਂ ਦੇ ਇੱਕ ਕੇਸ ਵਿੱਚ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਆਪਣੇ ਦੋ ਜਾਂਚ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਐਨ ਸੀ ਬੀ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਵਰਨਣ ਯੋਗ ਹੈ ਕਿ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਨੂੰ ਪਿਛਲੇ ਮਹੀਨੇ ਨਸ਼ੀਲੇ ਪਦਾਰਥ ਦੇ ਇੱਕ ਕੇਸ ਵਿੱਚ ਗ਼੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੁੰਬਈ ਦੀ ਇੱਕ ਅਦਾਲਤ ਨੇ ਉਸ ਨੂੰ 23 ਨਵੰਬਰ ਨੂੰ ਜ਼ਮਾਨਤ ਦੇ ਦਿੱਤੀ ਸੀ। ਐਨ ਸੀ ਬੀ ਦੇ ਦੋਵੇਂ ਅਧਿਕਾਰੀ ਇਸ ਕੇਸ ਦੀ ਜਾਂਚ ਕਰ ਰਹੇ ਸਨ।ਭਾਰਤੀ ਸਿੰਘ ਤੇ ਉਸਦੇ ਪਤੀ ਦੀਆਂ ਜ਼ਮਾਨਤ ਪਟੀਸ਼ਨਾਂ ਉੱਤੇ ਅਦਾਕਾਰਾ ਦੀਪਿਕਾ ਪਾਦੂਕੋਣ ਅਤੇ ਅਦਾਕਾਰਾ ਕਰਿਸ਼ਮਾ ਪ੍ਰਕਾਸ਼ ਦੀ ਅਗਾਉਂ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਐਨ ਸੀ ਬੀ ਦੇ ਦੋਵੇਂ ਅਧਿਕਾਰੀ ਅਤੇ ਸਰਕਾਰੀ ਵਕੀਲ ਅਦਾਲਤ ਪੇਸ਼ ਨਹੀਂ ਹੋਏ ਸਨ।ਅਧਿਕਾਰੀ ਨੇ ਕਿਹਾ ਦੋਵਾਂ ਕੇਸਾਂ ਵਿੱਚ ਜਾਂਚ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ ਸੀ। ਇਸ ਤੋਂ ਬਾਅਦ ਇੱਕ ਅੰਦਰੂਨੀ ਜਾਂਚ ਦਾ ਹੁਕਮ ਦਿੱਤਾ ਗਿਆ ਅਤੇ ਐਨ ਸੀ ਬੀ ਦੇ ਮੁੰਬਈ ਏਰੀਆ ਯੂਨਿਟ ਨੇ ਆਪਣੀ ਜਾਂਚ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਐਨ ਸੀ ਬੀ ਦੇ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਜਾਂਚ ਜਾਰੀ ਹੈ। ਅਧਿਕਾਰੀ ਨੇ ਕਿਹਾ ਕਿ ਸਰਕਾਰੀ ਵਕੀਲ ਦੀ ਭੂਮਿਕਾ ਦੀ ਵੀ ਜਾਂਚ ਚੱਲ ਰਹੀ ਹੈ।

Click Here To Read Punjab Crime Latest breaking news

Continue Reading

ਅਪਰਾਧ

ਮਾਲੇਗਾਉਂ ਧਮਾਕਾ ਕੇਸ : ਸਾਧਵੀ ਪ੍ਰਗਿਆ ਠਾਕੁਰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਨਹੀਂ ਹੋਈ

Published

on

Sadhvi Pragya Thakur

ਮੁੰਬਈ, 4 ਦਸੰਬਰ – ਰਾਸ਼ਟਰੀ ਜਾਂਚ ਏਜੰਸੀ (ਐਨ ਆਈ ਏ) ਦੀ ਵਿਸ਼ੇਸ਼ ਅਦਾਲਤ ਨੇ ਕੱਲ੍ਹ ਇੱਥੇ ਕਿਹਾ ਕਿ ਮਾਲੇਗਾਉਂ ਧਮਾਕੇ ਮਾਮਲੇ ਦੀ ਸੁਣਵਾਈ ਮੁੜ ਤੋਂ ਸ਼ੁਰੂ ਹੋਵੇਗੀ। ਅਦਾਲਤ ਨੇ ਸਾਰੇ ਸੱਤ ਮੁਲਜ਼ਮਾਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।
ਇਸ ਕੇਸ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਦੇ ਜੱਜ ਪੀ ਆਰ ਸੀਤਰਾ ਨੇ ਪਹਿਲਾਂ ਭਾਜਪਾ ਪਾਰਲੀਮੈਂਟ ਮੈਂਬਰ ਪ੍ਰਗਿਆ ਸਿੰਘ ਠਾਕੁਰ ਅਤੇ ਲੈਫ਼ਟੀਨੈਂਟ ਕਰਨਲ ਪ੍ਰਸਾਦ ਪੁਰੋਹਿਤ ਸਮੇਤ ਸਾਰੇ ਦੋਸ਼ੀਆਂ ਨੂੰ ਕੱਲ੍ਹ ਅਦਾਲਤ ਵਿੱਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਸੀ। ਪ੍ਰਗਿਆ ਸਿੰਘ ਠਾਕੁਰ ਅਤੇ ਤਿੰਨ ਹੋਰ ਦੋਸ਼ੀ ਅਦਾਲਤ ਪੇਸ਼ ਨਹੀਂ ਹੋਏ, ਸਿਰਫ਼ ਤਿੰਨ ਮੁਲਜ਼ਮ ਹੀ ਪੇਸ਼ ਹੋਏ। ਦੂਜੇ ਤਿੰਨ ਮੁਲਜ਼ਮਾਂ ਦੇ ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਉਨਾਂ ਨੇ ਕਲਾਈਂਟ ਕੋਵਿਡ-19 ਦੀ ਸਥਿਤੀ ਕਾਰਨ ਪੇਸ਼ ਨਹੀਂ ਹੋਏ। ਇਸ ਪਿੱਛੋਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 19 ਦਸੰਬਰ ਨੂੰ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਅਤੇ ਕਿਹਾ ਕਿ ਇਸ ਕੇਸ ਦੀ ਸੁਣਵਾਈ ਮੁੜ ਸ਼ੁਰੂ ਹੋਵੇਗੀ।
29 ਸਤੰਬਰ 2008 ਨੂੰ ਮਹਾਰਾਸ਼ਟਰ ਦੇ ਮੁੰਬਈ ਤੋਂ 200 ਕਿਲੋਮੀਟਰ ਦੂਰ ਮਾਲੇਗਾਉਂ ਵਿੱਚ ਮੋਟਰ ਸਾਈਕਲ ਉੱਤੇ ਇੱਕ ਮਸਜਿਦ ਦੇ ਕੋਲ ਧਮਾਕਾ ਹੋਇਆ, ਜਿਸ ਵਿੱਚ ਛੇ ਲੋਕ ਮਾਰੇ ਗਏ ਅਤੇ ਸੌ ਤੋਂਵੱਧ ਜ਼ਖ਼ਮੀ ਹੋਏ ਸਨ। ਐਨ ਆਈ ਏ ਇਸ ਕੇਸ ਦੀ ਜਾਂਚ ਕਰ ਰਹੀ ਹੈ।ਇਸ ਦੌਰਾਨ ਬੰਬੇ ਹਾਈ ਕੋਰਟ ਨੇ ਸਪੱਸ਼ਟ ਕੀਤਾ ਕਿ ਮਾਲੇਗਾਉਂ ਧਮਾਕੇ ਕੇਸ ਦੀ ਸੁਣਵਾਈ ‘ਤੇ ਰੋਕ ਨਹੀਂ ਲਾਈ ਗਈ।

Click Here To Read Punjab Crime News

Continue Reading

ਰੁਝਾਨ