Ban on Kisan Ekta Morcha and Caravan India's Twitter handle
Connect with us [email protected]

ਤਕਨੀਕ

ਕਿਸਾਨ ਏਕਤਾ ਮੋਰਚਾ ਤੇ ਕਾਰਵਾਂ ਇੰਡੀਆ ਦੇ ਟਵਿੱਟਰ ਹੈਂਡਲ ਉੱਤੇ ਰੋਕ ਤੋਂ ਹੰਗਾਮਾ

Published

on

twitter
  • ਦੁਪਹਿਰ ਬਾਅਦ ਟਵਿੱਟਰ ਖਾਤੇ ਫਿਰ ਚਾਲੂ ਕਰ ਦਿੱਤੇ ਗਏ
    ਨਵੀਂ ਦਿੱਲੀ, 1 ਫਰਵਰੀ, – ਭਾਰਤ ਸਰਕਾਰ ਦੇ ਤਿੰਨ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਖ਼ਤਮ ਕਰਨ ਲਈ ਕੋਸ਼ਿਸ਼ਾਂ ਦੌਰਾਨ ਪਹਿਲਾਂ ਦਿੱਲੀ ਵਿੱਚ ਮੋਰਚੇ ਵਾਲੀ ਥਾਂ ਇੰਟਰਨੈੱਟ ਬੰਦ ਕੀਤੇ ਗਏ ਤੇ ਫਿਰ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੰਦ ਕਰ ਦਿੱਤਾ ਗਿਆ, ਜਿਸ ਬਾਰੇ ਸਾਰੇ ਦੇਸ਼ ਵਿੱਚ ਰੋਸ ਫੈਲ ਜਾਣ ਮਗਰੋਂ ਇਸ ਨੂੰ ਸ਼ਾਮ ਹੋਣ ਤੱਕ ਚਾਲੂ ਵੀ ਕਰ ਦਿੱਤਾ ਗਿਆ, ਪਰ ਇਸ ਨਾਲ ਤਨਾਅ ਵਧ ਗਿਆ ਹੈ।
    ਕਿਸਾਨ ਏਕਤਾ ਮੋਰਚਾ ਦੇ ਆਈ ਟੀ ਸੈੱਲ ਦੇ ਹੈੱਡ ਬਲਜੀਤ ਸਿੰਘ ਨੇ ਦੱਸਿਆ ਕਿ ‘ਸਰਕਾਰ ਨੇ ਕਿਸਾਨ ਏਕਤਾ ਮੋਰਚਾ ਤੇ ਉਸ ਨਾਲ ਜੁੜੇ ਕੁਝ ਹੋਰ ਟਵਿੱਟਰ ਹੈਂਡਲਾਂ ਉੱਤੇ ਰੋਕ ਲਾ ਦਿੱਤੀ ਹੈ।’ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਦੇ ਲਈ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਪਹਿਲਾਂ ਦਿੱਲੀਵਿੱਚ ਮੋਰਚੇ ਵਾਲੀ ਥਾਂ ਇੰਨਟਰਨੈੱਟ ਸੇਵਾ ਬੰਦ ਕੀਤੀ ਤੇ ਫਿਰ ਕਿਸਾਨ ਏਕਤਾ ਮੋਰਚਾ ਦਾ ਟਵਿੱਟਰ ਹੈਂਡਲ ਬੰਦ ਕਰਵਾਦਿੱਤਾ ਗਿਆ ਹੈ। ਕਿਸਾਨ ਇਸ ਟਵਿੱਟਰ ਹੈਂਡਲ ਤੋਂ ਸਾਰੀ ਜਾਣਕਾਰੀ ਕਿਸਾਨਾਂ ਨਾਲ ਸਾਂਝਾ ਕਰਦੇ ਸਨ।
    ਇਸ ਬਾਰੇ ਸਾਰੇ ਦੇਸ਼ ਵਿੱਚ ਹੰਗਾਮਾ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਪਲੈਟਫਾਰਮ ਟਵਿੱਟਰ ਨੇ ਅੱਜ ਦੇਰ ਸ਼ਾਮ ਕਿਸਾਨ ਸੰਘਰਸ਼ ਨਾਲ ਜੁੜੇ ਉਹ ਸਾਰੇ ਖਾਤੇ ਬਹਾਲਕਰ ਦਿੱਤੇਹਨ, ਜਿਹੜੇ ਦਿਨ ਵੇਲੇ ਸਸਪੈਂਡ ਕੀਤੇ ਸਨ। ਸੰਘਰਸ਼ ਦੇ ਨਾਲ ਜੁੜੇ ਇੱਕ ਵਰਕਰ ਨੇ ਦੱਸਿਆ ਕਿ ਉਨ੍ਹਾਂ ਦੇ ਨਿੱਜੀ ਖਾਤੇ ਦੇ ਨਾਲ-ਨਾਲ ਟਰੈਕਟਰ-ਟੂ-ਟਵਿੱਟਰ ਅਤੇ ਹੋਰ ਖਾਤੇ ਵੀ ਬਹਾਲ ਕਰ ਦਿੱਤੇ ਗਏ ਹਨ। ਵਰਨਣ ਯੋਗ ਹੈ ਕਿ ਦਿਨ ਵੇਲੇ ਟਵਿੱਟਰਨੇ ਇਹ ਖਾਤੇ ਇਹ ਕਹਿ ਕੇ ਸਸਪੈਂਡ ਕੀਤੇ ਸਨ ਕਿ ਇਨ੍ਹਾਂ ਖਿਲਾਫ ਕਾਨੂੰਨੀ ਸਿ਼ਕਾਇਤਮਿਲੀ ਹੈ। ਕਰੀਬ 250 ਖਾਤੇ ਸਸਪੈਂਡ ਕੀਤੇ ਸਨ, ਪਰ ਦੇਰ ਸ਼ਾਮ ਨੂੰ ਸਾਰੇ ਖਾਤੇ ਬਹਾਲ ਹੋਣ ਦੀ ਪੁਸ਼ਟੀ ਹੋ ਗਈ ਹੈ। ਦਿੱਲੀ ਬਾਰਡਰਾਂ ਉੱਤੇ ਇੰਟਰਨੈਟ ਬੰਦ ਕਰਨ ਮਗਰੋਂ ਇਹ ਖਾਤੇ ਸਸਪੈਂਡ ਕਰਨ ਨੂੰ ਕੇਂਦਰ ਸਰਕਾਰ ਦਾ ਵੱਡਾ ਹੱਲਾ ਮੰਨਿਆ ਗਿਆ ਸੀ, ਪਰ ਸੋਸ਼ਲ ਮੀਡੀਆ ਉੱਤੇਰੌਲੇਪਿੱਛੋਂ ਸੋਸ਼ਲ ਮੀਡੀਆ ਪਲੈਟਫਾਰਮ ਨੇ ਇਹ ਸਾਰੇ ਖਾਤੇ ਬਹਾਲ ਕਰ ਦਿੱਤੇ ਹਨ।

Read More Trending Tech News

ਅੰਤਰਰਾਸ਼ਟਰੀ

ਨਾਸਾ ਦੇ ਰੋਵਰ ਨੇ ਮੰਗਲ ਗ੍ਰਹਿ ਤੋਂ ਪਹਿਲੀ ਵੀਡੀਓਭੇਜੀ

Published

on

mars rover

ਨਵੀਂ ਦਿੱਲੀ, 24 ਫਰਵਰੀ – ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲ ਗ੍ਰਹਿ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇਸ਼ੇਅਰ ਕੀਤੀ ਹੈ। ਇਹ ਵੀਡੀਓਪਿੱਛਲੇ ਦਿਨੀਂ ਮੰਗਲ ਉੱਤੇ ਗਏ ਨਾਸਾ ਦੇ ਪਰਸੀਵਰੈਂਸ ਰੋਵਰ ਨੇ ਭੇਜੀ ਹੈ, ਜਿਸ ਵਿੱਚ ਰੋਵਰ ਨੇ ਪੈਰਾਸ਼ੂਟ ਦੀ ਮਦਦ ਨਾਲ ਮੰਗਲ ਗ੍ਰਹਿ ਦੀ ਲਾਲ ਧਰਤੀ ਉੱਤੇ ਲੈਂਡ ਕਰਨ ਦੇ ਇੱਕ-ਇੱਕ ਪਲ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ। 19 ਫਰਵਰੀ ਨੂੰ ਮਾਰਸ ਮਿਸ਼ਨ ਹੇਠ ਨਾਸਾ ਦਾ ਪਰਸੀਵਰੈਂਸ ਰੋਵਰ ਧਰਤੀ ਤੋਂ ਉਡਾਣ ਭਰਨ ਤੋਂ ਸੱਤ ਮਹੀਨਿਆਂ ਬਾਅਦ ਸਫਲਤਾਪੂਰਵਕ ਮੰਗਲ ਗ੍ਰਹਿ ਉੱਤੇ ਲੈਂਡ ਹੋਇਆ ਸੀ। ਰੋਵਰ ਨੇ ਮੰਗਲ ਦੀਵੀਡੀਓ ਭੇਜੀ ਤਾਂ ਉਸ ਦੀਆਂ ਪਹਿਲੀਆਂ ਹਾਈ ਡੈਫੀਨੇਸ਼ਨ ਆਵਾਜ਼ਾਂ ਸੁਣਨ ਨੂੰ ਮਿਲੀਆਂ ਹਨ।
ਰਿਕਾਰਡ 25 ਕੈਮਰਿਆਂ ਵਾਲੇ ਪਰਸੀਵਰੈਂਸ ਰੋਵਰ ਨੇ ਵੱਖ-ਵੱਖ ਪਾਸਿਆਂ ਤੋਂ ਮੰਗਲ ਦੀ ਲਾਲ ਬੱਜਰੀ ਵਾਲੀ ਧਰਤੀ ਨੂੰ ਕੈਦ ਕੀਤਾ ਹੈ। ਮੰਗਲ ਦੀ ਸਤ੍ਹਾ ਦੇ ਇੰਨੀ ਨਜ਼ਦੀਕ ਦੀ ਵੀਡੀਓ ਪਹਿਲੀ ਵਾਰ ਆਈ ਹੈ। ਵੀਡੀਓ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਮੰਗਲ ਗ੍ਰਹਿ ਦੀ ਸਤ੍ਹਾ ਬਹੁਤ ਖ਼ਰਾਬ ਹੈ, ਜਿਸ ਉੱਤੇ ਵੱਡੇ-ਵੱਡੇ ਟੋਏ ਵੀ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਪ੍ਰਤੀਤ ਹੁੰਦਾ ਹੈ, ਜਿਵੇਂ ਮੰਗਲ ਗ੍ਰਹਿ ਕੋਈ ਲਾਲ ਰੇਗਿਸਤਾਨ ਹੋਵੇ। ਵੀਡੀਓ ਵਿੱਚ ਦਿਸਦਾ ਹੈ ਕਿ ਜਿਵੇਂ-ਜਿਵੇਂ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ਦੇ ਨੇੜੇ ਆਉਂਦਾ ਹੈ, ਉਸ ਦੇ ਜੈਟ ਤੋਂ ਚੱਲਣ ਵਾਲੀਆਂ ਹਵਾਵਾਂ ਕਾਰਨ ਸਤ੍ਹਾ ਉੱਤੇ ਤੇਜ਼ੀ ਨਾਲ ਮਿੱਟੀ ਉਡਣ ਲਗਦੀ ਹੈ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਰੋਵਰ ਸਤ੍ਹਾ ਤੋਂ ਸਿਰਫ਼ 20 ਮੀਟਰ ਦੀ ਦੂਰ ਸੀ। ਸਤ੍ਹਾ ਦੇ ਕਰੀਬ ਪਹੁੰਚਦਿਆਂ ਹੀ ਰੋਵਰ ਦੇ ਅੱਠ ਪਹੀਏ ਖੁੱਲ੍ਹਣ ਲਗਦੇ ਹਨ ਅਤੇ ਇਸ ਦੇ ਕੁਝ ਸੈਕੰਡ ਬਾਅਦ ਹੀ ਰੋਵਰ ਮੰਗਲ ਗ੍ਰਹਿ ਦੀ ਸਤ੍ਹਾ ਉੱਤੇ ਲੈਂਡ ਕਰ ਜਾਂਦਾ ਹੈ।

Continue Reading

ਅੰਤਰਰਾਸ਼ਟਰੀ

ਵਾਇਰਲੈਸ ਬਿਜਲੀ ਦੀ ਤਿਆਰੀ:ਨਿਊਜ਼ੀਲੈਂਡ-ਮਾਈਕ੍ਰੋਵੇਵ ਦੀ ਪਤਲੀ ਬੀਮ ਵਿੱਚ ਬਿਜਲੀਪਹੁੰਚੇਗੀ

Published

on

ਆਕਲੈਂਡ, 23 ਫਰਵਰੀ – ਬਿਨਾਂ ਤਾਰਾਂ ਦੇ ਬਿਜਲੀ ਦੀ ਸਪਲਾਈ ਅੱਜ ਤੱਕ ਸਿਰਫ ਕਲਪਨਾ ਲੱਗਦੀ ਸੀ, ਪਰ ਨਿਊਜ਼ੀਲੈਂਡ ਦੀ ਇੱਕ ਫਰਮ ਐਮਰੋਡ, ਊਰਜਾ ਡਿਸਟ੍ਰੀਬਿਊਸ਼ਨ ਕੰਪਨੀ ਪਾਵਰਕੋ ਅਤੇ ਟੇਸਲਾ ਮਿਲ ਕੇ ਇਸ ਦਾ ਟਰਾਇਲ ਆਉਣ ਵਾਲੇ ਮਹੀਨਿਆਂ ਵਿੱਚ ਕਰਨ ਜਾ ਰਹੇ ਹਨ। ਇਹ ਤਿੰਨੇ ਆਕਲੈਂਡ ਉਤਰੀ ਟਾਪੂ ਵਿਚਲੇ ਇੱਕ ਸੋਲਰ ਫਾਰਮ ਤੋਂ ਕਈ ਕਿਲੋਮੀਟਰ ਦੂਰ-ਦੁਰਾਡੇ ਬਸਤੀਆਂ ਵਿੱਚ ਬੀਮ ਐਨਰਜੀ ਦੇ ਜ਼ਰੀਏ ਬਿਜਲੀ ਪਹੁੰਚਾਉਣ ਦੀ ਤਿਆਰੀ ਕਰ ਰਹੇ ਹਨ। ਇਸ ਟੈਕਨਾਲੋਜੀ ਨਾਲ ਮਾਈਕ੍ਰੋਵੇਵ ਦੀ ਬਹੁਤ ਪਤਲੀ ਬੀਮ ਵਜੋਂ ਬਿਜਲੀ ਪਹੁੰਚਾਈ ਜਾਏਗੀ। ਪਾਵਰ ਬੀਮਿੰਗ ਦੀ ਇਸ ਪ੍ਰਕਿਰਿਆ ਦਾ ਪਹਿਲਾਂ ਵੀ ਇਸਤੇਮਾਲ ਕੀਤਾ ਜਾ ਚੁੱਕਾ ਹੈ।
ਸਾਲ 1975 ਵਿੱਚ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮਾਈਕ੍ਰੋਵੇਵ ਦੇ ਰਾਹੀਂ 1.6 ਕਿਲੋਮੀਟਰ ਦੂਰ ਤੱਕ 35.6 ਕਿਲੋਵਾਟ ਬਿਜਲੀ ਭੇਜਣ ਦਾ ਰਿਕਾਰਡ ਬਣਾਇਆ ਸੀ। ਇਸ ਦਾ ਇਸਤੇਮਾਲ ਕਾਰੋਬਾਰ ਦੇ ਲਈ ਨਹੀਂ ਕੀਤਾ ਗਿਆ। ਐਮਰੋਡ ਕੰਪਨੀ ਦੇ ਫਾਊਂਡਰ ਗ੍ਰੇਗ ਕੁਸ਼ਨਿਰ ਨੇ ਦੱਸਿਆ ਕਿ ਅਸੀਂ ਸ਼ੁਰੂ ਵਿੱਚ 1.8 ਕਿਲੋਮੀਟਰ ਤੱਕ ਕੁਝ ਕਿਲੋਵਾਟ ਬਿਜਲੀ ਭੇਜਾਂਗੇ। ਹੌਲੀ-ਹੌਲੀ ਦੂਰੀ ਤੇ ਪਾਵਰ ਦਾ ਵਾਧਾ ਕਰਾਂਗੇ। ਉਨ੍ਹਾਂ ਨੇ ਦੱਸਿਆ ਕਿ ਇਸ ਨਾਲ ਦੂਰ ਦੁਰਾਡੇ ਖੇਤਰਾਂ ਵਿੱਚ ਬਿਜਲੀ ਭੇਜਣ ਲਈ ਤਾਰਾਂ ਦੇ ਖਰਚ ਤੋਂ ਰਾਹਤ ਮਿਲੇਗੀ। ਕੁਸ਼ਨਿਰ ਦੇ ਮੁਤਾਬਕ ਬਿਨਾਂ ਤਾਰਾਂ ਦੇ ਬਿਜਲੀ ਦੇਣ ਦੀਆਂ ਦੋ ਹੋਰ ਟੈਕਨਾਲੋਜੀਜ਼ ‘ਤੇ ਵੀ ਉਨ੍ਹਾਂ ਦੀ ਕੰਪਨੀ ਕੰਮ ਕਰ ਰਹੀ ਹੈ।

Continue Reading

ਤਕਨੀਕ

ਮੁਕੇਸ਼ ਅੰਬਾਨੀ ਨੂੰ ਝਟਕਾ:ਸੁਪਰੀਮ ਕੋਰਟ ਨੇ ਰਿਲਾਇੰਸ-ਫਿਊਚਰ ਸੌਦੇ ਉੱਤੇ ਰੋਕ ਲਾਈ

Published

on

mukesh ambani

ਨਵੀਂ ਦਿੱਲੀ, 23 ਫਰਵਰੀ – ਸੁਪਰੀਮ ਕੋਰਟ ਨੇ ਫਿਊਚਰ ਗਰੁੱਪ ਅਤੇ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟਰੀਜ਼ ਦੇ ਸੌਦੇ ਬਾਰੇ ਰੈਗੂਲੇਟਰੀ ਮਨਜ਼ੂਰੀ ਉੱਤੇ ਰੋਕ ਲਾ ਦਿੱਤੀ ਹੈ। ਜੈਫ ਬੇਜੋਸ ਦੀ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਇਸ ਸੌਦੇ ਨੂੰ ਸੁਪਰੀਮ ਕੋਰਟ ‘ਚ ਚੁਣੌਤੀ ਦਿੱਤੀ ਸੀ।
ਬਲੂਮਬਰਗ ਦੇ ਮੁਤਾਬਿਕ ਸੁਪਰੀਮ ਕੋਰਟ ਨੇ ਐਮਾਜ਼ੋਨ ਦੀ ਅਰਜ਼ੀ ਉੱਤੇ ਸਹਿਮਤੀ ਪ੍ਰਗਟ ਕਰਦੇ ਹੋਏ ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਪਲਟ ਦਿੱਤਾ ਅਤੇ ਕੰਪਨੀ ਟਿ੍ਰਬਿਊਨਲ ਨੂੰ ਅਗਲੇ ਨਿਰਦੇਸ਼ਾਂ ਤੱਕ ਸਮਝੌਤੇ ਨੂੰ ਮਨਜ਼ੂਰੀ ਦੇਣ ਤੋਂ ਰੋਕ ਦਿੱਤਾ ਹੈ। ਅਦਾਲਤ ਨੇ ਇਸ ਦੇ ਨਾਲ ਹੀ ਕਿਸ਼ੋਰ ਬਿਆਨੀ ਦੀ ਫਿਊਚਰ ਰਿਟੇਲ ਨੂੰ ਨੋਟਿਸ ਜਾਰੀ ਕਰ ਕੇ ਐਮਾਜ਼ੋਨ ਦੀ ਅਰਜ਼ੀ ਉੱਤੇ ਲਿਖਤੀ ਬਿਆਨ ਦੇਣ ਨੂੰ ਕਿਹਾ ਹੈ। ਇਸ ਕੇਸ ਦੀ ਅਗਲੀ ਸੁਣਵਾਈ ਪੰਜ ਹਫ਼ਤੇ ਬਾਅਦ ਹੋਵੇਗੀ।
ਵਰਨਣਯੋਗ ਹੈ ਕਿ ਸੇਬੀ (ਸਕਿਓਰਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ) ਨੇ ਕੁਝ ਸ਼ਰਤਾਂ ਨਾਲ ਇਸ ਸੌਦੇ ਨੂੰ ਮਨਜ਼ੂਰੀ ਦਿੱਤੀ ਸੀ। ਰਿਲਾਇੰਸ ਇੰਡਸਟਰੀਜ਼ ਦੀ ਸਹਿਯੋਗੀ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨੇ ਫਿਊਚਰ ਗਰੁੱਪ ਦੇ ਰਿਟੇਲ ਐਂਡ ਹੋਲਸੇਲ ਬਿਜ਼ਨੈਸ ਅਤੇ ਲਾਜਿਸਟਿਕਸ ਐਂਡ ਵੇਅਰਹਾਊਸਿੰਗ ਬਿਜ਼ਨੈਸ ਨੂੰ ਖ਼ਰੀਦਣ ਦਾ ਸੌਦਾ ਪਿਛਲੇ ਸਾਲ ਕੀਤਾ ਸੀ। ਇਹ ਸਮਝੌਤਾ 24713 ਕਰੋੜ ‘ਚ ਹੋਇਆ ਸੀ, ਪਰ ਫਿਊਚਰ ਰਿਟੇਲ ਦੀ ਪਹਿਲਾਂ ਤੋਂ ਸਹਿਯੋਗੀ ਐਮਾਜ਼ੋਨ ਨੇ ਇਸ ਸਮਝੌਤੇ ਉੱਤੇ ਇਤਰਾਜ ਕੀਤਾ ਸੀ। ਐਮਾਜ਼ੋਨ ਨੇ ਸਿੰਗਾਪੁਰ ‘ਚ ਵਿਚੋਲਗੀ ਅਦਾਲਤ ਤੋਂ ਲੈ ਕੇ ਸੇਬੀ ਅਤੇ ਅਦਾਲਤ ਤੱਕ ਦਾ ਦਰਵਾਜ਼ਾ ਖੜਕਾਇਆ। ਇਹ ਮਾਮਲਾ ਦਿੱਲੀ ਹਾਈਕੋਰਟ ‘ਚ ਗਿਆ ਅਤੇ ਉਥੋਂ ਫਿਊਚਰ ਰਿਟੇਲ ਨੂੰ ਰਾਹਤ ਮਿਲ ਗਈ ਸੀ, ਪਰ ਦਿੱਲੀ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਹਾਈਕੋਰਟ ਦੇ ਹੀ ਸਿੰਗਲ ਜੱਜ ਦੇ ਉਸ ਆਦੇਸ਼ ਉੱਤੇ ਰੋਕ ਲਾ ਦਿੱਤੀ, ਜਿਸ ‘ਚ ਫਿਊਚਰ ਰਿਟੇਲ ਲਿਮਟਿਡ (ਐਫ ਆਰ ਐਲ) ਅਤੇ ਰਿਲਾਇੰਸ ਰਿਟੇਲ ਵਿਚਾਲੇ ਹੋਏ ਸਮਝੌਤੇ ਨੂੰ ਪਹਿਲਾਂ ਵਾਂਗ ਬਣਾਈ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ।

Continue Reading

ਰੁਝਾਨ


Copyright by IK Soch News powered by InstantWebsites.ca