Punjab's painful past- Gurjeet Kaur | Latest Punjabi Article
Connect with us [email protected]

ਰਚਨਾਵਾਂ ਨਵੰਬਰ 2020

ਪੰਜਾਬ ਦੀ ਦਰਦਾ ਭਰੀ ਆਪ ਬੀਤੀ

Published

on

article ik soch

ਜਖ਼ਮੀ ਹੋਇਆ ਪੰਜਾਬ ਦਰਦਾਂ ਦੀ ਪੀੜ ਨਾ ਸਹਾਰਦਾ ਹੋਇਆ ਰੋਦਾਂ ਕੁਰਲਾਉਂਦਾ ਕਹਿ ਰਿਹਾ ਸੀ ਕਿ ਸਿਆਣਿਆਂ ਸੱਚ ਹੀ ਕਿਹਾ ਕਿ ਸਮਾਂ ਇਕੋ ਜਿਹਾ ਨਹੀਂ ਰਹਿੰਦਾ ।ਪਰ ਲੱਗਦਾ ਰੱਬ ਮੇਰੇ ਨਾਲ ਰੁੱਸ ਗਿਆ ਤਾਂਹੀ ਤਾਂ ਬਹੁਤ ਸਾਲਾਂ ਤੋਂ ਉਹ ਮੇਰੇ ਸਬਰ ਦਾ ਇਮਤਿਹਾਨ ਲੈ ਰਿਹਾ ।ਪੰਜਾਬ ਦੀਆਂ ਅੱਖਾਂ ਚੋ ਲਗਾਤਾਰ ਹੰਝੂ ਵਹਿ ਰਹੇ ਸੀ ।ਖੁਦ ਨਾਲ ਗੱਲਾਂ ਕਰਦਾ ਹੋਇਆ ਪੰਜਾਬ ਬੁੜਬੁੜਾਉਦਾ ਹੋਇਆ ਕਹਿੰਦਾ ਕਿ ਕਿੰਨਾ ਵਧੀਆ ਸਮਾਂ ਸੀ ਜਦ ਮੈਂ ਜਰਵਾਨਾ ਸੀ ਅਤੇ ਮੇਰੇ ਧੀਆਂ ਪੁੱਤਰ ਵੀ ਮੇਰੀ ਤਾਕਤ ਹੁੰਦੇ ਸੀ ।ਉਦੋਂ ਨਾਦਰ ਸ਼ਾਹ ਅਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਮੇਰੇ ਧੀਆਂ ਪੁੱਤਰਾਂ ਦੀ ਬਹਾਦਰੀ ਤੋਂ ਡਰਦੇ ਥਰ ਥਰ ਕੰਬਦੇ ਸੀ ।ਮੇਰੇ ਧੀਆਂ ਪੁੱਤਰ ਗੁਰੂਆਂ ,ਪੀਰਾਂ ਦੀਆਂ ਦਿੱਤੀਆਂ ਸਿਖਿਆਵਾਂ ਉੱਤੇ ਚਲਦੇ ਸੀ ।ਮੈਂ ਬਹੁਤ ਖੁਸ਼ਹਾਲ ਹੁੰਦਾ ਸੀ ।ਦੂਜੇ ਦੇਸ਼ ਮੈਨੂੰ ਸੋਨੇ ਦੀ ਚਿੜੀ ਕਹਿ ਬੁਲਾਉਦੇ ਤਾਂ ਮੇਰਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ।ਮੇਰੇ ਸ਼ੇਰ ਪੁੱਤਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦਾ ਦਰਦ ਮੇਰੇ ਤੋਂ ਸਹਾਰ ਨਹੀਂ ਹੋਇਆ ਕਿਉਂਕਿ ਕਹਿੰਦੇ ਹਨ ਨਾ ਘਰ ਦਾ ਭੇਤੀ ਲੰਕਾ ਢਾਹੇ ।ਬਸ ਆਪਣੇ ਹੀ ਪੁੱਤਰਾਂ ਦੀ ਗਦਾਰੀ ਕਰਕੇ ਦੁਸ਼ਮਣ (ਅੰਗਰੇਜ਼ ) ਜਿੱਤ ਗਏ ।ਉਹਨਾਂ ਮੇਰੇ ਸਰੀਰ ਦਾ ਜਰੂਰੀ ਅੰਗ (ਪਾਕਿਸਤਾਨ ) ਮੇਰੇ ਸਰੀਰ ਨਾਲੋਂ ਵੱਖ ਕਰ ਦਿੱਤਾ ।ਉਹਨਾਂ ਜਾਲਮਾਂ ਮੇਰੇ ਦਰਿਆਵਾਂ ਦਾ ਪਾਣੀ ਵੀ ਵੰਡ ਦਿੱਤਾ । ਉੱਨੀ ਸੌ ਸੰਤਾਲੀ ਦੇ ਵਿੱਚ ਲੱਗੇ ਇਸ ਜਖ਼ਮ ਦੀ ਤਾਬ ਸਾਲਾਂ ਤੱਕ ਰਿਸਦੀ ਰਹੀ ਅਤੇ ਉਸ ਉੱਪਰ ਕੋਈ ਮਲ੍ਹਮ ਲਗਾਉਣ ਲਈ ਤਾਂ ਨਹੀਂ ਆਇਆ ਪਰ ਕੁਝ ਆਪਣੇ ਹੀ ਗਦਾਰ ਉੱਨੀ ਸੌ ਚੁਰਾਸੀ ਵਿੱਚ ਉਹਨਾਂ ਜਖ਼ਮਾਂ ਉੱਪਰ ਆਏ ਖਰੀਡਾਂ ਨੂੰ ਖੁਰਚ ਕੇ ਨਮਕ ਲਗਾਉਣ ਆ ਗਏ ।ਜਿਨ੍ਹਾਂ ਨੇ ਮੇਰੇ ਸਾਹਮਣੇ ਮੇਰੇ ਪੁੱਤਰਾਂ ਨੂੰ ਗਲਾਂ ਚ ਟਾਇਰ ਪਾ ਕੇ ਜਿਊਂਦੇ ਸਾੜਿਆ ਅਤੇ ਮੇਰੀਆਂ ਧੀਆਂ ਦੀਆਂ ਇੱਜਤਾਂ ਲੁੱਟੀਆਂ ।ਇਹ ਯਾਦ ਕਰਦਿਆਂ ਹੀ ਪੰਜਾਬ ਧਾਹਾਂ ਮਾਰ ਰੋਦਾਂ ਰੱਬ ਨੂੰ ਅਰਜੋਈ ਕਰਦਾ ਕਿ ਰੱਬਾ ਬਸ ਕਰ ਹੋਰ ਦਰਦ ਸਹਿਣ ਨਹੀਂ ਹੁੰਦਾ ।ਮੇਰੇ ਸਬਰ ਦਾ ਹੋਰ ਇਮਤਿਹਾਨ ਨਾ ਲੈ , ਮੈਂ ਹੱਥ ਜੋੜ ਵਾਸਤੇ ਪਾਉਂਦਾ ।

ਗੋਡਿਆਂ ਭਾਰ ਬੈਠਾ ਪੰਜਾਬ ਧਰਤੀ ਉੱਪਰ ਹੀ ਨਿਢਾਲ ਹੋ ਕੇ ਡਿੱਗ ਪਿਆ ।ਪੰਜਾਬ ਆਪਣੇ ਅਗਲੇ ਦਰਦ ਨੂੰ ਯਾਦ ਕਰਦਾ ਹੋਇਆ ਬੋਲਿਆਂ ਕਿ ਰੱਬਾ ਸਭ ਕਹਿੰਦੇ ਤੇਰੇ ਘਰ ਦੇਰ ਹੈ ਹਨੇਰ ਨਹੀਂ ।ਪਰ ਰੱਬਾ ਮੈਨੂੰ ਲੱਗਦਾ ਤੇਰੇ ਘਰ ਮੇਰੇ ਲਈ ਹਨੇਰ ਤੋਂ ਬਿਨਾਂ ਕੁਝ ਨਹੀਂ ਬਚਿਆ। ਮੇਰੇ ਹੀ ਪੁੱਤਰਾਂ ਨੇ ਮੇਰੀ ਹੋਂਦ ਨੂੰ ਹੀ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ।ਜਿਨ੍ਹਾਂ ਅੰਗਰੇਜ਼ਾਂ ਨੇ ਮੇਰੇ ਸਰੀਰ ਦਾ ਅੰਗ ਅਲੱਗ ਕੀਤਾ ਸੀ ਮੇਰੇ ਧੀਆਂ ਪੁੱਤਰਾਂ ਨੇ ਉਹਨਾਂ ਦੀ ਬੋਲੀ ਨੂੰ ਅਪਣਾ ਕੇ ਆਪਣੀ ਮਾਂ ਬੋਲੀ ਨੂੰ ਭੁਲਾ ਦਿੱਤਾ ।ਫੇਰ ਮੇਰੇ ਨਾਲ ਗੁੱਸੇ ਹੋ ਕੇ ਉਹਨਾਂ ਦੇ ਮੁਲਕ ਚ ਜਾ ਕੇ ਵਸਣਾ ਸ਼ੁਰੂ ਕਰ ਦਿੱਤਾ।ਮੇਰੇ ਧੀਆਂ ਪੁੱਤਰ ਇਕ ਵਾਰ ਮੈਨੂੰ ਛੱਡ ਕੇ ਅਜਿਹਾ ਗਏ ਕਿ ਸਦਾ ਲਈ ਮੇਰੇ ਤੋਂ ਦੂਰ ਹੋ ਗਏ ।ਮੈਂ ਉਹਨਾਂ ਦੇ ਵਿਛੋੜੇ ਚ ਵਿਰਲਾਪ ਕਰਦਾ ਰਹਿੰਦਾ ਪਰ ਮੇਰੇ ਦਰਦ ਨੂੰ ਵੰਡਾਉਣ ਵਾਲਾ ਕੋਈ ਨਹੀਂ ।ਰੱਬ ਨਾਲ ਗੱਲਾਂ ਕਰਦਾ ਕਰਦਾ ਪੰਜਾਬ ਸੌ ਗਿਆ ।

ਅਗਲੇ ਦਿਨ ਉੱਠ ਕੇ ਪੰਜਾਬ ਦਿਨ ਦਿਹਾੜੇ ਹੋਏ ਧੀਆਂ ਦੇ ਬਲਾਤਕਾਰ ਨੂੰ ਦੇਖਦਾ ਤਾਂ ਉਸਦਾ ਹਿਰਦਾ ਕੁਰਲਾ ਉੱਠਦਾ ਹੈ।ਅਜੇ ਉਸ ਚੀਸ ਚੋ ਬਾਹਰ ਨਹੀਂ ਨਿਕਲਿਆ ਹੁੰਦਾ ਕਿ ਪੰਜਾਬ ਨੂੰ ਨਸ਼ਿਆਂ ਚ ਗਰਕ ਹੋਏ ਪੁੱਤਰਾਂ ਦੀਆਂ ਲਾਸ਼ਾਂ ਦਿਖਾਈ ਦਿੰਦੀਆ ਹਨ।ਪੁੱਤਰਾਂ ਦੀ ਲਾਸ਼ ਉੱਪਰ ਕੀਰਨੇ ਪਾਉਂਦੇ ਪੰਜਾਬ ਨੂੰ ਅਹਿਮਦ ਸ਼ਾਹ ਅਬਦਾਲੀ ਦਿਖਾਈ ਦਿੰਦਾ, ਜੋ ਪੰਜਾਬ ਨੂੰ ਕਹਿ ਰਿਹਾ ਸੀ ਕਿ ਕਦੇ ਤੇਰੇ ਪੁੱਤਰ ਜੰਗਾਂ ਯੁੱਧਾਂ ਵਿੱਚ ਆਪਣੀ ਤਾਕਤ ਦਾ ਲੋਹਾ ਮੰਨਵਾਉਦੇ ਹੋਏ ਕਹਿੰਦੇ ਹੁੰਦੇ ਸੀ ਸਵਾ ਲਾਖ ਸੇ ਇਕ ਲੜਾਊ ,ਤਬੈ ਗੋਬਿੰਦ ਸਿੰਘ ਨਾਮ ਕਹਾਊ ।ਪਰ ਅੱਜ ਸਵਾ ਲੱਖ ਨਾਲ ਲੜਨ ਵਾਲੇ ਪੁੱਤ ਇੰਨੇ ਕ ਨਿਕੰਮੇ ਹੋ ਗਏ ਕਿ ਪੰਜ ਰੁਪਏ ਦੀ ਸਰਿੰਜ ਦੇ ਵਾਰ ਨਾਲ ਹੀ ਹਾਰ ਮੰਨ ਜਾਂਦੇ ।

ਤੇਰੇ ਪੁੱਤਰ ਹੁਣ ਤੇਰੀ ਰੱਖਿਆ ਕੀ ਕਰਨਗੇ ਉਹ ਤਾਂ ਗੁਰੂਆਂ ਦੀ ਗੁਰਬਾਣੀ ਦੀ ਰੱਖਿਆ ਵੀ ਨਹੀਂ ਕਰ ਸਕਦੇ ।ਗੁਟਕਾ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਸਾੜ ਕੇ ਜਾਂ ਪਾੜ ਕੇ ਸੜਕਾਂ ਉੱਪਰ ਰੋਲਿਆ ਜਾ ਰਿਹਾ ।ਪੰਜਾਬ ਨੂੰ ਅਬਦਾਲੀ ਦੀ ਗਰਜਦੀ ਅਵਾਜ਼ ਸੁਣ ਕੇ ਖਿੱਝ ਆਉਦੀ ਤਾਂ ਪੰਜਾਬ ਅਬਦਾਲੀ ਨੂੰ ਚੁੱਪ ਰਹਿਣ ਦਾ ਵਾਸਤਾ ਪਾਉਂਦਾ ਤਾਂ ਅਬਦਾਲੀ ਹੋਰ ਉੱਚੀ ਅਵਾਜ਼ ਵਿੱਚ ਪੰਜਾਬ ਨੂੰ ਕਹਿੰਦਾ ਕਿ ਮੈਨੂੰ ਚੁੱਪ ਕਰਵਾ ਕੇ ਕੀ ਤੂੰ ਇਸ ਬੇਅਦਬੀ ਨੂੰ ਰੋਕ ਸਕੇਗਾ ? ਨਹੀਂ ਕਦੇ ਵੀ ਨਹੀਂ ਰੋਕ ਸਕਦਾ ।ਤੇਰਾ ਅੰਤ ਨੇੜੇ ਆ ਤੈਨੂੰ ਤੇਰੇ ਪੁੱਤਰਾਂ ਮਾਰ ਦੇਣਾ ਜਾਂ ਤੈਨੂੰ ਜੰਜੀਰਾਂ ਚ ਕੈਦ ਕਰ ਕਿਸੇ ਕਾਲ ਕੋਠੜੀ ਚ ਸੁੱਟ ਦੇਣਾ ।ਉਸ ਕਾਲ ਕੋਠੜੀ ਚ ਸਮੇਂ ਦੀ ਵਜ਼ੀਰ ਤੈਨੂੰ ਅਤੇ ਤੇਰੇ ਪੁੱਤਰਾਂ ਨੂੰ ਆਪਣੀਆਂ ਉਂਗਲਾਂ ਉੱਪਰ ਨਚਾਉਣਗੇ ।ਪੰਜਾਬ ਚੀਕ ਕੇ ਕਹਿੰਦਾ ਮੈਂ ਅਜਿਹਾ ਨਹੀਂ ਹੋਣ ਦੇਆਗਾਂ ।

ਤੇਰੇ ਕੋਲ ਰਹਿੰਦੇ ਧੀਆਂ, ਪੁੱਤਰਾਂ ਨੂੰ ਕੋਈ ਨੌਕਰੀ ਨਹੀਂ ਦਿੰਦਾ। ਜਿਸ ਕਰਕੇ ਉਹ ਧਰਨਿਆਂ ਉੱਪਰ ਬੈਠ ਕੇ ਡੰਡੇ ,ਸੋਟੀਆਂ ਖਾ ਰਹੇ ।ਇਸੇ ਕਰਕੇ ਤੇਰੇ ਪੁੱਤਰ ਧੀਆਂ ਤੈਨੂੰ ਇਕੱਲੇ ਛੱਡ ਕੇ ਤੈਥੋਂ ਕੋਹਾਂ ਦੂਰ ਜਾ ਰਹੇ ।ਤੇਰੇ ਆਲਸੀ ਪੁੱਤਰ ਧੀਆਂ ਤੇਰੇ ਕੋਲ ਰਹਿ ਕੇ ਕੰਮ ਨਹੀਂ ਕਰਦੇ ਪਰ ਬਾਹਰ ਹੋਰ ਮੁਲਕਾਂ ਕੋਲ ਜਾ ਕੇ ਰਾਤਾਂ ਜਾਗ ਕੇ ਸਿਫਟਾਂ ਲਗਾਉਦੇ ਹਨ। ਪੰਜਾਬ ਕੰਨਾਂ ਉੱਪਰ ਹੱਥ ਰੱਖ ਘੁੱਟ ਕੇ ਅੱਖਾਂ ਬੰਦ ਕਰਕੇ ਅਬਦਾਲੀ ਦੀ ਅਵਾਜ਼ ਨਾ ਸੁਣਨ ਦੀ ਕੋਸ਼ਿਸ਼ ਕਰਦਾ ਪਰ ਅਸਫਲ ਰਹਿੰਦਾ ।ਅਬਦਾਲੀ ਪੰਜਾਬ ਨੂੰ ਲਾਹਨਤਾਂ ਪਾਉਂਦਾ ਕਹਿੰਦਾ ਕਿ ਤੈਨੂੰ ਕਿੰਨਾ ਮਾਣ ਸੀ ਆਪਣੇ ਪਹਿਰਾਵੇ ,ਖਾਣ ਪੀਣ ਅਤੇ ਸਭਿਆਚਾਰ ਉੱਤੇ ।ਉਦੋਂ ਹਿੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਖਾਈਏ ਮਨ ਭਾਉਂਦਾ ਅਤੇ ਪਹਿਨੀਏ ਜੱਗ ਭਾਉਂਦਾ ।ਪਰ ਤੇਰੀਆਂ ਨੂੰਹਾਂ ,ਪੁੱਤਰਾਂ ਅਤੇ ਧੀਆਂ ਨੇ ਸਭ ਕੁਝ ਹੀ ਵਿਸਾਰ ਦਿੱਤਾ।ਫੈਸ਼ਨ ਵਿੱਚ ਉਹਨਾਂ ਦੇ ਕੱਪੜੇ ਇੰਨੇ ਕ ਛੋਟੇ ਹੋ ਗਏ ਕਿ ਦੇਖਣ ਵਾਲੇ ਸ਼ਰਮਾ ਜਾਣ। ।ਉਹਨਾਂ ਨੇ ਤਾਂ ਚਰਖੇ ,ਚਾਟੀਆਂ ,ਹਲ ,ਪੰਜਾਲੀਆਂ ,ਫੁਲਕਾਰੀਆਂ ਮਧਾਣੀਆਂ ਆਦਿ ਤੇਰੇ ਸਭਿਆਚਾਰ ਨੂੰ ਭੁਲਾ ਦਿੱਤਾ ।ਕਦੇ ਸ਼ਰਮ ਤੇਰੇ ਪਰਿਵਾਰ ਦਾ ਗਹਿਣਾ ਹੁੰਦੀ ਸੀ ਪਰ ਉਹ ਗਹਿਣਾ ਕਿਧਰੇ ਗਵਾਚ ਗਿਆ ।ਬਜ਼ੁਰਗਾਂ ਦਾ ਸਤਿਕਾਰ ਤਾਂ ਕੀ ਹੋਣਾ ਸੀ ਸਗੋਂ ਉਹਨਾਂ ਨੂੰ ਗਲੀਆਂ ਅਤੇ ਬਿਰਧ ਆਸ਼ਰਮਾਂ ਚ ਰੋਲਿਆ ਜਾਂ ਰਿਹਾ। ਪੰਜਾਬ ਖੁੱਦ ਨੂੰ ਬੇਹੱਦ ਦੁਖੀ ਅਤੇ ਲਾਚਾਰ ਮਹਿਸੂਸ ਕਰਦਾ ।

ਕੁਝ ਸਮੇਂ ਲਈ ਹਰ ਪਾਸੇ ਸੰਨਾਟਾ ਛਾਹ ਜਾਂਦਾ ਤਾਂ ਪੰਜਾਬ ਸੁੱਖ ਦਾ ਸਾਹ ਲੈਂਦਾ ਕਿ ਅਬਦਾਲੀ ਚਲਾ ਗਿਆ ।ਪੰਜਾਬ ਦੀਆਂ ਬੰਦ ਅੱਖਾਂ ਚੋ ਵੀ ਹੰਝੂਆਂ ਦੀ ਝੜੀ ਲੱਗੀ ਹੋਈ ਹੈ ।
ਅਬਦਾਲੀ ਉੱਚੀ ਉੱਚੀ ਹੱਸ ਕੇ ਕਹਿੰਦਾ ਕਿਵੇਂ ਬਚਾਵੇਗਾ ਆਪਣੇ ਪੁੱਤਰਾਂ ਨੂੰ ।ਸਮੇਂ ਦੀਆਂ ਸਰਕਾਰਾਂ ਤੇਰੀ ਕਿਸਾਨੀ ਨੂੰ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਕਰ ਦਿੱਤਾ ।ਪੰਜਾਬ ਤ੍ਰਬਕ ਕੇ ਆਸ ਪਾਸ ਦੇਖਦਾ ਤਾਂ ਅਬਦਾਲੀ ਸਾਹਮਣੇ ਵੱਲ ਉਂਗਲ ਕਰਕੇ ਪੰਜਾਬ ਨੂੰ ਝਾਤੀ ਮਾਰਨ ਲਈ ਕਹਿੰਦਾ ਦੇਖ ਧਰਨੇ ਲੱਗੇ ,ਤੇਰੇ ਕਮਾਊ ਪੁੱਤ ਸੜਕਾਂ ਉੱਪਰ ਰੁਲ ਰਹੇ ।ਤੇਰੀ ਕਿਸਾਨੀ ਵੀ ਸਰਕਾਰਾਂ ਅਤੇ ਕੰਪਨੀਆਂ ਦੀ ਗੁਲਾਮ ਹੋਣ ਵਾਲੀ ਹੈ ।ਸਰਕਾਰਾਂ ਮਿਲ ਕੇ ਤੇਰੇ ਪੁੱਤਰਾਂ ਨੂੰ ਠੱਗ ਲੈਣਾ ਚਾਹੁੰਦੀਆਂ ।ਤੇਰਾ ਕਿਸਾਨ ਪੁੱਤ ਤਾਂ ਕਰਜ਼ੇ ਹੱਥੋਂ ਪਹਿਲਾਂ ਹੀ ਹਾਰ ਮੰਨ ਕੇ ਜਹਿਰੀਲੀ ਦਵਾਈ ਜੇਬ ਚ ਪਾ ਕੇ ਘੁੰਮਦਾ ਸੀ ।ਸਰਕਾਰਾਂ ਨੇ ਆਪਣੀ ਜਿੱਦ ਚ ਕਿਸਾਨ ਵਿਰੋਧੀ ਆਰਡੀਨੈਂਸ ਪਾਸ ਕਰ ਦਿੱਤੇ ਤਾਂ ਤੇਰੇ ਪੁੱਤ ਕੰਗਾਲ ਹੋ ਜਾਣਗੇ ।ਤੂੰ ਭੁੱਖਾ ਮਰੇਗਾ ।

ਤੇਰੇ ਕਿਸਾਨ ਪੁੱਤਰ ਦੇ ਸਿਰ ਉੱਪਰ ਹੀ ਤੇਰਾ ਗੁਜ਼ਾਰਾ ਚਲਦਾ ਸੀ ਉਹ ਗੁਜ਼ਾਰਾ ਵੀ ਬੰਦ ਹੋ ਗਿਆ ਤਾਂ ਤੇਰਾ ਪਤਨ ਹੋ ਜਾਵੇਗਾ ।ਤੇਰੀ ਅਤੇ ਤੇਰੀ ਕਿਸਾਨੀ ਦੀ ਹੋਂਦ ਖਤਮ ਹੋ ਜਾਵੇਗੀ ।ਪੰਜਾਬ ਨੂੰ ਅਬਦਾਲੀ ਦੀਆਂ ਚੁਭਵੀਆਂ ਗੱਲਾਂ ਸੁਣ ਕੇ ਗੁੱਸਾ ਆ ਰਿਹਾ ਸੀ ।ਪਰ ਲਾਚਾਰ ਅਤੇ ਬੇਵਸ ਹੋਇਆ ਪੰਜਾਬ ਅੱਖਾਂ ਵਿਚ ਵਹਿੰਦੇ ਹੰਝੂ ਲਈ ਹੱਥ ਜੋੜ ਕੇ ਰੱਬ ਅੱਗੇ ਅਰਜੋਈ ਕਰਦਾ ਕਿ ਰੱਬਾ ਮੇਰੇ ਧੀਆਂ ਪੁੱਤਰਾਂ ਦੀ ਖੁਸ਼ਹਾਲੀ ਮੋੜ ਦੇ , ਉਹਨਾਂ ਭਟਕੇ ਹੋਇਆ ਨੂੰ ਸਿੱਧੇ ਰਾਹੇ ਪਾਦੇ ਮੇਰੇ ਮਾਲਕਾਂ ।ਅਰਜੋਈ ਕਰਕੇ ਪੰਜਾਬ ਦਾ ਦਿਲ ਅਥਾਹ ਪੀੜਾਂ ਅਤੇ ਦਰਦ ਮਹਿਸੂਸ ਕਰਦਾ ਮਨ ਚ ਆਸ ਲਾਈ ਬੈਠਾ ਕਿ ਕਾਸ਼ ਮੇਰੇ ਧੀਆਂ ਪੁੱਤਰ ਮੇਰੀ ਹੋਂਦ ਨੂੰ ਬਚਾਉਣ ਲਈ ਕੋਈ ਉਪਰਾਲਾ ਕਰ ਲੈਣ ।ਉਹਨਾਂ ਦੀ ਮਿਹਨਤ ਰੰਗ ਲੈ ਆਵੇ ਅਤੇ ਮੈਂ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਪੰਜਾਬ ਬਣ ਜਾਵਾ । ਆਪਣੇ ਧੀਆਂ ਪੁੱਤਰਾਂ ਤੋਂ ਆਪਣੀ ਹੋਂਦ ਬਚਾਉਣ ਦੀਆਂ ਆਸਾ ਲਾਈ ਬੈਠੇ ਪੰਜਾਬ ਦੀਆਂ ਅੱਖਾਂ ਚੋ ਹੰਝੂ ਵਹਿ ਤੁਰੇ ।ਪੰਜਾਬ ਨੂੰ ਆਪਣਾ ਅੰਤ ਨੇੜੇ ਆਉਂਦਾ ਦਿਖਾਈ ਦੇ ਰਿਹਾ ਸੀ ।

-ਗੁਰਜੀਤ ਕੌਰ

Continue Reading
1 Comment

1 Comment

  1. Kaur sahib

    November 21, 2020 at 10:17 am

    Bohat hi vdiya trike nal punjab de hallat biyaan kite , Punjab de jazbata nu bohat hi ziyada emotions nal ubaar k likhya,

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ