Athletes at the Tokyo Olympics will not be quarantined for 14 days
Connect with us [email protected]

ਖੇਡਾਂ

ਟੋਕੀਓ ਓਲੰਪਿਕ ਵਿੱਚ ਖਿਡਾਰੀ 14 ਦਿਨ ਤੱਕ ਕੁਆਰੰਟਾਈਨ ਨਹੀਂ ਹੋਣਗੇ

Published

on

Tokyo Olympics

ਟੋਕੀਓ, 13 ਨਵੰਬਰ – ਅਗਲੇ ਸਾਲ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿੱਚ ਖਿਡਾਰੀਆਂ ਨੂੰ 14 ਦਿਨ ਤੱਕ ਕੁਆਰੰਟਾਈਨ ਨਹੀਂ ਰਹਿਣਾ ਪਵੇਗਾ। ਜਾਪਾਨ ਸਰਕਾਰ ਨੇ ਕੋਰੋਨਾ ਇਨਫੈਕਸ਼ਨ ਰੋਕਣ ਲਈ ਬਾਹਰ ਤੋਂ ਆਉਣ ਵਾਲੇ ਲੋਕਾਂ ਲਈ 14 ਦਿਨ ਕੁਆਰੰਟਾਈਨ ਤੈਅ ਕੀਤਾ ਸੀ, ਜਿਸ ਨੂੰ ਜਾਪਾਨ ਸਰਕਾਰ ਘੱਟ ਕਰਨ ‘ਤੇ ਵਿਚਾਰ ਕਰ ਰਹੀ ਹੈ। ਅਜਿਹੇ ਵਿੱਚ ਇਸ ਦਾ ਲਾਭ ਖਿਡਾਰੀਆਂ ਨੂੰ ਵੀ ਮਿਲੇਗਾ।
ਓਲੰਪਿਕ ਆਯੋਜਨ ਕਮੇਟੀ ਦਾ ਕਹਿਣਾ ਹੈ ਕਿ ਇਸ ‘ਤੇ ਅਜੇ ਹੋਰ ਕੰਮ ਕਰਨ ਦੀ ਲੋੜ ਹੈ ਕਿਉਂਕਿ 14 ਦਿਨ ਦਾ ਕੁਆਰੰਟਾਈਨ ਸੰਭਵ ਨਹੀਂ। ਖਿਡਾਰੀਆਂ ਦਾ ਜਾਪਾਨ ਆਉਣ ਤੋਂ 72 ਘੰਟੇ ਪਹਿਲਾਂ ਕੋਰੋਨਾ ਟੈਸਟ ਵਿੱਚ ਨੈਗੇਟਿਵ ਆਉਣਾ ਜ਼ਰੂਰੀ ਹੋਵੇਗਾ। ਟੋਕੀਓ 2020 ਦੇ ਮੁੱਖ ਕਾਰਜਕਾਰੀ ਅਧਿਕਾਰੀ ਤਾਸੀਰੋ ਮੋਟੋ ਨੇ ਇਥੋਂ ਦੇ ਸਥਾਨਕ ਪ੍ਰਸ਼ਾਸਨ ਨਾਲ ਬੈਠਕ ਕਰਨ ਦੇ ਬਾਅਦ ਕਿਹਾ, ‘ਖਿਡਾਰੀ, ਕੋਚ ਅਤੇ ਖੇਡ ਦੇ ਅਧਿਕਾਰੀ ਟੋਕੀਓ ਖੇਡਾਂ ਵਿੱਚ ਆਉਣ ਦੇ ਲਈ ਯੋਗ ਹੋਣਗੇ। ਵਿਦੇਸ਼ੀ ਦਰਸ਼ਕਾਂ ਦੇ ਆਉਣ ਦੀ ਮਨਜ਼ੂਰੀ ਉੱਤੇ ਫੈਸਲਾ ਅਗਲੇ ਸਾਲ ਲਿਆ ਜਾਏਗਾ ਤੇ ਇਹ ਕੋਰੋਨਾ ਵਾਇਰਸ ਦੇ ਹਾਲਾਤ ਨੂੰ ਦੇਖ ਕੇ ਹੋਵੇਗਾ, ਪਰ ਵਿਦੇਸ਼ੀ ਨਾਗਰਿਕਾਂ ਲਈ 14 ਦਿਨ ਦਾ ਕੁਆਰੰਟਾਈਨ ਸੰਭਵ ਨਹੀਂ ਹੈ, ਇਸ ਲਈ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਅਤੇ ਇਥੇ ਰਹਿਣ ਦੌਰਾਨ ਕੋਰੋਨਾ ਟੈਸਟ ਕੀਤਾ ਜਾਏਗਾ।’

Click Here To Read Sports News in Punjabi

ਖੇਡਾਂ

ਕ੍ਰਿਕਟ ਖਿਡਾਰੀ ਕੁਨਾਲ ਪਾਂਡਿਆ ਤੋਂ ਕਰੋੜ ਰੁਪਏ ਦੀਆਂ ਘੜੀਆਂ ਫੜੀਆਂ ਗਈਆਂ

Published

on

Kunal Pandya

ਮੁੰਬਈ, 15 ਨਵੰਬਰ – ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ ਆਰ ਆਈ) ਨੇ ਪਰਸੋਂ ਆਈ ਪੀ ਐੱਲ ਕ੍ਰਿਕਟ ਦੀ ਮੁੰਬਈ ਇੰਡੀਅਨ ਟੀਮ ਦੇ ਹਰਫਨ ਮੌਲਾ ਖਿਡਾਰੀ ਕੁਨਾਲ ਪਾਂਡਿਆ ਤੋਂ ਮਹਿੰਗੇ ਮੁੱਲ ਦੀਆਂ ਘੜੀਆਂ ਮਿਲਣ ਕਾਰਨ ਮੁੰਬਈ ਅੰਤਰਰਾਸ਼ਟਰ ਹਵਾਈ ਅੱਡੇਉਨ੍ਹਾਂ ਦੀ ਪੁੱਛਗਿੱਛ ਕੀਤੀ ਹੈ।
ਇਸ ਬਾਰੇ ਡੀ ਆਰ ਆਈ ਨੇ ਕਿਹਾ, ‘ਕ੍ਰਿਕਟਰ ਕੁਨਾਲ ਪਾਂਡਿਆ ਨੂੰ ਮੁੰਬਈ ਹਵਾਈ ਅੱਡੇ ਉੱਤੇ ਰੋਕਿਆ ਗਿਆ ਤਾਂ ਉਨ੍ਹਾਂ ਕੋਲੋਂ ਮਹਿੰਗੀਆਂ ਘੜੀਆਂ ਮਿਲੀਆਂ ਸਨ।’ ਡੀ ਆਰ ਆਈ ਸਟੈਂਡਰਡਜ਼ ਮੁਤਾਬਕ ਇਹ ਛੋਟਾ ਕੇਸ ਸੀ। ਇਸ ਵਿੱਚ ਸਾਮਾਨ ਦੀ ਕੀਮਤ ਅਨੁਸਾਰ ਕੇਸਹਵਾਈ ਅੱਡੇ ਦੇ ਕਸਟਮ ਵਿਭਾਗ ਨੂੰ ਸੌਂਪ ਦਿੱਤਾ ਗਿਆ ਸੀ। ਕ੍ਰਿਕਟ ਆਈ ਪੀ ਐਲ ਦੀ ਜੇਤੂ ਮੁੰਬਈ ਟੀਮ ਦੇ ਮੈਂਬਰ ਕੁਨਾਲ ਜਦੋਂ ਦੁਬਈ ਤੋਂ ਭਾਰਤ ਆਏ ਸੀ ਤਾਂਉਨ੍ਹਾਂ ਨੂੰ ਨਾਜਾਇਜ਼ ਸੋਨਾ ਲਿਆਉਣ ਦੇ ਸ਼ੱਕ ਵਿੱਚ ਮੁੰਬਈ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਰੋਕ ਕੇ ਪੁੱਛਗਿੱਛ ਕੀਤੀ ਗਈ ਅਤੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂਇਸ ਵਿੱਚੋਂ ਮਹਿੰਗੀਆਂ ਘੜੀਆਂ ਮਿਲੀਆਂ, ਜਿਨ੍ਹਾਂ ਦੀ ਕੀਮਤ 1 ਕਰੋੜ ਰੁਪਏ ਦੱਸੀ ਗਈ ਹੈ। ਡੀ ਆਰ ਆਈ ਨੇ ਮੁੰਬਈ ਹਵਾਈ ਅੱਡੇ ਉੱਤੇ ਕਸਟਮ ਯੂਨਿਟ ਨੂੰ ਕੇਸ ਦੇ ਕੇ ਕੁਨਾਲ ਨੂੰ ਜਾਣ ਦਿੱਤਾ ਹੈ।

Click Here To Read Punjabi sports News

Continue Reading

ਖੇਡਾਂ

ਆਈ ਪੀ ਐੱਲ ਕ੍ਰਿਕਟ ਮੁੰਬਈ 5ਵੀਂ ਵਾਰ ਚੈਂਪੀਅਨ ਬਣਿਆ, ਦਿੱਲੀ ਨੂੰ 5 ਵਿਕਟਾਂ ਨਾਲ ਹਰਾਇਆ

Published

on

IPL Cricket Mumbai

ਦੁਬਈ, 10 ਨਵੰਬਰ, -ਮੁੰਬਈ ਇੰਡੀਅਨਜ਼ ਟੀਮ ਨੇ ਟੈਂਟ ਬੋਲਟ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਰੋਹਿਤ ਸ਼ਰਮਾ ਦੀ ਕਪਤਾਨੀ ਖੇਡ ਨਾਲ ਆਪਣੀ ਬਾਦਸ਼ਾਹੀ ਫਿਰ ਕਾਇਮ ਰੱਖੀ ਹੈ ਅਤੇ ਦਿੱਲੀ ਕੈਪੀਟਲਸ ਟੀਮ ਨੂੰ ਮੰਗਲਵਾਰ ਏਥੇ ਹੋਏ ਆਖਰੀ ਮੈਚ ਵਿੱਚ 5 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਖਿਤਾਬ ਜਿੱਤ ਲਿਆ ਹੈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਉੱਤਰੀ ਦਿੱਲੀ ਟੀਮ 7 ਵਿਕਟਾਂਸਿਰਫ 156 ਦੌੜਾਂ ਬਣਾ ਸਕੀ। ਮੁੰਬਈ ਨੇ 18æ4 ਓਵਰਾਂ ਵਿਚ 5 ਵਿਕਟਾਂ ਉੱਤੇ 157 ਦੌੜਾਂ ਬਣਾ ਕੇ ਪਿਛਲੇ 8 ਸਾਲਾਂ ਵਿਚ 5ਵੀਂ ਵਾਰ ਖਿਤਾਬ ਜਿੱਤਿਆ। ਰੋਹਿਤ ਨੇ 50 ਗੇਂਦਾਂ ਉੱਤੇ 68 ਦੌੜਾਂ ਬਣਾਈਆਂ, ਜਿਸ ਵਿਚ 5 ਚੌਕੇ ਤੇ 4 ਛੱਕੇ ਸ਼ਾਮਲ ਹਨ। ਇਸ਼ਾਨ ਕਿਸ਼ਨ (ਅਜੇਤੂ 33) ਨੇ ਫਿਰ ਤੋਂ ਆਪਣਾ ਪ੍ਰਭਾਵ ਛੱਡਿਆ ਹੈ।
ਵਰਨਣ ਯੋਗ ਹੈ ਕਿ ਮੁੰਬਈ ਟੀਮ ਪਹਿਲੀ ਵਾਰ 2013 ਵਿਚ ਚੈਂਪੀਅਨ ਬਣੀ ਸੀ। ਇਸ ਪਿੱਛੋਂ ਉਸ ਨੇ 2015, 2017 ਅਤੇ 2019 ਵਿਚ ਵੀ ਖਿਤਾਬ ਜਿੱਤਿਆ, ਪਰ ਇਹ ਪਹਿਲਾ ਮੌਕਾ ਹੈ,ਜਦੋਂ ਉਹ ਆਪਣਾ ਖਿਤਾਬ ਬਚਾਉਣ ਨੂੰ ਸਫਲ ਰਹੀ ਹੈ। ਇਸ ਤੋਂ ਪਹਿਲਾਂ ਸਿਰਫ ਚੇਨਈ ਸੁਪਰ ਕਿੰਗਜ਼ (2010 ਅਤੇ 2011 ਵਿੱਚ) ਏਦਾਂ ਕਰਨ ਵਿਚ ਸਫਲ ਰਹੀ ਸੀ। ਮੁੰਬਈ ਦੋ ਵਾਰ ਦੀ ਚੈਂਪੀਅਨਸ ਲੀਗ ਦੀ ਚੈਂਪੀਅਨ ਵੀ ਹੈ। ਦਿੱਲੀ ਦੀ ਟੀਮ ਪਹਿਲੀ ਵਾਰ ਫਾਈਨਲ ਵਿਚ ਪਹੁੰਚੀ ਸੀ ਤੇ ਉਸਦਾ ਇਹ ਇਹ ਆਈ ਪੀ ਐੱਲ ਵਿਚ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ ਹੈ।ਇਕ ਸਮੇਂ ਦਿੱਲੀ ਦਾ ਸਕੋਰ 3 ਵਿਕਟਾਂ ਉੱਤੇ 22 ਦੌੜਾਂ ਸੀ, ਪਰ ਇਸ ਤੋਂ ਬਾਅਦ ਅਈਅਰ (ਅਜੇਤੂ 65) ਤੇ ਪੰਤ (56) ਨੇ ਚੌਥੀ ਵਿਕਟ ਦੇ ਲਈ 96 ਦੌੜਾਂ ਜੋੜ ਕੇ ਸਥਿਤੀ ਸੰਭਾਲੀ ਅਤੇ ਬੋਲਟ ਨੇ 20 ਦੌੜਾਂ ਦੇ ਕੇ 3 ਅਤੇ ਨਾਥਨ ਕੂਲਟਰ ਨਾਈਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਸਨ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ ਸਨ, ਜਿਸ ਦਾ ਉਸ ਨੂੰ ਖਾਮਿਆਜ਼ਾ ਉਪ ਜੇਤੂ ਰਹਿ ਕੇ ਭੁਗਤਣਾ ਪਿਆ ਹੈ।
ਮੁੰਬਈ ਟੀਮ ਨੇ ਗੇਂਦਬਾਜ਼ੀ ਮਗਰੋਂ ਬੱਲੇਬਾਜ਼ੀ ਵਿਚ ਵੀ ਹਮਲਾਵਰ ਸ਼ੁਰੂਆਤ ਕੀਤੀ। ਰੋਹਿਤ ਨੇ ਆਰæ ਅਸ਼ਵਿਨ ਦਾ ਛੱਕੇ ਨਾਲ ਸਵਾਗਤ ਕੀਤਾ ਤੇ ਕੈਗੀਸੋ ਰਬਾਡਾ ਨੇ ਪਹਿਲੇ ਓਵਰ ਵਿਚ 18 ਦੌੜਾਂ ਦਿੱਤੀਆਂ, ਜਿਸ ਵਿਚ ਕਵਿੰਟਨ ਡੀ ਕੌਕ (20) ਦੇ ਦੋ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਰੋਹਿਤ ਨੇ ਐਰਨਿਕ ਨੋਰਤਜੇ ਉੱਤੇ ਚੌਕਾ ਅਤੇ ਛੱਕਾ ਲਾਇਆ ਤਾਂ ਅਈਅਰ ਨੇ ਪੰਜਵਾਂ ਓਵਰ ਮਾਰਕਸ ਸਟੋਇੰਸ ਨੂੰ ਸੌਂਪਿਆ, ਜਿਸ ਨੇ ਪਹਿਲੀ ਗੇਂਦ ਉੱਤੇ ਡੀ ਕੌਕ ਨੂੰ ਵਿਕਟਾਂ ਦੇ ਪਿੱਛੇ ਕੈਚ ਕਰਵਾ ਦਿੱਤਾ। ਮੁੰਬਈ ਨੇ ਪਾਵਰਪਲੇਅ ਵਿਚ ਇਕ ਵਿਕਟ ਉੱਤੇ 61 ਦੌੜਾਂ ਬਣਾਈਆਂ। ਜਦੋਂ ਅਕਸ਼ਰ ਪਟੇਲ (4 ਓਵਰਾਂ ਵਿਚ 16 ਦੌੜਾਂ) ਬੱਲੇਬਾਜ਼ਾਂ ਉੱਤੇ ਰੋਕ ਲਾ ਰਿਹਾ ਸੀ ਤਾਂ ਰੋਹਿਤ ਨੇ ਲੈੱਗ ਸਪਿਨਰ ਪ੍ਰਵੀਨ ਦੂਬੇ ਉੱਤੇ ਲਾਂਗ ਆਫ ਅਤੇ ਲਾਂਗ ਆਨ ਉੱਤੇ ਛੱਕੇ ਲਾ ਕੇ ਚੁੱਪ ਤੋੜੀ, ਪਰ ਸੂਰਯਕੁਮਾਰ (19) ਨੇ ਆਪਣੇ ਕਪਤਾਨ ਦੀ ਵਿਕਟ ਬਚਾਈ ਰੱਖਣ ਲਈ ਖੁਦ ਨੂੰ ਰਨ ਆਊਟ ਕਰਵਾ ਲਿਆ। ਰੋਹਿਤ ਨੇ ਇਸ ਤੋਂ ਬਾਅਦ ਰਬਾਡਾ ਉੱਤੇ ਚੌਕਾ ਲਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।ਨਵੇਂ ਬੱਲੇਬਾਜ਼ ਇਸ਼ਾਨ ਕਿਸ਼ਨ ਨੇ ਸਟੋਇੰਸ ਉੱਤੇ ਛੱਕਾ ਲਾ ਕੇ ਸ਼ਾਨਦਾਰ ਸ਼ਾਟ ਲਾਉਣ ਦੀ ਆਪਣੀ ਕਲਾ ਦਾ ਚੰਗਾ ਨਮੂਨਾ ਪੇਸ਼ ਕੀਤਾ। ਰੋਹਿਤ ਦੀ ਪਾਰੀ ਦਾ ਅੰਤ ਸਬਸੀਚਿਊਟ ਲਲਿਤ ਯਾਦਵ ਨੇ ਬਿਹਤਰੀਨ ਕੈਚ ਕਰਕੇ ਕੀਤਾ, ਪਰ ਤਦ ਤੱਕ ਮੁੰਬਈ ਨੂੰ 22 ਗੇਂਦਾਂ ਉੱਤੇ ਸਿਰਫ 20 ਦੌੜਾਂ ਦੀ ਲੋੜ ਸੀ। ਕਿਰੋਨ ਪੋਲਾਰਡ (9) ਅਤੇ ਹਾਰਦਿਕ ਪੰਡਯਾ (3) ਦੇ ਆਊਟ ਹੋਣ ਨਾਲ ਵੀ ਇਸ ਉੱਤੇ ਕੋਈ ਅਸਰ ਨਹੀਂ ਪਿਆ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਬੱਲੇਬਾਜ਼ੀ ਲਈ ਉਤਰੀ ਦਿੱਲੀ ਟੀਮ ਦਾ ਸਕੋਰ ਇਕ ਸਮੇਂ 3 ਵਿਕਟਾਂ ਉੱਤੇ 22 ਦੌੜਾਂ ਸੀ, ਪਰ ਅਈਅਰ (50 ਗੇਂਦਾਂ ਉੱਤੇ ਅਜੇਤੂ 65 ਦੌੜਾਂ) ਅਤੇ ਪੰਤ (38 ਗੇਂਦਾਂ ਉੱਤੇ 56 ਦੌੜਾਂ) ਨੇ ਚੌਥੀ ਵਿਕਟ ਲਈ 96 ਦੌੜਾਂ ਜੋੜ ਕੇ ਸਥਿਤੀ ਸੰਭਾਲ ਲਈ। ਬੋਲਟ ਨੇ 30 ਦੌੜਾਂ ਦੇ ਕੇ 3 ਅਤੇ ਨਾਥਨ ਕੂਲਟਰ ਨਾਇਲ ਨੇ 29 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਦਿੱਲੀ ਨੇ ਆਖਰੀ 3 ਓਵਰਾਂ ਵਿਚ ਸਿਰਫ 20 ਦੌੜਾਂ ਬਣਾਈਆਂ। ਪਿੱਚ ਤੋਂ ਉਛਾਲ ਮਿਲਦੀ ਸੀ ਤੇ ਦਿੱਲੀ ਦੇ ਬੱਲੇਬਾਜ਼ ਸ਼ੁਰੂ ਵਿਚ ਉਸ ਨੂੰਨਹੀਂਸੰਭਾਲ ਸਕੇ। ਦਿੱਲੀ ਨੇ ਪਹਿਲੇ 4 ਓਵਰਾਂ ਵਿਚ ਮਾਰਕਸ ਸਟੋਇੰਸ, ਅਜਿੰਕਿਆ ਰਹਾਣੇ ਅਤੇ ਸ਼ਿਖਰ ਧਵਨ ਦੀਆਂ ਵਿਕਟਾਂ ਗੁਆ ਦਿੱਤੀਆਂ। ਬੋਲਟ ਪਿਛਲੇ ਮੈਚ ਵਿਚ ਜ਼ਖ਼ਮੀ ਹੋ ਗਿਆ ਸੀ, ਪਰ ਇਸ ਮੈਚ ਵਿਚ ਉਸ ਨੇ ਪੂਰੀ ਤਰ੍ਹਾਂ ਨਾਲ ਫਿੱਟ ਹੋ ਕੇ ਨਵੀਂ ਗੇਂਦ ਸੰਭਾਲੀ ਅਤੇ ਪਹਿਲੀ ਗੇਂਦ ਉੱਤੇ ਹੀ ਸਟੋਇੰਸ ਨੂੰ ਵਿਕਟਕੀਪਰ ਕਵਿੰਟਨ ਡੀ ਕੌਕ ਹੱਥੋਂ ਕੈਚ ਕਰਵਾ ਕੇ ਦਿੱਲੀ ਦੇ ਦਾਅ ਦਾ ਦਮ ਕੱਢ ਦਿੱਤਾ। ਫਿਰ ਨਵਾਂ ਬੱਲੇਬਾਜ਼ ਰਹਾਨੇ (2) ਨੂੰ ਵੀ ਵਿਕਟਾਂ ਦੇ ਪਿੱਛੇ ਕੈਚ ਕਰਵਾਇਆ ਜਦਕਿ ਰਾਹੁਲ ਚਾਹਰ ਦੀ ਜਗ੍ਹਾ ਟੀਮ ਵਿਚ ਲਏ ਗਏ ਜਯੰਤ ਯਾਦਵ (25 ਦੌੜਾਂ ਉੱਤੇ 1 ਵਿਕਟ ) ਨੇ ਧਵਨ (15) ਨੂੰ ਬੋਲਡ ਕਰਕੇ ਆਪਣੀ ਚੋਣ ਨੂੰ ਸਹੀ ਸਾਬਤ ਕੀਤਾ। 10ਵੇਂ ਓਵਰ ਵਿਚ ਜਦੋਂ ਕਰੁਣਾਲ ਪੰਡਯਾ ਗੇਂਦਬਾਜ਼ੀ ਲਈ ਆਇਆ ਤਾਂ ਪੰਤ ਨੇ ਦੋ ਸ਼ਾਨਦਾਰ ਛੱਕਿਆਂ ਨਾਲ ਉਸ ਦਾ ਸਵਾਗਤ ਕੀਤਾ। ਇਸ ਕਾਰਨ ਰੋਹਿਤ ਸ਼ਰਮਾ ਨੂੰ ਬੁਮਰਾਹ ਨੂੰ ਗੇਂਦ ਦੇਣੀ ਪਈ। ਰੋਹਿਤ ਨੇ ਗੇਂਦਬਾਜ਼ੀ ਵਿਚ ਲਗਾਤਾਰ ਬਦਲਾਅ ਕੀਤੇ ਪਰ ਇਨ੍ਹਾਂ ਦੋਵਾਂ ਦੀ ਇਕਾਗਰਤਾ ਭੰਗ ਕਰਨਾ ਔਖਾ ਸੀ। ਅਈਅਰ ਨੇ ਪੋਲਾਰਡ ਉੱਤੇ ਆਪਣੀ ਪਾਰੀ ਦਾ ਪਹਿਲਾ ਛੱਕਾ ਲਾਇਆ। ਪੰਤ ਨੇ ਕੂਲਟਰ ਨਾਈਲ ਉੱਤੇ ਫਾਈਨ ਲੈੱਗ ਉੱਤੇ ਚੌਕਾ ਲਾ ਕੇ ਇਸ ਸੈਸ਼ਨ ਦਾ ਆਪਣਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਇਸ ਓਵਰ ਵਿਚ ਉਸ ਨੇ ਆਸਾਨ ਕੈਚ ਦੇ ਕੇ ਵਿਕਟ ਗੁਆ ਦਿੱਤੀ, ਪਰ ਅਈਅਰ ਟਿਕਿਆ ਰਿਹਾ ਤੇ 40 ਗੇਂਦਾਂ ਉੱਤੇ ਅਰਧ ਸੈਂਕੜਾ ਕੀਤਾ, ਪਰ ਬੋਲਟ ਨੇ ਦੂਜੇ ਸਪੈੱਲ ਵਿਚ ਆ ਕੇ ਸ਼ਿਮਰੋਨ ਹੈੱਟਮਾਇਰ (5) ਨੂੰ ਟਿਕਣ ਨਹੀਂ ਦਿੱਤਾ।

Click Here Latest Punjab Sports News

Continue Reading

ਖੇਡਾਂ

ਆਈ ਪੀ ਐੱਲ ਕ੍ਰਿਕਟ ਲੜੀ ਆਪਣੇ ਅੰਤਮ ਦੌਰ ਵਿੱਚ ਦਾਖਲ

Published

on

IPL cricket series
  • ਦਿੱਲੀ ਨੂੰ 57 ਦੌੜਾਂ ਨਾਲ ਹਰਾ ਕੇ ਮੁੰਬਈ ਟੀਮ ਫਾਈਨਲ ਵਿੱਚ
    ਦੁਬਈ, 5 ਨਵੰਬਰ, – ਮੁੰਬਈ ਇੰਡੀਅਨਜ਼ ਦੇ ਚਾਰ ਵਾਰ ਦੇ ਚੈਂਪੀਅਨ ਵਾਂਗ ਵੱਡੇ ਮੈਚਾਂ ਵਿੱਚ ਖੇਡਣ ਦੇ ਅਨੁਭਵ ਦਾ ਵਧੀਆ ਨਜ਼ਾਰਾ ਪੇਸ਼ ਕਰਕੇ ਅੱਜ ਵੀਰਵਾਰ ਇੱਥੇ ਦਿੱਲੀ ਕੈਪੀਟਲਸ ਟੀਮ ਨੂੰ 57 ਦੌੜਾਂ ਨਾਲ ਹਰਾ ਕੇ 6ਵੀਂ ਵਾਰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ)-13 ਦੇ ਫਾਈਨਲ ਵਿੱਚਜਾ ਪਹੁੰਚੀ ਹੈ। ਮੌਜੂਦਾ ਚੈਂਪੀਅਨ ਮੁੰਬਈ ਨੇ ਟਾਸ ਹਾਰਨ ਪਿੱਛੋਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਉੱਤੇ 200 ਦੌੜਾਂ ਦਾ ਚੁਣੌਤੀ ਪੂਰਨ ਸਕੋਰ ਬਣਾਇਆ, ਜਿਸ ਦੇ ਜਵਾਬ ਵਿੱਚ ਦਿੱਲੀ ਦੀ ਟੀਮ 8 ਵਿਕਟਾਂ ਉੱਤੇ 143 ਦੌੜਾਂ ਹੀ ਬਣਾ ਸਕੀ।
    ਮੁੰਬਈ ਟੀਮ ਇਸ ਤੋਂ ਪਹਿਲਾਂ ਸਾਲ 2010, 2013, 2015, 2017 ਅਤੇ 2019 ਵਿੱਚ ਵੀ ਫਾਈਨਲ ਵਿੱਚ ਪਹੁੰਚੀ ਸੀ। ਓਧਰ ਦਿੱਲੀ ਟੀਮ ਦਾ ਸਫਰ ਅਜੇ ਖਤਮ ਨਹੀਂ ਹੋਇਆ। ਇਹ ਟੀਮ ਦੂਜੇ ਕੁਆਲੀਫਾਇਰ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਾਲੇ ਐਲਿਮੀਨੇਟਰ ਮੈਚ ਦੇ ਜੇਤੂ ਨਾਲ ਭਿੜੇਗੀ।
    ਅੱਜ ਮੁੰਬਈ ਟੀਮ ਵਲੋਂ ਕਵਿੰਟਨ ਡੀ ਕੌਕ (25 ਗੇਂਦਾਂ ਉੱਤੇ 40), ਸੂਰਯਕੁਮਾਰ ਯਾਦਵ (38 ਗੇਂਦਾਂ ਉੱਤੇ 51 ਦੌੜਾਂ), ਇਸ਼ਾਨ ਕਿਸ਼ਨ (30 ਗੇਂਦਾਂ ਉੱਤੇ ਅਜੇਤੂ 55 ਦੌੜਾਂ) ਅਤੇ ਡੈੱਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਨ ਵਾਲੇ ਹਾਰਦਿਕ ਪੰਡਿਆ (14 ਗੇਂਦਾਂ ਉੱਤੇ 5 ਛੱਕਿਆਂ ਦੀ ਮਦਦ ਨਾਲ ਅਜੇਤੂ 37) ਦੇ ਯੋਗਦਾਨ ਨਾਲ ਇਹ ਟੀਮ ਵੱਡਾ ਸਕੋਰ ਬਣਾਉਣ ਵਿੱਚ ਸਫਲ ਰਹੀ। ਮੁੰਬਈ ਨੇ ਆਖਰੀ ਤਿੰਨ ਓਵਰਾਂ ਵਿੱਚ 55 ਦੌੜਾਂ ਬਣਾਈਆਂ। ਇਸ ਤੋਂ ਬਾਅਦ ਜਸਪ੍ਰੀਤ ਬੁਮਰਾਹ (14 ਦੌੜਾਂ ਉੱਤੇ 4 ਵਿਕਟਾਂ) ਅਤੇ ਟ੍ਰੈੈਂਟ ਬੋਲਟ (2 ਓਵਰਾਂ ਵਿੱਚ 9 ਦੌੜਾਂ 2 ਵਿਕਟਾਂ) ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਦਿੱਲੀ ਨੂੰ ਪਹਿਲੇ 2 ਓਵਰਾਂ ਵਿੱਚ ਹੀ ਬੈਕਫੁੱਟ ਉੱਤੇ ਭੇਜ ਦਿੱਤਾ ਅਤੇ ਦਿੱਲੀ ਦੀ ਅੱਧੀ ਟੀਮ 41 ਦੌੜਾਂ ਉੱਤੇ ਪੈਵੇਲੀਅਨ ਜਾ ਚੁੱਕੀ ਸੀ। ਮਾਰਕਸ ਸਟੋਇੰਸ (46 ਗੇਂਦਾਂ ਉੱਤੇ 65) ਤੇ ਅਕਸ਼ਰ ਪਟੇਲ (33 ਗੇਂਦਾਂ ਉੱਤੇ 42) ਨੇ 6ਵੇਂ ਵਿਕਟ ਲਈ 71 ਦੌੜਾਂ ਦੀ ਸਾਂਝ ਕਰ ਕੇ ਹਾਰ ਦਾ ਫਰਕ ਘੱਟ ਕੀਤਾ। ਵੱਡੇ ਟੀਚੇ ਸਾਹਮਣੇ ਦਿੱਲੀ ਦੀ ਸ਼ੁਰੂਆਤ ਖਰਾਬ ਰਹੀ। ਬੋਲਟ ਨੇ ਪਹਿਲੇ ਓਵਰ ਵਿੱਚ ਹੀ ਪ੍ਰਿਥਵੀ ਸ਼ਾਹ ਅਤੇ ਅਜਿੰਕਯ ਰਹਾਣੇ ਨੂੰ ਆਊਟ ਕੀਤਾ ਤਾਂ ਬੁਮਰਾਹ ਨੇ ਅਗਲੇ ਓਵਰ ਵਿੱਚ ਸ਼ਿਖਰ ਧਵਨ ਨੂੰ ਆਊਟ ਕਰ ਦਿੱਤਾ। ਮੁੰਬਈ ਨੇ ਦਿੱਲੀ ਨੂੰ ਲੀਗ ਮੈਚਾਂ ਵਿੱਚ ਦੋਵੇ ਵਾਰ ਹਰਾਇਆ ਸੀ।

Click Here Read Sports News Online

Continue Reading

ਰੁਝਾਨ