Attack on woman for pressuring to withdraw dowry case
Connect with us [email protected]

ਅਪਰਾਧ

ਦਾਜ ਦਾ ਕੇਸ ਵਾਪਸ ਲੈਣ ਦਾ ਦਬਾਅ ਪਾਉਣ ਲਈ ਔਰਤ ‘ਤੇ ਹਮਲਾ

Published

on

dowry

ਜਲੰਧਰ, 11 ਫਰਵਰੀ – ਦਾਜ ਮੰਗਣ ਦਾ ਕੇਸ ਦਰਜ ਕਰਾਉਣ ਵਾਲੀ ਔਰਤ ‘ਤੇ ਉਸਦੇ ਪਤੀ ਦੇ ਰਿਸ਼ਤੇਦਾਰਾਂ ਨੇ ਓਦੋਂ ਹਮਲਾ ਕਰ ਦਿੱਤਾ, ਜਦੋਂ ਉਹ ਅੰਮ੍ਰਿਤਸਰ ਤੋਂ ਆਪਣੀ ਬੇਟੀ ਨਾਲ ਜਲੰਧਰ ਵਿੱਚ ਆਪਣੇ ਵਕੀਲ ਨੂੰ ਮਿਲਣ ਆ ਰਹੀ ਸੀ। ਹਮਲਾਵਰ ਰਿਸ਼ਤੇਦਾਰਾਂ ਨੇ ਪਹਿਲਾਂ ਔਰਤ ਦੀ ਗੱਡੀ ਅੱਗੇ ਆਪਣੀ ਗੱਡੀ ਲਾ ਕੇ ਕਾਰ ਰੁਕਵਾ ਲਈ ਅਤੇ ਫਿਰ ਉਸ ‘ਤੇ ਕੇਸ ਵਾਪਸ ਲੈਣ ਦਾ ਦਬਾਅ ਪਾਉਣ ਲੱਗੇ, ਪਰ ਮਨ੍ਹਾ ਕਰਨ ‘ਤੇ ਔਰਤ ਨਾਲ ਗਾਲੀ-ਗਲੋਚ ਪਿੱਛੋਂ ਹਮਲਾ ਕਰ ਦਿੱਤਾ। ਥਾਣਾ ਨੰਬਰ 1 ਵਿੱਚ ਮਨਦੀਪ ਕੌਰ ਪਤਨੀ ਗੌਰਵ ਮੋਂਗਾ ਵਾਸੀ ਨਿਊ ਰਾਜਿੰਦਰ ਨਗਰ ਦੇ ਬਿਆਨਾਂ ‘ਤੇ ਉਸਦੇ ਨਣਦੋਈਏ, ਉਸਦੇ ਚਾਚੇ ਸਮੇਤ ਤਿੰਨ ਜਣਿਆਂ `ਤੇ ਕੇਸ ਦਰਜ ਕੀਤਾ ਗਿਆ ਹੈ।
ਮਨਦੀਪ ਕੌਰ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਆਪਣੇ ਪਤੀ, ਸਹੁਰੇ ਅਤੇ ਨਣਦੋਈਏ ਵਿਰੁੱਧ ਅੰਮ੍ਰਿਤਸਰ ਵਿੱਚ ਦਾਜ ਮੰਗਣ ਦਾ ਕੇਸ ਦਰਜ ਕਰਵਾਇਆ ਸੀ। ਉਹ ਆਪਣੀ 13 ਸਾਲਾ ਬੇਟੀ ਨਾਲ ਦਰਸ਼ਨ ਐਵੇਨਿਊ ਅੰਮ੍ਰਿਤਸਰ ਵਿੱਚ ਪੇਕੇ ਘਰ ਰਹਿੰਦੀ ਹੈ। ਦਾਜ ਮੰਗਣ ਦੇ ਕੇਸ ਵਿੱਚ ਉਹ ਆਪਣੇ ਵਕੀਲ ਨੂੰ ਮਿਲਣ ਲਈ ਜਲੰਧਰ ਆਈ ਤਾਂ ਜਦੋਂ ਉਸਦੀ ਗੱਡੀ ਮਕਸੂਦਾਂ ਚੌਕ ਨੇੜੇ ਪਹੁੰਚੀ ਤਾਂ ਉਸਦੇ ਨਣਦੋਈਏ ਸਚਿਨ ਅਰੋੜਾ ਰਾਜਪਾਲ ਪੱਤਰ ਅਵਿਨਾਸ਼ ਅਰੋੜਾ ਵਾਸੀ ਦੁਰਗਾ ਕਾਲੋਨੀ ਜਲੰਧਰ ਨੇ ਆਪਣੀ ਗੱਡੀ ਉਸਦੀ ਗੱਡੀ ਅੱਗੇ ਕਰ ਕੇ ਕਾਰ ਰੁਕਵਾ ਲਈ। ਸਚਿਨ ਅਰੋੜਾ ਨੇ ਉਸ ਨੂੰ ਕਾਰ ਵਿੱਚੋਂ ਬਾਹਰ ਆਉਣ ਲਈ ਕਿਹਾ। ਉਸ ਸਮੇਂ ਸਚਿਨ ਦੇ ਨਾਲ ਉਸਦਾ ਚਾਚਾ ਅਮਿਤ ਅਰੋੜਾ ਅਤੇ ਦੋ ਅਣਪਛਾਤੇ ਵਿਅਕਤੀ ਸਨ। ਉਨ੍ਹਾਂ ਨੇ ਮਨਦੀਪ ਕੌਰ ‘ਤੇ ਦਾਜ ਮੰਗਣ ਦਾ ਕੇਸ ਵਾਪਸ ਲੈਣ ਦਾ ਦਬਾਅ ਪਾਇਆ, ਪਰ ਮਨ੍ਹਾ ਕਰਨ ‘ਤੇ ਪਹਿਲਾਂ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਫਿਰ ਮੁਲਜ਼ਮਾਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ 13 ਸਾਲਾ ਬੱਚੀ ਨੂੰ ਵੀ ਧਮਕਾਇਆ।ਪੀੜਤਾ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੇ ਉਸਨੇ ਵਾਲਾਂ ਨੂੰ ਖਿੱਚਿਆ ਅਤੇ ਗਲਾ ਵੀ ਦਬਾਇਆ, ਪਰ ਭੀੜ ਇਕੱਠੀ ਹੁੰਦੀ ਦੇਖ ਕੇ ਫਰਾਰ ਹੋ ਗਏ।ਇਸ ਬਾਰੇਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਸ ਨੇ ਸਚਿਨ ਅਰੋੜਾ, ਅਮਿਤ ਅਰੋੜਾ ਅਤੇ ਇੱਕ ਅਣਪਛਾਤੇ ਵਿਅਕਤੀ ‘ਤੇ ਕੇਸ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ, ਜਿਨ੍ਹਾਂ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਅਪਰਾਧ

ਦਿੱਲੀ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ

Published

on

ਦੋਸ਼ੀ ਪਛਾਣੇ ਜਾਣ ਪਿੱਛੋਂ ਫੜੇ ਵੀ ਗਏ
ਨਵੀਂ ਦਿੱਲੀ, 28 ਫਰਵਰੀ, – ਦਿੱਲੀ ਦੇ ਆਦਰਸ਼ ਨਗਰ ਇਲਾਕੇ ਵਿੱਚ ਲੁੱਟ-ਖੋਹ ਦਾ ਵਿਰੋਧ ਕਰਨ ਉੱਤੇ ਬਦਮਾਸ਼ਾਂ ਨੇ ਚਾਕੂ ਮਾਰ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ। ਵਾਰਦਾਤ ਸਮੇਂ ਉਹ ਆਪਣੀ ਦੋ ਸਾਲਾ ਬੇਟੀ ਤੇ ਮਾਂ ਨਾਲ ਬਾਜ਼ਾਰ ਤੋਂ ਖ਼ਰੀਦਾਰੀ ਕਰ ਕੇ ਵਾਪਸ ਘਰ ਆ ਰਹੀ ਸੀ। ਇਸ ਤੋਂ ਬਾਅਦ ਬਦਮਾਸ਼ ਆਪਣੇ ਸਾਥੀ ਨਾਲ ਬਾਈਕ ਉੱਤੇ ਫ਼ਰਾਰ ਹੋ ਗਿਆ। ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਦੋਵਾਂ ਦੋਸ਼ੀਆਂ ਅਕੀਬੁਲ ਅਤੇ ਸ਼ੇਖ ਫਰਦੀ ਨੂੰ ਕਾਬੂ ਕਰ ਲਿਆ ਤੇ ਵਾਰਦਾਤ ਵਿੱਚ ਵਰਤੀ ਗਈ ਸਕੂਟੀ ਵੀ ਬਰਾਮਦ ਕਰ ਲਈ ਹੈ।
ਮਿਲੀ ਜਾਣਕਾਰੀ ਮੁਤਾਬਕ ਦਲੇਰ ਸਿੰਘ ਆਦਰਸ਼ ਨਗਰ ਦੇ ਗੁਰੂ ਨਾਨਕ ਰੋਡ ਦੇ ਈ-ਬਲਾਕ ਵਿੱਚ ਪਰਿਵਾਰ ਦੇ ਨਾਲ ਰਹਿੰਦੇ ਤੇ ਫੋਟੋ ਸਟੂਡੀਓ ਚਲਾਉਂਦੇ ਹਨ। ਉਨ੍ਹਾਂ ਦੇ ਬੇਟੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਪੂਜਾ ਕੁਝ ਦਿਨ ਪਹਿਲਾਂ ਕੈਨੇਡਾ ਤੋਂ ਪੇਕੇ ਆਈ ਤਾਂ ਪੰਜਾਬ ਦੇ ਪਟਿਆਲਾ ਦੇ ਅਰਬਨ ਅਸਟੇਟ ਫੇਜ਼-2 ਤੋਂ ਆਪਣੇ ਸਹੁਰਿਆਂ ਤੋਂ ਛੋਟੀ ਭੈਣ ਸਿਮਰਨ ਵੀ ਵੱਡੀ ਭੈਣ ਤੇ ਮਾਤਾ-ਪਿਤਾ ਨੂੰ ਮਿਲਣ 20 ਫਰਵਰੀ ਨੂੰ ਆ ਗਈ।ਉਸ ਦੀ ਭੈਣ ਸਿਮਰਨ ਆਪਣੀ ਦੋ ਸਾਲਾ ਬੇਟੀ ਹਰਲੀਨ ਅਤੇ ਮਾਂ ਮਮਤਾ ਨਾਲ ਸ਼ਨਿਚਰਵਾਰ ਰਾਤ ਲਗਪਗ ਸਾਢੇ ਅੱਠ ਵਜੇ ਘਰ ਤੋਂ ਕੁਝ ਦੂਰ ਲੱਗਣ ਵਾਲੇ ਹਫ਼ਤਾਵਾਰੀ ਬਾਜ਼ਾਰ ਗਈਆਂ ਸਨ। ਖਰੀਦਦਾਰੀ ਕਰਨ ਮਗਰੋਂ ਸਿਮਰਨ ਆਪਣੇ ਬੇਟੀ ਨੂੰ ਗੋਦਵਿੱਚ ਲੈਕੇ ਮਾਂ ਨਾਲ ਪੈਦਲ ਵਾਪਸ ਆ ਰਹੀ ਸੀ। ਰਾਤ ਸਾਢੇ ਨੌਂ ਵਜੇ ਉਹ ਆਪਣੇ ਗਲੀਵਿੱਚ ਆ ਕੇ ਘਰ ਨੂੰ ਜਾ ਰਹੀਆਂ ਸਨ ਕਿ ਉਨ੍ਹਾਂ ਦੇ ਪਿੱਛੇ ਇਕ ਬਦਮਾਸ਼ ਆਇਆ ਅਤੇ ਸਿਮਰਨ ਦੇ ਗਲ਼ੇ ਤੋਂ ਚੇਨ ਝਪਟ ਕੇ ਭੱਜਣ ਲੱਗਾ। ਮਾਂ-ਬੇਟੀ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ ਡਿੱਗ ਗਿਆ।ਇਸ ਮੌਕੇ ਸਿਮਰਨ ਦੀ ਗੋਦਵਿੱਚੋਂ ਬੇਟੀ ਡਿੱਗ ਗਈ, ਪਰ ਬੱਚੀ ਛੱਡ ਕੇ ਸਿਮਰਨ ਨੇ ਬਦਮਾਸ਼ ਨੂੰ ਫੜ ਲਿਆ ਤਾਂਬਦਮਾਸ਼ ਨੇ ਉਨ੍ਹਾਂ ਦੀ ਛਾਤੀ ਉੱਤੇਚਾਕੂ ਨਾਲ ਦੋ ਵਾਰ ਕੀਤੇ ਅਤੇ ਭੱਜ ਗਿਆ। ਜਦੋਂ ਤਕ ਗਲੀ ਦੇ ਦੂਸਰੇ ਪਾਸੇ ਮੌਜੂਦ ਨਿੱਜੀ ਸੁਰੱਖਿਆ ਗਾਰਡ ਦੌੜ ਕੇ ਆਇਆ, ਬਦਮਾਸ਼ ਗਲੀ ਦੇ ਮੇਨ ਰੋਡ ਉੱਤੇ ਪਹਿਲਾਂ ਤੋਂ ਸਕੂਟੀ ਉੱਤੇ ਸਵਾਰ ਆਪਣੇ ਸਾਥੀ ਨਾਲ ਭੱਜ ਗਿਆ। ਇਹ ਪੂਰੀ ਵਾਰਦਾਤ ਸਿਰਫ ਪੰਜ ਸਕਿੰਟਾਂ ਵਿੱਚ ਵਾਪਰ ਗਈ। ਜ਼ਖ਼ਮੀ ਹੋਈ ਸਿਮਰਨ ਨੂੰ ਸ਼ਾਲੀਮਾਰ ਬਾਗ਼ ਦੇ ਫੋਰਟਿਸ ਹਸਪਤਾਲ ਲਿਆਂਦਾ ਗਿਆ, ਜਿੱਥੇ ਕੁਝ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਦੋਵੇਂ ਦੋਸ਼ੀ ਫੜ ਲਏ ਹਨ।

Read More Latest Crime News in Punjabi

Continue Reading

ਅਪਰਾਧ

ਡਾਕਟਰ ਦੇ ਘਰ ਕੋਲ ਮਕਾਨ ਖਰੀਦੀ, ਸੁਰੰਗ ਬਣਾ ਕੇ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕੀਤੀ

Published

on

ਜੈਪੁਰ, 28 ਫਰਵਰੀ – ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਚੋਰੀ ਦਾ ਇੱਕ ਅਜੀਬ ਕੇਸ ਪਤਾ ਲੱਗਾ ਹੈ। ਦੋਸ਼ੀਆਂ ਨੇ ਇੱਕ ਡਾਕਟਰ ਦੇ ਘਰ ਨੇੜੇ 87 ਲੱੱਖ ਰੁਪਏ ਦਾ ਮਕਾਨ ਖਰੀਦ ਕੇ ਕਰੀਬ 15 ਫੁੱਟ ਡੂੰਘੀ ਵੀਹ ਫੁੱਟ ਲੰਬੀ ਸੁਰੰਗ ਪੁੱਟ ਕੇ ਡਾਕਟਰ ਦੇ ਘਰ ਦੇ ਬੇਸਮੈਂਟ ਵਿੱਚ ਰੱਖੇ ਤਿੰਨ ਬਕਸਿਆਂ ਵਿੱਚੋਂ ਕਰੋੜਾਂ ਰੁਪਏ ਦੀ ਚਾਂਦੀ ਚੋਰੀ ਕਰ ਲਈ। ਇਸ ਕੇਸ ਵਿੱਚ ਇੱਕ ਵਿਅਕਤੀ ਫੜਿਆ ਅਤੇ ਸ਼ੱਕ ਦੇ ਘੇਰੇ ਵਿੱਚ ਤਿੰਨ ਜਣੇ ਹੋਰ ਵੀ ਹਨ।
ਇਸ ਸ਼ਹਿਰ ਦੇ ਵੈਸ਼ਾਲੀ ਨਗਰ ਥਾਣਾ ਖੇਤਰ ਵਿੱਚ ਹੇਅਰ ਪਲਾਂਟ ਦੇ ਮਾਹਰ ਡਾਕਟਰ ਸੁਨੀਲ ਸੋਨੀ ਰਹਿੰਦੇ ਹਨ। ਦੋ ਦਿਨ ਪਹਿਲਾਂ ਸੋਨੀ ਆਪਣੇ ਘਰ ਦੀ ਬੇਸਮੈਂਟ ਵਿੱਚ ਗਏ ਤਾਂ ਦੇਖਿਆ ਕਿ ਉਥੇ ਪਏ ਚਾਂਦੀ ਨਾਲ ਭਰੇ ਬਕਸੇ ਗਾਇਬ ਹਨ। ਇਸ ਪਿੱਛੋਂ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ। ਸ਼ੁਰੂ ਦੀ ਜਾਂਚ ਤੋਂ ਪਤਾ ਲੱਗਾ ਕਿ ਬੇਸਮੈਂਟ ਦੇ ਹੇਠਾਂ ਸੁਰੰਗ ਬਣਾ ਕੇ ਚੋਰੀ ਕੀਤੀ ਗਈ ਹੈ। ਜਾਂਚ ਵਿੱਚ ਪਤਾ ਲੱਗਾ ਕਿ ਡਾਕਟਰ ਦੇ ਘਰ ਦੇ ਪਿੱਛੇ ਇੱਕ ਮਕਾਨ ਦੇ ਕਮਰੇ ਤੋਂ ਸੁਰੰਗ ਪੁੱਟ ਕੇ ਚੋਰ ਇਸ ਰਾਹੀਂ ਬੇਸਮੈਂਟ ਤੱਕ ਪਹੁੰਚੇ ਅਤੇ ਫਰਸ਼ ਪੁੱਟ ਕੇ ਬਕਸੇ ਕੱਢ ਕੇ ਲੈ ਗਏ। ਇੱਕ ਅੰਦਾਜ਼ੇ ਮੁਤਾਬਕ ਕਰੀਬ ਚਾਰ ਸੌ ਕਿਲੋ ਚਾਂਦੀ ਚੋਰੀ ਹੋਈ ਹੈ। ਡਾਕਟਰ ਸੋਨੀ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਅਤੇ ਪਰਵਾਰ ਦੇ ਗਹਿਣੇ ਗਾਇਬ ਹੋਏ ਹਨ। ਬਕਸਿਆਂ ਵਿੱਚ ਕਿੰਨੀ ਚਾਂਦੀ ਸੀ, ਹਾਲੇ ਇਸ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ।

Read More Latest Crime News

Continue Reading

ਅਪਰਾਧ

ਜਸਟਿਸ ਰੰਜਨ ਗੋਗੋਈ ਖਿਲਾਫ ਮਾਣਹਾਨੀ ਕੇਸ ਦੀ ਆਗਿਆ ਦੇਣ ਤੋਂ ਏ ਜੀ ਦਾ ਇਨਕਾਰ

Published

on

ਨਵੀਂ ਦਿੱਲੀ, 28 ਫਰਵਰੀ – ਭਾਰਤ ਦੇ ਸਾਬਕਾ ਚੀਫ ਜਸਟਿਸ ਤੇ ਰਾਜ ਸਭਾ ਮੈਂਬਰ ਰੰਜਨ ਗੋਗੋਈ ਦੇ ਖਿਲਾਫ ਉਨ੍ਹਾਂ ਵੱਲੋਂ ਸੁਪਰੀਮ ਕੋਰਟ ਦੇ ਖਿਲਾਫ ਕੀਤੀਆਂ ਟਿੱਪਣੀਆਂ ਬਾਰੇ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਅਟਾਰਨੀ ਜਨਰਲ ਕੇ ਕੇ ਵੇਣੂਗੋਪਾਲ ਨੇ ਨਹੀਂ ਦਿੱਤੀ।
ਸੋਸ਼ਲ ਵਰਕਰ ਸਾਕੇਤ ਗੋਖਲੇ ਨੇ ਦੇਸ਼ ਦੇ ਸਭ ਤੋਂ ਵੱਡੇ ਕਾਨੂੰਨ ਅਧਿਕਾਰੀ ਕੇ ਕੇ ਵੇਣੂਗੋਪਲਾ ਤੋਂ ਭਾਰਤ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੇ ਖਿਲਾਫ ਮਾਣਹਾਨੀ ਕੇਸ ਚਲਾਉਣ ਦੀ ਆਗਿਆ ਮੰਗੀ ਸੀ, ਜੋ ਇਹੋ ਜਿਹੀ ਕਾਰਵਾਈ ਸ਼ੁਰੂ ਕਰਨ ਲਈ ਜ਼ਰੂਰੀ ਹੈ। ਵਰਨਣ ਯੋਗ ਹੈ ਕਿ ਸਾਬਕਾ ਚੀਫ ਜਸਟਿਸ ਨੇ ਇੱਕ ਸਮਾਗਮ ਵਿੱਚ ਕਿਹਾ ਸੀ ਕਿ ਭਾਰਤ ਵਿੱਚ ਨਿਆਂ ਪਾਲਿਕਾ ਦੀ ਵਿਵਸਥਾ ਲੜਖੜਾ ਗਈ ਹੈ ਅਤੇ ਕਿਸੇ ਵਿਅਕਤੀ ਲਈ ਸਮਾਂ ਰਹਿੰਦਿਆਂ ਨਿਆਂ ਪ੍ਰਾਪਤ ਕਰਨਾ ਮੁਸ਼ਕਲ ਹੈ। ਵੇਣੂਗੋਪਾਲ ਨੇ ਕਿਹਾ ਕਿ ਭਾਵੇਂ ਸਾਬਕਾ ਚੀਫ ਜਸਟਿਸ ਦਾ ਬਿਆਨ ਕਾਫੀ ਤਿੱਖਾ ਸੀ, ਪਰ ਇਹ ਨਿਆਂ ਪਾਲਿਕਾ ਵਿੱਚ ਖ਼ਾਮੀਆਂ ਬਾਰੇ ਉਨ੍ਹਾਂ ਦੇ ਨਿੱਜੀ ਵਿਚਾਰ ਸਨ।

Read More Latest Crime News in Punjabi

Continue Reading

ਰੁਝਾਨ


Copyright by IK Soch News powered by InstantWebsites.ca