Ban on road shows and vehicle rallies in West Bengal
Connect with us [email protected]

ਰਾਜਨੀਤੀ

ਪੱਛਮੀ ਬੰਗਾਲ ਵਿੱਚ ਰੋਡ ਸ਼ੋਅ ਅਤੇ ਵਾਹਨ ਰੈਲੀਆਂ ਉਤੇ ਪਾਬੰਦੀ

Published

on

Ban on road shows

ਨਵੀਂ ਦਿੱਲੀ, 23 ਅਪ੍ਰੈਲ – ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿੱਚ ਚੋਣ ਪ੍ਰਚਾਰ ਦੇ ਦੌਰਾਨ ਕੋਵਿਡ ਸੁਰੱਖਿਆ ਨੇਮਾਂ ਦੀ ਉਲੰਘਣਾ ਦਾ ਨੋਟਿਸ ਲੈਂਦਿਆਂ ਸੂਬੇ ਵਿੱਚ ਰੋਡ ਸ਼ੋਅਜ਼, ਪਦ ਯਾਤਰਾ ਅਤੇ ਵਾਹਨ ਰੈਲੀਆਂਕਰਨ ਉੱਤੇ ਫੌਰੀ ਰੋਕ ਲਾ ਦਿੱਤੀ ਅਤੇ ਸਾਫ ਕਰ ਦਿੱਤਾ ਕਿ ਕਿਸੇ ਵੀ ਜਨਤਕ ਮੀਟਿੰਗ (ਰੈਲੀ) ਵਿੱਚ ਪੰਜ ਸੌ ਤੋਂ ਵੱਧ ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਨਹੀਂ ਹੋਵੇਗੀ।
ਇਸ ਬਾਰੇ ਕਮਿਸ਼ਨ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਕਈ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਵੱਲੋਂ ਰੈਲੀਆਂ ਦੌਰਾਨ ਸੁਰੱਖਿਆ ਨੇਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਇਸ ਦੌਰਾਨ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੱਛਮੀ ਬੰਗਾਲ ਵਿੱਚ ਚੋਣ ਰੈਲੀਆਂ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ। ਉਹ ਬੰਗਾਲ ਦੇ ਵੋਟਰਾਂ ਨੂੰ ਵਰਚੁਅਲੀ ਸੰਬੋਧਨ ਕਰਨਗੇ। ਮੋਦੀ ਨੇ ਟਵੀਟ ਕੀਤਾ, ‘ਕੋਵਿਡ-19 ਦੇ ਮੌਜੂਦਾ ਹਾਲਾਤ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਨੀ ਹੈ। ਇਸ ਕਰ ਕੇ ਮੈਂ ਪੱਛਮੀ ਬੰਗਾਲ ਨਹੀਂ ਜਾਵਾਂਗਾ।’
ਕਲਕੱਤਾ ਹਾਈ ਕੋਰਟ ਨੇ ਕੱਲ੍ਹ ਕਿਹਾ ਕਿ ਉਹ ਭਾਰਤੀ ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਅਸੈਂਬਲੀ ਚੋਣਾਂ ਦੌਰਾਨ (ਚੋਣ ਪ੍ਰਚਾਰ ਸਮੇਤ) ਕੋਰੋਨਾ ਤੋਂ ਬਚਾਅ ਲਈ ਲਾਗੂ ਕੀਤੇ ਕੋਵਿਡ ਸੁਰੱਖਿਆ ਨਿਯਮਾਂ ਤੋਂ ਸੰਤੁਸ਼ਟ ਨਹੀਂ ਹੈ। ਚੀਫ ਜਸਟਿਸ ਟੀ ਬੀ ਐਨ ਰਾਧਾਕ੍ਰਿਸ਼ਨਨ ਦੀ ਅਗਵਾਈ ਵਾਲੇ ਡਵੀਜ਼ਨ ਬੈਂਚ ਨੇ ਅਸੈਂਬਲੀ ਚੋਣਾਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਦੀ ਮੰਗ ਕਰਦੀਆਂ ਤਿੰਨ ਪਟੀਸ਼ਨਾਂ ਉੱਤੇ ਸੁਣਵਾਈ ਕਰਦਿਆਂ ਕਿਹਾ ਕਿ ਮਹਿਜ਼ ਸਰਕੂਲਰ ਜਾਰੀ ਕਰਨ ਤੇ ਕੋਵਿਡ ਸੁਰੱਖਿਆ ਲਈ ਮੀਟਿੰਗਾਂ ਕਰਨਾ ਕਾਫੀ ਨਹੀਂ। ਕੋਰਟ ਨੇ ਚੋਣ ਕਮਿਸ਼ਨ ਨੂੰ ਕੋਵਿਡ ਨਿਯਮਾਂ ਨੂੰ ਅਮਲ ਵਿੱਚ ਲਿਆਉਣ ਲਈ ਚੁੱਕੇ ਕਦਮਾਂ ਬਾਰੇ ਐਫੀਡੇਵਿਟ ਪੇਸ਼ ਕਰਨ ਦੀ ਤਾਕੀਦ ਕੀਤੀ ਹੈ। ਪਟੀਸ਼ਨਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਚੋਣ ਪ੍ਰਚਾਰ ਵਿੱਚ ਸ਼ਾਮਲ ਲੋਕ ਕੋਵਿਡ ਨਿਯਮਾਂ ਦੀ ਉਕਾ ਹੀ ਪ੍ਰਵਾਹ ਨਹੀਂ ਕਰਦੇ। ਪਟੀਸ਼ਨਰਾਂ ਨੇ ਖਦਸ਼ਾ ਪ੍ਰਗਟਾਇਆ ਕਿ ਨਤੀਜੇ ਵਜੋਂ ਪੱਛਮੀ ਬੰਗਾਲ ਵਿੱਚ ਕੋਵਿਡ 19 ਕੇਸਾਂ ਦੀ ਗਿਣਤੀ ਵਿੱਚ ਵੱਡਾ ਉਛਾਲ ਆ ਸਕਦਾ ਹੈ।

Read More Latest Punjabi News

ਰਾਜਨੀਤੀ

ਪ੍ਰਸਿੱਧ ਡਾਕਟਰੀ ਮੈਗਜ਼ੀਨ ‘ਦ ਲੈਂਸੇਟ’ ਵਿੱਚ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ

Published

on

modi-government

ਵਾਸ਼ਿੰਗਟਨ, 10 ਮਈ – ਭਾਰਤ ਵਿੱਚ ਕਾਲ ਦਾ ਰੂਪ ਬਣ ਕੇ ਆਈ ਕੋਰੋਨਾ ਵਾਇਰਸ ਮਹਾਂਮਾਰੀ ਦੀ ਦੂਜੀ ਲਹਿਰ ਨੇ ਪੂਰੀ ਦੁਨੀਆ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ। ਵਿਗਿਆਨ ਤੇ ਖੋਜਕਰਤਾ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਆਖਰ ਹਾਲਾਤ ਏਨੇ ਭਿਆਨਕ ਕਿਵੇਂ ਬਣ ਗਏ।
ਇਸੇ ਦੌਰਾਨ ਮਸ਼ਹੂਰ ਮੈਡੀਕਲ ਮੈਗਜ਼ੀਨ ‘ਦ ਲੈਂਸੇਟ’ ਦੀ ਸੰਪਾਦਕੀ ਵਿੱਚ ਇਸ ਮਹਾਂਮਾਰੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਜ਼ਿੰਮੇਵਾਰ ਕਿਹਾ ਗਿਆ ਹੈ। ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ, ਆਕਸੀਜਨ ਦੀ ਭਾਰੀ ਕਮੀ ਹੈ ਤੇ ਸੋਸ਼ਲ ਮੀਡੀਆ ਉੱਤੇ ਲੋਕ ਅਤੇ ਡਾਕਟਰ ਮੈਡੀਕਲ ਆਕਸੀਜਨ, ਹਸਪਤਾਲਾਂ ਵਿੱਚ ਬੈਡ ਤੇ ਦੂਜੀ ਜ਼ਰੂਰਤਾਂ ਲਈ ਗੁਹਾਰ ਲਾ ਰਹੇ ਹਨ ਪਰ ਇਸ ਮੁਸ਼ਕਲ ਸਮੇਂ `ਚ ਉਨ੍ਹਾਂ ਦੀ ਮਦਦ ਅਤੇ ਉਕਤ ਹਾਲਾਤ ਲਈ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ ਹੈ।
‘ਦ ਲੈਂਸੇਟ’ ਅਨੁਸਾਰ ਅਜਿਹੇ ਮੁਸ਼ਕਲ ਸਮੇਂ ਵਿੱਚ ਨਰਿੰਦਰ ਮੋਦੀ ਦੀ ਸੋਸ਼ਲ ਮੀਡੀਆ ਉਤੇ ਆਪਣੀ ਆਲੋਚਨਾ ਤੇ ਖੁੱਲ੍ਹੀ ਚਰਚਾ ਨੂੰ ਦਬਾਉਣ ਦੀ ਕੋਸ਼ਿਸ਼ ਮੁਆਫ਼ੀ ਦੇ ਯੋਗ ਨਹੀਂ। ਵਿਅੰਗ ਕੱਸਦਿਆਂ ਕਿਹਾ ਗਿਆ ਹੈ ਕਿ ਲੱਗਦਾ ਹੈ ਕਿ ਮੋਦੀ ਸਰਕਾਰ ਦਾ ਧਿਆਨ ਟਵਿੱਟਰ ਉਤੇ ਆਪਣੀ ਆਲੋਚਨਾ ਨੂੰ ਹਟਾਉਣ ਉਤੇ ਵੱਧ ਅਤੇ ਮਹਾਂਮਾਰੀ ਨੂੰ ਕਾਬੂ ਕਰਨ ‘ਤੇ ਘੱਟ ਸੀ। ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਖ਼ਿਲਾਫ਼ ਸ਼ੁਰੂਆਤੀ ਸਫ਼ਲਤਾ ਤੋਂ ਬਾਅਦ ਸਰਕਾਰ ਦੀ ਟਾਸਕ ਫੋਰਸ ਦੀ ਮੀਟਿੰਗ ਅਪ੍ਰੈਲ ਤੱਕ ਇੱਕ ਵਾਰ ਵੀ ਨਹੀਂ ਹੋਈ ਤੇ ਇਸ ਸਭ ਦਾ ਨਤੀਜਾ ਸਾਡੇ ਸਾਹਮਣੇ ਹੈ। ‘ਦ ਲੈਂਸੇਟ’ ਨੇ ਲਿਖਿਆ ਕਿ ਕੁਝ ਰਾਜਾਂ ਨੇ ਬੈਡ ਤੇ ਆਕਸੀਜਨ ਲਈ ਗੁਹਾਰ ਲਾ ਰਹੇ ਲੋਕਾਂ ਦੇ ਖ਼ਿਲਾਫ਼ ਦੇਸ਼ ਦੀ ਸੁਰੱਖਿਆ ਨਾਲ ਜੁੜੇ ਕਾਨੂੰਨਾਂ ਦੀ ਵਰਤੋਂ ਕੀਤੀ। ਸੰਪਾਦਕੀ ਅਨੁਸਾਰ ਸਰਕਾਰ ਵੱਲੋਂ ਚਿਤਾਵਨੀ ਦੇ ਬਾਵਜੂਦ ਕੁੰਭ ਅਤੇ ਰਾਜਨੀਤਿਕ ਰੈਲੀਆਂ ਦੀ ਇਜਾਜ਼ਤ ਦੇ ਕੇ ਲੱਖਾਂ ਲੋਕਾਂ ਨੂੰ ਇਕੱਠਾ ਕੀਤਾ ਗਿਆ, ਜਿਸ ਨਾਲ ਦੇਸ਼ ਵਿੱਚ ਭਿਆਨਕ ਕੋਰੋਨਾ ਧਮਾਕਾ ਹੋ ਗਿਆ।

Read More Latest Politics News

Continue Reading

ਰਾਜਨੀਤੀ

ਪ੍ਰਤਾਪ ਸਿੰਘ ਬਾਜਵਾ ਦੇ ਦਖਲ ਨਾਲ ਰਣਜੀਤ ਕੌਰ ਓਮਾਨ ਤੋਂ ਪਰਤੀ

Published

on

partap singh bajwa

ਕਾਹਨੂੰਵਾਨ, 10 ਮਈ – ਓਮਾਨ ਵਿੱਚ ਫਸੀ ਹੋਈ ਰਣਜੀਤ ਕੌਰ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਉਦਮ ਸਦਕਾ ਵਾਪਸ ਆਪਣੇ ਘਰ ਪਹੁੰਚ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਣਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ ਪਿੰਡ ਕਿਸ਼ਨਪੁਰ ਬਲਾਕ ਕਾਹਨੂੰਵਾਨ ਰੁਜ਼ਗਾਰ ਦੀ ਭਾਲ ਵਿੱਚ ਮਾਰਚ ਵਿੱਚ ਖਾੜੀ ਦੇਸ਼ ਓਮਾਨ ਗਈ ਸੀ। ਉਸ ਉੱਤੇ ਮਕਾਨ ਮਾਲਕ ਤੇ ਨੌਕਰੀ ਦੇਣ ਵਾਲੀ ਕੰਪਨੀ ਵੱਲੋਂ ਢਾਹੇ ਗਏ ਤਸ਼ੱਦਦ ਦੀ ਖਬਰ ਮੀਡੀਆ ਵਿੱਚ ਆਉਣ ਪਿੱਛੋਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਨਿੱਜੀ ਯਤਨਾਂ ਨਾਲ ਉਸ ਦੀ ਘਰ ਵਾਪਸੀ ਸੰਭਵ ਹੋਈ ਹੈ। ਰਣਜੀਤ ਕੌਰ ਨੇ ਦੱਸਿਆ ਕਿ ਉਸ ਨੇ ਮਾਰਚ 2021 ਵਿੱਚ ਬਿਆਸ ਦੀ ਇੱਕ ਮਹਿਲਾ ਏਜੰਟ ਨੂੰ ਨੌਕਰੀ ਲਈ ਸਿੰਗਾਪੁਰ ਜਾਣ ਵਾਸਤੇ ਪੰਜਾਹ ਹਜ਼ਾਰ ਰੁਪਏ ਤੋਂ ਵੱਧ ਦਿੱਤੇ ਸਨ, ਪਰ ਏਜੰਟ ਨੇ ਉਸ ਨੂੰ ਸਿੰਗਾਪੁਰ ਦੀ ਥਾਂ ਖਾੜੀ ਦੇਸ਼ ਓਮਾਨ ਪਹੁੰਚਾ ਦਿੱਤਾ। ਓਥੇ ਉਸ ਨੂੰ ਜ਼ਬਰਦਸਤੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਭੇਜਿਆ ਗਿਆ। ਜਦੋਂ ਉਸ ਨੇ ਮਨ੍ਹਾ ਕੀਤਾ ਤਾਂ ਉਸ ਦੀ ਕੁੱਟਮਾਰ ਕੀਤੀ ਗਈ। ਇਸ ਦੌਰਾਨ ਉਸ ਦੇ ਪੌੜੀਆਂ ਤੋਂ ਡਿੱਗ ਕੇ ਗੰਭੀਰ ਸੱਟ ਵੀ ਲੱਗੀ, ਪਰ ਮਕਾਨ ਮਾਲਕਾਂ ਨੇ ਇਲਾਜ ਕਰਾਉਣ ਦੀ ਥਾਂ ਉਸ ਨੂੰ ਭੁੱਖੀ ਰੱਖਿਆਤੇ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਉਸ ਨੇ ਇਹ ਸੂਚਨਾ ਆਪਣੇ ਘਰ ਵਾਲੇ ਨੂੰ ਦਿੱਤੀ, ਜਿਸ ਉਪਰੰਤ ਕੁਹਾਨੂੰਵਾਨ ਦੇ ਸਰਪੰਚ ਆਫਤਾਬ ਸਿੰਘ ਰਾਹੀਂ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਰਣਜੀਤ ਕੌਰ ਦੀ ਬੰਦ ਖਲਾਸੀ ਲਈ ਓਮਾਨ ਵਿੱਚ ਭਾਰਤੀ ਅੰਬੈਸੀ ਨਾਲ ਸੰਪਰਕ ਕੀਤਾ ਅਤੇ ਉਹ ਆਪਣੇ ਘਰ ਵਾਪਸ ਆ ਸਕੀ ਹੈ।

Read More Latest Politics News

Continue Reading

ਰਾਜਨੀਤੀ

ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹਾਰ ਕਾਰਨ ਪਾਰਟੀ ਦੇ ਅੰਦਰ ਕਲੇਸ਼ ਵਧਿਆ

Published

on

ਨਵੀਂ ਦਿੱਲੀ, 9 ਮਈ, – ਪੱਛਮੀ ਬੰਗਾਲ ਵਿੱਚ ਮਮਤਾ ਬੈਨਰਜੀ ਦੇ ਫਿਰ ਸੱਤਾ ਉੱਤੇ ਕਾਬਜ਼ ਹੋਣ ਅਤੇ ਦੋ ਸੌ ਸੀਟਾਂ ਦਾ ਦਾਅਵਾ ਕਰਦੀ ਭਾਜਪਾ ਨੂੰ ਮਸਾਂ 77 ਸੀਟਾਂ ਹੀ ਮਿਲਣ ਪਿੱਛੋਂ ਇਸ ਪਾਰਟੀ ਦੇ ਅੰਦਰ ਇਸ ਰਾਜ ਵਿੱਚ ਜਥੇਬੰਦਕ ਸਵਾਲ ਉੱਤੇ ਕਾਫੀ ਕਲੇਸ਼ ਵਧਦਾ ਨਜ਼ਰ ਆਉਣ ਲੱਗ ਪਿਆ ਹੈ।
ਹਾਲੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੂੰ ਹਫ਼ਤਾ ਹੀ ਹੋਇਆ ਹੈ ਕਿ ਇਸ ਹਾਰ ਮਗਰੋਂ ਭਾਜਪਾ ਦੇ ਅੰਦਰ ਕਲੇਸ਼ ਤੇਜ਼ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਨੇਤਾ ਤੇ ਸਾਬਕਾ ਪ੍ਰਧਾਨ ਅਤੇ ਸਾਬਕਾ ਗਵਰਨਰ ਤਥਾਗਤ ਰਾਏ ਨੇ ਭਾਜਪਾ ਦੀ ਹਾਰ ਲਈ 4 ਨੇਤਾਵਾਂ ਨੂੰ ਜ਼ਿੰਮੇਵਾਰ ਕਹਿਦਿੱਤਾ, ਜਿਨ੍ਹਾਂ ਵਿਚ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਦਿਲੀਪ ਘੋਸ਼, ਰਾਸ਼ਟਰੀ ਜਨਰਲ ਸੈਕਟਰੀਤੇ ਚੋਣ ਇੰਚਾਰਜ ਕੈਲਾਸ਼ ਵਿਜੇਵਰਗੀਜ਼, ਸੰਗਠਨ ਮੰਤਰੀ ਸ਼ਿਵ ਪ੍ਰਕਾਸ਼ ਅਤੇ ਚੋਣਾਂ ਵਾਸਤੇ ਕੋ-ਇੰਚਾਰਜ ਮੁਖੀ ਅਰਵਿੰਦ ਮੈਨਨ ਸ਼ਾਮਲ ਹਨ। ਤਥਾਗਤ ਰਾਏ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਕਿ ਇਹ ਚਾਰ ਨੇਤਾ ਪਾਰਟੀ ਹੀ ਨਹੀਂ, ਪ੍ਰਧਾਨ ਮੰਤਰੀ ਤੇ ਕੇਂਦਰੀ ਗ੍ਰਹਿ ਮੰਤਰੀ ਦਾ ਅਕਸ ਖ਼ਰਾਬ ਕਰਨ ਦੇ ਵੀ ਦੋਸ਼ੀ ਹਨ, ਇਨ੍ਹਾਂ ਚਾਰ ਜਣਿਆਂ ਨੇ ਤ੍ਰਿਣਮੂਲ ਕਾਂਗਰਸ ਤੋਂ ਆਏ ਦਾਗੀ ਨੇਤਾਵਾਂ ਨੂੰ ਟਿਕਟਾਂ ਦਿਵਾਈਆਂ ਤੇ ਪਾਰਟੀ ਦੀ ਹਾਰ ਪਿੱਛੋਂ ਪਾਰਟੀ ਵਰਕਰਾਂ ਦੇ ਗੁੱਸੇ ਦਾ ਸਾਹਮਣਾ ਕਰਨ ਦੀ ਥਾਂ ਕਮਰਿਆਂ ਵਿੱਚ ਬੰਦ ਹੋਏ ਬੈਠੇ ਹਨ। ਤਥਾਗਤ ਨੇ ਕਿਹਾ ਕਿ ਇਨ੍ਹਾਂ ਚਾਰ ਜਣਿਆਂ ਨੂੰ ਸਿਆਸਤ ਦੀ ਕੋਈ ਸਮਝ ਨਹੀਂ, ਮੈਂ ਕੇਂਦਰੀ ਲੀਡਰਸ਼ਿਪ ਨੂੰ ਦੋਸ਼ ਨਹੀਂ ਦਿੰਦਾ, ਕਿਉਂਕਿ ਉਨ੍ਹਾਂ ਉੱਤੇ ਪੂਰੇ ਦੇਸ਼ ਦੀ ਜ਼ਿੰਮੇਵਾਰੀ ਹੈ, ਉਨ੍ਹਾਂ ਨੂੰ ਸਹੀ ਜਾਣਕਾਰੀ ਦੇਣਾ ਸੂਬਾ ਲੀਡਰਸ਼ਿਪ ਦਾ ਕੰਮ ਹੈ।
ਸਾਬਕਾ ਪ੍ਰਧਾਨ ਤਥਾਗਤ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਇਹ ਲੋਕ ਪਾਰਟੀ ਛੱਡ ਕੇ ਜਾ ਸਕਦੇ ਹਨ। ਤਥਾਗਤ ਨੇ ਇਕ ਹੋਰ ਪੋਸਟ ਵਿੱਚ ਲਿਖਿਆ ਕਿ ਉਹ ਸਭ ਨੂੰ ਇਹ ਦੱਸਣਾ ਚਾਹੰੁਦੇ ਹਨ ਕਿ ਉਨ੍ਹਾਂ ਨੂੰ ਭਾਜਪਾ ਦੀ ਸੀਨੀਅਰ ਲੀਡਰਸਿ਼ਪ ਨੇ ਗੱਲਬਾਤ ਕਰਨ ਲਈ ਦਿੱਲੀ ਬੁਲਾਇਆ ਹੋਇਆ ਹੈ।

Read More Latest Politics News

Continue Reading

ਰੁਝਾਨ


Copyright by IK Soch News powered by InstantWebsites.ca