Attachment of Rs 194 crore in case of fake degree
Connect with us [email protected]

ਅਪਰਾਧ

ਫਰਜੀ ਡਿਗਰੀ ਦੇ ਕੇਸ ਵਿੱਚ 194 ਕਰੋੜ ਦੀ ਜਾਇਦਾਦ ਅਟੈਚ

Published

on

fake certificates

ਸ਼ਿਮਲਾ, 30 ਜਨਵਰੀ – ਸੋਲਨ ਵਿਚਲੇ ਮਾਨਵ ਭਾਰਤੀ ਵਿਸ਼ਵਵਿਦਿਆਲੇ ਦੇ ਫਰਜੀ ਡਿਗਰੀ ਘੋਟਾਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਸਖਤ ਕਾਰਵਾਈ ਕੀਤੀ ਹੈ।
ਜਾਣਕਾਰ ਸੂਤਰਾਂ ਦੇ ਦੱਸਣ ਅਨੁਸਾਰ ਈ ਡੀ ਨੇ ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਵਿੱਚ ਮਾਨਵ ਭਾਰਤੀ, ਮਾਧਵ ਵਿਸ਼ਵਵਿਦਿਆਲੇ, ਮਾਨਵ ਭਾਰਤੀ ਚੈਰੀਟੇਬਲ ਟਰੱਸਟ ਅਤੇ ਟਰੱਸਟ ਦੇ ਸੀਨੀਅਰ ਮੈਂਬਰ ਰਾਜਕੁਮਾਰ ਰਾਣਾ ਦੀ 194 ਕਰੋੜ 12 ਲੱਖ ਰੁਪਏ ਦੀ ਜਾਇਦਾਦ ਅਟੈਚ ਕੀਤੀ ਹੈ। ਇਹ ਕਾਰਵਾਈ ਮਨੀ ਲਾਂਡ੍ਰਿੰਗ ਐਕਟ ਹੇਠ ਕੀਤੀ ਗਈ ਹੈ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਜ਼ਮੀਨ, ਰਿਹਾਇਸ਼ੀ ਅਤੇ ਕਾਰੋਬਾਰੀ ਮਕਾਬ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 186 ਕਰੋੜ 40 ਲੱਖ ਰੁਪਏ ਮੰਨੀ ਗਈ ਹੈ। ਰਾਜਸਥਾਨ ਵਿੱਚ ਛੇ ਫਿਕਸਡ ਡਿਪਾਜਿ਼ਟ ਰਿਸੀਟਸ(ਐਫ ਡੀ ਆਰ) ਜ਼ਬਤ ਕੀਤੀਆਂ ਹਨ, ਜੋ ਸੱਤ ਕਰੋੜ 72 ਲੱਖ ਰੁਪਏ ਦੀਆਂ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਅਦਾਰੇ ਦੇ ਪ੍ਰਸ਼ਾਸਨ ਨੇ ਹਜ਼ਾਰਾਂ ਫਰਜੀ ਡਿਗਰੀਆਂ ਵੇਚ ਕੇ 387 ਕਰੋੜ ਰੁਪਏ ਕਮਾਏ ਅਤੇ ਇਸ ਪੈਸੇ ਨਾਲ ਰਾਜਕੁਮਾਰ ਰਾਣਾ, ਉਸਦੇ ਬੇਟੇ ਅਤੇ ਪਰਵਾਰ ਦੇ ਹੋਰ ਮੈਂਬਰਾਂ ਦੇ ਨਾਮ ਉੱਤੇਜਾਇਦਾਦਾਂ ਖ਼ਰੀਦੀਆਂ ਸਨ। ਫਰਜੀ ਡਿਗਰੀ ਵੇਚਣ ਦਾ ਕੰਮ ਹਰਿਆਣਾ ਤੋਂ ਕਰਨਾਲ ਦਫਤਰ ਤੋਂ ਸ਼ੁਰੂ ਹੋਇਆ ਸੀ ਅਤੇ ਉਥੇ ਹੀ ਅਜਿਹੀ ਡਿਗਰੀਆਂ ਬਣਾਈਆਂ ਜਾਂਦੀਆਂ ਸਨ।

ਅਪਰਾਧ

ਪੁਲਸ ਦੀ ਬੋਲੇਰੋ ਗੱਡੀ ਦੀ ਟੱਕਰ ਨਾਲ ਸਕੂਟਰੀ `ਤੇ ਸਵਾਰ ਦਰਾਣੀ-ਜੇਠਾਣੀ ਦੀ ਮੌਤ

Published

on

ਹੁਸ਼ਿਆਰਪੁਰ, 8 ਮਾਰਚ – ਕੱਲ੍ਹ ਸ਼ਾਮ ਜਲੰਧਰ-ਪਠਾਨਕੋਟ ਸੜਕ `ਤੇ ਦਸੂਹੇ ਨੇੜੇ ਪਿੰਡ ਖੁੱਡਾ ਅੱਡੇ ਉੱਤੇ ਪੰਜਾਬ ਪੁਲਸ ਦੇ ਡੀ ਐਸ ਪੀ ਦੀ ਬਲੈਰੋ ਗੱਡੀ ਨਾਲ ਟਕਰਾਉਣ ਕਾਰਨ ਸਕੂਟਰੀ ਸਵਾਰ ਦੋ ਔਰਤਾਂ ਦਰਾਣੀ ਤੇ ਜੇਠਾਣੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਨਾਲ ਚਾਰ ਮਹੀਨਿਆਂ ਦਾ ਬੱਚਾ ਮਾਮੂਲੀ ਜ਼ਖਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਰਜਨੀ ਪਤਨੀ ਬਲਜੀਤ ਅਤੇ ਮਮਤਾ ਪਤਨੀ ਕਪਿਲ ਦੇਵ ਵਾਸੀ ਟਿੱਲੂਵਾਲ ਥਾਣਾ ਟਾਂਡਾ ਵਜੋਂ ਹੋਈ।
ਮਿਲੀ ਜਾਣਕਾਰੀ ਅਨੁਸਾਰ ਸਕੂਟਰ ਸਵਾਰ ਦਰਾਣੀ-ਜੇਠਾਣੀ ਚਾਰ ਮਹੀਨੇ ਦੇ ਬੱਚੇ ਨਾਲ ਸਕੂਟਰੀ ਉੱਤੇ ਪਿੰਡੋਂ ਕਿਸੇ ਕੰਮ ਲਈ ਟਾਂਡੇ ਵੱਲ ਜਾ ਰਹੀਆਂ ਸਨ। ਇਸ ਦੌਰਾਨ ਜਦੋਂ ਉਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਪਿੰਡ ਖੁੱਡਾ ਦੇ ਅੱਡੇ ਤੋਂ ਸੜਕ ਪਾਰ ਕਰ ਰਹੀਆਂ ਸਨ ਤਾਂ ਜਲੰਧਰ ਵੱਲੋਂ ਆਈ ਪੰਜਾਬ ਪੁਲਸ ਦੇ ਡੀ ਐਸ ਪੀ ਦੀ ਬਲੈਰੋ ਗੱਡੀ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਨਾਲ ਰਜਨੀ, ਉਸ ਦਾ ਚਾਰ ਮਹੀਨੇ ਦਾ ਬੱਚਾ ਅਤੇ ਮਮਤਾ ਗੰਭੀਰ ਜ਼ਖਮੀ ਹੋ ਗਈਆਂ। ਮੌਕੇ ਉੱਤੇ ਗੱਡੀ ਸਵਾਰ ਡੀ ਐਸ ਪੀ ਨੇ ਜ਼ਖਮੀ ਔਰਤਾਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਰਜਨੀ, ਉਸ ਦੇ ਬੱਚੇ ਅਤੇ ਮਮਤਾ ਦੀ ਗੰਭੀਰ ਹਾਲਤ ਦੇਖ ਕੇ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਇਲਾਜ ਦੌਰਾਨ ਰਜਨੀ ਅਤੇ ਮਮਤਾ ਦੀ ਮੌਤ ਹੋ ਗਈ, ਜਦ ਕਿ ਰਜਨੀ ਦੇ ਬੱਚੇ ਨੂੰ ਹੁਸ਼ਿਆਰਪੁਰ ਦੇ ਕਿਸੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਗੱਡੀ ਵਿੱਚ ਜਾ ਰਿਹਾ ਡੀ ਐਸ ਪੀ ਗੁਰਦਾਸਪੁਰ ਵਿਖੇ ਤੈਨਾਤ ਹੈ ਅਤੇ ਕੱਲ੍ਹ ਜਲੰਧਰ ਤੋਂ ਗੁਰਦਾਸਪੁਰ ਜਾ ਰਿਹਾ ਸੀ।

Continue Reading

ਅਪਰਾਧ

ਕਾਂਗਰਸ ਆਗੂ ਰਿੰਕੂ ਦੀ ਕਰਤੂਤ ਔਰਤ ਨੂੰ ਫ਼ੋਨ ਕਰਕੇ ਸਰੀਰਕ ਸੰਬੰਧ ਬਣਾਉਣ ਲਈ ਧਮਕਾਇਆ

Published

on

ਬਲਾਕ ਕੀਤਾ ਤਾਂ ਦੂਜੇ ਨੰਬਰ ਤੋਂ ਫ਼ੋਨ ਕਰਕੇ ਗਲਤ ਸ਼ਬਦ ਵਰਤੇ
ਜਲੰਧਰ, 8 ਮਾਰਚ – ਕਾਂਗਰਸ ਆਗੂ ਰਿੰਕੂ ਸੇਠੀ ਨੇ ਇੱਕ ਔਰਤ ਨੂੰ ਵ੍ਹਟਸਐਪ ਫੋਨ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ। ਔਰਤ ਨੇ ਜਦੋਂ ਉਸ ਦਾ ਨੰਬਰ ਬਲਾਕ ਕੀਤਾ ਤਾਂ ਉਸ ਨੇ ਦੂਜੇ ਵ੍ਹਟਸਐਪ ਨੰਬਰ ਤੋਂ ਫੋਨ ਕਰ ਕੇ ਔਰਤ ਨੂੰ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹਿ ਦਿੱਤੀ। ਗੱਲ ਪੁਲਸ ਤੱਕ ਗਈ ਤਾਂ ਥਾਣਾ ਨੰਬਰ ਸੱਤ ਵਿੱਚ ਰਿੰਕੂ ਸੇਠੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਦਾ ਫੋਨ ਸਵਿੱਚ ਆਫ਼ ਹੈ ਅਤੇ ਉਹ ਘਰੋਂ ਫ਼ਰਾਰ ਹੈ।
ਥਾਣਾ ਨੰਬਰ ਸੱਤ ਦੇ ਇੰਚਾਰਜ ਰਮਨਜੀਤ ਸਿੰਘ ਨੇ ਦੱਸਿਆ ਕਿ ਅਰਬਨ ਅਸਟੇਟ ਫੇਜ਼-2 ਵਿੱਚ ਰਹਿਣ ਵਾਲੀ ਇੱਕ ਔਰਤ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸਦਾ ਪਤੀ ਬੈਂਕ ਵਿੱਚ ਕੰਮ ਕਰਦਾ ਹੈ। ਉਸ ਨੇ ਕਿਹਾ ਕਿ 4-5 ਦਿਨ ਪਹਿਲਾਂ 85570-90133 ਤੋਂ ਉਨ੍ਹਾਂ ਨੂੰ ਕਾਂਗਰਸ ਆਗੂ ਰਿੰਕੂ ਸੇਠੀ ਦਾ ਵ੍ਹਟਸਐਪ ਮੈਸੇਜ ਆਇਆ ਸੀ, ਜਿਸ ਨੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਇਹ ਕਹਿ ਕੇ ਉਹ ਨੰਬਰ ਬਲਾਕ ਕਰ ਦਿੱਤਾ ਕਿ ਉਹ ਉਸ ਨੂੰ ਨਹੀਂ ਜਾਣਦੀ। ਫਿਰ ਰਿੰਕੂ ਸੇਠੀ ਨੇ ਦੂਜੇ ਨੰਬਰ 77196-10518 ਤੋਂ ਵ੍ਹਟਸਐਪ ਕਾਲ ਕਰਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਉਣ ਦੀ ਗੱਲ ਕਹੀ। ਇਸ ਤੋਂ ਬਿਨਾ ਰਿੰਕੂ ਸੇਠੀ ਨੇ ਉਕਤ ਔਰਤ ਨੂੰ ਚੁੱਕ ਲਿਜਾਣ ਦੀ ਧਮਕੀ ਵੀ ਦਿੱਤੀ, ਜਿਸ ਤੋਂ ਬਾਅਦ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਥਾਣਾ ਨੰਬਰ ਸੱਤ ਦੀ ਪੁਲਸ ਨੇ ਰਿੰਕੂ ਸੇਠੀ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ ਰਮਨਜੀਤ ਸਿੰਘ ਦਾ ਕਹਿਣਾ ਹੈ ਕਿ ਜਲਦੀ ਹੀਦੋਸ਼ੀ ਨੂੰ ਗ਼੍ਰਿਫ਼ਤਾਰ ਕਰ ਲਿਆ ਜਾਵੇਗਾ। ਉਹ ਆਪਣੇ ਘਰੋਂ ਵੀ ਫ਼ਰਾਰ ਦੱਸਿਆ ਜਾ ਰਿਹਾ ਹੈ।

Continue Reading

ਅਪਰਾਧ

ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਧੀ ਮਾਪਿਆਂ ਨੇ ਅਗਵਾ ਕੀਤੀ,ਕੁਝ ਘੰਟਿਆਂ ਵਿੱਚ ਬਰਾਮਦ

Published

on

ਮੰਡੀ ਗੋਬਿੰਦਗੜ੍ਹ, 8 ਮਾਰਚ – ਥਾਣਾ ਮੰਡੀ ਗੋਬਿੰਦਗੜ੍ਹ ਦੀ ਪੁਲਸ ਨੇ ਮਾਪਿਆਂ ਵੱਲੋਂ ਹੀ ਅਗਵਾ ਕੀਤੀ ਆਪਣੀ ਸ਼ਾਦੀਸ਼ੁਦਾ ਲੜਕੀ ਨੂੰ ਕੁਝ ਹੀ ਘੰਟਿਆਂ ਵਿੱਚ ਬਰਾਮਦ ਕਰ ਕੇ ਉਸ ਦੇ ਪਤੀ ਨਾਲ ਤੋਰ ਦਿੱਤਾ ਹੈ।
ਇਸ ਬਾਰੇ ਪੁਲਸ ਨੇ ਦੱਸਿਆ ਕਿ ਹਰਮਨ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਗੁਰੂ ਕੀ ਨਗਰੀ ਮੰਡੀ ਗੋਬਿੰਦਗੜ੍ਹ ਦੇ ਬਿਆਨਾਂ ਉੱਤੇ ਪੁਲਸ ਨੇ ਇੱਕ ਔਰਤ ਸਮੇਤ 6 ਜਣਿਆਂ ਖਿਲਾਫ ਕੇਸ ਦਰਜ ਕੀਤਾ ਸੀ, ਜਿਸਵਿੱਚ ਉਸ ਨੇ ਦੱਸਿਆ ਕਿ ਉਸ ਦਾ ਆਸਮਾ ਬਾਨੋ ਪੁੱਤਰੀ ਸਿਆਜ ਅਹਿਮਦ ਪਿੰਡ ਪੰਜਰਾਉ ਥਾਣਾ ਕਰਾਲਪੁਰਾ ਕਸ਼ਮੀਰ ਨਾਲ ਗੁਰਦੁਆਰਾ ਪਾਤਸ਼ਾਹੀ ਦਸਵੀਂ ਸਿੰਘਪੁਰਾ ਵਿੱਚ 12 ਫਰਵਰੀ 2021 ਨੂੰ ਵਿਆਹ ਹੋਇਆ ਸੀ। ਉਹ ਚੰਡੀਗੜ੍ਹ ਕਿਸੇ ਕੰਮ ਗਿਆ ਸੀ ਤੇ ਘਰ ਦੇ ਕਮਰੇ ਵਿੱਚ ਉਸ ਦੀ ਪਤਨੀ ਇੱਕਲੀ ਸੀ। ਉਸ ਨੂੰ ਰਿਸ਼ਤੇਦਾਰਾਂ ਨੇ ਫੋਨ ਉੱਤੇ ਦੱਸਿਆ ਕਿ ਉਸ ਦੀ ਪਤਨੀ ਨੂੰ ਉਸ ਦੇ ਮਾਪੇ ਜਬਰੀ ਲੈ ਗਏ ਹਨ। ਹਰਮਨ ਸਿੰਘ ਦੇ ਬਿਆਨਾਂ ਉੱਤੇ ਸਿਆਜ ਅਹਿਮਦ, ਰਸੀਲਾ ਬੇਗ਼ਮ, ਸ਼ਬੀਰ ਅਹਿਮਦ, ਮੁਹੰਮਦ ਸਫ਼ੀ, ਸ਼ਬੀਰ ਅਹਿਮਦ ਸਾਰੇ ਵਾਸੀ ਪੰਜਰਾਉ ਕਸ਼ਮੀਰ ਅਤੇ ਹਾਜ਼ੀ ਗੁਲਾਮ ਕਾਦਰ ਵਾਸੀ ਜ਼ਿਲ੍ਹਾ ਕੁਪਵਾੜਾ ਦੇ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਕੁਝ ਘੰਟਿਆਂ ਵਿੱਚ ਕਾਬੂ ਕਰ ਕੇ ਲੜਕੀ ਬਰਾਮਦ ਕਰ ਲਈ। ਬਾਅਦ ਵਿੱਚ ਲੜਕੀ ਨੂੰ ਮੋਹਤਬਰਾਂ ਦੀ ਹਾਜ਼ਰੀ ਵਿੱਚ ਉਸ ਦੇ ਪਤੀ ਹਰਮਨ ਸਿੰਘ ਨਾਲ ਤੋਰ ਦਿੱਤਾ ਹੈ।

Continue Reading

ਰੁਝਾਨ


Copyright by IK Soch News powered by InstantWebsites.ca