Bank staff arrested for robbing at the tip of a knife
Connect with us [email protected]

ਅਪਰਾਧ

ਬੈਂਕ ਸਟਾਫ ਨੂੰ ਦਾਤਰ ਦੀ ਨੋਕ ਉੱਤੇ ਲੁੱਟਣ ਵਾਲਾ ਇੱਕ ਜਣਾ ਗ਼੍ਰਿਫ਼ਤਾਰ

Published

on

arrest

ਨਕੋਦਰ, 13 ਨਵੰਬਰ – ਸਦਰ ਥਾਣਾ ਨਕੋਦਰ ਦੀ ਪੁਲਸ ਨੇ ਪਿੰਡ ਸੀਹੋਵਾਲ ਦੇ ਕੋਲ ਬੈਂਕ ਮੁਲਜ਼ਾਮਾਂ ਨੂੰ ਦਾਤਰ ਦੀ ਨੋਕ ਉੱਤੇ ਲੁੱਟਣ ਵਾਲੇ ਅਣਪਛਾਤੇ ਮੋਟਰ ਸਾਈਕਲ ਸਵਾਰ ਤਿੰਨ ਲੁਟੇਰਿਆਂ ਵਿੱਚੋਂ ਇੱਕ ਨੂੰ ਗ਼੍ਰਿਫ਼ਤਾਰ ਕਰ ਕੇ ਦਾਤਰ, ਲੁੱਟ ਦੇ 4000 ਰੁਪਏ ਅਤੇ ਘਟਨਾ ਵਿੱਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।
ਡੀ ਐਸ ਪੀ ਨਕੋਦਰ ਨਵਨੀਤ ਸਿੰਘ ਮਾਹਿਲ ਨੇ ਦੱਸਿਆ ਕਿ ਚਾਰ ਨਵੰਬਰ ਨੂੰ ਕੈਪੀਟਲ ਸਮਾਲ ਫਾਈਨੈਂਸ ਬੈਂਕ ਦੇ ਅਧਿਕਾਰੀ ਵਿਕਾਸ ਮਹਾਜਨ ਵਾਸੀ ਨਕੋਦਰ ਅਤੇ ਹਰੀਸ਼ ਕੁਮਾਰ ਕਪੂਰਥਲਾ ਮੋਟਰਸਾਈਕਲ ਉੱਤੇ ਖਾਨਪੁਰ ਢਾਡਾ ਬੈਂਕ ਤੋਂ ਨਕੋਦਰ ਲਈ ਚਲੇ ਸਨ। ਜਦੋਂ ਉਹ ਪਿੰਡ ਸੀਹੋਵਾਲ ਕੋਲ ਪੁੱਜੇ ਤਾਂ ਪਲਸਰ ਮੋਟਰਸਾਈਕਲ ਉੱਤੇ ਸਵਾਰ ਤਿੰਨ ਨੌਜਵਾਨ ਆਏ ਅਤੇ ਉਨ੍ਹਾਂ ਦੋਵਾਂਤੋਂ 8400 ਰੁਪਏ, 2 ਮੋਬਾਈਲ ਫੋਨ, 1 ਸੋਨੇ ਦੀ ਚੇਨ, 1 ਚਾਂਦੀ ਦੀ ਚੇਨ, ਬੈਂਕ ਦੀ ਚੈਕਬੁੱਕ, ਲਾਈਸੈਂਸ, ਆਧਾਰ ਕਾਰਡ, ਏ ਟੀ ਐਮ ਕਾਰਡ ਅਤੇ ਕਾਗਜਾਤ ਖੋਹ ਲਏ।ਪੁਲਸ ਨੇ ਇਸ ਦੀ ਸ਼ਿਕਾਇਤਉੱਤੇ ਅਣਪਛਾਤੇ ਦੋਸ਼ੀਆਂ ਦੇ ਖ਼ਿਲਾਫ਼ ਕੇਸ ਰਜ ਕਰ ਲਿਆ ਸੀ। ਥਾਣਾ ਇੰਚਾਰਜ ਵਿਨੋਦ ਕੁਮਾਰ ਨੇ ਦੱਸਿਆ ਕਿ ਫੜੇ ਗਏ ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋਂ ਹੋਈ ਹੈ।

Click Here To Read Punjab Crime News

ਅਪਰਾਧ

ਪੰਜ ਦਿਨਾਂ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਦੋਵਾਂ ਪੁੱਤਰਾਂ ਦੀਆਂ ਲਾਸ਼ਾਂ ਨਹਿਰ ਵਿੱਚੋਂ ਮਿਲੀਆਂ

Published

on

dead body

ਭੱਟੂ ਕਲਾਂ, 24 ਨਵੰਬਰ – ਪੰਜ ਦਿਨ ਤੋਂ ਲਾਪਤਾ ਜੇ ਬੀ ਟੀ ਟੀਚਰ ਅਤੇ ਉਸ ਦੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਫਤਿਹਾਬਾਦ ਬਰਾਂਚ ਨਹਿਰ ਵਿੱਚੋਂ ਮਿਲੀਆਂ ਹਨ। ਪੁਲਸ ਨੇ ਲਾਸ਼ਾਂ ਨੂੰ ਨਹਿਰ ‘ਚੋਂ ਕਢਵਾ ਕੇ ਫਤਿਹਾਬਾਦ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਘਰ ਦਿਆਂ ਦੇ ਬਿਆਨਾਂ ‘ਤੇ ਇਤਫਾਕੀਆ ਕਾਰਵਾਈ ਕੀਤੀ ਹੈ।
ਪਿੰਡ ਰਾਮਸਰਾ ਦੇ ਵਾਸੀ ਚਾਲੀ ਸਾਲਾ ਜੇ ਬੀ ਟੀ ਟੀਚਰ ਕੁਲਦੀਪ ਸਿੰਘ ਦੀ ਡਿਊਟੀ ਜਾਖਲ ਦੇ ਸਰਕਾਰੀ ਸਕੂਲ ਵਿੱਚ ਸੀ। ਉਹ ਆਪਣੇ ਬੇਟੇ ਵਰਿੰਦਰ ਸਿੰਘ (15) ਅਤੇ ਨਿਤੀਸ਼ (13) ਦੀ ਚੰਗੀ ਪੜ੍ਹਾਈ ਲਈ ਆਪਣੇ ਪਿੰਡ ਤੋਂ 10 ਕਿਲੋਮੀਟਰ ਦੂਰ ਭੱਟੂ ਮੰਡੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਤੇ ਉਸ ਦੀ ਪਤਨੀ ਇੰਦਰਾਵਤੀ ਰਾਮਸਰਾ ਵਿੱਚ ਸਹੁਰੇ ਘਰ ਰਹਿੰਦੀ ਸੀ। 19 ਨਵੰਬਰ ਨੂੰ ਇੰਦਰਾਵਤੀ ਨੇ ਕੀਟਨਾਸ਼ਕ ਦਵਾਈ ਨਿਗਲ ਲਈ। ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਸੀ, ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਪਤਨੀ ਦੇ ਕੀਟਨਾਸ਼ਕ ਨਿਗਲਣ ਦੀ ਖਬਰ ਪਿੱਛੋਂ ਉਸੇ ਦਿਨ ਕੁਲਦੀਪ ਸਿੰਘ ਆਪਣੇ ਦੋਵਾਂ ਪੁੱਤਰਾਂ ਨਾਲ ਘਰੋਂ ਚਲਾ ਗਿਆ ਸੀ। ਕੁਲਦੀਪ ਦਾ ਹੈਲਮੇਟ ਅਤੇ ਕੰਬਲ ਭੱਟੂ ਮੰਡੀ ਨੇੜੇ ਫਤਿਹਾਬਾਦ ਬਰਾਂਚ ਨਹਿਰ ‘ਤੇ ਮਿਲਿਆ ਸੀ। ਇਸੇ ਆਧਾਰ ‘ਤੇ ਨਹਿਰ ਵਿੱਚ ਤਲਾਸ਼ੀ ਕੀਤੀ ਗਈ ਸੀ।

Continue Reading

ਅਪਰਾਧ

ਜੰਮੂ-ਕਸ਼ਮੀਰ ਵਿੱਚ 25 ਹਜ਼ਾਰ ਕਰੋੜ ਦਾ ਜ਼ਮੀਨ ਘਪਲਾ

Published

on

land scam

ਸ਼੍ਰੀਨਗਰ, 24 ਨਵੰਬਰ – ਜੰਮੂ-ਕਸ਼ਮੀਰ ਦੇ ਇਤਿਹਾਸ ਦੇ ਸਭ ਤੋਂ ਵੱਡੇ ਜ਼ਮੀਨ ਘਪਲੇ ਦਾ ਇੱਕ ਵੱਡਾ ਖੁਲਾਸਾ ਹੋਇਆ ਹੈ। 25 ਹਜ਼ਾਰ ਕਰੋੜ ਦੇ ਇਸ ਘਪਲੇ ਵਿੱਚ ਕਈ ਪਾਰਟੀ ਨੇਤਾਵਾਂ ਦੇ ਸ਼ਾਮਲ ਹੋਣ ਦੀ ਗੱਲ ਨਿਕਲੀ ਹੈ, ਜਿਸ ਵਿੱਚ ਸਰਕਾਰੀ ਜ਼ਮੀਨਾਂ ਉਤੇ ਕਬਜ਼ਾ ਕਰਨ ਵਾਲੇ ਨੇਤਾਵਾਂ ਤੇ ਅਫਸਰਾਂ ਦੀ ਲਿਸਟ ਬਾਹਰ ਆਈ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਖਾਸ ਗੱਲ ਇਹ ਹੈ ਕਿ ਇਸ ਘਪਲੇ ਵਿੱਚ ਪੀ ਡੀ ਪੀ ਨੇਤਾ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਵਿੱਤ ਮੰਤਰੀ ਹਸੀਬ ਦਰਬੋ ਦੇ ਸ਼ਾਮਲ ਹੋਣ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਦੀ ਰਿਸ਼ਤੇਦਾਰ ਸ਼ਹਿਜਾਦਾ ਬਾਨੋ, ਐਜਾਜ਼ ਹੁਸੈਨ ਅਤੇ ਇਫਤੀਕਾਰ ਦਰਬੋ ਦੇ ਨਾਮ ਸਾਹਮਣੇ ਆਏ ਹਨ। ਇਸ ਦੇ ਨਾਲ ਕਾਂਗਰਸ ਨੇਤਾ ਕੇ ਕੇ ਅਮਲਾ ਉਤੇ ਵੀ ਇਸ ਘਪਲੇ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਹੋਈ ਹੈ। ਉਕਤ ਸਭ ਆਗੂਆਂ ਤੋਂ ਜ਼ਮੀਨ ਵਾਪਸ ਲਈ ਜਾਵੇਗੀ।
ਕਾਂਗਰਸ ਨੇਤਾ ਕੇ ਕੇ ਅਮਲਾ ਦੀ ਰਿਸ਼ਤੇਦਾਰ ਰਚਨਾ ਅਮਲਾ, ਵੀਣਾ ਅਮਲਾ ਅਤੇ ਫਕੀਰ ਚੰਦ ਅਮਲਾ ਦੇ ਨਾਮ ਵੀ ਇਸ ਲਿਸਟ ਵਿੱਚ ਹਨ। ਇਸ ਤੋਂ ਇਲਾਵਾ ਮੁਸ਼ਤਾਕ ਅਹਿਮਦ ਚਾਇਆ, ਮੁਹੰਮਦ ਸ਼ਫੀ ਪੰਡਤ, ਮਿਸ ਨਿਕਹਤ ਪੰਡਤ, ਸਈਅਦ ਮੁਜ਼ੱਫਰ ਆਗਾ, ਸਈਅਦ ਅਖਨੂਨ, ਐਮ ਵਾਈ ਖਾਨ, ਅਬਦੁਲ ਮਜੀਨ ਵਾਣੀ, ਐਨ ਸੀ ਦੇ ਅਸਲਮ ਗੋਨੀ, ਹਰੂਨ ਚੌਧਰੀ, ਐਨ ਸੀ ਦੇ ਸੱਜਾਦ ਕਿਚਲੂ, ਤਨਵੀਰ ਕਿਚਲੂ ਅਤੇ ਹੋਰ ਲੋਕ ਸ਼ਾਮਲ ਹਨ। ਮਿਲੀ ਜਾਣਕਾਰੀ ਮੁਤਾਬਕ 1999 ਤੋਂ ਪਹਿਲਾਂ ਜੋ ਸਰਕਾਰੀ ਜ਼ਮੀਨ ਸੀ, ਉਸ ਨੂੰ ਗਰੀਬ ਤਬਕੇ ਦੇ ਲੋਕਾਂ ਨੂੰ ਬਾਕਾਇਦਾ ਦੇਣ ਦੇ ਲਈ ਰੌਸ਼ਨੀ ਐਕਟ ਬਣਾਇਆ ਗਿਆ ਸੀ। ਇਸ ਦਾ ਦੂਜਾ ਮੰਤਵ ਪਾਵਰ ਪ੍ਰੋਜੈਕਟ ਲਈ ਪੈਸਾ ਇਕੱਠਾ ਕਰਨਾ ਸੀ ਤਾਂ ਜੋ ਉਸ ਨੂੰ ਜੰਮੂ-ਕਸ਼ਮੀਰ ਦੇ ਪਾਵਰ ਪ੍ਰੋਜੈਕਟ ਵਿੱਚ ਲਾਇਆ ਜਾ ਸਕੇ। 2001 ਵਿੱਚ ਇਸ ਨੂੰ ਬਣਾਇਆ ਗਿਆ ਸੀ ਪਰ ਇਸ ਵਿੱਚ ਸਮੇਂ-ਸਮੇਂ ਉਤੇ ਸੋਧ ਕੀਤੀ ਜਾਂਦੀ ਰਹੀ। ਸਮੇਂ-ਸਮੇਂ ਉਤੇ ਸੂਬੇ ਵਿੱਚ ਸਰਕਾਰਾਂ ਬਦਲਦੀਆਂ ਰਹੀਆਂ ਅਤੇ ਲਗਾਤਾਰ ਸਿਆਸਤਦਾਨਾਂ ਨੂੰ ਫਾਇਦਾ ਉਠਾਉਣ ਦਾ ਮੌਕਾ ਦਿੱਤਾ ਜਾਂਦਾ ਰਿਹਾ।

Continue Reading

ਅਪਰਾਧ

ਬੇਟੀ ਦੇ ਘਰ ਪੁਲਸ ਰੇਡ ਮੌਕੇ ਬਜ਼ੁਰਗ ਮਾਂ ਦੀ ਤਬੀਅਤ ਵਿਗੜਨ ਨਾਲ ਮੌਤ

Published

on

death
  • ਪੁਲਸ ਉੱਤੇ ਧੱਕਾ ਦੇ ਕੇ ਬਜ਼ੁਰਗ ਨੂੰ ਸੁੱਟਣ ਦਾ ਦੋਸ਼
    ਮੋਗਾ, 24 ਨਵੰਬਰ – ਨਸ਼ਾ ਤਸਕਰੀ ਦੇ ਕੇਸ ਵਿੱਚ ਪੁਲਸ ਪਿੰਡ ਦੌਲੇਵਾਲਾ ਵਿੱਚ ਇੱਕ ਘਰ ਵਿੱਚ ਰੇਡ ਕਰਨ ਗਈ ਤਾਂ ਉਥੇ ਮੌਜੂਦ ਇੱਕ ਬਜ਼ੁਰਗ ਮਹਿਲਾ ਦੀ ਪੁਲਸ ਦੀ ਰੇਡ ਦੌਰਾਨ ਤਬੀਅਤ ਖਰਾਬ ਹੋਣ ਦੇ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਦਾਖਲ ਕਰਵਾਇਆ ਗਿਆ। ਓਥੇ ਉਸ ਦੀ ਮੌਤ ਹੋ ਗਈ। ਪਰਵਾਰ ਦਾ ਦੋਸ਼ ਹੈ ਕਿ ਰੇਡ ਦੌਰਾਨ ਪੁਲਸ ਮੁਲਾਜ਼ਮਾਂ ਨੇ ਬਜ਼ੁਰਗ ਨੂੰ ਧੱਕਾ ਦੇ ਕੇ ਡੇਗ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋਈ ਹੈ।
    ਥਾਣਾ ਕੋਟ ਈਸੇ ਖਾਂ ਦੇ ਐਸ ਐਚ ਓ ਸੰਦੀਪ ਸਿੰਘ ਨੇ ਦੱਸਿਆ ਕਿ ਚੌਕੀ ਦੌਲੇਵਾਲਾ ਦੇ ਇੰਚਾਰਜ ਪਰਮਦੀਪ ਸਿੰਘ ਨੂੰ ਨਸ਼ਾ ਤਸਕਰੀ ਬਾਰੇ ਇੱਕ ਗੁਪਤ ਸੂਚਨਾ ਮਿਲੀ ਸੀ। ਇਸ ਦੇ ਕਾਰਨ ਉਹ ਰੇਡ ਕਰਨ ਪਹੁੰਚੇ ਸਨ। ਜਿਸ ਘਰ ਵਿੱਚ ਪੁਲਸ ਨੇ ਰੇਡ ਕੀਤੀ, ਉਸ ਵਿਅਕਤੀ ਦੀ ਸੱਸ ਗੁਰਦੀਪ ਕੌਰ 60 ਸਾਲ ਉਥੇ ਆਈ ਹੋਈ ਸੀ। ਪੁਲਸ ਵੱਲੋਂ ਪੂਰੇ ਘਰ ਦੀ ਸਰਚ ਕਰਨ ਉਤੇ ਉਥੋਂ ਕੁਝ ਨਹੀਂ ਮਿਲਿਆ ਤਾਂ ਪੁਲਸ ਖਾਲੀ ਹੱਥ ਪਰਤ ਗਈ। ਕੁਝ ਦੇਰ ਬਾਅਦ ਪਤਾ ਲੱਗਾ ਕਿ ਪੁਲਸ ਰੇਡ ਦੌਰਾਨ ਗੁਰਦੀਪ ਕੌਰ ਦੀ ਤਬੀਅਤ ਖਰਾਬ ਹੋਣ ਕਾਰਨ ਉਸ ਨੂੰ ਸਰਕਾਰੀ ਹਸਪਤਾਲ ਮੋਗਾ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਮਹਿਲਾ ਦੇ ਬੇਟੇ ਪਰਮਜੀਤ ਸਿੰਘ ਦਾ ਦੋਸ਼ ਹੈ ਕਿ ਪੁਲਸ ਨੇ ਉਸ ਦੀ ਭੈਣ ਦੇ ਘਰ ਰੇਡ ਦੌਰਾਨ ਉਸ ਦੀ ਮਾਤਾ ਗੁਰਦੀਪ ਕੌਰ ਨੂੰ ਧੱਕਾ ਦਿੱਤਾ ਸੀ।

Continue Reading

ਰੁਝਾਨ