Asking for a loan of Rs 15 lakh, the woman made a pornographic video of
Connect with us apnews@iksoch.com

ਉਧਾਰ ਦਿੱਤੇ 15 ਲੱਖ ਰੁਪਏ ਵਾਪਸ ਮੰਗੇ ਤਾਂ ਮਹਿਲਾ ਨੇ ਨੌਜਵਾਨ ਦਾ ਅਸ਼ਲੀਲ ਵੀਡੀਓ ਬਣਾ ਕੇ 8 ਲੱਖ ਠੱਗੇ

Published

on

viral video

ਬਠਿੰਡਾ, 12 ਜਨਵਰੀ – ਇੱਕ ਔਰਤ ਨੂੰ ਉਧਾਰ ਦਿੱਤੇ 15 ਲੱਖ ਰੁਪਏ ਵਾਪਸ ਮੰਗਣ ਤੇ ਮਹਿਲਾ ਨੇ ਸਾਜ਼ਿਸ਼ ਦੇ ਤਹਿਤ ਉਸ ਵਿਅਕਤੀ ਨੂੰ ਘਰ ਬੁਲਾ ਕੇ ਉਸ ਦੇ ਕੱਪੜੇ ਉਤਰਵਾ ਕੇ ਪਿਸਤੌਲ ਦੀ ਨੋਕ ਉੱਤੇ ਅਸ਼ਲੀਲ ਵੀਡੀਓ ਬਣਾ ਲਈ। ਇਸ ਦੇ ਬਾਅਦ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਕਰਨ ਅਤੇ ਬਲਾਤਕਾਰ ਦਾ ਝੂਠਾ ਕੇਸ ਦਰਜ ਕਰਾਉਣ ਦੀ ਧਮਕੀ ਦੇ ਕੇ ਅੱਠ ਲੱਖ ਰੁਪਏ ਹੋਰ ਠੱਗ ਲਏ। ਦੋਸ਼ੀਆਂ ਤੋਂ ਬਚ ਕੇ ਪੀੜਤ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਤਾਂ ਪੁਲਸ ਨੇ ਮਾਮਲੇ ਦੀ ਜਾਂਚ ਦੇ ਬਾਅਦ ਚਾਰ ਔਰਤਾਂ ਸਮੇਤ ਛੇ ਜਣਿਆਂ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਜਸਵਿੰਦਰ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਪੰਮੀ, ਬਲਦੇਵ ਸਿੰਘ ਅਤੇ ਸੰਦੀਪ ਸਿੰਘ ਵਾਸੀ ਬਠਿੰਡਾ ਦੇ ਤੌਰਤੇ ਹੋਈ ਹੈ।
ਪਿੰਡ ਮਾਹੀਨੰਗਲ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਨਗਰ ਵਿੱਚ ਰਹਿੰਦੀ ਮਨਦੀਪ ਕੌਰ ਨਾਲ ਜਾਣ-ਪਛਾਣ ਦੇ ਕਾਰਨ ਉਸ ਨੂੰ ਕਿਸੇ ਕੰਮ ਲਈ 15 ਲੱਖ ਰੁਪਏ ਉਧਾਰ ਦਿੱਤੇ ਸਨ। ਮਨਦੀਪ ਕੌਰ ਨੇ ਕੁਝ ਦਿਨ ਵਿੱਚ ਪੈਸੇ ਵਾਪਸ ਕਰਨ ਦਾ ਕਿਹਾ ਸੀ, ਪਰ ਵਾਪਸ ਨਹੀਂ ਕੀਤੇ। ਸੁਖਵਿੰਦਰ ਨੇ ਜਦ ਮਨਦੀਪ ਕੌਰ ਤੋਂ ਪੈਸੇ ਮੰਗੇ ਤਾਂ ਉਸ ਨੇ ਕਿਹਾ ਕਿ ਉਹ ਬਾਬਾ ਦੀਪ ਸਿੰਘ ਨਗਰ ਵਿੱਚ ਜਸਵਿੰਦਰ ਕੌਰ ਦੇ ਘਰ ਆ ਜਾਏ। ਇਸ ਦੇ ਬਾਅਦ ਜਦ ਉਹ ਜਸਵਿੰਦਰ ਕੌਰ ਦੇ ਘਰ ਗਿਆ ਤਾਂ ਉਥੇ ਪਹਿਲਾਂ ਤੋਂ ਮਨਦੀਪ ਕੌਰ, ਜਸਵਿੰਦਰ ਕੌਰ, ਸਰਬਜੀਤ ਕੌਰ, ਪੰਮੀ, ਬਲਦੇਵ ਸਿੰਘ ਅਤੇ ਸੰਦੀਪ ਸਿੰਘ ਅਤੇ ਕੁਝ ਅਣਪਛਾਤੇ ਲੋਕ ਸਨ। ਇਨ੍ਹਾਂ ਦੋਸ਼ੀਆਂ ਨੇ ਉਸ ਨੂੰ ਘਰ ਵਿੱਚ ਬੰਦ ਕਰ ਕੇ ਕੱਪੜੇਉਤਰਵਾ ਕੇ ਧਮਕੀ ਦਿੱਤੀ ਕਿ ਜੇ ਪੈਸੇ ਮੰਗੇ ਤਾਂ ਵੀਡੀਓ ਵਾਇਰਲ ਕਰ ਦੇਣਗੇ ਤੇ ਰੇਪ ਦਾ ਕੇਸ ਦਰਜ ਕਰਵਾ ਦੇਣਗੇ। ਇਸ ਦੇ ਬਾਅਦ ਦੋਸ਼ੀਆਂ ਨੇ ਵੀਡੀਓ ਡਿਲੀਟ ਕਰਨ ਦੇ ਬਦਲੇ ਅੱਠ ਲੱਖ 10 ਹਜ਼ਾਰ ਹੋਰ ਹੜੱਪ ਲਏ।

ਰਚਨਾਵਾਂ ਜਨਵਰੀ 2021

ਪੰਜਾਬੀ ਬੋਲੀ

Published

on

poetry

ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ ,
ਪੰਜਾਬੀ ਤੈਨੂੰ ਭੁੱਲ ਗਏ ਅੰਗਰੇਜ਼ੀ ਨੂੰ ਬੈਠੇ ਮਾਂ ਬਣਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
‘ਹਨੀ ‘ ਨਿੱਤ ਕਰੇ ਦੁਆਵਾਂ ਇਹ, ਤੈਨੂੰ ਸਤਿਕਾਰ ਮਿਲ ਜਾਵੇ ,
ਜੋ ਆਪਣੇ ਹੀ ਘਰ ਤੂੰ ਬੈਠੀ ਗਵਾਈ ਏ ,
ਵਾਹ ! ਨੀ ਪੰਜਾਬੀ ਬੋਲੀਏ ,ਕੀ ਕਿਸਮਤ ਪਾਈ ਏ ,
ਆਪਣੇ ਹੀ ਘਰ ਵਿੱਚ ਤੂੰ ਹੋਈ ਪਰਾਈ ਏ |

  • ਹਰਵਿੰਦਰ ਕੌਰ
  • 239

Continue Reading

ਰਚਨਾਵਾਂ ਜਨਵਰੀ 2021

ਧੀਆਂ ਲਈ ਅਰਦਾਸ

Published

on

ik soch poetry

ਅਰਦਾਸ ਕਰਾਂ ਉਸ ਰੱਬ ਤੋ ਮੈਂ
ਹਰ ਘਰ ਵਿਚ ਧੀ ਹੋਵੇ ,
ਨਾ ਦੁੱਖ ਹੋਵੇ ਕਿਸੇ ਧੀ ਨੂੰ ,
ਖੁਸੀਆਂ ਭਰੀ ਜਿੰਦਗੀ ਹੋਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਨਾਂ ਅੱਖ ਭਰੇ ਕਿਸੇ ਬਾਬਲ ਦੀ
ਵੇਖ ਫੁੱਲਾਂ ਜਿਹੀ ਨੂਰ ਨੂੰ
ਨਾ ਦਿਲ ਚ ਕੋਈ ਸੋਗ ਹੋਵੇ
ਵੇਖ ਅਰਸ਼ੋ ਉਤਰੀ ਹੂਰ ਨੂੰ
ਨਾਂ ਸਮਝੇ ਕੋਈ ਬੇਗਾਨੀ ਇਹਨਾਂ ਨੂੰ ,
ਦੋਹਾਂ ਘਰਾਂ ਦੀ ਰਾਣੀ ਆਖ ਦਵੇ
ਨਾ ਕੁੱਖ ‘ਚ ਮਾਰੇ ਕੋਈ ਧੀ ਨੂੰ
ਵਿਹੜੇ ਦੀ ਰੌਣਕ ਆਖ ਦਵੇ
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਕੋਈ ਕਹੇ ਦੀਵੇ ਦੀ ਲੋਅ ਇਹਨਾਂ ਨੂੰ
ਕੋਈ ਫੁੱਲਾਂ ਦੀ ਖੁਸਬੂ ਆਖ ਦੇਵੇ ,
ਨਾ ਸਮਝੇ ਕੋਈ ਭਾਰ ਇਹਨਾਂ ਨੂੰ
ਕੋਈ ਰੱਬ ਦਾ ਰੂਪ ਹੀ ਆਖ ਦੇਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਮਾਲਕ ਕਿਸਮਤ ਲਿਖੇ ਹੱਥੀ ਆਪਣੇ
ਇਹਨਾਂ ਕੁੜੀਆਂ , ਪੁੜੀਆਂ , ਚਿੜੀਆਂ ਦੀ
ਹਰ ਦਿਨ ਮਾਨਣ ਖੁਸ਼ੀਆ ਖੇੜੇ ,
ਏਹੋ ਦੁਆ ਮੇਰੀ ਧੀਆਂ ਲਈ
ਵਿਤਕਰਾ ਕਰੇ ਨਾਂ ਕੋਈ ਧੀ-ਪੁੱਤ ਵਿਚ ,
ਖੁਸ਼ੀ ਧੀ ਹੋਣ ਤੇ ਵੀ ਮਨਾਈ ਜਾਏ ,
ਲੋਹੜੀ ਵੰਡਦੇ ਜਿਵੇਂ ਪੁੱਤ ਹੋਣ ਤੇ ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਏ,
ਮਠਿਆਈ ਧੀ ਹੋਣ ਤੇ ਵੀ ਖਵਾਈ ਜਾਵੇ ,
ਅਰਦਾਸ ਕਰਾਂ ਉਸ ਰੱਬ ਤੋਂ ਮੈਂ
ਹਰ ਘਰ ਵਿਚ ਧੀ ਹੋਵੇ |

  • ਗੁਨੀਤ ਕੌਰ
  • 238

Continue Reading

ਅੱਜ-ਨਾਮਾ

ਅੱਜ-ਨਾਮਾ-ਜਨਵਰੀ 19, 2021

Published

on

ajjnama

ਲੱਗਦੀ ਫਾਲ ਪਈ ਜਾਪਦੀ ਮੋਰਚੇ ਵਿੱਚ,
ਬਚਿਆ ਜਾਂਦਾ ਤਾਂ ਬਚਣ ਕਿਸਾਨ ਭਾਈ।
ਰਾਜਸੀ ਆਗੂ ਸੰਪਰਕ ਵਿੱਚ ਕਹੇ ਜਾਂਦੇ,
ਫੜਨੀ ਮੁਸ਼ਕਲ ਹੈ ਵਗੀ ਜ਼ਬਾਨ ਭਾਈ।
ਆਪੋ ਵਿੱਚ ਜਦ ਚੱਲ ਪਈ ਚਾਂਦ-ਮਾਰੀ,
ਅਸਲੀ ਜਾਣਾ ਫਿਰ ਭੁੱਲ ਨਿਸ਼ਾਨ ਭਾਈ।
ਵੜਿਆ ਅੰਦਰ ਨਾ ਲੱਭਿਆ ਜਾਣ ਲੱਗਾ,
ਮਿਲਿਆ ਵਿੱਚ ਜਦਹੋਊ ਸ਼ੈਤਾਨ ਭਾਈ।
ਲੱਗਦੀ ਸੰਨ੍ਹ ਜੇ ਛੇਤੀ ਨਹੀਂ ਗਈ ਰੋਕੀ,
ਹੋਣੀ ਸਾਂਭਣੀ ਫੇਰ ਨਹੀਂ ਸਹਿਲ ਭਾਈ।
ਹੁੰਦੀ ਇੱਟ ਜਾਂ ਨੀਂਹਾਂ ਵਿੱਚ ਕੋਈ ਰੋੜਾ,
ਹਿੱਲਦਾ ਇੱਕ ਤੇ ਹਿੱਲਦੇ ਮਹਿਲ ਭਾਈ।

  • ਤੀਸ ਮਾਰ ਖਾਂ

Click Here To Read Latest Punjabi Poetry

Continue Reading

ਰੁਝਾਨ


Copyright by IK Soch News powered by InstantWebsites.ca