Australian Prime Minister Morrison called Facebook's action "disappointing
Connect with us [email protected]

ਅੰਤਰਰਾਸ਼ਟਰੀ

ਆਸਟਰੇਲੀਅਨ ਪ੍ਰਧਾਨ ਮੰਤਰੀ ਮੌਰੀਸਨ ਨੇ ਫੇਸਬੁੱਕ ਦੀ ਕਾਰਵਾਈ ਨੂੰ ਨਿਰਾਸ਼ਾ ਜਨਕ ਕਿਹਾ

Published

on

Austriala PM

ਸਿਡਨੀ, 18 ਫਰਵਰੀ, – ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਫੇਸਬੁੱਕ ਪਲੇਟਫਾਰਮ ਤੋਂ ਆਸਟ੍ਰੇਲੀਅਨ ਖ਼ਬਰਾਂ ਉੱਤੇ ਪਾਬੰਦੀ ਲਾਉਣ ਦੇ ਫ਼ੈਸਲੇ ਨੂੰ ‘ਹੰਕਾਰੀ’ ਅਤੇ ਨਿਰਾਸ਼ਾਜਨਕ’ ਕਿਹਾ ਹੈ। ਉਨ੍ਹਾਂ ਦੇ ਨਾਲ ਆਸਟ੍ਰੇਲੀਆ ਦੇ ਖਜ਼ਾਨਾ ਮੰਤਰੀ ਜੋਸ਼ ਫ੍ਰਾਇਡੇਨਬਰਗ ਨੇ ਵੀ ਫੇਸਬੁੱਕ ਦੀ ਕਾਰਵਾਈ ਉੱਤੇ ਤਿੱਖੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਕਈ ਪਾਰਲੀਮੈਂਟ ਮੈਂਬਰਾਂ ਵੀ ਇਸ ਉੱਤੇ ਰੋਸ ਕੀਤਾ ਹੈ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਫੇਸਬੁੱਕ ਉੱਤੇ ਪੋਸਟ ਕਰ ਕੇ ਕਿਹਾ ਕਿ ਸੋਸ਼ਲ ਮੀਡੀਆ ਦੀ ਦਿੱਗਜ਼ ਕੰਪਨੀ ਨੇ ਆਸਟ੍ਰੇਲੀਆ ਉੱਤੇ ਪਾਬੰਦੀ (ਅਨ-ਫਰੈਂਡ) ਲਾ ਦਿੱਤੀ ਹੈ, ਜਿਸ ਨਾਲ ਜ਼ਰੂਰੀ ਸੂਚਨਾਵਾਂ ਤੇ ਸਿਹਤ ਸੇਵਾਵਾਂ ਪ੍ਰਭਾਵਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਉਹ ਦੂਸਰੇ ਦੇਸ਼ਾਂ ਦੇ ਆਗੂਆਂ ਨਾਲ ਰੈਗੂਲਰ ਸੰਪਰਕ ਵਿਚ ਸਨ, ਜੋ ਸਾਡੀ ਸਰਕਾਰ ਅਤੇ ਫੇਸਬੁੱਕ ਵਿਚਾਲੇ ਤਣਾਅ ਵੇਖ ਰਹੇ ਸਨ। ਅੱਜ ਦੀ ਪਾਬੰਦੀ ਦੇ ਬਾਵਜੂਦ ਸਕੌਟ ਮੌਰੀਸਨ ਨੇ ਕਿਹਾ ਕਿ ਉਹ ਸਰਕਾਰ ਦੇ ਪ੍ਰਸਤਾਵਤ ਨਿਊਜ਼ ਮੀਡੀਆ ਐਗਰੀਮੈਂਟ ਡਿਸਿਪਲਿਨ ਕਾਨੂੰਨ ਬਣਾਉਣਾ ਜਾਰੀ ਰੱਖਣਾ ਚਾਹੁਣਗੇ। ਮੌਰੀਸਨ ਨੇ ਕਿਹਾਾ, ‘ਸਾਡੀ ਪਾਰਲੀਮੈਂਟ ਉੱਤੇ ਦਬਾਅ ਪਾਉਣ ਦੀਬਿਗਟੈਕ ਦੀ ਇੱਛਾ ਤੋਂਅਸੀਂ ਨਹੀਂ ਡਰਾਂਗੇ, ਕਿਉਂਕਿ ਇਹ ਸਾਡੇ ਅਹਿਮ ਨਿਊਜ਼ ਮੀਡੀਆ ਡਿਸਿਪਲਿਨ ਉੱਤੇਜ਼ੋਰ ਪਾਉਂਦੀ ਹੈ। ਜਦੋਂ ਐਮਾਜ਼ੋਨ ਨੇ ਦੇਸ਼ ਛੱਡਣ ਦੀ ਧਮਕੀ ਦਿੱਤੀ ਸੀ, ਉਦੋਂ ਵੀ ਅਸੀਂ ਡਰੇ ਨਹੀਂ। ਆਸਟ੍ਰੇਲੀਆ ਨੇ ਹੋਰ ਦੇਸ਼ਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਅੱਤਵਾਦੀ ਸਮੱਗਰੀ ਦੇਣ ਨਾਲ ਨਜਿੱਠਣ ਲਈ ਇਕੱਠੇ ਕੀਤਾ ਸੀ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਫੇਸਬੁੱਕ ਅਤੇ ਗੂਗਲ ਵਰਗੀਆਂ ਟੈਕਨੀਕ ਕੰਪਨੀਆਂ ਸ਼ਾਇਦ ਦੁਨੀਆਂ ਨੂੰ ਬਦਲ ਰਹੀਆਂ ਹੋਣ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਦੁਨੀਆ ਨੂੰ ਚਲਾਉਂਦੇ ਹਨ। ਉਨ੍ਹਾ ਕਿਹਾ, ‘ਇਹ ਕਾਰਵਾਈਆਂ ਪੁਸ਼ਟੀ ਕਰਦੀਆਂ ਹਨ ਕਿ ਬਿਗਟੈਕ ਕੰਪਨੀਆਂ ਸੋਚਦੀਆਂ ਹਨ ਕਿ ਉਹ ਸਰਕਾਰਾਂ ਨਾਲੋਂ ਵੀ ਵੱਡੀਆਂਹਨ ਤੇ ਉਨ੍ਹਾਂ ਉੱਤੇ ਨਿਯਮ ਲਾਗੂ ਨਹੀਂ ਹੋਣੇ ਚਾਹੀਦੇ।’ ਇਸ ਤੋਂ ਪਹਿਲਾਂ ਪਾਰਲੀਮੈਂਟ ਵਿਚ ਪ੍ਰਸਤਾਵਤ ਕਾਨੂੰਨ ਦੇ ਰੋਸ ਵਿਚ ਫੇਸਬੁੱਕ ਨੇ ਅੱਜਆਸਟ੍ਰੇਲੀਅਨ ਖ਼ਬਰਾਂ ਨੂੰ ਵੇਖਣਾ ਜਾਂ ਸ਼ੇਅਰ ਕਰਨਾ ਬੰਦ ਕਰ ਦਿੱਤਾ ਹੈ।

International Punjabi News

ਅੰਤਰਰਾਸ਼ਟਰੀ

ਅਮਰੀਕੀ ਥਿੰਕਟੈਂਕ ‘ਗਲੋਬਲ ਫ੍ਰੀਡਮ’ ਨੇ ਭਾਰਤ ਦੀ ਰੈਂਕਿੰਗ ਘਟਾਈ

Published

on

ਵਾਸ਼ਿੰਗਟਨ, 5 ਮਾਰਚ, – ਅਮਰੀਕੀ ਥਿੰਕਟੈਂਕ ‘ਫ੍ਰੀਡਮ ਹਾਊਸ’ ਨੇ ਭਾਰਤ ਦੀ ਫ੍ਰੀਡਮ ਰੈਂਕਿੰਗ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਹੋਰ ਹੇਠਾਂ ਕਰ ਦਿੱਤਾ ਹੈ। ਭਾਰਤ ਪਹਿਲਾਂ ਸੁਤੰਤਰ ਕੈਟੇਗਰੀ ਵਾਲੇ ਦੇਸ਼ਾਂ ਵਿੱਚ ਸ਼ਾਮਲ ਸੀ, ਪਰ ਇਸ ਸਾਲ ਨਵੀਂ ਸੂਚੀ ਅੰਸ਼ਕ ਸੁਤੰਤਰਤਾ ਵਾਲੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ।
ਇਸ ਅਮਰੀਕੀ ਥਿੰਕਟੈਂਕ ਦਾ ਦਾਅਵਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰਾਜ ਦੌਰਾਨ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਵਿੱਚ ਲੋਕਾਂ ਦੀ ਆਵਾਜ਼ ਆਜ਼ਾਦ ਨਹੀਂ ਰਹੀ। ਇਸ ਰਿਪੋਰਟ ਵਿੱਚ ਬੀਤੇ ਸਾਲ ਭਾਰਤ ਦਾ ਸਕੋਰ 70 ਸੀ, ਇਸ ਸਾਲ ਘਟ ਕੇ 67 ਰਹਿ ਗਿਆ ਹੈ। ਸਾਰੀ ਦੁਨੀਆ ਦੇ ਲੋਕਤੰਤਰੀ ਦੇਸ਼ਾਂ ਵਿੱਚ ਆਜ਼ਾਦੀ ਉੱਤੇਖੋਜ ਕਰਨ ਵਾਲੀ ਇਸ ਸੰਸਥਾ ਨੂੰ ਆਮ ਤੌਰ ਉੱਤੇ ਆਜ਼ਾਦ ਕਿਹਾ ਜਾਂਦਾ ਹੈ, ਪਰ ਇਸ ਦੀ ਫੰਡਿੰਗ ਅਮਰੀਕਾ ਹੀਕਰਦਾ ਹੈ। ਇਸ ਕਾਰਨ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਿਪੋਰਟ ਉੱਤੇ ਅਮਰੀਕਾ ਦਾ ਅਸਰ ਨਾ ਪਿਆ ਹੋਵੇ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਹਿੰਦੂ ਰਾਸ਼ਟਰਵਾਦੀ ਸਰਕਾਰ ਵਿੱਚ ਮਨੁੱਖੀ ਅਧਿਕਾਰ ਸੰਗਠਨਾਂ ਉੱਤੇ ਵਧਦੇ ਦਬਾਅ, ਭਾਰਤੀ ਵਿੱਚ ਮੁਸਲਮਾਨਾਂ ਵਿਰੁੱਧ ਹਿੰਸਾ, ਪੱਤਰਕਾਰਾਂ ਨੂੰ ਧਮਕੀ ਅਤੇ ਕਾਨੂੰਨੀ ਦਖਲ ਦੇ ਮਾਮਲੇ ਵਧ ਰਹੇ ਹਨ।
ਫ੍ਰੀਡਮ ਹਾਊਸ ਨੇ ਆਪਣੀ ਰਿਪੋਰਟ ਵਿੱਚ ਫਿਨਲੈਂਡ, ਨਾਰਵੇਅ ਤੇ ਸਵੀਡਨ ਨੂੰ 100 ਨੰਬਰ ਦਿੱਤੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਦੇਸ਼ਾਂਵਿੱਚ ਲੋਕਾਂ ਨੂੰ ਸਭ ਤੋਂ ਵੱਧ ਆਜ਼ਾਦੀ ਹੈ, ਪਰ 1 ਦਾ ਸਕੋਰ ਤਿੱਬਤ ਤੇ ਸੀਰੀਆ ਨੂੰ ਮਿਲਿਆ ਹੈ, ਜਿੱਥੇ ਕੋਈ ਆਜ਼ਾਦੀ ਨਹੀਂ।

Read More International Punjabi News

Continue Reading

ਅੰਤਰਰਾਸ਼ਟਰੀ

ਮੰਗਲ ਮਿਸ਼ਨ ਨੂੰ ਵੱਡਾ ਝਟਕਾ ਮੰਜ਼ਲ ਨੇੜੇ ਪਹੁੰਚ ਕੇ ਐਲਨ ਮਸਕ ਦਾ ਰਾਕੇਟ ਅੱਗ ਦੇ ਭੰਬਾਕੇ ਵਿੱਚ ਬਦਲ ਗਿਆ

Published

on

ਮਾਸਕੋ, 5 ਮਾਰਚ – ਸਪੇਸਐਕਸ ਦਾ ਪੁਲਾੜੀ ਜਹਾਜ਼ ਸਟਾਰਸ਼ਿੱਪ ਜਦੋਂ ਲੈਂਡਿੰਗ ਕਰ ਰਿਹਾ ਸੀ ਤਾਂ ਲੱਗ ਰਿਹਾ ਸੀ ਕਿ ਸਭ ਠੀਕ ਹੈ, ਪਰ ਜਲਦੀ ਹੀ ਹਾਲਾਤ ਬਦਲ ਗਏ। ਲੈਂਡਿੰਗ ਸਮੇਂ ਜਦੋਂ ਪੁਲਾੜ ਜਹਾਜ਼ ਨੇ ਧਰਤੀ ਨੂੰ ਛੋਹਿਆ ਉਸ ਵਿੱਚ ਧਮਾਕਾ ਹੋ ਗਿਆ ਅਤੇ ਇਸ ਨਾਲ ਜਹਾਜ਼ ਹਵਾ ਵਿੱਚ ਉੱਛਲ ਗਿਆ। ਸਪੈਸਐਕਸ ਮੁਹਿੰਮ ਦੀ ਸਫਲਤਾ ਦੇ ਐਲਾਨ ਦੇ ਪੰਜ ਮਿੰਟ ਬਾਅਦ ਹੀ ਇਹ ਹਾਦਸਾ ਹੋ ਗਿਆ।
ਚਮਕੀਲੀ ਗੋਲੀ (ਬੁਲੇਟ) ਦੀ ਸ਼ਕਲ ਦੇ ਰਾਕੇਟ ਸਟਾਰਸ਼ਿੱਪ ਨੇ ਜਦੋਂ ਧਰਤੀ ਨੂੰ ਛੋਹਿਆ, ਓਦੋਂ ਤੱਕ ਸਭ ਕੁਝ ਆਮ ਵਾਂਗ ਸੀ, ਜਿਸ ਕਾਰਨ ਸਪੇਸਐਕਸ ਦੇ ਕਮੈਂਟੇਟਰ ਜਾਨ ਇੰਸਪਰੁਕਰ ਨੇ ਇਸਦੀ ਸਫਲਤਾ ਦਾ ਐਲਾਨ ਵੀ ਕਰ ਦਿੱਤਾ। ਸਪੇਸਐਕਸ ਦੇ ਮੋਢੀ ਐਲਨ ਮਸਕ ਨੇ ਕਿਹਾ ਕਿ ਘੱਟੋ-ਘੱਟ ਸਟਾਰਸ਼ਿੱਪ ਬਿਨਾਂ ਟੁੱਟੇ ਉਤਰਿਆ ਤਾਂ ਸਹੀ। ਮਸਕ ਦੀ ਯੋਜਨਾ ਸਟਾਰਸ਼ਿੱਪ ਰਾਹੀਂ ਲੋਕਾਂ ਨੂੰ ਚੰਦ ਤੇ ਮੰਗਲ ਉੱਤੇ ਭੇਜਣ ਦੀ ਹੈ। ਉਥੇ ਸਪੇਸਐਕਸ ਨੇ ਕੱਲ੍ਹ 60 ਸਟਾਰਲਿੰਕ ਸੰਚਾਰ ਉਪਗ੍ਰਹਿਆਂ ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਇਨ੍ਹਾਂ ਉਪਗ੍ਰਹਿਆਂ ਨੂੰ ਫਾਲਕਨ ਨੌ ਵਾਹਕ ਰਾਕੇਟ ਰਾਹੀਂ ਲਾਂਚ ਕੀਤਾ ਗਿਆ।ਫਲੋਰਿਡਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਸਥਾਨਕ ਸਮੇਂ ਮੁਤਾਬਕ ਸਵੇਰੇ 3.24 ਵਜੇ ਸਫਲ ਲਾਂਚਿੰਗ ਹੋਈ, ਜਿਸ ਨੂੰ ਬੀਤੇ ਸਮੇਂ ਵਿੱਚ ਕਈ ਵਾਰ ਲਾਂਚਿੰਗ ਦੇ ਨਿਰਧਾਰਤ ਪ੍ਰੋਗਰਾਮ ਨੂੰ ਟਾਲਣਾ ਪਿਆ ਸੀ। ਰਾਕੇਟ ਦਾ ਪਹਿਲਾ ਪੜਾਅ ਸਫਲਤਾਪੂਰਵਕ ਵੱਖ ਹੋ ਗਿਆ ਤੇ ਸਪੇਸਐਕਸ ਸਪੇਸਪੋਰਟ ਡਰੋਨ ਜਹਾਜ਼ ਉੱਤੇ ਉਤਰਿਆ। ਉਨ੍ਹਾਂ ਨੇ ਦੱਸਿਆ ਕਿ ਮਿਸ਼ਨ ਦਾ ਮੁੱਖ ਟੀਚਾ 60 ਸਟਾਰਲਿੰਕ ਉਪਗ੍ਰਹਿਆਂ ਨੂੰ ਓਰਬਿਟ ਵਿੱਚ ਸਥਾਪਤ ਕਰਨਾ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖ਼ਾਨ ਨੇ ਕਿਹਾ ਸੈਨੇਟ ਚੋਣਾਂ ਦੌਰਾਨ ਮੇਰੀ ਪਾਰਟੀ ਦੇ ਮੈਂਬਰ 2-2 ਕਰੋੜਦੇ ਵਿਕੇਗਏ

Published

on

ਇਸਲਾਮਾਬਾਦ, 5 ਮਾਰਚ – ਪਾਕਿਸਤਾਨ ਵਿੱਚ ਸੈਨੇਟ ਚੋਣਾਂ ਵਿੱਚ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਨੂੰ ਮਿਲੀ ਹਾਰ ਪਿੱਛੌਂ ਕੱਲ੍ਹ ਸ਼ਾਮ ਦੇਸ਼ਵਾਸੀਆਂ ਨੂੰ ਵੀਡੀ ਸੰਦੇਸ਼ ਰਾਹੀਂ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੈਨੇਟ ਚੋਣਾਂ ਵਿੱਚ ਜੇਤੂ ਰਹੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਡੈਮੋਕਰੈਟਿਕ ਮੂਵਮੈਂਟ ਦੇ ਸਾਂਝੇ ਉਮੀਦਵਾਰ ਯੂਸਫ਼ ਰਜ਼ਾ ਗਿਲਾਨੀ ਨੂੰ ਗਦਾਰ ਤੇ ਲੁਟੇਰਾ ਕਿਹਾ ਹੈ।
ਇਮਰਾਨ ਖਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਹੁੰਦਿਆਂ ਦੇਸ਼ ਦੇ ਅਰਬਾਂ ਰੁਪਏ ਲੁੱਟਣ ਵਾਲੇ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣ ਜਿੱਤੀ ਨਹੀਂ, ਪੈਸਿਆਂ ਨਾਲ ਖਰੀਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਆਪਣੀ ਪਾਰਟੀ ਪੀ ਟੀ ਆਈ ਦੇ ਲੱਗਭਗ 20 ਮੈਂਬਰਾਂ ਨੇ ਆਪਣੀਆਂ ਵੋਟਾਂ 2-2 ਕਰੋੜ ਰੁਪਏ ਵਿੱਚ ਵੇਚੀਆਂ ਹਨ ਤਾਂ ਉਨ੍ਹਾਂ ਨੇ ਤੁਰੰਤ ਉਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਦੱਸਿਆ ਗਿਆ ਹੈ ਕਿ ਇਸ ਬਾਰੇਇੱਕ ਵੀਡੀਓ ਵੀ ਆਈ ਹੈ ਜਿਸ ਵਿੱਚ ਸੂਬਾ ਖ਼ੈਬਰ ਪਖਤੂਨਖਵਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਸੈਨੇਟ ਦੀਆਂ ਵੋਟਾਂ ਬਦਲੇਰਿਸ਼ਵਤ ਲੈਂਦੇ ਵੇਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕੌਮੀ ਅਸੈਂਬਲੀ ਵਿੱਚ ਭਰੋਸੇ ਦੇ ਵੋਟ ਲਈ ਜਾਣਗੇ ਅਤੇ ਆਪਣੇ ਮੈਂਬਰਾਂ ਨੂੰ ਸਾਫ ਕਹਿਦੇਣਗੇ ਕਿ ਜੇ ਉਹ ਨੂੰ ਉਨ੍ਹਾਂ ਉੱਤੇ ਇਤਬਾਰ ਨਹੀਂ ਤਾਂ ਉਨ੍ਹਾਂ ਨੂੰ ਸੱਤਾ ਛੱਡ ਕੇ ਵਿਰੋਧੀ ਧਿਰ ਵਿੱਚ ਬੈਠਣਾ ਮਨਜ਼ੂਰ ਹੈ।

Continue Reading

ਰੁਝਾਨ


Copyright by IK Soch News powered by InstantWebsites.ca