Azim Premji became India's largest donor | Punjabi Newspaper
Connect with us [email protected]

Uncategorized

ਅਜ਼ੀਮ ਪ੍ਰੇਮਜੀ ਭਾਰਤ ਦੇ ਸਭ ਤੋਂ ਵੱਡੇ ਦਾਨੀ ਬਣੇ

Published

on

Azim Premji

ਨਵੀਂ ਦਿੱਲੀ, 12 ਨਵੰਬਰ – ਪ੍ਰਸਿੱਧ ਸੂਚਨਾ ਤਕਨੀਕ ਕੰਪਨੀ ਵਿਪਰੋ ਦੇ ਮੋਢੀ ਅਜ਼ੀਮ ਪ੍ਰੇਮਜੀ ਨੇ ਲੋਕ ਭਲਾਈ ਵਾਲਿਆਂ ਦੀ ਸੂਚੀ ਵਿੱਚ ਪਹਿਲਾ ਸਥਾਨ ਬਣਾ ਲਿਆ ਹੈ। ਉਹ ਇੱਕ ਦਿਨ ਵਿੱਚ 22 ਕਰੋੜ ਤੇ ਇੱਕ ਸਾਲ ਵਿੱਚ 7904 ਕਰੋੜ ਰੁਪਏ ਦਾਨ ਕਰਕੇ ਸਾਲ 2020 ਵਿੱਚ ਸਭ ਤੋਂ ਵੱਡੇ ਦਾਨਵੀਰ ਭਾਰਤੀ ਬਣ ਗਏ ਹਨ।
ਇੱਕ ਰਿਪੋਰਟ ਮੁਤਾਬਕ ਪ੍ਰੇਮਜੀ ਐਚ ਸੀ ਐਲ ਟੈਕਨਾਲੋਜੀ ਨੇ ਸ਼ਿਵ ਨਾਡਰ ਨੂੰ ਵੱਡੇ ਫਰਕ ਨਾਲ ਪਛਾੜਿਆ ਹੈ, ਜੋ ਇਸ ਤੋਂ ਪਹਿਲਾਂ ਦਾਨੀਆਂ ਦੀ ਸੂਚੀ ਵਿੱਚ ਟਾਪ ਉੱਤੇ ਸਨ। ਨਾਡਰ ਨੇ ਸਾਲ 2020 ਵਿੱਚ 795 ਕਰੋੜ ਰੁਪਏ ਦਾਨ ਕੀਤੇ ਹਨ, ਜਦ ਕਿ ਇਸ ਤੋਂ ਇੱਕ ਸਾਲ ਪਹਿਲਾਂ ਉਨ੍ਹਾਂ ਨੇ 826 ਕਰੋੜ ਰੁਪਏ ਦਾਨ ਕੀਤੇ ਸਨ। ਪ੍ਰੇਮਜੀ ਨੇ ਇਸ ਤੋਂ ਪਹਿਲਾਂ ਸਾਲ 2018-19 ਵਿੱਚ 426 ਕਰੋੜ ਰੁਪਏ ਦਾਨ ਕੀਤੇ ਸੀ। ਇਸ ਸਾਲ ਉਨ੍ਹਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਤੇ ਭਾਰਤੀ ਉਦਮੀਆਂ ਵੱਲੋਂ ਕੀਤੇ ਦਾਨ ਨੂੰ ਵਿੱਤੀ ਸਾਲ 2020 ਵਿੱਚ 175 ਫ਼ੀਸਦੀ ਵਧਾਉਂਦੇ ਹੋਏ 12,050 ਕਰੋੜ ਰੁਪਏ ‘ਤੇ ਪਹੁੰਚਾ ਦਿੱਤਾ ਹੈ। ਸਭ ਤੋਂ ਅਮੀਰ ਭਾਰਤੀ ਅਤੇ ਰਿਲਾਇਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ ਅੰਬਾਨੀ ਵੀ ਦਾਨੀ ਭਾਰਤੀਆਂ ਵਿੱਚ ਤੀਜੇ ਨੰਬਰ ‘ਤੇ ਹਨ। ਉਨ੍ਹਾਂ ਨੇ ਸਾਲ 2018-19 ਵਿੱਚ 402 ਕਰੋੜ ਰੁਪਏ ਦਾਨ ਦੇ ਮੁਕਾਬਲੇ ਸਾਲ 2020 ਵਿੱਚ 458 ਕਰੋੜ ਰੁਪਏ ਦਾਨ ਕੀਤੇ। ਇਸ ਸੂਚੀ ਵਿੱਚ ਚੌਥੇ ਨੰਬਰ ‘ਤੇ ਅਦਿੱਤਿਆ ਬਿਰਲਾ ਗਰੁੱਪ ਦੇ ਕੁਮਾਰ ਮੰਗਲਮ ਬਿਰਲਾ ਅਤੇ ਪੰਜਵੇਂ ਨੰਬਰ ‘ਤੇ ਵੇਦਾਂਤਾ ਗਰੁੱਪ ਦੇ ਚੇਅਰਮੈਨ ਅਨਿਲ ਅਗਰਵਾਲ ਹਨ।

Click Here Latest Punjabi Business News

Uncategorized

ਨਾਗਰਿਕਤਾ ਸੋਧ ਕਾਨੂੰਨ ਦੇ ਖਿਲਾਫ ਮੇਘਾਲਿਆ ਵਿੱਚ ਫਿਰ ਰਾਜ ਪੱਧਰੀ ਮੁਜ਼ਾਹਰੇ ਸ਼ੁਰੂ

Published

on

CAA protest
  • ਆਈ ਐੱਲ ਪੀ ਲਾਗੂ ਕਰਨ ਦੀ ਮੰਗ ਤੇਜ਼
    ਸ਼ਿਲਾਂਗ, 29 ਨਵੰਬਰ, – ਪਿਛਲੇ ਸਾਲ ਅਤੇ ਇਸ ਸਾਲ ਦੇ ਸ਼ੁਰੂ ਵਿੱਚ ਹੋਏ ਮੁਜ਼ਾਹਿਰਆਂ ਦੇ ਬਾਅਦ ਕਈ ਮਹੀਨੇ ਚੁੱਪ ਰਹਿਣ ਪਿੱਛੋਂ 17 ਸੰਗਠਨਾਂ ਨੇ ਮੇਘਾਲਿਆ ਨੂੰ ਸਿਟੀਜ਼ਨਸ਼ਿਪ ਸੋਧ ਕਾਨੂੰਨ (ਸੀ ਏ ਏ) ਦੇ ਘੇਰੇ ਤੋਂ ਬਾਹਰ ਰੱਖਣ ਲਈ ਅੱਜ ਫਿਰ ਸਾਰੇ ਪੱਧਰ ਦੀ ਇਨਰ ਲਾਈਨ ਪਰਮਿਟ (ਆਈ ਐੱਲ ਪੀ) ਲਾਗੂ ਕਰਨ ਲਈ ਅੰਦੋਲਨ ਤੇਜ਼ ਕਰ ਦਿੱਤਾ ਹੈ। ਇਸ ਅੰਦੋਲਨ ਦੀ ਅਗਵਾਈ ਮੇਘਾਲਿਆ ਸਿਵਲ ਸੋਸਾਈਟੀ ਕਰ ਰਹੀ ਹੈ। ਇਹ ਅੰਦੋਲਨ ਪਿਛਲੇ ਸਾਲ ਸ਼ੁਰੂ ਹੋਇਆ ਸੀ, ਪਰ ਕੋਰੋਨਾ ਵਾਇਰਸ ਦੇ ਕਾਰਨ ਮੁਲਤਵੀ ਕਰ ਦਿੱਤਾ ਗਿਆ ਸੀ।
    ਵਰਨਣ ਯੋਗ ਹੈ ਕਿ ਆਈ ਐੱਲ ਪੀ ਦੇ ਲਾਗੂ ਹੋਣ ਨਾਲ ਭਾਰਤ ਦੇ ਦੂਸਰੇ ਰਾਜਾਂ ਦੇ ਨਾਗਰਿਕਾਂ ਸਮੇਤ ਕਿਸੇ ਵੀ ਬਾਹਰਲੇ ਵਿਅਕਤੀ ਨੂੰ ਸਬੰਧਤ ਰਾਜ ਵਿੱਚ ਆਉਣ ਲਈ ਇਜਾਜ਼ਤ ਲੈਣੀ ਪੈਂਦੀ ਹੈ। ਇਸ ਕਾਨੂੰਨ ਵਿਚ ਸਥਾਨਕ ਲੋਕਾਂ ਦੇ ਲਈ ਜ਼ਮੀਨ,ਨੌਕਰੀਆਂ ਅਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਸਮੇਤ ਵਿਸ਼ੇਸ਼ ਪ੍ਰਬੰਧ ਕੀਤੇ ਜਾਂਦੇ ਹਨ। ਇਸ ਵੇਲੇ ਏਹੋ ਜਿਹਾ ਆਈ ਐੱਲ ਪੀ ਅਰੁਣਾਚਲ ਪ੍ਰਦੇਸ਼,ਮਿਜ਼ੋਰਮ ਅਤੇ ਨਾਗਾਲੈਂਡ ਵਿੱਚ ਲਾਗੂ ਹੈ। ਨਾਗਾਲੈਂਡ ਦੀ ਸਰਕਾਰ ਨੇ ਪਿਛਲੇ ਦਿਨਾਂ ਵਿੱਚ ਦੀਮਾਪੁਰ ਜ਼ਿਲ੍ਹੇ ਨੂੰ ਆਈ ਐੱਲ ਪੀ ਵਿੱਚ ਸ਼ਾਮਲ ਕਰਨ ਲਈ ਇਸ ਕਾਨੂੰਨ ਵਿੱਚ ਸੋਧ ਵੀ ਕੀਤੀ ਹੈ,ਜਿਸ ਤੋਂ ਬਾਅਦ ਉਹ ਪੂਰਾ ਰਾਜ ਇਸ ਦੇ ਅਧੀਨ ਆ ਗਿਆ ਹੈ। ਇਸ ਦੇ ਬਾਅਦ ਮੇਘਾਲਿਆ ਵਿੱਚ ਇਹ ਅੰਦੋਲਨ ਨਵੇਂ ਸਿਰੇ ਤੋਂ ਸ਼ੁਰੂ ਹੋ ਗਿਆ ਹੈ ਤੇ ਇਸ ਦੇ ਹੋਰ ਅੱਗੇ ਵਧਣ ਦੀ ਸੰਭਾਵਨਾ ਹੈ।

Click HerePunjabi Latest News on National

Continue Reading

Uncategorized

ਉੱਤਰ ਪ੍ਰਦੇਸ਼ ਦੇ ਕਿਸਾਨ ਵੀ ਗਾਜ਼ੀਪੁਰ ਦੇ ਬਾਰਡਰ ਦਾ ਬੈਰੀਕੇਡ ਤੋੜ ਕੇ ਦਿੱਲੀ ਆਣ ਪਹੁੰਚੇ

Published

on

up kisan

ਨਵੀਂ ਦਿੱਲੀ, 29 ਨਵੰਬਰ, – ਭਾਰਤ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀ ਕਿਸਾਨ ਭਾਰਤ ਦੀ ਰਾਜਧਾਨੀ ਦਿੱਲੀ ਦੇ ਬਾਰਡਰਾਂ ਉੱਤੇ ਡਟੇ ਹੋਏ ਹਨ। ਪਹਿਲਾਂ ਇਕ ਪਾਸੇ ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰਾਂ ਉੱਤੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਡਟੇ ਹੋਏ ਸਨ, ਅੱਜ ਉੱਤਰ ਪ੍ਰਦੇਸ਼ ਬਾਰਡਰ ਉੱਤੇਓਧਰਲੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦੀ ਅਗਵਾਈ ਵਿੱਚ ਹਜ਼ਾਰਾਂ ਕਿਸਾਨ ਆਣ ਡਟੇ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ’ਮਨ ਕੀ ਬਾਤ’ ਪ੍ਰੋਗਰਾਮ ਵਿਚ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ ਦੇ ਫਾਇਦੇ ਦੱਸਣ ਦੇ ਬਾਵਜੂਦ ਕਿਸਾਨ ਪਿੱਛੇ ਹਟਣ ਨੂੰ ਤਿਆਰ ਨਹੀਂ। ਅੱਜ ਗਾਜ਼ੀਪੁਰ ਬਾਰਡਰ ਉੱਤੇ ਕਿਸਾਨ ਏਨੇ ਰੋਹ ਵਿੱਚ ਆ ਗਏ ਕਿ ਉਨ੍ਹਾਂ ਨੇ ਪੁਲਸ ਦੇ ਬੈਰੀਕੇਡਸ ਤੋੜ ਦਿੱਤੇ ਅਤੇ ਅੱਗੇ ਲੰਘ ਆਏ।
ਵਰਨਣ ਯੋਗ ਹੈ ਕਿ ਅੱਜ ਐਤਵਾਰ ਦੁਪਹਿਰ ਯੂ ਪੀ ਬਾਰਡਰ ਉੱਤੇ ਕਿਸਾਨਾਂ ਦੇ ਜ਼ੋਰਦਾਰ ਇਕੱਠ ਮੌਕੇ ਕਿਸਾਨਾਂ ਨੇ ਦਿੱਲੀ-ਪੁਲਸ ਦੇ ਬੈਰੀਕੇਡਸ ਤੋੜ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੇ ਇਸ ਜੋਸ਼ੀਲੇ ਪ੍ਰਦਰਸ਼ਨ ਨੂੰ ਵੇਖਣ ਮਗਰੋਂ ਪੁਲਸ ਨੇ ਕੁਝ ਸ਼ਰਤ ਨਾਲ ਕਿਸਾਨਾਂ ਨੂੰ ਦਿੱਲੀ ਵਿਚ ਐਂਟਰੀ ਕਰਨ ਦੀ ਖੁੱਲ੍ਹ ਦੇ ਦਿੱਤੀ। ਪੁਲਸ ਨੇ ਉਨ੍ਹਾਂ ਨੂੰ ਟਰੈਕਟਰਾਂ ਤੋਂ ਬਿਨਾਂ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵਿਚ ਐਂਟਰੀ ਦੀ ਇਜਾਜ਼ਤ ਦਿੱਤੀ, ਪਰ ਕਿਸਾਨ ਇਸ ਗੱਲ ਉੱਤੇਨਹੀਂਮੰਨੇ। ਉਹ ਅਗਲੀ ਰਣਨੀਤੀ ਤੈਅ ਹੋਣ ਤੱਕ ਗਾਜ਼ੀਪੁਰ ਬਾਰਡਰ ਉੱਤੇ ਡਟੇ ਹੋਏ ਹਨ।

Click Here Punjabi Breaking News Portal

Continue Reading

Uncategorized

ਹਵਾਈ ਟਾਪੂ ਵਿੱਚ ਟੂਰਿਸਟਾਂ ਦੀ ਵਾਪਸੀ ਨਾਲ ਚਿੰਤਾ ਵਧੀ

Published

on

the-island-of-Hawaii

ਹੋਨੋਲੂਲੂ, 29 ਨਵੰਬਰ – ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਦੋਬਾਰਾ ਤੇਜ਼ੀ ਨਾਲ ਫੈਲਣ ਦਰਮਿਆਨ ਟੂਰਿਜ਼ਮ ਸਥਾਨ ਹਵਾਈ ਨੂੰ ਫਿਰ ਖੋਲ੍ਹਣ ‘ਤੇ ਸਥਾਨਕ ਲੋਕ ਚਿੰਤਾ ਵਿੱਚ ਹਨ। ਕੁਝ ਲੋਕ ਟੂਰਿਸਟਾਂ ਦੀ ਵਾਪਸੀ ਨੂੰ ਟਾਪੂ ਲਈ ਚੰਗਾ ਮੰਨਦੇ ਹਨ। ਸੂਬੇ ਦੀ ਅਰਥਵਿਵਸਥਾ ਲਈ ਟੂਰਿਜ਼ਮ ਨਿੱਜੀ ਆਮਦਨ ਦਾ ਸਭ ਤੋਂ ਵੱਡਾ ਸਰੋਤ ਹੈ। ਪਿਛਲੇ ਸਾਲ ਟੂਰਿਜ਼ਮ ਤੋਂ ਹਵਾਈ ਨੂੰ 1.31 ਲੱਖ ਕਰੋੜ ਰੁਪਏ ਦੀ ਆਮਦਨ ਹੋਈ ਸੀ ਤੇ 2019 ਵਿੱਚ ਕਿਸੇ ਵੀ ਦਿਨ ਹਵਾਈ ਵਿੱਚ ਔਸਤਨ 15 ਫੀਸਦੀ ਵਿਅਕਤੀ ਬਾਹਰਲੇ ਸਨ।
ਇਸ ਸਾਲ ਕੋਰੋਨਾ ਦੀ ਮਹਾਂਮਾਰੀ ਦੇ ਬਾਅਦ ਅਗਸਤ ਤੱਕ 6 ਮੁਲਾਜ਼ਮਾਂ ਵਿੱਚੋਂ ਇੱਕ ਦੀ ਨੌਕਰੀ ਖਤਮ ਹੋ ਚੁੱਕੀ ਸੀ। ਟੂਰਿਜ਼ਮ ‘ਤੇ ਨਿਰਭਰ ਅਮਰੀਕਾ ਦੇ ਨੇਵਾਦਾ ਵਰਗੇ ਰਾਜਾਂ ਦੀ ਸਥਿਤੀ ਪਹਿਲਾਂ ਦੇ ਮੁਕਾਬਲੇ ਸੁਧਰ ਚੁੱਕੀ ਹੈ। ਉਥੇ ਮਨੋਰੰਜਨ ਤੇ ਟੂਰਿਜ਼ਮ ਨਾਲ ਜੁੜੀਆਂ ਨੌਕਰੀਆਂ ਵੱਡੀ ਗਿਣਤੀ ਵਿੱਚ ਬਹਾਲ ਹੋਈਆਂ ਹਨ, ਪਰ ਹਵਾਈ ਇਸ ਮਾਮਲੇ ਵਿੱਚ ਪਿੱਛੇ ਹੈ।ਟੂਰਿਜ਼ਮ ਨੂੰ ਹੱਲਾਸ਼ੇਰੀ ਦੇਣ ਲਈ ਕੋਵਿਡ 19 ਦੇ ਨੈਗੇਟਿਵ ਟੈਸਟ ਵਾਲੇ ਲੋਕਾਂ ਨੂੰ ਕੁਆਰੰਟਾਈਨ ਵਿੱਚ ਰੱਖਣ ਦਾ ਨਿਯਮ ਖਤਮ ਕਰ ਦਿੱਤਾ ਗਿਆ ਹੈ। ਚਾਰ ਨਵੰਬਰ ਤੋਂ ਜਪਾਨੀ ਟੂਰਿਸਟਾਂ ਦੇ ਲਈ ਸ਼ੁਰੂ ਕੀਤੇ ਪ੍ਰੋਗਰਾਮ ਨਾਲ ਹਵਾਈ ਨੂੰ ਸੰਭਲਣ ਦਾ ਮੌਕਾ ਮਿਲੇਗਾ। ਹੋਨੋਲੂਲੂ ਦੇ ਅਲਾ ਮੋਨਾ ਬੀਚ ਪਾਰਕ ਵਿੱਚ ਲਾਈਫ ਗਾਰਡ ਮੋ ਫ੍ਰੇਟਾਸ ਕਹਿੰਦੇ ਹਨ, ਲੋਕਾਂ ਦੇ ਮੁੜਨ ਨਾਲ ਸਾਡਾ ਕੰਮ-ਧੰਦਾ ਬਿਹਤਰ ਹੋਵੇਗਾ। ਫ੍ਰੇਟਾਸ ਤੋਂ ਕੁਝ ਦੂਰ ਬੈਠੇ ਰੂਡੀ ਪੇਰੁਚੋ ਸਮੁੰਦਰ ਤੋਂ ਸਫਰਿੰਗ ਕਰਕੇ ਮੁੜੇ ਸਨ। ਆਪਣੀ ਕਾਰ ਵਿੱਚ ਸਫਰ ਬੋਰਡ ਰੱਖਦੇ ਹੋਏ ਉਹ ਕਹਿੰਦੇ ਹਨ, ਬਾਹਰ ਤੋਂ ਆਉਣ ਵਾਲੇ ਕੁਝ ਲੋਕ ਨਿਯਮਾਂ ਦਾ ਪਾਲਣ ਨਹੀਂ ਕਰਦੇ ਹਨ। ਉਹ ਇਸ ਤੱਥ ਨੂੰ ਵੀ ਸਵੀਕਾਰ ਨਹੀਂ ਕਰਦੇ ਕਿ ਇਹ ਉਨ੍ਹਾਂ ਦਾ ਦੇਸ਼ ਜਾਂ ਉਨ੍ਹਾਂ ਦੀ ਜ਼ਮੀਨ ਨਹੀਂ ਹੈ।ਹਵਾਈ ਦੇ ਕੁਝ ਅਧਿਕਾਰੀ ਟੂਰਿਸਟਾਂ ਦੀ ਗਿਣਤੀ ਵਧਣ ‘ਤੇ ਲੋਕਾਂ ਦੀ ਪ੍ਰਤੀਕਿਰਿਆ ਨੂੰ ਲੈ ਕੇ ਚਿੰਤਤ ਹਨ। ਮਹਾਂਮਾਰੀ ਦੇ ਸ਼ੁਰੂ ਦੇ ਦਿਨਾਂ ਵਿੱਚ ਸਥਾਨਕ ਲੋਕਾਂ ਅਤੇ ਟੂਰਿਸਟਾਂ ਦੇ ਵਿੱਚ ਵਿਵਾਦ ਹੋਏ ਸਨ। ਸਾਰੇ ਅਧਿਕਾਰੀ ਟੈਸਟਿੰਗ ਦੀ ਨਵੀਂ ਵਿਵਸਥਾ ਨਾਲ ਸਹਿਮਤ ਨਹੀਂ ਹਨ। ਟਾਪੂ ਦੇ ਤਿੰਨ ਮੇਅਰਾਂ ਦਾ ਕਹਿਣਾ ਹੈ, ਉਹ ਚਾਹੁੰਦੇ ਹਨ ਕਿ ਇਥੇ ਪਹੁੰਚਣ ਦੇ ਬਾਅਦ ਸੈਲਾਨੀਆਂ ਦਾ ਦੂਸਰਾ ਨੈਗੇਟਿਵ ਟੈਸਟ ਆਉਣਾ ਚਾਹੀਦਾ ਹੈ। ਜੇ ਕੁਝ ਟੂਰਿਸਟ ਇਨਫੈਕਟਿਡ ਨਿਕਲਣ ਤਾਂ ਇਨਫੈਕਸ਼ਨ ਫੈਲ ਸਕਦਾ ਹੈ।

Continue Reading

ਰੁਝਾਨ