Arrested for planting tricolor at PDP party office
Connect with us [email protected]

ਅਪਰਾਧ

ਪੀ ਡੀ ਪੀ ਪਾਰਟੀ ਦੇ ਦਫਤਰ ਉੱਤੇ ਤਿਰੰਗਾ ਲਾਉਣ ਜਾਣ ਵਾਲਾ ਗ੍ਰਿਫਤਾਰ

Published

on

arrest jammu

ਜੰਮੂ, 4 ਨਵੰਬਰ – ਜੰਮੂ ‘ਚ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ ਡੀ ਪੀ) ਦੇ ਦਫਤਰ ਦੇ ਬਾਹਰ ਤਿਰੰਗਾ ਲਹਿਰਾਉਣ ਜਾਣ ਵਾਲੇ ਅਮਨਦੀਪ ਸਿੰਘ ਬੋਪਾਰਾਏ ਨੂੰ ਪੁਲਸ ਨੇ ਕੱਲ੍ਹ ਗ੍ਰਿਫਤਾਰ ਕਰ ਲਿਆ।
ਪੁਲਸ ਦਾ ਕਹਿਣਾ ਹੈ ਕਿ ਅਮਨਦੀਪ ਦੀ ਗ੍ਰਿਫਤਾਰੀ ਤਿਰੰਗਾ ਲਹਿਰਾਉਣ ਲਈ ਨਹੀਂ, ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਪ੍ਰਸ਼ਾਸਨ ਵੱਲੋਂ ਜਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਨ ‘ਤੇ ਕੀਤੀ ਗਈ ਹੈ। ਪੀ ਡੀ ਪੀ ਪਾਰਟੀ ਵੱਲੋਂ ਥਾਣੇ ਵਿੱਚ ਇਸ ਬਾਰੇ ਕੋਈ ਸ਼ਿਕਾਇਤ ਦਰਜ ਨਹੀਂਸੀ ਕੀਤੀ। ਅਮਨਦੀਪ ਸਿੰਘ ਨੂੰ ਜ਼ਮਾਨਤ ਮਿਲਣ ਉਤੇ ਪੁਲਸ ਨੇ ਬੀਤੀ ਰਾਤ ਕਰੀਬ ਅੱਠ ਵਜੇ ਉਸ ਨੂੰ ਰਿਹਾਅ ਕਰ ਦਿੱਤਾ। ਥਾਣੇ ਤੋਂ ਨਿਕਲਦੇ ਹੀ ਅਮਨਦੀਪ ਨੇ ਹੱਥ ਵਿੱਚ ਸਭ ਤੋਂ ਪਹਿਲਾਂ ਤਿਰੰਗਾ ਲਿਆ ਤੇ ਥਾਣੇ ਦੇ ਬਾਹਰ ਲਹਿਰਾਉਣ ਲੱਗ ਪਿਆ।
ਪੀ ਡੀ ਪੀ ਦੀ ਚੇਅਰਪਰਸਨ ਮਹਿਬੂਬਾ ਮੁਫਤੀ ਵੱਲੋਂ ਤਿਰੰਗੇ ਬਾਰੇ ਦਿੱਤੇ ਵਿਵਾਦਤ ਬਿਆਨ ਦੇ ਬਾਅਦ 24 ਅਕਤੂਬਰ ਸ਼ਾਮ ਨੂੰ ਅਮਨਦੀਪ ਸਿੰਘ ਬੋਪਾਰਾਏ ਅਚਾਨਕ ਜੰਮੂ ਦੇ ਗਾਂਧੀਨਗਰ ਵਿੱਚ ਪੀ ਡੀ ਪੀ ਦਫਤਰ ਗਿਆ ਤੇ ਉਥੇ ਰਾਸ਼ਟਰੀ ਝੰਡਾ ਲਹਿਰਾਇਆ ਸੀ। ਦਫਤਰ ਵਿੱਚ ਮੌਜੂਦ ਪੀ ਡੀ ਪੀ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਕਾਫੀ ਦੇਰ ਤੱਕ ਦੋਵੇਂ ਧਿਰਾਂ ਦਾ ਵਿਵਾਦ ਹੋਇਆ ਸੀ। ਅਗਲੇ ਦਿਨ 25 ਅਕਤੂਬਰ ਨੂੰ ਅਮਨਦੀਪ ਸਿੰਘ ਕਈ ਨੌਜਵਾਨਾਂ ਨਾਲ ਫਿਰ ਤਿਰੰਗਾ ਰੈਲੀ ਕੱਢਦੇ ਹੋਏ ਪੀ ਡੀ ਪੀ ਦਫਤਰ ਗਿਆ ਤੇ ਮਹਿਬੂਬਾ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਸੀ।

ਅਪਰਾਧ

ਪਾਕਿਸਤਾਨ ਦੀ ਗੋਲਾਬਾਰੀ ਵਿੱਚ ਖਡੂਰ ਸਾਹਿਬ ਦੇ ਰਾਈਫਲਮੈਨ ਸਣੇ 2 ਜਵਾਨਾਂ ਦੀ ਮੌਤ

Published

on

killed in Pakistani shelling

ਸ਼੍ਰੀਨਗਰ, 28 ਨਵੰਬਰ – ਪਾਕਿਸਤਾਨੀ ਫ਼ੌਜ ਵੱਲੋਂ ਕੱਲ੍ਹ ਸਵੇਰੇ ਜੰਗਬੰਦੀ ਦੀ ਇੱਕ ਹੋਰ ਉਲੰਘਣਾਦੇ ਦੌਰਾਨ ਭਾਰਤੀ ਫ਼ੌਜ ਦੇ 2 ਜਵਾਨ ਮਾਰੇ ਗਏ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਜੰਮੂ-ਕਸ਼ਮੀਰ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ 5 ਜਵਾਨ ਮਾਰੇ ਗਏ ਹਨ। ਸੁੰਦਰਬਨੀ ਇਲਾਕੇ ਵਿੱਚ ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਗੋਲੀਬਾਰੀ ਦੇ ਢੁੱਕਵਾਂ ਜਵਾਬ ਦਿੱਤਾ ਅਤੇ ਦੁਸ਼ਮਣ ਨੂੰ ਕਾਫ਼ੀ ਨੁਕਸਾਨ ਪਹੁੰਚਾਉਣ ਦਾ ਦਾਅਵਾ ਕੀਤਾ ਹੈ।
ਫ਼ੌਜ ਦੇ ਕਰਨਲ ਦਵਿੰਦਰ ਅਨੰਦ ਨੇ ਦੱਸਿਆ ਜ਼ਿਲਾ ਰਾਜੌਰੀ ਦੇ ਸੁੰਦਰਬਨੀ ਸੈਕਟਰ ਵਿੱਚ ਪਾਕਿਸਤਾਨੀ ਫ਼ੌਜ ਨੇ ਸਵੇਰੇ 5. 30ਵਜੇ ਭਾਰੀ ਗੋਲੀਬਾਰੀ ਨਾਲ ਭਾਰਤੀ ਫ਼ੌਜ ਦੀਆਂ ਅਗਾਊਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਭਾਰਤੀ ਫ਼ੌਜ ਵੱਲੋਂ ਜਵਾਬ ਦੇਣ ਉੱਤੇ ਪਾਕਿਸਤਾਨ ਨੇ ਸ਼ੈਲਿੰਗ ਸ਼ੁਰੂ ਕਰ ਦਿੱਤੀ, ਜਿਸ ਦੀ ਲਪੇਟ ਵਿੱਚ ਫ਼ੌਜ ਦੇ ਤਿੰਨ ਜਵਾਨ ਆਣ ਕੇ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਤਿੰਨਾਂ ਨੂੰ ਨੇੜੇ ਅਖਨੂਰ ਵਿੱਚ ਫ਼ੌਜੀ ਹਸਪਤਾਲ ਲੈ ਜਾਇਆ ਗਿਆ, ਜਿੱਥੇ ਰਾਈਫ਼ਲਮੈਨ ਸੁਖਬੀਰ ਸਿੰਘ ਅਤੇ ਨਾਇਕ ਪ੍ਰੇਮ ਬਹਾਦਰ ਖੱਤਰੀ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ। ਤੀਜੇ ਜਵਾਨ ਦਾ ਇਲਾਜ ਜਾਰੀ ਹੈ। ਸੁਖਬੀਰ ਸਿੰਘ ਪੰਜਾਬ ਦੇ ਜ਼ਿਲਾ ਤਰਨਤਾਰਨ ਦੇ ਖਡੂਰ ਸਾਹਿਬ ਇਲਾਕੇ ਦਾ ਵਸਨੀਕ ਸੀ, ਜਦਕਿ ਪ੍ਰੇਮ ਬਹਾਦਰ ਉਤਰ ਪ੍ਰਦੇਸ਼ ਦਾ ਵਸਨੀਕ ਸੀ। ਗ਼ੈਰ-ਸਰਕਾਰੀ ਸੂਤਰਾਂ ਅਨੁਸਾਰ ਸੁੰਦਰਬਨੀ ਸੈਕਟਰ ਵਿੱਚ ਪਾਕਿਸਤਾਨ ਫ਼ੌਜ ਦੀ ਮਦਦ ਪ੍ਰਾਪਤ ਅੱਤਵਾਦੀ ਗਰੁੱਪ ‘ਬੈਟ ਐਕਸ਼ਨ ਟੀਮ’ ਦਾ ਹੱਥ ਹੈ। ਟੀਮ ਨੇ ਸਰਹੱਦ ਦੇ ਅੰਦਰ ਵੜ ਕੇ ਭਾਰਤ ਦੀ ਇੱਕ ਅਗਾਊਂ ਚੌਕੀ ਉੱਤੇ ਤਿੰਨ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਇਨ੍ਹਾਂ ਉੱਤੇ ਆਧੁਨਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ। ਫ਼ੌਜ ਦੀ ਜਵਾਬੀ ਕਾਰਵਾਈ ਦੇ ਦੌਰਾਨ ਉਕਤ ਟੀਮ ਦੇ ਮੈਂਬਰ ਵਾਪਸ ਪਾਕਿਸਤਾਨੀ ਇਲਾਕੇ ਵਿੱਚ ਚਲੇ ਗਏ। ਫ਼ੌਜੀ ਬੁਲਾਰੇ ਕਰਨਲ ਦਵਿੰਦਰ ਅਨੰਦ ਨੇ ਇਸ ਨੂੰ ਜੰਗਬੰਦੀ ਦੀ ਉਲੰਘਣਾ ਦਾ ਮਾਮਲਾ ਦੱਸ ਕੇ ਕਿਹਾ ਕਿ ਫ਼ੌਜ ਦੇ 3 ਜਵਾਨ ਪਾਕਿਸਤਾਨ ਦੀ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਸਨ, ਜਿਨ੍ਹਾਂ ਵਿੱਚੋਂ 2 ਦਮ ਤੋੜ ਗਏ।
ਵਰਨਣ ਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਵਿੱਚ ਵੱਖ-ਵੱਖ ਵਾਰਦਾਤਾਂ ਵਿੱਚ 5 ਜਵਾਨ ਮਾਰੇ ਗਏ ਹਨ। ਕੱਲ੍ਹ ਪੁਣਛ ਦੇ ਕੇਰਨੀ ਸੈਕਟਰ ਵਿੱਚ ਫ਼ੌਜ ਦਾ ਸੂਬੇਦਾਰ ਵੀ ਮਾਰਿਆ ਗਿਆ, ਜਦਕਿ ਸ਼੍ਰੀਨਗਰ ਦੇ ਐਚ ਐਮ ਟੀ ਇਲਾਕੇ ਵਿੱਚ ਅੱਤਵਾਦੀ ਹਮਲੇ ਵਿੱਚ 2 ਫ਼ੌਜੀ ਜਵਾਨ ਮਾਰੇ ਗਏ ਸਨ।

Click Here To Read Punjab Crime News

Continue Reading

ਅਪਰਾਧ

ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਮਾਰਨ ਵਾਲੀ ਦਾ ਸਾਥੀ ਗ਼੍ਰਿਫ਼ਤਾਰ

Published

on

arrest

ਸੁਨਾਮ ਉੂਧਮ ਸਿੰਘ ਵਾਲਾ, 28 ਨਵੰਬਰ – ਨੇੜਲੇ ਕਸਬੇ ਲੌਂਗੋਵਾਲ ਵਿੱਚ ਕਰੀਬ ਤਿੰਨ ਹਫ਼ਤੇ ਪਹਿਲਾਂ ਇੱਕ ਔਰਤ ਵੱਲੋਂ ਆਪਣੇ ਪ੍ਰੇਮੀ ਨਾਲ ਮਿਲਕੇ ਪਤੀ ਦੀ ਹੱਤਿਆ ਕਰਨ ਦੇ ਕੇਸ ਵਿੱਚ ਪੁਲਸ ਨੇ ਇੱਕ ਹੋਰ ਦੋਸ਼ੀਫੜਨ ਦਾ ਦਾਅਵਾ ਕੀਤਾ ਹੈ। ਇਸਕੇਸ ਵਿੱਚ ਤਿੰਨ ਦੋਸ਼ੀ ਪਹਿਲਾਂ ਗ਼੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਸਥਾਨਕ ਪੁਲਸ ਦੇ ਏ ਐਸ ਪੀ ਡਾ: ਮਹਿਤਾਬ ਸਿੰਘ ਆਈ ਪੀ ਐਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਰਪ੍ਰੀਤ ਕੌਰ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਕਿਹਾ ਹੈ ਕਿ ਉਸਦੇ ਭਰਾ ਸਤਵੀਰ ਸਿੰਘ ਦੀ ਪਤਨੀ ਵੀਰਪਾਲ ਕੌਰ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਉਸਦੇ ਭਰਾ (ਸਤਵੀਰ ਸਿੰਘ) ਦੀ ਹੱਤਿਆ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਸਕੇਸਦੀ ਬਾਰੀਕੀ ਨਾਲ ਜਾਂਚ ਕਰਕੇ ਲੋੜੀਂਦੇ ਕਮਲਦੀਪ ਸਿੰਘ ਨੂੰ ਪੁਲਸ ਨੇ ਗ਼੍ਰਿਫ਼ਤਾਰ ਕਰ ਲਿਆ ਹੈ, ਜਦ ਕਿ ਰਾਜਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਸੁਖਦੀਪ ਸਿੰਘ ਨੂੰ ਪਹਿਲਾਂ ਗ਼੍ਰਿਫ਼ਤਰ ਕਰ ਲਿਆ ਗਿਆ ਸੀ। ਇੱਕ ਹੋਰ ਦੋਸ਼ੀ ਦੀ ਗ਼੍ਰਿਫ਼ਤਾਰੀ ਅਜੇ ਬਾਕੀ ਹੈ।
ਇਸ ਦੌਰਾਨ ਏ ਐਸ ਪੀ ਡਾ: ਮਹਿਤਾਬ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਐਮ ਬੀ ਮੋਬਾਇਲ ਸੈਂਟਰ ਲੌਂਗੋਵਾਲ ਤੋਂ ਸਾਢੇ ਛੇ ਲੱਖ ਰੁਪਏ ਮੁੱਲ ਦੇ 50 ਮੋਬਾਈਲ ਸੈਟ ਚੋਰੀ ਹੋ ਗਏ ਸਨ, ਪੁਲਸ ਨੇ ਉਕਤਕੇਸ ਵਿੱਚ ਤਿੰਨ ਜਣਿਆਂ ਨੂੰ ਗ਼੍ਰਿਫ਼ਤਾਰ ਕਰਕੇ ਉਨ੍ਹਾਂਤੋਂ 43 ਮੋਬਾਈਲ ਸੈਟ ਬਰਾਮਦ ਕਰ ਲਏ ਹਨ, ਜਿਨ੍ਹਾਂ ਦੀ ਕੀਮਤ ਸਾਢੇ ਚਾਰ ਲੱਖ ਰੁਪਏ ਤੋਂ ਵੱਧ ਬਣਦੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਟੈਕਨੀਕਲ ਟੀਮ ਦੇ ਸਹਿਯੋਗ ਨਾਲ ਯੂ ਪੀ ਅਤੇ ਬਿਹਾਰ ਦੇ ਮੂਲ ਵਾਸੀ ਲੁਟੇਰਿਆਂ ਰਾਮ ਪ੍ਰਤਾਪ, ਸ਼ੰਕਰ ਯਾਦਵ ਅਤੇ ਸੱਚ ਪਾਸਵਾਨ ਨੂੰ ਗ਼੍ਰਿਫ਼ਤਾਰ ਕਰ ਲਿਆ ਹੈ। ਪੱਤਰਕਾਰ ਨਾਂਅ ਦੇ ਇੱਕ ਹੋਰ ਦੋਸ਼ੀ ਦੀ ਗ਼੍ਰਿਫ਼ਤਾਰੀ ਅਜੇ ਬਾਕੀ ਹੈ।

Click Here To Read Punjab Crime News

Continue Reading

ਅਪਰਾਧ

ਮਕੈਨਿਕ ਨੂੰ ਪੰਜ ਗੋਲੀਆਂ ਮਾਰ ਕੇ ਭੰਗੜਾ ਪਾਉਂਦੇ ਕਾਤਲ ਫਰਾਰ

Published

on

murder
  • ਮਾਮਲਾ ਗੈਂਗ-ਵਾਰ ਅਤੇ ਪੁਰਾਣੀ ਦੁਸ਼ਮਣੀ ਦਾ
  • ਮ੍ਰਿਤਕ ਦਾ ਭਰਾ ਵੀ ਜੇਲ੍ਹ ਵਿੱਚ ਬੰਦ
    ਅੰਮ੍ਰਿਤਸਰ, 28 ਨਵੰਬਰ – ਇਸ ਸ਼ਹਿਰ ਦੀ ਮਜੀਠਾ ਰੋਡ ਦੇ ਨਾਲ ਲੱਗਦੇ 88 ਫੁੱਟ ਰੋਡ ਉੱਤੇਕੱਲ੍ਹ ਦੁਪਹਿਰ ਇੱਕ ਮੋਟਰ ਸਾਈਕਲ ਮਕੈਨਿਕ ਮਨੀ ਧਵਨ ਦਾ ਕਤਲ ਕਰ ਦਿੱਤਾ ਗਿਆ। ਫਰਾਰ ਹੋਣ ਤੋਂ ਪਹਿਲਾਂ ਕਾਤਲਾਂ ਨੇ ਉਥੇ ਭੰਗੜਾ ਪਾਇਆ। ਮੋਟਰ ਸਾਈਕਲ ਉਤੇ ਆਏ ਕਾਤਲ ਸੀ ਸੀ ਟੀ ਵੀ ਕੈਮਰੇ ਵਿੱਚ ਦਰਜ ਹੋ ਗਏ ਹਨ।
    ਲੋਕਾਂ ਦੇ ਮੁਤਾਬਕ ਇਹ ਗੈਂਗਵਾਰ ਤੇ ਪੁਰਾਣੀ ਦੁਸ਼ਮਣ ਦਾ ਕੇਸ ਹੈ, ਪਰ ਪੁਲਸ ਗੈਂਗਵਾਰ ਨਹੀਂ ਮੰਨਦੀ। ਮ੍ਰਿਤਕ ਦਾ ਭਰਾ ਸਨੀ ਗੋਰਿੱਲਾ ਪਹਿਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਉਸ ਦੀ ਗੈਂਗਵਾਰ ਸ਼ੁਭਮ ਨਾਲ ਦੁਸ਼ਮਣੀ ਚੱਲਦੀ ਆ ਰਹੀ ਹੈ। ਇਸ ਕਤਲ ਦੇ ਪਿੱਛੇ ਵੀ ਜੇਲ੍ਹ ਵਿੱਚ ਬੰਦ ਸ਼ੁਭਮ ਦਾ ਹੱਥ ਦੱਸਿਆ ਜਾ ਰਿਹਾ ਹੈ। ਪਰਵਾਰ ਨੇ ਦੋਸ਼ੀਆਂ ਦੇ ਨਾਂਅ ਵੀ ਲਏ ਹਨ, ਪਰ ਪੁਲਸ ਨੇ ਅਜੇ ਅਣਪਛਾਤੇ ਕਾਤਲਾਂ ਉੱਤੇ ਕੇਸ ਦਰਜ ਕੀਤਾ ਹੈ।
    ਮਨੀ ਧਵਨ (28) ਮਜੀਠਾ ਰੋਡ ਨਾਲ ਲੱਗਦੇ 88 ਫੁੱਟ ਰੋਡ ਉੱਤੇ ਆਪਣੇ ਘਰ ਕੋਲ ਮੋਟਰ ਸਾਈਕਲ ਮਕੈਨਿਕ ਦਾ ਕੰਮ ਕਰਦਾ ਸੀ। ਕੱਲ੍ਹ ਦੁਪਹਿਰ ਲਗਭਗ ਇੱਕ ਵਜੇ ਮੋਟਰ ਸਾਈਕਲ ਤੋਂ ਦੋ ਨੌਜਵਾਨ ਉਸ ਦੀ ਵਰਕਸ਼ਾਪ ਉੱਤੇ ਆਏ ਅਤੇ ਪਿੱਛੇ ਬੈਠਾ ਨੌਜਵਾਨ ਬਾਈਕ ਤੋਂ ਉਤਰ ਕੇ ਮਨੀ ਵੱਲ ਵਧਿਆ। ਉਸ ਨੇ ਪਿਸਤੌਲ ਕੱਢ ਕੇ ਉਸ ਉੱਤੇ ਸੱਤ ਗੋਲੀਆਂ ਚਲਾਈਆਂ। ਸਿਰ ਤੇ ਸਰੀਰ ਉੱਤੇ ਗੋਲੀਆਂ ਲੱਗਣ ਕਾਰਨ ਮਨੀ ਉਥੇ ਹੀ ਡਿੱਗ ਪਿਆ। ਕਾਤਲ ਇਸ ਦੇ ਬਾਅਦ ਭੰਗੜਾ ਪਾਉਂਦੇ ਹੋਏ ਫਰਾਰ ਹੋ ਗਏ। ਗਵਾਂਢ ਦੇ ਲੋਕ ਮਨੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਗਏ, ਪਰ ਡਾਕਟਰਾਂ ਨੇ ਉਸ ਨੂੰ ਦੇਖਦੇ ਹੀ ਮ੍ਰਿਤਕ ਐਲਾਨ ਕਰ ਦਿੱਤਾ।ਪੁਲਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ, ਏ ਡੀ ਸੀ ਪੀ ਸਿਟੀ ਸੰਦੀਪ ਮਲਿਕ ਅਤੇ ਹੋਰ ਅਧਿਕਾਰੀ ਮੌਕੇ ਉੱਤੇ ਪਹੁੰਚੇ। ਥਾਣਾ ਸਦਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।

Click Here To Read Punjabi newspaper

Continue Reading

ਰੁਝਾਨ