Approval for the post of Third Deputy Chief in the Indian Army
Connect with us [email protected]

ਪੰਜਾਬੀ ਖ਼ਬਰਾਂ

ਭਾਰਤੀ ਫ਼ੌਜ ਵਿੱਚ ਤੀਸਰੇ ਡਿਪਟੀ ਚੀਫ਼ ਦੇ ਅਹੁਦੇ ਨੂੰ ਮਨਜ਼ੂਰੀ

Published

on

Deputy Chief in the Indian Army

ਨਵੀਂ ਦਿੱਲੀ, 4 ਦਸੰਬਰ – ਭਾਰਤੀ ਫ਼ੌਜ ਵਿੱਚ ਇੱਕ ਹੋਰ ਡਿਪਟੀ ਚੀਫ਼ ਦਾ ਅਹੁਦਾ ਕਾਇਮ ਕੀਤਾ ਜਾਵੇਗਾ। ਇਸ ਲਈ ਸਰਕਾਰ ਨੇ ਮਨਜ਼ੂਰੀ ਪੱਤਰ ਜਾਰੀ ਕਰ ਦਿੱਤਾ ਹੈ। ਸੈਨਾ ਹੈਡਕੁਆਰਟਰ ‘ਚ ਇਸ ਸਮੇਂ ਦੋ ਡਿਪਟੀ ਚੀਫ਼ ਦੇ ਅਹੁਦੇ ਹਨ ਤੇ ਇੱਕ ਹੋਰ ਡਿਪਟੀ ਚੀਫ਼ ਦੀ ਲੋੜ ਡੋਕਲਾਮ ਵਿਵਾਦ ਤੋਂ ਬਾਅਦ ਮਹਿਸੂਸ ਹੋਈ ਹੈ।
ਜਾਣਕਾਰ ਸੂਤਰਾਂ ਮੁਤਾਬਿਕ ਮੌਜੂਦਾ ਡੀ ਜੀ ਐਮ ਓ (ਡਾਇੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼) ਲੈਫਟੀਨੈਂਟ ਜਨਰਲ ਪਰਮਜੀਤ ਸਿੰਘ ਦੇਸ਼ ਦੇ ਪਹਿਲੇ ਡਿਪਟੀ ਚੀਫ਼ ਆਰਮੀ ਸਟਾਫ਼ (ਸਟ੍ਰੈਟਿਜੀ) ਹੋਣਗੇ। ਕੇਂਦਰ ਸਰਕਾਰ ਨੇ ਕੱਲ੍ਹ ਡਿਪਟੀ ਚੀਫ਼ ਆਫ਼ ਆਰਮੀ ਸਟਾਫ਼ ਦਾ ਅਹੁਦਾ ਬਣਾਉਣ ਦਾ ਪੱਤਰ ਜਾਰੀ ਕਰ ਦਿੱਤਾ ਹੈ। ਅਸਲ ਵਿੱਚ ਸਾਲ 2017 ‘ਚ ਡੋਕਲਾਮ ਵਿੱਚ 72 ਦਿਨਾਂ ਤੱਕ ਭਾਰਤ ਅਤੇ ਚੀਨ ਦੇ ਸੈਨਿਕ ਆਹਮੋ-ਸਾਹਮਣੇ ਸਨ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਦੋਂ ਉਕਤ ਹਾਲਾਤ ਦੀ ਸਮੀਖਿਆ ਕੀਤੀ ਗਈ ਤਾਂ ਨਵਾਂ ਸਿਸਟਮ ਬਣਾਉਣ ਦੀ ਜ਼ਰੂਰਤ ਮਹਿਸੂਸ ਹੋਈ। ਮੌਜੂਦਾ ਸਿਸਟਮ ਵਿੱਚ ਸੈਨਾ ਦੇ ਢਾਂਚੇ ਚ ਇੱਕ ਵਿਭਾਗ ਖ਼ੁਫ਼ੀਆ ਤੰਤਰ ਦੀ ਜ਼ਿੰਮੇਵਾਰੀ ਦੇਖਦਾ ਹੈ ਅਤੇ ਦੂਜਾ ਵਿਭਾਗ ਰਣਨੀਤਕ ਯੋਜਨਾਬੰਦੀ ਕਰਨ ਦਾ ਵੱਖਰਾ ਕਾਰਜ ਹੈ। ਫ਼ੌਜ ਦੇ ਉਪ-ਮੁਖੀ ਦੇ ਅਧੀਨ ਇਹ ਸਭ ਕੰਮ ਆਉਂਦੇ ਹਨ।

Click Here To Read Latest Punjabi news

ਪੰਜਾਬੀ ਖ਼ਬਰਾਂ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਦੀ ਜਾਂਚਐਨ ਆਈ ਏ ਕਰੇਗੀ

Published

on

balwinder singh

ਨਵੀਂ ਦਿੱਲੀ, 28 ਜਨਵਰੀ – ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਦੇ ਕਤਲ ਦੀ ਜਾਂਚ ਲਈ ਜ਼ਿੰਮੇਵਾਰੀ ਆਪਣੇ ਹੱਥਾਂ ਚ ਲੈ ਲਈ ਹੈ। ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧਤ ਬਲਵਿੰਦਰ ਸਿੰਘ ਸੰਧੂ (62) ਨੂੰ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ 16 ਅਕਤੂਬਰ 2020 ਨੂੰ ਉਸ ਦੇ ਘਰ ਦੇ ਗੇਟ ਅੰਦਰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੰਜਾਬ ਵਿੱਚ ਜਦੋਂ ਖਾੜਕੂਵਾਦ ਆਪਣੇ ਸਿਖ਼ਰਤੇ ਹੁੰਦਾ ਸੀ ਤਾਂ ਸੰਧੂ ਪਰਵਾਰ ਤੇ ਉਨ੍ਹਾਂ ਨੇਕਈ ਵਾਰ ਹਮਲਾ ਕੀਤਾ ਸੀ, ਜਿਸ ਦਾ ਮੁਕਾਬਲਾ ਉਕਤ ਪਰਵਾਰ ਨੇ ਬਹੁਤ ਨਿਡਰਤਾ ਨਾਲ ਕੀਤਾ ਸੀ। ਭਾਰਤ ਸਰਕਾਰ ਨੇ ਉਸ ਬਹਾਦਰੀ ਲਈ ਸੰਧੂ ਪਰਵਾਰ ਦੇ ਚਾਰ ਮੈਂਬਰਾਂ ਨੂੰ 1993ਚ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਸੀ, ਜਿਸ ਚ ਬਲਵਿੰਦਰ ਸਿੰਘ ਸੰਧੂ ਅਤੇ ਉਸਦੀ ਪਤਨੀ ਜਗਦੀਸ਼ ਕੌਰ, ਵੱਡਾ ਭਰਾ ਰਣਜੀਤ ਸਿੰਘ ਤੇ ਉਸ ਦੀ ਪਤਨੀ ਬਲਰਾਜ ਕੌਰ ਸ਼ਾਮਲ ਹਨ। ਜਾਂਚ ਏਜੰਸੀ ਐਨ ਆਈ ਏ ਦੇ ਬੁਲਾਰੇ ਨੇ ਕਿਹਾ ਕਿ ਪੰਜਾਬ ਪੁਲਸ ਦੀ ਮੁੱਢਲੀ ਜਾਂਚ ਦੌਰਾਨ ਖੁਲਾਸਾ ਹੋਇਆ ਹੈ ਕਿ ਉਕਤ ਕਤਲ ਦੀ ਸਾਜਿਸ਼ ਪਾਕਿਸਤਾਨਚ ਬੈਠੇ ਖ਼ਾਲਿਸਤਾਨੀ ਲਖਵੀਰ ਸਿੰਘ ਰੋਡੇ ਅਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐਸ ਆਈ ਨੇ ਘੜੀ ਸੀ। ਬੁਲਾਰੇ ਨੇ ਦੱਸਿਆ ਕਿ ਕਤਲ ਗੁਰਦਾਸਪੁਰ ਜਿ਼ਲੇ ਦੇ ਸੁਖਮੀਤਪਾਲ ਸਿੰਘ ਵੱਲੋਂ ਕੀਤੀ ਗਈ ਸੀ, ਜੋ ਇੱਕ ਗੈਂਗਸਟਰ ਤੋਂ ਖਾੜਕੂ ਬਣਿਆ ਸੀ।

Continue Reading

ਪੰਜਾਬੀ ਖ਼ਬਰਾਂ

ਟਰਾਂਸਪੋਰਟ ਨਗਰ `ਚ ਟਰੱਕ ਨੇ ਬਜ਼ੁਰਗ ਨੂੰ ਕੁਚਲਿਆ

Published

on

accident

ਜਲੰਧਰ, 28 ਜਨਵਰੀ – ਇਸ ਮਹਾਨਗਰ ਦੇ ਟਰਾਂਸਪੋਰਟ ਨਗਰ ਵਿੱਚ ਤਿੰਨ ਦਿਨਾਂ ਵਿੱਚ ਹੋਏਸੜਕ ਹਾਦਸਿਆਂ ਵਿੱਚ ਕੱਲ੍ਹ ਦੂਸਰੀ ਮੌਤ ਹੋ ਗਈ। ਕੱਲ੍ਹ ਟਰੱਕ ਨੇ 60 ਸਾਲਾ ਬਜ਼ੁਰਗ ਔਰਤ ਨੂੰ ਕੁਚਲ ਦਿੱਤਾ, ਜਿਸ ਦੀ ਮੌਕੇ `ਤੇ ਮੌਤ ਹੋ ਗਈ। ਔਰਤ ਦੀ ਪਛਾਣ ਨੂਰਪੁਰ ਦੀ ਵਸਨੀਕ ਪਰਮਜੀਤ ਕੌਰ ਦੇ ਰੂਪ ਵਿੱਚ ਹੋਈ ਹੈ। ਪੁਲਸ ਕੰਟਰੋਲ ਰੂਮ ਦੀ ਟੀਮ ਦੇ ਇੰਚਾਰਜ ਏ ਐਸ ਆਈ ਰਣਜੀਤ ਸਿੰਘ ਨੇ ਦੱਸਿਆ ਕਿ ਡਰਾਈਵਰ ਟਰੱਕ ਛੱਡ ਕੇ ਫਰਾਰ ਹੋ ਗਿਆ ਹੈ। ਟਰੱਕ ਚਾਲਕ ਕਰਤਾਰਪੁਰ ਵੱਲੋਂ ਆ ਕੇ ਟਰਾਂਸਪੋਰਟ ਨਗਰ ਵੱਲ ਜਾ ਰਿਹਾ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸਰਬ ਮਲਟੀਪਲੈਕਸ ਅੱਗੇ ਟਰੱਕ ਦੀ ਲਪੇਟ ਵਿੱਚ ਆ ਕੇ ਇੱਕ ਅਖਬਾਰ ਦੇ ਮੁਲਾਜ਼ਮ ਬੁੱਧ ਪ੍ਰਕਾਸ਼ ਦੀ ਮੌਤ ਹੋ ਗਈ ਸੀ।

Continue Reading

ਪੰਜਾਬੀ ਖ਼ਬਰਾਂ

ਕਿਸਾਨ-ਪੱਖੀ ਰੋਸ ਮਾਰਚ ਕੱਢਦੀਆਂ ਔਰਤਾਂ `ਤੇ ਟਰੈਕਟਰ ਚੜ੍ਹਿਆ, ਦੋ ਜਣੀਆਂ ਦੀ ਮੌਤ

Published

on

murder

ਅੰਮ੍ਰਿਤਸਰ, 28 ਜਨਵਰੀ – ਕਿਸਾਨਾਂ ਦੇ ਸੰਘਰਸ਼ ਦੇ ਦੇ ਹੱਕ ਚ ਪਿੰਡ ਵੱਲਾ ਵਿਖੇ ਰੋਸ ਮਾਰਚ ਕੱਢ ਰਹੀਆਂ ਔਰਤਾਂ ਨਾਲ ਉਦੋਂ ਹਾਦਸਾ ਵਾਪਰ ਗਿਆ, ਜਦੋਂ ਉਨ੍ਹਾਂ ਉਤੇ ਇੱਕ ਵਿਅਕਤੀ ਨੇ ਪਿੱਛੋਂ ਲਿਆ ਕੇ ਟਰੈਕਟਰ ਚੜ੍ਹਾ ਦਿੱਤਾ, ਜਿਸ ਕਾਰਨ ਦੋ ਔਰਤਾਂ ਦੀ ਮੌਕੇਤੇ ਮੌਤ ਹੋ ਗਈ ਤੇ ਪੰਜ ਗੰਭੀਰ ਜ਼ਖ਼ਮੀ ਹੋ ਗਈਆਂ।
ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀ ਮੁੱਖ ਸੇਵਾਦਾਰ ਬੀਬੀ ਕੇਵਲਬੀਰ ਕੌਰ ਨੇ ਦੱਸਿਆ ਕਿ ਖੇਤੀਬਾੜੀ ਵਿਰੋਧੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਚ ਸੰਘਰਸ਼ ਕਰਦੇ ਕਿਸਾਨ ਵੀਰਾਂ ਦੇ ਹੱਕਚ ਉਹ ਰੋਸ ਮਾਰਚ ਕੱਢ ਰਹੇ ਸਨ, ਜਿਸ ਵਿੱਚ ਪਿੰਡ ਵੱਲਾ ਦੀਆਂ ਔਰਤਾਂ ਅਤੇ ਬੱਚੇ ਵੱਡੀ ਗਿਣਤੀ ਚ ਸ਼ਾਮਲ ਸਨ। ਇਸ ਦੌਰਾਨ ਜਦੋਂ ਪਿੰਡ ਤੋਂ ਬਾਹਰ ਮੇਨ ਸੜਕ ਦੇ ਨੇੜਲੀ ਲਿੰਕ ਸੜਕਤੇ ਪਹੁੰਚੀਆਂ ਤਾਂ ਪਿੱਛੋਂ ਟਰੈਕਟਰ ਨਾਲ ਪਾਣੀ ਵਾਲੀ ਟੈਂਕੀ ਲਿਆ ਰਹੇ ਇੱਕ ਲੜਕੇ ਨੇ ਉਨ੍ਹਾਂ ਤੇ ਟਰੈਕਟਰ ਚੜ੍ਹਾ ਦਿੱਤਾ। ਇਸ ਦੌਰਾਨ ਨਰਿੰਦਰ ਕੌਰ ਪਤਨੀ ਵੀਰ ਸਿੰਘ ਅਤੇ ਸਿਮਰਨਜੀਤ ਕੌਰ ਪਤਨੀ ਬਲਦੇਵ ਸਿੰਘ ਦੀ ਮੌਕੇਤੇ ਮੌਤ ਹੋ ਗਈ ਅਤੇ ਪੰਜ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਲਈ ਨੇੜਲੇ ਹਸਪਤਾਲਾਂ `ਚ ਪਹੁੰਚਾਇਆ ਗਿਆ ਹੈ।ਬੀਬੀ ਕੇਵਲਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਹੇਠ ਨਿਸ਼ਾਨਾ ਬਣਾਇਆ ਗਿਆ ਹੈ ਕਿਉਂਕਿ ਟਰੈਕਟਰ ਚਾਲਕ ਨੇ ਅੱਗੇ ਲੰਘਣ ਲਈ ਰਾਹ ਲੈਣ ਵਾਸਤੇ ਹਾਰਨ ਨਹੀਂ ਵਜਾਇਆ ਸੀ ਤੇ ਟਰੈਕਟਰ ਹੇਠਾਂ ਔਰਤਾਂ ਆਉਣ ਤੋਂ ਬਾਅਦ ਉਸ ਨੇ ਟਰੈਕਟਰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਓਥੇ ਪਹੁੰਚੇ ਐਸ ਐਚ ਓ ਸੰਜੀਵ ਕੁਮਾਰ ਨੇ ਕਿਹਾ ਕਿ ਟਰੈਕਟਰ ਚਾਲਕ ਨੂੰ ਗ਼੍ਰਿਫ਼ਤਾਰ ਕਰ ਲਿਆ ਗਿਆ ਹੈ।

Continue Reading

ਰੁਝਾਨ


Copyright by IK Soch News powered by InstantWebsites.ca