ਅੱਜ ਮੈਂ ਨੂੰ ਮੈਂ ਲਿਖਿਆ,
ਲੰਬੀਆ ਬਾਤਾ ਚੱਲੀਆਂ ਨੇ,
ਕੁਝ ਕ ਪੁਰਾਣੇ ਟਾਈਮ ਦੀਆ,
ਮੈਂ ਯਾਦਾਂ ਥੱਲੀਆ ਨੇ,
ਬੇਫ਼ਿਕਰਾ ਜਿਹਾ ਬਚਪਨ ਕਿੱਥੇ ਉਡਾਰੀ ਮਾਰ ਗਿਆ,
ਸਭ ਦੇ ਚੇਹਰੇ ਦੀ ਰੌਣਕ ਪਤਾ ਨਹੀਂ ਕਿੱਥੇ ਹਾਰ ਗਿਆ,
ਜਿਹਨਾ ਯਾਰਾ ਨਾਲ਼ ਫਿਰਦੇ ਸੀ,
ਕੰਮਾਂ ਕਾਰਾ ਚ ਰੁੱਝ ਗਏ ਨੇ,
ਜਿਹਨਾਂ ਚਿਹਰਿਆ ਤੇ ਹਾਸੇ ਸੀ,
ਅੱਜ ਓਹ ਚੇਹਰੇ ਬੁੱਝ ਗਏ ਨੇ,
ਬਚਪਨ ਸਾਥੋ ਖੁਜ ਗਿਆ ਜਿੰਮੇਵਾਰੀਆ ਆ ਰਲੀਆ ਨੇ,
ਅੱਜ ਮੈਂ ਨੂੰ ਮੈਂ ਲਿਖਿਆ ,
ਲੰਬੀਆਂ ਬਾਤਾ ਚੱਲੀਆਂ ਨੇ …
