Behbal Kalan case: Order issued to 4 persons including SP Bikramjit to appear in court
Connect with us [email protected]

ਪੰਜਾਬੀ ਖ਼ਬਰਾਂ

ਬਹਿਬਲ ਕਲਾਂ ਕਾਂਡ : ਐਸ ਪੀ ਬਿਕਰਮਜੀਤ ਸਣੇ 4 ਜਣਿਆਂ ਨੂੰ ਅਦਾਲਤ ਪੇਸ਼ ਹੋਣ ਦੇ ਹੁਕਮ ਜਾਰੀ

Published

on

SP Bikramjit Singh court

ਫਰੀਦਕੋਟ, 29 ਅਕਤੂਬਰ – ਬਹਿਬਲ ਕਲਾਂ ਗੋਲੀ ਕਾਂਡ ਵਿੱਚ ਦੋਸ਼ੀ ਵਜੋਂ ਨਾਮਜਦ ਕੀਤੇ ਗਏ ਐਸ ਪੀ ਬਿਕਰਮਜੀਤ ਸਿੰਘ ਤੇ ਥਾਣਾ ਬਾਜਾਖਾਨਾ ਦੇ ਸਾਬਕਾ ਮੁਖੀ ਅਮਰਜੀਤ ਸਿੰਘ ਕੁਲਾਰ ਸਮੇਤ ਚਾਰ ਵਿਅਕਤੀਆਂ ਨੂੰ ਸਥਾਨਕ ਇਲਾਕਾ ਮੈਜਿਸਟਰੇਟ ਸੁਰੇਸ਼ ਕੁਮਾਰ ਨੇ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।
ਵਿਸ਼ੇਸ਼ ਜਾਂਚ ਟੀਮ ਨੇ ਬੀਤੀ 9 ਅਕਤੂਬਰ ਨੂੰ ਐਸ ਪੀ ਬਿਕਮਰਜੀਤ ਸਿੰਘ, ਬਾਜਾਖਾਨਾ ਦੇ ਤਤਕਾਲੀ ਐਸ ਐਚ ਓ ਅਮਰਜੀਤ ਸਿੰਘ ਕੁਲਾਰ, ਪੰਕਜ ਮੋਟਰਜ਼ ਦੇ ਮਾਲਕ ਪੰਕਜ ਬਾਂਸਲ ਤੇ ਸੁਹੇਲ ਸਿੰਘ ਬਰਾੜ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ। ਇਸਮਗਰੋਂ ਇਲਾਕਾ ਮੈਜਿਸਟਰੇਟ ਨੇ ਪੁਲਸ ਅਧਿਕਾਰੀਆਂ ਅਤੇ ਦੂਸਰੇ ਮੁਲਜ਼ਮਾਂ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਸਨ, ਪਰ ਕੋਈ ਵੀ ਅਦਾਲਤ ਪੇਸ਼ ਨਹੀਂ ਹੋਇਆ। ਅੱਗੋਂ ਅਦਾਲਤ ਨੇ 18 ਨਵੰਬਰ ਲਈ ਇਨ੍ਹਾਂ ਸਾਰਿਆਂ ਨੂੰ ਦੁਬਾਰਾ ਨੋਟਿਸ ਜਾਰੀ ਕਰ ਕੇ ਅਦਾਲਤ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਜਾਂਚ ਟੀਮ ਇਸ ਕੇਸ ਵਿੱਚ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਵੀ ਮੁਲਜ਼ਮ ਵਜੋਂ ਨਾਮਜ਼ਦ ਕਰ ਚੁੱਕੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿੱਚ ਦਾਅਵਾ ਕੀਤਾ ਹੈ ਕਿ ਬਹਿਬਲ ਗੋਲੀ ਕਾਂਡ ਵਾਲੇ ਦਿਨ ਉਮਰਾ ਨੰਗਲ ਅਤੇ ਸੁਮੇਧ ਸੈਣੀ ਦਰਮਿਆਨ ਤਿੰਨ ਘੰਟਿਆਂ ਵਿੱਚ 22 ਵਾਰ ਫੋਨ ‘ਤੇ ਗੱਲ ਹੋਈ ਸੀ।
ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਮਗਰੋਂ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐਸ ਐਚ ਓ ਗੁਰਦੀਪ ਪੰਧੇਰ ਨੇ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਜਾਂਚ ਟੀਮ ਵਿੱਚੋਂ ਬਾਹਰ ਕਰਨ ਦੀ ਮੰਗ ਕਰਦਿਆਂ ਦੋਸ਼ ਲਾਇਆ ਹੈ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਪੱਖਪਾਤ ਕਰ ਰਹੇ ਹਨ। ਇਸ ਬਾਰੇ ਰਾਜ ਸਰਕਾਰ ਜਾਂਚ ਅਧਿਕਾਰੀ ਨੂੰ ਬਦਲਣ ਤੋਂ ਸਾਫ ਇਨਕਾਰ ਕਰ ਚੁੱਕੀ ਹੈ ਤੇ ਇਸ ਬਾਰੇ ਲਿਖਤੀ ਤੌਰ ‘ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਦੀ ਸੁਣਵਾਈ 18 ਨਵੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਹਾਈ ਕੋਰਟ ਦੇ ਹੁਕਮ ਮੁਤਾਬਕ ਜਾਂਚ ਟੀਮ 18 ਨਵੰਬਰ ਤੱਕ ਗੁਰਦੀਪ ਪੰਧੇਰ ਖਿਲਾਫ ਬਹਿਬਲ ਕਲਾਂ ਕਾਂਡ ਮਾਮਲੇ ਵਿੱਚ ਚਲਾਨ ਪੇਸ਼ ਨਹੀਂ ਕਰ ਸਕੇਗੀ।

Click Here To Read Punjabi news paper online

ਪੰਜਾਬੀ ਖ਼ਬਰਾਂ

ਰੈਸਟੋਰੈਂਟ ਨੂੰ 91 ਕਰੋੜ ਰੁਪਏ ਦਾ ਬਿਲ ਭੇਜ ਕੇ ਫਿਰ ਠੀਕ ਕਰ ਕੇ ਇੱਕ ਲੱਖ ਦਾ ਕੀਤਾ

Published

on

money

ਜਲੰਧਰ, 5 ਦਸੰਬਰ – ਕੱਲ੍ਹ ਪੰਜਾਬ ਪਾਵਰਕਾਮ ਦਾ ਇੱਕ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਵਿੱਚ ਮਾਡਲ ਟਾਊਨ ਦੇ ਬਾਬਾ ਵੈੱਜ ਤੇ ਨਾਨ ਵੈੱਜ ਰੈਸਟੋਰੈਂਟ ਨੂੰ ਪਾਵਰਕਾਮ ਨੇ 91 ਕਰੋੜ ਰੁਪਏ ਦਾ ਬਿਲ ਭੇਜ ਦਿੱਤਾ ਅਤੇ ਉਸਦੀ ਅੰਤਿਮ ਤਰੀਖ 17 ਦਸੰਬਰ ਰੱਖੀ ਗਈ। ਜੇ ਕਸਟਮਰ ਸਮੇਂ ਉੱਤੇ ਬਿਲ ਜਮ੍ਹਾਂਨਾ ਕਰਵਾਵੇ ਤਾਂ ਉਸ ਨੂੰ 1.82 ਲੱਖ ਰੁਪਏ ਰੁਪਏ ਵੱਖਰੇ ਜੁਰਮਾਨਾ ਜਮ੍ਹਾਂਂ ਕਰਾਉਣਾ ਪੈਂਦਾ। ਇਸ ਦੇ ਮਾਲਕ ਸਿਧਾਰਥ ਕੇਸਰ ਨੇ ਸ਼ਿਕਾਇਤ ਕੀਤੀ ਤਾਂ ਪਾਵਰਕਾਮ ਨੇ ਬਿਲ ਠੀਕ ਕਰਕੇ 1 ਲੱਖ ਰੁਪਏ ਦਾ ਭੇਜ ਦਿੱਤਾ ਹੈ।
ਸਿਧਾਰਥ ਕੇਸਰ ਦਾ ਕਹਿਣਾ ਹੈ ਕਿ ਇਹ ਬਿਲ ਵੀ ਗਲਤ ਹੈ। ਉਨ੍ਹਾਂਦੱਸਿਆ ਕਿ ਬੀਤੇ ਮਹੀਨੇ ਪਾਵਰਕਾਮ ਨੇ 2 ਲੱਖ ਰੁਪਏ ਬਿਲ ਭੇਜ ਦਿੱਤਾ ਸੀ, ਜਿਸ ਨੂੰ ਚੈਲਿੰਜ ਕੀਤਾ ਹੋਇਆ ਹੈ। ਇਸਦੇ ਬਾਅਦ ਕੱਲ੍ਹ 91 ਕਰੋੜਾਂ 9 ਲੱਖ 66 ਹਜ਼ਾਰ 300 ਰੁਪਏ ਭੇਜਿਆ ਤਾਂ ਉਹ ਹੈਰੈਨ ਹੋ ਗਏ। ਅਕਾਊਂਟੈਟ ਨੂੰ ਮਾਡਲ ਟਾਉਨ ਦਫਤਰ ਭੇਜਿਆ ਤਾਂ ਦੇਰ ਸ਼ਾਮ ਨੂੰ ਉਨ੍ਹਾਂ ਨੇ 1 ਲੱਖ ਰੁਪਏ ਦਾ ਬਿਲ ਭੇਜ ਦਿੱਤਾ ਹੈ। ਇਹ ਸਹੀ ਨਹੀਂ, ਕਿਉਂਕਿ ਉਨ੍ਹਾਂਨੇ ਪਹਿਲੇ ਬਿਲ ਨੂੰ ਚੈਲਿੰਜ ਕੀਤਾ ਹੋਇਆ ਹੈ ਤੇ ਉਸ ਵਿੱਚੋਂ 50 ਫੀਸਦੀ ਅਮਊਂਟ ਜਮ੍ਹਾਂਂ ਕਰਵਾ ਚੁਕੇ ਹਨ। ਅੱਗੋਂ ਇਸ ਬਿਲ ਦੀ ਰਕਮ ਠੀਕ ਕਰਵਾਉਣ ਲਈ ਵੀ ਉਨ੍ਹਾਂ ਨੇ ਪਰੇਸ਼ਾਨੀ ਝੱਲਣੀ ਪਵੇਗੀ। ਪਾਵਰਕਾਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਦੇਰ ਸ਼ਾਮ ਪਤਾ ਲੱਗਾ ਸੀ, ਬਿਲ ਠੀਕ ਕਰਵਾ ਕੇ ਭੇਜ ਦਿੱਤਾ ਗਿਆ ਹੈ। ਜੇ ਕਸਟਮਰ ਕਹਿੰਦਾ ਹੈ ਕਿ ਉਸਦਾ ਇਹ ਬਿੱਲ ਵੀ ਸਹੀ ਨਹੀਂ ਤਾਂ ਉਹ ਆ ਕੇ ਗੱਲ ਕਰ ਸਕਦਾ ਹੈ।

Continue Reading

ਪੰਜਾਬੀ ਖ਼ਬਰਾਂ

ਕੰਗਨਾ ਨੂੰ ਮੋਗਾ ਦੇ ਐਡਵੋਕੇਟ ਵੱਲੋਂ ਕਾਨੂੰਨੀ ਨੋਟਿਸ

Published

on

kangana ranout
  • ਸੱਤ ਦਿਨਾਂ ਵਿੱਚ ਮੁਆਫ਼ੀ ਨਾ ਮੰਗੀ ਤਾਂ ਕਾਨੂੰਨੀ ਕਰਵਾਈ ਹੋਵੇਗੀ
    ਮੋਗਾ, 5 ਦਸੰਬਰ – ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚ ਆਈ ਬਠਿੰਡਾ ਜ਼ਿਲੇ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਔਰਤ ਮਹਿੰਦਰ ਕੌਰ ਨੂੰ ਇੱਕ ਟਵੀਟ ਕਰਕੇ ਮਾੜੇ ਬੋਲ ਬੋਲਣ ਵਾਲੀ ਅਦਾਕਾਰਾ ਕੰਗਨਾ ਰਣੌਤ ਦੇ ਖਿਲਾਫ ਇਸ ਵੇਲੇ ਸਾਰੇ ਭਾਰਤ ਦੇ ਅਤੇ ਖਾਸ ਕਰ ਕੇ ਪੰਜਾਬ ਦੇ ਕਿਸਾਨਾਂ ਵਿੱਚ ਗੁੱਸੇ ਦੀ ਲਹਿਰ ਹੈ।ਕੱਲ੍ਹ ਮੋਗਾ ਦੇ ਐਡਵੋਕੇਟ ਤੇ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਰਾਜਪਾਲ ਸ਼ਰਮਾ ਨੇ ਅਦਾਕਾਰਾ ਕੰਗਨਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਕੇ ਸੱਤ ਦਿਨਾਂ ਵਿੱਚ ਮੁਆਫ਼ੀ ਮੰਗਣਜਾਂਉਸ ਵਿਰੁੱਧ ਕਾਨੂੰਨੀ ਕਰਵਾਈ ਕਰਨ ਦਾ ਐਲਾਨ ਕੀਤਾ ਹੈ।
    ਵਰਨਣ ਯੋਗ ਹੈ ਕਿ ਬਿਰਧ ਮਾਤਾ ਮਹਿੰਦਰ ਕੌਰ ਬਾਰੇ ਟਵੀਟ ਕਰਕੇ ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ 100 ਰੁਪਏ ਭਾੜਾ ਲੈ ਕੇ ਕੁੱਦਣ ਵਾਲੀ ਔਰਤ ਕਿਹਾ ਸੀ।ਮੋਗਾ ਜ਼ਿਲੇ ਦੇ ਪਿੰਡ ਮੱਦੋਕੇ ਦੇ ਸਮਾਜੀ ਸਾਰੋਕਾਰਾਂ ਨਾਲ ਜੁੜੇ ਨੌਜਵਾਨ ਦੀਦਾਰ ਸਿੰਘ ਮੱਦੋਕੇ ਵੱਲੋਂ ਐਡਵੋਕੇਟ ਰਾਜਪਾਲ ਸ਼ਰਮਾ ਰਾਹੀਂ ਭੇਜੇ ਗਏ ਇਸ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਆਪਣੇ ਹੱਕਾਂ ਦੀ ਪੂਰਤੀ ਲਈ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੰਘਰਸ਼ ਨੂੰ ਜਾਣ ਬੁੱਝ ਕੇ ਬਦਨਾਮ ਕਰਨ ਦੇ ਲਈ ਐਕਟਰੈੱਸ ਕੰਗਨਾ ਰਣੌਤ ਨੇ ਇਹ ਟਵੀਟ ਕੀਤਾ ਹੈ। ਐਡਵੋਕੇਟ ਰਾਜਪਾਲ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਜੇ ਕੰਗਨਾ ਨੇ ਇਸ ਬਾਰੇ ਮੁਆਫੀ ਨਾ ਮੰਗੀ ਤਾਂ ਸੱਤ ਦਿਨਾਂ ਬਾਅਦ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਕਿਸਾਨੀ ਕਿੱਤੇ ਨਾਲ ਸਿੱਧੇ ਤੌਰ ਉੱਤੇ ਜੁੜੀ ਮਹਿੰਦਰ ਕੌਰ ਨੇ ਖੁਦ ਆਪਣੇ ਹੱਥੀਂ ਵਾਢੀ ਮੌਕੇ ਦਾਤੀ ਤਾਂ ਚਲਾਈ ਹੀ ਹੈ, ਉਸ ਨੇ ਬਠਿੰਡੇ ਦੇ ਰੇਤਲੇ ਟਿੱਬਿਆਂ ਵਿੱਚ ਆਪਣੀਆਂ ਜ਼ਮੀਨਾ ਪੱਧਰੀਆਂ ਕਰਨ ਦਾ ਕੰਮ ਵੀ ਕੀਤਾ ਹੈ।

Continue Reading

ਪੰਜਾਬੀ ਖ਼ਬਰਾਂ

ਕੈਬਨਿਟ ਮੰਤਰੀ ਦੀ ਭਤੀਜੀ ਦੀ ਸ਼ਿਕਾਇਤ ਉੱਤੇ ਸਾਬਕਾ ਮੰਤਰੀ ਦੇ ਰਿਸ਼ਤੇਦਾਰ ਨਾਮਜ਼ਦ

Published

on

law
  • ਦੋ ਵੱਡੇ ਕਾਂਗਰਸੀ ਆਗੂਆਂ ਦੇ ਨੇੜਲੇ ਰਿਸ਼ਤੇਦਾਰਾਂ ਵਿਚਾਲੇ ਝਗੜਾ
    ਨਾਭਾ, 5 ਦਸੰਬਰ – ਪੰਜਾਬ ਦੀ ਇੱਕ ਕੈਬਨਿਟ ਮੰਤਰੀ ਦੀ ਭਤੀਜੀ ਨੂੰ ਉਸ ਦੇ ਸਹੁਰਾ ਪਰਵਾਰ ਵੱਲੋਂ ਹੋਰ ਦਾਜ ਦੀ ਮੰਗ ਲਈ ਤੰਗ ਅਤੇ ਕੁੱਟ-ਮਾਰ ਕਰਨ ਦੇ ਦ੍ਰੋਸ਼ ਵਿੱਚ ਇੱਥੇ ਕੋਤਵਾਲੀ ਪੁਲਸ ਨੇ ਸਾਬਕਾ ਕੈਬਨਿਟ ਮੰਤਰੀ ਦੇ ਨੇੜਲੇ ਰਿਸ਼ਤੇਦਾਰ ਦੇ ਪਰਵਾਰ ਦੇ 6 ਜਣਿਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦਾ ਕੇਸ ਦਰਜ ਕਰ ਲਿਆਅਤੇ ਉਨ੍ਹਾਂ ਦੀ ਗ਼੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
    ਥਾਣਾ ਕੋਤਵਾਲੀ ਦੇ ਐਸ ਐਚ ਓ ਅਨੁਸਾਰ ਸਥਾਨਕ ਸ਼ਿਵਾ ਐਨਕਲੇਵ ਕਾਲੋਨੀ ਦੇ ਵਾਸੀ ਤੇ ਕੋਆਪਰੇਟਵਿ ਬੈਂਕ ਦੇ ਸੇਵਾਮੁਕਤ ਚੀਫ ਮੈਨੇਜਰ ਨਰੇਸ਼ ਚੌਧਰੀ ਦੀ ਬੇਟੀ ਆਯੁਸ਼ੀ ਦੇ ਬਿਆਨਾਂ ਉੱਤੇ ਉਸ ਦੇ ਪਤੀ ਮਾਨਵ ਕੌਲਧਰ ਪੁੱਤਰ ਰੋਸ਼ਨ ਲਾਲ, ਜੇਠ ਰਾਹੁਲ ਕੌਲਧਰ, ਜੇਠਾਣੀ ਤਨਵੀਰ ਕੌਰ, ਸੱਸ ਮਨਜੀਤ ਕੌਰ, ਸਹੁਰਾ ਰੋਸ਼ਨ ਲਾਲ ਵਾਸੀ ਮੋਹਾਲੀ ਤੇ ਬੇਬੀ ਪਤਨੀ ਦੀਪਕ ਕੌਂਡਲ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਆਯੁਸੀ ਦਾ ਵਿਆਹ 27 ਫਰਵਰੀ 2020 ਨੂੰ ਕੀਤਾ ਗਿਆ ਸੀ ਅਤੇ ਉਹ ਸਿਰਫ 5 ਦਿਨ ਸਹੁਰੇ ਰਹਿਣ ਪਿੱਛੋਂ ਵਾਪਸ ਮਾਪਿਆਂ ਕੋਲ ਆ ਗਈ ਸੀ। ਉਸ ਨੂੰ ਹੋਰ ਦਾਜ ਲਈ ਤੰਗ ਕੀਤਾ ਗਿਆ ਤੇ ਕੁੱਟਮਾਰ ਵੀ ਕੀਤੀ ਗਈ ਸੀ। ਆਯੁਸ਼ੀ ਪੰਜਾਬ ਦੀ ਮੰਤਰੀ ਕੈਬਨਿਟ ਅਰੁਣਾ ਚੌਧਰੀ ਦੀ ਭਤੀਜੀ ਹੈ ਅਤੇ ਸਹੁਰਾ ਪਰਵਾਰ ਸਾਬਕਾ ਮੰਤਰੀ ਮਹਿੰਦਰ ਸਿੰਘ ਕੇ ਪੀ ਦਾ ਨਜ਼ਦੀਕੀ ਹੈ।

Continue Reading

ਰੁਝਾਨ