Peasant struggle and the minds of the youth of Punjab | Punjabi Poetry
Connect with us [email protected]

ਰਚਨਾਵਾਂ ਨਵੰਬਰ 2020

ਕਿਰਸਾਨੀ ਸੰਘਰਸ਼ ਅਤੇ ਪੰਜਾਬ ਦੇ ਨੌਜਵਾਨਾਂ ਦਾ ਮਨ

Published

on

punjabi article

ਪੰਜਾਬ ਦੇ ਨੌਜਵਾਨਾਂ ਲਈ ਸਦੀਆਂ ਤੋਂ ਯੋਧੇ,ਸੂਰਵੀਰ,ਜਾਂਬਾਜ ਆਦਿ ਸ਼ਬਦ ਵਰਤੇ ਜਾਂਦੇ ਰਹੇ ਹਨ ਅਤੇ ਜਾਂਦੇ ਰਹਿਣਗੇ। ਸਿਕੰਦਰ ਤੋਂ ਲੈ ਕੇ ਅੰਗਰੇਜਾਂ ਤੱਕ ਪੰਜਾਬ ਦੇ ਨੌਜਵਾਨਾਂ ਨੇ ਜ਼ੁਲਮ ਨਾਲ ਟੱਕਰ ਲੈਣ ਅਤੇ ਜਾਨ ਦੀ ਬਾਜੀ ਬਿਨ੍ਹਾਂ ਕਿਸੀ ਨਿੱਜੀ ਸੁਆਰਥ ਦੇ ਲਗਾਉਣ ਤੋਂ ਸੰਕੋਚ ਨਹੀਂ ਕੀਤਾ। ਇਹੀ ਕਾਰਨ ਹੈ ਕਿ ਪੰਜਾਬ ਦੀ ਧਰਤੀ ‘ਤੇ ਸ਼ਹੀਦ ਹੋਣ ਵਾਲੇ ਨੌਜਵਾਨ ਦੀ ਗਿਣਤੀ ਭਾਰਤ ਅਤੇ ਦੁਨੀਆਂ ਨਾਲੋਂ ਵਧੇਰੇ ਹੈ। ਇਸਦਾ ਮੁੱਖ ਕਾਰਨ ਪੰਜਾਬ ਦੇ ਨੌਜਵਾਨਾਂ ਦਾ ਇਕ ਵਿਸ਼ੇਸ਼ ਪ੍ਰਕਾਰ ਦਾ ਮਨ ਹੋਣਾ ਹੈ ਜੋ ਸੰਘਰਸ਼ ਤੇ ਬੰਦਗੀ ਵਿਚੋਂ ਜੰਮਿਆ ਹੈ। ਸਿੱਖ ਨੌਜਵਾਨਾਂ ਦਾ ਇਕ ਵਿਸ਼ੇਸ਼ ਮਨ ਹੈ, ਜੋ ਦੇਸ਼ ਦੀ ਬਾਕੀ ਯੁਵਾ ਪੀੜੀ ਨਾਲੋਂ ਵੱਖਰਾ ਹੈ। ਕਾਰਨ ਪੰਜਾਬ ਦਾ ਇਤਿਹਾਸ ਹੈ। ਚੌਥੀ ਅਤੇ ਪੰਜਵੀਂ ਪੂਰਵ ਈਸਵੀ ਵਿਚ ਫਰਾਂਸੀਆਂ ਅਤੇ ਯੂਨਾਨੀਆਂ ਦੇ ਪੰਜਾਬ ਵਿਚ ਆਉਣ ਤੋਂ ਪਿੱਛੋਂ ਇਥੋਂ ਦਾ ਜੀਵਨ ਅਤਿਅੰਤ ਨਿਰੰਤਰਸ਼ੀਲ ਤੇ ਗਤੀਸ਼ੀਲ ਬਣ ਗਿਆ। ਨਵੀ ਸਥਿਤੀ ਨਾਲ ਬਦਲਣਾ ਤੇ ਜਿਊਂਦੇ ਰਹਿਣ ਲਈ ਬਲਵਾਨ ਕਰਮ ਦੇ ਯੋਗ ਧਿਆਨ ਧਾਰਨਾ ਪੰਜਾਬੀ ਮਨ ਦਾ ਇਕ ਖਾਸ ਲੱਛਣ ਹੈ। ਇਹ ਲੱਛਣ ਅੱਠਵੀ ਸਦੀ ਤੋਂ ਪਿੱਛੋਂ ਤੁਰਕਾਂ ਦੇ ਪੰਜਾਬ ਆਉਣ ਤੇ ਇਸਨੂੰ ਲੁੱਟਣ ਤੋਂ ਪਿੱਛੋਂ ਹੋਰ ਵੀ ਸ਼ਕਤੀਸ਼ਾਲੀ ਬਣ ਗਏ।1
1699 ਦੀ ਵਿਸਾਖੀ ਇਸ ਮਨ ਵਿਚ ਸੰਤ ਸਿਪਾਹੀ ਦੋਵੇਂ ਗੁਣ ਆ ਗਏ। ਜਦੋਂ ਸਿੱਖ ਗੁਰੂ ਉੱਭਰੇ ਕਿਸਾਨ,ਨਿਰਜਮੀਨ ਕਾਮਾ ਤੇ ਛੋਟਾ ਦੁਕਾਨਦਾਰ ਕਾਫੀ ਸੰਕਟ ਵਾਲਾ ਜੀਵਨ ਜਿਊਂ ਰਹੇ ਸਨ। ਬਾਬਰ ਨੇ ਆਪਣੇ ਬਾਬਰਨਾਮਾ ਵਿਚ ਕਿਸਾਨ ਤੇ ਨਿਰਜਮੀਨ ਕਾਮੇ ਦੀ ਦਰਦਨਾਕ ਹਾਲਤ ਦਾ ਜਿਕਰ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀਆਂ ਦੀ ਇਸ ਲੁੱਟ,ਦੁਰਦਸ਼ਾ ਤੇ ਇਸ ਨਾਲ ਸੰਬੰਧਿਤ ਸੰਤਾਪ ਨੂੰ ਪੂਰੀ ਤਰਾਂ ਸਮਝਿਆ ਤੇ ਨਾਲ ਹੀ ਪੰਜਾਬੀ। ਧਰਮਾਂ ਤੇ ਸੰਸਕ੍ਰਿਤੀ ਦੇ ਸੰਭਵ ਵਿਨਾਸ਼ ਨੂੰ ਵੀ। ਉਹਨਾਂ ਜੋ ਸ੍ਰਿਸ਼ਟੀ ਪ੍ਰਬੰਧ ਆਪਣੀ ਬਾਣੀ ਵਿਚ ਉਸਾਰਿਆ ਤੇ ਜਿਸ ਬਰਾਬਰੀ ਲਈ ਵਚਨਬੱਧ ਨਿਰਵਰਗ ਸੰਸਥਾ ਦੀ ਸਿਰਜਣਾ ਕੀਤੀ,ਉਸ ਰਾਹੀਂ ਸਫਲਤਾ ਨਾਲ ਵਿਸ਼ਾਦ-ਗ੍ਰਸਤ ਅਤੇ ਲੁੱਟੇ ਗਏ ਪੰਜਾਬੀ ਕਿਸਾਨ ਨੂੰ ਨਾਇਕ ਵਿਚ ਬਦਲ ਦਿੱਤਾ।2
ਇਹ ਨਾਇਕ ਸਦੀਆਂ ਤੋਂ ਜ਼ੁਲਮ ਤੇ ਜ਼ਾਲਮ ਖਿਲਾਫ਼ ਲੜਣ ਦੀ ਆਪਣੀ ਭੂਮਿਕਾ ਨਿਭਾਉਂਦਾ ਆਇਆ ਹੈ।
1947 ਭਾਰਤ ਦੇ ਆਜ਼ਾਦ ਹੋਣ ਤੋਂ ਬਾਅਦ ਪੰਜਾਬ ਨਾਲ ਹੋਏ ਵਿਸ਼ਵਾਸਘਾਤ ਦੇ ਵਿਰੁੱਧ ਵੀ ਇਸਨੇ ਆਪਣੀ ਆਵਾਜ ਨੂੰ ਬੁਲੰਦ ਕੀਤਾ। ਆਜ਼ਾਦੀ ਤੋਂ ਬਾਅਦ ਜਿਹੜਾ ਆਰਥਿਕ ਸੱਭਿਆਚਾਰਕ ਅਤੇ ਆਰਥਿਕ ਢਾਂਚਾ ਹਕੂਮਤ ਲੈ ਕੇ ਆਈ ਇਕ ਪਾਸੜ ਸੀ ਜੋ ਪੰਜਾਬ ਦੀ ਹੋਂਦ ਲਈ ਖਤਰਾ ਸੀ। ਪੰਜਾਬ ਵਿਚ ਇਸਦਾ ਕਿਸਾਨ ਤੋਂ ਨਾਇਕ ਬਣੇ ਨੌਜਵਾਨਾਂ ਨੇ ਵਿਰੋਧ ਕੀਤਾ ਤੇ ਦਹਿਸ਼ਤਗਰਦ ਤੇ ਫਿਰਕਾਪ੍ਰਸਤੀ ਕਹਿਕੇ ਬਦਨਾਮ ਕੀਤਾ। ਜੁਝਾਰੂਆਂ ਦੇ ਇਕ ਗਰੁੱਪ ‘ਬੱਬਰਾਂ’ ਨੇ ਆਪਣੇ ਇਕ ਪੈਂਫਲਿਟ ਵਿਚ ਸਾਫ ਲਿਖਿਆ ਕਿ ਉਹਨਾਂ ਦੀ ਲੜਾਈ ‘ਮਨੁੱਖਤਾ ਵਿਚ ਪਈਆਂ ਕੁਝ ਗੈਰ-ਕੁਦਰਤੀ ਵੰਡੀਆਂ ਮਿਟਾਉਣ ਲਈ ਹੈ। ਉਹ ਅਜਿਹਾ ਰਾਜ ਰਚਨਾ ਚਾਹੁੰਦੇ ਹਨ ਜਿਸ ਵਿਚ ਇਜਾਰੇਦਾਰੀ ਤੇ ਸਰਮਾਏਦਾਰੀ ਜਾਲਮਾਂ ਦੇ ਮਜਲੂਮਾਂ ਦੇ ਦੁੱਧ-ਪੁੱਤ ਗੈਰਤ ਤੇ ਇੱਜਤ ਦੀ ਬਲੀ ਲੈ ਕੇ ਐਸ਼ ਦੀ ਜਿੰਦਗੀ ਲਈ ਉਸਾਰੇ ਬਹਿਸ਼ਤ ਨਹੀਂ ਰਹਿਣਗੇ।3
ਪਰ ਬਿਪਰਵਾਦੀ ਅਤੇ ਪੂੰਜੀਪਤੀਆਂ ਦੀ ਹਮਾਇਤੀ ਹਕੂਮਤ ਨੂੰ ਪੰਜਾਬ ਦੇ ਨੌਜਵਾਨਾਂ ਦੀ ਗੱਲ ਨਾ ਸਮਝ ਲੱਗੀ।
84 ਦੇ ਵਿਦਰੋਹ ਤੋਂ ਬਾਅਦ ਲਗਾਤਾਰ ਹਕੂਮਤ ਪੰਜਾਬ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਖਤਮ ਕਰਨ ਵਿਚ ਨੀਤੀਆਂ ਬਣਾਉਂਦੀ ਆਈ ਹੈ। ਮੌਜੂਦਾ ਸਮੇਂ ਵਿਚ ਚੱਲ ਰਿਹਾ ਕਿਸਾਨੀ ਸੰਘਰਸ਼ ਵੀ ਇਸੀ ਕੜੀ ਦਾ ਇਕ ਹਿੱਸਾ ਹੈ। ਕਿਸਾਨੀ ਬਿੱਲ ਹਕੂਮਤ ਵੱਲੋਂ ਇਹ ਜਾਨਣ ਲਈ ਕਿ ਪੰਜਾਬ ਦਾ ਜਿਉਂਦਾ ਹੈ ਕੇ ਮਰ ਗਿਆ, ਵੱਢੀ ਗਈ ਚੂੰਢੀ ਹੈ। ਪਰ ਮੌਜੂਦਾ ਕਿਰਸਾਨੀ ਸੰਘਰਸ਼ ਵਿਚ ਨੌਜਵਾਨਾਂ ਦੀ ਸ਼ਮੂਲੀਅਤ ਨੇ ਇਹ ਦੱਸ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨਾਂ ਦੇ ਮਨਾਂ ਵਿੱਚ ਦੋ ਚੀਜਾਂ ਹਮੇਸ਼ਾਂ ਲਈ ਘਰ ਕਰ ਗਈਆਂ ਹਨ, ਇਕ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਮਨੋ-ਬਿੰਬ ਅਤੇ ਦੂਜਾ 1984 ਦੇ ਯੋਧਿਆਂ ਦਾ ਜੁਝਾਰੂ ਬਿੰਬ।
ਕਿਸਾਨੀ ਮੋਰਚਿਆਂ ਉੱਪਰ ਆਨੰਦਪੁਰ ਸਾਹਿਬ ਦੇ ਮਤੇ, ਸੰਤ ਭਿੰਡਰਾਂਵਾਲੇ ਦੇ ਵਿਚਾਰਾਂ ਦੀ ਮੁੜ ਗੱਲ ਹੋਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਪੰਜਾਬੀਆਂ ਨੇ ਹਕੂਮਤ ਵੱਲੋਂ ਇਤਿਹਾਸ ਵਿਚ ਦਿੱਤੇ ਜਖਮਾਂ ਨੂੰ ਹਰਿਆ ਰੱਖਿਆ ਹੈ।
ਬਿਪਰਵਾਦੀ ਹਕੂਮਤ ਨੂੰ ਸਮਝ ਲੈਣਾ ਚਾਹੀਦਾ ਹੈ ਹੈ ਕਿ ਖੇਤੀ ਪੰਜਾਬੀਆਂ ਲਈ ਗੁਰੂ ਨਾਨਕ ਦੀ ਕਿਰਤ ਦਾ ਫਲਸਫਾ ਹੈ ਜਿਹੜੀ ਕਿਰਤ ਸਭ ਦਾ ਭਲਾ ਲੋਚਦੀ ਹੈ ਅਤੇ ਬਿਨਾਂ ਕਿਸੀ ਮੁਨਾਫੇ ਦੇ ਤੇਰਾ-ਤੇਰਾ ਤੋਲਦੀ ਹੈ ਅਤੇ ਪੂੰਜੀਪਤੀਆਂ ਦੇ ਵਾਧੂ ਮੁਨਾਫੇ ਅਤੇ ਪੂੰਜੀ ਇਕੱਠੀ ਕਰਨ ਦਾ ਸਖਤ ਵਿਰੋਧ ਕਰਦੀ ਹੈ। ਦੂਜੇ ਪਾਸੇ ਨਾਲ ਹੀ “ਕਬਹੂ ਨਾ ਛਾਡੈ ਖੇਤੁ” ਦਾ ਸੰਕਲਪ ਵੀ ਪੰਜਾਬੀਆਂ ਦੇ ਮਨ ਵਿਚ ਵੱਸਦਾ ਹੈ।
ਤਾਂ ਬਿਨ੍ਹਾਂ ਕਿਸੀ ਵਿਰੋਧ ਜਾਂ ਜੰਗ ਦੇ ਆਪਦਾ ਖਿੱਤਾ ਧਾੜਵੀਆਂ ਨੂੰ ਦੇ ਦੇਣਾ, ਪੰਜਾਬੀਆਂ ਦੀ ਫਿਤਰਤ ਨਹੀਂ ।
ਮੌਜੂਦਾ ਚੱਲ ਰਹੇ ਸੰਘਰਸ਼ ਵਿਚ ਪੰਜਾਬੀਆਂ ਦੀ ਖਾਸ ਕਰਕੇ ਸਿੱਖਾਂ ਦੀ ਜਿੰਮੇਵਾਰੀ ਵਧੇਰੇ ਜੁੰਮੇਵਾਰੀ ਹੈ ਕਿ ਉਹ ਲੰਬੇ ਸਮੇਂ ਤੋਂ ਹੋ ਰਹੀ ਪੰਜਾਬ ਦੀ ਲੁੱਟ ਦਾ ਹਿਸਾਬ ਵਿਆਜ ਸਮੇਤ ਲੈਣ ਨਾ ਕਿ ਇਕੱਲੇ MSP ਤੱਕ ਸੀਮਿਤ ਰਹਿਣ।
ਬੇਸ਼ਕ ਇਹ ਸੰਘਰਸ਼ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ ਅਤੇ ਕਿਸੀ ਵੀ ਪ੍ਰਕਾਰ ਦੀ ਹਿੰਸਾ ਨਹੀਂ ਹੋਈ ਸਗੋਂ ਆਮ ਜਨਤਾ ਦਾ ਫਾਇਦਾ ਹੀ ਹੋਇਆ ਹੈ ਪਰ ਜੇ ਹਕੂਮਤ ਇਸੀ ਤਰਾਂ ਆਪਣੇ ਫੈਸਲੇ ਤੇ ਅੜੀ ਰਹਿੰਦੀ ਹੈ ਤਾਂ ਪੰਜਾਬ ਦਾ ਨੌਜਵਾਨ ਹਥਿਆਰ ਚੁੱਕਣ ਤੋਂ ਗੁਰੇਜ਼ ਨਹੀਂ ਕਰੇਗਾ ਕਿਉਕਿ ਇਹੀ ਪੰਜਾਬ ਦਾ ਇਤਿਹਾਸ ਰਿਹਾ ਹੈ। ਬਚਿਤ੍ਰ ਨਾਟਕ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਸਪੱਸ਼ਟ ਕੀਤਾ ਹੈ ਕਿ ਸੰਕਟ ਦੀ ਘੜੀ ਵਿਚ ਕਿਰਪਾਨ ਜਾਂ ਖੜਗ ਰੂਪ ਅਕਾਲ ਪੁਰਖ ਦਾ ਵਰਤਾਰਾ ‘ਸ੍ਰਿਸ਼ਟਿ ਉਬਾਰਣ’ ਲਈ ਹੈ। ਇਸ ਦੇ ਸਧਾਰਣ ਅਰਥ ਇਹ ਹਨ ਕਿ ਖੜਗ ਦਾ ਚੱਲਣਾ ਇਕ ਨਿਰਉਦੇਸ਼ ਹਿੰਸਾ ਨਹੀਂ, ਸਗੋਂ ਸ੍ਰਿਸ਼ਟੀ ਦੇ ਰੁਕੇ ਵਿਕਾਸ ਨੂੰ ਅੱਗੇ ਤੋਰਨਾ ਹੈ। ਜਿਸ ਰੂਪ ਵਿਚ ਵੀ ਰੁਕਾਵਟਾਂ ਆਈਆਂ ਹਨ-ਕਾਇਨਾਤੀ, ਸਭਿਆਚਾਰਕ,ਰਾਜਨੀਤਕ, ਆਰਥਿਕ ਆਦਿ, ਉਨ੍ਹਾਂ ਰੁਕਾਵਟਾਂ ਤੇ ਵਿਰੋਧਾਂ ਨੂੰ ਹਟਾਉਣਾ ਅਤੇ ਗਤੀ ਨੂੰ ਕਾਇਮ ਰੱਖਣਾ ਹੈ।4 ਪੰਜਾਬ ਇਸ ਸਮੇਂ ਸਾਰੀਆਂ ਹੀ ਰੁਕਾਵਟਾਂ ਦਾ ਸਾਹਮਣਾ ਕਰ ਰਿਹਾ ਹੈ।
ਹੁਣ ਪੰਜਾਬ ਦੇ ਨੌਜਵਾਨਾਂ ਨੇ ਸੱਚੇ ਪਾਤਿਸ਼ਾਹ ਅਤੇ ਝੂਠੇ ਪਾਤਿਸ਼ਾਹ ਵਿੱਚਲਾ ਭੇਦ ਬੁੱਝ ਲਿਆ ਹੈ । ਉਸਦਾ ਮੁੱਖ ਸ਼੍ਰੀ ਅਕਾਲ ਤਖਤ ਸਾਹਿਬ ਵੱਲ ਨੂੰ ਹੈ ਅਤੇ ਹੱਥ ਸ਼ਮਸ਼ੀਰ ਹੈ ਅਤੇ ਮਨ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਆਦਰਸ਼ ਬਿੰਬ ਹੈ ਅਤੇ ਸਾਹਮਣੇ ਹੈ ਹਰੀ ਚੰਦ ।

-ਕਿਰਨਪ੍ਰੀਤ ਸਿੰਘ

Continue Reading
Click to comment

Leave a Reply

Your email address will not be published. Required fields are marked *

ਰਚਨਾਵਾਂ ਨਵੰਬਰ 2020

ਸੋਹਬਤ

Published

on

ik soch muqabla

ਸੋਹਬਤ ਹੋਈ ‘ਗਾਂਧੀ’ ਨੂੰ ਤੇਰੀ
ਦੁਆਵਾਂ ‘ਚ ਰੱਬ ਤੋਂ ਰੱਬ ਮੰਗਣ ਤੇ

ਜੁੜ ਜਾਂਦੇ ਨੇ ਅੱਖਰ ਕੁਝ
ਵੀਹੀ ਚੋਂ ਤੇਰੇ ਨੀਂਵੀ ਪਾ ਲੰਘਣ ਤੇ

ਮੈਂ ਅਰਜ ਕਰਦਾ, ਕੀ ਸਮਝਾਂ?
ਤੇਰੇ ਇਰਸ਼ਾਦ ਕਹਿਕੇ ਸੰਗਣ ਤੇ

ਚਿੱਤ ਖੁਸ਼ ਹੋਣਾ ਤਾਂ ਬਣਦਾ ਏ
ਜੇ ਵਾਰ ਵਾਰ ਛੇੜਕੇ ਸੱਜਣ ਖੰਗਣ ਤੇ

ਕੁਦਰਤ ਫਿੱਕੀ ਪੈ ਜਾਂਦੀ ਏ
ਤੱਕ ਮੈਨੂੰ, ਤੇਰੇ ਮਿੰਨਾ ਮਿੰਨਾ ਹੱਸਣ ਤੇ

ਫਿਦਾ ਕਿਵੇਂ ਨਾ ਹੁੰਦਾ ਦੱਸ ਗਾਂਧੀ?
ਅੱਖਾਂ, ਬੁੱਲ, ਕੋਕਾ ਤੇ ਤੇਰੇ ਕੰਗਣ ਤੇ

ਮਿੱਠਾ ਮਿੱਠਾ ਲੱਗਣ ਲੱਗਦੈ ਸਭ
ਲਾ-ਇਲਾਜ ਇਸ਼ਕ ਸੱਪ ਦੇ ਡੰਗਣ ਤੇ

-ਹਰਪ੍ਰੀਤ

Continue Reading

ਰਚਨਾਵਾਂ ਨਵੰਬਰ 2020

ਕਵਿਤਾ-ਮਿੱਠੇ ਮਿੱਠੇ ਚਸ਼ਮੇ

Published

on

ik soch poetry

ਸਾਹਾਂ ਦੀ ਪੰਗਡੰਡੀਆ ਤੇ
ਤੁਰਦਾ ਰਹੇਗਾ ਨਾਮ ਤੇਰਾ
ਹਵਾਂ ਵਿਚ ਲਰਜ਼ਦਾ ਰਹਿਣਾ
ਪਿਆਰ ਤੇਰਾ
ਦਿਲ ਦੀ ਸਰਦਲ ਜ਼ਮੀਨ ਤੇ
ਵੱਧਦਾ ਫੁੱਲਦਾ ਰਹੇਗਾ
ਪਿਆਰ ਤੇਰੇ ਦਾ ਬੂਟਾ

ਕੱਜਲ ਤੇਰਿਆਂ ਨੈਣਾਂ ਦਾ
ਡੰਗ ਦਾ ਰਹੇਗਾ ਜੋਗੀਆਂ ਨੂੰ
ਜ਼ੁਲਫ਼ਾਂ ਤੇਰੀਆਂ ਚ
ਉਲ਼ਝੇ ਰਹਿਣਗੇ ਰਾਹੀਂ
ਪੈੜਾਂ ਤੇਰੀਆਂ ਚੋਂ
ਉਗਦੇ ਰਹਿਣਗੇ ਫੁੱਲ ਗੁਲਾਬਾ ਦੇ
ਤੇਰੇ ਹਾਸੇ ਅੱਗੇ
ਝੁਕਦੇ ਰਹਿਣਗੇ ਸਿਰ ਸਾਜ਼ਾਂ ਦੇ

ਤੇਰਿਆਂ ਬੁੱਲਾਂ ਚੋਂ ਫੁੱਟਦੇ ਰਹਿਣੇ
ਮਿੱਠੇ ਮਿੱਠੇ ਚਸ਼ਮੇ
ਤੈਨੂੰ ਵੇਖਣ ਲਈ ਅੱਖ ਖੁੱਲਦੀ ਰਹਿਣੀ
ਸੁੰਨ ਸੁਮਾਧਾ ਦੀ
ਤੈਨੂੰ ਪਾਵਣ ਲੲੀ ਠੋਕਰ
ਵੱਜਦੀ ਰਹਿਣੀ ਤਾਜ਼ਾ ਨੂੰ
ਤੇਰੇ ਬਾਰੇ ਲਿਖਣ ਲੲੀ
ਕਲਮਾਂ ਚੁੱਕਣੀਆਂ ਬੜੇ ਹੀ ( ਗੁਰਪ੍ਰੀਤਾ ) ਨੇ
ਪਰ ਤੇਰੇ ਅੱਗੇ ਨਿਕੜੇ ਪੈਣਾ
ਇਹਨਾਂ ਵੱਡਿਆਂ ਵੱਡਿਆ ਅਲਫਾਜਾਂ ਨੇ

-ਗੁਰਪ੍ਰੀਤ ਕਸਬਾ

Continue Reading

ਰਚਨਾਵਾਂ ਨਵੰਬਰ 2020

ਮਿੱਟੀ ਦੀ ਡਲੀ

Published

on

ik soch muqabla

ਮੈਂ ਮਿੱਟੀ ਦੀ ਡਲੀ ਮੀਂਹ ਦੀ ਕਿਣ-ਮਿਣ “ਚ” ਮੱਠੀ-ਮੱਠੀ ਖਸ਼ਬੋ ਪਈ ਵੰਡਦੀ ਹਾਂ, ਕਿਤੇ ਪਏ ਬੀਜ ਨੂੰ ਪੁੰਗਰਨ ਦਾ ਗੁਰ- ਪਈ ਦੱਸਦੀ ਹਾਂ,
ਮੈਂ ਮਿੱਟੀ ਦੀ ਡਲੀ ਭਾਰੀ ਭਰਕਮ ਚਮ ਦੇ ਬੂਟਾਂ ਥੱਲਿਉਂ ਵੀ ਮੁਸਕਰਾ ਪੈਨੀ ਹਾਂ,
ਮੈਂ ਕਦੀ ਸੌਂਗ ਨਹੀ ਮਨਾਉਂਦੀ…..
ਕਿਉ ਕਿ.. ਮੈਂ ਤਾਂ ਹਾਂ, ਮਿੱਟੀ ਦੀ ਡਲੀ,
ਮੈਂ ਤਾਂ ਹਾਂ ਮਿੱਟੀ ਦੀ ਡਲੀ!
-ਹਰਮਨਪ੍ਰੀਤ ਸਿੰਘ

Continue Reading

ਰੁਝਾਨ


Copyright by IK Soch News powered by InstantWebsites.ca