Arrested for Rs 55 lakh robbery | Punjabi E-Newpaper
Connect with us [email protected]

ਅਪਰਾਧ

55 ਲੱਖ ਦੀ ਲੁੱਟ ਦਾ ਮੁੱਖ ਦੋਸ਼ੀ ਗ੍ਰਿਫਤਾਰ

Published

on

Arrest

ਪੰਚਕੂਲਾ, 15 ਫਰਵਰੀ – ਬੀਤੀ ਅੱਠ ਦਸੰਬਰ ਨੂੰ ਧੋਖੇ ਨਾਲ 55.50 ਲੱਖ ਰੁਪਏ ਖੋਹਣ ਦੇ ਕੇਸ ਵਿੱਚ ਪੁਲਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਵਰਨਣ ਯੋਗ ਹੈ ਕਿ ਪੁਲਸ ਨੇ ਇਸ ਕੇਸ ਦੀ ਜਾਂਚ ਲਈ ਵਿਸ਼ੇਸ਼ ਜਾਂਚ ਦਲ ਕਾਇਮ ਕੀਤਾ ਸੀ, ਜਿਸ ਨੇ ਇਸ ਦੌਰਾਨ ਸੰਜੀਵ ਕੁਮਾਰ ਗੌੜ ਵਾਸੀ ਕਾਲਕਾ ਨੂੰ ਗ੍ਰਿਫਤਾਰ ਕਰ ਕੇ ਚਾਰ ਦਿਨ ਦੇ ਰਿਮਾਂਡ ਉਤੇ ਲਿਆ ਹੈ। ਇਸ ਕੇਸ ਵਿੱਚ ਪੀੜਤ ਕੁਣਾਲ ਚੋਪੜਾ ਵਾਸੀ ਨੀਲੋਖੇੜੀ (ਕਰਨਾਲ) ਨੇ ਪੁਲਸ ਅਤੇ ਗ੍ਰਹਿ ਮੰਤਰੀ ਨੂੰ ਲੁੱਟ ਦੀ ਸ਼ਿਕਾਇਤ ਦਿੱਤੀ ਸੀ, ਪਰ ਪੁਲਸ ਨੇ ਝਪਟਮਾਰੀ ਦਾ ਕੇਸ ਬਣਾ ਦਿੱਤਾ ਸੀ। ਕੁਣਾਲ ਚੋਪੜਾ ਦੇ ਮੁਤਾਬਕ ਉਹ ਕਾਫੀ ਸਮੇਂ ਤੋਂ ਪੰਚਕੂਲਾ ‘ਚ ਘਰ ਲੈਣ ਦਾ ਮਨ ਬਣਾ ਰਹੇ ਸੀ। ਇਸ ਬਾਰੇ ਆਪਣੇ ਇੱਕ ਵਾਕਫ ਸੰਜੀਵ ਕੁਮਾਰ ਨਾਲ ਗੱਲ ਕੀਤੀ ਤਾਂ ਸੰਜੀਵ ਨੇ ਕੁਸ਼ਵਿੰਦਰ ਸ਼ਰਮਾ ਨਾਲ ਪੰਚਕੂਲਾ ‘ਚ ਮੁਲਾਕਾਤ ਕਰਵਾਈ। ਕੁਸ਼ਵਿੰਦਰ ਨਾਲ ਫੋਨ ਉਤੇ ਗੱਲਬਾਤ ਕਰਨ ਦੇ ਬਾਅਦ ਕੁਣਾਲ ਚੋਪੜਾ ਪੰਚਕੂਲਾ ਆ ਗਏ, ਜਿੱਥੇ ਕੁਸ਼ਵਿੰਦਰ ਨੇ ਇੱਕ ਐਨ ਆਰ ਆਈ ਦਾ ਮਕਾਨ ਅੱਧੇ ਮੁੱਲ ਵਿੱਚ ਦਿਵਾਉਣ ਦੀ ਗੱਲ ਕਹੀ ਸੀ। ਕੁਸ਼ਵਿੰਦਰ ਨੇ ਪੰਜਾਹ ਲੱਖ ਰੁਪਏ ਕੇਅਰ ਟੇਕਰ ਨੂੰ ਦੇਣ ਲਈ ਕਿਹਾ ਸੀ। 26 ਨਵੰਬਰ ਨੂੰ ਕੁਣਾਲ ਚੋਪੜਾ 55.50 ਲੱਖ ਰੁਪਏ ਲੈ ਕੇ ਸੈਕਟਰ ਪੰਜ ਦੇ ਹੋਟਲ ਸ਼ਿਰਾਜ ‘ਚ ਆਏ ਅਤੇ ਉਥੇ ਰੁਕ ਗਏ। ਕੁਣਾਲ ਚੋਪੜਾ ਰੂਮ ਨੰਬਰ 104 ‘ਚ ਰੁਕੇ ਸਨ, ਜਿੱਥੇ ਲਗਭਗ ਅੱਧੇ ਘੰਟੇ ਬਾਅਦ ਕੁਸ਼ਵਿੰਦਰ ਦੋ ਪੁਲਸ ਕਾਂਸਟੇਬਲ ਅਤੇ ਪੰਜ ਹੋਰ ਆਦਮੀਆਂ ਨਾਲ ਆਇਆ ਅਤੇ ਆਉਂਦੇ ਹੀ ਉਸ ਦਾ ਪੈਸਿਆਂ ਨਾਲ ਭਰਿਆ ਬੈਗ ਚੁੱਕ ਲਿਆ ਅਤੇ ਜਾਣ ਲੱਗੇ ਸਨ। ਕੁਣਾਲ ਮੁਤਾਬਕ ਉਸ ‘ਤੇ ਦੋਸ਼ ਲਾਇਆ ਗਿਆ ਸੀ ਕਿ ਤੂੰ ਇੱਥੇ ਜੂਆ ਖੇਡਦਾ ਏਂ, ਭੱਜ ਜਾ, ਫਿਰ ਦਿਸਿਆ ਤਾਂ ਜੇਲ੍ਹ ਪਾ ਦੇਵਾਂਗੇ। ਕੁਣਾਲ ਮੁਤਾਬਕ ਉਹ ਸਾਰੇ ਇੱਕ ਬਲੈਰੋ ਵਿੱਚ ਬੈਠ ਕੇ ਭੱਜ ਗਏ ਸਨ। ਉਸ ਨੇ ਗੱਡੀ ਦਾ ਪਿੱਛਾ ਕੀਤਾ ਤਾਂ ਗੱਡੀ ਰੈਡ ਲਾਈਟ ਪਾਰ ਕਰ ਕੇ ਅੱਗੇ ਨਿਕਲ ਗਈ, ਜਿਸ ਦੇ ਬਾਅਦ ਕੁਣਾਲ ਸੈਕਟਰ 14 ਥਾਣੇ ਚਲੇ ਗਏ ਸਨ, ਜਿੱਥੇ ਗੱਡੀ ਅਤੇ ਦੋਸ਼ੀ ਨਹੀਂ ਸਨ। ਇਸ ਦੇ ਬਾਅਦ ਫਿਰ ਸ਼ਾਮ ਨੂੰ ਕੁਣਾਲ ਥਾਣੇ ਗਏ, ਤਾਂ ਗੱਡੀ ਉਥੇ ਖੜ੍ਹੀ ਸੀ। ਕੁਣਾਲ ਨੇ ਥਾਣਾ ਮੁਖੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਕੋਈ ਛਾਪੇਮਾਰੀ ਨਹੀਂ ਹੋਈ ਤੇ ਪੈਸੇ ਵਾਪਸ ਦਿਵਾਉਣ ਦੀ ਗੱਲ ਕਹੀ ਸੀ। ਇਸ ਮਾਮਲੇ ਵਿੱਚ ਥਾਣਾ ਇੰਚਾਰਜ ਨਵੀਨ ਕੁਮਾਰ ਸਣੇ ਹੋਰ ਮੁਲਜ਼ਮ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕੇ ਹਨ।

ਅਪਰਾਧ

ਯੂ ਏ ਈ ਤੋਂ ਖਿਡੌਣਿਆਂ ਵਿੱਚ ਲੁਕਾ ਕੇ ਲਿਆਂਦੇ 11.62 ਲੱਖ ਰੁਪਏ ਦੇ ਸੋਨੇ ਸਮੇਤ ਦੋਸ਼ੀ ਗ੍ਰਿਫਤਾਰ

Published

on

ਅੰਮ੍ਰਿਤਸਰ, 7 ਮਾਰਚ – ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਏਅਰਪੋਰਟ ਉੱਤੇ ਇੰਟੈਲੀਜੈਂਸ ਟੀਮ ਨੇ ਕੱਲ੍ਹ ਸਵੇਰੇ ਇੱਕ ਅਜਿਹੇ ਯਾਤਰੀ ਨੂੰ ਫੜਿਆ,ਜਿਹੜਾ ਬੱਚਿਆਂ ਦੇ ਖਿਡੌਣਿਆਂ ਵਿੱਚ ਸੋਨਾ ਲੁਕਾ ਕੇ ਲਿਆ ਰਿਹਾ ਸੀ। ਇਸ ਸੋਨੇ ਦੀ ਕੀਮਤ ਕਰੀਬ 11.62 ਲੱੱਖ ਰੁਪਏ ਦੱਸੀ ਗਈ ਹੈ।
ਜਾਣਕਾਰ ਸੂਤਰਾਂ ਮੁਤਾਬਕ ਛੇ ਵਜੇ ਰਾਮ ਲਾਲ ਖੈਮਾਹ (ਯੂ ਏ ਈ) ਤੋਂ ਆਈ ਫਲਾਈਟ ਨੇ ਏਅਰਪੋਰਟ ਉੱਤੇ ਲੈਂਡ ਕੀਤਾ ਤਾਂ ਏਅਰ ਇੰਟੈਲੀਜੈਂਸ ਅਧਿਕਾਰੀਆਂ ਨੇ ਸੂਚਨਾ ਉੱਤੇ ਯਾਤਰੀਆਂ ਦੇ ਸਾਮਾਨ ਦੀ ਸਕੈਨਿੰਗ ਕੀਤੀ। ਇਸ ਮੌਕੇ ਇੱਕ ਬੈਗ ਵਿੱਚ ਸੋਨਾ ਹੋਣ ਦੇ ਸੰਕੇਤ ਮਿਲੇ ਤਾਂ ਬੈਗ ਦੇ ਮਾਲਕ ਨੂੰ ਅਧਿਕਾਰੀਆਂ ਨੇ ਰੋਕ ਕੇ ਉਸ ਦਾ ਸਾਰਾ ਸਾਮਾਨ ਕਬਜ਼ੇ ਵਿੱਚ ਲੈ ਲਿਆ। ਕਸਟਮ ਅਧਿਕਾਰੀਆਂ ਨੇ ਇਸ ਯਾਤਰੀ ਤੋਂ ਉਸ ਦੇ ਸਾਮਾਨ ਵਿੱਚ ਸੋਨਾ ਹੋਣ ਬਾਰੇ ਪੁੱਛਿਆ ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਸਾਮਾਨ ਦੀ ਤਲਾਸ਼ੀ ਦੇ ਬਾਅਦ ਵੀ ਸੋਨਾ ਨਾ ਮਿਲਿਆ ਤਾਂ ਅਧਿਕਾਰੀਆਂ ਨੇ ਯਾਤਰੀ ਦੇ ਸਾਮਾਨ ਵਿੱਚ ਰੱਖੇ ਖਿਡੌਣਿਆਂ ਦੀ ਜਾਂਚ ਕੀਤੀ ਤਾਂ ਉਸ ਵਿੱਚ ਸੋਨਾ ਮਿਲ ਗਿਆ। ਖਿਡੌਣਿਆਂ ਨੂੰ ਤੋੜਨ ਪਿੱਛੋਂ ਉਨ੍ਹਾਂ ਦੇ ਅੰਦਰੋਂ 274.30 ਗਰਾਮ ਸੋਨਾ ਮਿਲਿਆ। ਕਸਟਮ ਅਧਿਕਾਰੀਆਂ ਨੇ ਸੋਨਾ ਕਬਜ਼ੇ ਵਿੱਚ ਲੈਣ ਪਿੱਛੋਂ ਦੋਸ਼ੀ ਦੇ ਖਿਲਾਫ ਕਸਟਮ ਐਕਟ ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Continue Reading

ਅਪਰਾਧ

ਫਰਾਂਸ ਭੇਜਣ ਦੇ ਨਾਂਅ ਉਤੇ ਪੰਜ ਲੱਖ ਠੱਗਣ ਵਾਲੇ ਉੱਤੇ ਕੇਸ ਦਰਜ

Published

on

ਜਲੰਧਰ, 7 ਮਾਰਚ – ਪੱਕੇ ਤੌਰ ਉੱਤੇ ਫਰਾਂਸ ਭੇਜਣ ਦੇ ਨਾਂਅ ਉੱਤੇ ਪੰਜ ਲੱਖ ਰੁਪਏ ਦੀ ਠੱਗੀ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਦੀ ਪੁਲਸ ਨੇ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਵਾਸੀ ਜੋੜਾ ਫਾਟਕ (ਅੰਮ੍ਰਿਤਸਰ) ਦੇ ਖਿਲਾਫ ਕੇਸ ਦਰਜ ਕਰ ਲਿਆ ਹੈ, ਪਰ ਦੋਸ਼ੀ ਦੀ ਅਜੇ ਗ੍ਰਿਫਤਾਰੀ ਨਹੀਂ ਹੋਈ।
ਏ ਸੀ ਪੀ ਜਲੰਧਰ ਕੈਂਟ ਮੇਜਰ ਸਿੰਘ ਢੱਡਾ ਨੇ ਦੱਸਿਆ ਕਿ ਸ਼ਿਕਾਇਤ ਕਰਤਾ ਰਜਤ ਕੁਮਾਰ ਪੁੱਤਰ ਸਤਨਾਮ ਰਾਮ ਪਿੰਡ ਬਰਸਾਲਾਂ (ਉਦੋਮਪੁਰ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਮੁਕੇਸ਼ ਕੁਮਾਰ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਝਾਂਸੇ ਵਿੱਚ ਲੈ ਕੇ ਫਰਾਂਸ ਭੇਜਣ ਦੇ ਨਾਂਅ ਉੱਤੇ ਅੱਠ ਲੱਖ ਰੁਪਏ ਮੰਗੇ ਸਨ, ਜਿਸ ਵਿੱਚੋਂ ਉਹ ਪੰਜ ਲੱੱਖ ਰੁਪਏ ਲੈ ਚੁੱਕਾ ਸੀ। ਬਾਕੀ ਦੇ ਪੈਸੇ ਉਸ ਨੂੰ ਕੰਮ ਹੋਣ ਉੱਤੇ ਦੇਣੇ ਸਨ, ਪਰ ਕੰਮ ਨਾ ਹੋਣ ਉੱਤੇ ਜਦ ਉਸ ਤੋਂ ਉਨ੍ਹਾਂ ਆਪਣੇ ਪੈਸੇ ਵਾਪਸ ਮੰਗੇ ਤਾਂ ਉਸ ਨੇ ਟਾਲਮਟੋਲ ਕਰਨਾ ਸ਼ੁਰੂ ਕਰ ਦਿੱਤਾ।ਏ ਸੀ ਪੀ ਨੇ ਦੱਸਿਆ ਕਿ ਪੁਲਸ ਜਾਂਚ ਵਿੱਚ ਰਜਤ ਕੁਮਾਰ ਵੱਲੋਂ ਟ੍ਰੈਵਲ ਏਜੰਟ ਮੁਕੇਸ਼ ਕੁਮਾਰ ਉੱਤੇ ਲਾਏ ਦੋਸ਼ ਸਹੀ ਨਿਕਲਣ ਉੱਤੇ ਉਸ ਨੂੰ ਧੋਖਾਧੜੀ ਦੇ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ। ਜਾਂਚ ਵਿੱਚ ਪਤਾ ਲੱਗਾ ਕਿ ਮੁਕੇਸ਼ ਕੁਮਾਰ ਦੇ ਖਿਲਾਫ ਥਾਣਾ ਸਦਰ ਰਾਜਪੁਰਾ ਜ਼ਿਲ੍ਹਾ ਪਟਿਆਲਾ, ਥਾਣਾ ਸਿਟੀ, ਥਾਣਾ ਰਾਜਪੁਰਾ ਅਤੇ ਥਾਣਾ ਡਵੀਜ਼ਨ ਨੰਬਰ ਸੱਤ ਵਿੱਚ ਕੇਸ ਦਰਜ ਹਨ।

Continue Reading

ਅਪਰਾਧ

ਬਿਹਾਰ ਦੇ ਜ਼ਹਿਰੀਲੀ ਸ਼ਰਾਬ ਕੇਸ ਵਿੱਚ ਨੌਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ

Published

on

alcohol poisoning
  • ਚਾਰ ਦੋਸ਼ੀ ਔਰਤਾਂ ਨੂੰ ਉਮਰਕੈਦ ਦਾ ਹੁਕਮ
    ਪਟਨਾ, 6 ਮਾਰਚ – ਬਿਹਾਰ ਵਿੱਚ ਨਿਤੀਸ਼ ਕੁਮਾਰ ਸਰਕਾਰ ਨੇ ਸ਼ਰਾਬਬੰਦੀ ਲਾਗੂ ਕੀਤੀ ਤਾਂ ਘਟੀਆ ਅਤੇ ਜ਼ਹਿਰੀਲੀ ਸ਼ਰਾਬ ਦਾ ਧੰਦਾ ਚੱਲ ਪਿਆ ਸੀ, ਜਿਸ ਨਾਲ ਕਈ ਲੋਕ ਆਪਣੀ ਜਾਨ ਗੁਆ ਬੈਠਦੇ ਹਨ।
    16 ਅਗਸਤ 2016 ਨੂੰ ਗੋਪਾਲਗੰਜ ਦੇ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 19 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਹੋਰਨਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਇਸ ਉੱਤੇ ਵਿਸ਼ੇਸ਼ ਅਦਾਲਤ ਦੇ ਜੱਜ ਏ ਡੀ ਜੇ-2 ਲਵਕੁਸ਼ ਕੁਮਾਰ ਨੇ ਸਖ਼ਤ ਰੁਖ ਅਪਣਾਉਂਦੇ ਹੋਏ 13 ਵਿੱਚੋਂ 9 ਦੋਸ਼ੀਆਂ ਨੂੰ ਫਾਂਸੀ ਅੇ ਚਾਰ ਔਰਤਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ। ਜੱਜ ਨੇ ਐਕਸਾਈਜ਼ ਐਕਟ ਹੇਠ ਸਭ ਦੋਸ਼ੀਆਂ ਨੂੰ10-10 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਬਿਹਾਰ ਵਿੱਚ ਸ਼ਰਾਬਬੰਦੀ 5 ਅਪ੍ਰੈਲ 2016 ਨੂੰ ਲਾਗੂ ਹੋਈ ਸੀ। ਪੰਜ ਸਾਲ ਚੱਲੇ ਕੇਸ ਪਿੱਛੋਂ ਬੀਤੀ 26 ਫਰਵਰੀ ਨੂੰ 14 ਵਿੱਚੋਂ 13 ਜਣਿਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੱਲ੍ਹ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ। ਕੇਸ ਦਾ ਮਾਸਟਰ-ਮਾਈਂਡ ਰੁਪੇਸ਼ ਸ਼ੁਕਲਾ ਉਰਫ਼ ਪੰਡਤ ਅਜੇ ਫਰਾਰ ਹੈ। ਅਦਾਲਤ ਨੇ ਉਸ ਦਾ ਰੈਡ ਵਾਰੰਟ ਜਾਰੀ ਕਰ ਕੇ ਭਗੌੜਾ ਐਲਾਨਿਆ ਹੈ।
    15 ਅਗਸਤ 2016 ਦੀ ਰਾਤ ਜ਼ਹਿਰੀਲੀ ਸ਼ਰਾਬ ਪੀਣ ਪਿੱਛੋਂ ਲੋਕਾਂ ਦੀ ਸਿਹਤ ਖ਼ਰਾਬ ਹੋਣ ਲੱਗੀ ਸੀ ਅਤੇ 16 ਅਗਸਤ ਸਵੇਰ ਤੋਂ ਸ਼ਾਮ ਤੱਕ ਮੌਤਾਂ ਦੀ ਗਿਣਤੀ 19 ਹੋ ਗਈ। ਇਸਕਾਂਡ ਉੱਤੇ ਹੰਗਾਮਾ ਹੋਣ ਪਿੱਛੋਂ ਜਾਗੀ ਪੁਲਸ ਨੇ 16 ਅਤੇ 17 ਅਗਸਤ 2016 ਨੂੰ ਛਾਪੇ ਮਾਰ ਕੇ ਵੱਡੀ ਗਿਣਤੀ ਵਿੱਚ ਸ਼ਰਾਬ ਫੜੀ। ਪੁਲਸ ਕਾਰਵਾਈ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਕਿ ਖਜੂਰਬਾਨੀ ਮੁਹੱਲੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਮੌਤਾਂ ਹੋਈਆਂ ਹਨ। ਸ਼ਹਿਰ ਦੇ ਇੱਕ ਥਾਣੇ ਵਿੱਚ 14 ਜਣਿਆਂ ਵਿਰੁੱਧ ਸਿ਼ਕਾਇਤ ਦਰਜ ਕੀਤੀ ਗਈ ਸੀ।

Continue Reading

ਰੁਝਾਨ


Copyright by IK Soch News powered by InstantWebsites.ca