ਮਾਂ ਮੇਰੀ ਬੰਨਿਆ ਲੱਕ ਨਾਲ
ਗੱਟਾ ਬੱਲੀਆਂ ਦਾ
ਬੱਲੀ ਬੱਲੀ ਕਰਕੇ ਭਰਜੂ
ਗੱਟਾ ਬੱਲੀਆਂ ਦਾ ।।
ਇੱਕ ਇੱਕ ਬੱਲੀ ਖਾਤਰ
ਭੁੱਖੀ ਤਿਆਈ ਧੁੱਪੇ ਮਾਂ
ਖੇਤਾਂ ਅੰਦਰ; ਕਰਚੇ ਮਧਦੀ ਫਿਰਦੀ
ਵੇਖੀ ਮੇਰੀ ਮਾਂ ।।
ਢਿੱਡ ਨਾਲ ਬੰਨ੍ਹਿਆ ਗੱਟਾ
ਉੱਧੜੀ ਕੁੜਤੀ,ਟੁੱਟੀਆਂ ਚੱਪਲਾਂ
ਸ਼ਾਮੀ ਢਿੱਡ ਭਰੇਗਾ
ਇਹੀ ਬੱਲੀਆਂ ਦਾ ਆਟਾ ।।
ਮਾਂ ਮੇਰੀ ਬੰਨਿਆ ਲੱਕ ਨਾਲ
ਗੱਟਾ ਬੱਲੀਆਂ ਦਾ
ਬੱਲੀ ਬੱਲੀ ਕਰਕੇ ਭਰਜੂ
ਗੱਟਾ ਬੱਲੀਆਂ ਦਾ ।।
ਇੱਕ ਇੱਕ ਬੱਲੀ ਖਾਤਰ
ਭੁੱਖੀ ਤਿਆਈ ਧੁੱਪੇ ਮਾਂ
ਖੇਤਾਂ ਅੰਦਰ; ਕਰਚੇ ਮਧਦੀ ਫਿਰਦੀ
ਵੇਖੀ ਮੇਰੀ ਮਾਂ ।।
ਢਿੱਡ ਨਾਲ ਬੰਨ੍ਹਿਆ ਗੱਟਾ
ਉੱਧੜੀ ਕੁੜਤੀ,ਟੁੱਟੀਆਂ ਚੱਪਲਾਂ
ਸ਼ਾਮੀ ਢਿੱਡ ਭਰੇਗਾ
ਇਹੀ ਬੱਲੀਆਂ ਦਾ ਆਟਾ ।।
-ਪ੍ਰਭਜੋਤ Prabhjot