Australia's medical community has taken a stand against blocking
Connect with us [email protected]

ਅੰਤਰਰਾਸ਼ਟਰੀ

ਆਸਟਰੇਲੀਆ ਦੇ ਮੈਡੀਕਲ ਭਾਈਚਾਰੇ ਨੇ ਭਾਰਤ ਤੋਂ ਆਉਂਦੇ ਲੋਕਾਂ ਨੂੰ ਰੋਕਣ ਵਿਰੁੱਧ ਮੋਰਚਾ ਮੱਲਿਆ

Published

on

travel

ਪਾਬੰਦੀ ਵਾਲੇ ਆਦੇਸ਼ ਵਾਪਸ ਲੈਣ ਦੀ ਅਪੀਲ
ਮੈਲਬੌਰਨ, 4 ਮਈ, – ਆਸਟਰੇਲੀਆ ਦੀ ਭਾਰਤੀ ਮੈਡੀਕਲ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਤੇ ਸਿਹਤ ਮੰਤਰੀ ਗ੍ਰੇਟ ਹੰਟ ਨੂੰਅਪੀਲ ਕੀਤੀ ਹੈ ਕਿ ਭਾਰਤ ਤੋਂ ਆਪਣੇ ਦੇਸ਼ਮੁੜਨ ਦੀ ਕੋਸ਼ਿਸ਼ ਕਰਨ ਵਾਲੇ ਇਸ ਦੇਸ਼ ਦੇ ਨਾਗਰਿਕਾਂ ਨੂੰ ਜੇਲ੍ਹ ਦੀ ਸਜ਼ਾ ਅਤੇ ਉਨ੍ਹਾਂ ਉੱਤੇ ਜੁਰਮਾਨਾ ਲਾਉਣ ਦਾ ਆਦੇਸ਼ ਵਾਪਸ ਲੈਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਦੇਸ਼ ਨਾਲ ਆਸਟਰੇਲੀਆਈ ਭਾਈਚਾਰੇ ਵਿਚ ਸੰਕਟ ਪੈਦਾ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਆਸਟਰੇਲੀਆ ਦੀ ਸਰਕਾਰ ਨੇ ਇਤਿਹਾਸ ਵਿਚ ਪਹਿਲੀ ਵਾਰ ਪਿਛਲੇ ਦਿਨੀਂਆਪਣੇ ਦੇਸ਼ ਪਰਤਣ ਤੋਂ ਪਹਿਲਾਂ ਭਾਰਤ ਵਿਚ 14 ਦਿਨ ਬਿਤਾ ਚੁੱਕੇ ਆਪਣੇ ਨਾਗਰਿਕਾਂ ਦੇ ਆਉਣ ਦੀ ਪਾਬੰਦੀ ਲਾਈ ਹੈ ਤੇਉਨ੍ਹਾਂ ਨੂੰ 5 ਸਾਲ ਜੇਲ੍ਹ ਦੀ ਸਜ਼ਾ ਜਾਂ 50,899 ਅਮਰੀਕੀ ਡਾਲਰ ਜਿੱਡਾ ਜੁਰਮਾਨਾ ਲਾਉਣ ਦੀ ਚਿਤਾਵਨੀ ਦਿੱਤੀ ਹੈ। ਇਸ ਬਾਰੇ ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (ਏ ਐੱਮ ਏ) ਦੇ ਪ੍ਰਧਾਨ ਉਮਰ ਖੁਰਸ਼ੀਦ ਨੇ ਕਿਹਾ ਕਿ ਭਾਰਤ ਤੋਂ ਆਉਣ ਵਾਲੇ ਜਹਾਜ਼ਾਂ ਉੱਤੇ ਰੋਕ ਲਾਉਣ ਦੇ ਫ਼ੈਸਲੇ ਵਿਚ ਸਾਡੀ ਐਸੋਸੀਏਸ਼ਨ ਨੇ ਸਹਿਯੋਗ ਦਿੱਤਾ ਸੀ ਤਾਂ ਜੋ ਦੇਸ਼ ਵਿੱਚ ਵਧਦੇ ਖਤਰੇ ਲਈ ਦੇਸ਼ ਵਿਚ ਹੋਟਲਾਂਵਿਚ ਕੁਆਰੰਟੀਨ ਦਾ ਪ੍ਰਬੰਧ ਕੀਤਾ ਜਾ ਸਕੇ। ਸਰਕਾਰ ਨੂੰ ਭਾਰਤ ਤੋਂ ਮੁੜਦੇ ਆਸਟਰੇਲੀਆਈ ਨਾਗਰਿਕਾਂ ਦੇ ਇਨਫੈਕਟਿਡ ਹੋਣ ਦਾ ਖਤਰਾ ਦਿੱਸਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਜ਼ਾਵਾਂ ਦੇਣ ਦੇ ਐਲਾਨ ਨੇ ਸਾਡੇ ਭਾਈਚਾਰੇ ਵਿਚ ਸੰਕਟ ਪੈਦਾ ਕੀਤਾ ਹੈ ਅਤੇ ਭਾਰਤੀ ਮੈਡੀਕਲ ਭਾਈਚਾਰੇ ਦੇ ਮੈਂਬਰ ਸਭ ਤੋਂ ਵੱਧ ਚਿੰਤਤ ਹਨ, ਕਿਉਂਕਿ ਉਹ ਪਹਿਲਾਂ ਹੀ ਭਾਰਤ ਵਿਚ ਆਪਣੇ ਦੋਸਤਾਂ ਅਤੇ ਪਰਿਵਾਰਾਂ ਦੇ ਕੋਰੋਨਾ ਦੀ ਲਪੇਟ ਵਿੱਚ ਆਉਣ ਦਾ ਖਤਰਾ ਮਹਿਸੂਸ ਕਰਦੇ ਹਨ। ਉਨ੍ਹਾਂਕਿਹਾ, ਸਾਡੀ ਨਜ਼ਰ ਵਿਚ ਸਰਕਾਰ ਨੂੰ ਲੋੜ ਵੇਲੇ ਭਾਰਤ ਵਿਚ ਪਰੇਸ਼ਾਨੀ ਵਿਚ ਫਸੇ ਆਸਟਰੇਲੀਆਈ ਨਾਗਰਿਕਾਂ ਨੂੰ ਵਾਪਸ ਲਿਆਉਣ ਦੇ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ।’ ਸਰਕਾਰ ਦੇ ਕਦਮ ਨੂੰ ਭਾਰਤੀ-ਆਸਟਰੇਲੀਆਈ ਜਾਂ ਭਾਰਤ ਵਿਚ ਰਹਿੰਦੇ ਆਸਟਰੇਲੀਆਈ ਲੋਕਾਂ ਲਈ ਝਟਕਾ ਕਹਿ ਕੇ ਖੁਰਸ਼ੀਦ ਨੇ ਕਿਹਾ ਕਿ ਇਸ ਦੇਸ਼ ਵਿੱਚ ਕੁਆਰੰਟੀਨ ਕੇਂਦਰਾਂ ਨੂੰ ਸੁਧਾਰਨ ਦੀ ਪਹਿਲ ਹੋਣੀ ਚਾਹੀਦੀ ਹੈ, ਮੌਜੂਦਾ ਫੈਸਲਾ ਹੈਰਾਨੀ ਤੇ ਦੁੱਖ ਵਾਲਾ ਹੈ।
ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਕੇਂਦਰ ਨੇ ਵੀ ਸਰਕਾਰ ਦੇ ਇਸ ਫ਼ੈਸਲੇ ਦੀ ਨਿੰਦਾ ਕਰਦਿਆਂ ਕਿਹਾ ਕਿ ਉਹ ਇਸ ਪਾਬੰਦੀ ਨੂੰ ਕਾਨੂੰਨੀ ਚੁਣੌਤੀ ਦੇਣ ਬਾਰੇ ਸਰਗਰਮੀ ਨਾਲ ਸੋਚ ਰਿਹਾ ਹੈ।ਇਸ ਕੇਂਦਰ ਦੇ ਕਾਰਜਕਾਰੀ ਡਾਇਰੈਕਟਰ ਹਿਊਜ਼ ਡੀ ਕ੍ਰੇਟਸਰ ਨੇ ਕਿਹਾ, ‘ਭਾਰਤ ਵਿਚ ਫਸੇ ਆਸਟਰੇਲੀਆਈ ਨਾਗਰਿਕਾਂ ਦੀ ਮਦਦ ਕਰਨ ਦੀ ਥਾਂ ਸਰਕਾਰ ਉਨ੍ਹਾਂ ਨੂੰ ਇਕੱਲਾ ਛੱਡ ਰਹੀ ਹੈ ਅਤੇ ਹੋਰ ਤਾਂ ਹੋਰ, ਉਨ੍ਹਾਂ ਨੂੰ ਸਜ਼ਾ ਦੇਣ ਬਾਰੇ ਸੋਚ ਰਹੀ ਹੈ।’
ਪ੍ਰਧਾਨ ਮੰਤਰੀ ਮੌਰੀਸਨ ਨੇ ਆਪਣੇ ਫ਼ੈਸਲੇ ਦਾ ਬਚਾਅ ਕੀਤਾ ਤੇ ਕਿਹਾ ਕਿ ਜਹਾਜ਼ਾਂ ਉੱਤੇ ਪਾਬੰਦੀ ਦੌਰਾਨ ਭਾਰਤ ਤੋਂ ਕਿਸੇ ਤਰ੍ਹਾਂ ਮੁੜਨ ਵਾਲੇਆਸਟਰੇਲੀਆਈ ਨਾਗਰਿਕਾਂ ਨੂੰ ਜੇਲ੍ਹ ਭੇਜਣ ਜਾਂ ਉਨ੍ਹਾਂ ਉੱਤੇ ਜੁਰਮਾਨਾ ਲਾਉਣ ਦੀ ਸੰਭਾਵਨਾ ਨਹੀਂ।ਉਨ੍ਹਾਂ ਕਿਹਾ ਕਿ ਇਹ ਵਕਤੀ ਪ੍ਰਬੰਧ ਤੇ ਬੜਾ ਮੁਸ਼ਕਲ ਫ਼ੈਸਲਾ ਹੈ। ਉਨ੍ਹਾਂ ਕਿਹਾ, ‘ਇਹ ਫੈਸਲਾ ਇਸ ਲਈ ਕੀਤਾ ਹੈ ਕਿ ਆਸਟਰੇਲੀਆ ਵਿਚ ਕੋਰੋਨਾ ਦੀ ਤੀਜੀ ਲਹਿਰ ਨਾ ਆਵੇ ਅਤੇ ਸਾਡਾਕੁਆਰੰਟਾਈਨਸਿਸਟਮ ਮਜ਼ਬੂਤ ਬਣਿਆ ਰਹੇ।’ ਉਨ੍ਹਾਂਕਿਹਾ ਕਿ ਇਹ ਫੈਸਲਾ ਦੇਸ਼ ਦੇ ਵੱਡੇ ਹਿੱਤ ਲਈ ਕੀਤਾ ਹੈ। ਆਸਟਰੇਲੀਆ ਵਿਚ ਭਾਰਤੀ ਭਾਈਚਾਰੇ ਲਈ ਸੰਦੇਸ਼ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿਭਾਰਤੀ ਭਾਈਚਾਰੇ ਲਈ ਸਾਨੂੰਬੁਰਾ ਲੱਗਦਾ ਹੈ। ਉਨ੍ਹਾਂਕਿਹਾ, ‘ਮੈਂ ਜਾਣਦਾ ਹਾਂ ਕਿ ਇਹ ਸਾਡੇ ਭਾਰਤੀ-ਆਸਟਰੇਲੀਆਈ ਲੋਕਾਂ ਲਈ ਮੁਸ਼ਕਲ ਸਮਾਂ ਹੈ। ਤੁਸੀਂ ਬਹੁਤ ਸਮਝਦਾਰ ਤੇ ਦਿਆਲੂ ਹੋ, ਜਿਨ੍ਹਾਂ ਨੇ ਇਸ ਦੇਸ਼ ਨੂੰ ਸ਼ਾਨਦਾਰ ਯੋਗਦਾਨ ਦਿੱਤਾ ਹੈ। ਅਸੀਂ ਆਪਣੇ ਭਾਰਤੀ ਭਾਈਚਾਰੇ ਦੇ ਧੰਨਵਾਦੀ ਹਾਂ। ਮੈਂ ਜਾਣਦਾ ਹਾਂ ਕਿ ਇਹ ਦੁੱਖ ਦਾ ਸਮਾਂ ਹੈ।’ ਉਨ੍ਹਾਂ ਕਿਹਾ ਕਿ ਮੈਂ ਆਸਟਰੇਲੀਆ ਵਿਚ ਕੋਰੋਨਾ ਦੀ ਤੀਸਰੀ ਲਹਿਰ ਨਹੀਂ ਦੇਖ ਸਕਦਾ, ਭਾਰਤ ਵਿਚ ਕੋਵਿਡ ਮਹਾਮਾਰੀ ਦੀ ਦੂਸਰੀ ਲਹਿਰ ਜਾਰੀ ਹੈ ਤੇ ਰੋਜ਼ ਇਨਫੈਕਸ਼ਨ ਦੇ 3 ਲੱਖ ਤੋਂ ਵੱਧ ਕੇਸ ਆ ਰਹੇ ਹਨ।

Read More Punjabi News Papers

ਅੰਤਰਰਾਸ਼ਟਰੀ

ਰੂਸ ਦੇ ਸਕੂਲ ਵਿੱਚ ਅੰਨ੍ਹੇਵਾਹ ਗੋਲੀਬਾਰੀ ਕਾਰਨ ਨੌਂ ਮੌਤਾਂ

Published

on

Russian-school-shooting

ਕਜਾਨ, 12 ਮਈ – ਰੂਸ ਦੇ ਕਜਾਨ ਸ਼ਹਿਰ ਦੇ ਇੱਕ ਸਕੂਲ ਵਿੱਚ ਹਮਲਾਵਰ ਨੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਸੱਤ ਬੱਚੇ, ਇੱਕ ਅਧਿਆਪਕ ਤੇ ਇੱਕ ਕਰਮਚਾਰੀਸ਼ਾਮਲ ਹਨ। 21 ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਧਿਕਾਰੀਆਂ ਦੇ ਦੱਸਣ ਅਨੁਸਾਰ 19 ਸਾਲਾ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਸ ਬਾਰੇ ਰੂਸੀ ਮੀਡੀਆ ਅਨੁਸਾਰ ਹਮਲਾਵਰ ਪਹਿਲਾਂ ਇਸੇ ਸਕੂਲ ਵਿੱਚ ਪੜ੍ਹਦਾ ਸੀ। ਉਸ ਦਾ ਮੈਸੇਜਿੰਗ ਐਪ ਟੈਲੀਗ੍ਰਾਮ ਉੱਤੇ ਅਕਾਊਂਟ ਸੀ ਤੇ ਉਹ ਆਪਣੇ ਆਪ ਨੂੰ ਭਗਵਾਨ ਦੱਸਦਾ ਸੀ। ਹਮਲੇ ਦੇ ਬਾਅਦ ਟੈਲੀਗ੍ਰਾਮ ਨੇ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਹੈ। ਤਾਤਾਰਸਤਾਨ ਦੇ ਗਵਰਨਰ ਰੁਸਤਮ ਮਿਨੀਖਨੋਵ ਨੇ ਦੱਸਿਆ ਕਿ ਮ੍ਰਿਤਕਾਂ ਵਿੱਚ ਚਾਰ ਲੜਕੇ ਤੇ ਤਿੰਨ ਲੜਕੀਆਂਸਨ। ਇਹ ਸਾਰੇ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਨ। ਹਮਲਾਵਰ ਨੌਜਵਾਨ ਦੀ ਗੰਨ ਉਸੇ ਦੇ ਨਾਂਅ ਉੱਤੇ ਰਜਿਸਟਰਡ ਸੀ। ਹੋਰ ਕਿਸੇ ਦਾ ਹੱਥ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਸਿਹਤ ਅਧਿਕਾਰੀਆਂ ਅਨੁਸਾਰ 21 ਜ਼ਖਮੀਆਂ ਵਿੱਚ 18 ਸਕੂਲੀ ਬੱਚੇ ਹਨ। ਇਨ੍ਹਾਂ ਵਿੱਚੋਂ ਛੇ ਜਣਿਆਂ ਦੀ ਹਾਲਤ ਗੰਭੀਰ ਹੈ।

Continue Reading

ਅੰਤਰਰਾਸ਼ਟਰੀ

ਮਾਮੂਲੀ ਵਾਧੇ ਨਾਲ ਚੀਨ ਦੀ ਆਬਾਦੀ 141 ਕਰੋੜ ਹੋ ਗਈ

Published

on

china pollulation

ਬੀਜਿੰਗ, 12 ਮਈ – ਚੀਨ ਦੀ ਆਬਾਦੀ ਕੁਝ ਚੜ੍ਹਤ ਨਾਲ 1.41 ਅਰਬ ਹੋ ਗਈ ਤੇ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਵਜੋਂ ਇਸ ਦਾ ਸਥਾਨ ਕਾਇਮ ਹੈ। ਅਗਲੇ ਸਾਲ ਚੀਨ ਦੀ ਆਬਾਦੀ ਵਿੱਚ ਗਿਰਾਵਟ ਦੀ ਆਸ ਪ੍ਰਗਟਾਈ ਗਈ ਹੈ। ਨਤੀਜਨ ਦੇਸ਼ ਵਿੱਚ ਕਾਮਿਆਂ ਦੀ ਕਮੀ ਤੇ ਖਪਤ ਵਿੱਚ ਗਿਰਾਵਟ ਆ ਸਕਦੀ ਹੈ।
ਬੀਤੇ ਦਿਨੀਂ ਚੀਨ ਸਰਕਾਰ ਵੱਲੋਂ ਜਾਰੀ ਸੱਤਵੀਂ ਕੌਮੀ ਜਨਸੰਖਿਆ ਰਿਪੋਰਟ ਅਨੁਸਾਰ ਰਾਜਾਂ, ਖੁਦਮੁਖਤਿਆਰ ਇਲਾਕਿਆਂ ਅਤੇ ਨਗਰ ਪਾਲਿਕਾਵਾਂ ਨੂੰ ਰਲਾ ਕੇ ਦੇਸ਼ ਦੀ ਆਬਾਦੀ 141.178 ਕਰੋੜ ਹੋ ਗਈ ਹੈ। ਇਸ ਵਿੱਚ ਹਾਂਗਕਾਂਗ ਅਤੇ ਮਕਾਊ ਦੀ ਆਬਾਦੀ ਸ਼ਾਮਲ ਨਹੀਂ। ਨੈਸ਼ਨਲ ਬਿਊਰੋ ਆਫ ਸਟੈਟਿਸਟਿਕਸ (ਐਨ ਬੀ ਏ) ਦੇ ਅੰਕੜਿਆਂ ਮੁਤਾਬਕ ਚੀਨ ਵਿੱਚ ਆਬਾਦੀ ਦਾ ਸੰਕਟ ਗਹਿਰਾ ਹੋਣ ਦਾ ਡਰ ਹੈ ਕਿਉਂਕਿ ਸੱਠ ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਆਬਾਦੀ ਵਿੱਚ 18.7 ਫੀਸਦੀ ਦਾ ਵਾਧਾ ਹੋਇਆ ਹੈ। ਐਨ ਬੀ ਐਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਦੀ ਉਮਰ ਵਧਣ ਕਾਰਨ ਆਉਣ ਵਾਲੇ ਸਮੇਂ ਵਿੱਚ ਲੰਮੀ ਉਮਰ ਸੰਤੁਲਿਤ ਵਿਕਾਸ ਉੱਤੇ ਦਬਾਅ ਵਧੇਗਾ। ਚੀਨ ਦੀ ਆਬਾਦੀ ਵਿੱਚ 15 ਤੋਂ 59 ਸਾਲਾਂ ਦੇ ਲੋਕਾਂ ਦੀ ਗਿਣਤੀ 89.40 ਕਰੋੜ ਹੈ।
ਸਾਲ 2010 ਦੀ ਜਨਗਣਨਾ ਮੁਕਾਬਲੇ ਇਸ ਵਿੱਚ 6.79 ਫੀਸਦੀ ਕਮੀ ਆਈ ਹੈ। 7ਵੀਂ ਜਨਗਣਨਾ ਮੁਤਾਬਕ ਚੀਨ ਵਿੱਚ ਆਬਾਦੀ ਦੀ ਵਾਧੇ ਦੀ ਦਰ 0.57 ਫੀਸਦੀ ਸਾਲਾਨਾ ਹੈ। 2010 ਵਿੱਚ 6ਵੀਂ ਜਨਗਣਨਾ ਵਿੱਚ ਇਹ 0.57 ਅਤੇ 2000 ਵਿੱਚ ਪੰਜਵੀਂ ਜਨਗਣਨਾ ਵਿੱਚ 1.07 ਫੀਸਦੀ ਸੀ। ਵਰਨਣ ਯੋਗ ਹੈ ਕਿ ਦੇਸ਼ ਦੀ ਜਨਸੰਖਿਆ ਵਿੱਚ ਸਭ ਤੋਂ ਜ਼ਿਆਦਾ 21 ਫੀਸਦੀ ਵਾਧਾ 1982 ਦੀ ਜਨਗਣਨਾ ਵਿੱਚ ਦਰਜ ਕੀਤਾਗਿਆ ਸੀ। ਉਸ ਤੋਂ ਬਾਅਦ ਆਬਾਦੀ ਵਿੱਚ ਵਾਧੇ `ਚ ਲਗਾਤਾਰ ਗਿਰਾਵਟ ਦਾ ਰੁਖ਼ ਦੇਖਿਆ ਜਾ ਰਿਹਾ ਹੈ। ਸਾਲ 1950 ਤੋਂ ਬਾਅਦ ਚੀਨ ਦੀ ਆਬਾਦੀ ਵਿੱਚ ਇਹ ਸਭ ਤੋਂ ਘੱਟ ਵਾਧਾ ਹੈ। ਇਸ ਕਾਰਨ ਅਰਥਚਾਰੇ ਨੂੰ ਰਫਤਾਰ ਦੇਣ ਦੇ ਯਤਨਾਂ ਨੂੰ ਉਸੇ ਤਰ੍ਹਾਂ ਦਾ ਝਟਕਾ ਲੱਗ ਸਕਦਾ ਹੈ। ਅੰਕੜਿਆਂ ਤੋਂ ਲਗਦਾ ਹੈ ਕਿ ਚੀਨ ਵਿੱਚ ਪ੍ਰਤੀ ਔਰਤ ਜਣੇਪਾ ਦਰ 1.3 ਹੈ। ਇਹ ਵਧਦੀ ਉਮਰ ਵਾਲੇ ਦੇਸ਼ਾਂ ਜਾਪਾਨ ਤੇ ਇਟਲੀ ਦੇ ਬਰਾਬਰ ਹਨ। ਇੱਕ ਬੱਚਾ ਨੀਤੀ ਵਿੱਚ ਕੁਝ ਛੋਟ ਦਿੰਦਿਆਂ ਚੀਨ ਨੇ 2016 ਵਿੱਚ 2020 ਤੱਕ ਦੇਸ਼ ਦੀ ਆਬਾਦੀ ਨੂੰ 1.42 ਅਰਬ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ।

Read More World News in Punjabi

Continue Reading

ਅੰਤਰਰਾਸ਼ਟਰੀ

ਇਟਲੀ ਦੀ ਔਰਤ ਨੂੰ ਇੱਕੋ ਵਾਰ6 ਕੋਰੋਨਾ ਖੁਰਾਕਾਂ ਲੱਗ ਗਈਆਂ

Published

on

vaccine

ਗਲਤੀ ਦਾ ਪਤਾ ਲੱਗਣ ਉੱਤੇ ਹਸਪਤਾਲ ਵਿੱਚ ਹਫੜਾ-ਦਫੜੀ
ਰੋਮ, 11 ਮਈ, – ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਬਚਣ ਲਈ ਬਹੁਤੇ ਦੇਸ਼ਾਂ ਵਿਚ ਟੀਕਾਕਰਨ ਦੀ ਮੁਹਿੰਮ ਦੇ ਦੌਰਾਨ ਹਰ ਕਿਸੇ ਦੇ ਮਨ ਵਿਚ ਕਈ ਸਵਾਲ ਹਨ।ਬਹੁਤੇ ਲੋਕ ਜਾਨਣਾ ਚਾਹੁੰਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ ਜਾਂ ਨਹੀਂ ਅਤੇ ਇਸ ਦੀਆਂ ਇਕ ਜਾਂ ਦੋ ਖੁਰਾਕਾਂ ਲੈਣਦਾ ਕੀ ਅਸਰ ਪੈਂਦਾ ਹੈ?
ਇਸ ਦੌਰਾਨ ਟੀਕਾਕਰਨ ਬਾਰੇ ਇਟਲੀ ਦੀ ਇਕ ਔਰਤ ਨਾਲ ਅਜਿਹੀ ਘਟਨਾ ਵਾਪਰੀ ਹੈ, ਜੋ ਕਈ ਸਵਾਲਾਂ ਦਾ ਜਵਾਬ ਲੱਗਦੀ ਹੈ, ਕਿਉਂਕਿ ਉਸ ਨੂੰ ਇਕੱਠੀਆਂ 6 ਵੈਕਸੀਨ ਲੱਗ ਗਈਆਂ।ਇਹ 23 ਸਾਲਾ ਔਰਤ ਕੋਰੋਨਾ ਵੈਕਸੀਨ ਲਵਾਉਣ ਪਿੱਛੋਂ ਸੁਰਖੀਆਂ ਵਿਚ ਹੈ।ਉਸ ਨੂੰ ਗਲਤੀ ਨਾਲ ਇੱਕੋ ਵੇਲੇ 6 ਵੈਕਸੀਨ ਲਾ ਦਿੱਤੀਆਂ ਗਈਆਂ। ਹਸਪਤਾਲ ਦੀ ਨਰਸ ਵੱਲੋਂ ਔਰਤ ਨੂੰ ਫਾਈਜ਼ਰ ਬਾਇਓਨਟੈਕ ਵੈਕਸੀਨ ਦੀਆਂ 6 ਖੁਰਾਕਾਂ ਇਕੱਠੀਆਂ ਲਾਉਣ ਤਾਂ ਪਤਾ ਲੱਗਦੇ ਸਾਰ ਹਫੜਾ-ਦਫੜੀ ਮੱਚ ਗਈ ਤੇ ਉਸ ਔਰਤ ਨੂੰ ਤੁਰੰਤ ਡਾਕਟਰਾਂ ਦੀ ਨਿਗਰਾਨੀ ਵਿਚ ਭੇਜ ਦਿੱਤਾ ਗਿਆ। ਨਿਊਜ਼ ਏਜੰਸੀ ਦੇ ਮੁਤਾਬਕ ਸੋਮਵਾਰ ਇਹ ਪੂਰਾ ਕੇਸਬਾਹਰ ਆਇਆ ਹੈ, ਜਿੱਥੇ ਨਰਸ ਨੇ ਗਲਤੀ ਨਾਲ ਔਰਤ ਨੂੰ ਵੈਕਸੀਨ ਦੀਆਂ 6 ਖੁਰਾਕਾਂ ਇਕੋ ਵਾਰੀ ਲਾ ਦਿੱਤੀਆਂ ਹਨ।ਰਿਪੋਰਟ ਮੁਤਾਬਕ ਵੈਕਸੀਨ ਦੀਆਂ 6 ਖੁਰਾਕਾਂ ਲੈਣ ਪਿੱਛੋਂ ਵੀ ਔਰਤ ਪੂਰੀ ਤਰ੍ਹਾਂ ਠੀਕ ਤੇ ਨਾਰਮਲ ਸੀ। ਉਸ ਨੂੰ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ। ਸਾਵਧਾਨੀ ਵਜੋਂ ਔਰਤ ਨੂੰ ਤੁਰੰਤ ਤਰਲ ਪਦਾਰਥ ਦਿਤਾ ਗਿਆਤੇ ਇਸ ਦੇ ਨਾਲ ਪੈਰਾਸਿਟਾਮੋਲ ਖਵਾਈ ਗਈ, ਪਰ ਔਰਤ ਪੂਰੀ ਤਰ੍ਹਾਂ ਨਾਰਮਲ ਰਹੀ।
ਏਜੰਸੀ ਮੁਤਾਬਕ ਨਰਸ ਨੇ ਗਲਤੀ ਨਾਲ ਪੂਰਾ ਇੰਜੈਕਸ਼ਨ ਵਾਈਲ ਹੀਉਸ ਔਰਤ ਨੂੰ ਲਾ ਦਿੱਤਾ। ਇਕ ਵਾਈਲ ਵਿਚ ਵੈਕਸੀਨ ਦੀਆਂ 6 ਖੁਰਾਕਾਂ ਹੁੰਦੀਆਂ ਹਨ, ਜੋ ਇੱਕ ਵਾਰ ਖੁੱਲ੍ਹਣਤਾਂ 6 ਵੱਖ-ਵੱਖ ਲੋਕਾਂ ਨੂੰ ਲਾਈਆਂ ਜਾਂਦੀਆਂ ਹਨ ਪਰ ਨਰਸ ਨੇ ਗਲਤੀ ਨਾਲ ਇਕੋ ਔਰਤ ਨੂੰ 6 ਖੁਰਾਕਾਂ ਲਾ ਦਿੱਤੀਆਂ।ਦੁਨੀਆ ਵਿਚ ਵੈਕਸੀਨ ਦੀ ਇੰਨੀ ਓਵਰਡੋਜ਼ ਦਾ ਇਹ ਇਕਲੌਤਾ ਕੇਸ ਵਾਪਰਿਆ ਹੈ।ਇਸ ਔਰਤ ਬਾਰੇ ਇਟਲੀ ਦੇ ਮੈਡੀਸਨ ਰੈਗੂਲੇਟਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਕਾਫੀ ਦੇਸ਼ਾਂ ਦੇ ਓਵਰਡੋਜ਼ ਦੇਣ ਦੇ ਕੇਸ ਸਾਹਮਣੇ ਆਏ ਹਨ, ਪਰ ਇੱਕੋ ਵਾਰ ਛੇ ਵੈਕਸੀਨ ਜਾਂ ਕਿਸੇ ਓਵਰਡੋਜ਼ ਕਾਰਨ ਕਿਸੇ ਨੁਕਸਾਨ ਦੀ ਰਿਪੋਰਟ ਅਜੇ ਤੱਕ ਨਹੀਂ ਆਈ।

Continue Reading

ਰੁਝਾਨ


Copyright by IK Soch News powered by InstantWebsites.ca