c by pulling the pistol | Latest Crime News in Punjabi
Connect with us [email protected]

ਅਪਰਾਧ

ਪਿਸਤੌਲ ਤਾਣ ਕੇ ਲੁੱਟਣ ਦੀ ਕੋਸ਼ਿਸ਼

Published

on

roobers

ਕਰਤਾਰਪੁਰ, 2 ਫਰਵਰੀ – ਕੱਲ੍ਹ ਸ਼ਾਮ ਫਰਨੀਚਰ ਮਾਰਕੀਟ ਤੇ ਪੁਰਾਣੀ ਤਹਿਸੀਲ ਨੇੜੇ ਮੁਖ ਚੌਕ ਵਿੱਚ ਫੋਟੋ ਸਟੇਟ ਦੀ ਦੁਕਾਨ ਧੀਮਾਨ ਇੰਟਰਪ੍ਰਾਇਜਿਜ਼ ਵਿੱਚ ਇੱਕ ਅਣਪਛਾਤੇ ਨੌਜਵਾਨ ਨੇ ਦਾਖ਼ਲ ਹੋ ਕੇ ਦੁਕਾਨਦਾਰ ਨੂੰ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ, ਪਰ ਦੁਕਾਨਦਾਰ ਅਤੇ ਲੁਟੇਰੇ ਦੇ ਆਪੋ ਵਿੱਚ ਗੁੱਥਮ-ਗੁੱਥਾ ਹੋਣ ਕਾਰਨ ਅਣਪਛਾਤਾ ਵਿਅਕਤੀ ਦੁਕਾਨਦਾਰ ਨੂੰ ਜ਼ਖ਼ਮੀ ਕਰਨ ਤੋਂ ਬਾਅਦ ਫਰਾਰ ਹੋ ਗਿਆ। ਇਸ ਘਟਨਾ ਬਾਰੇ ਪ੍ਰਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਨੇ ਦੁਕਾਨ ਵਿੱਚ ਲੱਗੇ ਸੀ ਸੀ ਟੀ ਵੀ ਕੈਮਰੇ ਦੀ ਫੁਟੇਜ ਦਿਖਾ ਕੇ ਥਾਣਾ ਮੁਖੀ ਇੰਸਪੈਕਟਰ ਰਾਜੀਵ ਕੁਮਾਰ ਨੂੰ ਦੱਸਿਆ ਕਿ ਸ਼ਾਮ ਕਰੀਬ 7.50 ਵਜੇ ਜਦੋਂ ਉਹ ਦੁਕਾਨ ਦੇ ਤਿੰਨ ਸ਼ੱਟਰਾਂ ਵਿੱਚੋਂ ਦੋ ਬੰਦ ਕਰ ਦੇ ਦੁਕਾਨ ਅੰਦਰ ਗਿਆ ਤਾਂ ਇੱਕ ਕਾਲੇ ਰੰਗ ਦਾ ਜੈਕਟ ਵਾਲਾ ਤੇ ਸਿਰਤੇ ਟੋਪੀ ਪਾਈ ਇੱਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਅਚਾਨਕ ਪ੍ਰਦੀਪ ਸਿੰਘ ਤੇ ਪਿਸਤੌਲ ਤਾਣ ਕੇ ਉਸ ਕੋਲੋਂ ਪੈਸੇ ਦੀ ਮੰਗ ਕਰਨ ਲੱਗਾ। ਅਚਾਨਕ ਆਏ ਨੌਜਵਾਨ ਨਾਲ ਪ੍ਰਦੀਪ ਸਿੰਘ ਗੁਥਮ-ਗੁੱਥਾ ਹੋ ਗਿਆਤੇ ਇਸੇ ਦੌਰਾਨ ਅਣਪਛਾਤਾ ਲੁਟੇਰਾ ਪ੍ਰਦੀਪ ਦੇ ਸਿਰਤੇ ਪਿਸਤੌਲ ਨਾਲ ਵਾਰ ਕਰ ਕੇ ਭੱਜ ਗਿਆ। ਪ੍ਰਦੀਪ ਸਿੰਘ ਜਦੋਂ ਤੱਕ ਰੌਲਾ ਪਾਉਂਦਾ, ਲੁਟੇਰਾ ਭੱਜਣ ਵਿੱਚ ਕਾਮਯਾਬ ਹੋ ਗਿਆ। ਪਤਾ ਲੱਗਾ ਹੈ ਕਿ ਲੁਟੇਰਾ ਪੈਦਲ ਆਇਆ ਸੀ। ਪ੍ਰਦੀਪ ਸਿੰਘ ਦੇ ਸਿਰ `ਤੇ ਟਾਂਕੇ ਲੱਗੇ ਹਨ।

ਅਪਰਾਧ

ਉਤਰ ਪ੍ਰਦੇਸ਼ ਵਿਧਾਨ ਭਵਨ ਵਿੱਚ ਤਾਇਨਾਤ ਸਬ-ਇੰਸਪੈਕਟਰ ਵੱਲੋਂ ਆਤਮ-ਹੱਤਿਆ

Published

on

ਲਖਨਊ, 5 ਮਾਰਚ – ਉਤਰ ਪ੍ਰਦੇਸ਼ ਵਿਧਾਨ ਭਵਨ ਅੱਗੇ ਸੁਰੱਖਿਆ ਡਿਊਟੀ ਉੱਤੇ ਇੱਕ ਪੁਲਸ ਸਬ-ਇੰਸਪੈਕਟਰ ਨੇ ਆਪਣੀ ਸਰਕਾਰੀ ਪਿਸਤੌਲ ਨਾਲ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ।
ਲਖਨਊ ਦੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਬੰਬਰਾ ਥਾਣੇ ਵਿਚਲੇ 53 ਸਾਲਾ ਸਬ-ਇੰਸਪੈਕਟਰ ਨਿਰਮਲ ਕੁਮਾਰ ਚੌਬੇ ਦੀ ਡਿਊਟੀ ਵਿਧਾਨ ਭਵਨ ਦੇ ਗੇਟ ਨੰਬਰ ਸੱਤ ਉੱਤੇ ਸੀ। ਕੱਲ੍ਹ ਬਾਅਦ ਦੁਪਹਿਰ ਲੱਗਭਗ ਤਿੰਨ ਵਜੇ ਉਸਨੇ ਖੁਦ ਨੂੰ ਗੋਲੀ ਮਾਰ ਲਈ। ਚੌਬੇ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਕੋਲੋਂ ਮਿਲੇ ਸੂਸਾਈਡ ਨੋਟ ਵਿੱਚ ਉਸ ਨੇ ਮੁੱਖ ਮੰਤਰੀ ਨੂੰ ਲਿਖਿਆ ਸੀ ਕਿ ਉਹ ਬੀਮਾਰ ਹੈ ਤੇ ਜਾ ਰਿਹਾ ਹੈ।

Read More Latest News Updates

Continue Reading

ਅਪਰਾਧ

ਪ੍ਰਾਪਰਟੀ ਠੱਗੀ ਕੇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਵੀ ਗ੍ਰਿਫਤਾਰ

Published

on

ਚੰਡੀਗੜ੍ਹ, 5 ਮਾਰਚ – ਸੈਕਟਰ 37 ਵਿੱਚ ਕੋਠੀ ਉੱਤੇ ਕਬਜ਼ਾ ਕਰਨ ਅਤੇ ਫਰਜ਼ੀ ਤਰੀਕੇ ਨਾਲ ਉਸ ਨੂੰ ਵੇਚਣ ਦੇ ਮਾਮਲੇ ਵਿੱਚ ਪੁਲਸ ਨੇ ਕੱਲ੍ਹ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਦੋਸ਼ੀ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਹੈ, ਜੋ ਪ੍ਰਾਪਰਟੀ ਡੀਲਰ ਹੈ। ਪੁਲਸ ਇਸ ਕੇਸ ਵਿੱਚ ਪੱਤਰਕਾਰ ਸੰਜੀਵ ਮਹਾਜਨ, ਪ੍ਰਾਪਰਟੀ ਡੀਲਰ ਮਨੀਸ਼ ਗੁਪਤਾ ਅਤੇ ਸਤਪਾਲ ਨੂੰ ਪਹਿਲਾਂ ਗ੍ਰਿਫਤਾਰ ਕਰ ਚੁੱਕੀ ਹੈ।
ਕੱਲ੍ਹ ਰਾਤ ਪੁਲਸ ਨੇ ਸੈਕਟਰ 38 ਵਿੱਚ ਪ੍ਰਾਪਰਟੀ ਡੀਲਰ ਮਨੀਸ਼ ਦੀ ਕੋਠੀ ਉੱਤੇ ਛਾਪਾ ਮਾਰ ਕੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ। ਸਾਲ 2017 ਵਿੱਚ ਕੋਠੀ ਉੱਤੇ ਕਬਜ਼ੇ ਦਾ ਪੂਰਾ ਕੇਸ ਸ਼ੁਰੂ ਹੋਇਆ ਸੀ। ਸੰਜੀਵ ਮਹਾਜਨ ਅਤੇ ਬਾਊਂਸਰ ਸੁਰਜੀਤ ਨੇ ਕੋਠੀ ਦੀ ਇੱਕ ਮੰਜ਼ਿਲ ਉੱਤੇ ਕਬਜ਼ਾ ਕਰਨ ਪਿੱਛੋਂ ਕੋਠੀ ਦੀ ਜਨਰਲ ਪਾਵਰ ਆਫ ਅਟਾਰਨੀ (ਜੀ ਪੀ ਏ) ਸ਼ਰਾਬ ਕਾਰੋਬਾਰੀ ਅਰਵਿੰਦ ਸਿੰਗਲਾ ਤੇ ਪ੍ਰਾਪਰਟੀ ਡੀਲਰ ਖਲਿੰਦਰ ਸਿੰਘ ਕਾਦਿਆਨ ਦੇ ਨਾਂਅ ਕਰਵਾਈ ਸੀ। ਸਾਲ 2019 ਵਿੱਚ ਇਸ ਵਿੱਚ ਡੀ ਐਸ ਪੀ ਰਾਮਗੋਪਾਲ ਦਾ ਭਰਾ ਸਤਪਾਲ ਡਾਗਰ ਸ਼ਾਮਲ ਹੋਇਆ। ਸਤਪਾਲ ਸੁਖਨਾ ਕੈਚਮੈਂਟ ਏਰੀਆ ਦੇ ਮਕਾਨ ਵਿੱਚ ਰਹਿੰਦਾ ਹੈ। ਸਿ਼ਕਾਇਤ ਅਨੁਸਾਰ ਡੀ ਐਸ ਪੀ ਦੇ ਦਫਤਰ ਵਿੱਚ ਮੀਟਿੰਗ ਹੋਣ ਦੇ ਬਾਅਦ ਕੋਠੀ ਵੇਚਣ ਦਾ ਫੈਸਲਾ ਲਿਆ ਗਿਆ ਸੀ।

Continue Reading

ਅਪਰਾਧ

ਈ ਐਸ ਐਸ ਗਲੋਬਲ ਦੇ ਨਾਂਅ ਉਤੇ ਠੱਗੀ ਦੇ ਕੇਸ ਵਿੱਚ ਕੰਪਨੀ ਦੀ ਔਰਤ ਮੈਨੇਜਰ ਸਮੇਤ ਦੋ ਕਾਬੂ

Published

on

ਜਲੰਧਰ, 5 ਮਾਰਚ – ਜਲੰਧਰ ਦੀ ਇੰਜੈਕਸ਼ਨ ਕੰਪਨੀ ਈ ਐਸ ਐਸ ਗਲੋਬਲ ਦੇ ਨਾਂਅ ਉੱਤੇ ਕਰਨਾਲ ਵਿੱਚ ਲੱਖਾਂ ਦੀ ਠੱਗੀ ਦੇ ਮਾਮਲੇ ਵਿੱਚ ਥਾਣਾ ਬਾਰਾਦਰੀ ਦੀ ਪੁਲਸ ਔਰਤ ਮੈਨੇਜਰ ਅਤੇ ਕੌਂਸਲਰ ਨੂੰ ਗ੍ਰਿਫਤਾਰ ਕਰ ਕੇ ਜਲੰਧਰ ਲਿਆਈ ਹੈ, ਜਿਸ ਦੀ ਪਛਾਣ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਵਜੋਂ ਹੋਈ ਹੈ, ਜਦ ਕਿ ਇੱਕ ਹੋਰ ਔਰਤ ਈਨਾ ਕੱਕੜ ਇਸ ਮਾਮਲੇ ਵਿੱਚ ਅਜੇ ਤੱਕ ਭਗੌੜੀ ਹੈ।
ਥਾਣਾ ਬਾਰਾਦਰੀ ਦੇ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਜਲੰਧਰ ਦੀ ਈ ਐਸ ਐਸ ਗਲੋਬਲ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੀ ਕਰਨਾਲ ਬ੍ਰਾਂਚ ਦੀ ਮੈਨੇਜਰ ਪ੍ਰੇਰਨਾ ਅਰੋੜਾ ਅਤੇ ਕੌਂਸਲਰ ਕੇਸ਼ਵ ਸ਼ਰਮਾ ਤੇ ਉਨ੍ਹਾਂ ਨਾਲ ਈਨਾ ਕੱਕੜ ਕੰਮ ਕਰਦੇ ਸਨ। ਸ਼ਿਕਾਇਤ ਅਨੁਸਾਰ ਉਨ੍ਹਾਂ ਨੇ ਕੰਪਨੀ ਦੇ ਨਾਂਅ ਉੱਤੇ ਵਿਦਿਆਰਥੀਆਂ ਤੋਂ ਵੱਖ-ਵੱਖ ਸਮੇਂ ਕਰੀਬ 54 ਲੱੱਖ ਰੁਪਏ ਲੈ ਲਏ ਅਤੇ ਕੁਝ ਲੋਕਾਂ ਦਾ ਵੀਜ਼ਾ ਵੀ ਨਹੀਂ ਲਵਾਇਆ। ਇਸ ਜਾਅਲਸਾਜ਼ੀ ਦਾ ਭੇਤ ਉਦੋਂ ਖੁੱਲ੍ਹਿਆ ਜਦੋਂ ਪੀੜਤਾਂ ਨੇ ਕੰਪਨੀ ਦੇ ਹੈਡ ਆਫਿਸ ਫੋਨ ਕਰ ਕੇ ਸ਼ਿਕਾਇਤ ਦਿੱਤੀ। ਇਸ ਪਿੱਛੋਨ ਕੰਪਨੀ ਦੇ ਡਾਇਰੈਕਟਰ ਰੋਹਿਤ ਸੇਠੀ ਨੇ ਉਨ੍ਹਾਂ ਨੂੰ ਸੱਦਿਆ ਤਾਂ ਉਹ ਨਹੀਂ ਆਏ, ਜਿਸ ਦੇ ਬਾਅਦ ਜਾਂਚ ਕਰਨ ਉੱਤੇ ਪਤਾ ਲੱਗਾ ਕਿ ਉਕਤ ਲੋਕਾਂ ਨੇ ਠੱਗੀ ਕੀਤੀ ਹੈ ਅਤੇ ਅਜਿਹੇ ਵਿੱਚ ਕੰਪਨੀ ਨੇ ਆਪਣੀ ਸਾਖ ਬਚਾਉਣ ਦੇ ਲਈ ਸਾਰੇ ਵਿਦਿਆਰਥੀਆਂ ਨੂੰ ਪੈਸੇ ਮੋੜ ਦਿੱਤੇ।

Read More Punjab Crime Latest Breaking News

Continue Reading

ਰੁਝਾਨ


Copyright by IK Soch News powered by InstantWebsites.ca