Bangladesh will not be fooled by China
Connect with us [email protected]

ਅੰਤਰਰਾਸ਼ਟਰੀ

ਚੀਨ ਦੇ ਝਾਂਸੇ ਵਿੱਚ ਬੰਗਲਾ ਦੇਸ਼ ਨਹੀਂ ਆਵੇਗਾ

Published

on

china

ਢਾਕਾ, 12 ਜੁਲਾਈ – ਗੁਆਂਢੀ ਬੰਗਲਾ ਦੇਸ਼ ਨੇ ਚੀਨ ਦੇ ਦਬਾਅ ਜਾਂ ਬਹਿਕਾਵੇ ਵਿੱਚ ਆਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਉਸ ਨੇ ਚੀਨ ਦੇ ਉਮੀਦਾਂ ਭਰੇ ਪ੍ਰੋਜੈਕਟ ਬੈਲਟ ਐਂਡ ਰੋਡ ਨੂੰ ਤਾਂ ਨਜ਼ਰਅੰਦਾਜ਼ ਕੀਤਾ ਹੀ ਹੈ, ਉਸ ਦੇ ਕਰਜ਼ੇ ਦੇ ਜਾਲ ਵਿੱਚ ਫਸਣ ਤੋਂ ਬਚਣ ਲਈ ਬੰਗਲਾ ਦੇਸ਼ ਨੇ ਆਪਣੇ ਇੱਥੇ ਮਾਈਕਰੋ-ਇਕੋਨਾਮਿਕ ਮੈਨੇਜਮੈਂਟ (ਵਿਆਪਕ ਆਰਥਿਕ ਪ੍ਰਬੰਧ) ਕਰ ਲਈ ਹੈ।
ਦੱਖਣੀ ਏਸ਼ੀਆ ਡੈਮੋਕ੍ਰੇਟਿਕ ਫੋਰਮ (ਐਸ ਏ ਡੀ ਐਫ) ਵੱਲੋਂ ਪਾਲੋ ਕਸਾਕਾ ਨੇ ਆਮ ਤੌਰ ਉਤੇ ਬੇਫਿਕਰੇ ਰਹਿਣ ਵਾਲੇ ਬੰਗਲਾ ਦੇਸ਼ ਪ੍ਰਸ਼ਾਸਨ ਨੂੰ ਸਾਵਧਾਨ ਕਰਦੇ ਹੋਏ ਕਿਹਾ ਕਿ ਉਹ ਬੀ ਆਰ ਆਈ ਵਿੱਚ ਆਪਣੀ ਸਾਂਝੇਦਾਰੀ ਨਾਲ ਜ਼ਮੀਨੀ ਤੇ ਰਾਜਨੀਤਕ ਨਿਰਭਰਤਾ ਦਾ ਸ਼ਿਕਾਰ ਹੋ ਸਕਦਾ ਹੈ। ਚੀਨੀ ਨਿਵੇਸ਼ ਨਾਲ ਗਹਿਰੀਆਂ ਸਮੁੰਦਰੀ ਬੰਦਰਗਾਹਾਂ ਵਿੱਚ ਭਵਿੱਖ ਵਿੱਚ ਚੀਨੀ ਨੇਵੀ ਦੇ ਬੇੜੇ ਨੂੰ ਵੀ ਬੰਗਲਾ ਦੇਸ਼ ਨੇ ਠੁਕਰਾ ਦਿੱਤਾ ਹੈ। ਇਸ ਨੇ ਸੋਨਾਦੀਆ ਡੀਪ ਸੀ ਪ੍ਰੋਜੈਕਟ ਨੂੰ ਵੀ ਰੱਦ ਕਰ ਦਿੱਤਾ ਹੈ। ਬੰਗਲਾ ਦੇਸ਼ ਨੇ ਪਾਇਰਾ ਦੀ ਇੱਕ ਬੰਦਰਗਾਹ ਦਾ ਪ੍ਰੋਜੈਕਟ ਵੀ ਰੱਦ ਕੀਤਾ ਹੈ। ਇਸ ਸਥਾਨ ਉਤੇ ਸਿਰਫ 75 ਕਿਲੋਮੀਟਰ ਲੰਬੀ ਨਹਿਰ ਜ਼ਰੀਏ ਹੀ ਪੁੱਜਿਆ ਜਾ ਸਕਦਾ ਹੈ। ਇਸ ਲਈ ਨੇਵੀ ਦੇ ਬੇੜੇ ਨੂੰ ਵੀ ਬੰਗਲਾ ਦੇਸ਼ ਨੇ ਠੁਕਰਾ ਦਿੱਤਾ ਹੈ। ਨੇਵੀ ਦਾ ਇਹ ਅੱਡਾ ਬਣਾਉਣ ਲਈ ਢੁੱਕਵੀਂ ਜਗ੍ਹਾ ਹੈ।
ਬੰਗਲਾ ਦੇਸ਼ ਨੇ ਬੀਤੀ 15 ਅਕਤੂਬਰ, 2016 ਨੂੰ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਵਿੱਚ ਰਹਿਣ ਦਾ ਫੈਸਲਾ ਕੀਤਾ ਸੀ, ਜਿਸ ਦੌਰਾਨ ਇਹ ਫੈਸਲਾ ਲਿਆ ਗਿਆ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੌਰੇ ਉਤੇ ਸਨ। ਦੋਵਾਂ ਦੇਸ਼ਾਂ ਨੇ ਉਦੋਂ ਰਣਨੀਤਕ ਸਾਂਝੇਦਾਰੀ ਵਧਾਉਣ ਉਤੇ ਵੀ ਸਹਿਮਤੀ ਪ੍ਰਗਟਾਈ ਸੀ। ਉਸ ਸਮੇਂ ਬੰਗਲਾ ਦੇਸ਼ ਵਿੱਚ ਚੀਨ ਨੇ ਪਾਕਿਸਤਾਨ ਤੋਂ ਬਾਅਦ ਦੂਸਰੇ ਸਥਾਨ ਉਤੇ ਸਭ ਤੋਂ ਵੱਡਾ ਨਿਵੇਸ਼ ਕੀਤਾ ਸੀ।ਚਾਈਨਾ ਡੇਲੀ ਦੀ ਰਿਪੋਰਟ ਮੁਤਾਬਕ ਐਸ ਏ ਡੀ ਐਫ ਨੇ ਕਿਹਾ ਕਿ ਕੌਮਾਂਤਰੀ ਮਹਾਮਾਰੀ ਦੇ ਬਾਵਜੂਦ ਚੀਨੀ ਨਿਵੇਸ਼ ਵਿੱਚ ਕੋਈ ਕਮੀ ਨਹੀਂ, ਸਗੋਂ ਇਹ ਹੌਲੀ-ਹੌਲੀ ਵਧ ਰਿਹਾ ਹੈ। ਵਿਸ਼ੇਸ਼ ਆਰਥਿਕ ਜ਼ੋਨ ਬਣਾਉਣ ਤੋਂ ਇਲਾਵਾ ਪਦਮਾ ਨਦੀ ਉਤੇ ਨਵੀਂ ਰੇਲਵੇ ਕਰਾਸਿੰਗ ਬਣਾਉਣ ਵਿੱਚ ਕਈ ਰੁਕਾਵਟਾਂ ਹਨ। ਪਾਇਰਾ ਪਾਵਰ ਪਲਾਂਟ ਸਬੰਧੀ ਮਜ਼ਦੂਰਾਂ ਤੇ ਚੀਨੀ ਪ੍ਰਸ਼ਾਸਨ ਵਿਚਾਲੇ ਸੰਘਰਸ਼ ਜਾਰੀ ਹੈ।

Continue Reading
Click to comment

Leave a Reply

Your email address will not be published. Required fields are marked *

ਅੰਤਰਰਾਸ਼ਟਰੀ

ਰੂਸ ਦੀ ਲਾਪਰਵਾਹੀ ਕਾਰਨ ਕੌਮਾਂਤਰੀ ਸਪੇਸ ਸਟੇਸ਼ਨ ਕੰਟਰੋਲ ਤੋਂ ਬਾਹਰ ਹੋਇਆ

Published

on

Space Station

ਨਾਸਾ ਨੇ ਦੁਬਾਰਾ ਕੰਟਰੋਲ ਕਰ ਲਿਆ
ਵਾਸ਼ਿੰਗਟਨ, 30 ਜੁਲਾਈ, – ਸਪੇਸ ਵਿੱਚ ਵਿਗਿਆਨਕ ਪ੍ਰਯੋਗਾਂ ਲਈ ਬਣਾਇਆ ਕੌਮਾਂਤਰੀ ਸਟੇਸ਼ਨ (ਆਈ ਐੱਸ ਐੱਸ) ਵੀਰਵਾਰ ਨੂੰ ਰੂਸ ਦੀ ਲਾਪਰਵਾਹੀ ਨਾਲ ਕੁਝ ਸਮੇਂ ਲਈ ਕੰਟਰੋਲ ਤੋਂ ਨਿਕਲ ਗਿਆ ਸੀ। ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਵਿਗਿਆਨੀਆਂ ਨੇ ਬੜੀ ਮੁਸ਼ਕਲ ਨਾਲ ਫਿਰ ਕੰਟਰੋਲ ਕਰ ਲਿਆ ਹੈ।
ਨਾਸਾ ਦੇ ਮੁਤਾਬਕ ਜਦੋਂ ਵੀਰਵਾਰ ਨੂੰ ਰੂਸ ਦਾ ਨਉਕਾ ਲੈਬ ਮਾਡਿਊਲ ਆਈ ਐੱਸ ਐੱਸ ਨਾਲ ਕੁਨੈਕਟ ਹੋ ਰਿਹਾ ਸੀ ਤਾਂ ਇਸ ਦੌਰਾਨ ਮਡਿਊਲ ਦੇ ਜੈੱਟ ਥ੍ਰਸਟਰਜ਼ ਅਣਜਾਣੇ ਵਿੱਚ ਕੁਝ ਘੰਟੇ ਆਨ ਰਹਿ ਜਾਣ ਨਾਲ ਪੂਰਾ ਸਪੇਸ ਸਟੇਸ਼ਨ ਆਪਣੇ ਰਾਹ ਤੋਂ ਭਟਕ ਗਿਆ। ਨਾਸਾ ਤੇ ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰਆਈਏ ਮੁਤਾਬਕ ਇਸ ਘਟਨਾ ਨਾਲ ਆਈ ਐੱਸ ਐੱਸ ਉੱਤੇ ਮੌਜੂਦ ਪੁਲਾੜ ਯਾਤਰੀਆਂ ਨੂੰ ਕੋਈ ਖ਼ਤਰਾ ਨਹੀਂ ਹੋਇਆ ਅਤੇ ਇਸ ਸਮੇਂ ਆਈ ਐੱਸ ਐੱਸ ਉੱਤੇ ਚਾਲਕ ਦਲ ਦੇ ਮੈਂਬਰਾਂ ਸਮੇਤ ਕੁਲ ਸੱਤ ਯਾਤਰੀ ਹਨ। ਇਨ੍ਹਾਂ ਵਿੱਚ ਨਾਸਾ ਦੇ ਤਿੰਨ, ਰੂਸ ਦੇ ਦੋ, ਜਾਪਾਨ ਦਾ ਇਕ ਅਤੇ ਯੂਰਪੀ ਸਪੇਸ ਏਜੰਸੀ ਤੋਂ ਫਰਾਂਸ ਦਾ ਇਕ ਪੁਲਾੜ ਯਾਤਰੀ ਸ਼ਾਮਲ ਹਨ। ਇਸ ਹਾਦਸੇ ਕਾਰਨ ਨਾਸਾ ਨੇ ਤਿੰਨ ਅਗਸਤ ਨੂੰ ਲਾਂਚ ਕੀਤੇ ਜਾਣ ਵਾਲੇ ਬੋਇੰਗ ਦੇ ਨਵੇਂ ਸੀਐੱਸ ਟੀ-100 ਕੈਪਸੂਲ ਦਾ ਪ੍ਰੀਖਣ ਟਾਲਣ ਦਾ ਫ਼ੈਸਲਾ ਕੀਤਾ ਹੈ। ਇਹ ਮਾਨਵ ਰਹਿਤ ਕੈਪਸੂਲ ਆਈ ਐੱਸ ਐੱਸ ਨਾਲ ਜਾ ਕੇ ਜੁੜਨ ਵਾਲਾ ਸੀ।

Read More Punjabi News Today

Continue Reading

ਅੰਤਰਰਾਸ਼ਟਰੀ

ਅਫ਼ਗਾਨ ਜੰਗ ਦੌਰਾਨ ਰੂਸੀ ਜਹਾਜ਼ ਮੱਧ ਏਸ਼ੀਅਨ ਦੇਸ਼ਾਂ ਦੀ ਅਫ਼ਗਾਨ ਸਰਹੱਦ ਉੱਤੇ ਤਾਇਨਾਤ

Published

on

ਤਾਲਿਬਾਨ ਨੇਤਾ ਚੀਨ ਦੇ ਵਿਦੇਸ਼ ਮੰਤਰੀ ਨੂੰ ਮਿਲੇ
ਮਾਸਕੋ, 29 ਜੁਲਾਈ, – ਅਫ਼ਗਾਨਿਸਤਾਨ ਵਿੱਚ ਜੰਗ ਵਿੱਚ ਮੱਧ ਏਸ਼ੀਅਨ ਦੇਸ਼ਾਂ ਦੀਆਂ ਸਰਹੱਦਾਂ ਉੱਤੇ ਰੂਸੀ ਫ਼ੌਜ ਚੌਕਸ ਹੋ ਗਈ ਹੈ। ਇਨ੍ਹਾਂ ਦੇਸ਼ਾਂਵਿੱਚ ਰੂਸ ਦੀ ਸਰਗਰਮੀ ਵਧ ਗਈ ਹੈ।
ਪਤਾ ਲੱਗਾ ਹੈ ਕਿ ਤਾਜਿਕਸਤਾਨ ਦੀ ਸਰਹੱਦ ਉੱਤੇ ਟੈਂਕ ਤਾਇਨਾਤ ਕਰਨ ਪਿੱਛੋਂ ਰੂਸ ਦੇ ਲੜਾਕੂ ਜਹਾਜ਼ ਏਥੇ ਆ ਕੇ ਜੰਗੀ ਐਕਸਰਸਾਈਜ਼ ਕਰਨਗੇ। ਦੂਸਰੇ ਪਾਸੇ ਅਫ਼ਗਾਨ ਫ਼ੌਜ ਨੇ ਤਾਲਿਬਾਨ ਦੇ ਕਈ ਅੱਡਿਆਂ ਉੱਤੇ ਹਮਲੇ ਕਰ ਕੇ 23 ਤਾਲਿਬਾਨ ਨੂੰ ਮਾਰ ਦਿੱਤਾ ਹੈ।ਅਫ਼ਗਾਨਿਸਤਾਨਵਿੱਚ ਤਾਲਿਬਾਨ ਦੇ ਤੇਜ਼ੀ ਨਾਲ ਕਬਜ਼ੇਪਿੱਛੋਂ ਗੁਆਂਢੀ ਦੇਸ਼ ਚੌਕਸ ਹੋ ਗਏ ਅਤੇ ਖਾਸ ਤੌਰ ਉੱਤੇ ਤਜ਼ਾਕਿਸਤਾਨ, ਉਜ਼ਬੇਕਿਸਤਾਨ ਆਦਿ ਨਾਲ ਲੱਗਦੀਆਂ ਸਰਹੱਦਾਂ ਉੱਤੇ ਫ਼ੌਜਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ।ਰੂਸ ਨੇ ਅਫਗਾਨ ਸਰਹੱਦਨਾਲ ਲੱਗਦੇਤਾਜਿਕਸਤਾਨ ਦੇ ਇਲਾਕੇਵਿੱਚ ਪਹਿਲਾਂ ਆਪਣੇ ਫ਼ੌਜੀ ਤੇ ਟੈਂਕ ਲਿਆਂਦੇ ਸਨ, ਫਿਰ ਹਵਾਈ ਤਾਕਤ ਵਧਾ ਦਿੱਤੀਤੇ 10 ਅਗਸਤ ਤਕ ਅਫਗਾਨ ਸਰਹੱਦ ਉੱਤੇਤਾਜਿਕਸਤਾਨ, ਕਿਰਗਿਸਤਾਨ ਤੇ ਉਜ਼ਬੇਕਿਸਤਾਨ ਦੇ ਸਹਿਯੋਗ ਨਾਲ ਜੰਗੀ ਐਕਸਰਸਾਈਜ਼ ਕੀਤਾ ਜਾ ਰਹੀ ਹੈ। ਰੂਸ ਨੇ ਏਥੇ ਸੁਖੋਈ-25 ਜਹਾਜ਼ਾਂ ਲਿਆਂਦੇ ਹਨ ਅਤੇ ਰੂਸ ਮੱਧ ਏਸ਼ਿਆਈ ਦੇਸ਼ਾਂ ਨੂੰ ਅਫਗਾਨ ਸਮੱਸਿਆ ਦੇ ਪੱਖ ਤੋਂ ਸੁਰੱਖਿਆ ਦੀ ਪੂਰੀ ਗਾਰੰਟੀ ਦੇਣਾ ਚਾਹੁੰਦਾ ਹੈ, ਤਾਂ ਕਿ ਅਮਰੀਕਾ ਨੂੰ ਓਥੇ ਫੌਜੀ ਅੱਡਾ ਬਣਾਉਣਵਿੱਚ ਕਾਮਯਾਬੀ ਨਾ ਮਿਲ ਸਕੇ।
ਓਧਰ ਅਫਗਾਨਿਸਤਾਨ ਵਿੱਚ ਫਰਯਾਬ ਰਾਜ ਦੇ ਪਸ਼ਤੂਨਕੋਟ ਅਤੇ ਅਲਮਾਰ ਜ਼ਿਲ੍ਹਿਆਂਵਿੱਚਲੇ ਤਾਲਿਬਾਨ ਦੇ ਅੱਡਿਆਂ ਉੱਤੇਅਫਗਾਨ ਫੌਜ ਨੇ ਜ਼ਬਰਦਸਤ ਹਮਲੇ ਕੀਤੇ ਅਤੇ ਹਥਿਆਰ ਅਤੇ ਗੋਲਾ-ਬਾਰੂਦ ਬਰਬਾਦ ਕਰਨ ਦੇ ਨਾਲ ਹੀ 23 ਤਾਲਿਬਾਨੀ ਨੂੰ ਮਾਰ ਦਿੱਤਾਹੈ। ਤਾਲਿਬਾਨ ਏਥੇ ਫਰਯਾਬ ਰਾਜ ਦੀ ਰਾਜਧਾਨੀ ਮੇਮਨਾ ਉੱਤੇ ਕਬਜ਼ਾ ਕਰਨ ਲਈ ਸੰਘਰਸ਼ ਕਰ ਰਿਹਾ ਹੈ ਅਤੇ ਤਾਲੁਕਾਨ ਸ਼ਹਿਰ ਉੱਤੇ ਕਬਜ਼ੇ ਵਾਸਤੇ ਵੀ ਜੰਗ ਚੱਲ ਰਹੀ ਹੈ।
ਇਸ ਦੌਰਾਨ ਅੱਜ ਵੀਰਵਾਰ ਨੂੰ ਅਫਗਾਨਿਸਤਾਨ ਦੇ 90 ਫ਼ੀਸਦੀ ਇਲਾਕਿਆਂ ਉੱਤੇ ਕਬਜ਼ੇਦਾ ਦਾਅਵਾ ਕਰਦੇ ਤਾਲਿਬਾਨ ਦਾ ਇਕ ਗਰੁੱਪ ਮੁੱਲਾ ਅਬਦੁੱਲ ਗਨੀ ਬਰਾਦਰ ਦੀ ਅਗਵਾਈ ਹੇਠ ਚੀਨ ਪਹੁੰਚ ਗਿਆ। ਅਮਰੀਕੀ ਫੌਜਾਂ ਦੀ ਵਾਪਸੀ ਦੇ ਐਲਾਨ ਪਿੱਛੋਂ ਤਾਲਿਬਾਨ ਨੇਤਾ ਪਹਿਲੀ ਵਾਰ ਚੀਨ ਗਏ ਹਨ। ਇਸ ਯਾਤਰਾ ਦੌਰਾਨ ਤਾਲਿਬਾਨ ਦੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਹੋਈ, ਜਿਹੜੀ ਡਿਪਲੋਮੈਟਿਕ ਖੇਤਰ ਵਿਚ ਅਫਗਾਨਿਸਤਾਨ ਬਾਰੇ ਬੜੀ ਅਹਿਮ ਮੰਨੀ ਗਈ ਹੈ। ਇਸ ਗੱਲਬਾਤ ਦੌਰਾਨ ਤਾਲਿਬਾਨ ਨੇ ਚੀਨ ਨੂੰ ‘ਭਰੋਸੇਮੰਦ ਦੋਸਤ’ ਕਹਿ ਕੇ ਭਰੋਸਾ ਦਿੱਤਾ ਕਿ ਤਾਲਿਬਾਨ ‘ਕਿਸੇ ਨੂੰਅਫਗਾਨ ਖੇਤਰ ਦੀ ਵਰਤੋਂ’ ਨਹੀਂ ਕਰਨ ਦੇਵੇਗਾ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਇਕ ਮੀਡੀਆ ਬ੍ਰੀਫਿੰਗ ਵਿਚ ਪੁਸ਼ਟੀ ਕੀਤੀ ਕਿ ਬਰਾਦਰ ਦੀ ਅਗਵਾਈ ਵਿਚ ਇਕ ਵਫਦ ਬੀਜਿੰਗ ਦੇ ਨੇੜੇ ਬੰਦਰਗਾਹ ਵਾਲੇ ਸ਼ਹਿਰ ਤਿਆਨਜਿਨ ਵਿਚ ਵਾਂਗ ਨੂੰ ਮਿਲਿਆ ਹੈ ਅਤੇ ਮੰਤਰਾਲੇ ਨੇ ਵਾਨ ਦੀ ਬਰਾਦਰ ਦੇ ਵਫ਼ਦ ਨਾਲ ਮੁਲਾਕਾਤ ਦੀਆਂ ਫੋਟੋ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਹਨ। ਇਹ ਮੁਲਾਕਾਤ ਉਸ ਵੇਲੇ ਹੋ ਰਹੀ ਹੈ, ਜਦੋਂ ਕੁਝ ਦਿਨ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਤੇ ਪਾਕਿਸਤਾਨੀ ਖੁਫ਼ੀਆ ਏਜੰਸੀ ਆਈ ਐੱਸ ਆਈ ਦੇ ਚੀਫ ਫੈਜ ਹਾਮਿਦ ਨੇ ਚੀਨ ਜਾ ਕੇ ਵਾਂਗ ਯੀ ਨਾਲ ਮੁਲਾਕਾਤ ਕੀਤੀ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਬਾਇਡਨ ਨੇ ਰੂਸ ਉੱਤੇ ਅਮਰੀਕਾ ਦੀਆਂ ਚੋਣਾਂ ਵਿੱਚ ਵਿਘਨ ਪਾਉਣ ਦੇ ਦੋਸ਼ ਲਾਏ

Published

on

Jo Biden

ਵਾਸ਼ਿੰਗਟਨ, 28 ਜੁਲਾਈ, – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕੱਲ੍ਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਉੱਤੇ ਗੰਭੀਰ ਦੋਸ਼ ਲਾ ਕੇ ਕਿਹਾ ਹੈ ਕਿ ਪੁਤਿਨ ਭਰਮਾਊ ਸੂਚਨਾਵਾਂ ਫੈਲਾ ਕੇ ਸਾਲ 2022ਦੌਰਾਨ ਅਮਰੀਕਾ ਦੀ ਪ੍ਰਤੀਨਿਧੀ ਸਭਾ (ਪਾਰਲੀਮੈਂਟ ਦਾ ਹੇਠਲਾ ਹਾਊਸ)ਅਤੇ ਰਾਜਾਂ ਦੀਆਂ ਉਪ ਚੋਣਾਂ ਵਿੱਚ ਵਿਘਨ ਪਾਉਣ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੁਤਿਨ ਹੀ ਅਸਲ ਸਮੱਸਿਆ ਦੀ ਜੜ੍ਹ ਹਨ, ਉਹ ਉਸ ਅਰਥ ਵਿਵਸਥਾ ਦੇ ਸਰਬ ਉੱਚ ਅਹੁਦੇ ਉੱਤੇ ਹਨ, ਜਿਨ੍ਹਾਂ ਕੋਲ ਐਟਮੀ ਸ਼ਕਤੀ ਤੋਂ ਇਲਾਵਾ ਕੁਝ ਵੀ ਨਹੀਂ ਹੈ।
ਇਸ ਮੌਕੇ ਜੋਅ ਬਾਇਡਨ ਨੇ ਪਿਛਲੇ ਦਿਨੀਂ ਹੋਏ ਰੈਨਸਮਵੇਅਰ ਦੇ ਹਮਲਿਆਂ ਕਾਰਨ ਚਿੰਤਾ ਪ੍ਰਗਟਾਈ। ਇਨ੍ਹਾਂ ਹਮਲਿਆਂਵਿੱਚ ਸਾਈਬਰ ਅਪਰਾਧੀਆਂ ਨੇ ਡਾਟਾ ਚੋਰੀ ਕਰ ਕੇ ਉਸ ਬਦਲੇ ਮੋਟੀ ਰਕਮ ਫਿਰੌਤੀਵਜੋਂ ਮੰਗੀ ਸੀ। ਜੋਅ ਬਾਇਡਨ ਨੇ ਇਹ ਗੱਲ ਆਫਿਸ ਆਫ ਅਮੈਰੀਕਨ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਓਡੀਐੱਨਆਈ) ਦੇ ਦਫ਼ਤਰਵਿੱਚ ਰੈਗੂਲਰ ਬ੍ਰੀਫਿੰਗ ਮੌਕੇ ਕਹੀ। ਉਨ੍ਹਾਂ ਨੇ ਕਿਹਾ ਕਿ ‘ਰੂਸ ਮੱਧ-ਕਾਲੀ ਚੋਣਾਂ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਗ਼ਲਤ ਤੇ ਭਰਮਾਊ ਸੂਚਨਾਵਾਂ ਫੈਲਾ ਰਿਹਾ ਹੈ।’ ਬਾਇਡੇਨ ਨੇ ਕਿਹਾ ਕਿ ਸਾਡੀ ਖ਼ੁਦਮੁਖ਼ਤਿਆਰੀ ਉੱਤੇ ਇਹ ਮਾਸਕੋ ਦਾ ਸਿੱਧਾ ਹਮਲਾ ਹੈ। ਉੱਤਰੀ ਵਰਜੀਨੀਆ ਦੇ ਓਡੀਐੱਨਆਈ ਹੈੱਡਕੁਆਰਟਰ ਵਿੱਚ ਹੋਈ ਇਸ ਬੈਠਕਵਿੱਚ ਅਮਰੀਕਾ ਦੀ ਇੰਟੈਲੀਜੈਂਸ ਕਮੇਟੀ ਦੇ 120 ਨੁਮਾਇੰਦੇ ਮੌਜੂਦ ਸਨ।
ਵਰਨਣ ਯੋਗ ਹੈ ਕਿ ਸਾਲ 2022 ਵਿੱਚ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੀਆਂ ਸਾਰੀਆਂ 435 ਸੀਟਾਂ ਤੇ ਸੈਨੇਟ ਦੀਆਂ ਖਾਲੀ ਹੋਣ ਵਾਲੀਆਂ 34 ਸੀਟਾਂ ਦੇ ਨਾਲ 36 ਰਾਜਾਂਵਿੱਚ ਚੋਣਾਂ ਹੋਣ ਜਾ ਰਹੀਆਂ ਹਨ।

Continue Reading

ਰੁਝਾਨ


Copyright by IK Soch News powered by InstantWebsites.ca