Asaduddin Owaisi was incensed by the remarks against the Prophet
Connect with us [email protected]

ਪੰਜਾਬੀ ਖ਼ਬਰਾਂ

ਪੈਗੰਬਰ ਦੇ ਖਿਲਾਫ ਟਿਪਣੀ ਤੋਂ ਅਸਦੁਦੀਨ ਓਵੈਸੀ ਭੜਕਿਆ

Published

on

Asaduddin-Owaisi

ਅਮਾਨਤੁੱਲਾਹ ਨੇ ਕਿਹਾ: ਜ਼ੁਬਾਨ ਅਤੇ ਗਰਦਨ ਵੱਢ ਦੇਣੀ ਚਾਹੀਦੀ ਹੈ
ਨਵੀਂ ਦਿੱਲੀ, 3 ਅਪਰੈਲ, – ਮਹੰਤ ਸੰਨਿਆਸੀ ਨਰਸਿਨਹਾਨੰਦ ਸਰਸਵਤੀ ਵੱਲੋਂਇਸਲਾਮ ਤੇ ਇਸ ਦੇ ਪੈਗੰਬਰ ਮੁਹੰਮਦ ਦੇ ਖਿਲਾਫਕੀਤੀ ਇਤਰਾਜ਼ਯੋਗ ਟਿਪਣੀ ਉੱਤੇ ਵਿਵਾਦ ਹੋ ਗਿਆ ਹੈ।
ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਅਤੇ ਆਲ ਇੰਡੀਆ ਇਤਹਾਦੁਲ ਮੁਸਲਮੀਨ ਦੇ ਪ੍ਰਧਾਨ ਅਤੇ ਪਾਰਲੀਮੈਂਟ ਮੈਂਬਰ ਅਸਦੁੱਦੀਨ ਓਵੈਸੀ ਨੇ ਦਿੱਲੀਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਇਸਲਾਮ ਤੇ ਪੈਗੰਬਰ ਮੁਹੰਮਦ ਵਿਰੁੱਧ ਕੀਤੀ ਗਈ ਇਤਰਾਜ਼ਯੋਗ ਟਿਪਣੀ ਉੱਤੇ ਨਾਰਾਜ਼ਗੀ ਜਤਾਈ ਤੇਦਿੱਲੀ ਪੁਲਸ ਨੂੰ ਉਸ ਦੀ ਜਿ਼ੰਮੇਵਰੀ ਯਾਦ ਕਰਾਈ ਹੈ। ਦੂਸਰੇ ਪਾਸੇ ਦਿੱਲੀ ਪੁਲਸ ਨੇ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਦਾ ਨੋਟਿਸ ਲੈਂਦੇ ਹੋਏ ਪਾਰਲੀਮੈਂਟ ਸਟਰੀਟ ਥਾਣੇ ਵਿੱਚਆਈ ਪੀ ਸੀ ਦੀ ਧਾਰਾ 153 (ਏ) ਦੇ ਅਧੀਨ ਇਸ ਬਾਰੇ ਇੱਕ ਕੇਸ ਦਰਜ ਕਰ ਲਿਆ ਹੈ। ਦਿੱਲੀ ਪ੍ਰੈੱਸ ਕਲੱਬ ਵਿੱਚਪ੍ਰੈੱਸ ਕਾਨਫਰੰਸ ਮੌਕੇ ਅਸਦੁਦੀਨ ਓਵੈਸੀ ਤੇ ਅਮਾਨਤੁੱਲਾਹ ਖਾਨ ਨੇ ਟਿਪਣੀ ਕਰਨ ਵਾਲੇ ਮਹੰਤ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਸੀ। ਆਈ ਪੀ ਸੀ ਦੀ ਧਾਰਾ 153 (ਏ) ਉਨ੍ਹਾਂ ਲੋਕਾਂ ਉੱਤੇ ਲਾਈ ਜਾਂਦੀ ਹੈ, ਜਿਹੜੇ ਧਰਮ, ਭਾਸ਼ਾ, ਨਸਲ ਆਦਿ ਦੇ ਆਧਾਰ ਉੱਤੇ ਲੋਕਾਂ ਵਿੱਚ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕਰਦੇ ਹਨ। ਇਸ ਧਾਰਾ ਹੇਠ 3 ਸਾਲ ਦੀਕੈਦ ਜਾਂ ਜ਼ੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਜੇ ਇਹ ਜੁਰਮ ਕਿਸੇ ਧਾਰਮਿਕ ਥਾਂ ਉੱਤੇ ਕੀਤਾ ਗਿਆ ਹੋਵੇ ਤਾਂ 5 ਸਾਲ ਤੱਕਸਜ਼ਾ ਤੇ ਜ਼ੁਰਮਾਨਾ ਹੋ ਸਕਦਾ ਹੈ।
ਅਸਦੁੱਦੀਨ ਓਵੈਸੀ ਨੇ ਅੱਜ ਇਸ ਬਾਰੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ‘ਪੈਗੰਬਰ ਦੀ ਬੇਇੱਜ਼ਤੀ ਮਨਜ਼ੂਰ ਨਹੀਂ ਹੋ ਸਕਦੀ। ਕੀ ਧਰਮ ਗੁਰੂਆਂ ਦੇ ਭੇਸ ਵਿੱਚ ਛੁਪੇ ਇਹ ਅਪਰਾਧੀ ਇਸਲਾਮ ਨਾਲ ਆਪਣਾ ਕੁਦਰਤੀ ਜੋੜ ਖ਼ਤਮ ਕਰ ਸਕਦੇ ਹਨ? ਤੁਸੀਂ ਜਿਹੜੀ ਚੀਜ਼ ਪਸੰਦ ਨਹੀਂ ਕਰਦੇ, ਉਸ ਉੱਤੇ ਸਮਾਂ ਕਿਉਂ ਖਰਾਬ ਕਰਦੇ ਹੋ। ਮੈਨੂੰ ਭਰੋਸਾ ਹੈ ਕਿ ਤੁਹਾਡੇ ਆਪਣੇ ਧਰਮ ਵਿੱਚ ਕਾਫ਼ੀ ਕੁਝ ਹੋਵੇਗਾ, ਜਿਸਦੀ ਚਰਚਾ ਹੋ ਸਕਦੀ ਹੈ।’ ਓਵੈਸੀ ਨੇ ਅਗਲੇ ਟਵੀਟ ਵਿੱਚਦਿੱਲੀ ਪੁਲਸ ਨੂੰ ਟੈਗ ਕਰ ਕੇ ਕਿਹਾ ਕਿ ‘ਇਹ ਆਦਮੀ ਸਿਰਫ ਮੁਸਲਮਾਨਾਂ ਨੂੰ ਹਿੰਸਾ ਭੜਕਾਉਣ ਦੇ ਲਈ ਇਸਲਾਮ ਦੀ ਬੇਇੱਜ਼ਤੀ ਕਰ ਰਿਹਾ ਹੈ ਅਤੇ ਤੁਹਾਡੀ ਚੁੱਪ ਸ਼ਰਮਨਾਕ ਹੈ। ਜੇ ਤੁਸੀਂ ਆਪਣੀਆਂ ਜਿ਼ੰਮੇਵਾਰੀਆਂ ਭੁੱਲ ਗਏ ਹੋ ਤਾਂ ਅਸੀਂ ਇੱਕ ਰੀਫਰੈਸ਼ਰ ਕੋਰਸ ਕਰਵਾ ਸਕਦੇ ਹਾਂ।’
ਇਸ ਦੌਰਾਨ ਦਿੱਲੀ ਵਕਫ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਨੇ ਕਿਹਾ ਕਿ ਨਰਸਿਨਹਾਨੰਦ ਦੇ ਖਿਲਾਫ ਜਾਮੀਆ ਨਗਰ ਥਾਣੇ ਨੇ ਲਿਖਤੀ ਸ਼ਿਕਾਇਤ ਦਰਜ ਕੀਤੀ ਹੈ। ਅਮਾਨਤੁੱਲਾਹ ਖਾਨ ਨੇ ਆਪਣੇ ਟਵੀਟ ਵਿੱਚ ਲਿਖਿਆ:‘ਸਾਡੇ ਨਬੀ ਦੀ ਸ਼ਾਨ ਵਿੱਚ ਗੁਸਤਾਖੀ ਸਾਨੂੰ ਬਿਲਕੁੱਲ ਬਰਦਾਸ਼ਤ ਨਹੀਂ, ਇਸ ਨਫ਼ਰਤੀ ਕੀੜੇ ਦੀ ਜ਼ੁਬਾਨ ਅਤੇ ਗਰਦਨ ਦੋਵੇਂ ਵੱਢ ਕੇ ਇਸ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਪਰ ਹਿੰਦੁਸਤਾਨ ਦਾ ਕਾਨੂੰਨ ਸਾਨੂੰ ਇਸ ਦੀ ਇਜਾਜ਼ਤ ਨਹੀਂ ਦਿੰਦਾ, ਸਾਨੂੰ ਦੇਸ਼ ਦੇ ਸੰਵਿਧਾਨ ਉੱਤੇ ਭਰੋਸਾ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਦਿੱਲੀ ਪੁਲਸ ਇਸ ਦਾ ਨੋਟਿਸ ਲਵੇ।’ ਇਨ੍ਹਾਂ ਟਿਪਣੀਆਂ ਦੇ ਨਾਲ ਸਥਿਤੀ ਵਿੱਚ ਤਨਾਅ ਆ ਸਕਦਾ ਹੈ।

Read More Punjabi News Today

ਪੰਜਾਬੀ ਖ਼ਬਰਾਂ

ਰਾਜਪੁਰਾ ਨੇੜੇ ਸੜਕ ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਤ

Published

on

murder

ਰਾਜਪੁਰਾ, 14 ਅਪ੍ਰੈਲ – ਥਾਣਾ ਸ਼ੰਭੂ ਹੇਠ ਸ਼ੰਭੂ ਬੈਰੀਅਰ-ਬਨੂੜ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਨੇੜੇ ਇੱਕ ਸੜਕ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ।
ਇਸ ਬਾਰੇ ਥਾਣਾ ਸ਼ੰਭੂ ਦੇ ਏ ਐੱਸ ਆਈ ਭਾਨ ਸਿੰਘ ਦੇ ਮੁਤਾਬਕ ਬਲਵੰਤ ਸਿੰਘ ਪਿੰਡ ਤੇਪਲਾ ਨੇ ਬਿਆਨ ਦਿੱਤੇ ਹਨ ਕਿ ਉਸ ਦਾ ਭਰਾ ਕੁਲਦੀਪ ਸਿੰਘ ਪਿੰਡ ਤੇਪਲਾ ਆਪਣੇ ਮੋਟਰਸਾਈਕਲ ਉੱਤੇਆਪਣੇ ਦੋਸਤ ਪ੍ਰਣਾਮ ਸਿੰਘ ਪਿੰਡ ਰਾਮਨਗਰ ਸੈਣੀਆਂ ਨਾਲ ਅੱਗੇ-ਅੱਗੇ ਜਾ ਰਿਹਾ ਸੀ ਤੇ ਨੇੜੇ ਇੱਕ ਪੈਦਲ ਰਾਹਗੀਰ ਸੁੱਚਾ ਸਿੰਘ ਪਿੰਡ ਰਾਜਗੜ੍ਹ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਉੱਤੇ ਪਿੰਡ ਰਾਜਗੜ੍ਹ ਦੇ ਨੇੜੇ ਜਾ ਰਿਹਾ ਸੀ। ਇਸ ਮੌਕੇ ਬਨੂੜ ਵੱਲੋਂ ਆਈ ਇੱਕ ਕਾਰ ਦੇ ਚਾਲਕ ਨੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਚਲਾਉਂਦਿਆਂ ਉਨ੍ਹਾਂ ਤਿੰਨਾਂ ਨੂੰ ਟੱਕਰ ਮਾਰ ਦਿੱਤੀ। ਇਸ ਵਿੱਚ ਪ੍ਰਣਾਮ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ ਤੇ ਕੁਲਦੀਪ ਸਿੰਘ ਤੇ ਸੁੱਚਾ ਸਿੰਘ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਅੰਬਾਲਾ ਵਿਖੇ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੋਵਾਂ ਦੀ ਮੌਤ ਹੋ ਗਈ। ਥਾਣਾ ਸ਼ੰਭੂ ਪੁਲਸ ਨੇ ਕਾਰ ਚਾਲਕ ਕਰਨਪਾਲ ਸਿੰਘ ਵਾਸੀ ਬਲਾਕ ਨੰਬਰ ਚਾਰ ਅੰਬਾਲਾ ਸ਼ਹਿਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Continue Reading

ਪੰਜਾਬੀ ਖ਼ਬਰਾਂ

ਪੁਲਸ ਇੰਸਪੈਕਟਰ ਨੇ 3.50 ਲੱਖ ਰਿਸ਼ਵਤ ਨਾਲ ਨਸ਼ਾ ਤਸਕਰ ਛੱਡੇ

Published

on

Investment

ਤਰਨਤਾਰਨ, 14 ਅਪ੍ਰੈਲ – ਜ਼ਿਲ੍ਹਾ ਪੁਲਸ ਦੇ ਇੱਕ ਇੰਸਪੈਕਟਰ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਹਵਾਲਦਾਰ ਵੱਲੋਂ ਇੱਕ ਕਿਲੋ ਹੈਰੋਇਨ ਸਮੇਤ ਕਾਬੂ ਕੀਤੇ ਸਮੱਗਲਰਾਂ ਨੂੰ 3.50 ਲੱਖ ਰੁਪਏ ਰਿਸ਼ਵਤ ਲੈਣ ਮਗਰੋਂ ਹੈਰੋਇਨ ਸਮੇਤ ਛੱਡ ਦੇਣ ਦਾ ਪਤਾ ਲੱਗਣ ਉੱਤੇ ਐਸ ਐਸ ਪੀ ਦੇ ਹੁਕਮ ਉੱਤੇ ਦੋਵਾਂ ਪੁਲਸ ਵਾਲਿਆਂ ਅਤੇ ਤਸਕਰਾਂ ਸਮੇਤ ਕੁਲ ਪੰਜ ਜਣਿਆਂਉੱਤੇ ਥਾਣਾ ਸਿਟੀ ਤਰਨਤਾਰਨ ਵਿਖੇ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਹਵਾਲਦਾਰ ਨੂੰ ਫੜ ਲਿਆ ਤੇ ਇੰਸਪੈਕਟਰ ਸਮੇਤ ਫਰਾਰ ਦੋਸ਼ੀਆਂ ਦੀ ਭਾਲ ਚੱਲ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਇਸ ਜ਼ਿਲ੍ਹੇ ਦੇ ਨਾਰਕੋਟਿਕਸ ਸੈਲ ਦੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਪੁਲਸ ਲਾਈਨ ਦੇ ਇੰਸਪੈਕਟਰ ਬਲਜੀਤ ਸਿੰਘ ਨੇ ਹਵਾਲਦਾਰ ਦਵਿੰਦਰ ਸਿੰਘ, ਜੋ ਜ਼ਿਲ੍ਹਾ ਅੰਮ੍ਰਿਤਸਰ ਦੇ ਪੈਰਵੀ ਸੈਲ ਵਿੱਚ ਤਾਇਨਾਤ ਹੈ, ਨਾਲ ਮਿਲ ਕੇ ਬੀਤੀ 31 ਮਾਰਚ ਨੂੰ ਬਰੀਜ਼ਾ ਕਾਰ ਰਾਹੀਂ ਜਾਂਦੇ ਮਲਕੀਤ ਸਿੰਘ ਉਰਫ ਪਲਟਾ ਪੁੱਤਰ ਮੇਜਰ ਸਿੰਘ ਵਾਸੀ ਗੁਰੂਵਾਲੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਉਸ ਦੇ ਸਾਲੇ ਬਾਊ ਸਿੰਘ ਵਾਸੀ ਗੋਹਲਵੜ ਨੂੰ ਥਾਣਾ ਸਿਟੀ ਤਰਨਤਾਰਨ ਦੀ ਹੱਦ ਵਿੱਚ ਇੱਕ ਕਿਲੋ ਹੈਰੋਇਨ ਨਾਲ ਫੜਿਆ ਸੀ,ਪਰ ਬਾਅਦ ਵਿੱਚ ਕੇਸ ਨੂੰ ਰਫਾ-ਦਫਾ ਕਰਨ ਲਈ ਜਸਬੀਰ ਸਿੰਘ ਉਰਫ ਜੱਸਾ ਪੁੱਤਰ ਸਰਬਜੀਤ ਸਿੰਘ ਵਾਸੀ ਗੁਰੂਵਾਲੀ ਨੇ ਇੰਸਪੈਕਟਰ ਬਲਜੀਤ ਸਿੰਘ ਦੇ ਘਰ ਬੈਠ ਕੇ 3 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਦੇ ਦਿੱਤੀ ਅਤੇ ਨਿਕਲ ਗਿਆ ਸੀ। ਰਿਸ਼ਵਤ ਲੈਣ ਪਿੱਛੋਂ ਇੰਸਪੈਕਟਰ ਬਲਜੀਤ ਸਿੰਘ ਨੇ ਦੋਵਾਂ ਸਮੱਗਲਰਾਂ ਨੂੰ ਬਰਾਮਦ ਕੀਤੀ ਹੈਰੋਇਨ ਸਮੇਤ ਬਿਨਾਂ ਕਾਰਾਵਈ ਕੀਤੇ ਛੱਡ ਦਿੱਤਾ। ਵਸੂਲ ਕੀਤੀ ਰਿਸ਼ਵਤ ਦੀ ਰਕਮ ਬਾਅਦ ਵਿੱਚ ਇੰਸਪੈਕਟਰ ਬਲਜੀਤ ਸਿੰਘ, ਹਵਾਲਦਾਰ ਦਵਿੰਦਰ ਸਿੰਘ ਤੇ ਜਸਬੀਰ ਸਿੰਘ ਨੇ ਆਪਸ ਵਿੱਚ ਵੰਡ ਲਈ। ਨਾਰਕੋਟਿਕਸ ਸੈਲ ਨੂੰ ਸੂਚਨਾ ਮਿਲੀ ਸੀ ਕਿ ਕੱਲ੍ਹ ਹਵਾਲਦਾਰ ਦਵਿੰਦਰ ਸਿੰਘ ਸੀ ਆਈ ਏ ਸਟਾਫ ਨੇੜੇ ਘੁੰਮਦਾ ਵੇਖਿਆ ਗਿਆ ਹੈ, ਜਿਸ ਉੱਤੇ ਨਾਰਕੋਟਿਕਸ ਸੈਲ ਦੇ ਏ ਐਸ ਆਈ ਕਰਤਾਰ ਸਿੰਘ ਨੇ ਉਸ ਨੂੰ ਕਾਬੂ ਕਰ ਲਿਆ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

Continue Reading

ਪੰਜਾਬੀ ਖ਼ਬਰਾਂ

ਕਿਸਾਨਾਂ ਨੂੰ ਸਿੱਧੀ ਅਦਾਇਗੀ ਕਾਰਨ ਆੜ੍ਹਤੀ ਬਲੈਂਕ ਚੈਕ ਲੈਣ ਲੱਗੇ, ਕਿਸਾਨ ਵਿਰੋਧ ਨਹੀਂ ਕਰਦੇ

Published

on

mandi

ਚੰਡੀਗੜ੍ਹ, 14 ਅਪ੍ਰੈਲ – ਕਈ ਸਾਲਾਂ ਦੀ ਮਸ਼ੱਕਤ ਮਗਰੋਂ ਕਿਸਾਨਾਂ ਨੂੰ ਫਸਲ ਦੀ ਸਿੱਧੀ ਅਦਾਇਗੀ ਦੀ ਯੋਜਨਾ ਨੂੰ ਸੂਬੇ ਵਿੱਚ ਲਾਗੂ ਕੀਤਾ ਜਾ ਰਿਹਾ ਹੈ, ਪਰ ਆੜ੍ਹਤੀਆਂ ਵੱਲੋਂ ਕਿਸਾਨਾਂ ਤੋਂ ਬਲੈਂਕ ਚੈਕ ਲੈਣ ਦੇ ਕੇਸ ਪਤਾ ਲੱਗ ਰਹੇ ਹਨ। ਆੜ੍ਹਤੀਆਂ ਨੂੰ ਡਰ ਹੈ ਕਿ ਜਿਨ੍ਹਾਂ ਕਿਸਾਨਾਂ ਨੇ ਕਰਜ਼ਾ ਲਿਆ ਹੈ, ਉਨ੍ਹਾਂ ਤੋਂ ਵਸੂਲੀ ਰੁਕ ਸਕਦੀ ਹੈ। ਆੜ੍ਹਤੀਆਂ ਵੱਲੋਂ ਚੈਕ ਲੈਣ ਦਾ ਕੰਮ ਨਵਾਂ ਨਹੀਂ, ਅੱਗੇ ਵੀ ਹੁੰਦਾ ਹੈ। ਇਸ ਵਾਰ ਖਾਸ ਇਸ ਲਈ ਹੈ ਕਿ ਕੇਂਦਰ ਸਰਕਾਰ ਨੇ ਸਿੱਧੀ ਅਦਾਇਗੀ ਦੇ ਜਿਹੜੇ ਹੁਕਮ ਕੀਤੇ ਹਨ, ਆੜ੍ਹਤੀ ਉਸ ਦੀ ਕਾਟ ਲੱਭ ਰਹੇ ਹਨ।
ਬੀ ਕੇ ਯੂ ਉਗਰਾਹਾਂ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਲੰਮੇ ਸਮੇਂ ਤੋਂ ਕਿਸਾਨ ਸਿੱਧੀ ਅਦਾਇਗੀ ਦੀ ਲੜਾਈ ਲੜ ਰਹੇ ਹਨ। ਖੁਦ ਹਾਈ ਕੋਰਟ ਵਿੱਚ ਇਸ ਦੀ ਅਰਜ਼ੀ ਦਾਇਰ ਕੀਤੀ ਸੀ। ਸਖਤ ਮਸ਼ੱਕਤ ਤੋਂ ਬਾਅਦ ਅਸੀਂ ਕਾਮਯਾਬ ਹੋਏ, ਪਰ ਸੂਬੇ ਦੀ ਸਾਬਕਾ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਇਸ ਨੂੰ ਸਹੀ ਤਰ੍ਹਾਂ ਸਿਰੇ ਨਹੀਂ ਚੜ੍ਹਨ ਦਿੱਤਾ। ਇਸ ਵਾਰ ਕੇਂਦਰ ਸਰਕਾਰ ਨੇ ਇਹ ਯੋਜਨਾ ਲਾਗੂ ਕਰ ਦਿੱਤੀ ਹੈ ਤਾਂ ਆੜ੍ਹਤੀ ਇਸ ਕੰਮ ਨੂੰ ਰੋਕਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਆੜ੍ਹਤੀਆਂ ਦਾ ਮਨੀ ਲਾਂਡਰਿੰਗ ਦਾ ਧੰਦਾ ਹੈ, ਜਿਸ ਦਾ ਉਨ੍ਹਾਂ ਨੇ ਕੋਈ ਲਾਇਸੈਂਸ ਨਹੀਂ ਲਿਆ। ਛੋਟੇ ਕਿਸਾਨ ਆਪਣੀ ਲੋੜ ਲਈ ਆੜ੍ਹਤੀਆਂ ਉਤੇ ਨਿਰਭਰ ਹਨ। ਇਸ ਲਈ ਕੋਈ ਆੜ੍ਹਤੀਆ ਬਲੈਂਕ ਚੈਕ ਮੰਗਦਾ ਹੈ ਤਾਂ ਉਹ ਦੱਸਦੇ ਨਹੀਂ ਕਿ ਇਹ ਮੰਗ ਹੋਈ ਹੈ। ਅਸੀਂ ਯੂਨੀਅਨ ਵੱਲੋਂ ਕੋਈ ਵਿਰੋਧ ਨਹੀਂ ਕਰ ਸਕਦੇ, ਅਸੀਂ ਕਿਸਾਨਾਂ ਨੂੰ ਅਪੀਲ ਕੀਤੀ ਹੈ, ਪਰ ਉਹ ਰੁਕਣਗੇ ਨਹੀਂ।
ਆੜ੍ਹਤੀਆਂ ਦਾ ਕਹਿਣਾ ਹੈ ਕਿ ਬਹੁਤੇ ਕਿਸਾਨ ਆੜ੍ਹਤੀਆਂ ਤੋਂ ਪਹਿਲਾਂ ਰਕਮ ਲੈ ਲੈਂਦੇ ਤੇ ਕੁਝ ਹਿੱਸਾ ਫਸਲ ਖਰੀਦ ਮਗਰੋਂ ਮੋੜਦੇ ਹਨ। ਸਰਕਾਰ ਨੇ ਸਿੱਧੀ ਅਦਾਇਗੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਸੁਰੱਖਿਆ ਵਜੋਂ ਆੜ੍ਹਤੀਏ ਚੈਕ ਲੈ ਕੇ ਰੱਖਦੇ ਹਨ। ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਆੜ੍ਹਤੀ ਕਿਸਾਨਾਂ ਨੂੰ ਬਲੈਕਮੇਲ ਨਹੀਂ ਕਰਦੇ। ਜੇ ਇੰਝ ਕਰਨਗੇ ਤਾਂ ਕਿਸਾਨ ਉਨ੍ਹਾਂ ਕੋਲ ਫਸਲ ਲੈ ਕੇ ਨਹੀਂ ਆਵੇਗਾ।

Continue Reading

ਰੁਝਾਨ


Copyright by IK Soch News powered by InstantWebsites.ca