Arrested for cheating with Kejriwal's daughter | Latest Politics News
Connect with us [email protected]

ਰਾਜਨੀਤੀ

ਕੇਜਰੀਵਾਲ ਦੀ ਧੀ ਨਾਲ ਠੱਗੀ ਮਾਰਨ ਵਾਲੇ ਗ੍ਰਿਫਤਾਰ

Published

on

delhi pm

ਨਵੀਂ ਦਿੱਲੀ, 16 ਫਰਵਰੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਨਾਲ ਠੱਗੀ ਮਾਰਨ ਦੇ ਦੋਸ਼ਾਂ ਹੇਠ ਤਿੰਨ ਜਣਿਆਂ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਹਰਸ਼ਿਤਾ ਨੇ ਸੱਤ ਫਰਵਰੀ ਨੂੰ ਇੱਕ ਪੁਰਾਣਾ ਸੋਫਾ ਵੇਚਣ ਲਈ ਈ-ਕਾਮਰਸ ਵੈਬਸਾਈਟ ਉਪਰ ਅਪਲੋਡ ਕੀਤਾ ਸੀ।
ਸੂਤਰਾਂ ਮੁਤਾਬਕ ਦਿੱਲੀ ਪੁਲਸ ਨੇ ਸਾਜਿਦ, ਕਪਿਲ ਤੇ ਮਾਨਵੇਂਦਰ ਨੂੰ ਇਸ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁੱਖ ਦੋਸ਼ੀ ਹਾਲੇ ਫਰਾਰ ਦੱਸਿਆ ਗਿਆ ਹੈ, ਜਿਹੜਾ ਈ-ਕਾਮਰਸ ਵੈਬਸਾਈਟਾਂ ਉਪਰ ਜਾਅਲੀ ਖਾਤੇ ਬਣਾਉਣ ਵਿੱਚ ਮਾਹਰ ਦੱਸਿਆ ਜਾਂਦਾ ਹੈ। ਇੱਕ ਵਿਅਕਤੀ ਨੇ ਹਰਸਿ਼ਤਾ ਨਾਲ ਸੰਪਰਕਕਰ ਕੇ ਸੋਫਾ ਖਰੀਦਣ ਵਿੱਚ ਰੁਚੀ ਦਿਖਾਈ ਸੀ। ਉਸ ਨੇ ਹਰਸ਼ਿਤਾ ਦੇ ਖਾਤੇ ਵਿੱਚ ਕੁਝ ਪੈਸੇ ਪਾ ਕੇ ਭਰੋਸਾ ਕਾਇਮ ਕੀਤਾ ਤੇ ਕਿਹਾ ਕਿ ਇਸ ਨਾਲ ਖਾਤਾ ਸਹੀ ਜਾਂ ਗਲਤ ਦਾ ਪਤਾ ਲੱਗ ਜਾਵੇਗਾ। ਫਿਰ ਉਸ ਨੇ ਹਰਸ਼ਿਤਾ ਨੂੰ ਇੱਕ ‘ਕਿਊ ਆਰ ਕੋਡ’ ਭੇਜਿਆ। ਇਸ ਪਿੱਛੋਂ ਉਸ ਦੇ ਖਾਤੇ ਤੋਂ ਵੀਹ ਹਜ਼ਾਰ ਰੁਪਏ ਕਟੌਤੀ ਹੋ ਗਈ। ਹਰਸ਼ਿਤਾ ਨੇ ਜਦੋਂ ਕਟੌਤੀ ਬਾਰੇ ਪੁੱਛਿਆ ਤਾਂ ਉਸ ਵਿਅਕਤੀ ਨੇ ਕਿਹਾ ਕਿ ਇਹ ਗਲਤੀ ਨਾਲ ਹੋ ਗਿਆ। ਉਸ ਨੇ ਇਹ ਪੈਸੇ ਵਾਪਸ ਕਰਨ ਲਈ ਇੱਕ ਹੋਰ ਕਿਊ ਆਰ ਕੋਡ ਭੇਜਿਆ ਅਤੇ ਸਕੈਨ ਕਰਨ ਲਈ ਕਿਹਾ। ਜਦੋਂ ਕੇਜਰੀਵਾਲ ਦੀ ਧੀ ਨੇ ਮੁੜ ਸਕੈਨ ਕੀਤਾ ਤਾਂ ਉਸ ਦੇ ਖਾਤੇ ਵਿੱਚੋਂ 14 ਹਜ਼ਾਰ ਰੁਪਏ ਹੋਰ ਕੱਟੇ ਗਏ।

ਰਾਜਨੀਤੀ

ਨੇਪਾਲੀ ਪਾਰਲੀਮੈਂਟ ਨੂੰ ਭੰਗ ਕਰਨ ਦਾ ਫ਼ੈਸਲਾ ਸੁਪਰੀਮ ਕੋਰਟ ਵੱਲੋਂ ਰੱਦ

Published

on

kp sharma oli

ਕਾਠਮੰਡੂ, 24 ਫਰਵਰੀ – ਨੇਪਾਲ ਦੇ ਮੌਜੂਦਾ ਪ੍ਰਧਾਨ ਮੰਤਰੀ ਕੇ ਪੀ ਸ਼ਰਮਾ ਓਲੀ ਨੂੰ ਸੁਪਰੀਮ ਕੋਰਟ ਵੱਲੋਂ ਵੱਡਾ ਝਟਕਾ ਲਗਿਆ ਹੈ। ਸੁਪਰੀਮ ਕੋਰਟ ਨੇ 20 ਦਸੰਬਰ ਨੰੁ ਨੇਪਾਲੀ ਪਾਰਲੀਮੈਂਟ ਦੀ ਪ੍ਰਤੀਨਿਧੀ ਸਭਾ ਭੰਗ ਕਰ ਦੇਣ ਦੇ ਫ਼ੈਸਲੇ ਨੂੰ ਰੱਦ ਕਰ ਕੇ13 ਦਿਨਾਂ ਦੇ ਅੰਦਰ ਸਦਨ ਦੀ ਬੈਠਕ ਸੱਦਣ ਦਾ ਹੁਕਮ ਦਿੱਤਾ ਹੈ।
ਜਸਟਿਸ ਚੋਲੇਂਦਰ ਸ਼ਮਸ਼ੇਰ ਰਾਣਾ ਦੀ ਅਗਵਾਈ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਸਾਰੇ ਪੱਖਾਂ ਵੱਲੋਂ ਪੇਸ਼ ਕੀਤੇ ਤੱਥਾਂ ਦਾ ਅਧਿਐਨ ਕਰਨ ਦੇ ਬਾਅਦ ਫ਼ੈਸਲਾ ਦਿੱਤਾ ਹੈ। ਪਿਛਲੇ ਦਿਨੀਂ ਸੁਪਰੀਮ ਕੋਰਟ ਵਿੱਚ ਬਹਿਸ ਦੌਰਾਨ ਨਿਆਂ ਮਿੱਤਰ ਵੱਜੋਂ ਪੇਸ਼ ਵਕੀਲਾਂ ਨੇ ਕਿਹਾ ਸੀ ਕਿ ਸਦਨ ਨੂੰ ਭੰਗ ਕਰਨ ਦਾ ਪ੍ਰਧਾਨ ਮੰਤਰੀ ਓਲਾ ਦਾ ਫ਼ੈਸਲਾ ਗੈਰ ਸੰਵਿਧਾਨਕ ਸੀ। ਨਿਆਂ ਮਿੱਤਰ ਵੱਲੋਂ ਪੰਜ ਸੀਨੀਅਰ ਵਕੀਲਾਂ ਨੇ ਅਦਾਲਤ ਵਿੱਚ ਪੱਖ ਰਖਿਆ ਸੀ। ਸੁਣਵਾਈ ਦੌਰਾਨ ਇੱਕ ਸੀਨੀਅਰ ਵਕੀਲ ਪੂਰਨਮਾਨ ਸ਼ਾਕਯ ਨੇ ਕਿਹਾ ਕਿ ਨੇਪਾਲ ਦੇ ਸੰਵਿਧਾਨ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਨੂੰ ਭੰਗ ਕਰਨ ਦਾ ਅਧਿਕਾਰ ਨਹੀਂ ਹੈ, ਇਹ ਰਾਜਨੀਤੀ ਨਹੀਂ, ਸੰਵਿਧਾਨਕ ਮੁੱਦਾ ਹੈ, ਇਸ ਲਈ ਅਦਾਲਤ ਨੂੰ ਇਸ ਵਿੱਚ ਦਖ਼ਲ ਦੇਣਾ ਚਾਹੀਦਾ ਹੈ। ਇੱਕ ਜੱਜ ਨੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਨੂੰ ਸੰਵਿਧਾਨਕ ਦਸਿਆ ਤੇ ਇੱਕ ਨੇ ਕਿਹਾ ਕਿ ਸਦਨ ਨੂੰ ਗ਼ਲਤ ਨੀਤ ਨਾਲ ਭੰਗ ਕੀਤਾ ਗਿਆ। ਇੱਕ ਮੈਂਬਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਾਰਲੀਮੈਂਟ ਭੰਗ ਕਰਨ ਦਾ ਅਧਿਕਾਰ ਹੈ।

Continue Reading

ਅੰਤਰਰਾਸ਼ਟਰੀ

ਇਮਰਾਨ ਖਾਨ ਭਾਰਤ ਦਾ ਏਅਰ ਸਪੇਸ ਵਰਤ ਕੇ ਸ਼੍ਰੀਲੰਕਾ ਪੁੱਜੇ

Published

on

imran khan

ਕੋਲੰਬੋ, 24 ਫਰਵਰੀ – ਭਾਰਤ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਜਹਾਜ਼ ਨੂੰ ਆਪਣੇ ਏਅਰਸਪੇਸ ਦੀ ਵਰਤੋਂ ਦੀ ਮਨਜ਼ੂਰੀ ਦੇਣ ਪਿੱਛੋਂ ਉਹ ਕੱਲ੍ਹ ਭਾਰਤੀ ਏਅਰਸਪੇਸ ਰਾਹੀਂ ਸ਼੍ਰੀਲੰਕਾ ਪੁੱਜੇ। ਜੇਕਰ ਭਾਰਤ ਇਜਾਜ਼ਤ ਨਾ ਦਿੰਦਾ ਤਾਂ ਇਮਰਾਨ ਖਾਨ ਦੇ ਜਹਾਜ਼ ਨੂੰ ਕਾਫੀ ਘੁੰਮ ਕੇ ਲੰਬੇ ਰਸਤੇ ਤੋਂ ਸ਼੍ਰੀਲੰਕਾ ਜਾਣਾ ਪੈਂਦਾ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਇਹ ਸ਼੍ਰੀਲੰਕਾ ਦੀ ਪਹਿਲੀ ਯਾਤਰਾ ਹੈ।ਉਹ ਵਪਾਰ, ਰੱਖਿਆ ਅਤੇ ਟੈਕਨਾਲੋਜੀ ਵਰਗੇ ਵੱਖ-ਵੱਖ ਮੁੱਦਿਆਂ ਉੱਤੇ ਸ਼੍ਰੀਲੰਕਾ ਦੀ ਚੋਟੀ ਦੀ ਲੀਡਰਸ਼ਿਪ ਨਾਲ ਗੱਲਬਾਤ ਕਰਨਗੇ। 2019 ਵਿੱਚ ਪਾਕਿਸਤਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਡਾਣਾਂ ਲਈ ਆਪਣਾ ਏਅਰਸਪੇਸ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਓਦੋਂ ਨਰਿੰਦਰ ਮੋਦੀ ਨੇ ਅਮਰੀਕਾ ਅਤੇ ਸਾਊਦੀ ਅਰਬ ਜਾਣਾ ਸੀ ਤੇ ਪਾਕਿਸਤਾਨ ਨੇ ਕਸ਼ਮੀਰ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦਾ ਕਾਰਨ ਦੱਸਿਆ ਸੀ। ਆਮ ਤੌਰ ਉੱਤੇ ਵੀ ਵੀ ਆਈ ਪੀ ਏਅਰਕ੍ਰਾਫਟਾਂ ਨੂੰ ਇਜਾਜ਼ਤ ਦੇ ਦਿੱਤੀ ਜਾਂਦੀ ਹੈ।ਭਾਰਤ ਨੇ ਇਸ ਦੀ ਸ਼ਿਕਾਇਤ ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗੇਨਾਈਜ਼ੇਸ਼ਨ ਵਿੱਚ ਕੀਤੀ ਸੀ।

Continue Reading

ਰਾਜਨੀਤੀ

ਮਮਤਾ ਬੈਨਰਜੀ ਦੀ ਭਤੀਜ ਨੂੰਹ ਪਹਿਲਾਂ ਵੀ ਕਈ ਵਾਰ ਚਰਚਾ ਵਿਚ ਰਹੀ

Published

on

ਕੋਲਕਾਤਾ, 24 ਫਰਵਰੀ – ਬੰਗਾਲ ਵਿਧਾਨ ਸਭਾ ਚੋਣਾਂ ਹੋਣ ਤੋਂ ਪਹਿਲਾਂ ਮਮਤਾ ਬੈਨਰਜੀ ਦੇ ਭਤੀਜੇ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਬੈਨਰਜੀ ਫਿਰ ਸੁਰਖੀਆਂ ਵਿੱਚ ਹੈ। ਇਸ ਤੋਂ ਪਹਿਲਾਂ ਵੀ ਉਹ ਕਦੇ ਜ਼ਿਆਦਾ ਸੋਨਾ ਲਿਆਉਣ ਅਤੇ ਕਦੇ ਪੀ ਆਈ ਓ ਕਾਰਡ ਵਿੱਚ ਗੜਬੜੀਬਾਰੇ ਚਰਚਾ ਵਿੱਚ ਰਹੀ ਹੈ।
ਰੁਜਿਰਾ ਅਤੇ ਅਭਿਸ਼ੇਕ ਦੀ ਮੁਲਾਕਾਤ ਕਾਲਜ ਦੇ ਦਿਨੀਂ ਕੋਲਕਾਤਾ ਵਿੱਚ ਹੋਈ ਸੀ। ਫਿਰ 24 ਫਰਵਰੀ 2012 ਨੂੰ ਉਨ੍ਹਾਂ ਨੇ ਵਿਆਹ ਕਰ ਲਿਆ। ਰੁਜਿਰਾ ਬੈਨਰਜੀ ਦਾ ਨਾਂਅ ਸਭ ਤੋਂ ਪਹਿਲਾਂ ਸੁਰਖੀਆਂ ਵਿੱਚ ਆਇਆ, ਜਦ ਉਹ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ 15 ਮਾਰਚ 2019 ਦੀ ਰਾਤ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੀ। ਕਸਟਮ ਵਿਭਾਗ ਦਾ ਕਹਿਣਾ ਸੀ ਕਿ ਜਦ ਉਹ ਬੈਂਕਾਕ ਦੀ ਫਲਾਈਟ ਤੋਂ ਕੋਲਕਾਤਾ ਆਈ ਤਾਂ ਉਸ ਦੇ ਬੈਗ ਵਿੱਚ ਤੈਅ ਸੀਮਾ ਤੋਂ ਵੱਧ ਸੋਨਾ ਸੀ, ਪਰ ਉਹ ਬੰਗਾਲ ਪੁਲਸ ਦੀ ਮਦਦ ਨਾਲ ਏਅਰਪੋਰਟ ਤੋਂ ਨਿਕਲ ਗਈ। ਇਸ ਪਿੱਛੋਂ ਕਸਟਮ ਵਿਭਾਗ ਨੇ ਉਸ ਦੇ ਖਿਲਾਫ ਕੇਸ ਦਰਜ ਕਰ ਕੇ ਕਸਟਮ ਐਕਟ 1962 ਦੀ ਧਾਰਾ 108 ਦਾ ਨੋਟਿਸ ਜਾਰੀ ਕੀਤਾ ਸੀ। ਉਨ੍ਹਾਂ ਦੇ ਪਤੀ ਅਭਿਸ਼ੇਕ ਬੈਨਰਜੀ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਤ ਦੱਸ ਕੇ ਕਲਕੱਤਾ ਹਾਈ ਕੋਰਟ ਵਿੱਚ ਨੋਟਿਸ ਦੇ ਖਿਲਾਫ ਅਰਜ਼ੀ ਦਿੱਤੀ ਸੀ। ਅੱਠ ਅਪ੍ਰੈਲ 2019 ਨੂੰ ਹਾਈ ਕੋਰਟ ਦੇ ਦੋ ਜੱਜਾਂ ਦੀ ਬੈਂਚ ਨੇ ਰੁਜਿਰਾ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ। ਬਾਅਦ ਵਿੱਚ ਕਸਟਮ ਵੱਲੋਂ ਕੇਸ ਦਰਜ ਕਰਨ ਵਿੱਚ ਦੇਰ ਹੋਣ ਦੀ ਗੱਲ ਕਹਿ ਕੇ ਨੋਟਿਸ ਨੂੰ ਹਾਈ ਕੋਰਟ ਨੇ ਰੱਦ ਕਰ ਦਿੱਤਾ ਸੀ। ਫਿਰ ਪਰਸਨ ਆਨ ਇੰਡੀਅਨ ਓਰੀਜਨ (ਪੀ ਆਈ ਓ) ਕਾਰਡ ਅਤੇ ਵਿਆਹ ਦੇ ਸਰਟੀਫਿਕੇਟ ‘ਚ ਤਰੁੱਟੀਆਂ ਦੇ ਕਾਰਨ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ 29 ਮਾਰਚ ਨੂੰ ਰੁਜਿਰਾ ਨੂੰ ਨੋਟਿਸ ਦਿੱਤਾ ਸੀ। ਉਸ ਨੋਟਿਸ ਦੇ ਮੁਤਾਬਕ ਰੁਜਿਰਾ ਨਰੂਲਾ ਇੱਕ ਥਾਈ ਨਾਗਰਿਕ ਹੈ ਅਤੇ ਉਸ ਨੇ ਬੈਂਕਾਕ ਵਿੱਚ ਭਾਰਤੀ ਰਾਜਦੂਤ ਵੱਲੋਂ ਪੀ ਆਈ ਓ ਕਾਰਡ ਨੰਬਰ ਪੀ 234979 ਜਾਰੀ ਕਰਵਾਇਆ ਹੈ।

Read More Latest Indian Political News

Continue Reading

ਰੁਝਾਨ


Copyright by IK Soch News powered by InstantWebsites.ca