Arms smuggler arrested in Amritsar with 48 foreign pistols
Connect with us [email protected]

ਅਪਰਾਧ

ਅੰਮ੍ਰਿਤਸਰ ਵਿੱਚ48 ਵਿਦੇਸ਼ੀ ਪਿਸਤੌਲਾਂ ਸਣੇ ਹਥਿਆਰਾਂ ਦਾ ਤਸਕਰ ਗ੍ਰਿਫ਼ਤਾਰ

Published

on

arrest

ਚੰਡੀਗੜ੍ਹ, 11 ਜੂਨ, – ਪੰਜਾਬ ਪੁਲਿਸ ਨੇ ਵੀਰਵਾਰ ਰਾਤ ਨੂੰ ਵਿਦੇਸ਼ੀ ਪਿਸਤੌਲਾਂ ਦੀ ਵੱਡੀ ਖੇਪ ਸਮੇਤ ਹਥਿਆਰਾਂ ਦੇ ਇੱਕ ਤਸਕਰ ਨੂੰ ਫੜਿਆ ਹੈ, ਜਿਹੜਾ ਕਥਿਤ ਤੌਰ ਉੱਤੇ ਪਾਕਿਸਤਾਨ-ਆਧਾਰਤ ਖਾੜਕੂ ਸੰਗਠਨਾਂ ਅਤੇ ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਵਿਚਲੇ ਭਾਰਤ ਵਿਰੋਧੀ ਖਾਲਿਸਤਾਨੀ ਤੱਤਾਂ ਨਾਲ ਜੁੜਿਆ ਹੋਇਆ ਸੀ ਅਤੇ ਉਨ੍ਹਾਂ ਦੇ ਅਮਰੀਕਾ ਵਿਚਲੇ ਇੱਕ ਹੈਂਡਲਰ ਦੇ ਨਿਰਦੇਸ਼ਾਂ ਉੱਤੇ ਹਥਿਆਰ ਸਪਲਾਈ ਕਰਦਾ ਸੀ।
ਇਸ ਦੌਰਾਨ ਪੰਜਾਬ ਪੁਲਸ ਦੇ ਮੁਖੀ (ਡੀ ਜੀ ਪੀ) ਦਿਨਕਰ ਗੁਪਤਾ ਨੇ ਅੱਜ ਏਥੇ ਦੱਸਿਆ ਕਿ ਇਹ ਹਥਿਆਰ ਭਾਰਤ ਦੇ ਵੱਖਵੱਖ ਹਿੱਸਿਆਂ ਵਿੱਚ ਖਾੜਕੂ ਵਾਰਦਾਤਾਂ ਲਈ ਵਰਤੇ ਜਾਣੇ ਸਨ।ਉਨ੍ਹਾ ਕਿਹਾ ਕਿ ਜਗਜੀਤ ਸਿੰਘ ਉਰਫ ਜੱਗੂ (25 ਸਾਲ) ਵਾਸੀ ਪੁਰੀਆਂ ਕਲਾਂ, ਥਾਣਾ ਸਦਰ ਬਟਾਲਾ ਨੂੰ ਵੀਰਵਾਰ ਰਾਤ ਪੰਜਾਬ ਇੰਟਰਨਲ ਸਕਿਓਰਿਟੀ ਵਿੰਗ ਐਸ ਐਸ ਓ ਸੀ ਅੰਮ੍ਰਿਤਸਰ ਦੀ ਟੀਮ ਨੇ ਅੰਮ੍ਰਿਤਸਰ ਦੇ ਕੱਥੂਨੰਗਲ ਕੋਲ ਫੜਿਆ ਸੀ।ਇੱਕ ਇੰਟੈਲੀਜੈਂਸ ਆਪ੍ਰੇਸ਼ਨ ਦੇ ਦੌਰਾਨ ਐਸ ਐਸ ਓ ਸੀ ਅੰਮ੍ਰਿਤਸਰ ਨੇ ਅੰਮ੍ਰਿਤਸਰ-ਬਟਾਲਾ ਰੋਡ ਉੱਤੇ ਪਿੰਡ ਕੱਥੂਨੰਗਲ ਨੇੜੇ ਵਿਸ਼ੇਸ਼ ਪੁਲਿਸ ਨਾਕਾ ਲਾ ਕੇ ਇਕ ਆਈ-20 ਕਾਰ ਪਿੱਛਾ ਕਰਕੇ ਰੋਕੀ ਤਾਂ ਪੁਲਿਸ ਟੀਮ ਨੂੰ ਉਸ ਵਿਚ ਦੋ ਨਾਈਲੋਨ ਬੈਗ ਮਿਲੇ, ਜਿਨ੍ਹਾਂਵਿੱਚਵੱਖ-ਵੱਖ ਦੇਸ਼ਾਂ ਦੀਆਂ ਬਣੀਆਂ ਵੱਖ-ਵੱਖ ਬੋਰ ਵਾਲੀਆਂ 48 ਵਿਦੇਸ਼ੀ ਪਿਸਤੌਲਾਂ, ਮੈਗਜੀਨ ਅਤੇ ਕਾਰਤੂਸ ਸਨ। ਇਨ੍ਹਾਂ ਵਿਚ 19 ਪਿਸਤੌਲ 9 ਐਮ ਐਮ (ਜਿ਼ਗਾਨਾ, ਤੁਰਕੀ ਦਾ ਬਣਿਆਂ) ਸਣੇ 37 ਮੈਗਜ਼ੀਨ ਅਤੇ 45 ਕਾਰਤੂਸ, 9 ਪਿਸਤੌਲ .30 ਬੋਰ (ਚੀਨ ਦੇ ਬਣੇ) ਤੇ 22 ਮੈਗਜ਼ੀਨ, 19 ਪਿਸਤੌਲ .30 ਬੋਰ (ਸਟਾਰ ਮਾਰਕ) ਸਣੇ 38 ਮੈਗਜੀਨ ਅਤੇ 148 ਕਾਰਤੂਸ ਅਤੇ 1 ਪਿਸਤੌਲ 9 ਐਮ ਐਮ (ਬਰੇਟਾ, ਇਟਾਲੀਅਨ) ਸਮੇਤ 2 ਮੈਗਜ਼ੀਨਾਂ ਸ਼ਾਮਲ ਸਨ।
ਹਥਿਆਰਾਂ ਦੀ ਤਸਕਰੀ ਬਾਰੇ ਡੀ ਜੀ ਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਜਗਜੀਤ ਸਿੰਘ ਨੂੰ ਇੱਕ ਪੁਰਾਣੇ ਗੈਂਗਸਟਰ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਨੇ ਹਥਿਆਰਾਂ ਦੀ ਇਹ ਖੇਪ ਇਕੱਠੇ ਕਰਨ ਦੇ ਲਈ ਕਿਹਾ ਸੀ। ਦਰਮਨਜੋਤ, ਜਿਹੜਾ ਅੱਜਕੱਲ੍ਹ ਅਮਰੀਕਾ ਵਿੱਚ ਹੈ, ਜਗਜੀਤ ਸਿੰਘ ਨਾਲ ਸੰਪਰਕ ਵਿੱਚ ਸੀ।ਜਗਜੀਤ ਦੁਬਈ ਵਿੱਚ 2017 ਤੋਂ ਦਸੰਬਰ 2020 ਤੱਕ ਆਪਣੀ ਰਿਹਾਇਸ਼ ਦੌਰਾਨ ਦਰਮਨਜੋਤ ਕਾਹਲੋਂ ਦੇ ਸੰਪਰਕ ਵਿੱਚ ਰਿਹਾ ਸੀ ਅਤੇ ਉਸੇ ਨੇ ਇਸ ਨੂੰ ਇਸ ਰਾਹ ਪਾਇਆ ਸੀ।ਡੀ ਜੀ ਪੀ ਨੇ ਕਿਹਾ ਕਿ ਇਸ ਤਸਕਰੀ ਰੈਕੇਟ ਦੇ ਮਾਸਟਰ ਮਾਈਂਡ ਦਰਮਨਜੋਤ ਨੇ ਜਗਜੀਤ ਨੂੰ ਹਥਿਆਰਾਂ ਦੀ ਖੇਪ ਇਕੱਠੀ ਕਰਨ ਤੇ ਲੁਕਾਉਣ ਅਤੇ ਪਿਸਤੌਲਾਂ ਦੀ ਸਪੁਰਦਗੀ ਦੇ ਅਗਲੇ ਨਿਰਦੇਸ਼ਾਂ ਉਡੀਕਣਨੂੰ ਕਿਹਾ ਸੀ। ਉਨ੍ਹਾਂ ਦੱਸਿਆ ਕਿ ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ, ਜੋ ਪੰਜਾਬ ਵਿੱਚ ਭਗੌੜਾ ਐਲਾਨ ਹੋਇਆ ਹੈ, ਦੇ ਖੁੱਲੇ ਵਾਰੰਟ ਜਾਰੀ ਹਨ। ਦਰਮਨਜੋਤ ਸਿੰਘ ਉਰਫ ਦਰਮਨਜੋਤ ਕਾਹਲੋਂ ਪਿੰਡ ਤਲਵੰਡੀ ਖੁੰਮਣ, ਥਾਣਾ ਕਥੂਨੰਗਲ, ਅੰਮ੍ਰਿਤਸਰ ਦਾ ਵਸਨੀਕ ਹੈ। ਉਹ ਗ੍ਰਿਫਤਾਰੀ ਤੋਂ ਬਚਣ ਲਈ ਸਾਲ 2017 ਵਿੱਚ ਅਮਰੀਕਾ ਜਾਣ ਤੋਂ ਪਹਿਲਾਂ ਪੰਜਾਬ ਦੇ ਕਈ ਅਪਰਾਧਾਂ ਵਿੱਚ ਸ਼ਾਮਲ ਸੀ ਤੇ ਉਸਨੇ ਬਦਨਾਮ ਗੈਂਗਸਟਰ ਹਰਵਿੰਦਰ ਸਿੰਘ ਉਰਫ ਮੰਨੂ ਨੂੰ 2017 ਵਿੱਚ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਮਦਦ ਕੀਤੀ ਸੀ। ਉਸ ਵੇਲੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੁਲਿਸ ਐਸਕਾਰਟ ਪਾਰਟੀ ਉੱਤੇ ਹਮਲਾ ਕੀਤਾਅਤੇ ਹਰਵਿੰਦਰ ਸਿੰਘ ਉਰਫ ਮੰਨੂ ਨੂੰ ਭਜਾ ਕੇ ਲੈ ਗਏ ਸਨ, ਜਿਸ ਬਾਰੇ 12 ਜੂਨ 2017 ਨੂੰ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਕੇਸ ਦਰਜ ਹੋਇਆਅਤੇ ਦਰਮਨਜੋਤ ਨੂੰ ਜਨਵਰੀ 2020 ਵਿੱਚਬਟਾਲਾ ਦੀ ਅਦਾਲਤ ਨੇ ਭਗੌੜਾ (ਪੀ ਓ) ਐਲਾਨ ਕੀਤਾ ਸੀ। ਸਾਲ 2020 ਵਿਚ ਅਮਰੀਕਾ ਵਿਚ ਹੁੰਦੇ ਹੋਏ ਦਰਮਨਜੋਤ ਸਿੰਘ ਨੇ ਭਾਰਤ ਵਿਰੋਧੀ ਸਰਗਰਮੀਆਂ ਲਈ ਗੈਰ ਕਾਨੂੰਨੀ ਹਥਿਆਰ ਖਰੀਦਣ ਲਈ ਪੰਜਾਬ ਦੇ ਇਕ ਗਰੁੱਪ ਨੂੰ 2 ਲੱਖ ਰੁਪਏ ਭੇਜੇ ਸਨ ਅਤੇ ਜਿਸ ਦੇ 10 ਮੈਂਬਰਾਂ ਨੂੰ ਐਸ ਐਸ ਓ ਸੀ ਅੰਮ੍ਰਿਤਸਰ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ ਉਨ੍ਹਾਂ ਤੋਂ 07 ਪਿਸਟਲ .32 ਬੋਰ ਬਰਾਮਦ ਕੀਤੇ ਸਨ।

Read More Punjab Crime News

ਅਪਰਾਧ

ਕਾਗਜ਼ਾਂ ਦੀਆਂ ਥੱਦੀਆਂ ਨਾਲ ਠੱਗੀਆਂ ਮਾਰਨ ਵਾਲੇ 6 ਜਣੇ ਕਾਬੂ

Published

on

Arrested

ਜਲੰਧਰ, 3 ਅਗਸਤ – ਸੀ ਆਈ ਏ ਸਟਾਫ ਦਿਹਾਤੀ ਦੀ ਪੁਲਸ ਨੇ ਖਾਸ ਸੂਚਨਾ ਉੱਤੇ ਕਾਰਵਾਈ ਕਰ ਕੇ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਠੱਗੀਆਂ ਮਾਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਤੇ ਇਸ ਦੇ ਬਾਅਦ ਛੇ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਨਕਦੀ ਚਿੱਟੇ ਕਾਗਜ਼ਾਂ ਦੀਆਂ ਗੱਠਾਂ ਤੇ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਬਰਾਮਦ ਕੀਤੇ ਹਨ। ਇਸ ਬਾਰੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਐਸ ਪੀ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੀ ਆਈ ਏ ਸਟਾਫ-2 ਦੇ ਮੁਖੀ ਸਬ ਇੰਸਪੈਕਟਰ ਪੁਸ਼ਪ ਬਾਲੀ ਨੂੰ ਮੁਖਬਰ ਨੇ ਸੂਚਨਾ ਦਿੱਤੀ ਸੀ ਕਿ ਗੁਰਾਇਆ ਇਲਾਕੇ ਵਿੱਚ ਇੱਕ ਗੈਂਗ ਲੋਕਾਂ ਨਾਲ ਠੱਗੀਆਂ ਮਾਰ ਰਿਹਾ ਹੈ, ਜੋ ਲੋਕਾਂ ਨੂੰ ਰੁਪਏ ਦੁੱਗਣੇ-ਤਿੱਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਨੂੰ ਬੱਚਿਆਂ ਦੇ ਖੇਡਣ ਵਾਲੇ ਚੂਰਨ ਵਾਲੇ ਨੋਟ ਅਤੇ ਚਿੱਟੇ ਕਾਗਜ਼ਾਂ ਦੀਆਂ ਗੱਠਾਂ, ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਅਸਲੀ ਨੋਟ ਲੱਗਾ ਹੁੰਦਾ ਹੈ, ਦੇ ਦਿੰਦੇ ਸਨ। ਜਦੋਂ ਵਿਅਕਤੀ ਆਪਣੇ ਘਰ ਜਾ ਕੇ ਰੁਪਏ ਚੈਕ ਕਰਦਾ ਸੀ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਠੱਗਿਆ ਗਿਆ ਹੈ। ਇਨ੍ਹਾਂ ਲੋਕਾਂ ਨੇ ਹਰਮਿੰਦਰ ਪਾਲ ਉਰਫ ਲਾਡੀ ਵਾਸੀ ਅਵਤਾਰ ਨਗਰ ਨਾਲ ਵੀ 75 ਹਜ਼ਾਰ ਰੁਪਏ ਦੀ ਠੱਗੀ ਕੀਤੀ ਸੀ। ਇਸ ਗੈਂਗ ਦੇ ਮੈਂਬਰ ਜਦੋਂ ਦਾਣਾ ਮੰਡੀ ਗੁਰਾਇਆ ਲਾਗੇ ਗੱਡੀ ਵਿੱਚ ਬੈਠੇ ਕਿਸੇ ਸ਼ਿਕਾਰ ਦੀ ਤਲਾਸ਼ ਵਿੱਚ ਸਨ ਤਾਂ ਏ ਐਸ ਆਈ ਬਲਵਿੰਦਰ ਸਿੰਘ ਦੀ ਇੱਕ ਟੀਮ ਬਣਾ ਕੇ ਗੁਰਾਇਆ ਦਾਣਾ ਮੰਡੀ ਵੱਲ ਭੇਜੀ ਗਈ, ਜਿਨ੍ਹਾਂ ਨੇ ਗੱਡੀ ਵਿੱਚ ਬੈਠੇ ਦੀਨਾ ਨਾਥ ਚੌਧਰੀ, ਬਲੇਸ਼ਵਰ ਰਾਮ, ਘਨੱਈਆ, ਰਮੇਸ਼ ਸਾਰੇ ਵਾਸੀ ਬਿਹਾਰ ਅਨੂਪ ਸ਼ਰਮਾ ਤੇ ਅਤੁਲ ਬੱਬਰ ਵਾਸੀ ਅਮਰਦਾਸ ਨਗਰ ਜਲੰਧਰ ਨੂੰ ਕਾਬੂ ਕਰ ਕੇ ਇਨ੍ਹਾਂ ਕੋਲੋਂ ਦੋ ਕਿੱਟਾਂ ਬਰਾਮਦ ਕੀਤੀਆਂ, ਜਿਨ੍ਹਾਂ ਵਿੱਚੋਂ ਪੁਲਸ ਨੂੰ ਇੱਕ ਲੱਖ ਰੁਪਏ ਦੀ ਨਕਦੀ, 11 ਗੱਠਾਂ ਚਿੱਟੇ ਕਾਗਜ਼ਾਂ ਦੀਆਂ ਜਿਨ੍ਹਾਂ ਦੇ ਉਤੇ-ਥੱਲੇ ਇੱਕ-ਇੱਕ ਸੌ ਦਾ ਅਸਲੀ ਨੋਟ ਲੱਗਾ ਹੋਇਆ ਹੈ ਅਤੇ ਦੋ ਲੱਖ ਅੱਸੀ ਹਜ਼ਾਰ ਰੁਪਏ ਦੇ ਚੂਰਨ ਵਾਲੇ ਨੋਟ ਬਰਾਮਦ ਹੋਏ।ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਗ੍ਰਿਫਤਾਰ ਕੀਤਾ ਗਿਆ ਹੈ।

Read More Punjab Crime News

Continue Reading

ਅਪਰਾਧ

ਅਮਰੀਕਾ ਵਿੱਚ ਸਟੋਰ ਉੱਤੇ ਕੰਮ ਕਰ ਰਹੇ ਪੰਜਾਬੀ ਨੂੰ ਗੋਲੀ ਮਾਰੀ, ਹਸਪਤਾਲ ਦਾਖਲ

Published

on

murdered

ਬੇਗੋਵਾਲ, 2 ਅਗਸਤ, – ਅਮਰੀਕਾ ਦੇ ਜੌਰਜੀਆ ਸਟੇਟ ਵਿੱਚ ਆਪਣੇ ਸਟੋਰ ਉੱਤੇ ਕੰਮ ਕਰ ਰਹੇ 37 ਸਾਲਾ ਪੰਜਾਬੀ ਨੌਜਵਾਨ ਨੂੰ ਓਥੇ ਆਏ ਵਿਅਕਤੀ ਵੱਲੋਂ ਗੋਲੀ ਮਾਰ ਦੇਣ ਦਾ ਪਤਾ ਲੱਗਾ ਹੈ।
ਪੀੜਤ ਨੌਜਵਾਨ ਕਰਨਜੀਤ ਸਿੰਘ ਜਿ਼ਲਾ ਕਪੂਰਥਲਾ ਦੇ ਬੇਗੋਵਾਲ ਤੋਂ ਗਿਆ ਹੈ ਅਤੇ ਉਸ ਦੇ ਪਿਤਾ ਬਲਵਿੰਦਰ ਸਿੰਘ ਪੰਜਾਬ ਪੁਲਸ ਦੇ ਸਾਬਕਾ ਮੁਲਾਜ਼ਮ ਹਨ। ਉਨ੍ਹਾ ਮੁਤਾਬਕ ਕਰਨਜੀਤ ਸਿੰਘ ਸਾਲ 2009 ਵਿੱਚ ਅਮਰੀਕਾ ਗਿਆ ਤੇ 4 ਸਾਲ ਬਾਅਦ ਪੱਕਾ ਹੋ ਕੇ ਪੰਜਾਬ ਆਇਆ ਸੀ ਤੇ ਸਾਲ 2014 ਵਿੱਚ ਉਸ ਦਾ ਵਿਆਹ ਕੀਤਾਸੀ।ਉਨ੍ਹਾਂ ਦੱਸਿਆ ਕਿ ਕਰਨਜੀਤ ਆਪਣੀ ਪਤਨੀ ਤੇ 2 ਛੋਟੇ ਬੱਚਿਆਂ ਨਾਲ ਅਮਰੀਕਾ ਵਿੱਚ ਰਹਿੰਦਾਹੈ।ਕੱਲ੍ਹ ਅਮਰੀਕਨ ਸਮੇਂ ਮੁਤਾਬਕ 1 ਅਗਸਤ ਨੂੰ ਸਟੋਰ ਖੋਲ੍ਹਣ ਤੋਂ ਬਾਅਦ ਕਰਨਜੀਤ ਉੱਥੇ ਮੌਜੂਦ ਸੀ ਕਿ ਇੱਕ ਅਮਰੀਕਨ ਗੈਰ-ਗੋਰਾ ਆਇਆ ਤੇ ਉਸ ਨੇ ਕਰਨਜੀਤ ਦੇ ਗੋਲੀ ਮਾਰ ਦਿੱਤੀ, ਜਿਸ ਪਿੱਛੋਂ ਕਰਨਜੀਤ ਨਾਰਥ ਈਸਟ ਜੌਰਜੀਆ ਮੈਡੀਕਲ ਸੈਂਟਰ ਵਿੱਚ ਦਾਖਲ ਹੈ। ਓਥੇ ਡਾਕਟਰਾਂ ਨੇ ਦੱਸਿਆ ਕਿ ਗੋਲੀ ਕਰਨਜੀਤ ਦੇ ਢਿੱਡ ਵਿੱਚ ਲੱਗਣ ਪਿੱਛੋਂ ਸੱਜੇ ਪੱਟ ਵਿੱਚ ਚਲੀ ਗਈ ਸੀ। ਡਾਕਟਰਾਂ ਨੇ ਪੇਟ ਦਾ ਆਪ੍ਰੇਸ਼ਨ ਕਰ ਦਿੱਤਾ ਤੇ ਅਗਲਾ ਇਲਾਜ ਜਾਰੀ ਹੈ। ਉਨ੍ਹਾਂ ਹੋਰ ਦੱਸਿਆ ਕਿ ਗੋਲੀ ਮਾਰਨ ਵਾਲੇ ਨੂੰ ਅਮਰੀਕਨ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਤੋਂ ਪਹਿਲਾਂ ਏਦਾਂ ਦੀ ਗੋਲੀਬਾਰੀ ਸ਼ਨੀਵਾਰ ਨੂੰ ਨਿਊਯਾਰਕ ਖੇਤਰ ਵਿੱਚ ਹੋਈ ਸੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਇਸ ਗੋਲੀਬਾਰੀ ਵਿੱਚ ਦੋ ਨਕਾਬਪੋਸ਼ਾਂ ਨੇ ਸ਼ਨੀਵਾਰ ਰਾਤ ਨਿਊਯਾਰਕ ਸਿਟੀ ਨੇੜਲੇ ਇਲਾਕੇ ਦੀ ਭੀੜ ਭਰੀ ਸੜਕ ਉੱਤੇ 10 ਲੋਕਾਂ ਨੂੰ ਜ਼ਖ਼ਮੀ ਕੀਤਾ ਤੇ ਇੱਕ ਬਾਈਕ ਉੱਤੇ ਫਰਾਰ ਹੋ ਗਏ।ਨਿਊਯਾਰਕ ਪੁਲਸ ਦੇ ਦੱਸਣ ਅਨੁਸਾਰ ਇਹ ਘਟਨਾ ਕਿਸੇ ਗੈਂਗ ਦੀ ਹਿੰਸਾ ਨਾਲ ਜੁੜਦੀ ਜਾਪਦੀ ਹੈ, ਪਰ ਇਸ ਦੇ 7 ਪੀੜਤ ਲੋਕ ਨਿਰਦੋਸ਼ ਸਨ, ਜਿਨ੍ਹਾਂ ਵਿੱਚ ਇੱਕ 72 ਸਾਲਾ ਬਜ਼ੁਰਗ ਸ਼ਾਮਲ ਹੈ। ਇਹ ਗੋਲੀਬਾਰੀ ਸ਼ਨੀਵਾਰ ਰਾਤ ਸ਼ਹਿਰ ਦੇ ਕੁਈਨਜ਼ ਬੋਰੋਦੀ ਇੱਕ ਬਾਰਬਰ ਸ਼ਾਪ ਅਤੇ ਇੱਕ ਰੈਸਟੋਰੈਂਟ ਦੇ ਬਾਹਰ ਵਾਪਰੀ। ਇਸ ਬਾਰੇ ਸੀ ਸੀਟੀ ਵੀ ਫੁਟੇਜ ਦੇ ਵਿੱਚ ਮਾਸਕ ਪਹਿਨੀ ਦੋ ਜਣੇ ਕੁਈਨਜ਼ ਦੀ 97ਵੀਂ ਸਟ੍ਰੀਟ ਕੋਲ 37ਵੇਂ ਐਵੇਨਿਊ ਉੱਤੇ ਪੂਰਬ ਵੱਲ ਨੂੰਜਾਂਦੇ ਗੋਲੀਬਾਰੀ ਕਰਦੇ ਦਿੱਸਦੇ ਹਨ। ਘਟਨਾ ਸਥਾਨ ਉੱਤੇ ਘੱਟੋ-ਘੱਟ 37 ਗੋਲੀਆਂ ਦੇ ਖੋਲ ਮਿਲੇ ਹਨ ਅਤੇ ਪੁਲਸ ਹੋਰ ਸਬੂਤਾਂ ਲਈ ਅਪਰਾਧ ਵਾਲੀ ਥਾਂਉੱਤੇ ਜਾਂਚ ਕਰ ਰਹੀ ਹੈ। ਇਸ ਗੋਲੀਬਾਰੀ ਦੇ ਤਿੰਨ ਲੋਕ ਟ੍ਰਿਨੀਟੇਰੀਓਸ ਸਟ੍ਰੀਟ ਗੈਂਗ ਦੇ ਮੈਂਬਰ ਦੱਸੇ ਗਏ ਹਨ।

Continue Reading

ਅਪਰਾਧ

ਚਾਰ ਲੱਖ ਦੇ ਲਈ ਬੱਚਾ ਅਗਵਾ ਕਰਨ ਵਾਲਾ ਨੌਕਰ ਫੜਿਆ ਗਿਆ

Published

on

arrested

ਲੁਧਿਆਣਾ, 1 ਅਗਸਤ – ਪਿੰਡ ਰੌੜ ਤੋਂ ਵੀਰਵਾਰ ਸ਼ਾਮ ਛੇ ਸਾਲ ਦੇ ਬੱਚੇ ਅਮਨਦੀਪ ਨੂੰ ਅਗਵਾ ਕਰਨ ਵਾਲਾ ਨੌਕਰ ਵਿਜੇ ਉਰਫ ਆਕਾਸ਼ ਨੂੰ 36 ਘੰਟੇ ਵਿੱਚ ਫੜਿਆ ਗਿਆ ਹੈ। ਉਸ ਨੇ ਪਿੰਡ ਚੌਂਤਾ ਦੀ ਇੱਕ ਮੋਟਰ ਦੇ ਬਾਹਰ ਰੁੱਖ ਨਾਲ ਬੱਚੇ ਨੂੰ ਬੰਨ੍ਹ ਕੇ ਰੱਖਿਆ ਸੀ। ਬੱਚਾ ਸਹੀ ਸਲਾਮਤ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ ਹੈ।
ਨੌਕਰ ਵਿਜੇ ਕੁਮਾਰ ਮੂਲ ਰੂਪ ਵਿੱਚ ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤੇਹਪੁਰ ਦੇ ਥਾਣਾ ਖਾਗਾ ਦੇ ਪਿੰਡ ਸ਼ਿਕਾਰਪੁਰ ਦਾ ਵਾਸੀ ਹੈ। ਬੱਚੇ ਨੂੰ ਅਗਵਾ ਕਰਨ ਦੇ ਬਾਅਦ ਉਸ ਨੇ ਸ਼ੁੱਕਰਵਾਰ ਨੂੰ ਉਸ ਦੇ ਪਿਤਾ ਪਰਮਜੀਤ ਸਿੰਘ ਨੂੰ ਮੋਬਾਈਲ ਅਤੇ ਵਾਟਸਐਪ ਉੱਤੇ ਮੈਸੇਜ ਕਰ ਕੇ ਚਾਰ ਲੱਖ ਰੁਪਏ ਫਿਰੌਤੀ ਮੰਗੀ ਅਤੇ ਧਮਕੀ ਦਿੱਤੀ ਸੀ ਕਿ ਜੇ ਕੱਲ੍ਹ ਸਵੇਰੇ 12 ਵਜੇ ਤੱਕ ਪੈਸਾ ਖਾਤੇ ਵਿੱਚ ਜਮ੍ਹਾਂ ਨਾ ਕਰਵਾਇਆ ਤਾਂ ਉਹ ਬੱਚੇ ਨੂੰ ਮਾਰ ਦੇਵੇਗਾ। ਪੁਲਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਜੁਆਇੰਟ ਕਮਿਸ਼ਨਰ ਡਾਕਟਰ ਸਚਿਨ ਗੁਪਤਾ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਬੱਚੇ ਨੂੰ ਅਗਵਾ ਕਰਨ ਵਾਲੇ ਨੌਕਰ ਦੀ ਤਲਾਸ਼ ਸ਼ੁਰੂ ਕੀਤੀ ਗਈ ਸੀ। ਪਿੰਡ ਵਾਸੀਆਂ ਤੋਂ ਪਤਾ ਲੱਗਾ ਕਿ ਸ਼ੁੱਕਰਵਾਰ ਸ਼ਾਮ ਪਿੰਡ ਤੋਂ ਕਰੀਬ 15 ਕਿਲੋਮੀਟਰ ਦੂਰ ਮੱਤੇਵਾੜਾ ਦੇ ਜੰਗਲ ਤੋਂ ਐਕਟਿਵਾ ਲਾਵਾਰਸ ਮਿਲੀ ਸੀ। ਕੱਲ੍ਹ ਪਿੰਡ ਵਾਸੀਆਂ ਨੇ ਪੰਜ-ਪੰਜ ਲੋਕਾਂ ਦੀਆਂ ਟੀਮਾਂ ਬਣਾ ਕੇ ਪੂਰੇ ਇਲਾਕੇ ਦੀ ਛਾਣਬੀਣ ਸ਼ੁਰੂ ਕੀਤੀ। ਪਿੰਡ ਦੇ ਵਸਨੀਕ ਸਾਬਕਾ ਫੌਜੀ ਮੱਖਣ ਸਿੰਘ ਨੇ ਪਿੰਡ ਚੌਂਤਾ ਦੇ ਖੇਤਾਂ ਵਿੱਚ ਮੋਟਰ ਦੇ ਨੇੜੇੇ ਕਿਸੇ ਆਦਮੀ ਨੂੰ ਬੈਠੇ ਦੇਖਿਆ। ਉਹ ਉਸ ਵੱਲ ਵਧਿਆ ਤਾਂ ਪਤਾ ਲੱਗਾ ਕਿ ਉਸ ਨੇ ਬੱਚੇ ਨੂੰ ਰੁੱਖ ਨਾਲ ਬੰਨ੍ਹਿਆ ਹੋਇਆ ਹੈ ਅਤੇ ਉਸ ਦੇ ਹੱਥ ਪੈਰ ਅਤੇ ਮੂੰਹ ਵੀ ਬੰਨ੍ਹੇ ਹੋਏ ਸਨ।

Continue Reading

ਰੁਝਾਨ


Copyright by IK Soch News powered by InstantWebsites.ca