Ayesha Aziz of Kashmir became the youngest female pilot in India
Connect with us [email protected]

ਤਕਨੀਕ

ਕਸ਼ਮੀਰ ਦੀ ਆਇਸ਼ਾ ਅਜ਼ੀਜ਼ ਭਾਰਤ ਵਿੱਚ ਸਭ ਤੋਂ ਘੱਟ ਉਮਰ ਦੀ ਮਹਿਲਾ ਪਾਇਲਟ ਬਣੀ

Published

on

ਸ੍ਰੀਨਗਰ, 4 ਫਰਵਰੀ – ਭਾਰਤ ਦੀ ਸਭ ਤੋਂ ਛੋਟੀ ਉਮਰ ਦੀ 25 ਸਾਲਾ ਮਹਿਲਾ ਪਾਇਲਟ ਆਇਸ਼ਾ ਅਜ਼ੀਜ਼ ਕਸ਼ਮੀਰੀ ਔਰਤਾਂ ਲਈ ਪ੍ਰੇਰਨਾ ਬਣ ਗਈ ਹੈ।
ਵਰਨਣ ਯੋਗ ਹੈ ਕਿ ਸਾਲ 2011 ਵਿੱਚ ਹੀ ਅਜ਼ੀਜ਼ ਨੂੰ ਸਭ ਤੋਂ ਛੋਟੀ ਉਮਰ ਦੀ ਵਿਦਿਆਰਥੀ ਪਾਇਲਟ ਦਾ ਲਾਇਸੈਂਸ ਮਿਲ ਗਿਆ ਸੀ, ਜਦੋਂ ਉਹ 15 ਸਾਲਾਂ ਦੀ ਸੀ। ਫਿਰ ਉਸ ਨੇ ਰੂਸ ਦੇ ਸੋਕੋਲ ਏਅਰ ਬੇਸ `ਤੇ ਮਿਗ-29 ਦੀ ਉਡਾਣ ਦੀ ਸਿਖਲਾਈ ਲਈ ਅਤੇ ਉਸ ਤੋਂ ਬਾਅਦ ਬੰਬੇ ਫਲਾਇੰਗ ਕਲੱਬ (ਬੀ ਐਫ ਸੀ) ਤੋਂ ਗੈ੍ਰਜੂਏਸ਼ਨ ਕੀਤੀ ਤੇ ਸਾਲ 2017 ਵਿੱਚ ਵਪਾਰਕ ਉਡਾਣ ਲਈ ਲਾਇਸੈਂਸ ਲੈ ਲਿਆ। ਮੀਡੀਆ ਨਾਲ ਗੱਲ ਦੌਰਾਨ ਅਜ਼ੀਜ਼ ਨੇ ਕਿਹਾ ਕਿ ਕਸ਼ਮੀਰੀ ਔਰਤਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤਰੱਕੀ ਕੀਤੀ ਹੈ ਤੇ ਸਿੱਖਿਆ ਖੇਤਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਕਸ਼ਮੀਰੀ ਔਰਤਾਂ ਖ਼ਾਸਕਰ ਸਿੱਖਿਆ ਦੇ ਖੇਤਰ ਵਿੱਚ ਵਧੀਆ ਕੰਮ ਕਰ ਰਹੀਆਂ ਸਨ। ਹਰ ਦੂਸਰੀ ਕਸ਼ਮੀਰੀ ਔਰਤ ਮਾਸਟਰ ਜਾਂ ਡਾਕਟਰੇਟ ਦੀ ਡਿਗਰੀ ਪ੍ਰਾਪਤ ਕਰ ਰਹੀ ਹੈ ਘਾਟੀ ਦੇ ਲੋਕ ਵਧੀਆ ਕੰਮ ਕਰ ਰਹੇ ਹਨ।ਅਜ਼ੀਜ਼ ਨੇ ਅੱਗੇ ਕਿਹਾ ਕਿ ਮੈਂ ਇਸ ਖੇਤਰ ਨੂੰ ਚੁਣਿਆ, ਕਿਉਂਕਿ ਮੈਨੂੰ ਬਹੁਤ ਛੋਟੀ ਉਮਰ ਤੋਂ ਹੀ ਸਫ਼ਰ ਕਰਨਾ ਪਸੰਦ ਸੀ ਅਤੇ ਫਲਾਈਟ ਮੈਨੂੰ ਰੋਮਾਂਚਿਤ ਕਰਦੀ ਹੈ।

Trending Technology News

ਤਕਨੀਕ

ਅਮਰੀਕੀ ਕਾਰੋਬਾਰੀਆਂ ਨੇ ਐਚ1-ਬੀ ਵੀਜ਼ਾ ਬਾਰੇ ਕੇਸ ਵਾਪਸ ਲਿਆ

Published

on

H1b visa america

ਵਾਸ਼ਿੰਗਟਨ, 5 ਮਈ – ਅਮਰੀਕਾ ਵਿੱਚ ਸੱਤ ਕਾਰੋਬਾਰਾਂ ਦੇ ਇੱਕ ਗਰੁੱਪ ਨੇ ਐਚ-1ਬੀ ਵੀਜ਼ਾ ਮਾਮਲੇ ਵਿੱਚ ਇੱਕ ਮੁਕੱਦਮਾ ਵਾਪਸ ਲੈਣ ਦਾ ਐਲਾਨ ਕੀਤਾ ਹੈ। ਮਨਮਰਜ਼ੀ ਤਰੀਕੇ ਨਾਲ ਵੀਜ਼ਾ ਅਰਜ਼ੀਆਂ ਰੱਦ ਕੀਤੇ ਜਾਣ ਦੇ ਵਿਰੁੱਧ ਇਹ ਮੁਕੱਦਮਾ ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂ ਐਸ ਸੀ ਆਈ ਐਸ) ਖਿਲਾਫ ਕੀਤਾ ਗਿਆ ਸੀ, ਪਰ ਉਹ ਫੈਡਰਲ ਏਜੰਸੀ ਅਰਜ਼ੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਗਈ ਹੈ।
ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇਨ੍ਹਾਂ ਕਾਰੋਬਾਰੀਆਂ ਵੱਲੋਂ ਬੀਤੀ ਮਾਰਚ ਵਿੱਚ ਮੈਸਾਚਿਊਸੈਟਸ ਦੀ ਜ਼ਿਲ੍ਹਾ ਕੋਰਟ ਵਿੱਚ ਇਹ ਮੁਕੱਦਮਾ ਕੀਤਾ ਸੀ। ਇਸ ਵਿੱਚ ਫੈਡਰਲ ਏਜੰਸੀ ਯੂ ਐਸ ਸੀ ਆਈ ਐਸ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਸੀ, ਜਿਸ ਵਿੱਚ ਬੀਤੇ ਵਰ੍ਹੇ ਪਹਿਲੀ ਅਕਤੂਬਰ ਤੋਂ ਬਾਅਦ ਦਾਖਲ ਕੀਤੀਆਂ ਐਚ1-ਬੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕੋਰਟ ਨੇ ਏਜੰਸੀ ਨੂੰ ਨਿਰਪੱਖ ਪ੍ਰਕਿਰਿਆ ਅਪਣਾਉਣ ਦਾ ਹੁਕਮ ਦੇਣ ਦੀ ਮੰਗ ਕੀਤੀ ਸੀ। ਅਮਰੀਕੀ ਇਮੀਗਰੇਸ਼ਨ ਕੌਂਸਲ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਯੂ ਐਸ ਸੀ ਆਈ ਐਸ ਵੱਲੋਂ ਅਰਜ਼ੀਆਂ ਮਨਜ਼ੂਰ ਕਰ ਲਏ ਜਾਣ ਤੋਂ ਬਾਅਦ ਮੁਕੱਦਮਾ ਵਾਪਸ ਲੈ ਲਿਆ ਗਿਆ ਹੈ। ਐਚ1-ਬੀ ਵੀਜ਼ਾ ਭਾਰਤੀ ਆਈ ਟੀ ਪੇਸ਼ੇਵਰਾਂ ਵਿੱਚ ਹਰਮਨਪਿਆਰਾ ਹੈ। ਇਸ ਦੇ ਆਧਾਰ ਉੱਤੇ ਅਮਰੀਕੀ ਕੰਪਨੀਆਂ ਉਚ ਕੁਸ਼ਲ ਵਿਦੇਸ਼ੀ ਕਾਮਿਆਂ ਨੂੰ ਰੁਜ਼ਗਾਰ ਦਿੰਦੀਆਂ ਹਨ। ਹ ਸਾਲ ਵੱਖ-ਵੱਖ ਸ਼੍ਰੇਣੀਆਂ ਵਿੱਚ 85 ਹਜ਼ਾਰ ਵੀਜ਼ੇ ਜਾਰੀ ਕੀਤੇ ਜਾਂਦੇ ਹਨ।

Continue Reading

ਤਕਨੀਕ

ਮਾਡਰਨਾ ਕੰਪਨੀ ਅਗਲੇ ਸਾਲ ਤੱਕ ਤਿੰਨ ਬਿਲੀਅਨ ਕੋਰੋਨਾ ਵੈਕਸੀਨ ਬਣਾਏਗੀ

Published

on

vaccine

ਨਵੀਂ ਦਿੱਲੀ, 30 ਅਪ੍ਰੈਲ – ਅਮਰੀਕਾ ਮਾਡਰਨਾ ਨੇ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੀ ਸਮਰੱਥਾ ਦੇ ਵਾਧੇ ਨਾਲ ਅਗਲੇ ਸਾਲ ਤੱਕ ਸੰਸਾਰਕ ਵੈਕਸੀਨ ਸਪਲਾਈ ਦਾ ਟੀਚਾ ਵਧਾਕੇ ਤਿੰਨ ਬਿਲੀਅਨ ਕਰਨ ਦਾ ਫ਼ੈਸਲਾ ਲਿਆ ਹੈ। ਮੁੱਖ ਕਾਰਜ਼ਕਾਰੀ ਸਟੀਫ਼ਨ ਬੈਂਸੇਲ ਦਾ ਕਹਿਣਾ ਹੈ ਕਿ ਕੰਪਨੀ ਕੋਵਿਡ-19 ਦੇ ਵੇਰੀਐਂਟ ਨਾਲ ਨਿਜੱਠਣ ਲਈ ਵਿਨਿਰਮਾਣਾ ਸਮਰੱਥਾ ਵਧਾਏਗੀ। ਉਹ ਭਾਰਤ ਵਿੱਚ ਫੈਲ ਰਹੇ ਕੋਰੋਨਾ ਵੇਰੀਐਂਟ ਬਾਰੇ ‘ਚਿੰਤਤ’ ਹਨ, ਜੋ ਦੱਖਣ ਅਫਰੀਕੀ ਵੇਰੀਐਂਟ ਦੀ ਤੁਲਨਾ ਵਿੱਚ ਜ਼ਿਆਦਾ ਤੇਜ਼ੀ ਨਾਲ ਫੈਲ ਰਿਹਾ ਹੈ।
ਇਸ ਸੰਬੰਧ ਵਿੱਚ ਸਟੀਫਨ ਬੈਂਸੇਲ ਨੇ ਕਿਹਾ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਦੀ ਲਹਿਰ ਕਾਰਨ ਉਤਪਾਦਨ ਵਧਾਉਣ ਲਈ ਨਿਵੇਸ਼ ਨੂੰ ਵਧਾਇਆ ਗਿਆ ਹੈ ਕਿਉਂਕਿ ਇਸਨੇ ਸਿਹਤ ਪ੍ਰਣਾਲੀ ਢਹਿਣ ਦੇ ਕੰਢੇ ਉੱਤੇ ਪੁਚਾ ਦਿੱਤੀ ਹੈ। ਸਟੀਫਨ ਬੈਂਸੇਲ ਨੇ ਦੱਸਿਆ ਕਿ ਉਨ੍ਹਾਂ ਨੇ ਭਾਰਤ ਵਿੱਚ ਬੀ.176 ਸਟ੍ਰੇਨ ਸਰਕੁਲੇਸ਼ਨ ਦੇ ਅੰਕੜਿਆਂ ਦੀ ਉਡੀਕ ਕੀਤੀ, ਪਰ ਇਹ ਬਹੁਤ ਜ਼ਿਆਦਾ ਖਤਰਨਾਕ ਹਨ। ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਅੱਜ ਹਸਪਤਾਲ ਵਿੱਚ ਭਾਰਤੀ ਹੋਣ ਅਤੇ ਮੌਤ ਦਰ ਨੂੰ ਦੇਖਦਾ ਹਾਂ ਤਾਂ ਉਹ ਬਹੁਤ ਚਿੰਤਾ ਵਾਲੀ ਸਥਿਤੀ ਹੈ।
ਬੈਂਸੇਲ ਨੇ ਕਿਹਾ ਕਿ ਨਵੇਂ ਵੇਰੀਐਂਟ ਨਾਲ ਨਜਿੱਠਣ ਲਈ ਅਗਲਾ ਸਾਲ ਅਤਿਅੰਤ ਮਹੱਤਵਪੂਰਨ ਹੋਵੇਗਾ ਤੇ ਸਰਕਾਰਾਂ ਕੋਰੋਨਾ ਰੋਕੂ ਟੀਕਿਆਂ ਦੀ ਮੰਗ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ ਤੇ ਸਪੇਨ ਵਿੱਚ ਕੰਪਨੀ ਦੇ ਦੋਨੋਂ ਪਲਾਂਟਾਂ ਦਾ ਉਤਪਾਦਨ ਦੁਗਣਾ ਹੋ ਜਾਏਗਾ, ਜਦਕਿ ਮਾਡਰਨਾ ਦੀ ਅਮਰੀਕੀ ਫੈਕਟਰੀ ਵਿੱਚ ਬਣੇ ਪਦਾਰਥ 50 ਫੀਸਦੀ ਤੱਕ ਵਧ ਜਾਣਗੇ। ਇਸ ਸਾਲ ਦੇ ਅਖੀਰ ਵਿੱਚ ਆਊਟਪੁੱਟ ਵਧਣ ਦੀ ਆਸ ਹੈ।

Read More Latest News about Health

Continue Reading

ਤਕਨੀਕ

ਹਾਈ ਕੋਰਟ ਨੇ ਕਿਹਾ:ਵਾਟਸਐਪ ਦਾ ਗਰੁੱਪ ਐਡਮਿਨ ਬੇਗਾਨੀ ਪੋਸਟ ਲਈ ਜ਼ਿੰਮੇਵਾਰ ਨਹੀਂ

Published

on

whatsapp

ਮੁੰਬਈ, 27 ਅਪ੍ਰੈਲ – ਵਾਟਸਐਪ ਗਰੁੱਪ ਚਲਾਉਣ ਵਾਲੇ ਦੇਸ਼ ਦੇ ਲੱਖਾਂ ਗਰੁੱਪ ਐਡਮਿਨ ਲਈ ਇੱਕ ਰਾਹਤ ਦੀ ਖਬਰ ਹੈ। ਉਨ੍ਹਾਂ ਦੇ ਗਰੁੱਪ ਵਿੱਚ ਕਿਸੇ ਮੈਂਬਰ ਦੀ ਇਤਰਾਜ਼ਯੋਗ ਪੋਸਟ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਨਹੀਂ ਕਿਹਾ ਜਾ ਸਕੇਗਾ ਤੇ ਨਾ ਉਨ੍ਹਾਂ ਖਿਲਾਫ ਅਪਰਾਧਕ ਕੇਸ ਚਲਾਇਆ ਜਾ ਸਕੇਗਾ।
ਇੱਕ ਕੇਸ ਦੀ ਸੁਣਵਾਈ ਕਰਦੇ ਹੋਏ ਬੰਬਈ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਹੈ। ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਕਿ ਵਾਟਸਐਪ ਦੇ ਐਡਮਿਨ ਉੱਤੇ ਗਰੁੱਪ ਦੇ ਦੂਜੇ ਮੈਂਬਰਾਂ ਵੱਲੋਂ ਇਤਰਾਜ਼ਯੋਗ ਪੋਸਟ ਲਈ ਅਪਰਾਧਕ ਕਾਰਵਾਈ ਨਹੀਂ ਹੋ ਸਕਦੀ। ਇਸ ਦੇ ਨਾਲ ਹੀ ਕੋਰਟ ਨੇ 33 ਸਾਲਾ ਵਿਅਕਤੀ ਦੇ ਖਿਲਾਫ ਦਰਜ ਸੈਕਸ ਸ਼ੋਸ਼ਣ ਦਾ ਕੇਸਰੱਦ ਕਰ ਦਿੱਤਾ ਹੈ। ਵਰਨਣ ਯੋਗ ਹੈ ਕਿ ਕੋਰਟ ਦਾ ਇਹ ਹੁਕਮ ਪਿਛਲੇ ਮਹੀਨੇ ਆਇਆ ਸੀ, ਪਰ ਇਸ ਦੀ ਕਾਪੀ 22 ਅਪ੍ਰੈਲ ਨੂੰ ਦਿੱਤੀ ਗਈ ਹੈ। ਜਸਟਿਸ ਜ਼ੈਡ ਏ ਹੱਕ ਅਤੇ ਜਸਟਿਸ ਏ ਬੀ ਬੋਰਕਰ ਦੇ ਬੈਂਚ ਨੇ ਕਿਹਾ ਕਿ ਵਾਟਸਐਪ ਦੇ ਐਡਮਿਨ ਕੋਲ ਸਿਰਫ ਗਰੁੱਪ ਦੇ ਮੈਂਬਰਾਂ ਨੂੰ ਜੋੜਨ ਜਾਂ ਹਟਾਉਣ ਦਾ ਅਧਿਕਾਰ ਹੁੰਦਾ ਹੈ ਤੇ ਗਰੁੱਪ ਵਿੱਚ ਪਾਈ ਗਈ ਕਿਸੇ ਪੋਸਟ ਜਾਂ ਵਿਸ਼ਾ ਵਸਤੂ ਨੂੰ ਕੰਟਰੋਲ ਕਰਨ ਜਾਂ ਉਸ ਨੂੰ ਰੋਕਣ ਦੀ ਸਮਰੱਥਾ ਨਹੀਂ ਹੁੰਦੀ। ਕੋਰਟ ਨੇ ਵਾਟਸਐਪ ਦੇ ਇੱਕ ਗਰੁੱਪ ਐਡਮਿਨ ਕਿਸ਼ੋਰ ਤਰੋਨੇ (33) ਦੀ ਪਟੀਸ਼ਨ ਉੱਤੇ ਇਹ ਹੁਕਮ ਦਿੱਤਾ। ਤਰੋਨੇ ਨੇ ਗੋਂਦੀਆ ਜ਼ਿਲੇ੍ਹ ਵਿੱਚ ਆਪਣੇ ਖਿਲਾਫ 2016 ਵਿੱਚਦਰਜ ਕੇਸ ਨੂੰ ਰੱਦ ਕਰਨ ਦੀ ਅਪੀਲ ਕੀਤੀ ਸੀ।
ਅਦਾਲਤ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਕੇਸ ਦਾ ਸਾਰ ਹੈ ਕਿ ਕੀ ਕਿਸੇ ਵਾਟਸਐਪ ਗਰੁੱਪ ਦੇ ਐਡਮਿਨ ਉੱਤੇ ਗਰੁੱਪ ਦੇ ਕਿਸੇ ਮੈਂਬਰ ਵੱਲੋਂ ਕੀਤੀ ਇਤਰਾਜ਼ਯੋਗ ਪੋਸਟ ਲਈ ਅਪਰਾਧਕ ਕਾਰਵਾਈ ਨਹੀਂ ਕੀਤੀ ਜਾ ਸਕਦੀ ਹੈ। ਕੋਰਟ ਨੇ ਕਿਹਾ ਕਿ ਇੱਕ ਵਾਰ ਗਰੁੱਪ ਬਣ ਜਾਣ ਪਿੱਛੋਂ ਐਡਮਿਨ ਸਿਰਫ ਉਸ ਨੂੰ ਹਟਾ ਸਕਦਾ ਹੈ। ਇਤਰਾਜ਼ਯੋਗ ਪੋਸਟ ਰੋਕਣ ਦਾ ਅਧਿਕਾਰ ਉਸ ਕੋਲ ਨਹੀਂ, ਇਸ ਲਈ ਅਜਿਹੀ ਪੋਸਟ ਲਈ ਗਰੁੱਪ ਮੈਂਬਰ ਜ਼ਿੰਮੇਵਾਰ ਚਾਹੀਦਾ ਹੈ. ਕੋਰਟ ਨੇ ਗਰੁੱਪ ਐਡਮਿਨ ਖਿਲਾਫ ਦਰਜ ਕੇਸ ਤੇ ਉਸ ਤੋਂ ਬਾਅਦ ਦਾਖਲ ਦੋਸ਼ ਪੱਤਰ ਰੱਦ ਕਰ ਦਿੱਤਾ।

Read More Trending Tech News

Continue Reading

ਰੁਝਾਨ


Copyright by IK Soch News powered by InstantWebsites.ca