Austrian chancellor calls 'political Islam' dangerous for European lifestyle
Connect with us [email protected]

ਅੰਤਰਰਾਸ਼ਟਰੀ

ਆਸਟਰੀਆ ਦੇ ਚਾਂਸਲਰ ਨੇ ‘ਰਾਜਨੀਤਕ ਇਸਲਾਮ’ ਨੂੰ ਯੂਰਪ ਦੀ ਜੀਵਨ ਸ਼ੈਲੀ ਲਈ ਖ਼ਤਰਨਾਕ ਕਿਹਾ

Published

on

Chancellor Sebastian Kurz

ਵੀਆਨਾ, 12 ਨਵੰਬਰ, – ਆਸਟਰੀਆ ਦੇ ਚਾਂਸਲਰ ਸੇਬੈਸਟੀਅਨ ਕੁਰਜ਼ ਨੇ ਯੂਰਪੀ ਯੂਨੀਅਨ ਨੂੰ ਇਹਅਪੀਲ ਕੀਤੀ ਹੈ ਕਿ ਵੀਆਨਾ ਅੱਤਵਾਦੀ ਹਮਲੇ ਤੋਂ ਸਬਕ ਲੈਂਦੇ ਹੋਏ ਉਹ ‘ਸਹਿਣਸ਼ੀਲਤਾ ਦੇ ਭੁਲੇਖੇ’ ਖ਼ਤਮ ਕਰ ਲੈਣ। ਉਨ੍ਹਾਂ ਨੇ ਯੂਰਪੀ ਦੇਸ਼ਾਂ ਨੂੰ ਰਾਜਨੀਤਕ ਇਸਲਾਮ ਦੀ ਸਮੱਸਿਆ ਨਾਲ ਸਿੱਝਣ ਲਈ ਵਧੇਰੇ ਸਖ਼ਤੀ ਨਾਲ ਧਿਆਨ ਕੇਂਦਰਤ ਕਰਨ ਨੂੰ ਕਿਹਾ ਅਤੇ ਚੇਤਾਵਨੀ ਦਿੱਤੀ ਕਿ ਰਾਜਨੀਤਕ ਇਸਲਾਮ ਯੂਰਪ ਦੀ ਜੀਵਨ ਸ਼ੈਲੀ ਲਈ ਵੱਡਾ ਖ਼ਤਰਾ ਬਣ ਗਿਆ ਹੈ, ਇਸ ਦੀ ਵਿਚਾਰਧਾਰਾ ਯੂਰਪ ਦੀ ਆਜ਼ਾਦੀ ਅਤੇ ਕਦਰਾਂ ਕੀਮਤਾਂ ਲਈ ‘ਖਤਰਨਾਕ’ ਹੈ।
ਇਸ ਬਾਰੇ ਆਸਟਰੀਆ ਦੇ ਚਾਂਸਲਰ ਦੇ ਬੁਲਾਰੇ ਨੇ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨਾਲ ਸੰਪਰਕ ਕਰਕੇ ਅੱਤਵਾਦ ਨਾਲ ਸਾਂਝੇ ਤੌਰ ਉੱਤੇਸਿੱਝਣ ਲਈ ਗੱਲਬਾਤ ਕਰਨਗੇ। ਚਾਂਸਲਰ ਸੇਬੈਸਟੀਅਨਕੁਰਜ਼ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਉਹ ਜਲਦੀ ਸਹਿਣਸ਼ੀਲਤਾ ਦਾ ਭੁਲੇਖਾ ਖ਼ਤਮ ਕਰ ਦੇਣਗੇ। ਉਨ੍ਹਾ ਕਿਹਾ ਕਿ ਮੈਂ ਇਹ ਵੀ ਆਸਕਰਦਾ ਹਾਂ ਕਿ ਯੂਰਪ ਦੇ ਸਾਰੇ ਦੇਸ਼ ਮਹਿਸੂਸ ਕਰਨਗੇ ਕਿ ਰਾਜਨੀਤਿਕ ਇਸਲਾਮ ਦੀ ਵਿਚਾਰਧਾਰਾ ਸਾਡੀ ਆਜ਼ਾਦੀ ਅਤੇ ਯੂਰਪੀ ਜੀਵਨ ਸ਼ੈਲੀ ਲਈ ਕਿੰਨੀ ਖਤਰਨਾਕ ਹੈ।
ਵਰਨਣ ਯੋਗ ਹੈ ਕਿ ਕੁਰਜ਼ ਦਾ ਇਹ ਬਿਆਨ ਓਦੋਂ ਆਇਆ, ਜਦੋਂ ਇਹ ਖੁਲਾਸਾ ਹੋਇਆ ਹੈ ਕਿ ਵੀਆਨਾ ਵਿੱਚ ਹਮਲਾ ਕਰਨ ਵਾਲੇ ਕੁਜ਼ਟੀਮ ਫੇਜਜ਼ੁਲਾਈ ਨੂੰ ਪਹਿਲਾਂ ਅਪ੍ਰੈਲ 2019 ਵਿਚ ਸੀਰੀਆ ਵਿੱਚ ਆਈ ਐੱਸ ਆਈ ਐੱਸਦੇ ਨਾਲ ਸ਼ਾਮਲ ਹੋਣ ਦੀ ਕੋਸ਼ਿਸ਼ ਕਰਨ ਕਰਕੇ ਜੇਲ੍ਹ ਭੇਜਿਆ ਗਿਆ ਸੀ। ਉਸ ਸਮੇਂ ਅੱਤਵਾਦੀ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ‘ਗਲਤ ਮਸਜਿਦ’ ਨੇ ਗੁੰਮਰਾਹ ਕੀਤਾ ਸੀ। ਇਸ ਪਿੱਛੋਂ ਉਸ ਨੇ ਸਲਾਹਕਾਰ ਨਾਲ ਝੂਠਾ ਵਾਅਦਾ ਕੀਤਾ ਕਿ ਉਸ ਨੇ ਆਈ ਐੱਸ ਆਈ ਐੱਸ ਨੂੰ ਛੱਡ ਦਿੱਤਾ ਹੈ। ਆਸਟਰੀਆ ਦੇ ਚਾਂਸਲਰ ਚਾਂਸਲਰ ਸੇਬੈਸਟੀਅਨਕੁਰਜ਼ ਨੇ ਕੁਟੀਮ ਨੂੰ ਇਸ ਕੇਸ ਵਿੱਚ ਛੱਡਣ ਦੇ ਫੈਸਲੇ ਨੂੰ ‘ਯਕੀਨਨ’ ਗਲਤ ਕਿਹਾ ਹੈ। ਬਾਅਦ ਵਿੱਚ ਏਸੇ ਕੁਜ਼ਟੀਮ ਨੇ ਵੀਆਨਾ ਵਿੱਚ 6 ਥਾਵਾਂ ਉੱਤੇ ਗੋਲੀ ਚਲਾ ਕੇ 4 ਲੋਕਾਂ ਨੂੰ ਮਾਰ ਦਿੱਤਾ ਸੀ।

Click Here Latest Punjabi News Online

ਅੰਤਰਰਾਸ਼ਟਰੀ

ਫਰਾਂਸ ਦਾ ਕਾਰਟੂਨ ਵਿਵਾਦ : ਟੀਚਰ ਦੇ ਕਤਲ ਕੇਸ ਵਿੱਚ 14 ਬੱਚੇ 10 ਘੰਟੇ ਕਸਟਡੀ ਵਿੱਚ ਰੱਖੇ ਗਏ

Published

on

Kept in custody

ਪੈਰਿਸ, 24 ਨਵੰਬਰ – ਇਸ ਸ਼ਹਿਰ ਦੇ ਚਾਰ ਕੰਪਲੈਕਸਾਂ ਵਿੱਚ ਦਰਜਨ ਕੁ ਪੁਲਸ ਵਾਲੇ ਅਸਾਲਟ ਰਾਈਫਲਾਂ ਲੈ ਕੇ ਅਚਾਨਕ ਪਹੁੰਚੇ ਸਨਨ। ਕੁਝ ਦੇਰ ਬਾਅਦ ਉਹ ਚਾਰ ਬੱਚਿਆਂ ਨੂੰ ਲੈ ਕੇ ਨਿਕਲੇ। ਪਰਵਾਰ ਦੇ ਪੁੱਛਣ ‘ਤੇ ਪੁਲਸ ਦੱਸਦੀ ਹੈ ਕਿ ਉਨ੍ਹਾਂ ‘ਤੇ ਅੱਤਵਾਦ ਦੇ ਬਚਾਅ ਅਤੇ ਅੱਤਵਾਦ ਨੂੰ ਉਤਸ਼ਾਹ ਕਰਨ ਦਾ ਦੋਸ਼ ਹੈ। ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਮਾਂ ਚੀਕਦੀ ਹੈ, ਇਹ ਨਾਮੁਮਕਿਨ ਹੈ। ਇਨ੍ਹਾਂ ਦੀ ਉਮਰ ਸਿਰਫ 10 ਸਾਲ ਹੈ।
ਅਸਲ ਵਿੱਚ ਇਹ ਚਾਰ ਬੱਚੇ, ਜਿਨ੍ਹਾਂ ਵਿੱਚ ਇੱਕ ਬੱਚੀ ਵੀ ਹੈ, ਉਸ ਲੁਈਸ ਪਾਸਟਰ ਐਲੀਮੈਂਟਰੀ ਸਕੂਲ ਦੀ ਪੰਜਵੀਂ ਕਲਾਸ ਵਿੱਚ ਬੈਠੇ 14 ਬੱਚਿਆਂ ਵਿੱਚੋਂ ਹਨ, ਜਿੱਥੇ ਬੀਤੀ 16 ਅਕਤੂਬਰ ਨੂੰ ਅੱਤਵਾਦੀ ਨੇ ਇੱਕ ਟੀਚਰ ਦੀ ਗਲਾ ਵੱਢ ਕੇ ਹੱਤਿਆ ਕਰ ਦਿੱਤੀ ਸੀ। ਇਨ੍ਹਾਂ 14 ਬੱਚਿਆਂ ਵਿੱਚ ਕਈ ਅਜਿਹੇ ਹਨ,ਜਿਨ੍ਹਾਂ ਨੂੰ 10 ਘੰਟੇ ਤੱਕ ਕਸਟਡੀ ਵਿੱਚ ਰੱਖਿਆ ਗਿਆ। ਇਨ੍ਹਾਂ ਦੇ ਪਰਵਾਰਾਂ ਨਾਲ ਵੀ ਇਨ੍ਹਾਂ ਦੀ ਧਾਰਮਿਕ ਆਸਥਾ ਅਤੇ ਪਿੱਛੇ ਜਿਹੇ ਵਿੱਚ ਇੱਕ ਮੈਗਜ਼ੀਨ ਵਿੱਚ ਛਪੇ ਵਿਵਾਦ ਗ੍ਰਸਤ ਕਾਰਟੂਨ ਦੇ ਬਾਰੇ ਸਖਤ ਪੁੱਛਗਿੱਛ ਕੀਤੀ ਜਾ ਰਹੀ ਹੈ।

Continue Reading

ਅੰਤਰਰਾਸ਼ਟਰੀ

ਖਾੜੀ ਦੇਸ਼ਾਂ ਨਾਲ ਸਬੰਧ ਸੁਧਾਰਨ ‘ਚ ਇਸਰਾਈਲੀ ਪੀ ਐਮ ਰੁੱਝੇ

Published

on

Benjamin Netanyahu

ਯਰੂਸ਼ਲਮ, 24 ਨਵੰਬਰ – ਖਾੜੀ ਦੇਸ਼ਾਂ ਦੇ ਨਾਲ ਸਬੰਧ ਸੁਧਾਰਨ ਦੀ ਕੋਸ਼ਿਸ਼ ਵਿੱਚ ਰੁਝੇ ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਖੁਫੀਆ ਦੌਰੇ ‘ਤੇ ਸਊਦੀ ਅਰਬ ਦੇ ਨਿਓਮ ਸ਼ਹਿਰ ਪਹੁੰਚੇ ਅਤੇ ਸਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਤੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌੰਪੀਉ ਨਾਲ ਬੈਠਕ ਕੀਤੀ ਹੈ।
ਵਰਨਣ ਯੋਗ ਹੈ ਕਿ ਕਿਸੇ ਇਸਰਾਈਲੀ ਨੇਤਾ ਦੀ ਇਹ ਪਹਿਲੀ ਸਊਦੀ ਅਰਬ ਯਾਤਰਾ ਹੈ। ਇਸ ਬੈਠਕ ਨਾਲ ਖੇਤਰੀ ਸਮੀਕਰਣ ਵਿੱਚ ਵੱਡਾ ਬਦਲਾਓ ਆ ਸਕਦਾ ਹੈ। ਇਹ ਕਵਾਇਦ ਈਰਾਨ ਨੂੰ ਘੇਰਣ ਲਈ ਹੋ ਰਹੀ ਹੈ, ਕਿਉਂਕਿ ਖੇਤਰੀ ਪੱਧਰ ‘ਤੇ ਇਸ ਨੂੰ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ। ਸਊਦੀ ਅਰਬ ਰਸਮੀ ਤੌਰ ‘ਤੇ ਫਿਲਸਤੀਨੀ ਹਿਤਾਂ ਦਾ ਸਮਰੱਥਕ ਹੈ ਅਤੇ ਇਸ ਬਾਰੇ ਉਸ ਨੇ ਇਸਰਾਈਲ ਦੇ ਨਾਲ ਆਪਣੇ ਸਾਰੇ ਸਰਕਾਰੀ ਸੰਪਰਕ ਤੋੜੇ ਹੋਏ ਹਨ, ਪਰ ਇਸ ਖਾੜੀ ਦੇਸ਼ ਨੇ ਉਸ ਸਮੇਂ ਸਬੰਧ ਸੁਧਾਰਨ ਲਈ ਸੰਕੇਤ ਦਿੱਤੇ ਸੀ, ਜਦੋਂ ਬੀਤੇ ਅਗਸਤ ਮਹੀਨੇ ਇਸਰਾਈਲੀ ਜਹਾਜ਼ਾਂ ਨੂੰ ਆਪਣੇ ਹਵਾਈ ਖੇਤਰ ਵਿਚੋਂ ਲੰਘਣ ਦੀ ਇਜਾਜ਼ਤ ਦਿੱਤੀ ਸੀ।
ਇਸਰਾਈਲ ਦੇ ਸਿੱਖਿਆ ਮੰਤਰੀ ਅਤੇ ਸੁਰੱਖਿਆ ਮਸਲਿਆਂ ‘ਤੇ ਕੈਬਿਨੇਟ ਕਮੇਟੀ ਦੇ ਮੈਂਬਰ ਯੋਏਵ ਗੈਲੇਂਟ ਨੇ ਨੇਤਨਯਾਹੂ ਦੇ ਦੌਰੇ ਦੀ ਪੁਸ਼ਟੀ ਕਰਦੇ ਹੋਏ ਇਸ ਨੂੰ ਅਹਿਮ ਪ੍ਰਾਪਤੀ ਕਰਾਰ ਦਿੱਤਾ ਹੈ। ਇਸ ਨਾਲ ਪਹਿਲਾਂ ਇਸਰਾਈਲੀ ਆਰਮੀ ਰੇਡਿਓ ਅਤੇ ਕੇਨ ਰੇਡਿਓ ਨੇ ਰੇਤਨਯਾਹੂ ਦੇ ਖੁਫੀਆ ਦੌਰੇ ਦੀ ਜਾਣਕਾਰੀ ਦਿੱਤੀ ਸੀ।

Continue Reading

ਅੰਤਰਰਾਸ਼ਟਰੀ

ਜੈਸ਼-ਏ-ਮੁਹੰਮਦ ਵੱਲੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਜਾਨੋਂ ਮਾਰਨ ਦੀ ਧਮਕੀ

Published

on

Jaish-e-Mohammed

ਪੈਰਿਸ, 24 ਨਵੰਬਰ – ਫ਼ਰਾਂਸ ਦੀ ਇਸਲਾਮਿਕ ਅੱਤਵਾਦ ਵਿਰੁੱਧ ਕਾਰਵਾਈ ਤੋਂ ਭੜਕੇ ਅੱਤਵਾਦੀ ਸੰਗਠਨਾਂ ਅਲ ਕਾਇਦਾ ਅਤੇ ਇਸਲਾਮਿਕ ਸਟੇਟ ਤੋਂ ਬਾਅਦ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਫ਼ਰਾਂਸੀਸੀ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਨੂੰ ਧਮਕੀ ਦਿੱਤੀ ਹੈ।
ਜੈਸ਼ ਨੇ ਕਿਹਾ ਹੈ ਕਿ ਮੈਕਰੋਂ ਅਤੇ ਉਨ੍ਹਾਂ ਵਰਗੇ ਕੁਫਰ ਦੇ ਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਇੱਕ ਲੇਖ ਰਾਹੀਂ ਆਪਣੀ ਧਮਕੀ ਵਿੱਚ ਅੱਤਵਾਦੀ ਸੰਗਠਨ ਨੇ ਕਿਹਾ ਕਿ ਫ਼ਰਾਂਸ ਦੇ ਰਾਸ਼ਟਰਪਤੀ ਅਤੇ ਉਨ੍ਹਾਂ ਵਰਗੀ ਸੋਚ ਰੱਖਣ ਵਾਲਿਆਂ ਨੂੰ ਉਹ ਲੋਕ ਨਿਸ਼ਾਨ ਬਣਾਉਣਗੇ, ਜੋ ਪੈਗੰਬਰ ਮੁਹੰਮਦ ਦੇ ਸਨਮਾਨ ਵਿੱਚ ਆਪਣੀ ਜਾਨ ਗੁਆਉਣ ਨੂੰ ਤਿਆਰ ਹਨ। ਜੈਸ਼ ਨੇ ਕਿਹਾ ਕਿ ਅੱਜ ਨਹੀਂ ਤਾਂ ਕੱਲ੍ਹ, ਜਾਂ ਉਸ ਤੋਂ ਅਗਲੇ ਦਿਨ ਕਦੇ ਨਾ ਕਦੇ ਇੱਕ ਹੋਰ ਅਬਦੁੱਲਾ ਚੇਚੇਨੀ, ਮੁਮਤਾਜ ਕਾਦਰੀ ਤੇ ਗਾਜੀ ਖ਼ਾਲਿਦ ਜਨਮ ਲਵੇਗਾ। ਵਰਨਣ ਯੋਗ ਹੈ ਕਿ ਚੇਚਨੀ ਉਹ ਅੱਤਵਾਦੀ ਹੈ, ਜਿਸ ਨੇ ਪਿਛਲੇ ਮਹੀਨੇ ਪੈਰਿਸ ਵਿੱਚ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ਲਈ ਸਕੂਲ ਅਧਿਆਪਕ ਦਾ ਗਲਾ ਵੱਢ ਕੇ ਉਸ ਨੂੰ ਮਾਰ ਦਿੱਤਾ ਸੀ ਤੇ ਗਾਜ਼ੀ ਖਾਲਿਦ ਨੇ ਅਹਿਮਦੀਆ ਮੁਸਲਿਮ ਤਾਹਿਰ ਅਹਿਮਦ ਨਸੀਮ ਦਾ ਕੋਰਟ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਤਾਹਿਰ ‘ਤੇ ਪਾਕਿਸਤਾਨ ਵਿੱਚ ਕੁਫਰ ਦਾ ਕੇਸ ਚੱਲ ਰਿਹਾ ਸੀ। ਜੈਸ਼ ਨੂੰ ਯੂ ਐੱਨ ਸੁਰੱਖਿਆ ਕੌਂਸਲ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ, ਪਰ ਉਸ ਦੀ ਵੈਬਸਾਈਟ ਅਜੇ ਚੱਲਦੀ ਹੈ। ਦੁਨੀਆ ਨੂੰ ਧੋਖਾ ਦੇਣ ਲਈ ਵੈਬਸਾਈਟ ਦੇ ਹੋਮ ਪੇਜ ‘ਤੇ ਅਪਡੇਟ ਦੀ ਆਖ਼ਰੀ ਤਾਰੀਖ਼ ਮਈ 2019 ਹੈ ਪਰ ਮਦੀਨਾ-ਮਦੀਨਾ ਪੇਜ਼ ‘ਤੇ ਲਗਾਤਾਰ ਧਮਕੀ ਵਾਲੇ ਲੇਖ ਪੋਸਟ ਹੋ ਰਹੇ ਹਨ।

Continue Reading

ਰੁਝਾਨ