Attack on Sukhbir Singh Badal's vehicle during urban elections
Connect with us [email protected]

ਰਾਜਨੀਤੀ

ਸੁਖਬੀਰ ਸਿੰਘ ਬਾਦਲ ਦੀ ਗੱਡੀ ਉੱਤੇ ਸ਼ਹਿਰੀ ਚੋਣਾਂ ਦੌਰਾਨ ਹਮਲਾ

Published

on

sukhbir badal
  • ਅਕਾਲੀ ਵਰਕਰਾਂ ਉੱਤੇ ਫਾਇਰਿੰਗ ਦੀ ਖਬਰ, 3 ਜ਼ਖਮੀ
  • ਕਾਂਗਰਸ ਵੱਲੋਂ ਅਕਾਲੀਆਂ ਉੱਤੇ ਪੱਥਰਬਾਜ਼ੀ ਦਾ ਦੋਸ਼
    ਚੰਡੀਗੜ੍ਹ, 2 ਫਰਵਰੀ, – ਪੰਜਾਬ ਵਿੱਚ ਹੋਣ ਵਾਲੀਆਂਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਅੱਜ ਫਾਜਿ਼ਲਕਾ ਜਿ਼ਲੇ ਦੇ ਜਲਾਲਾਬਾਦ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਤੇ ਏਥੇ ਅਕਾਲੀ ਉਮੀਦਵਾਰ ਨੂੰ ਨਾਮਜ਼ਦ ਕਰਨ ਲਈ ਆਏ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਉੱਤੇ ਹਮਲਾ ਹੋ ਗਿਆ। ਇਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਵੀ ਨੁਕਸਾਨ ਪਹੁੰਚਿਆ ਅਤੇ ਅਕਾਲੀ ਵਰਕਰਾਂ ਉੱਤੇ ਗੋਲੀ ਚਲਣ ਦੀ ਖ਼ਬਰਵੀ ਹੈ।
    ਜਲਾਲਾਬਾਦ ਵਿੱਚ ਅੱਜ ਨਗਰ ਕੌਂਸਲ ਦੀ ਚੋਣ ਵਿੱਚ ਅਕਾਲੀ ਉਮੀਦਵਾਰ ਦੇ ਨਾਮਜ਼ਦਗੀ ਕਾਗਜ਼ ਭਰੇ ਜਾਣ ਦੇ ਵਕਤ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਓਥੇ ਪਹੁੰਚ ਗਏ। ਇਸ ਦੌਰਾਨ ਉਨ੍ਹਾਂ ਉੱਤੇ ਹਮਲਾ ਕੀਤਾ ਗਿਆ, ਜਿਸ ਬਾਰੇ ਅਕਾਲੀ ਦਲ ਨੇ ਦੋਸ਼ ਲਾਇਆ ਕਿ ਹਮਲਾ ਕਾਂਗਰਸ ਨੇ ਕਰਾਇਆ ਹੈ। ਮੀਡੀਆ ਰਿਪੋਰਟਾਂ ਹਨ ਕਿ ਅਕਾਲੀ ਦਲ ਅਤੇ ਕਾਂਗਰਸੀ ਵਰਕਰਾਂ ਵਿਚਾਲੇ ਝਗੜੇ ਦੌਰਾਨ ਪੱਥਰਬਾਜ਼ੀ ਤੇ ਫਾਇਰਿੰਗ ਹੋਈ ਹੈ। ਦੱਸਿਆ ਗਿਆ ਹੈ ਕਿ ਤਿੰਨ ਅਕਾਲੀ ਵਰਕਰਾਂ ਨੂੰ ਗੋਲੀਆਂ ਲੱਗੀਆਂ ਤੇ ਭੀੜ ਨੇ ਸੁਖਬੀਰ ਸਿੰਘ ਬਾਦਲ ਦੀ ਕਾਰ ਉੱਤੇ ਹਮਲਾ ਵੀ ਕੀਤਾ ਹੈ। ਇਸ ਪੱਥਰਬਾਜ਼ੀ ਦੌਰਾਨ ਸੁਖਬੀਰ ਸਿੰਘ ਬਾਦਲ ਇਸ ਕਾਰ ਵਿਚ ਨਹੀਂ ਸਨ, ਉਨ੍ਹਾਂ ਨੂੰ ਸੁਰੱਖਿਅਤ ਜਗ੍ਹਾ ਪੁਚਾ ਦਿੱਤਾ ਗਿਆ ਸੀ। ਗੋਲੀ ਲੱਗਣ ਨਾਲ ਅਕਾਲੀ ਦਲ ਦੇ ਦੋ ਮੈਂਬਰ ਜ਼ਖਮੀ ਹੋਏ ਵੀ ਦੱਸੇ ਗਏ ਹਨ। ਅਕਾਲੀ ਦਲ ਨੇ ਕਾਂਗਰਸ ਪਾਰਟੀ ਉੱਤੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਣ ਦਾ ਦੋਸ਼ ਲਾਇਆ ਅਤੇ ਅੱਜ ਦੀ ਘਟਨਾ ਨਾਲ ਇਸ ਰਾਜ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਖਰਾਬ ਹੋਣ ਦਾ ਦਾਅਵਾ ਕਰ ਕੇਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅਸਤੀਫਾ ਮੰਗਿਆ ਹੈ।ਪਾਰਟੀ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਏਦਾਂ ਜਾਪਦਾ ਹੈ ਕਿ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਜਾਨ ਲੈਣ ਲਈ ਸੋਚੀ ਸਮਝਿਆ ਹਮਲਾ ਸੀ ਅਤੇ ਜਲਾਲਾਬਾਦ ਪੁਲਿਸ ਇਸ ਅਪਰਾਧ ਵਿਚਸ਼ਾਮਲ ਸੀ ਜਿਸਨੇ ਹਮਲਾਵਰਾਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਡਾਕਟਰ ਚੀਮਾ ਨੇ ਕਿਹਾ ਕਿ ਇਸ ਕੇਸ ਦੀ ਉਚ ਪੱਧਰੀ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ।
    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲਦੀ ਹਾਜ਼ਰੀ ਵਿੱਚ ਹੋਈ ਇਸ ਘਟਨਾ ਪਿੱਛੋਂ ਐੱਸਐੱਸਪੀ ਹਰਦੀਪ ਸਿੰਘ ਨੇ ਦੱਸਿਆ ਕਿ ਇਸ ਬਾਰੇ 40 ਅਣਪਛਾਤੇ ਲੋਕਾਂ ਉੱਤੇ ਕੇਸ ਦਰਜ ਕੀਤਾ ਅਤੇ ਵਿਧਾਇਕ ਰਮਿੰਦਰ ਆਂਵਲਾ ਅਤੇ ਉਸ ਦੇ ਲੜਕੇ ਦੇ ਬਿਆਨ ਵੀ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Read More Political News Today

ਰਾਜਨੀਤੀ

ਨੇਪਾਲੀ ਪਾਰਲੀਮੈਂਟ ਨੂੰ ਭੰਗ ਕਰਨ ਦਾ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਰੱਦ

Published

on

kp sharma oli

ਕਾਠਮੰਡੂ, 24 ਫਰਵਰੀ – ਨੇਪਾਲ ਦੇ ਮੌਜੂਦਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ 20 ਦਸੰਬਰ ਨੰੁ ਨੇਪਾਲੀ ਪਾਰਲੀਮੈਂਟ ਦੀ ਪ੍ਰਤੀਨਿਧੀ ਸਭਾ ਭੰਗ ਕਰ ਦੇਣ ਦੇ ਫ਼ੈਸਲੇ ਨੂੰ ਰੱਦ ਕਰ ਕੇ13 ਦਿਨਾਂ ਦੇ ਅੰਦਰ ਸਦਨ ਦੀ ਬੈਠਕ ਸੱਦਣ ਦਾ ਹੁਕਮ ਦਿੱਤਾ ਹੈ।
ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸਾਰੇ ਪੱਖਾਂ ਵੱਲੋਂ ਪੇਸ਼ ਕੀਤੇ ਤੱਥਾਂ ਦਾ ਅਧਿਐਨ ਕਰਨ ਦੇ ਬਾਅਦ ਫ਼ੈਸਲਾ ਦਿੱਤਾ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਵਿੱਚ ਬਹਿਸ ਦੌਰਾਨ ਨਿਆਂ ਮਿੱਤਰ ਵੱਜੋਂ ਪੇਸ਼ ਵਕੀਲਾਂ ਨੇ ਕਿਹਾ ਸੀ ਕਿ ਸਦਨ ਨੂੰ ਭੰਗ ਕਰਨ ਦਾ ਪ੍ਰਧਾਨ ਮੰਤਰੀ ਓਲਾ ਦਾ ਫ਼ੈਸਲਾ ਗੈਰ ਸੰਵਿਧਾਨਕ ਸੀ। ਨਿਆਂ ਮਿੱਤਰ ਵੱਲੋਂ ਪੰਜ ਸੀਨੀਅਰ ਵਕੀਲਾਂ ਨੇ ਅਦਾਲਤ ਵਿੱਚ ਪੱਖ ਰਖਿਆ ਸੀ। ਸੁਣਵਾਈ ਦੌਰਾਨ ਇੱਕ ਸੀਨੀਅਰ ਵਕੀਲ ਪੂਰਨਮਾਨ ਸ਼ਾਕਯ ਨੇ ਕਿਹਾ ਕਿ ਨੇਪਾਲ ਦੇ ਸੰਵਿਧਾਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਹੈ, ਇਹ ਰਾਜਨੀਤੀ ਨਹੀਂ, ਸੰਵਿਧਾਨਕ ਮੁੱਦਾ ਹੈ, ਇਸ ਲਈ ਅਦਾਲਤ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ। ਇੱਕ ਜੱਜ ਨੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਨੂੰ ਸੰਵਿਧਾਨਕ ਦਸਿਆ ਤੇ ਇੱਕ ਨੇ ਕਿਹਾ ਕਿ ਸਦਨ ਨੂੰ ਗ਼ਲਤ ਨੀਤ ਨਾਲ ਭੰਗ ਕੀਤਾ ਗਿਆ। ਇੱਕ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਭੰਗ ਕਰਨ ਦਾ ਅਧਿਕਾਰ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਭਾਰਤ ਦਾ ਏਅਰ ਸਪੇਸ ਵਰਤ ਕੇ ਸ਼੍ਰੀਲੰਕਾ ਪੁੱਜੇ

Published

on

imran khan

ਕੋਲੰਬੋ, 24 ਫਰਵਰੀ – ਭਾਰਤ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਹਾਜ਼ ਨੂੰ ਆਪਣੇ ਏਅਰਸਪੇਸ ਦੀ ਵਰਤੋਂ ਦੀ ਮਨਜ਼ੂਰੀ ਦੇਣ ਪਿੱਛੋਂ ਉਹ ਕੱਲ੍ਹ ਭਾਰਤੀ ਏਅਰਸਪੇਸ ਰਾਹੀਂ ਸ਼੍ਰੀਲੰਕਾ ਪੁੱਜੇ। ਜੇਕਰ ਭਾਰਤ ਇਜਾਜ਼ਤ ਨਾ ਦਿੰਦਾ ਤਾਂ ਇਮਰਾਨ ਖਾਨ ਦੇ ਜਹਾਜ਼ ਨੂੰ ਕਾਫੀ ਘੁੰਮ ਕੇ ਲੰਬੇ ਰਸਤੇ ਤੋਂ ਸ਼੍ਰੀਲੰਕਾ ਜਾਣਾ ਪੈਂਦਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਹ ਸ਼੍ਰੀਲੰਕਾ ਦੀ ਪਹਿਲੀ ਯਾਤਰਾ ਹੈ।ਉਹ ਵਪਾਰ, ਰੱਖਿਆ ਅਤੇ ਟੈਕਨਾਲੋਜੀ ਵਰਗੇ ਵੱਖ-ਵੱਖ ਮੁੱਦਿਆਂ ਉੱਤੇ ਸ਼੍ਰੀਲੰਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। 2019 ਵਿੱਚ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਡਾਣਾਂ ਲਈ ਆਪਣਾ ਏਅਰਸਪੇਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਓਦੋਂ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਸਾਊਦੀ ਅਰਬ ਜਾਣਾ ਸੀ ਤੇ ਪਾਕਿਸਤਾਨ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦਾ ਕਾਰਨ ਦੱਸਿਆ ਸੀ। ਆਮ ਤੌਰ ਉੱਤੇ ਵੀ ਵੀ ਆਈ ਪੀ ਏਅਰਕ੍ਰਾਫਟਾਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਹੈ।ਭਾਰਤ ਨੇ ਇਸ ਦੀ ਸ਼ਿਕਾਇਤ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਵਿੱਚ ਕੀਤੀ ਸੀ।

Continue Reading

ਰਾਜਨੀਤੀ

ਮਮਤਾ ਬੈਨਰਜੀ ਦੀ ਭਤੀਜ ਨੂੰਹ ਪਹਿਲਾਂ ਵੀ ਕਈ ਵਾਰ ਚਰਚਾ ਵਿਚ ਰਹੀ

Published

on

ਕੋਲਕਾਤਾ, 24 ਫਰਵਰੀ – ਬੰਗਾਲ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਬੈਨਰਜੀ ਫਿਰ ਸੁਰਖੀਆਂ ਵਿੱਚ ਹੈ। ਇਸ ਤੋਂ ਪਹਿਲਾਂ ਵੀ ਉਹ ਕਦੇ ਜ਼ਿਆਦਾ ਸੋਨਾ ਲਿਆਉਣ ਅਤੇ ਕਦੇ ਪੀ ਆਈ ਓ ਕਾਰਡ ਵਿੱਚ ਗੜਬੜੀਬਾਰੇ ਚਰਚਾ ਵਿੱਚ ਰਹੀ ਹੈ।
ਰੁਜਿਰਾ ਅਤੇ ਅਭਿਸ਼ੇਕ ਦੀ ਮੁਲਾਕਾਤ ਕਾਲਜ ਦੇ ਦਿਨੀਂ ਕੋਲਕਾਤਾ ਵਿੱਚ ਹੋਈ ਸੀ। ਫਿਰ 24 ਫਰਵਰੀ 2012 ਨੂੰ ਉਨ੍ਹਾਂ ਨੇ ਵਿਆਹ ਕਰ ਲਿਆ। ਰੁਜਿਰਾ ਬੈਨਰਜੀ ਦਾ ਨਾਂਅ ਸਭ ਤੋਂ ਪਹਿਲਾਂ ਸੁਰਖੀਆਂ ਵਿੱਚ ਆਇਆ, ਜਦ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 15 ਮਾਰਚ 2019 ਦੀ ਰਾਤ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੀ। ਕਸਟਮ ਵਿਭਾਗ ਦਾ ਕਹਿਣਾ ਸੀ ਕਿ ਜਦ ਉਹ ਬੈਂਕਾਕ ਦੀ ਫਲਾਈਟ ਤੋਂ ਕੋਲਕਾਤਾ ਆਈ ਤਾਂ ਉਸ ਦੇ ਬੈਗ ਵਿੱਚ ਤੈਅ ਸੀਮਾ ਤੋਂ ਵੱਧ ਸੋਨਾ ਸੀ, ਪਰ ਉਹ ਬੰਗਾਲ ਪੁਲਸ ਦੀ ਮਦਦ ਨਾਲ ਏਅਰਪੋਰਟ ਤੋਂ ਨਿਕਲ ਗਈ। ਇਸ ਪਿੱਛੋਂ ਕਸਟਮ ਵਿਭਾਗ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਕਸਟਮ ਐਕਟ 1962 ਦੀ ਧਾਰਾ 108 ਦਾ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਬੈਨਰਜੀ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸ ਕੇ ਕਲਕੱਤਾ ਹਾਈ ਕੋਰਟ ਵਿੱਚ ਨੋਟਿਸ ਦੇ ਖਿਲਾਫ ਅਰਜ਼ੀ ਦਿੱਤੀ ਸੀ। ਅੱਠ ਅਪ੍ਰੈਲ 2019 ਨੂੰ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਰੁਜਿਰਾ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਬਾਅਦ ਵਿੱਚ ਕਸਟਮ ਵੱਲੋਂ ਕੇਸ ਦਰਜ ਕਰਨ ਵਿੱਚ ਦੇਰ ਹੋਣ ਦੀ ਗੱਲ ਕਹਿ ਕੇ ਨੋਟਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਫਿਰ ਪਰਸਨ ਆਨ ਇੰਡੀਅਨ ਓਰੀਜਨ (ਪੀ ਆਈ ਓ) ਕਾਰਡ ਅਤੇ ਵਿਆਹ ਦੇ ਸਰਟੀਫਿਕੇਟ ‘ਚ ਤਰੁੱਟੀਆਂ ਦੇ ਕਾਰਨ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ 29 ਮਾਰਚ ਨੂੰ ਰੁਜਿਰਾ ਨੂੰ ਨੋਟਿਸ ਦਿੱਤਾ ਸੀ। ਉਸ ਨੋਟਿਸ ਦੇ ਮੁਤਾਬਕ ਰੁਜਿਰਾ ਨਰੂਲਾ ਇੱਕ ਥਾਈ ਨਾਗਰਿਕ ਹੈ ਅਤੇ ਉਸ ਨੇ ਬੈਂਕਾਕ ਵਿੱਚ ਭਾਰਤੀ ਰਾਜਦੂਤ ਵੱਲੋਂ ਪੀ ਆਈ ਓ ਕਾਰਡ ਨੰਬਰ ਪੀ 234979 ਜਾਰੀ ਕਰਵਾਇਆ ਹੈ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca